ਚਾਲੀ ਮੁਕਤੇਜਿਹਨਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਵਿਖੇ ਯੁਦ ਕੀਤਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਿਆ ਦਾ ਵਰ ਦਿਤਾ। ਇਸ ਕਾਰਨ ਹੀ ਇਸ ਸਥਾਨ ਦਾ ਨਾਮ ਮੁਕਤਸਰ ਹੈ। ਅੱਜ ਕੱਲ ਇਸ ਸ਼ਹਿਰ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਹੈ।
ਅਪਰੈਲ 1704 ’ਚ ਮੁਗਲ ਫ਼ੌਜ ਵੱਲੋਂ ਆਨੰਦਪੁਰ ਸਾਹਿਬ ਦਾ ਘੇਰਾ ਪੂਰੇ ਅੱਠ ਮਹੀਨੇ ਲਗਾਤਾਰ ਜਾਰੀ ਰਹਿਣ ਕਰ ਕੇ ਸਿੱਖ ਫ਼ੌਜ ਲਈ ਰਾਸ਼ਨ-ਪਾਣੀ ਅਤੇ ਘੋੜਿਆਂ ਆਦਿ ਲਈ ਪੱਠੇ-ਲੀਰੇ ਦੀ ਤੋਟ ਆਉਣਾ ਕੁਦਰਤੀ ਗੱਲ ਸੀ। ਅਜਿਹੀ ਸੰਕਟ ਦੀ ਘੜੀ ਵੇਖ ਕੇ ਸਿੰਘਾਂ ਨੇ ਮਾਤਾ ਜੀ ਨੂੰ ਬੇਨਤੀ ਕਰ ਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਾ ਲਿਆ। ਚਮਕੌਰ ਸਾਹਿਬ ਚੌਧਰੀ ਬੁਧੀ ਚੰਦ ਦੀ ਕਿਲ੍ਹਾਨੁਮਾ ਹਵੇਲੀ ਛੱਡਦਿਆਂ ਰਣਸਿੰਗਾ ਨਾਦ ਵਜਾ ਕੇ ਗੁਰੂ ਸਾਹਿਬ ਉੱਚੇ ਟਿੱਬੇ ’ਤੇ ਚੜ੍ਹ, ਤਾੜੀ ਮਾਰ ਕੇ ‘ਪੀਰ-ਏ-ਹਿੰਦ ਮੈਰਾਵਦ’ ਦਾ ਜੈਕਾਰਾ ਗੂੰਜਾ ਮਾਛੀਵਾੜੇ ਵੱਲ ਰਵਾਨਾ ਹੋ ਗਏ।
ਜਦ ਗੁਰੂ ਸਾਹਿਬ ਨੂੰ ਇੱਥੇ ਕਸੂਰੀ ਦੇ ਨਵਾਬ ਖ਼ਾਨ ਅਤੇ ਸਰਹਿੰਦ ਦੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਵੱਲੋਂ ਪਿੱਛਾ ਕਰਨ ਦੀ ਸੂਹ ਮਿਲੀ ਤਾਂ ਉਨ੍ਹਾਂ ਦੀਨੇ ਤੋਂ ਕਾਂਗੜ, ਜੈਤੋ, ਗੁਰੂ ਕੀ ਢਾਬ, ਕੋਟਕਪੂਰਾ ਹੁੰਦੇ ਹੋਏ ਖਿਦਰਾਣੇ ਦੀ ਢਾਬ ਮੱਲਕੇ ਇੱਕ ਉੱਚੇ ਟਿੱਬੇ ’ਤੇ ਟਿਕਾਣਾ ਕੀਤਾ ਜਿੱਥੋਂ ਦੂਰ-ਦੂਰ ਤਕ ਦੁਸ਼ਮਣ ’ਤੇ ਨਿਗ੍ਹਾ ਰੱਖੀ ਜਾ ਸਕਦੀ ਸੀ। ਇੱਥੇ ਦੋਵਾਂ ਪਾਸਿਆਂ ਤੋਂ ਬਹੁਤ ਸਖ਼ਤ ਮੁਕਾਬਲਾ ਅਤੇ ਮਾਰੋ-ਮਾਰ ਹੋਈ। ਗੁਰੂ ਜੀ ਦੀ ਫ਼ੌਜ ਵਿੱਚ ਮਾਈ ਭਾਗੋ ਦੀ ਅਗਵਾਈ ਵਿੱਚ ਉਹ ‘ਚਾਲੀ ਬੇਦਾਵੀਏ’ ਸਿੰਘ ਵੀ ਆਣ ਸ਼ਾਮਲ ਹੋਏ ਜੋ ਆਨੰਦਪੁਰ ਸਾਹਿਬ ਦੇ ਔਖੇ ਦਿਨਾਂ ਦੀ ਭੁੱਖ ਤੇਹ ਨਾ ਸਹਾਰਦੇ ਹੋਏ ਚਮਕੌਰ ਸਾਹਿਬ ਦੀ ਲੜਾਈ ਵਿੱਚ ਪਾਸਾ ਵੱਟ ਕੇ ਘਰਾਂ ਨੂੰ ਚਲੇ ਗਏ ਸਨ। ਨਮੋਸ਼ੀ ਦਾ ਸ਼ਿਕਾਰ ਹੋਏ ਇਹ 40 ਸਿੰਘ, ਗੁਰੂ ਸਾਹਿਬ ਦੇ ਦਿਲ ਅੰਦਰ ਪਹਿਲਾਂ ਵਾਲਾ ਮਾਣ-ਸਤਿਕਾਰ ਹਾਸਲ ਕਰਨ ਲਈ ਐਨੀ ਸ਼ਿੱਦਤ ਨਾਲ ਲੜੇ ਕਿ ਦੁਸ਼ਮਣ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਨਾ ਜੋਸ਼ ਦੁਸ਼ਮਣ ਨੇ ਪਹਿਲੀਆਂ ਲੜਾਈਆਂ ਵਿੱਚ ਇੰਨੀ ਘੱਟ ਗਿਣਤੀ ਖ਼ਾਲਸੇ ਅੰਦਰ ਕਦੀ ਨਹੀਂ ਸੀ ਵੇਖਿਆ। ਨਤੀਜੇ ਵਜੋਂ ਮੁਗ਼ਲ ਫ਼ੌਜ ਸਿਰ ’ਤੇ ਪੈਰ ਰੱਖ ਕੇ ਨੱਠ ਤੁਰੀ। ਦੋਹੀਂ ਪਾਸੀਂ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ।
ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ। ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖ਼ੁਦ ਮੈਦਾਨ-ਏ-ਜੰਗ ਵਿੱਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ। ਪੰਜ-ਹਜ਼ਾਰੀ, ਦਸ-ਹਜ਼ਾਰੀ ਵਰਗੇ ਅਨੇਕਾਂ ਵੱਕਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ, ਭਾਈ ਮਹਾਂ ਸਿੰਘ ਕੋਲ ਪੁੱਜੇ, ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਿਹਾ ਹੋਵੇ। ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵਾਲੀ ਗਲਤੀ ਦੀ ਭੁੱਲ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ’ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ ਅਨੇਕਾਂ ਬਖਸ਼ਿਸ਼ਾਂ ਬਖਸ਼ ਕੇ ਕਿਹਾ, ‘‘ਭਾਈ ਮਹਾਂ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ, ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ। ਜ਼ਖ਼ਮੀ ਹੋਈ ਮਾਈ ਭਾਗੋ ਵੀ ਗੁਰੂ ਸਾਹਿਬ ਵੱਲੋਂ ਰਹਿਮਤ ਦੀ ਨਜ਼ਰ ਪਾ ਕੇ ਧੰਨ ਹੋ ਗਈ ਜੋ ਪਿੱਛੋਂ ਕਾਫ਼ੀ ਸਾਲ ਜਿਉਂਦੀ ਰਹੀ। ਭਾਈ ਮਹਾਂ ਸਿੰਘ ਦੀ ਬੇਨਤੀ ਅਤੇ ਉਸ ਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿੱਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ। ਦਸਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ ਚਾਲ਼ੀ ਮੁਕਤੇ ਹਨ
This article uses material from the Wikipedia ਪੰਜਾਬੀ article ਚਾਲੀ ਮੁਕਤੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.