ਰਾਏ ਕਮਾਲ ਮਉਜ ਦੀ ਵਾਰ

ਰਾਏ ਕਮਾਲ ਮਉਜ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸ ਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਵਾਰ ਇੱਕ ਲੋਕ ਸਾਹਿਤ ਕਾਵਿ-ਰੂਪ ਹੋਣ ਦੇ ਕਾਰਨ ਇਹਨਾਂ ਦੇ ਲੇਖਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਗਉੜੀ ਦੀ ਵਾਰ ਮਹਲਾ 5 ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ। ਇਸ ਵਾਰ ਵਿੱਚ ਰਾਇ ਕਮਾਲ ਅਤੇ ਉਸ ਦੇ ਭਤੀਜੇ ਮਉਜ ਦੀ ਆਪਸੀ ਲੜਾਈ ਦਾ ਵਰਣਨ ਹੈ।

ਕਥਾਨਕ

ਰਾਇ ਕਮਾਲ ਨੇ ਆਪਣੇ ਭਾਈ ਸਾਰੰਗ ਨੂੰ ਕੈਦ ਕਰਵਾ ਦਿੱਤਾ ਸੀ। ਜਦੋਂ ਸਾਰੰਗ ਕੈਦ ਵਿੱਚੋਂ ਵਾਪਿਸ ਆਇਆ ਤਾਂ ਰਾਇ ਕਮਾਲ ਨੇ ਉਸਨੂੰ ਸ਼ਰਾਬ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ ਬਾਅਦ ਮਉਜ ਆਪਣੇ ਮਾਮਿਆਂ ਦੀ ਮਦਦ ਨਾਲ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਂਦਾ ਹੈ ਅਤੇ ਰਾਇ ਕਮਾਲ ਨੂੰ ਮਾਰ ਦਿੰਦਾ ਹੈ।

ਕਾਵਿ-ਨਮੂਨਾ

ਰਾਣਾ ਰਾਇ ਕਮਾਲ ਦੀ, ਰਣ ਭਾਰਾ ਬਾਹੀ।
ਮਉਜ ਦੀਂ ਤਲਵੰਡੀਓਂ, ਚੜ੍ਹਿਆ ਸਾਬਾਹੀ।
ਢਾਲੀਂ ਅੰਬਰ ਛਾਇਆ, ਫੁੱਲੇ ਅੱਕ ਕਾਹੀ।
ਜੁਟੇ ਆਹਮੋ ਸਾਹਮਣੇ ਨੇਜੇ ਝਲਕਾਹੀ।
ਮਉਜੇ ਘਰ ਵਧਾਈਆਂ, ਘਰ ਚਾਚੇ ਧਾਹੀਂ।

ਹਵਾਲਾ

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 56

Tags:

ਗੁਰੂ ਗ੍ਰੰਥ ਸਾਹਿਬਪੰਜਾਬੀ ਸਾਹਿਤਵਾਰ

🔥 Trending searches on Wiki ਪੰਜਾਬੀ:

ਗੌਤਮ ਬੁੱਧਮਿਸਲਪੂਰਨ ਭਗਤਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਚਿੱਟਾ ਲਹੂਗੁਰਦਿਆਲ ਸਿੰਘਮਹਿਸਮਪੁਰਅਜਮੇਰ ਸਿੰਘ ਔਲਖਪੰਜਾਬੀ ਨਾਵਲ ਦੀ ਇਤਿਹਾਸਕਾਰੀਸਾਹਿਤ ਅਤੇ ਮਨੋਵਿਗਿਆਨਪੰਜਾਬੀ ਜੀਵਨੀਛਾਛੀਭਾਰਤੀ ਪੁਲਿਸ ਸੇਵਾਵਾਂਭਾਰਤ ਦੀ ਸੁਪਰੀਮ ਕੋਰਟਕਾਵਿ ਸ਼ਾਸਤਰਡੇਰਾ ਬਾਬਾ ਨਾਨਕਜ਼ੋਮਾਟੋਲੋਕ ਸਾਹਿਤਮੰਜੀ (ਸਿੱਖ ਧਰਮ)ਯੂਨੀਕੋਡਸੇਰਪਵਨ ਕੁਮਾਰ ਟੀਨੂੰਚਲੂਣੇਮਾਤਾ ਸੁੰਦਰੀਨਿਸ਼ਾਨ ਸਾਹਿਬਭੀਮਰਾਓ ਅੰਬੇਡਕਰਸਮਾਜ ਸ਼ਾਸਤਰਦਿਨੇਸ਼ ਸ਼ਰਮਾਭਾਰਤ ਦਾ ਆਜ਼ਾਦੀ ਸੰਗਰਾਮਸੱਭਿਆਚਾਰਸਾਕਾ ਨੀਲਾ ਤਾਰਾਏ. ਪੀ. ਜੇ. ਅਬਦੁਲ ਕਲਾਮਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਸੀ++ਹਾਰਮੋਨੀਅਮਸੰਤ ਅਤਰ ਸਿੰਘਪੰਜਾਬੀ ਭੋਜਨ ਸੱਭਿਆਚਾਰਭੂਮੀਬਠਿੰਡਾ (ਲੋਕ ਸਭਾ ਚੋਣ-ਹਲਕਾ)ਦੂਜੀ ਐਂਗਲੋ-ਸਿੱਖ ਜੰਗਲਾਇਬ੍ਰੇਰੀਲਿੰਗ ਸਮਾਨਤਾਸਾਹਿਬਜ਼ਾਦਾ ਜੁਝਾਰ ਸਿੰਘਲਾਲ ਕਿਲ੍ਹਾਪ੍ਰਿੰਸੀਪਲ ਤੇਜਾ ਸਿੰਘਜਿੰਦ ਕੌਰਭਾਈ ਮਰਦਾਨਾਲੋਕ ਸਭਾ ਹਲਕਿਆਂ ਦੀ ਸੂਚੀਲੋਕਰਾਜਅੱਕਨਿਊਜ਼ੀਲੈਂਡਪੰਜਾਬਯਾਹੂ! ਮੇਲਨਵ-ਮਾਰਕਸਵਾਦਸੁਖਬੀਰ ਸਿੰਘ ਬਾਦਲਖ਼ਲੀਲ ਜਿਬਰਾਨਚੌਥੀ ਕੂਟ (ਕਹਾਣੀ ਸੰਗ੍ਰਹਿ)ਨਾਨਕ ਸਿੰਘਵਰ ਘਰਜੈਤੋ ਦਾ ਮੋਰਚਾਪੰਜਾਬੀ ਨਾਵਲ ਦਾ ਇਤਿਹਾਸਅਸਤਿਤ੍ਵਵਾਦ23 ਅਪ੍ਰੈਲਜਰਨੈਲ ਸਿੰਘ ਭਿੰਡਰਾਂਵਾਲੇਮਨੋਵਿਗਿਆਨਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਵਰਫ਼ਰੀਦਕੋਟ ਸ਼ਹਿਰਕਾਰਕਇੰਟਰਨੈੱਟਵਿਸਾਖੀਨਿੱਕੀ ਕਹਾਣੀ🡆 More