ਮਾਰਟਿਨ ਸਕੌਰਸੀਜ਼ੇ

ਮਾਰਟਿਨ ਚਾਰਲਸ ਸਕੌਰਸੀਜ਼ੇ (/skɔːrˈsɛsi/; ਜਨਮ 17 ਨਵੰਬਰ, 1942) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਅਦਾਕਾਰ ਅਤੇ ਫ਼ਿਲਮ ਇਤਿਹਾਸਕਾਰ ਹੈ ਜਿਸਦਾ ਕੈਰੀਅਰ 50 ਸਾਲਾਂ ਤੋਂ ਵੀ ਲੰਮਾ ਹੈ। ਮਾਰਟਿਨ ਸਕੌਰਸੀਜ਼ੇ ਦੇ ਕੰਮਾਂ ਦੇ ਵਿਸ਼ਾ-ਵਸਤੂ ਦੀ ਸ਼ੈਲੀ ਨਿਵੇਕਲੀ ਅਤੇ ਵੱਖਰੀ ਹੈ ਜਿਸ ਵਿੱਚ ਸਿਲੀਅਨ-ਅਮਰੀਕੀ ਪਛਾਣ, ਰੋਮਨ ਕੈਥੋਲਿਕ ਧਰਮ ਵਿੱਚ ਅਪਰਾਧ ਅਤੇ ਮੁਕਤੀ ਦੇ ਸੰਕਲਪ ਅਤੇ ਇਸ ਤੋਂ ਇਲਾਵਾ ਉਸਦੇ ਵਿਸ਼ਾ-ਵਸਤੂ ਵਿੱਚ ਆਸਥਾ, ਮਾਚੀਸਮੋ, ਆਧੁਨਿਕ ਅਪਰਾਧ ਅਤੇ ਸਮੂਹਾਂ ਦੇ ਝਗੜੇ ਸ਼ਾਮਿਲ ਹਨ। ਉਸਦੀਆਂ ਬਹੁਤ ਸਾਰੀਆਂ ਫ਼ਿਲਮਾਂ ਨੂੰ ਹਿੰਸਾ ਦੇ ਵਰਨਣ ਅਤੇ ਗਾਲ੍ਹਾਂ ਦੀ ਉਦਾਰਵਾਦੀ ਵਰਤੋਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਸਦੀ ਫ਼ਿਲਮ ਦ ਡਿਪਾਰਟਿਡ ਦੇ ਲਈ ਉਸਨੇ ਸਭ ਤੋਂ ਵਧੀਆ ਨਿਰਦੇਸ਼ਕ ਲਈ 2007 ਦੇ 79ਵੇਂ ਅਕਾਦਮੀ ਇਨਾਮਾਂ ਵਿੱਚ ਅਕਾਦਮੀ ਇਨਾਮ ਵੀ ਜਿੱਤਿਆ ਹੈ। ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਐਡੀਟਿੰਗ ਅਤੇ ਸਭ ਤੋਂ ਵਧੀਆ ਲਈ ਗਈ ਸਕ੍ਰੀਨਪਲੇ ਲਈ ਅਕਾਦਮੀ ਇਨਾਮ ਵੀ ਮਿਲਿਆ ਸੀ। ਇਹ ਸਕੌਰਸੀਜ਼ੇ ਦਾ ਨਿਰਦੇਸ਼ਨ ਲਈ ਸਭ ਤੋਂ ਪਹਿਲਾ ਅਕਾਦਮੀ ਇਨਾਮ ਸੀ।

ਮਾਰਟਿਨ ਸਕੌਰਸੀਜ਼ੇ
ਮਾਰਟਿਨ ਸਕੌਰਸੀਜ਼ੇ
ਸਕੌਰਸੀਜ਼ੇ 2010 ਵਿੱਚ
ਜਨਮ
ਮਾਰਟਿਨ ਚਾਰਲਸ ਸਕੌਰਸੀਜ਼ੇ

(1942-11-17) ਨਵੰਬਰ 17, 1942 (ਉਮਰ 81)
ਸਿੱਖਿਆਨਿਊਯਾਰਕ (ਬੀ.ਏ.) (ਐਮ.ਐਫ਼.ਏ.)
ਪੇਸ਼ਾਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਅਦਾਕਾਰ, ਫ਼ਿਲਮ ਇਤਿਹਾਸਕਾਰ
ਸਰਗਰਮੀ ਦੇ ਸਾਲ1963–ਹੁਣ ਤੱਕ
ਜੀਵਨ ਸਾਥੀ
ਲਾਰੇਨ ਮੇਰੀ ਬ੍ਰੈਨਨ
(ਵਿ. 1965; ਤ. 1971)
ਜੂਲੀਆ ਕੈਮਰੂਨ
(ਵਿ. 1976; ਤ. 1977)
ਇਸਾਬੈਲਾ ਰੌਜ਼ਲੀਨੀ
(ਵਿ. 1979; ਤ. 1982)
ਬਾਰਬਰਾ ਦੇ ਫ਼ੀਨਾ
(ਵਿ. 1985; ਤ. 1991)
ਹੈਲਨ ਸ਼ਰਮਰਹੌਰਨ ਮੌਰਿਸ
(ਵਿ. 1999)
ਬੱਚੇ3
ਮਾਤਾ-ਪਿਤਾ
  • ਚਾਰਲਸ ਸਕੌਰਸੀਜ਼ੇ
  • ਕੈਥਰੀਨ ਸਕੌਰਸੀਜ਼ੇ

ਮੁੱਢਲਾ ਜੀਵਨ

ਸਕੌਰਸੀਜ਼ੇ ਦਾ ਜਨਮ 17 ਨਵੰਬਰ, 1942 ਨੂੰ ਕੁਈਨਜ਼, ਨਿਊਯਾਰਕ ਵਿਖੇ ਹੋਇਆ ਸੀ। ਉਸਦੀ ਸਕੂਲ ਦੀ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਉਸਦਾ ਪਰਿਵਾਰ ਲਿਟਲ ਇਟਲੀ, ਮੈਨਹੈਟਨ ਵਿਖੇ ਆ ਗਿਆ ਸੀ। ਉਸਦਾ ਪਿਤਾ ਚਾਰਲਸ ਸਕੌਰਸੀਜ਼ੇ ਅਤੇ ਮਾਤਾ ਕੈਥਰੀਨ ਸਕੌਰਸੀਜ਼ੇ (ਜਨਮ ਕਾਪਾ), ਦੋਵੇਂ ਨਿਊਯਾਰਕ ਦੇ ਜਾਰਮੈਂਟ ਜਿਲ੍ਹੇ ਵਿੱਚ ਕੰਮ ਕਰਦੇ ਸਨ। ਉਸਦਾ ਪਿਤਾ ਕੱਪੜਿਆਂ ਨੂੰ ਇਸਤਰੀ ਕਰਦਾ ਸੀ ਅਤੇ ਇੱਕ ਅਦਾਕਾਰ ਵੀ ਸੀ ਅਤੇ ਉਸਦੀ ਮਾਤਾ ਇੱਕ ਦਰਜ਼ੀ ਸੀ ਅਤੇ ਅਦਾਕਾਰਾ ਵੀ ਸੀ। ਸਕੌਰਸੀਜ਼ੇ ਛੋਟੀ ਉਮਰ ਵਿੱਚ ਕੈਥੋਲਿਕ ਵਾਤਾਵਰਨ ਵਿੱਚ ਵਧਿਆ ਸੀ। ਛੋਟੀ ਉਮਰ ਵਿੱਚ ਉਸਨੂੰ ਅਸਥਮਾ ਦੀ ਬਿਮਾਰੀ ਸੀ ਜਿਸ ਕਰਕੇ ਉਹ ਦੂਜੇ ਬੱਚਿਆਂ ਵਾਂਗ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ ਸੀ, ਇਸ ਕਰਕੇ ਉਸਦੇ ਮਾਤਾ-ਪਿਤਾ ਅਤੇ ਉਸਦਾ ਵੱਡਾ ਭਰਾ ਉਸਨੂੰ ਅਕਸਰ ਥੀਏਟਰ ਲੈ ਜਾਂਦੇ ਸਨ। ਇਸੇ ਸਮੇਂ ਦੌਰਾਨ ਉਸਦੀ ਸਿਨੇਮੇ ਵਿੱਚ ਦਿਲਚਸਪੀ ਪੈਦਾ ਹੋ ਗਈ ਸੀ। ਇਸ ਦੌਰਾਨ ਉਸਨੇ ਕਿਰਾਏ ਤੇ ਲੈ ਕੇ ਬਹੁਤ ਸਾਰੀਆਂ ਫ਼ਿਲਮਾਂ ਵੀ ਵੇਖੀਆਂ, ਜਿਸ ਵਿੱਚ ਦ ਟੇਲਸ ਔਫ਼ ਹੌਫ਼ਮੈਨ ਫ਼ਿਲਮ ਸ਼ਾਮਿਲ ਸੀ ਜਿਸਨੂੰ ਉਸਨੇ ਵਾਰ-ਵਾਰ ਕਿਰਾਏ ਤੇ ਲੈ ਕੇ ਵੇਖਿਆ।

ਇਨਾਮ ਅਤੇ ਮਾਨਤਾਵਾਂ

  • ਸਕੌਰਸੀਜ਼ੇ ਨੂੰ 1997 ਵਿੱਚ ਏ.ਐਫ਼.ਐਈ. ਲਾਈਫ਼ ਅਚੀਵਮੈਂਟ ਅਵਾਰਡ ਦਿੱਤਾ ਗਿਆ ਸੀ।
  • 1998 ਵਿੱਚ ਅਮੈਰੀਕਨ ਫ਼ਿਲਮ ਇੰਸਟੀਟਿਊਟ ਦੁਆਰਾ ਸਕੌਰਸੀਜ਼ੇ ਦੀਆਂ ਤਿੰਨ ਫ਼ਿਲਮਾਂ ਨੂੰ ਅਮਰੀਕਾ ਦੀਆ ਮਹਾਨਤਮ ਫ਼ਿਲਮਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ, ਜਿਸ ਵਿੱਚ ਰੇਜਿੰਗ ਬੁੱਲ ਨੂੰ 24ਵੇਂ, ਟੈਕਸੀ ਡ੍ਰਾਇਵਰ ਨੂੰ 47ਵੇਂ ਅਤੇ ਗੌਡਫ਼ੈਲਾਸ ਨੂੰ 94ਵੇਂ ਸਥਾਨ ਉੱਤੇ ਰੱਖਿਆ ਗਿਆ।
  • ਸਕੌਰਸੀਜ਼ੇ ਨੂੰ 18 ਜਨਵਰੀ, 2001 ਨੂੰ ਔਰਡਰ ਔਫ਼ ਮੈਰਿਟ ਔਫ਼ ਦ ਇਟਾਲੀਅਨ ਰਿਪਬਲਿਕ ਦਾ ਸਨਮਾਨ ਦਿੱਤਾ ਗਿਆ ਸੀ।
  • 2001 ਵਿੱਚ ਏ.ਐਫ਼.ਐਈ. ਨੇ ਟੈਕਸੀ ਡ੍ਰਾਇਵਰ ਨੂੰ 22ਵੇਂ ਅਤੇ ਰੇਜਿੰਗ ਬੁੱਲ 51ਵੇਂ ਨੂੰ ਅਮਰੀਕੀ ਸਿਨੇਮਾ ਦੀਆਂ ਮਹਾਨਤਮ ਫ਼ਿਲਮਾਂ ਸੂਚੀ ਵਿੱਚ ਰੱਖਿਆ ਗਿਆ ਸੀ।
  • 5 ਜਨਵਰੀ 2005 ਨੂੰ ਪੈਰਿਸ, ਫ਼ਰਾਂਸ ਵਿੱਚ ਇੱਕ ਸਮਾਰੋਹ ਵਿੱਚ ਮਾਰਟਿਨ ਸਕੌਰਸੀਜ਼ੇ ਨੂੰ ਸਿਨੇਮੇ ਵਿੱਚ ਉਸਦੇ ਯੋਗਦਾਨ ਲਈ ਫ਼ਰਾਂਸੀਸੀ ਲੀਜਨ ਔਫ਼ ਆਨਰ ਦਾ ਸਨਮਾਨ ਦਿੱਤਾ ਗਿਆ ਸੀ।
  • 2007 ਵਿੱਚ ਸਕੌਰਸੀਜ਼ੇ ਨੇ ਦ ਡਿਪਾਰਟਿਡ ਫ਼ਿਲਮ ਲਈ ਸਭ ਤੋਂ ਵਧੀਆ ਨਿਰਦੇਸ਼ਕ ਦਾ ਅਵਾਰਡ ਜਿੱਤਿਆ ਸੀ, ਇਸ ਫ਼ਿਲਮ ਨੂੰ ਸਭ ਤੋਂ ਵਧੀਆ ਫ਼ਿਲਮ ਲਈ ਵੀ ਅਕਾਦਮੀ ਇਨਾਮ ਮਿਲਿਆ ਸੀ।
  • 11 ਸਤੰਬਰ, 2007 ਕੈਨੇਡੀ ਸੈਂਟਰ ਆਨਰਜ਼ ਕਮੇਟੀ ਨੇ ਸਕੌਰਸੀਜ਼ੇ ਨੂੰ ਸਨਮਾਨ ਦਿੱਤਾ ਸੀ।
  • 17 ਜੂਨ, 2008 ਏ.ਐਫ਼.ਆਈ. ਨੇ ਉਸਦੀਆਂ ਦੋ ਫ਼ਿਲਮਾਂ ਨੂੰ ਸਭ ਤੋਂ ਵਧੀਆ ਦਸ ਫ਼ਿਲਮਾਂ ਦੀ ਸੂਚੀ ਵਿੱਚ ਰੱਖਿਆ ਸੀ, ਜਿਸ ਵਿੱਚ ਖੇਡ ਸ਼ੈਲੀ ਵਿੱਚ ਰੇਜਿੰਗ ਬੁੱਲ ਨੂੰ ਪਹਿਲੇ ਸਥਾਨ ਤੇ ਅਤੇ ਗੈਂਗਸਟਰ ਫ਼ਿਲਮਾਂ ਦੀ ਸ਼ੈਲੀ ਵਿੱਚ ਗੌਡਫ਼ੈਲਾਸ ਨੂੰ ਦੂਜੇ ਸਥਾਨ ਤੇ ਰੱਖਿਆ ਗਿਆ ਸੀ।
  • ਸਕੌਰਸੀਜ਼ੇ ਨੂੰ 2010 ਵਿੱਚ 67ਵੇਂ ਗੋਲਡਨ ਗਲੋਬ ਅਵਾਰਡਾਂ ਵਿੱਚ ਚੈਕਿਲ ਬੀ. ਡੇਮਿੱਲੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
  • 18 ਸਤੰਬਰ, 2011 ਨੂੰ ਲੜੀਵਾਰ ਬੋਰਡਵਾਕ ਐਂਪਾਇਰ ਲਈ ਉਸਨੂੰ ਪ੍ਰਾਈਮਟਾਈਮ ਐਮੀ ਅਵਾਰਡ ਦਿੱਤਾ ਗਿਆ ਸੀ।
  • 15 ਜਨਵਰੀ 2012 ਨੂੰ 69ਵੇਂ ਗੋਲਡਨ ਗਲੋਬ ਇਨਾਮਾਂ ਵਿੱਚ, ਸਕੌਰਸੀਜ਼ੇ ਨੇ ਫ਼ਿਲਮ ਹਿਊਗੋ ਲਈ ਸਭ ਤੋਂ ਵਧੀਆ ਨਿਰਦੇਸ਼ਨ ਲਈ ਗੋਲਡਨ ਗਲੋਬ ਇਨਾਮ ਜਿੱਤਿਆ ਸੀ।
  • 12 ਫ਼ਰਵਰੀ, 2012 ਨੂੰ 65ਵੇਂ ਬ੍ਰਿਟਿਸ਼ ਅਕਾਦਮੀ ਫ਼ਿਲਮ ਅਵਾਰਡਾਂ ਵਿੱਚ ਸਕੌਰਸੀਜ਼ੇ ਨੂੰ ਬਾਫ਼ਟਾ ਅਕੈਡਮੀ ਫ਼ੈਲੋਸ਼ਿਪ ਅਵਾਰਡ ਦਿੱਤਾ ਗਿਆ ਸੀ।

ਪ੍ਰਮੁੱਖ ਫ਼ਿਲਮਾਂ

  • ਮੀਨ ਸਟਰੀਟ 
  •  ਟੈਕਸੀ ਡ੍ਰਰਾਈਵਰ 
  • ਗੁਡ ਫੇਲਾਸ 
  •  ਕਸੀਨੋ 
  •  ਦ ਏਵੀਏਟਰ 
  •  ਦ ਡਿਪਾਰਟੇਡ 
  •  ਦ ਵੁਲਫ ਆਫ ਵਾਲ ਸਟਰੀਟ 
  •  ਗੈਂਗਸ ਆਫ ਨਿਊ ਯਾਰਕ 
  •  ਆਫਟਰ ਅਵਰ

ਹਵਾਲੇ

ਬਾਹਰਲੇ ਲਿੰਕ

ਫਰਮਾ:Wiki

Tags:

ਮਾਰਟਿਨ ਸਕੌਰਸੀਜ਼ੇ ਮੁੱਢਲਾ ਜੀਵਨਮਾਰਟਿਨ ਸਕੌਰਸੀਜ਼ੇ ਇਨਾਮ ਅਤੇ ਮਾਨਤਾਵਾਂਮਾਰਟਿਨ ਸਕੌਰਸੀਜ਼ੇ ਪ੍ਰਮੁੱਖ ਫ਼ਿਲਮਾਂਮਾਰਟਿਨ ਸਕੌਰਸੀਜ਼ੇ ਹਵਾਲੇਮਾਰਟਿਨ ਸਕੌਰਸੀਜ਼ੇ ਬਾਹਰਲੇ ਲਿੰਕਮਾਰਟਿਨ ਸਕੌਰਸੀਜ਼ੇਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਨਾਰੀਅਲਪੰਜਾਬੀ ਕਿੱਸੇਸਿੱਖ ਲੁਬਾਣਾਨਿਰੰਜਨਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬ (ਭਾਰਤ) ਦੀ ਜਨਸੰਖਿਆਕਿੱਸਾ ਕਾਵਿ ਦੇ ਛੰਦ ਪ੍ਰਬੰਧਨੀਰੂ ਬਾਜਵਾਹਿਮਾਨੀ ਸ਼ਿਵਪੁਰੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵੈਨਸ ਡਰੱਮੰਡਭਗਤ ਸਿੰਘਵਿਗਿਆਨਸੁਖਬੰਸ ਕੌਰ ਭਿੰਡਰਗੁਰੂ ਗਰੰਥ ਸਾਹਿਬ ਦੇ ਲੇਖਕਭਾਈ ਲਾਲੋਕਲ ਯੁੱਗਚਾਰ ਸਾਹਿਬਜ਼ਾਦੇ (ਫ਼ਿਲਮ)ਸਿੱਖ ਸਾਮਰਾਜਗੁਰਮੁਖੀ ਲਿਪੀਵਾਰਤਕ ਕਵਿਤਾਮਾਸਕੋਲੰਮੀ ਛਾਲਇਜ਼ਰਾਇਲਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਕਾਨ੍ਹ ਸਿੰਘ ਨਾਭਾਸੂਰਜਮਾਂਨਾਮਕਿੱਕਰਨੀਰਜ ਚੋਪੜਾਨਿਸ਼ਾਨ ਸਾਹਿਬਗਾਗਰਹਵਾ ਪ੍ਰਦੂਸ਼ਣਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਅਜੀਤ ਕੌਰਮੂਲ ਮੰਤਰਪਾਸ਼ਅਰਸਤੂ ਦਾ ਅਨੁਕਰਨ ਸਿਧਾਂਤਜੋਹਾਨਸ ਵਰਮੀਅਰਪੰਜਾਬੀ ਨਾਵਲ ਦਾ ਇਤਿਹਾਸਨਜਮ ਹੁਸੈਨ ਸੱਯਦਗੂਰੂ ਨਾਨਕ ਦੀ ਪਹਿਲੀ ਉਦਾਸੀਸਲਮਾਨ ਖਾਨਧਰਤੀ ਦਿਵਸਦਸ਼ਤ ਏ ਤਨਹਾਈਐਕਸ (ਅੰਗਰੇਜ਼ੀ ਅੱਖਰ)ਪਹਿਲੀ ਸੰਸਾਰ ਜੰਗਅਫ਼ਗ਼ਾਨਿਸਤਾਨ ਦੇ ਸੂਬੇਕਮਲ ਮੰਦਿਰਪਾਣੀਪਤ ਦੀ ਪਹਿਲੀ ਲੜਾਈਗੁਰਦੁਆਰਾਪੰਜਾਬੀ ਟੀਵੀ ਚੈਨਲਸਾਇਨਾ ਨੇਹਵਾਲਨਗਾਰਾਬਰਨਾਲਾ ਜ਼ਿਲ੍ਹਾਪੰਜਾਬ , ਪੰਜਾਬੀ ਅਤੇ ਪੰਜਾਬੀਅਤਅਲਵੀਰਾ ਖਾਨ ਅਗਨੀਹੋਤਰੀਸ਼ਬਦਕੋਸ਼ਆਰੀਆ ਸਮਾਜਕੈਨੇਡਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਪੰਜਾਬੀ ਕੈਲੰਡਰਫ਼ੇਸਬੁੱਕਭਾਰਤਪੰਜਾਬ ਵਿੱਚ ਕਬੱਡੀਪੰਜਾਬ ਦੀ ਕਬੱਡੀਤੰਬੂਰਾਮੱਧਕਾਲੀਨ ਪੰਜਾਬੀ ਵਾਰਤਕਧਾਲੀਵਾਲਸੂਚਨਾ ਦਾ ਅਧਿਕਾਰ ਐਕਟਗ਼ਜ਼ਲਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬ, ਭਾਰਤ ਦੇ ਜ਼ਿਲ੍ਹੇਆਦਿ ਗ੍ਰੰਥਮਨੁੱਖੀ ਦਿਮਾਗ🡆 More