ਜਸਵੰਤ ਸਿੰਘ ਰਾਹੀ: ਪੰਜਾਬੀ ਕਵੀ

ਜਸਵੰਤ ਸਿੰਘ ਰਾਹੀ ਇੱਕ ਪ੍ਰਸਿੱਧ ਪੰਜਾਬੀ ਕਵੀ, ਜਮਹੂਰੀ ਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ ਸੀ।

ਜਸਵੰਤ ਸਿੰਘ ਰਾਹੀ
ਜਸਵੰਤ ਸਿੰਘ ਰਾਹੀ: ਜ਼ਿੰਦਗੀ, ਕੰਮ ਅਤੇ ਮਾਨਤਾ, ਰਚਨਾਵਾਂ
ਜਨਮ1913
ਡੇਰਾ ਬਾਬਾ ਨਾਨਕ, ਪੰਜਾਬ
ਮੌਤ11 ਅਪ੍ਰੈਲ 1996(1996-04-11) (ਉਮਰ 83)
ਡੇਰਾ ਬਾਬਾ ਨਾਨਕ, ਪੰਜਾਬ
ਕਿੱਤਾਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ
ਸਰਗਰਮੀ ਦੇ ਸਾਲ1930–96
ਜੀਵਨ ਸਾਥੀਸਤਵੰਤ ਕੌਰ

ਜ਼ਿੰਦਗੀ

ਮੁੱਢਲੀ ਜ਼ਿੰਦਗੀ

ਰਾਹੀ ਪਰਵਾਰ ਬਰਤਾਨਵੀ ਬਸਤੀਵਾਦੀ ਰਾਜ ਤੋਂ ਭਾਰਤ ਦੇ ਆਜ਼ਾਦੀ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਹ ਇੱਕ ਪੰਜਾਬੀ ਲੇਖਕ ਅਤੇ ਦਾਰਸ਼ਨਿਕ ਬਾਬਾ ਪਿਆਰੇ ਲਾਲ ਬੇਦੀ ਦੇ ਬਹੁਤ ਨੇੜੇ ਸੀ। ਉਸ ਦਾ ਵਿਆਹ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਦੀ ਇੱਕ ਸਿੱਖ ਪਰਿਵਾਰ ਦੀ ਕੁੜੀ ਸਤਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਅੱਠ ਬੱਚੇ ਸਨ, ਜਿਨ੍ਹਾਂ ਵਿੱਚ ਤਿੰਨ ਪੁੱਤਰ ਸਨ- ਰਾਜਵੰਤ ਸਿੰਘ ਰਾਹੀ, ਇੰਦਰਜੀਤ ਸਿੰਘ ਰਾਹੀ ਅਤੇ ਸਰਬਜੀਤ ਸਿੰਘ ਰਾਹੀ; ਅਤੇ ਪੰਜ ਧੀਆਂ - ਸਵਰਗੀ ਸ਼੍ਰੀਮਤੀ ਸੁਖਬੀਰ ਕੌਰ (ਸਮਾਜਕ ਕਾਰਕੁਨ ਅਤੇ ਪੰਜਾਬੀ ਲੇਖਿਕਾ), ਸੰਤੋਸ਼, ਰਾਜ ਕੁਮਾਰੀ, ਮੋਹਨਜੀਤ ਅਤੇ ਕੰਵਲਜੀਤ ਸਨ। ਉਨ੍ਹਾਂ ਦੀਆਂ ਨੂੰਹਾਂ ਚਰਨਜੀਤ ਕੌਰ, ਰਵਿੰਦਰ ਰਾਹੀ ਅਤੇ ਕੁਲਵਿੰਦਰ ਕੌਰ ਹਨ।

ਉਸਦੇ ਪੋਤੇ-ਪੋਤੀਆਂ ਵਿੱਚ ਡਾ. ਬਨਿੰਦਰ ਰਾਹੀ (ਪੱਤਰਕਾਰ ਅਤੇ ਮੀਡੀਆ ਸਿੱਖਿਅਕ ਜੋ ਇੰਡੀਅਨ ਐਕਸਪ੍ਰੈਸ, ਦਿ ਪਾਇਨੀਅਰ ਅਤੇ ਡੇਲੀ ਪੋਸਟ ਇੰਡੀਆ) ਨਾਲ ਕੰਮ ਕਰ ਚੁੱਕੇ ਹਨ। ਹੋਰ ਪੋਤੇ-ਪੋਤੀਆਂ ਵਿਚ ਕਵਿਤਾ ਰਾਹੀ, ਬਿਕਰਮਜੀਤ ਸਿੰਘ ਰਾਹੀ, ਨਤਾਸ਼ਾ ਰਾਹੀ, ਨਵਕਿਰਨ ਰਾਹੀ, ਪ੍ਰਤੀਕ ਰਾਹੀ ਅਤੇ ਸਰਵਨੂਰ ਸਿੰਘ ਰਾਹੀ ਹਨ।

ਉਸਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਰਾਜਵੰਤ ਕੌਰ ਨਾਗੀ ਅਤੇ ਸ਼ਿਵ ਕੁਮਾਰ ਬਟਾਲਵੀ[ਹਵਾਲਾ ਲੋੜੀਂਦਾ] ਸਮੇਤ ਹੋਰਾਂ ਲੇਖਕਾਂ ਦਾ ਸਲਾਹਕਾਰ ਰਿਹਾ। ਬਟਾਲਵੀ ਨੇ ਡੇਰਾ ਬਾਬਾ ਨਾਨਕ ਵਿੱਚ ਰਾਹੀ ਦੇ ਘਰ ਕਈ ਹਫ਼ਤੇ ਬਿਤਾਏ।

ਕੰਮ ਅਤੇ ਮਾਨਤਾ

ਜਸਵੰਤ ਸਿੰਘ ਰਾਹੀ ਨੂੰ ਪ੍ਰਾਪਤ ਹੋਏ ਕੁਝ ਪੁਰਸਕਾਰ ਅਤੇ ਸਨਮਾਨ
ਲੋਕ ਲਿਖਾਰੀ ਪੁਰਸਕਾਰ
ਸਾਹਿਤ ਕਲਾ ਪੁਰਸਕਾਰ
ਪ੍ਰੀਤ ਲੜੀ ਪੁਰਸਕਾਰ
ਸਾਹਿਤ ਵਿਚਾਰ ਕੇਂਦਰ ਪੁਰਸਕਾਰ
ਅਦਬੀ ਸਾਹਿਤ ਸੰਗਮ ਪੁਰਸਕਾਰ
ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੁਆਰਾ ਤਾਮਰਾ ਪੱਤਰ 1988

ਜਸਵੰਤ ਸਿੰਘ ਰਾਹੀ ਆਜ਼ਾਦੀ ਸੰਗਰਾਮ ਤੋਂ ਪ੍ਰੇਰਿਤ ਸਨ। ਉਹ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਉਸ ਸਮੇਂ ਆਪਣਾ ਨਾਂ ਬਦਲ ਕੇ ਰਾਹੀ ਰੱਖ ਲਿਆ। ਉਸਨੇ ਨਾਵਲ, ਕਵਿਤਾ ਅਤੇ ਤਿੰਨ ਭਾਗਾਂ ਵਾਲੀ ਸਵੈ-ਜੀਵਨੀ ‘ਮੈਂ ਕਿਵੇ ਜੀਵਿਆ’ ਲਿਖੀ। ਉਨ੍ਹਾਂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।ਉਨ੍ਹਾਂ ਨੂੰ ਪੰਜਾਬੀ ਲੇਖਕ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।

ਰਚਨਾਵਾਂ

ਤਸਵੀਰ:News Clipping about Jaswant Singh Rahi.png
An article by the then eminent columnist Joginder Singh Bedi describing Jaswant Singh Rahi and his works published in an English Daily.
  • ਲਹੂ ਭਿੱਜੀ ਚਾਨਣੀ (1981)
  • ਪੌਣਾਂ ਦੇ ਤਰਿਹਾਏ (1981)
  • ਕਬਰਾਂ ਦਾ ਗੁਲਾਬ (1982)
  • ਪਰਛਾਵਿਆਂ ਦਾ ਸੱਚ (1988)
  • ਮੋਏ ਫੁੱਲਾਂ ਦਾ ਮੰਦਰ (1990)
  • ਅਧੂਰਾ ਸਫ਼ਰ (1991)
  • ਮੈਂ ਕਿਵੇਂ ਜੀਵਿਆ (ਸਵੈਜੀਵਨੀ ਤਿੰਨ ਜਿਲਦਾਂ ਵਿੱਚ)
  • ਦੋਹਰੇ ਰਾਹੀ ਦੇ (1996)

ਹਵਾਲੇ

Tags:

ਜਸਵੰਤ ਸਿੰਘ ਰਾਹੀ ਜ਼ਿੰਦਗੀਜਸਵੰਤ ਸਿੰਘ ਰਾਹੀ ਕੰਮ ਅਤੇ ਮਾਨਤਾਜਸਵੰਤ ਸਿੰਘ ਰਾਹੀ ਰਚਨਾਵਾਂਜਸਵੰਤ ਸਿੰਘ ਰਾਹੀ ਹਵਾਲੇਜਸਵੰਤ ਸਿੰਘ ਰਾਹੀਪੰਜਾਬੀ ਲੋਕ

🔥 Trending searches on Wiki ਪੰਜਾਬੀ:

23 ਅਪ੍ਰੈਲਕੋਟਲਾ ਛਪਾਕੀਲੋਹੜੀਦਲ ਖ਼ਾਲਸਾ (ਸਿੱਖ ਫੌਜ)ਸ਼ਬਦਕੋਸ਼ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਵਰਨਮਾਲਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਿਹਤਕਬੀਰਭੌਤਿਕ ਵਿਗਿਆਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨਿਤਨੇਮਅੰਤਰਰਾਸ਼ਟਰੀ ਮਹਿਲਾ ਦਿਵਸਅਕਾਸ਼ਪੰਜਾਬੀਅੰਮ੍ਰਿਤਾ ਪ੍ਰੀਤਮਪੰਜ ਬਾਣੀਆਂਦਾਣਾ ਪਾਣੀਨੇਪਾਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਜੀਵਨੀਮਸੰਦਭਾਰਤ ਦੀ ਸੰਵਿਧਾਨ ਸਭਾਪੰਜਾਬੀ ਸਾਹਿਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰਾਜਨੀਤੀ ਵਿਗਿਆਨਹੁਮਾਯੂੰਵਾਰਤਕਸਾਉਣੀ ਦੀ ਫ਼ਸਲਯੂਟਿਊਬਹਾੜੀ ਦੀ ਫ਼ਸਲਕਾਂਗੜਵੈਦਿਕ ਕਾਲਨਿਊਕਲੀ ਬੰਬਨਾਦਰ ਸ਼ਾਹਨਿੱਜਵਾਚਕ ਪੜਨਾਂਵਬੰਦਾ ਸਿੰਘ ਬਹਾਦਰਲੋਕ ਕਾਵਿਸ਼ੇਰਵਾਯੂਮੰਡਲਸਾਕਾ ਨਨਕਾਣਾ ਸਾਹਿਬਮੁਗ਼ਲ ਸਲਤਨਤਨਾਂਵ ਵਾਕੰਸ਼ਲੱਖਾ ਸਿਧਾਣਾਸ਼ੁਭਮਨ ਗਿੱਲਜ਼ਕਰੀਆ ਖ਼ਾਨਮੌਲਿਕ ਅਧਿਕਾਰਰਾਸ਼ਟਰੀ ਪੰਚਾਇਤੀ ਰਾਜ ਦਿਵਸਕੂੰਜਜਾਮਣ2020ਅਸਾਮਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਨਾਵਲ ਦਾ ਇਤਿਹਾਸਭਾਰਤ ਦਾ ਰਾਸ਼ਟਰਪਤੀਵੋਟ ਦਾ ਹੱਕਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਾਰਕੋਟਾਕਾਰਲ ਮਾਰਕਸਆਪਰੇਟਿੰਗ ਸਿਸਟਮਜਲੰਧਰ (ਲੋਕ ਸਭਾ ਚੋਣ-ਹਲਕਾ)ਪੰਚਾਇਤੀ ਰਾਜਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਜਿੰਮੀ ਸ਼ੇਰਗਿੱਲਇੰਟਰਸਟੈਲਰ (ਫ਼ਿਲਮ)ਭਾਰਤੀ ਫੌਜਪੰਜਾਬੀ ਲੋਕ ਗੀਤਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਲੋਕ ਸਭਾ ਹਲਕਿਆਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਚੇਤ🡆 More