ਸੁਖਦੇਵ ਥਾਪਰ: ਭਾਰਤੀ ਕ੍ਰਾਂਤੀਕਾਰੀ

ਸੁਖਦੇਵ ਥਾਪਰ (15 ਮਈ 1907 - 23 ਮਾਰਚ 1931) ਇੱਕ ਭਾਰਤੀ ਕ੍ਰਾਂਤੀਕਾਰੀ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸਨ। ਇਸ ਨੂੰ 23 ਮਾਰਚ 1931 ਨੂੰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਲਾਹੌਰ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਸੁਖਦੇਵ ਥਾਪਰ
ਸੁਖਦੇਵ ਥਾਪਰ: ਭਾਰਤੀ ਕ੍ਰਾਂਤੀਕਾਰੀ
ਜਨਮ(1907-05-15)15 ਮਈ 1907
ਮੌਤ23 ਮਾਰਚ 1931(1931-03-23) (ਉਮਰ 23)
ਸੰਗਠਨਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ
ਲਹਿਰਭਾਰਤ ਦਾ ਆਜ਼ਾਦੀ ਸੰਗਰਾਮ

ਜੀਵਨ

ਸੁਖਦੇਵ ਥਾਪਰ ਦਾ ਜਨਮ ਪੰਜਾਬ ਦੇ ਸ਼ਹਿਰ ਲੁਧਿਆਣਾ ਜਾਂ ਲਾਇਲਪੁਰ ਵਿੱਚ ਸ਼੍ਰੀਮਾਨ ਰਾਮਲਾਲ ਥਾਪਰ ਅਤੇ ਸ਼੍ਰੀਮਤੀ ਰੱਲੀ ਦੇਵੀ ਦੇ ਘਰ ਵਿਕਰਮੀ ਸੰਵਤ 1964 ਦੇ ਫੱਗਣ ਮਹੀਨੇ ਵਿੱਚ ਸ਼ੁਕਲ ਪੱਖ ਸਪਤਮੀ ਮੂਜਬ 15 ਮਈ 1907 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਹੋਇਆ ਸੀ। ਜਨਮ ਤੋਂ ਤਿੰਨ ਮਹੀਨੇ ਪਹਿਲਾਂ ਹੀ ਪਿਤਾ ਦੀ ਮੌਤ ਹੋ ਜਾਣ ਦੇ ਕਾਰਨ ਉਨ੍ਹਾਂ ਦੇ ਤਾਇਆ ਅਚਿੰਤਰਾਮ ਨੇ ਉਨ੍ਹਾਂ ਦਾ ਪਾਲਣ ਪੋਸਣ ਕਰਨ ਵਿੱਚ ਉਨ੍ਹਾਂ ਦੀ ਮਾਤਾ ਨੂੰ ਪੂਰਾ ਸਹਿਯੋਗ ਦਿੱਤਾ। ਸੁਖਦੇਵ ਦੀ ਤਾਈ ਜੀ ਨੇ ਵੀ ਉਸ ਨੂੰ ਆਪਣੇ ਪੁੱਤ ਦੀ ਤਰ੍ਹਾਂ ਪਾਲਿਆ। ਉਸ ਨੇ ਭਗਤ ਸਿੰਘ, ਕਾਮਰੇਡ ਰਾਮਚੰਦਰ ਅਤੇ ਭਗਵਤੀ ਚਰਨ ਵੋਹਰਾ ਦੇ ਨਾਲ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ ਸੀ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਜਦੋਂ ਯੋਜਨਾ ਬਣੀ ਤਾਂ ਸਾਂਡਰਸ ਦੀ ਹੱਤਿਆ ਕਰਨ ਵਿੱਚ ਉਸ ਨੇ ਭਗਤ ਸਿੰਘ ਅਤੇ ਰਾਜਗੁਰੁ ਦਾ ਪੂਰਾ ਸਾਥ ਦਿੱਤਾ ਸੀ। ਇਹੀ ਨਹੀਂ, 1929 ਵਿੱਚ ਜੇਲ੍ਹ ਵਿੱਚ ਕੈਦੀਆਂ ਦੇ ਨਾਲ ਅਮਾਨਵੀ ਵਿਵਹਾਰ ਕੀਤੇ ਜਾਣ ਦੇ ਵਿਰੋਧ ਵਿੱਚ ਰਾਜਨੀਤਕ ਬੰਦੀਆਂ ਦੁਆਰਾ ਕੀਤੀ ਗਈ ਭੁੱਖ ਹੜਤਾਲ ਵਿੱਚ ਵਧ ਚੜ੍ਹ ਕੇ ਭਾਗ ਵੀ ਲਿਆ ਸੀ।

ਉਸ ਨੂੰ ਨਿਰਧਾਰਤ ਤਾਰੀਖ ਅਤੇ ਸਮੇਂ ਤੋਂ ਪਹਿਲਾਂ ਜੇਲ੍ਹ ਮੈਨੁਅਲ ਦੇ ਨਿਯਮਾਂ ਨੂੰ ਦਰਕਿਨਾਰ ਰੱਖਦੇ ਹੋਏ 23 ਮਾਰਚ 1931 ਨੂੰ ਸ਼ਾਮੀਂ 7 ਵਜੇ ਰਾਜਗੁਰੁ ਅਤੇ ਭਗਤ ਸਿੰਘ ਸਮੇਤ ਤਿੰਨਾਂ ਨੂੰ ਲਾਹੌਰ ਸੇਂਟਰਲ ਜੇਲ੍ਹ ਵਿੱਚ ਫਾਂਸੀ ਉੱਤੇ ਲਟਕਾ ਕੇ ਮਾਰ ਮੁਕਾਇਆ ਗਿਆ। ਇਸ ਤੇ ਭਾਰਤ ਦੇ ਕੋਨੇ-ਕੋਨੇ ਤੋਂ ਰੋਸ ਜਾਗਿਆ ਸੀ। ਇਸ ਪ੍ਰਕਾਰ ਭਗਤ ਸਿੰਘ ਅਤੇ ਰਾਜਗੁਰੁ ਦੇ ਨਾਲ ਸੁਖਦੇਵ ਵੀ ਸਿਰਫ ੨੪ ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।

ਹਵਾਲੇ

Tags:

19071931ਭਗਤ ਸਿੰਘਸ਼ਿਵਰਾਮ ਰਾਜਗੁਰੂਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ੧੫ ਮਈ੨੩ ਮਾਰਚ

🔥 Trending searches on Wiki ਪੰਜਾਬੀ:

ਅੰਨ੍ਹੇ ਘੋੜੇ ਦਾ ਦਾਨਖਡੂਰ ਸਾਹਿਬਪੰਜਾਬੀ ਜੀਵਨੀਭੂਮੀਸਤਿੰਦਰ ਸਰਤਾਜਜਲੰਧਰ (ਲੋਕ ਸਭਾ ਚੋਣ-ਹਲਕਾ)ਕਿਸਾਨਨਵਤੇਜ ਸਿੰਘ ਪ੍ਰੀਤਲੜੀਲਸੂੜਾਵਟਸਐਪਸਮਾਰਟਫ਼ੋਨਗੁਰਬਚਨ ਸਿੰਘਅਜੀਤ ਕੌਰਜੈਤੋ ਦਾ ਮੋਰਚਾਲੋਕਗੀਤਪੜਨਾਂਵਤਖ਼ਤ ਸ੍ਰੀ ਪਟਨਾ ਸਾਹਿਬਹੰਸ ਰਾਜ ਹੰਸਇੰਦਰਏਅਰ ਕੈਨੇਡਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰਸਾਇਣਕ ਤੱਤਾਂ ਦੀ ਸੂਚੀਪਰਕਾਸ਼ ਸਿੰਘ ਬਾਦਲਲੰਗਰ (ਸਿੱਖ ਧਰਮ)ਸਿਮਰਨਜੀਤ ਸਿੰਘ ਮਾਨਸਿੱਖਿਆਮੋਟਾਪਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਰਾਗ ਸੋਰਠਿਪੰਜਾਬ (ਭਾਰਤ) ਦੀ ਜਨਸੰਖਿਆਸਦਾਮ ਹੁਸੈਨਵਿਕੀਮੀਡੀਆ ਸੰਸਥਾਪੰਜਾਬੀ ਸੱਭਿਆਚਾਰਚੰਦਰਮਾਨਿੱਜੀ ਕੰਪਿਊਟਰਭਾਰਤ ਦੀ ਰਾਜਨੀਤੀਨਾਂਵ ਵਾਕੰਸ਼ਮੁਹੰਮਦ ਗ਼ੌਰੀਸੁਖਵੰਤ ਕੌਰ ਮਾਨਸ਼ਰੀਂਹਗੁਰੂ ਗੋਬਿੰਦ ਸਿੰਘਪੰਜਾਬੀ ਸਾਹਿਤ ਆਲੋਚਨਾਸੁੱਕੇ ਮੇਵੇਭਾਰਤ ਦਾ ਸੰਵਿਧਾਨਖ਼ਾਲਸਾਭਾਰਤ ਦੀ ਸੰਸਦਸਾਹਿਤ ਅਤੇ ਇਤਿਹਾਸਰਹਿਰਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਸੁਰਿੰਦਰ ਕੌਰਸੈਣੀਪੰਜਾਬੀ ਭੋਜਨ ਸੱਭਿਆਚਾਰਕੁਲਦੀਪ ਮਾਣਕਅਜਮੇਰ ਸਿੰਘ ਔਲਖਭਾਰਤੀ ਫੌਜਮੇਰਾ ਦਾਗ਼ਿਸਤਾਨਗੁਰਦੁਆਰਾ ਬਾਓਲੀ ਸਾਹਿਬਸੱਭਿਆਚਾਰ ਅਤੇ ਸਾਹਿਤਅੰਗਰੇਜ਼ੀ ਬੋਲੀਪੀਲੂਦਲੀਪ ਸਿੰਘਗੁਰੂ ਹਰਿਗੋਬਿੰਦਗ਼ੁਲਾਮ ਫ਼ਰੀਦਪੂਨਮ ਯਾਦਵਅਨੀਮੀਆਭਾਰਤੀ ਪੰਜਾਬੀ ਨਾਟਕਲੋਕ ਸਭਾਡਾ. ਹਰਸ਼ਿੰਦਰ ਕੌਰਬਠਿੰਡਾ (ਲੋਕ ਸਭਾ ਚੋਣ-ਹਲਕਾ)ਸੁਖਬੀਰ ਸਿੰਘ ਬਾਦਲਪ੍ਰੋਫ਼ੈਸਰ ਮੋਹਨ ਸਿੰਘਜਿੰਦ ਕੌਰਸੁਰਿੰਦਰ ਛਿੰਦਾ🡆 More