ਵਿਸ਼ਵ ਬੈਂਕ: ਅੰਤਰਰਾਸ਼ਟਰੀ ਵਿੱਤੀ ਸੰਸਥਾ

ਵਿਸ਼ਵ ਬੈਂਕ ਸੰਯੁਕਤ ਰਾਸ਼ਟਰ ਦੀ ਇੱਕ ਅੰਤਰ-ਰਾਸ਼ਟਰੀ ਵਿੱਤੀ ਸੰਸਥਾ ਹੈ। ਇਸਦਾ ਮੁੱਖ ਉਦੇਸ਼ ਵਿਕਾਸਸ਼ੀਲ (ਮੈਂਬਰ) ਦੇਸ਼ਾਂ ਨੂੰ ਪੂੰਜੀ ਨਿਰਮਾਣ ਦੇ ਵਿਕਾਸ ਕਾਰਜਾਂ ਲਈ ਕਰਜ਼ ਦੇਣਾ ਹੈ। ਇਸ ਵਿੱਚ ਦੋ ਸੰਸਥਾਂਵਾਂ ਸ਼ਾਮਲ ਹਨ:ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ(ਆਈ.ਬੀ.ਆਰ.ਡੀ.) ਅਤੇ ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ.ਡੀ.ਏ.)। ਵਿਸ਼ਵ ਬੈਂਕ ਵਿਸ਼ਵ ਬੈਂਕ ਸਮੂਹ ਦਾ ਹਿੱਸਾ ਹੈ ਅਤੇ ਯੂਨਾਇਟੇਡ ਨੇਸ਼ਨ ਵਿਕਾਸ ਸਮੂਹ ਦਾ ਮੈਂਬਰ ਹੈ। ਵਿਸ਼ਵ ਬੈਂਕ ਦਾ ਉਦੇਸ਼ ਸੰਸਾਰ ਵਿਚੋਂ ਗਰੀਬੀ ਖਤਮ ਕਰਨਾ ਹੈ।

ਵਿਸ਼ਵ ਬੈਂਕ
ਨਿਰਮਾਣਜੁਲਾਈ 22, 1944; 79 ਸਾਲ ਪਹਿਲਾਂ (1944-07-22)
ਕਿਸਮਅੰਤਰ-ਰਾਸ਼ਟਰੀ ਵਿੱਤੀ ਸੰਸਥਾ
ਕਾਨੂੰਨੀ ਸਥਿਤੀਸੰਧੀ
ਮੰਤਵਕਰਜ਼ੇ ਦੇਣਾ
ਮੁੱਖ ਦਫ਼ਤਰਵਾਸ਼ਿੰਗਟਨ ਡੀ. ਸੀ., ਸੰਯੁਕਤ ਰਾਸ਼ਟਰ
ਖੇਤਰਵਿਸ਼ਵ ਵਿਆਪੀ
ਮੈਂਬਰhip
188 ਦੇਸ਼ (ਆਈ.ਬੀ.ਆਰ.ਡੀ.)
172 ਦੇਸ਼ (ਆਈ.ਡੀ.ਏ.)
ਮੂਲ ਸੰਸਥਾਵਿਸ਼ਵ ਬੈਂਕ ਸਮੂਹ
ਵੈੱਬਸਾਈਟwww.worldbank.org

"ਵਿਸ਼ਵ ਬੈਂਕ" ਅਤੇ "ਵਿਸ਼ਵ ਬੈਂਕ ਸਮੂਹ" ਵਿੱਚ ਫ਼ਰਕ

"ਵਿਸ਼ਵ ਬੈਂਕ", "ਵਿਸ਼ਵ ਬੈਂਕ ਸਮੂਹ" ਤੋਂ ਵੱਖ ਹੈ ਇਹਨਾਂ ਦੋਹਾਂ ਨੂੰ ਆਪਸ ਵਿੱਚ ਰਲਗਡ ਨਹੀਂ ਕਰਨਾ ਚਾਹੀਦਾ। ਵਿਸ਼ਵ ਬੈਂਕ ਸਮੂਹ ਯੂਨਾਇਟੇਡ ਨੇਸ਼ਨ ਆਰਥਿਕ ਅਤੇ ਸਮਾਜਿਕ ਕੌਂਸਲ ਦਾ ਮੈਬਰ ਹੈ ਜਿਸ ਵਿੱਚ ਹੇਠ ਲਿਖੀਆਂ ਪੰਜ ਅੰਤਰ ਰਾਸ਼ਟਰੀ ਸੰਸਥਾਂਵਾਂ ਆਉਦੀਆਂ ਹਨ ਜੋ ਗਰੀਬ ਮੁਲਕਾਂ ਨੂੰ ਗਰੀਬੀ ਦ ਟਾਕਰਾ ਕਰਨ ਲਈ ਕਰਜ਼ੇ ਦਿੰਦੀਆਂ ਹਨ:

  • ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ (ਆਈ.ਬੀ.ਆਰ.ਡੀ.)
  • ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ.ਡੀ.ਏ.)
  • ਅੰਤਰ ਰਾਸ਼ਟਰੀ ਵਿੱਤੀ ਕਾਰਪੋਰੇਸ਼ਨ (ਆਈ.ਐਫ.ਸੀ.)
  • ਬਹੁਮੰਤਵੀ ਨਿਵੇਸ਼ ਗਰੰਟੀ ਏਜੇਂਸੀ (ਐਮ.ਆਈ.ਜੀ.ਏ.)
  • ਨਿਵੇਸ਼ ਮਾਮਲਿਆਂ ਦੇ ਝਗੜਿਆਂ ਦੇ ਨਿਪਟਾਰਿਆਂ ਦਾ ਅੰਤਰ ਰਾਸ਼ਟਰੀ ਕੇਂਦਰ (ਆਈ.ਸੀ.ਐਸ.ਆਈ.ਡੀ.)

ਵਿਸ਼ਵ ਬੈਂਕ ਵਿੱਚ ਇਹਨਾਂ ਵਿਚੋਂ ਕੇਵਲ ਪਹਿਲੀਆਂ ਦੋ ਸੰਸਥਾਂਵਾਂ ਹੀ ਆਉਂਦੀਆਂ ਹਨ ਜਦ ਕਿ ਵਿਸ਼ਵ ਬੈਂਕ ਸਮੂਹ ਵਿੱਚ ਇਹ ਸਾਰੀਆਂ ਪੰਜ ਸੰਸਥਾਂਵਾਂ ਆਉਂਦੀਆਂ ਹਨ।

ਇਤਿਹਾਸ

ਵਿਸ਼ਵ ਬੈਂਕ: ਵਿਸ਼ਵ ਬੈਂਕ ਅਤੇ ਵਿਸ਼ਵ ਬੈਂਕ ਸਮੂਹ ਵਿੱਚ ਫ਼ਰਕ, ਇਤਿਹਾਸ, ਪ੍ਰਧਾਨਗੀ 
ਵਿਸ਼ਵ ਬੈਂਕ ਅਤੇ ਅੰਤਰ ਰਾਸ਼ਟਰੀ ਮੁਦਰਾ ਕੋਸ਼ (International Monetary Fund) ਦੋਵਾਂ ਦੇ "ਸੰਸਥਾਪਕ" ਜੋਹਨ ਮੇਨਾਰਡ ਕੇਂਜ(John Maynard Keynes) (ਸੱਜੇ) ਅਤੇ ਹੈਰੀ ਡੇਕਸਟਰ ਵਾਈਟ (Harry Dexter White).

ਵਿਸ਼ਵ ਬੈਂਕ ਬਣਾਉਣ ਦਾ ਫੈਸਲਾ 1944 ਵਿੱਚ ਬ੍ਰੈਟਨ ਵੂਡਸ ਕਾਨਫਰੰਸ (Bretton Woods Conference) ਵਿੱਚ ਕੀਤਾ ਗਿਆ ਸੀ। ਇਸਦੇ ਨਾਲ ਹੀ ਅੰਤਰ ਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ) ਸਮੇਤ ਤਿੰਨ ਹੋਰ ਅੰਤਰ ਰਾਸ਼ਟਰੀ ਸੰਸਥਾਵਾਂ ਬਣਾਈਆਂ ਗਈਆਂ। ਆਮ ਤੌਰ ਤੇ ਵਿਸ਼ਵ ਬੈਂਕ ਦਾ ਪ੍ਰਧਾਨ ਕਿਸੇ ਅਮਰੀਕੀ ਨੂੰ ਹੀ ਬਣਾਉਣ ਦੀ ਰੀਤ ਹੈ। ਵਿਸ਼ਵ ਬੈਂਕ ਅਤੇ ਅੰਤਰ ਰਾਸ਼ਟਰੀ ਮੁਦਰਾ ਕੋਸ਼ ਦੋਵੇਂ ਵਾਸ਼ਿੰਗਟਨ ਡੀ.ਸੀ.(Washington, D.C.) ਵਿੱਚ ਸਥਿਤ ਹਨ, ਅਤੇ ਇੱਕ ਦੂਜੇ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਦੇ ਹਨ।

ਵਿਸ਼ਵ ਬੈਂਕ: ਵਿਸ਼ਵ ਬੈਂਕ ਅਤੇ ਵਿਸ਼ਵ ਬੈਂਕ ਸਮੂਹ ਵਿੱਚ ਫ਼ਰਕ, ਇਤਿਹਾਸ, ਪ੍ਰਧਾਨਗੀ 
ਮਾਉਂਟ ਵਾਸ਼ਿੰਗਟਨ ਹੋਟਲ (Mount Washington Hotel) ਦਾ ਸੁਨਿਹਰੀ ਕਮਰਾ (The Gold Room) ਜਿਥੇ ਆਈ.ਐਮ.ਐਫ.ਅਤੇ ਵਿਸ਼ਵ ਬੈਂਕ ਦੀ ਸਥਾਪਨਾ ਕੀਤੀ ਗਈ।

ਭਾਂਵੇਂ ਕਿ ਬ੍ਰੈਟਨ ਵੂਡਜ ਕਾਨਫਰੰਸ,ਵਿਖੇ ਮੈਂਬਰ ਦੇਸ਼ ਹਜ਼ਾਰ ਸਨ ਪਰ ਅਮਰੀਕਾ ਅਤੇ ਇੰਗਲੈਂਡ ਹਾਜ਼ਰ ਦੇਸ਼ਾਂ ਵਿਚੋਂ ਜਿਆਦਾ ਜ਼ੋਰਾਵਰ ਸਨ ਅਤੇ ਕੀਤੇ ਗਏ ਫੈਸਲਿਆਂ ਤੇ ਉਹਨਾਂ ਦੀ ਰਾਇ ਭਾਰੂ ਰਹੀ।: 52–54 

1944–1968

1968 ਤੋਂ ਪਹਿਲਾਂ ਵਿਸ਼ਵ ਬੈਂਕ ਵਲੋਂ ਪੁਨਰ ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਦਿੱਤੇ ਗਏ ਕਰਜ਼ਿਆਂ ਦੀ ਰਾਸ਼ੀ ਬਹੁਤ ਘੱਟ ਸੀ। ਬੈਂਕ ਦੇ ਕਰਮੀ ਹੌਲੀ ਹੌਲੀ ਬੈਂਕ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਲੋੜ ਬਾਰੇ ਸੁਚੇਤ ਸਨ। ਪ੍ਰੰਪਰਕ ਵਿੱਤੀ (Fiscal conservatism) ਨਿਯਮ ਅਪਣਾਏ ਗਏ ਅਤੇ ਕਰਜ਼ੇ ਲਈ ਅਰਜ਼ੀਆਂ ਲਈ ਸਖਤ ਮਾਪਦੰਡ ਅਪਣਾਏ ਗਏ।.: 56–60 

ਫਰਾਂਸ ਕਰਜ਼ਾ ਪ੍ਰਾਪਤ ਕਰਨ ਵਾਲਾਂ ਪਹਿਲਾ ਦੇਸ਼ ਸੀ। ਇਹ ਕਰਜ਼ਾ 250 ਮਿਲੀਅਨ ਅਮਰੀਕੀ ਡਾਲਰ ਸੀ ਜੋ ਮੰਗ ਕੀਤੇ ਕਰਜ਼ੇ ਦਾ ਅੱਧ ਸੀ। ਇਸ ਕਰਜ਼ੇ ਲਈ ਕਰੜੇ ਮਾਪਦੰਡ ਅਤੇ ਸ਼ਰਤਾਂ ਲਈਆਂ ਗਈਆਂ ਸਨ। ਫਰਾਂਸ ਨੂੰ ਸਹੀ ਤਵਾਜ਼ਨ ਵਾਲਾਂ ਬਜਟ ਪੇਸ਼ ਕਰਨ ਲਈ ਕਿਹਾ ਗਿਆ ਅਤੇ ਹੋਰਨਾਂ ਦੇਸਾਂਵ ਤੋਂ ਪਹਿਲਾਂ ਵਿਸ਼ਵ ਬੈਂਕ ਨੂੰ ਇਹ ਰਿਣ ਵਾਪਿਸ ਕਰਨ ਦੀ ਹਦਾਇਤ ਕੀਤੀ ਗਈ ਸੀ। ਵਿਸ਼ਵ ਬੈਂਕ ਦੇ ਅਧਿਕਾਰੀਆਂ ਵਲੋਂ ਇਸ ਕਰਜ਼ੇ ਦੀ ਬਰੀਕੀ ਨਾਲ ਪੜਚੋਲ ਕੀਤੀ ਗਈ ਕੀ ਇਹ ਕਰਜ਼ਾ ਸ਼ਰਤਾਂ ਮੁਤਾਬਿਕ ਖ਼ਰਚ ਕੀਤਾ ਜਾਵੇ। ਇਸ ਤੋਂ ਇਲਾਵਾ ਅਮਰੀਕਾ ਦੇ ਰਾਜ ਵਿਭਾਗ ਨੇ ਇਹ ਕਰਜ਼ਾ ਮਨਜ਼ੂਰ ਹੋਣ ਤੋਂ ਪਹਿਲਾਂ ਇਹ ਸ਼ਰਤ ਵੀ ਲਗਾਈ ਕਿ ਫਰਾਂਸ ਸਰਕਾਰ ਆਪਣੇ ਕਮਿਓਨਿਸਟ ਮੈਂਬਰਾਂ ਨੂੰ ਖਤਮ ਕਰੇ। ਫਰਾਂਸ ਸਰਕਾਰ ਨੇ ਇਸ ਹਦਾਇਤ ਦੀ ਪਾਲਣਾ ਕੀਤੀ ਅਤੇ ਕਮਿਊਨਿਸਟ (Communist) ਭਾਈਵਾਲ ਸਰਕਾਰ(coalition government) ਖਤਮ ਕਰ ਦਿੱਤੀ।ਇਸਦੇ ਕੁਝ ਹੀ ਘੰਟਿਆਂ ਅੰਦਰ ਫਰਾਂਸ ਨੂੰ ਕਰਜ਼ ਮਨਜ਼ੂਰ ਕਰ ਦਿੱਤਾ ਗਿਆ।: 288, 290–291 

ਪ੍ਰਧਾਨਗੀ

ਵਿਸ਼ਵ ਬੈਂਕ: ਵਿਸ਼ਵ ਬੈਂਕ ਅਤੇ ਵਿਸ਼ਵ ਬੈਂਕ ਸਮੂਹ ਵਿੱਚ ਫ਼ਰਕ, ਇਤਿਹਾਸ, ਪ੍ਰਧਾਨਗੀ 
ਜਿੱਮ ਯੋਂਗ ਕਿਮ(Jim Yong Kim), ਵਿਸ਼ਵ ਬੈਂਕ ਸਮੂਹ ਦਾ ਮੌਜੂਦਾ ਪ੍ਰਧਾਨ

ਵਿਸ਼ਵ ਬੈਂਕ ਦਾ ਮੁਖੀ ਸਾਰੇ ਵਿਸ਼ਵ ਬੈਂਕ ਸਮੂਹ ਦਾ ਪ੍ਰਧਾਨ ਹੁੰਦਾ ਹੈ। ਵਿਸ਼ਵ ਬੈਂਕ ਦੇ ਮੌਜੂਦਾ ਪ੍ਰਧਾਨ ਜਿੱਮ ਯੌਂਗ ਕਿੱਮ ਹਨ ਜੋ ਕੋਰੀਅਨ ਮੂਲ ਦੇ ਹਨ। ਕੁਝ ਪ੍ਰਧਾਨ ਬੈਂਕ ਖੇਤਰ ਦਾ ਤਜ਼ਰਬਾ ਰਖਣ ਵਾਲੇ ਹੁੰਦੇ ਹਨ ਕੁਝ ਨਹੀਂ।

ਪ੍ਰਧਾਨਾਂ ਦੀ ਸੂਚੀ

ਨਾਮ ਮਿਤੀਆਂ ਨਾਗਰਿਕਤਾ ਪਿਛੋਕੜ
ਯਗੇਨੇ ਮੇਅਰ 1946–1946 ਫਰਮਾ:Country data ਅਮਰੀਕਾ ਅਖ਼ਬਾਰ ਪ੍ਰਕਾਸ਼ਕ ਅਤੇ ਫੈਡਰਲ ਰਿਜਰਵ ਬੈਂਕ ਮੁਖੀ
ਜੋਹਨ ਜੇ.ਮੈਕਲੋਇ 1947–1949 ਫਰਮਾ:Country data ਅਮਰੀਕਾ ਵਕੀਲ ਅਤੇ ਅਮਰੀਕੀ ਸਹਾਇਕ ਸਕਤਰ, ਜੰਗ
ਯੁਗੇਨੇ ਆਰ.ਬਲੈਕ,ਸੀਨੀਅਰ 1949–1963 ਫਰਮਾ:Country data ਅਮਰੀਕਾ ਚੇਜ਼ ਨਾਲ ਅਧਿਕਾਰੀ ਅਤੇ ਵਿਸ਼ਵ ਬੈਂਕ ਨਾਲ ਅਗਜੇਕਟਿਵ ਡਾਇਰੈਕਟਰ
ਜਾਰਜ ਵੂਡ 1963–1968 ਫਰਮਾ:Country data ਅਮਰੀਕਾ ਫਸਟ ਬੋਸਟਨ ਕਾਰਪੋਰੇਸ਼ਨ ਨਾਲ ਬੈਂਕ ਅਧਿਕਾਰੀ
ਰੋਬਟ ਮਕਨਾਮਰਾ 1968–1981 ਫਰਮਾ:Country data ਅਮਰੀਕਾ ਭੂਤਪੂਰਵ ਅਮਰੀਕੀ ਰਖਿਆ ਸਕਤਰ,ਫੋਰਡ ਮੋਟਰ ਕੰਪਨੀ ਨਾਲ ਕਾਰੋਬਾਰੀ ਅਧਿਕਾਰੀ
ਆਲਦੇਨ ਡਬਲਯੂ.ਕਲਾਓਸਨ 1981–1986 ਫਰਮਾ:Country data ਅਮਰੀਕਾ ਵਕੀਲ,ਬੈਂਕ ਆਫ ਅਮਰੀਕਾ ਵਿੱਚ ਅਧਿਕਾਰੀ
ਬਾਰਬਰ ਕਨੇਬਲ 1986–1991 ਫਰਮਾ:Country data ਅਮਰੀਕਾ ਨਿਊ ਯਾਰਕ ਰਾਜ ਸੇਨੇਟਰ ਅਤੇ ਯੂ.ਐਸ.ਕਾਂਗਰਸਮੈਨ
ਲੇਵਿਸ ਟੀ. ਪਰੇਸਟੋਨ 1991–1995 ਫਰਮਾ:Country data ਅਮਰੀਕਾ ਜੇ.ਪੀ.ਮੋਰਗਨਬੈਂਕ ਨਾਲ ਅਧਿਕਾਰੀ
ਜੇਮਸ ਵੋਲਨਸੋਹਨ 1995–2005 ਫਰਮਾ:Country data ਅਮਰੀਕਾ
ਫਰਮਾ:Country data ਆਸਟ੍ਰੇਲੀਆ(ਪਹਿਲਾਂ)
ਵੋਲਨਸੋਹਨ ਇਹ ਦਫਤਰ ਦਾਖਲ ਹੋਣ ਤੋਂ ਪਹਿਲਾਂ ਇੱਕ ਨਿਰਪੱਖ ਅਮਰੀਕੀ ਨਾਗਰਿਕ ਸਨ। ਕਾਰਪੋਰਟ ਵਕੀਲ ਅਤੇ ਬੈਂਕਰ ਸਨ।
ਪਾਲ ਵੋਲਫੋਵਿਟਜ਼ 2005–2007 ਫਰਮਾ:Country data ਅਮਰੀਕਾ ਵੱਖ ਵੱਖ ਸਰਕਾਰੀ ਅਹੁਦੇਦਾਰੀਆਂ,ਇਡੋਨੇਸ਼ਿਆ ਵਿਖੇ ਅਮਰੀਕੀ ਰਾਜਦੂਤ,ਅਮਰੀਕੀ ਸੁਰਖਿਆ ਉੱਪ ਸਕਤਰ
ਰਾਬਟ ਜਿਓਲਿਕ 2007–2012 ਫਰਮਾ:Country data ਅਮਰੀਕਾ ਅਮਰੀਕੀ ਵਪਾਰ ਨੁਮਾਇੰਦਾ ਅਤੇ ਰਾਜ ਉੱਪ ਸਕਤਰ
ਜਿੱਮ ਯੋਂਗ ਕਿੱਮ 2012–ਮੌਜੂਦਾ ਪ੍ਰਧਾਨ ਫਰਮਾ:Country data ਅਮਰੀਕਾ ਹਾਰਵਰਡ ਵਿਖੇ ਪਹਿਲਾਂ ਆਲਮੀ ਸਿਹਤ ਅਤੇ ਸਮਾਜਿਕ ਦਵਾ ਵਿਭਾਗ ਦੇ ਮੁਖੀ, ਡਾਰਟਮਾਊਥ ਕਾਲਜ ਦੇ ਪ੍ਰਧਾਨ

ਮੈੰਬਰ

ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ (ਆਈ.ਬੀ.ਆਰ.ਡੀ.) ਦੇ 188 ਦੇਸ ਮੈਂਬਰ ਹਨ ਜਦ ਕਿ ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ॰ਡੀ.ਏ.) ਦੇ 172 ਦੇਸ ਮੈਬਰ ਸਨ। ਹਰ ਇੱਕ ਆਈ.ਬੀ.ਆਰ.ਡੀ.ਮੈਂਬਰ ਦੇਸ ਅੰਤਰ ਰਾਸ਼ਟਰੀ ਮੁਦਰਾ ਕੋਸ਼ ਦਾ ਵੀ ਮੈਂਬਰ ਹੋਣਾ ਚਾਹੀਦਾ ਹੈ ਅਤੇ ਇਹੀ ਮੈਂਬਰ ਦੇਸ ਵਿਸ਼ਵ ਬੈਂਕ ਦੀਆਂ ਅੰਦਰੂਨੀ ਸੰਸਥਾਵਾਂ (ਜਿਵੇਂ ਆਈ.ਆਰ.ਡੀ.) ਵਿੱਚ ਸ਼ਾਮਲ ਹੋ ਸਕਦਾ ਹੈ।

ਵੋਟ ਸ਼ਕਤੀ

2010 ਵਿੱਚ ਵੋਟ ਪਾਓਣ ਦੀ ਸ਼ਕਤੀ ਵਿੱਚ ਤਬਦੀਲੀ ਕੀਤੀ ਗਈ ਸੀ ਤਾਂ ਕਿ ਵਿਕਾਸਸ਼ੀਲ ਦੇਸਾਂ, ਖ਼ਾਸ ਕਰਕੇ ਚੀਨ, ਦੀ ਵੋਟ ਸਮਰਥਾ ਨੂੰ ਵਧਾਇਆ ਜਾ ਸਕੇ। ਹੁਣ ਸਭ ਤੋਂ ਵੱਧ ਵੋਟਿੰਗ ਸਮਰਥਾ ਵਾਲੇ ਦੇਸਾਂ ਵਿੱਚ ਅਮਰੀਕਾ (15.85%),ਜਪਾਨ (6.84%), ਚੀਨ(4,42%),ਜਰਮਨੀ(4%), ਇੰਗਲੈਂਡ(3,75%), ਫਰਾਂਸ(3.75%),ਭਾਰਤ (2,91%) ਸੀ। ਰੂਸ(2.77%),ਸਾਊਦੀ ਅਰਬ (2.77%) ਅਤੇ ਇਟਲੀ (2.64%).ਇਹਨਾਂ ਤਬਦੀਲੀਆਂ, ਜਿਹਨਾਂ ਨੂੰ "ਆਵਾਜ਼ ਸੁਧਾਰ - ਫੇਜ਼ 2 ਦੇ ਨਾਮ ਨਾਲ ਜਾਣਿਆ ਗਿਆ, ਚੀਨ ਤੋਂ ਇਲਾਵਾ ਹੋਰ ਦੇਸ ਜਿਹਨਾਂ ਦੀ ਵੋਟ ਸਮਰਥਾ ਵਿੱਚ ਵਾਧਾ ਹੋਇਆ ਓਹ ਸਨ: ਦਖਣੀ ਕੋਰੀਆ, ਤੁਰਕੀ, ਮਕਸਿਕੋ, ਸਿੰਘਾਪੁਰ, ਗਰੀਸ, ਬ੍ਰਾਜ਼ੀਲ, ਭਾਰਤ, ਅਤੇ ਸਪੇਨ। ਜਿਆਦਾਤਰ ਵਿਕਾਸ ਸ਼ੀਲ ਦੇਸਾਂ ਦੀ ਵੋਟ ਸਮਰਥਾ ਵਿੱਚ ਕਮੀ ਕੀਤੀ ਗਈ ਅਤੇ ਕੁਝ ਗਰੀਬ ਮੁਲਕਾਂ [[ ਜਿਵੇਂ ਨਾਈਜੀਰੀਆ]] ਦੀ ਵੋਟ ਸਮਰਥਾ ਵਿੱਚ ਵੀ ਕਟੌਤੀ ਕੀਤੀ ਗਈ। ਅਮਰੀਕਾ,ਰੂਸ,ਅਤੇ ਸਾਊਦੀ ਅਰਬ ਦੀ ਵੋਟ ਸਮਰਥਾ ਵਿੱਚ ਕੋਈ ਬਦਲਾਓ ਨਹੀਂ ਹੋਇਆ।

ਹਵਾਲੇ

Tags:

ਵਿਸ਼ਵ ਬੈਂਕ ਅਤੇ ਸਮੂਹ ਵਿੱਚ ਫ਼ਰਕਵਿਸ਼ਵ ਬੈਂਕ ਇਤਿਹਾਸਵਿਸ਼ਵ ਬੈਂਕ ਪ੍ਰਧਾਨਗੀਵਿਸ਼ਵ ਬੈਂਕ ਮੈੰਬਰਵਿਸ਼ਵ ਬੈਂਕ ਹਵਾਲੇਵਿਸ਼ਵ ਬੈਂਕ

🔥 Trending searches on Wiki ਪੰਜਾਬੀ:

ਪੰਜਾਬ ਦੀ ਰਾਜਨੀਤੀਵਾਰਤਕਜੰਗਜੌਨੀ ਡੈੱਪਪੰਜਾਬੀ ਲੋਕ ਬੋਲੀਆਂਰਾਜ (ਰਾਜ ਪ੍ਰਬੰਧ)ਸੰਸਦੀ ਪ੍ਰਣਾਲੀਪੰਜਾਬੀ ਸਾਹਿਤ ਦਾ ਇਤਿਹਾਸਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਸਾਹਿਬਜ਼ਾਦਾ ਫ਼ਤਿਹ ਸਿੰਘਕਾਰਕਭਾਰਤ ਦਾ ਝੰਡਾਸੱਭਿਆਚਾਰ ਅਤੇ ਸਾਹਿਤਚੰਦਰਮਾਵਾਰਤਕ ਕਵਿਤਾਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਇਕਾਂਗੀਮਨੁੱਖੀ ਪਾਚਣ ਪ੍ਰਣਾਲੀਪਾਣੀਪਤ ਦੀ ਪਹਿਲੀ ਲੜਾਈਏਸਰਾਜਸੁਖਪਾਲ ਸਿੰਘ ਖਹਿਰਾਮਹਿੰਗਾਈ ਭੱਤਾਸਰੀਰ ਦੀਆਂ ਇੰਦਰੀਆਂਸਾਹਿਤਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਵੱਡਾ ਘੱਲੂਘਾਰਾਪ੍ਰਿੰਸੀਪਲ ਤੇਜਾ ਸਿੰਘਪੱਥਰ ਯੁੱਗਸੇਵਾਨਾਨਕ ਕਾਲ ਦੀ ਵਾਰਤਕਤਮਾਕੂਗੁਰੂ ਗ੍ਰੰਥ ਸਾਹਿਬਤਜੱਮੁਲ ਕਲੀਮਚਿੱਟਾ ਲਹੂਭੰਗਾਣੀ ਦੀ ਜੰਗਪੰਜਾਬੀ ਕਿੱਸਾ ਕਾਵਿ (1850-1950)ਇੰਟਰਨੈੱਟਰਿਸ਼ਤਾ-ਨਾਤਾ ਪ੍ਰਬੰਧਮੇਰਾ ਪਾਕਿਸਤਾਨੀ ਸਫ਼ਰਨਾਮਾਆਸਟਰੇਲੀਆਐਕਸ (ਅੰਗਰੇਜ਼ੀ ਅੱਖਰ)ਰੱਖੜੀਕੋਠੇ ਖੜਕ ਸਿੰਘਸ਼ਿਵਾ ਜੀਰਾਗ ਗਾਉੜੀਵਿਸ਼ਵ ਵਾਤਾਵਰਣ ਦਿਵਸਖ਼ਾਲਸਾਸਕੂਲਸੁਰਿੰਦਰ ਕੌਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਮਾਝਾ1917ਸੰਗਰੂਰ (ਲੋਕ ਸਭਾ ਚੋਣ-ਹਲਕਾ)ਕੇ (ਅੰਗਰੇਜ਼ੀ ਅੱਖਰ)ਮਲੇਰੀਆਸਿੱਖਿਆਨਿਰਮਲ ਰਿਸ਼ੀਅੰਕ ਗਣਿਤਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਇੰਡੋਨੇਸ਼ੀਆਵਿਆਕਰਨਨਾਂਵ ਵਾਕੰਸ਼ਧਨਵੰਤ ਕੌਰਪਾਰਕਰੀ ਕੋਲੀ ਭਾਸ਼ਾਨਿਊਜ਼ੀਲੈਂਡਖੇਤੀ ਦੇ ਸੰਦਕਪਾਹਚਮਕੌਰ ਦੀ ਲੜਾਈਸਿੱਖ ਸਾਮਰਾਜਇਜ਼ਰਾਇਲਪੰਜਾਬ ਦੇ ਲੋਕ ਧੰਦੇਭਾਬੀ ਮੈਨਾ26 ਅਪ੍ਰੈਲਪਾਣੀ ਦੀ ਸੰਭਾਲਪੰਜਾਬ ਇੰਜੀਨੀਅਰਿੰਗ ਕਾਲਜਕਢਾਈਯੂਨਾਨਜਿੰਦ ਕੌਰ🡆 More