ਮਹਾਂ ਸਿੰਘ

ਮਹਾਂ ਸਿੰਘ (1765–1792) ਸ਼ੁੱਕਰਚੱਕੀਆ ਮਿਸਲ ਦਾ ਸਰਦਾਰ ਸੀ। ਉਹ ਆਪਣੇ ਪਿਤਾ ਚੜਤ ਸਿੰਘ ਦੀ ਮੌਤ ਤੋਂ ਬਾਅਦ ਇਸ ਮਿਸਲ ਦੇ ਸਰਦਾਰ ਬਣੇ। ਉਹ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਜੱਸਾ ਸਿੰਘ ਰਾਮਗੜੀਆ ਨਾਲ ਗੱਠਜੋੜ ਕਰਕੇ ਕਨ੍ਹੱਈਆ ਮਿਸਲ ਦੀ ਸ਼ਕਤੀ ਬਹਤੁ ਘਟਾ ਦਿੱਤੀ। ਮਹਾਂ ਸਿੰਘ ਖ਼ਾਲਸਾ ਸਮਾਚਾਰ ਦੇ ਸੰਪਾਦਕ ਸਨ।

ਮਹਾਂ ਸਿੰਘ
ਸ਼ਾਸਨ ਕਾਲ1765–1792
ਪੂਰਵ-ਅਧਿਕਾਰੀਚੜਤ ਸਿੰਘ
ਵਾਰਸਮਹਾਰਾਜਾ ਰਣਜੀਤ ਸਿੰਘ
ਮੌਤ1790 ਈ.
ਸੋਧਰਾਂ
ਪਿਤਾਚੜਤ ਸਿੰਘ
ਧਰਮਸਿੱਖ

ਸ਼ੁੱਕਰਚੱਕੀਆ ਮਿਸਲ ਦਾ ਸਰਦਾਰ

ਸ਼ੁੱਕਰਚੱਕੀਆ ਮਿਸਲ ਦੇ ਨਵੇਂ ਸਰਦਾਰ ਦੇ ਰੂਪ ਵਿੱਚ ਮਹਾਂ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਗਵਰਨਰ ਨੂਰ ਉਦ ਦੀਨ ਬਾਮੇਜ਼ੀ ਨੂੰ ਹਰਾ ਕੇ ਰੋਹਤਾਸ ਦੇ ਕਿਲ੍ਹੇ ਨੂੰ ਆਪਣੇ ਅਧੀਨ ਕੀਤਾ। ਉਸਨੇ ਜੈ ਸਿੰਘ ਕਨ੍ਹੱਈਆ ਨਾਲ ਮਿਲ ਕੇ ਰਸੂਲ ਨਗਰ ਨੂੰ ਚਾਰ ਮਹੀਨੇ ਘੇਰੀ ਰੱਖਿਆ ਅਤੇ ਪੀਰ ਮੁਹੰਮਦ ਅਤੇ ਚੱਠਾ ਲੀਡਰਾਂ ਨੂੰ ਹਰਾਇਆ। ਇਸ ਨਾਲ ਉਸਦੇ ਮਾਣ ਵਿੱਚ ਬਹੁਤ ਵਾਧਾ ਹੋਇਆ ਕਿਉਂਕਿ ਇਹ ਸਰਦਾਰ ਭੰਗੀ ਮਿਸਲ ਦੇ ਵਫ਼ਾਦਾਰ ਸਨ। ਉਸਨੇ ਆਪਣੇ ਖੇਤਰ ਨੂੰ ਵਧਾਉਣ ਦਾ ਕੰਮ ਚਾਲੂ ਰੱਖਿਆ ਅਤੇ ਹੋਲੀ-ਹੋਲੀ ਪਿੰਡੀ ਭੱਟੀਆਂ, ਸਾਹੀਵਾਲ , ਈਸਾਖੇਲ , ਕੋਟਲੀ ਲੋਹਾਰਾਂ ਅਤੇ ਝੰਗ ਨੂੰ ਜਿੱਤ ਲਿਆ। 1784-85 ਈ. ਵਿੱਚ ਉਸਨੇ ਜੰਮੂ ਤੇ ਹਮਲਾ ਕਰ ਦਿੱਤਾ। ਇੱਥੋਂ ਉਸਨੂੰ ਬਹੁਤ ਸਾਰਾ ਧਾਨ ਪ੍ਰਾਪਤ ਹੋਇਆ। ਇਸ ਨਾਲ ਇਹ ਮਿਸਲ ਪੰਜਾਬ ਦੀਆਂ ਮੋਢੀ ਮਿਸਲਾਂ ਵਿੱਚੋਂ ਇੱਕ ਬਣ ਗਈ। ਪਰ ਜੈ ਸਿੰਘ ਕਨ੍ਹੱਈਆ ਮਹਾਂ ਸਿੰਘ ਨਾਲ ਨਰਾਜ਼ ਹੋ ਗਿਆ ਅਤੇ ਉਸਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ। ਮਹਾਂ ਸਿੰਘ ਨੇ ਇਸ ਵਿਵਾਦ ਦੌਰਾਨ ਜੱਸਾ ਸਿੰਘ ਰਾਮਗੜ੍ਹੀਆ ਨਾਲ ਗਠਜੋੜ ਕਰ ਲਿਆ ਅਤੇ ਕਨ੍ਹਈਆ ਮਿਸਲ ਨੂੰ ਬਟਾਲੇ ਦੀ ਲੜਾਈ ਵਿੱਚ ਹਰਾਇਆ। ਇਸ ਲੜਾਈ ਵਿੱਚ ਜੈ ਸਿੰਘ ਕਨ੍ਹੱਈਆ ਦਾ ਪੁੱਤਰ, ਗੁਰਬਖਸ਼ ਸਿੰਘ ਕਨ੍ਹੱਈਆ, ਮਾਰਿਆ ਗਿਆ। ਬਾਅਦ ਵਿੱਚ ਗੁਰਬਖਸ਼ ਸਿੰਘ ਦੀ ਵਿਧਵਾ ਸਦਾ ਕੌਰ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ ਅਤੇ ਆਪਣੀ ਬੇਟੀ ਦਾ ਵਿਆਹ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨਾਲ ਕਰ ਦਿੱਤਾ। ਮਹਾਂ ਸਿੰਘ ਸੋਧਰਾਂ ਨੂੰ ਜਿੱਤਣ ਦੌਰਾਨ ਮਾਰਿਆ ਗਿਆ।

ਪਿਛਲਾ
ਚੜਤ ਸਿੰਘ
ਸ਼ੁੱਕਰਚੱਕੀਆ ਮਿਸਲ ਦਾ ਸਰਦਾਰ
1770 –1792
ਅਗਲਾ
ਮਹਾਰਾਜਾ ਰਣਜੀਤ ਸਿੰਘ

ਹਵਾਲੇ

Tags:

ਕਨ੍ਹੱਈਆ ਮਿਸਲਚੜਤ ਸਿੰਘਮਹਾਰਾਜਾ ਰਣਜੀਤ ਸਿੰਘਸ਼ੁੱਕਰਚੱਕੀਆ ਮਿਸਲ

🔥 Trending searches on Wiki ਪੰਜਾਬੀ:

ਖ਼ਾਲਿਸਤਾਨ ਲਹਿਰਲੇਖਕ ਦੀ ਮੌਤਮਨੁੱਖੀ ਸਰੀਰਗੁਰਨਾਮ ਭੁੱਲਰਅੱਜ ਆਖਾਂ ਵਾਰਿਸ ਸ਼ਾਹ ਨੂੰਉਰਦੂ-ਪੰਜਾਬੀ ਸ਼ਬਦਕੋਸ਼ਬਾਲ ਸਾਹਿਤਇਕਾਂਗੀਗੁਰੂ ਅਰਜਨਸਿੱਖ ਇਤਿਹਾਸਦੋਹਿਰਾ ਛੰਦਕਸ਼ਮੀਰਕੌਰ (ਨਾਮ)ਸੰਯੁਕਤ ਕਿਸਾਨ ਮੋਰਚਾਪੰਜਾਬਰੱਬ ਦੀ ਖੁੱਤੀਭਾਰਤ ਦੀਆਂ ਭਾਸ਼ਾਵਾਂਨਜ਼ਮਗੁਰੂ ਹਰਿਰਾਇ7 ਸਤੰਬਰਪਹਿਲੀ ਸੰਸਾਰ ਜੰਗਟੱਪਾਪਾਲੀ ਭੁਪਿੰਦਰ ਸਿੰਘਅੰਮ੍ਰਿਤਾ ਪ੍ਰੀਤਮਰਿਸ਼ਤਾ-ਨਾਤਾ ਪ੍ਰਬੰਧਭਾਰਤ ਦਾ ਇਤਿਹਾਸਪਾਕਿਸਤਾਨਸਤਿ ਸ੍ਰੀ ਅਕਾਲਆਧੁਨਿਕ ਪੰਜਾਬੀ ਸਾਹਿਤਹਵਾਲਾ ਲੋੜੀਂਦਾਸ਼ਬਦਕੋਸ਼ਪ੍ਰਦੂਸ਼ਣਸਾਫ਼ਟਵੇਅਰ27 ਮਾਰਚ6ਪੰਜਾਬੀ ਨਾਟਕ ਦਾ ਦੂਜਾ ਦੌਰਭਗਤ ਰਵਿਦਾਸਪੰਜਾਬੀ ਧੁਨੀਵਿਉਂਤ2025ਪੰਜਾਬ (ਭਾਰਤ) ਵਿੱਚ ਖੇਡਾਂਬਾਵਾ ਬਲਵੰਤਕੈਥੀਗੁਰੂ ਗੋਬਿੰਦ ਸਿੰਘ ਮਾਰਗਗੁਰਬਖ਼ਸ਼ ਸਿੰਘ ਪ੍ਰੀਤਲੜੀਆਸਟਰੇਲੀਆਅਫ਼ਰੀਕਾਹਵਾ ਪ੍ਰਦੂਸ਼ਣਧਾਤਸ਼ਿਵ ਕੁਮਾਰ ਬਟਾਲਵੀਏਡਜ਼ਔਰਤਪਹਿਲੀਆਂ ਉਲੰਪਿਕ ਖੇਡਾਂਸੰਸਕ੍ਰਿਤ ਭਾਸ਼ਾਸੂਫ਼ੀਵਾਦਸ਼ਖ਼ਸੀਅਤਪੰਜਾਬੀ ਕਹਾਣੀਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਸਿੱਖ1944ਸਿੱਖਿਆ (ਭਾਰਤ)ਵਾਕੰਸ਼ਵਿਆਹ ਦੀਆਂ ਰਸਮਾਂਭਾਈ ਗੁਰਦਾਸਦਲੀਪ ਕੌਰ ਟਿਵਾਣਾਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬੀ ਲੋਕ ਕਾਵਿਨਾਰੀਵਾਦਅਰਸਤੂ ਦਾ ਅਨੁਕਰਨ ਸਿਧਾਂਤਚੈਟਜੀਪੀਟੀਮਾਈਸਰਖਾਨਾ ਮੇਲਾਪੰਜਾਬੀ ਲੋਕਗੀਤਰਣਜੀਤ ਸਿੰਘਸੁਖਦੇਵ ਥਾਪਰਜਨਮ ਕੰਟਰੋਲ🡆 More