ਅਹਿਮਦ ਸ਼ਾਹ ਅਬਦਾਲੀ

ਅਹਿਮਦ ਸ਼ਾਹ ਅਬਦਾਲੀ (1722-1773), ਅਸਲੀ ਨਾਮ ਅਹਿਮਦ ਸ਼ਾਹ ਦੁਰਾਨੀ, ਨੇ 1747 ਵਿੱਚ ਦੁਰਾਨੀ ਸਾਮਰਾਜ ਦੀ ਸਥਾਪਨਾ ਕੀਤੀ। ਇਸ ਨੂੰ ਬਹੁਤ ਲੋਕਾਂ ਦੁਆਰਾ ਆਧੁਨਿਕ ਅਫਗਾਨੀਸਤਾਨ ਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ।

ਅਹਿਮਦ ਸ਼ਾਹ ਅਬਦਾਲੀ
ਅਹਿਮਦ ਸ਼ਾਹ ਅਬਦਾਲੀ
ਅਮੀਰ ਅਹਿਮਦ ਸ਼ਾਹ ਦੁਰਾਨੀ
ਸ਼ਾਸਨ ਕਾਲ1747–1772
ਤਾਜਪੋਸ਼ੀਅਕਤੂਬਰ 1747
ਪੂਰਵ-ਅਧਿਕਾਰੀਹਸੈਨ ਹੋਟਕੀ
ਵਾਰਸਤੈਮੂਰ ਸ਼ਾਹ ਦੁਰਾਨੀ
ਜਨਮ1722
ਹੇਰਾਤ, ਅਫਗਾਨਿਸ਼ਤਾਨ
ਮੌਤ(1772-10-16)16 ਅਕਤੂਬਰ 1772 (ਉਮਰ 49–50)
ਕੰਧਾਰ
ਦਫ਼ਨ
ਕੰਧਾਰ, ਅਫਗਾਨਿਸਤਾਨ
31°37′10″N 65°42′25″E / 31.61944°N 65.70694°E / 31.61944; 65.70694
ਜੀਵਨ-ਸਾਥੀਹਜ਼ਰਤ ਬੇਗਮ
ਸ਼ਾਹੀ ਘਰਾਣਾਦੁਰਾਨੀ
ਰਾਜਵੰਸ਼ਦੁਰਾਨੀ ਸਾਮਰਾਜ
ਪਿਤਾਮੁਹੱਮਦ ਜ਼ਮਨ ਖਾਨ ਅਬਦਾਲੀ
ਮਾਤਾਜ਼ਰਘੁਨਾ ਅਲਕੋਜ਼ਾਈ
ਧਰਮਇਸਲਾਮ (ਹਨਾਫੀ ਸੁਨੀ ਮੁਸਲਮਾਨ)

ਮੁੱਢਲਾ ਜੀਵਨ

ਇਸਦਾ ਜਨਮ 1732 ਵਿੱਚ ਸਦੋਜਈ ਕਬੀਲੇ ਦੇ ਮੁਹੰਮਦ ਜ਼ਮਾਨ ਖਾਨ ਅਬਦਾਲੀ ਦੇ ਘਰ ਹੋਇਆ। 1731 ਵਿੱਚ ਜਦ ਨਾਦਰ ਸ਼ਾਹ ਨੇ ਹੈਰਾਤ ਉੱਤੇ ਹਮਲਾ ਕੀਤਾ ਤਾਂ ਉਸਨੇ ਅਬਦਾਲੀਆਂ ਨੂੰ ਹਰਾਕੇ ਇਹਨਾਂ ਨੂੰ ਬੰਦੀ ਬਣਾ ਲਿਆ ਜਿਹਨਾਂ ਵਿੱਚੋਂ ਅਹਿਮਦ ਸ਼ਾਹ ਵੀ ਸੀ। ਇਸ ਤੋਂ ਬਾਅਦ ਜਲਦੀ ਹੀ ਅਹਿਮਦ ਸ਼ਾਹ ਨਾਦਰ ਸ਼ਾਹ ਦੀ ਫ਼ੌਜ ਦਾ ਸੈਨਾਪਤੀ ਬਣ ਗਿਆ।

ਮੀਰ ਮੰਨੂ ਨਾਲ ਯੁਧ

ਲਾਹੌਰ ਉਤੇ ਕਬਜ਼ਾ ਕਰਨ ਮਗਰੋਂ ਅਹਿਮਦ ਸ਼ਾਹ ਦੁਰਾਨੀ, 2 ਮਾਰਚ, 1748 ਨੂੰ ਸਰਹਿੰਦ ਪਹੁੰਚ ਗਿਆ। ਇਸ ਵੇਲੇ ਸਰਹਿੰਦ ਵਿੱਚ ਇੱਕ ਹਜ਼ਾਰ ਤੋਂ ਵੀ ਘੱਟ ਮੁਗ਼ਲ ਫ਼ੌਜੀ ਸਨ ਅਤੇ ਬਾਕੀ ਸਿਰਫ਼ ਔਰਤਾਂ ਹੀ ਸਨ। ਇਸ ਕਰ ਕੇ ਅਹਿਮਦ ਸ਼ਾਹ ਨੂੰ ਇਸ ਨਗਰ ਉਤੇ ਕਬਜ਼ਾ ਕਰਨ ਵਿੱਚ ਕੋਈ ਮੁਸ਼ਕਲ ਨਾ ਆਈ। ਜਦ ਮੁਗ਼ਲ ਸ਼ਹਿਜ਼ਾਦੇ ਅਹਿਮਦ, ਜੋ ਫ਼ੌਜ ਦੀ ਅਗਵਾਈ ਕਰ ਰਿਹਾ ਸੀ, ਨੂੰ ਢੇਰੀ 'ਤੇ ਅਹਿਮਦ ਸ਼ਾਹ ਦੇ ਕਬਜ਼ੇ ਦੀ ਖ਼ਬਰ ਮਿਲੀ ਤਾਂ ਉਸ ਨੇ ਫ਼ੌਜ ਨੂੰ ਢੇਰੀ ਵੱਲ ਕੂਚ ਕਰਨ ਦਾ ਹੁਕਮ ਦੇ ਦਿੱਤਾ। ਮੁਗ਼ਲ ਫ਼ੌਜਾਂ ਨੇ ਢੇਰੀ ਤੋਂ 15 ਕਿਲੋਮੀਟਰ ਦੂਰ ਪਿੰਡ ਮਨੂਪੁਰ ਦੀ ਹਦੂਦ ਵਿੱਚ ਮੋਰਚੇ ਪੁੱਟ ਲਏ। ਇਸ ਲੜਾਈ ਵਿੱਚ ਪ੍ਰਾਈਮ ਮਨਿਸਟਰ ਕਮਰੂਦੀਨ ਅਤੇ ਉਸ ਦਾ ਪੁੱਤਰ ਮੁਈਨ-ਉਦ-ਦੀਨ (ਮੀਰ ਮੰਨੂ) ਆਪ ਅੱਗੇ ਹੋ ਕੇ ਲੜ ਰਹੇ ਸਨ। ਕੁੱਝ ਦਿਨ ਦੋਹਾਂ ਫ਼ੌਜਾਂ ਵਿਚਕਾਰ ਨਿੱਕੀਆਂ-ਮੋਟੀਆਂ ਝੜਪਾਂ ਹੁੰਦੀਆਂ ਰਹੀਆਂ। ਅਖ਼ੀਰ 11 ਮਾਰਚ ਦੇ ਦਿਨ ਅਹਿਮਦ ਸ਼ਾਹ ਦੀਆਂ ਫ਼ੌਜਾਂ ਨੇ ਦਿੱਲੀ ਦਰਬਾਰ ਦੀਆਂ ਫ਼ੌਜਾਂ ਉਤੇ ਪੂਰਾ ਹਮਲਾ ਕਰ ਦਿਤਾ। ਪਹਿਲੇ ਹਮਲੇ ਵਿੱਚ ਹੀ ਇੱਕ ਗੋਲਾ ਵਜ਼ੀਰੇ-ਆਲਾ ਕਮਰੂਦੀਨ ਨੂੰ, ਜੋ ਉਸ ਵੇਲੇ ਨਮਾਜ਼ ਪੜ੍ਹ ਰਿਹਾ ਸੀ, ਨੂੰ ਵੱਜਾ ਤੇ ਉਹ ਮਰ ਗਿਆ। ਮੁਈਨ-ਉਦ-ਦੀਨ ਨੇ ਆਪਣੇ ਬਾਪ ਦੀ ਲਾਸ਼ ਨੂੰ ਸਿਰਹਾਣਿਆਂ ਦੀ ਮਦਦ ਨਾਲ ਹਾਥੀ 'ਤੇ ਇੰਜ ਟਿਕਾਇਆ ਕਿ ਉਹ ਬੈਠਾ ਹੋਇਆ ਫ਼ੌਜ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਸੀ। ਉਸ ਨੇ ਇਸ ਦੇ ਨਾਲ ਹੀ ਦੁੱਰਾਨੀ ਦੀ ਫ਼ੌਜ ਉਤੇ ਜ਼ਬਰਦਸਤ ਹਮਲਾ ਕਰ ਦਿਤਾ। ਛੇਤੀ ਹੀ ਦੋਹਾਂ ਧਿਰਾਂ ਵਿੱਚ ਭਿਆਨਕ ਜੰਗ ਸ਼ੁਰੂ ਹੋ ਗਈ। ਜੰਗ ਦੌਰਾਨ ਇੱਕ ਗੋਲੇ ਵਿਚੋਂ ਇੱਕ ਚੰਗਿਆੜੀ ਉੱਡ ਕੇ ਅਹਿਮਦ ਸ਼ਾਹ ਵਾਲੇ ਪਾਸੇ ਪਏ ਬਾਰੂਦ ਨਾਲ ਭਰੇ ਇੱਕ ਗੱਡੇ 'ਤੇ ਜਾ ਡਿੱਗੀ। ਇਸ ਚੰਗਿਆੜੀ ਨਾਲ ਉਸ ਗੱਡੇ ਵਿੱਚ ਪਏ ਤੀਰ ਆਪਣੇ ਆਪ ਚਲਣ ਲੱਗ ਪਏ। ਇਨ੍ਹਾਂ ਤੀਰਾਂ ਨਾਲ ਵੀ ਬਾਰੂਦ ਲੱਗਾ ਹੋਇਆ ਸੀ। ਇਨ੍ਹਾਂ 'ਚੋਂ ਅੱਗੋਂ ਹੋਰ ਚਿੰਗਾਰੀਆਂ ਨਿਕਲ ਕੇ ਤੀਰਾਂ ਵਾਲੇ ਹੋਰ ਗੱਡਿਆਂ 'ਤੇ ਵੀ ਡਿੱਗੀਆਂ। ਇੰਜ ਸੈਂਕੜੇ ਤੀਰ ਚੱਲਣ ਲੱਗ ਪਏ। ਇਸ ਨਾਲ ਅਹਿਮਦ ਸ਼ਾਹ ਦੀਆਂ ਫ਼ੌਜਾਂ ਵਿੱਚ ਭਾਜੜ ਪੈ ਗਈ ਤੇ ਉਹ ਆਪਣੀ ਹਿਫ਼ਾਜ਼ਤ ਵਾਸਤੇ ਲੁੱਕਣ ਅਤੇ ਭੱਜਣ ਲੱਗ ਪਏ। ਇਹ ਵੇਖ ਕੇ ਮੁਗ਼ਲ ਫ਼ੌਜਾਂ ਨੇ ਇੱਕ ਹੋਰ ਜ਼ਬਰਦਸਤ ਹੱਲਾ ਬੋਲਿਆ। ਹੁਣ ਅਫ਼ਗ਼ਾਨ ਫ਼ੌਜਾਂ ਇਸ ਦਾ ਟਾਕਰਾ ਨਾ ਕਰ ਸਕੀਆਂ ਅਤੇ ਅਹਿਮਦ ਸ਼ਾਹ ਨੂੰ ਮੈਦਾਨ ਛੱਡ ਕੇ ਪਿੱਛੇ ਮੁੜਨਾ ਪੈ ਗਿਆ। ਮਨੂਪਰ ਵਿੱਚ ਹਾਰਨ ਮਗਰੋਂ ਅਹਿਮਦ ਸ਼ਾਹ ਵਾਪਸ ਢੇਰੀ ਵਲ ਮੁੜ ਪਿਆ ਤੇ ਇਥੋਂ ਵੀ ਪੰਜ ਦਿਨ ਮਗਰੋਂ 17 ਮਾਰਚ ਨੂੰ ਲਾਹੌਰ ਵਲ ਚਲ ਪਿਆ। ਹੁਣ ਉਹ ਲਾਹੌਰ 'ਚ ਵੀ ਬਹੁਤਾ ਰੁਕਣ ਦੀ ਬਜਾਏ 26 ਮਾਰਚ ਨੂੰ ਆਪਣੇ ਵਤਨ ਨੂੰ ਮੁੜ ਗਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਅਲਾਉੱਦੀਨ ਖ਼ਿਲਜੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਲੋਹੜੀਵੰਦੇ ਮਾਤਰਮਗੁਰਮੀਤ ਬਾਵਾਸਿੰਘਪੰਜਾਬੀ ਸੱਭਿਆਚਾਰਡੇਂਗੂ ਬੁਖਾਰਫ਼ਿਰੋਜ ਸ਼ਾਹ ਤੁਗ਼ਲਕਹੀਰ ਰਾਂਝਾਲੁਧਿਆਣਾਪਾਕਿਸਤਾਨਸੰਸਾਰੀਕਰਨਅੰਮ੍ਰਿਤ ਵੇਲਾਨੱਥੂ ਸਿੰਘ (ਕ੍ਰਿਕਟਰ)ਗੈਰ-ਲਾਭਕਾਰੀ ਸੰਸਥਾਪ੍ਰਿੰਸੀਪਲ ਤੇਜਾ ਸਿੰਘਗੁਰੂ ਅਮਰਦਾਸਜ਼ਕਾਵਿ ਦੇ ਭੇਦਮਾਈ ਭਾਗੋਗੁਰੂ ਗਰੰਥ ਸਾਹਿਬ ਦੇ ਲੇਖਕਗੁਰਬਖ਼ਸ਼ ਸਿੰਘ ਪ੍ਰੀਤਲੜੀਬਿਜਲਈ ਕਰੰਟਜਥੇਦਾਰਲੋਕ ਸਭਾਨਾਂਵਲੰਮੀ ਛਾਲਸਮਾਜਆਧੁਨਿਕ ਪੰਜਾਬੀ ਸਾਹਿਤਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਹਰੀ ਸਿੰਘ ਨਲੂਆਵਰਸਾਏ ਦੀ ਸੰਧੀਸਵਿਤਰੀਬਾਈ ਫੂਲੇਨਿਰਵੈਰ ਪੰਨੂਮੂਲ ਮੰਤਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਆਲਾਟੀਰੀਪਰਿਭਾਸ਼ਾਪੰਜਾਬ (ਭਾਰਤ) ਵਿੱਚ ਖੇਡਾਂਆਂਧਰਾ ਪ੍ਰਦੇਸ਼ਮਾਤਾ ਜੀਤੋਰਾਣੀ ਮੁਖਰਜੀਭਾਈ ਮਨੀ ਸਿੰਘਪਾਉਂਟਾ ਸਾਹਿਬਪੰਜਾਬੀ ਖੋਜ ਦਾ ਇਤਿਹਾਸਵਰਲਡ ਵਾਈਡ ਵੈੱਬ6 ਅਪ੍ਰੈਲਨਿਸ਼ਾਨ ਸਾਹਿਬਰਕੁਲ ਪ੍ਰੀਤ ਸਿੰਂਘਬੀਜਜੀਰਾਸੱਭਿਆਚਾਰਗੁਰਦਾਸ ਰਾਮ ਆਲਮਭਾਰਤ ਦਾ ਇਤਿਹਾਸਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੇਰੀਆਰ ਈ ਵੀ ਰਾਮਾਸਾਮੀ21 ਅਪ੍ਰੈਲਭਾਰਤ ਦੀ ਰਾਜਨੀਤੀਪੰਜਾਬੀ ਇਕਾਂਗੀ ਦਾ ਇਤਿਹਾਸਸੁਖਮਨੀ ਸਾਹਿਬਹੁਮਾਯੂੰਨਿਬੰਧਪੈਨਸਿਲਭਾਰਤ ਦਾ ਰਾਸ਼ਟਰਪਤੀਬੁੱਲ੍ਹੇ ਸ਼ਾਹਕੋਸ਼ਕਾਰੀਅਹਿਮਦ ਫ਼ਰਾਜ਼ਕੁਲਵੰਤ ਸਿੰਘ ਵਿਰਕਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਸੱਪਅਸਤਿਤ੍ਵਵਾਦਅਜਮੇਰ ਸਿੰਘ ਔਲਖਨੀਰੂ ਬਾਜਵਾਦ ਟਾਈਮਜ਼ ਆਫ਼ ਇੰਡੀਆਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਅਮਰ ਸਿੰਘ ਚਮਕੀਲਾ (ਫ਼ਿਲਮ)ਭਾਈ ਨੰਦ ਲਾਲ🡆 More