ਇਜ਼ਰਾਈਲ ਦਾ ਇਤਿਹਾਸ

ਆਧੁਨਿਕ ਇਜ਼ਰਾਈਲ ਮੌਟੇ ਤੌਰ 'ਤੇ ਇਜ਼ਰਾਈਲ ਅਤੇ ਯਹੂਦਾਹ ਦੇ ਪ੍ਰਾਚੀਨ ਰਾਜਾਂ ਦੇ ਸਥਾਨ ਤੇ ਸਥਿਤ ਹੈ।  ਇਹ ਖੇਤਰ (ਇਜ਼ਰਾਈਲ ਦੀ ਧਰਤੀ ਅਤੇ ਫਲਸਤੀਨ ਵਜੋਂ ਵੀ ਜਾਣਿਆ ਜਾਂਦਾ ਹੈ) ਇਬਰਾਨੀ ਭਾਸ਼ਾ ਦਾ ਜਨਮ ਸਥਾਨ ਹੈ, ਇਬਰਾਨੀ ਬਾਈਬਲ ਦੀ ਰਚਨਾ ਇਥੇ ਹੀ ਕੀਤੀ ਗਈ ਸੀ ਅਤੇ ਯਹੂਦੀ ਅਤੇ ਈਸਾਈ ਧਰਮ ਦਾ ਜਨਮ ਸਥਾਨ ਹੈ।.

ਇਸ ਵਿੱਚ ਯਹੂਦੀ ਧਰਮ, ਈਸਾਈ ਧਰਮ,ਇਸਲਾਮ, ਸਾਮਾਰੀਆਵਾਦ, ਦਰੂਜ਼ ਅਤੇ ਬਹਾਈ ਧਰਮ ਲਈ ਪਵਿੱਤਰ ਸਥਾਨ ਹਨ। 

ਇਜ਼ਰਾਈਲ ਦੀ ਧਰਤੀ ਵੱਖ-ਵੱਖ ਸਾਮਰਾਜਾਂ ਦੇ ਪ੍ਰਭਾਵ ਹੇਠ ਰਹੀ ਹੈ ਅਤੇ ਵੱਖੋ-ਵੱਖ ਨਸਲਾਂ ਦਾ ਘਰ ਰਹੀ ਹੈ, ਪਰ ਈਸਵੀ ਤੋਂ ਤਕਰੀਬਨ 1,000 ਸਾਲ ਪਹਿਲਾਂ ਤੋਂ ਤੀਜੀ ਸਦੀ ਈਸਵੀ ਤਕ ਇਥੇ ਮੁੱਖ ਤੌਰ 'ਤੇ ਯਹੂਦੀਆਂ ਦਾ ਬੋਲਬਾਲਾ ਸੀ।

4ਥੀ ਸਦੀ ਵਿੱਚ ਰੋਮਨ ਸਾਮਰਾਜ ਦੁਆਰਾ ਈਸਾਈਅਤ ਨੂੰ ਅਪਣਾਉਣ ਨਾਲ ਇਥੇ ਮਸੀਹੀ ਬਹੁਗਿਣਤੀ ਬਣ ਗਈ ਸੀ ਜੋ 7ਵੀਂ ਸਦੀ ਤੱਕ ਚਲਦੀ ਰਹੀ ਜਦੋਂ ਇਸ ਇਲਾਕੇ ਨੂੰ ਅਰਬਾਂ ਨੇ ਜਿੱਤ ਲਿਆ ਸੀ। ਇਹ ਹੌਲੀ ਹੌਲੀ 1096 ਅਤੇ 1291 ਦੇ ਦਰਮਿਆਨ, ਜਦੋਂ ਇਹ ਈਸਾਈ ਧਰਮ ਅਤੇ ਇਸਲਾਮ ਦੇ ਵਿਚਕਾਰ ਸੰਘਰਸ਼ ਦਾ ਕੇਂਦਰ ਸੀ, ਉਸ ਸਮੇਂ ਤਕ ਮੁੱਖ ਤੌਰ 'ਤੇ ਮੁਸਲਿਮ ਬਣ ਗਿਆ ਸੀ।13ਵੀਂ ਸਦੀ ਤੋਂ ਇਹ ਮੁੱਖ ਰੂਪ ਵਿੱਚ ਅਰਬੀ ਭਾਸ਼ਾ ਬੋਲਣ ਵਾਲਿਆਂ ਦੇ ਦਬਦਬੇ ਵਾਲਾ ਮੁਸਲਿਮ ਖੇਤਰ ਸੀ ਅਤੇ 1917 ਵਿੱਚ ਬ੍ਰਿਟਿਸ਼ ਦੇ ਜਿੱਤ ਲੈਣ ਤਕ, ਇਹ ਪਹਿਲਾਂ ਮਮਲੂਕ ਸਲਤਨਤ ਦਾ ਸੀਰੀਆਈ ਸੂਬਾ ਸੀ ਅਤੇ ਫਿਰ ਓਟੋਮਾਨ ਸਾਮਰਾਜ ਦਾ ਇੱਕ ਹਿੱਸਾ। 

ਇੱਕ ਯਹੂਦੀ ਰਾਸ਼ਟਰੀ ਅੰਦੋਲਨ, ਜ਼ੀਓਨਿਜ਼ਮ, 19ਵੀਂ ਸਦੀ ਦੇ ਅੰਤ ਵਿੱਚ (ਅੰਸ਼ਿਕ ਤੌਰ 'ਤੇ ਯਹੂਦੀ-ਵਿਰੋਧ (ਜਾਂ ਸਾਮੀ-ਵਿਰੋਧ) ਦੇ ਪ੍ਰਤੀਕਰਮ ਵਜੋਂ) ਅਤੇ ਅਲੀਯਾਹ (ਇਜ਼ਰਾਈਲ ਦੀ ਧਰਤੀ ਤੇ ਯਹੂਦੀਆਂ ਦੇ ਆਵਾਸ) ਵਿੱਚ ਵਾਧਾ ਹੋਇਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ, ਲੇਵੰਤ ਵਿੱਚ ਓਟੋਮਨ ਖੇਤਰ ਬ੍ਰਿਟਿਸ਼ ਅਤੇ ਫ਼੍ਰਾਂਸੀਸੀ ਕੰਟਰੋਲ ਅਧੀਨ ਆ ਗਏ ਅਤੇ ਲੀਗ ਆਫ਼ ਨੇਸ਼ਨਜ਼ ਨੇ ਬ੍ਰਿਟਿਸ਼ ਨੂੰ ਫ਼ਲਸਤੀਨ ਉੱਤੇ ਰਾਜ ਕਰਨ ਲਈ ਇੱਕ ਮੈਂਡੇਟ ਦੇ ਦਿੱਤਾ ਜਿਸ ਨੂੰ ਇੱਕ ਯਹੂਦੀ ਨੈਸ਼ਨਲ ਹੋਮ ਵਿੱਚ ਬਦਲਿਆ ਜਾਣਾ ਸੀ। ਇਸ ਦੇ ਮੁਕਾਬਲੇ ਅਰਬੀ ਰਾਸ਼ਟਰਵਾਦ ਨੇ ਓਟੋਮਨ ਦੇ ਪੂਰਵ-ਰਾਜਾਂ ਤੇ ਆਪਣਾ ਹੱਕ ਜਤਾਇਆ ਅਤੇ ਉਹਨਾਂ ਨੇ ਫਿਲਿਸਤੀਨ ਵਿੱਚ ਯਹੂਦੀ ਆਵਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਅਰਬ-ਯਹੂਦੀ ਤਣਾਅ ਵਧਿਆ। 1948 ਵਿੱਚ ਇਜ਼ਰਾਇਲੀ ਆਜ਼ਾਦੀ ਤੋਂ ਯੂਰਪ ਤੋਂ ਯਹੂਦੀਆਂ ਦੇ ਵੱਡੇ-ਵੱਡੇ ਕਾਫਲੇ ਆ ਕੇ ਇਥੇ ਵਸਣ ਲੱਗੇ, ਅਰਬ ਅਤੇ ਮੁਸਲਿਮ ਦੇਸ਼ਾਂ ਤੋਂ ਨਿੱਕਲੇ ਯਹੂਦੀ ਇਜ਼ਰਾਈਲ ਆਉਣ ਲੱਗੇ ਅਤੇ ਅਰਬ ਲੋਕ ਇਸਰਾਈਲ ਤੋਂ ਨਿਕਲੇ ਅਤੇ ਇਸ ਤੋਂ ਬਾਅਦ, ਅਰਬ-ਇਜ਼ਰਾਇਲੀ ਯੁੱਧ ਛਿੜ ਗਿਆ।  ਦੁਨੀਆ ਦੇ ਲਗਭਗ 43% ਯਹੂਦੀ ਅੱਜ ਇਜ਼ਰਾਈਲ ਵਿੱਚ ਰਹਿੰਦੇ ਹਨ, ਦੁਨੀਆ ਵਿੱਚ ਸਭ ਤੋਂ ਵੱਡਾ ਯਹੂਦੀ ਸਮਾਜ ਹੈ।

1970 ਤੋਂ ਲੈ ਕੇ, ਸੰਯੁਕਤ ਰਾਜ ਅਮਰੀਕਾ ਇਜ਼ਰਾਈਲ ਦਾ ਪ੍ਰਮੁੱਖ ਭਾਈਵਾਲ ਬਣ ਗਿਆ ਹੈ। 1979 ਵਿੱਚ ਕੈਂਪ ਡੇਵਿਡ ਰਾਜਿਨਾਮਿਆਂ ਤੇ ਆਧਾਰਿਤ ਇੱਕ ਅਣਸੁਖਾਵੀਂ ਮਿਸਰ-ਇਜ਼ਰਾਇਲ ਅਮਨ ਸੰਧੀ ਉੱਤੇ ਦਸਤਖਤ ਕੀਤੇ ਗਏ ਸਨ। 1993 ਵਿੱਚ, ਇਜ਼ਰਾਇਲ ਨੇ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਨਾਲ ਓਸਲੋ I ਇਕਰਾਰਨਾਮੇ ਉੱਤੇ ਹਸਤਾਖਰ ਕੀਤੇ, ਇਸ ਤੋਂ ਬਾਅਦ ਫਲਸਤੀਨ ਨੈਸ਼ਨਲ ਅਥਾਰਟੀ ਦੀ ਸਥਾਪਨਾ ਹੋਈ ਅਤੇ 1994 ਵਿੱਚ ਇਜ਼ਰਾਈਲ-ਜੌਰਡਨ ਸ਼ਾਂਤੀ ਸੰਧੀ ਤੇ ਹਸਤਾਖਰ ਕੀਤੇ ਗਏ ਸਨ। ਸ਼ਾਂਤੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਯਤਨਾਂ ਦੇ ਬਾਵਜੂਦ, ਇਜ਼ਰਾਇਲੀ ਅਤੇ ਅੰਤਰਰਾਸ਼ਟਰੀ ਰਾਜਨੀਤਕ, ਸਮਾਜਿਕ ਅਤੇ ਆਰਥਕ ਜੀਵਨ ਵਿੱਚ ਇਸ ਝਗੜੇ ਦਾ ਵੱਡਾ ਰੋਲ ਅਦਾ ਕਰਨਾ ਜਾਰੀ ਰਿਹਾ ਹੈ। 

ਇਜ਼ਰਾਈਲ ਦੀ ਅਰਥਵਿਵਸਥਾ ਸ਼ੁਰੂ ਵਿੱਚ ਮੁੱਖ ਤੌਰ 'ਤੇ ਸਮਾਜਵਾਦੀ ਸੀ ਅਤੇ 1970 ਦੇ ਦਹਾਕੇ ਤੱਕ ਸਮਾਜਿਕ ਜਮਹੂਰੀ ਪਾਰਟੀਆਂ ਦਾ ਦਬਦਬਾ ਰਿਹਾ। ਉਦੋਂ ਤੋਂ ਬਾਅਦ ਇਜ਼ਰਾਈਲ ਦੀ ਅਰਥ-ਵਿਵਸਥਾ ਹੌਲੀ-ਹੌਲੀ ਪੂੰਜੀਵਾਦ ਅਤੇ ਇੱਕ ਮੁਕਤ ਮੰਡੀ ਦੀ ਆਰਥਿਕਤਾ ਵਿੱਚ ਬਦਲ ਗਈ ਹੈ, ਬੱਸ ਸਮਾਜਿਕ ਕਲਿਆਣ ਪ੍ਰਣਾਲੀ ਨੂੰ ਅੰਸ਼ਕ ਤੌਰ 'ਤੇ ਕਾਇਮ ਰੱਖਿਆ ਗਿਆ ਹੈ।  

ਪੂਰਵ ਇਤਿਹਾਸ

ਇਜ਼ਰਾਈਲ ਦਾ ਇਤਿਹਾਸ 
ਏਸ ਸਖੁਲl ਗੁਫਾ

ਪੁਰਾਣਾ ਜ਼ਮਾਨਾ 

ਇਜ਼ਰਾਈਲ ਦਾ ਇਤਿਹਾਸ 
ਪ੍ਰਾਚੀਨ ਨੇੜ ਈਸਟ ਦਾ ਨਕਸ਼ਾ

ਕਨਾਨ

ਈਸਵੀ ਪੂਰਵ ਦੇ ਦੂਜੇ ਸਹੰਸਰਕਾਲ ਵਿਚ, ਕਨਾਨ, ਜਿਸ ਦਾ ਇੱਕ ਹਿੱਸਾ ਬਾਅਦ ਵਿੱਚ ਇਜ਼ਰਾਈਲ ਦੇ ਤੌਰ 'ਤੇ ਜਾਣਿਆ ਜਾਣ ਲੱਗਾ, ਉਸ ਉੱਤੇ ਅੰ. 1550 ਤੋਂ ਲੈ ਕੇ ਅੰ. 1180 ਤੱਕ ਮਿਸਰ ਦੀ ਨਵੀਂ ਬਾਦਸ਼ਾਹਤ ਦਾ ਦਬਦਬਾ ਸੀ।  

ਸ਼ੁਰੂ ਦੇ ਇਸਰਾਈਲੀ

ਇਜ਼ਰਾਈਲ ਦਾ ਇਤਿਹਾਸ 
ਮੇਰਨੇਪਤਾਹ ਸਟੀਲ। ਹਾਲਾਂਕਿ ਬਦਲਵੇਂ ਅਨੁਵਾਦ ਮੌਜੂਦ ਹਨ, ਬਹੁਤੇ ਬਿਬਲੀਕਲ ਪੁਰਾਤੱਤਵ-ਵਿਗਿਆਨੀਆਂ ਨੇ ਹਾਇਓਰੋਗਲਿਫ਼ਸ ਦੇ ਇੱਕ ਸੈੱਟ ਨੂੰ "ਇਜ਼ਰਾਇਲ" ਦੇ ਰੂਪ ਵਿੱਚ ਅਨੁਵਾਦ ਕੀਤਾ ਹੈ, ਜੋ ਇਤਿਹਾਸਕ ਰਿਕਾਰਡ ਵਿੱਚ ਨਾਮ ਦੀ ਪਹਿਲੀ ਮਿਸਾਲ ਪੇਸ਼ ਕਰਦਾ ਹੈ। 

ਹਵਾਲੇ

Tags:

ਇਜ਼ਰਾਈਲ ਦਾ ਇਤਿਹਾਸ ਪੂਰਵ ਇਤਿਹਾਸਇਜ਼ਰਾਈਲ ਦਾ ਇਤਿਹਾਸ ਪੁਰਾਣਾ ਜ਼ਮਾਨਾ ਇਜ਼ਰਾਈਲ ਦਾ ਇਤਿਹਾਸ ਹਵਾਲੇਇਜ਼ਰਾਈਲ ਦਾ ਇਤਿਹਾਸਇਜ਼ਰਾਈਲਇਬਰਾਨੀ ਭਾਸ਼ਾਇਸਲਾਮਈਸਾਈਬਹਾਈ ਧਰਮ

🔥 Trending searches on Wiki ਪੰਜਾਬੀ:

ਕਹਾਵਤਾਂਸ਼ਬਦਕੰਪਿਊਟਰਸਤਿੰਦਰ ਸਰਤਾਜਪੰਜਾਬੀ ਬੁਝਾਰਤਾਂਸਾਉਣੀ ਦੀ ਫ਼ਸਲਵੱਡਾ ਘੱਲੂਘਾਰਾਗ੍ਰੀਸ਼ਾ (ਨਿੱਕੀ ਕਹਾਣੀ)ਬੱਬੂ ਮਾਨਸੰਯੁਕਤ ਕਿਸਾਨ ਮੋਰਚਾਟਰੱਕਗ਼ਦਰ ਪਾਰਟੀਯੂਰਪਜਾਪੁ ਸਾਹਿਬਮਲਵਈਮਨੀਕਰਣ ਸਾਹਿਬਪਿੱਪਲਖਾਲਸਾ ਰਾਜਅਧਿਆਪਕਅਨੁਵਾਦਭਗਤ ਸਿੰਘਆਸਟਰੇਲੀਆਪੰਜਾਬੀ ਆਲੋਚਨਾਸੰਰਚਨਾਵਾਦਈਸ਼ਵਰ ਚੰਦਰ ਨੰਦਾਅਭਾਜ ਸੰਖਿਆਸੁਜਾਨ ਸਿੰਘਟੀਚਾਗੁਰਮੁਖੀ ਲਿਪੀ ਦੀ ਸੰਰਚਨਾਹੌਰਸ ਰੇਸਿੰਗ (ਘੋੜਾ ਦੌੜ)ਪੁਆਧੀ ਉਪਭਾਸ਼ਾਪੰਜਾਬੀਗੁਰੂ ਨਾਨਕਪਾਸ਼ ਦੀ ਕਾਵਿ ਚੇਤਨਾਰੂਪਵਾਦ (ਸਾਹਿਤ)ਸਰਵਉੱਚ ਸੋਵੀਅਤਲੋਕ ਵਿਸ਼ਵਾਸ਼ਭਾਈ ਵੀਰ ਸਿੰਘਮਹਾਂਦੀਪਕਿਰਿਆਬੁੱਲ੍ਹੇ ਸ਼ਾਹਗਿੱਧਾਬਘੇਲ ਸਿੰਘਗਿਆਨਮਹਿੰਗਾਈ ਭੱਤਾਇਟਲੀਪੰਜਾਬ ਦੇ ਲੋਕ-ਨਾਚ6ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਗੁਰਨਾਮ ਭੁੱਲਰਗੁਰਬਖ਼ਸ਼ ਸਿੰਘ ਪ੍ਰੀਤਲੜੀਕੁਲਵੰਤ ਸਿੰਘ ਵਿਰਕਬਵਾਸੀਰਸ੍ਵਰ ਅਤੇ ਲਗਾਂ ਮਾਤਰਾਵਾਂਜੂਆਪੰਜਾਬੀ ਵਿਆਕਰਨਰੋਮਾਂਸਵਾਦੀ ਪੰਜਾਬੀ ਕਵਿਤਾਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਅਨੰਦਪੁਰ ਸਾਹਿਬ ਦਾ ਮਤਾਧਰਤੀ ਦਾ ਵਾਯੂਮੰਡਲਪੰਜਾਬ ਦਾ ਇਤਿਹਾਸਧਰਮਸਿੱਖ ਇਤਿਹਾਸਵਿਆਹ ਦੀਆਂ ਰਸਮਾਂਪੰਜਾਬੀ ਲੋਕ ਕਲਾਵਾਂਜਨਮ ਕੰਟਰੋਲਵੇਦਸਿਹਤਗੁਰੂ ਹਰਿਕ੍ਰਿਸ਼ਨਰੱਬ ਦੀ ਖੁੱਤੀਗੁਰੂ ਤੇਗ ਬਹਾਦਰਮੈਨਹੈਟਨਸੂਰਜਸਿੰਘ ਸਭਾ ਲਹਿਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਹਿਮਾਚਲ ਪ੍ਰਦੇਸ਼🡆 More