ਚੰਦਰਸ਼ੇਖਰ ਕੰਬਾਰ: ਭਾਰਤੀ ਲੇਖਕ

ਚੰਦਰਸ਼ੇਖਰ ਕੰਬਾਰ (ਜਨਮ 2 ਜਨਵਰੀ 1937) ਇੱਕ ਪ੍ਰਮੁੱਖ ਭਾਰਤੀ ਕਵੀ, ਨਾਟਕਕਾਰ, ਲੋਕਧਾਰਾ ਸ਼ਾਸਤਰੀ, ਕੰਨੜ ਭਾਸ਼ਾ ਵਿੱਚ ਫਿਲਮ ਡਾਇਰੈਕਟਰ  ਅਤੇ ਹੈਂਪੀ ਵਿੱਚ ਕੰਨੜ ਯੂਨੀਵਰਸਿਟੀ ਦਾ ਬਾਨੀ-ਉਪ-ਕੁਲਪਤੀ ਅਤੇ ਵਿਨਾਇਕ ਕ੍ਰਿਸ਼ਨਾ ਗੋਕਕ (1983) ਅਤੇ ਯੂ ਆਰ ਅਨੰਤਮੂਰਤੀ (1993) ਦੇ ਬਾਅਦ ਦੇਸ਼ ਦੀ ਪ੍ਰਮੁੱਖ ਸਾਹਿਤਕ ਸੰਸਥਾ, ਸਾਹਿਤ ਅਕਾਦਮੀ, ਦਾ ਪ੍ਰਧਾਨ ਰਿਹਾ ਹੈ। ਉਹ ਡੀ.ਆਰ.

ਬੇਂਦਰੇ ਦੀ ਰਚਨਾਵਾਂ ਵਾਂਗ ਉਸੇ ਤਰ੍ਹਾਂ ਦੀ ਸ਼ੈਲੀ ਵਿੱਚ ਆਪਣੇ ਨਾਟਕਾਂ ਅਤੇ ਕਵਿਤਾਵਾਂ ਵਿੱਚ ਕੰਨੜ ਭਾਸ਼ਾ ਦੀ ਉੱਤਰੀ ਕਰਨਾਟਕ ਦੀ ਬੋਲੀ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਜਾਣਿਆ ਜਾਂਦਾ ਹੈ। 

ਚੰਦਰਸ਼ੇਖਰ ਕੰਬਾਰ
ਚੰਦਰਸ਼ੇਖਰ ਕੰਬਾਰ: ਭਾਰਤੀ ਲੇਖਕ
2013 ਵਿੱਚ "ਤਕਨਾਲੋਜੀ ਵਿੱਚ ਕੰਨੜ " ਬਾਰੇ ਬੈਂਗਲੋਰ ਵਿੱਚ ਇੱਕ ਚਰਚਾ ਦੌਰਾਨ ਕੰਬਾਰ
ਜਨਮ (1937-01-02) 2 ਜਨਵਰੀ 1937 (ਉਮਰ 87)
ਘੋਡਾਗਰੀ, ਬੇਲਾਗਾਵੀ, ਬੰਬੇ ਪ੍ਰੇਸੀਡੇਂਸੀ, ਬ੍ਰਿਟਿਸ਼ ਇੰਡੀਆ
ਕਿੱਤਾ
ਕਵੀ
  • ਨਾਟਕਕਾਰ
  • ਪ੍ਰੋਫੈਸਰ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੀਐੱਚਡੀ ਕਰਨਾਟਕ ਯੂਨੀਵਰਸਿਟੀ, ਧਾਰਵਾੜ ਤੋਂ
ਕਾਲ1956–ਵਰਤਮਾਨ
ਸ਼ੈਲੀਗਲਪ
ਪ੍ਰਮੁੱਖ ਅਵਾਰਡਗਿਆਨਪੀਠ ਪੁਰਸਕਾਰ
ਸਾਹਿਤ ਅਕਾਦਮੀ ਪੁਰਸਕਾਰ
ਪਦਮ ਸ਼੍ਰੀ
ਪੰਪ ਅਵਾਰਡ
ਜੀਵਨ ਸਾਥੀਸਤਿਆਭਾਮਾ
ਬੱਚੇ4

ਕੰਬਾਰ ਦੇ ਨਾਟਕ ਮੁੱਖ ਤੌਰ ਤੇ ਸਮਕਾਲੀ ਮੁੱਦਿਆਂ ਨਾਲ ਜੁੜੇ ਹੋਏ ਲੋਕਧਾਰਾ ਜਾਂ ਮਿਥਿਹਾਸ ਦੇ ਦੁਆਲੇ ਘੁੰਮਦੇ ਹਨ। ਉਹ ਆਪਣੀਆਂ ਕਰਾਰੀਆਂ ਕਵਿਤਾਵਾਂ ਨਾਲ ਆਧੁਨਿਕ ਜੀਵਨ ਸ਼ੈਲੀ ਨੂੰ ਉਜਾਗਰ ਕਰਦਾ ਹੈ। ਉਹ ਅਜਿਹੇ ਸਾਹਿਤ ਦਾ ਮੋਢੀ ਬਣ ਗਿਆ ਹੈ। ਇੱਕ ਨਾਟਕਕਾਰ ਦੇ ਤੌਰ ਤੇ ਉਸ ਦਾ ਯੋਗਦਾਨ ਨਾ ਸਿਰਫ ਕੰਨੜ ਥੀਏਟਰ ਲਈ , ਸਗੋਂ ਆਮ ਤੌਰ ਤੇ ਭਾਰਤੀ ਥੀਏਟਰ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਹ ਲੋਕਧਰਾਈ ਅਤੇ ਆਧੁਨਿਕ ਨਾਟਕ ਰੂਪਾਂ ਦਾ ਕਾਮਯਾਬ ਸੁਮੇਲ ਕਰ ਸਕਿਆ ਹੈ।  

ਉਸ ਨੂੰ ਭਾਰਤ ਸਰਕਾਰ ਵਲੋਂ ਸਾਲ 2010 ਲਈ (2011 ਵਿੱਚ) ਗਿਆਨਪੀਠ ਪੁਰਸਕਾਰ, ਸਾਹਿਤ ਅਕਾਦਮੀ ਇਨਾਮ, ਪਦਮ ਸ਼੍ਰੀ ਅਤੇ ਕਬੀਰ ਸਨਮਾਨ, ਕਾਲੀਦਾਸ ਸਨਮਾਨ ਅਤੇ ਪੰਪ ਅਵਾਰਡ ਸਮੇਤ ਬਹੁਤ ਸਾਰੇ ਵਕਾਰੀ ਸਨਮਾਨਾਂ ਨਾਲ ਨਵਾਜਿਆ ਗਿਆ ਹੈ। ਆਪਣੀ ਰਿਟਾਇਰਮੈਂਟ ਤੋਂ ਬਾਅਦ, ਕੰਬਾਰ ਨੂੰ ਕਰਨਾਟਕ ਵਿਧਾਨਿਕ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ, ਜਿਸ ਦੇ ਲਈ ਉਸਨੇ ਆਪਣੇ ਦਖ਼ਲਅੰਦਾਜ਼ੀ ਰਾਹੀਂ ਮਹੱਤਵਪੂਰਨ ਯੋਗਦਾਨ ਦਿੱਤਾ। .

ਸ਼ੁਰੂ ਦਾ ਜੀਵਨ

ਚੰਦਰਸ਼ੇਖਰ ਕੰਬਾਰ ਦਾ ਜਨਮ ਬੰਬੇ ਪ੍ਰੈਜੀਡੈਂਸੀ (ਅੱਜ ਕਰਨਾਟਕ ਵਿਚ) ਦੇ ਬੇਲਗਾਮ ਜ਼ਿਲੇ ਦੇ ਇਕ ਪਿੰਡ ਘੋੜਾਗੇਰੀ ਵਿਚ ਹੋਇਆ ਸੀ। ਉਹ ਪਰਿਵਾਰ ਵਿੱਚ ਤੀਜਾ ਪੁੱਤਰ ਸੀ, ਉਸ ਦੇ ਭਰਾ ਪਾਰਸੱਪਾ ਅਤੇ ਯੱਲੱਪਾ ਸਨ ਜਿਹੜੇ ਅਜੇ ਵੀ ਪਿੰਡ ਦੇ ਕੰਬਾਰ ਪਰਿਵਾਰ ਦੇ ਛੋਟੇ ਜਿਹੇ ਘਰ ਵਿਚ ਰਹਿੰਦੇ ਹਨ।  ਛੋਟੀ ਉਮਰ ਤੋਂ, ਕੰਬਾਰ ਨੂੰ ਲੋਕ ਕਲਾ, ਸਥਾਨਕ ਸੱਭਿਆਚਾਰ ਅਤੇ ਰੀਤਾਂ-ਰਸਮਾਂ ਵਿਚ ਦਿਲਚਸਪੀ ਰੱਖਦਾ ਸੀ। ਉਸ ਦੇ ਪਸੰਦੀਦਾ ਕੰਨੜ ਲੇਖਕਾਂ ਵਿਚ ਕੁਮਾਰ ਵਿਆਸ, ਬੱਸਾਵਾ, ਕੁਵੇਮਪੁ ਅਤੇ ਗੋਪਾਲ ਕ੍ਰਿਸ਼ਨ ਅਦੀਗਾ ਅਤੇ ਅੰਗਰੇਜ਼ੀ ਲੇਖਕਾਂ ਵਿਚ ਡਬਲਯੂ. ਬੀ. ਯੈਟਸ, ਵਿਲੀਅਮ ਸ਼ੇਕਸਪੀਅਰ ਅਤੇ ਫੈਡਰਿਕੋ ਗਾਰਸੀਆ ਲੋਰਕਾ ਸ਼ਾਮਲ ਹਨ।

ਕੰਬਾਰ ਨੂੰ ਉਸਦੇ ਜੱਦੀ ਜ਼ਿਲ੍ਹੇ ਵਿੱਚ ਸ਼ਿਵਾਪੁਰ ਕੰਬਾਰ ਮਾਸਟਰ ਦੇ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਗੋਕਕ ਵਿਚ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਲਿੰਗਰਾਜ ਕਾਲਜ ਵਿਚ ਉੱਚ ਸਿੱਖਿਆ ਲਈ ਬੇਲਾਗਵੀ ਵਾਪਸ ਆ ਗਿਆ। ਗਰੀਬੀ ਦੇ ਕਾਰਨ ਉਸਨੂੰ ਸਕੂਲ ਛੱਡਣਾ ਪਿਆ  ਪਰ ਸਾਵਲਾਗੀ ਮੱਠ ਦੇ ਜਗਦਗੁਰੂ ਸਿੱਦਰਾਮ ਸਵਾਮੀ ਜੀ ਨੇ ਕੰਬਾਰ ਨੂੰ ਅਸ਼ੀਰਵਾਦ ਦਿੱਤਾ ਅਤੇ ਉਸਦੇ ਸਾਰੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਦੇ ਵਿਦਿਅਕ ਖਰਚਿਆਂ ਦੀ ਜ਼ਿੰਮੇਵਾਰੀ ਲੈ ਲਈ, ਇਸੇ ਕਾਰਨ ਹੀ ਕੰਬਾਰ ਨੇ ਆਪਣੀਆਂ ਕਈ ਲਿਖਤਾਂ ਵਿੱਚ ਗੁਰੂ ਦਾ ਸਨਮਾਨ ਕੀਤਾ। ਪੋਸਟ-ਗ੍ਰੈਜੂਏਸ਼ਨ ਤੋਂ ਬਾਅਦ, ਉਸ ਨੇ ਕਰਨਾਟਕ ਯੂਨੀਵਰਸਿਟੀ, ਧਾਰਵਾੜ ਤੋਂ ਉੱਤਰ ਕਰਨਾਟਕਾਡਾ ਜਨਪਦ ਰੰਗਭੂਮੀ ("ਉੱਤਰੀ ਕਰਨਾਟਕ ਦੇ ਫੋਕਲ ਥੀਏਟਰ") ਬਾਰੇ ਆਪਣਾ ਪੀਐੱਚਡੀ ਥੀਸਿਸ ਕੀਤਾ।

ਹਵਾਲੇ

Tags:

ਕੰਨੜ ਭਾਸ਼ਾਨਾਟਕਕਾਰਲੋਕਧਾਰਾ

🔥 Trending searches on Wiki ਪੰਜਾਬੀ:

ਯੂਨਾਈਟਡ ਕਿੰਗਡਮਭਾਰਤੀ ਫੌਜਚੌਥੀ ਕੂਟ (ਕਹਾਣੀ ਸੰਗ੍ਰਹਿ)ਆਨੰਦਪੁਰ ਸਾਹਿਬ24 ਅਪ੍ਰੈਲਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸੁਖਬੀਰ ਸਿੰਘ ਬਾਦਲਫਾਸ਼ੀਵਾਦਪਪੀਹਾਪੰਜਾਬ ਦੇ ਲੋਕ ਧੰਦੇਬੈਂਕਧਨੀ ਰਾਮ ਚਾਤ੍ਰਿਕਮਹਾਤਮਾ ਗਾਂਧੀਗਿਆਨੀ ਗਿਆਨ ਸਿੰਘਬੀ ਸ਼ਿਆਮ ਸੁੰਦਰਮਾਤਾ ਸੁੰਦਰੀਦੁਰਗਾ ਪੂਜਾਵੈਦਿਕ ਕਾਲਪੰਜਾਬੀ ਕੱਪੜੇਯਥਾਰਥਵਾਦ (ਸਾਹਿਤ)ਵਹਿਮ ਭਰਮਭਾਰਤੀ ਪੰਜਾਬੀ ਨਾਟਕਪੰਜਾਬੀ ਲੋਕ ਗੀਤਕ੍ਰਿਕਟਨਨਕਾਣਾ ਸਾਹਿਬਵਿਗਿਆਨਆਂਧਰਾ ਪ੍ਰਦੇਸ਼ਭਾਰਤ ਦੀ ਰਾਜਨੀਤੀਬੰਦਾ ਸਿੰਘ ਬਹਾਦਰਕਾਲੀਦਾਸਬਿਕਰਮੀ ਸੰਮਤਸੁਭਾਸ਼ ਚੰਦਰ ਬੋਸਸਰਪੰਚਮੁੱਖ ਮੰਤਰੀ (ਭਾਰਤ)ਸ਼ੁਭਮਨ ਗਿੱਲਕਣਕਤਰਾਇਣ ਦੀ ਦੂਜੀ ਲੜਾਈਲੋਕ ਸਭਾ ਹਲਕਿਆਂ ਦੀ ਸੂਚੀਗਿੱਧਾਰੇਖਾ ਚਿੱਤਰਉਪਭਾਸ਼ਾਪਿਸ਼ਾਚਭਾਰਤ ਦਾ ਝੰਡਾਅੱਡੀ ਛੜੱਪਾਮੱਧਕਾਲੀਨ ਪੰਜਾਬੀ ਸਾਹਿਤਧੁਨੀ ਵਿਉਂਤਚਿੱਟਾ ਲਹੂਸੀ++ਬੁਢਲਾਡਾ ਵਿਧਾਨ ਸਭਾ ਹਲਕਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਲੋਕ ਸਭਾਸਮਾਰਟਫ਼ੋਨਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬ ਖੇਤੀਬਾੜੀ ਯੂਨੀਵਰਸਿਟੀਬਾਬਾ ਬੁੱਢਾ ਜੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪਰਕਾਸ਼ ਸਿੰਘ ਬਾਦਲਮਨੋਵਿਗਿਆਨਬੱਦਲਵਿਆਕਰਨਹਲਫੀਆ ਬਿਆਨਅਨੁਵਾਦਕੈਨੇਡਾ ਦਿਵਸਸਿੱਖਿਆਗੁਰੂ ਤੇਗ ਬਹਾਦਰਬੀਬੀ ਭਾਨੀਜਿੰਮੀ ਸ਼ੇਰਗਿੱਲਪੰਜਾਬੀ ਨਾਵਲਕਿਰਨ ਬੇਦੀਮਧਾਣੀਗੁਰੂ ਗੋਬਿੰਦ ਸਿੰਘਮਾਈ ਭਾਗੋਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਡੇਰਾ ਬਾਬਾ ਨਾਨਕ🡆 More