ਰਗਨਾਰ ਫਰਿਸ਼

ਰਗਨਾਰ ਐਂਟਨ ਕਿੱਟਿਲ ਫ਼ਰਿਸ਼ (3 ਮਾਰਚ 1895 – 31 ਜਨਵਰੀ 1973) ਇੱਕ ਨਾਰਵੇਈ ਅਰਥ ਸ਼ਾਸਤਰੀ ਅਤੇ 1969 ਵਿਚ ਆਰਥਿਕ ਵਿਗਿਆਨਾਂ ਦੇ ਪਹਿਲੇ ਨੋਬਲ ਮੈਮੋਰੀਅਲ ਇਨਾਮ ਦਾ (ਜੈਨ ਟਿੰਬਰਗਨ ਦੇ ਨਾਲ) ਮਿਲ ਕੇ ਹਾਸਲ ਕਰਨ ਵਾਲਾ ਸੀ। ਉਹ ਇਕਾਨੋਮੈਟਰਿਕਸ ਦੇ ਅਨੁਸ਼ਾਸਨ ਦੇ ਬਾਨੀਆਂ ਵਿਚੋਂ ਇਕ ਵਜੋਂ ਜਾਣਿਆ ਜਾਂਦਾ ਹੈ ਅਤੇ ਵਿਆਪਕ ਤੌਰ ਤੇ ਵਰਤਿਆ ਜਾਂਦਾ ਸ਼ਬਦ ਜੋੜਾ ਮੈਕਰੋ ਇਕਾਨੋਮਿਕਸ/ਮਾਈਕਰੋ ਇਕਾਨੋਮਿਕਸ ਨੂੰ ਘੜਣ ਲਈ ਜਾਣਿਆ ਜਾਂਦਾ ਹੈ। 

ਰਗਨਾਰ ਫਰਿਸ਼
ਰਗਨਾਰ ਫਰਿਸ਼
ਜਨਮ
ਰਗਨਾਰ ਐਂਟਨ ਕਿੱਟਿਲ ਫ਼ਰਿਸ਼

(1895-03-03)3 ਮਾਰਚ 1895
ਮੌਤ31 ਜਨਵਰੀ 1973(1973-01-31) (ਉਮਰ 77)
ਰਾਸ਼ਟਰੀਅਤਾਨਾਰਵੇ
ਅਲਮਾ ਮਾਤਰਓਸਲੋ ਯੂਨੀਵਰਸਿਟੀ
ਲਈ ਪ੍ਰਸਿੱਧਇਕਾਨੋਮੈਟਰਿਕਸ
ਉਤਪਾਦਨ ਥਿਊਰੀ
ਪੁਰਸਕਾਰਆਰਥਿਕ ਵਿਗਿਆਨਾ ਵਿੱਚ ਨੋਬਲ ਮੈਮੋਰੀਅਲ ਇਨਾਮ (1969)
ਵਿਗਿਆਨਕ ਕਰੀਅਰ
ਖੇਤਰਅਰਥਸ਼ਾਸਤਰ
ਅਦਾਰੇਓਸਲੋ ਯੂਨੀਵਰਸਿਟੀ
ਡਾਕਟੋਰਲ ਵਿਦਿਆਰਥੀਓਲਾਵ ਰੀਅਰਸੋਲ

ਫ਼ਰਿਸ਼ ਨੂੰ ਕਿੰਗ-ਇਨ-ਕੌਂਸਲ ਵਲੋਂ 1931 ਵਿਚ ਰਾਇਲ ਫਰੈਡਰਿਕ ਯੂਨੀਵਰਸਿਟੀ ਦੀ ਫੈਕਲਟੀ ਆਫ਼ ਲਾਅ ਦੇ ਅਰਥ ਸ਼ਾਸਤਰ ਅਤੇ ਅੰਕੜਾ ਵਿਗਿਆਨ ਦੇ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਉਸਨੇ 1942-1943 ਦੌਰਾਨ ਕਾਨੂੰਨ ਦੀ ਫੈਕਲਟੀ ਦੇ ਡੀਨ ਵਜੋਂ ਸੇਵਾ ਨਿਭਾਈ। ਅੱਜ, ਓਸਲੋ ਯੂਨੀਵਰਸਿਟੀ ਦੇ ਫ਼ਰਿਸ਼ ਸੈਂਟਰ ਦਾ ਨਾਮ ਉਸ ਦੇ ਸਨਮਾਨ ਵਿੱਚ ਰੱਖਿਆ ਹੋਇਆ ਹੈ। 

ਜੀਵਨੀ

ਪਰਿਵਾਰ ਅਤੇ ਸਿੱਖਿਆ

ਰਗਨਾਰ ਫਰਿਸ਼ 
Ragnar Frisch ਦਾ ਪਿਤਾ, ਐਂਟਨ ਫਰਿਸ਼ (1865-1928),  ਓਸਲੋ ਵਿੱਚ ਸੁਨਿਆਰ, ਅਤੇ ਚਾਂਦੀ ਦੇ ਖਣਿਜਕਾਰ ਅਤੇ ਸੋਨੇ ਦਾ ਕੰਮ ਕਰਨ ਵਾਲੇ ਫਰਿਸ਼ ਪਰਿਵਾਰ ਦਾ ਇੱਕ ਮੈਂਬਰ

ਰਗਨਾਰ ਫਰਿਸ਼ ਦਾ ਜਨਮ  3 ਮਾਰਚ 1895 ਨੂੰ ਕ੍ਰਿਸਟੀਨੀਆ ਵਿਚ ਇੱਕ ਸੁਨਿਆਰੇ ਐਂਟਨ ਫਰਿਸ਼ ਅਤੇ ਰਗਨਾ ਫਰੈਡਰਿਕੇ ਫਰਿਸ਼ (ਪਹਿਲਾ ਨਾਮ ਕਿੱਟਿਲਸੇਨ) ਦੇ ਘਰ ਹੋਇਆ ਸੀ। ਫਰਿਸ਼ ਪਰਿਵਾਰ ਜਰਮਨੀ ਤੋਂ  ਸਦੀ ਵਿੱਚ ਨਾਰਵੇ ਵਿੱਚ ਕਾੰਂਜਬਰਗ ਜਾ ਕੇ ਵੱਸ ਗਿਆ ਸੀ। ਅਤੇ ਉਸਦੇ ਪੂਰਵਜਾਂ ਨੇ ਕਾਂਜਬਬਰਗ ਸਿਲਵਰ ਮਾਈਨਸ ਲਈ ਕਈ ਪੀੜ੍ਹੀਆਂ ਤੋਂ ਕੰਮ ਕੀਤਾ ਸੀ; ਰਗਨਾਰ ਦੇ ਦਾਦਾ ਐਂਨਟੋਨੀਅਸ ਫਰਿਸ਼ 1856 ਵਿਚ ਕ੍ਰਿਸਟੀਅਨ ਵਿਚ ਸੁਨਿਆਰ ਬਣ ਗਿਆ ਸੀ। ਉਸ ਦੇ ਪਰਿਵਾਰ ਨੇ ਘੱਟੋ-ਘੱਟ 300 ਸਾਲ ਚਾਂਦੀ ਅਤੇ ਸੋਨੇ ਵਰਗੀਆਂ ਕੀਮਤੀ ਧਾਤਾਂ ਨਾਲ ਕੰਮ ਕੀਤਾ ਸੀ। 

ਆਪਣੇ ਪਰਿਵਾਰ ਦੇ ਕਾਰੋਬਾਰ ਨੂੰ ਜਾਰੀ ਰੱਖਣ ਦੀ ਉਸ ਤੋਂ ਕੀਤੀ ਜਾ ਰਹੀ ਉਮੀਦ ਨੂੰ ਭਾਂਪਦੇ ਹੋਏ, ਫਰਿਸ਼ ਓਸਲੋ ਵਿੱਚ ਡੇਵਿਡ ਐਂਡਰਸਨ ਵਰਕਸ਼ਾਪ ਵਿੱਚ ਇੱਕ ਅਪ੍ਰੈਂਟਿਸ ਬਣ ਗਿਆ। ਪਰ ਫਰਿਸ਼ ਨੇ ਆਪਣੀ ਮਾਂ ਦੀ ਸਲਾਹ ਤੇ, ਆਪਣੀ ਅਪ੍ਰੈਂਟਿਸਸ਼ਿਪ ਕਰਦਿਆਂ ਵੀ ਰਾਇਲ ਫਰੈਡਰਿਕ ਯੂਨੀਵਰਸਿਟੀ ਵਿਚ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਉਸਦਾ ਮਨਪਸੰਦ ਵਿਸ਼ਾ ਅਰਥਸ਼ਾਸਤਰ ਸੀ, ਕਿਉਂਕਿ ਇਹ ਯੂਨੀਵਰਸਿਟੀ ਵਿੱਚ "ਸਭ ਤੋਂ ਛੋਟਾ ਅਤੇ ਸਭ ਤੋਂ ਸੌਖਾ ਅਧਿਐਨ" ਉਪਲੱਬਧ ਸੀ, ਅਤੇ ਉਸਨੇ 1919 ਵਿੱਚ ਆਪਣੀ ਡਿਗਰੀ ਪਾਸ ਕੀਤੀ।1920 ਵਿੱਚ ਉਸ ਨੇ ਆਪਣੀ ਦਸਤਕਾਰੀ ਦੀ ਪ੍ਰੀਖਿਆ ਵੀ ਪਾਸ ਕੀਤੀ ਅਤੇ ਆਪਣੇ ਪਿਤਾ ਦੀ ਵਰਕਸ਼ਾਪ ਵਿੱਚ ਇੱਕ ਪਾਰਟਨਰ ਬਣ ਗਿਆ। 

ਸ਼ੁਰੂ ਦਾ ਕੈਰੀਅਰ ਅਤੇ ਹੋਰ ਸਿੱਖਿਆ

1921 ਵਿੱਚ ਫਰਿਸ਼ ਨੇ ਯੂਨੀਵਰਸਿਟੀ ਤੋਂ ਫੈਲੋਸ਼ਿਪ ਪ੍ਰਾਪਤ ਕੀਤੀ ਜਿਸਨੇ ਉਸ ਨੂੰ ਫਰਾਂਸ ਅਤੇ ਇੰਗਲੈਂਡ ਵਿੱਚ ਅਰਥਸ਼ਾਸਤਰ ਅਤੇ ਗਣਿਤ ਦਾ ਅਧਿਐਨ ਕਰਨ ਲਈ ਤਿੰਨ ਸਾਲ ਬਿਤਾਉਣ ਦੇ ਯੋਗ ਬਣਾਇਆ। 1923 ਵਿਚ ਨਾਰਵੇ ਵਾਪਸ ਪਰਤਣ ਦੇ ਬਾਅਦ, ਹਾਲਾਂਕਿ ਪਰਿਵਾਰ ਦਾ ਕਾਰੋਬਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਸੀ, ਉਸਨੇ ਆਪਣੀ ਵਿਗਿਆਨਕ ਸਰਗਰਮੀ ਨੂੰ ਜਾਰੀ ਰੱਖਿਆ, ਜਿਸ ਵਿੱਚ ਇਹ ਵਿਸ਼ਵਾਸ ਸੀ ਕਿ ਖੋਜ, ਸਿੰਗਾਰ-ਅਲੰਕਾਰ ਨਹੀਂ ਸਗੋਂ ਉਸ ਦਾ ਅਸਲੀ ਕੰਮ ਸੀ। ਉਸ ਨੇ ਸੰਭਾਵਨਾ ਥਿਊਰੀ ਬਾਰੇ ਕੁਝ ਕਾਗਜ਼ ਪ੍ਰਕਾਸ਼ਿਤ ਕੀਤੇ, 1925 ਵਿਚ ਓਸਲੋ ਯੂਨੀਵਰਸਿਟੀ ਵਿਚ ਪੜ੍ਹਾਉਣਾ ਅਰੰਭ ਕੀਤਾ ਅਤੇ 1926 ਵਿਚ ਉਸ ਨੇ ਗਣਿਤਕ ਅੰਕੜਾ-ਵਿਗਿਆਨ ਵਿੱਚ ਥੀਸਿਸ ਦੇ ਨਾਲ ਪੀਐਚਡੀ ਦੀ ਡਿਗਰੀ ਹਾਸਲ ਕੀਤੀ।

1926 ਵਿੱਚ, ਫਰਿਸ਼ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ, ਜਿਸ ਵਿਚ ਉਸ ਦਾ ਵਿਚਾਰ ਸੀ ਕਿ ਅਰਥਸ਼ਾਸਤਰ ਨੂੰ ਸਿਧਾਂਤਕ ਅਤੇ ਅਨੁਭਵਵਾਦੀ ਕੁਆਂਟੀਕਰਨ ਵੱਲ ਵੀ ਉਸੇ ਰਸਤੇ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸਦਾ ਹੋਰ ਵਿਗਿਆਨਾਂ, ਖ਼ਾਸ ਕਰਕੇ ਭੌਤਿਕੀ, ਨੇ ਪਾਲਣ ਕੀਤਾ ਸੀ। ਉਸੇ ਸਾਲ ਦੇ ਦੌਰਾਨ, ਉਸਨੇ ਆਪਣਾ ਅਹਿਮ ਲੇਖ ਪ੍ਰਕਾਸ਼ਿਤ ਕੀਤਾ"Sur un problème d'économie pure" ਜਿਸ ਨਾਲ ਉਸ ਨੇ ਆਪਣੇ ਕਾਰਜਸ਼ੀਲਤਾ ਪ੍ਰੋਗਰਾਮ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਲੇਖ ਨੇ ਥੀਓਰੈਟੀਕਲ ਸਵੈ-ਸਿੱਧੀਆਂ ਪੇਸ਼ ਕੀਤੀਆਂ, ਜਿਸਦੇ ਨਤੀਜੇ ਵਜੋਂ ਆਰਡੀਨਲ ਅਤੇ ਕਾਰਡੀਨਲ ਉਪਯੋਗਿਤਾ ਦੋਨਾਂ ਦੀ ਸਹੀ ਸੁਨਿਸਚਤਾ ਹੋਈ, ਜਿਸ ਤੋਂ ਬਾਅਦ ਕਾਰਡੀਨਲ ਸੁਨਿਸਚਤਾ ਦਾ ਅਨੁਭਵਵਾਦੀ ਅਨੁਮਾਨ ਲਗਾਇਆ ਗਿਆ। ਫਰਿਸ਼ ਨੇ ਉਤਪਾਦਨ ਦੀ ਥਿਊਰੀ ਬਾਰੇ ਇੱਕ ਕੋਰਸ ਦੇ ਭਾਸ਼ਣ ਦੇਣਾ ਵੀ ਸ਼ੁਰੂ ਕੀਤਾ, ਜਿਸ ਨਾਲ ਇਸ ਵਿਸ਼ੇ ਦੇ ਗਣਿਤੀਕਰਨ ਨੂੰ ਸ਼ੁਰੂ ਕੀਤਾ ਗਿਆ। 

ਹਵਾਲੇ

Tags:

ਰਗਨਾਰ ਫਰਿਸ਼ ਜੀਵਨੀਰਗਨਾਰ ਫਰਿਸ਼ ਹਵਾਲੇਰਗਨਾਰ ਫਰਿਸ਼ਅਰਥਸ਼ਾਸਤਰੀਨਾਰਵੇ

🔥 Trending searches on Wiki ਪੰਜਾਬੀ:

ਅਰਸਤੂ ਦਾ ਅਨੁਕਰਨ ਸਿਧਾਂਤਭੁਚਾਲਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸੱਭਿਆਚਾਰਚੰਦੋਆ (ਕਹਾਣੀ)ਮਨੀਕਰਣ ਸਾਹਿਬਲੋਕ ਖੇਡਾਂਪਾਣੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਦਿਲਜੀਤ ਦੋਸਾਂਝਚੋਣਤਸਕਰੀਗਣਤੰਤਰ ਦਿਵਸ (ਭਾਰਤ)2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਮਧਾਣੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬੀ ਸੂਫ਼ੀ ਕਵੀਲੋਕਧਾਰਾ ਪਰੰਪਰਾ ਤੇ ਆਧੁਨਿਕਤਾਪੰਜਾਬੀਸਾਰਾਗੜ੍ਹੀ ਦੀ ਲੜਾਈਨਾਟ-ਸ਼ਾਸਤਰਵਾਰਿਸ ਸ਼ਾਹਪੁਰਤਗਾਲਪ੍ਰਯੋਗਵਾਦੀ ਪ੍ਰਵਿਰਤੀਗੁਰੂ ਅੰਗਦਗੂਗਲਬੌਧਿਕ ਸੰਪਤੀਸਾਗਰਪੰਜ ਤਖ਼ਤ ਸਾਹਿਬਾਨਹਿੰਦੁਸਤਾਨ ਟਾਈਮਸਨਿਕੋਟੀਨਪੰਜਾਬੀ ਕੱਪੜੇਆਮਦਨ ਕਰਲੱਸੀਸਾਰਕਕਾਰੋਬਾਰਕਬਾਇਲੀ ਸਭਿਆਚਾਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਨਿਊਜ਼ੀਲੈਂਡ2011ਭੱਖੜਾਭਾਰਤ ਵਿੱਚ ਪੰਚਾਇਤੀ ਰਾਜਰਾਮਗੜ੍ਹੀਆ ਬੁੰਗਾਕਣਕਭਗਤੀ ਲਹਿਰਚਾਰ ਸਾਹਿਬਜ਼ਾਦੇ (ਫ਼ਿਲਮ)ਵਿਧਾਤਾ ਸਿੰਘ ਤੀਰਅੰਗਰੇਜ਼ੀ ਬੋਲੀਅਨੁਕਰਣ ਸਿਧਾਂਤਗਿੱਪੀ ਗਰੇਵਾਲਗੁਰਸੇਵਕ ਮਾਨਕਿਰਿਆਰਾਜਪਾਲ (ਭਾਰਤ)20 ਜਨਵਰੀਗੁਰੂ ਹਰਿਰਾਇਪਾਣੀ ਦੀ ਸੰਭਾਲਸਾਹਿਤਤਰਸੇਮ ਜੱਸੜਪੰਜਾਬੀ ਨਾਟਕ ਦਾ ਦੂਜਾ ਦੌਰਭਾਰਤੀ ਪੰਜਾਬੀ ਨਾਟਕਖਡੂਰ ਸਾਹਿਬਪੰਜਾਬ , ਪੰਜਾਬੀ ਅਤੇ ਪੰਜਾਬੀਅਤਰਸ (ਕਾਵਿ ਸ਼ਾਸਤਰ)ਪੰਜਾਬ, ਭਾਰਤ ਦੇ ਜ਼ਿਲ੍ਹੇਬੁੱਲ੍ਹੇ ਸ਼ਾਹਖ਼ਾਲਸਾਰਾਜਨੀਤੀ ਵਿਗਿਆਨਉਪਵਾਕਸੱਸੀ ਪੁੰਨੂੰਮਿਸਲਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਗੁਰਮਤ ਕਾਵਿ ਦੇ ਭੱਟ ਕਵੀ🡆 More