ਫ਼ਰਡੀਨੈਂਡ ਦ ਸੌਸਿਊਰ

ਫ਼ਰਦੀਨਾ ਦ ਸੌਸਿਊਰ (ਫਰਾਂਸੀਸੀ: Ferdinand de Saussure; 26 ਨਵੰਬਰ 1857 – 22 ਫਰਵਰੀ 1913) ਇੱਕ ਸਵਿੱਸ ਭਾਸ਼ਾ ਵਿਗਿਆਨੀ ਸੀ। ਉਸਦਾ ਦਾ ਜਨਮ 1857 ਈ: ਵਿੱਚ ਜਨੇਵਾ ਵਿੱਚ ਹੋਇਆ। ਚੌਦਾਂ ਸਾਲ ਦੀ ਛੋਟੀ ਉਮਰੇ ਹੀ ਚੋਖੀ ਪ੍ਰਤਿਭਾ ਅਤੇ ਬੌਧਿਕ ਸਮਰਥਾ ਦੇ ਉਸਦੇ ਤਕੜੇ ਆਸਾਰ ਨਜ਼ਰ ਆਉਣ ਲੱਗ ਪਏ ਸਨ। ਉਸ ਦੇ ਪਿਤਾ ਇੱਕ ਪ੍ਰਸਿੱਧ ਪ੍ਰਕਿਰਤਕ ਵਿਗਿਆਨੀ ਸਨ। ਇਸ ਲਈ ਉਹਨਾਂ ਦੀ ਪ੍ਰਬਲ ਇੱਛਾ ਸੀ ਕਿ ਸੌਸਿਊਰ ਵੀ ਇਸ ਖੇਤਰ ਵਿੱਚ ਆਪਣਾ ਅਧਿਐਨ-ਕਾਰਜ ਕਰੋ। ਪਰ ਸੌਸਿਊਰ ਦੀ ਰੁਚੀ ਭਾਸ਼ਾ ਸਿੱਖਣ ਦੇ ਵੱਲ ਜਿਆਦਾ ਸੀ। ਇਹੀ ਕਾਰਨ ਸੀ ਕਿ ਜੇਨੇਵਾ ਯੂਨੀਵਰਸਿਟੀ ਵਿੱਚ 1875 ਵਿੱਚ ਭੌਤਿਕ ਸ਼ਾਸਤਰ ਅਤੇ ਰਸਾਇਣ ਸ਼ਾਸਤਰ ਵਿੱਚ ਪਰਵੇਸ਼ ਹੋਣ ਤੋਂ ਪਹਿਲਾਂ ਹੀ ਉਹ ਗਰੀਕ ਭਾਸ਼ਾ ਦੇ ਨਾਲ - ਨਾਲ ਫ਼ਰਾਂਸੀਸੀ, ਜਰਮਨ, ਅੰਗਰੇਜ਼ੀ ਅਤੇ ਲੈਟਿਨ ਭਾਸ਼ਾਵਾਂ ਤੋਂ ਵਾਕਫ਼ ਹੋ ਚੁੱਕਾ ਸੀ ਅਤੇ 1872 ਵਿੱਚ “ਭਾਸ਼ਾਵਾਂ ਦੀ ਸਧਾਰਨ ਵਿਵਸਥਾ” ਨਾਮਕ ਲੇਖ ਲਿਖ ਚੁੱਕਾ ਸੀ। ਪੰਦਰਾਂ ਸਾਲ ਦੀ ਉਮਰ ਵਿੱਚ ਲਿਖੇ ਇਸ ਲੇਖ ਵਿੱਚ ਉਸ ਨੇ ਇਹ ਦਰਸਾਉਣ ਦਾ ਜਤਨ ਕੀਤਾ ਕਿ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਮੂਲ ਵਿੱਚ ਤਿੰਨ ਆਧਾਰਭੂਤ ਵਿਅੰਜਨਾਂ ਦੀ ਵਿਵਸਥਾ ਹੈ।

ਫ਼ਰਡੀਨੈਂਡ ਦ ਸੌਸਿਊਰ

ਇਸ ਨੂੰ 20ਵੀਂ ਸਦੀ ਦੇ ਭਾਸ਼ਾ ਵਿਗਿਆਨ ਦਾ ਪਿਤਾ ਮੰਨਿਆ ਜਾਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਉਸ ਨੇ ਭਾਸ਼ਾਵਾਂ ਦੇ ਸਿਸਟਮੀ ਅਧਿਐਨ ਨੂੰ ਅਜਿਹੀ ਨਵ-ਵਿਵਸਥਾ ਪ੍ਰਦਾਨ ਕੀਤੀ, ਜਿਸ ਸਦਕਾ ਵੀਹਵੀਂ ਸਦੀ ਦੇ ਭਾਸ਼ਾ ਵਿਗਿਆਨ ਵਿੱਚ ਨਵੀਆਂ ਮਹੱਤਵਪੂਰਨ ਪ੍ਰਾਪਤੀਆਂ ਸੰਭਵ ਹੋ ਸਕੀਆਂ। ਪਹਿਲੀ ਗੱਲ , ਸੋਸਿਓਰ ਨੇ ਮਨੁੱਖੀ ਵਤੀਰੇ ਦੇ ਅਧਿਐਨ ਨੂੰ ਨਵੇਂ ਧਰਾਤਲ ਉਤੇ ਖੜਾ ਕਰਕੇ ਇਹ ਸਥਾਪਿਤ ਕੀਤਾ ਕਿ ਮਨੁੱਖ ਅਤੇ ਉਸ ਦੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ , ਜੋ ਮਨੁੱਖੀ ਵਤੀਰੇ ਨੂੰ ਪਦਾਰਥਕ ਜਗਤ ਦੇ ਘਟਨਾ-ਕ੍ਰਮ ਦੇ ਸਮਾਨਾਂਤਰ ਘਟਨਾਵਾਂ ਦੀ ਇਕ ਲੜੀ ਸਮਝ ਲਿਆ ਜਾਵੇ । ਸਮਾਜ ਵਿਚ ਮਨੁੱਖੀ ਕਾਰਜ ਅਤੇ ਵਸਤਾਂ ਦੇ ਅਰਥਾਂ ਨੂੰ ਨਜ਼ਰਅੰਦਾਜ਼ ਕਰਕੇ ਅਸੀਂ ਸਿਰਫ਼ ਭੌਤਿਕ ਘਟਨਾਵਾਂ ਦੇ ਅਧਿਐਨ ਵਲ ਹੀ ਰੁਚਿਤ ਹੁੰਦੇ ਹਾਂ । ਦੂਜੀ ਗੱਲ, ਉਸ ਨੇ ਚਿਹਨ-ਵਿਗਿਆਨ , ਚਿਹਨ-ਪ੍ਰਬੰਧ ਅਤੇ ਸੰਰਚਨਾਵਾਦ ਨੂੰ ਉੱਨਤ ਕਰਨ ਵਿਚ ਮਦਦ ਕੀਤੀ ਜੋ ਕਿ ਸਮਕਾਲੀ ਮਾਨਵ-ਸ਼ਾਸਤਰ, ਸਾਹਿਤ-ਸਮੀਖਿਆ ਅਤੇ ਭਾਸ਼ਾ ਵਿਗਿਆਨ ਵਿਚ ਇਕ ਮਹੱਤਵਪੂਰਣ ਪਰਵਿਰਤੀ ਦੇ ਰੂਪ ਵਿਚ ਦ੍ਰਿਸ਼ਟੀਗਤ ਹੁੰਦੇ ਹਨ | ਤੀਜੀ ਗੱਲ , ਆਪਣੀਆਂ ਵਿਧੀਮੂਲਕ ਟਿੱਪਣੀਆਂ ਅਤੇ ਭਾਸ਼ਾ ਪ੍ਰਤਿ ਸਾਧਾਰਣ ਪਹੁੰਚ ਵਿਚ ਉਸ ਨੇ ਆਧੁਨਿਕ ਵਿਚਾਰਧਾਰਾ ਦੇ ਤਰਕਸੰਗਤ ਪੈਂਤੜਿਆਂ ਸੰਬੰਧੀ ਆਪਣੇ ਵਿਚਾਰ ਸਪੱਸ਼ਟ ਕੀਤੇ ਅਤੇ ਇਹ ਧਾਰਣਾ ਪੇਸ਼ ਕੀਤੀ ਕਿ ਬਿਨਾਂ ਕਿਸੇ ਦ੍ਰਿਸ਼ਟੀਕੋਣ ਨੂੰ ਅਪਣਾਇਆਂ ਵਸਤੂ-ਜਗਤ ਦਾ ਨਿਰਪੇਖ ਰੱਬ ਵਰਗਾ ਦ੍ਰਿਸ਼ ਪ੍ਰਤੱਖਣ ਦਾ ਕੇਂਦਰ-ਬਿੰਦੂ ਨਹੀਂ ਬਣਾਇਆ ਜਾ ਸਕਦਾ, ਅਤੇ ਇਸ ਦ੍ਰਿਸ਼ਟੀਕੋਣ ਦੇ ਅੰਤਰਗਤ ਹੀ ਵਸਤੂਆਂ ਉਨ੍ਹਾਂ ਦੇ ਅੰਤਰ-ਸੰਬੰਧਾਂ ਦੁਆਰਾ ਪਰਿਭਾਸ਼ਿਤ ਕੀਤੀਆਂ ਜਾ ਸਕਦੀਆਂ ਹਨ | ਆਖ਼ਰੀ ਗੱਲ , ਸੋਸਿਓਰ ਦਾ ਭਾਸ਼ਾ-ਵਿਵੇਚਨ ਉਨ੍ਹਾਂ ਸਮੱਸਿਆਵਾਂ ਵਲ ਧਿਆਨ ਖਿੱਚਦਾ ਹੈ ।ਜਿਹੜੀਆਂ ਮਨੁੱਖ , ਖ਼ਾਸ ਤੌਰ ਤੇ ਭਾਸ਼ਾ ਅਤੇ ਮਨੁੱਖੀ ਮਨ ਦੇ ਗੂੜੇ ਸੰਬੰਧ ਬਾਰੇ ਚਿੰਤਨ ਦੀਆਂ ਨਵੀਆਂ ਵਿਧੀਆਂ ਨਾਲ ਜੁੜੀਆਂ ਹੋਈਆਂ ਹਨ | ਭਾਸ਼ਾ-ਵਿਗਿਆਨ , ਸਮਾਜ ਵਿਗਿਆਨ , ਚਿਹਨ-ਵਿਗਿਆਨ ਅਤੇ ਸੰਰਚਨਾਵਾਦ ਨੂੰ ਦਿੱਤਾ ਇਹ ਯੋਗਦਾਨ ਸੋਸਿਓਰ ਨੂੰ ਆਧੁਨਿਕ ਬੁੱਧੀ-ਜੀਵੀ ਇਤਿਹਾਸ ਵਿੱਚ ਇੱਕ ਮੋਢੀ ਦਾ ਦਰਜਾ ਦਿੰਦਾ ਹੈ।

ਸੋਸਿਓਰ ਆਪਣੇ ਤੋਂ ਪਹਿਲਾਂ ਹੋ ਚੁੱਕੇ ਭਾਸ਼ਾ-ਵਿਗਿਆਨਿਕ ਅਧਿਐਨ ਨਾਲ ਸੰਤੁਸ਼ਟ ਨਹੀਂ ਸੀ ਕਿਉਂਕਿ ਉਸ ਦੇ ਮਤ ਅਨੁਸਾਰ ਭਾਸ਼ਾ-ਵਿਗਿਆਨ ਨੇ ਕਦੇ ਵੀ ਵਿਚਾਰ ਅਧੀਨ ਵਸਤੂ ਦੀ ਪ੍ਰਕਿਰਤੀ ਨੂੰ ਨਿਸ਼ਚਿਤ ਕਰਨ ਦਾ ਜਤਨ ਨਹੀਂ ਕੀਤਾ ਅਤੇ ਅਜਿਹੇ ਜਤਨ ਦੀ ਅਣਹੋਂਦ ਵਿਚ ਕੋਈ ਵੀ ਵਿਗਿਆਨ ਸਹੀ ਵਿਧੀ ਦਾ ਨਿਰਮਾਣ ਨਹੀਂ ਕਰ ਸਕਦਾ। ਇਸ ਲਈ ਸੋਸਿਓਰ ਆਪਣੀ ਗੱਲ ਭਾਸ਼ਾ ਤੋਂ ਆਰੰਭ ਕਰਦਾ ਹੈ । ਭਾਸ਼ਾ ਕੀ ਹੈ ? ਸੋਸਿਓਰ ਦੇ ਮਤ ਅਨੁਸਾਰ ਭਾਸ਼ਾ ਇਕ ਚਿਹਨ-ਪ੍ਰਬੰਧ ਹੈ । ਸ਼ੋਰੀਲੀਆਂ ਧੁਨੀਆਂ ਨੂੰ ਸਿਰਫ਼ ਉਦੋਂ ਹੀ ਭਾਸ਼ਾ ਮੰਨਿਆ ਜਾ ਸਕਦਾ ਹੈ , ਜਦੋਂ ਉਹ ਵਿਚਾਰ ਪ੍ਰਗਟ ਕਰਨ ਜਾਂ ਵਿਚਾਰਾਂ ਦਾ ਸੰਚਾਰ ਕਰਨ| ਅਜਿਹਾ ਨਾ ਹੋਣ ਦੀ ਸੂਰਤ ਵਿਚ ਅਜਿਹੀਆਂ ਧੁਨੀਆਂ ਨਿਰਾ ਸ਼ੋਰ ਹਨ | ਅਤੇ ਵਿਚਾਰਾਂ ਦਾ ਸੰਚਾਰ ਕਰਨ ਲਈ ਉਨ੍ਹਾਂ ਦਾ ਮਰਯਾਦਾਵਾਂ ਦੇ ਇਕ ਪ੍ਰਬੰਧ , ਚਿਹਨਾਂ ਦੇ ਇਕ ਪ੍ਰਬੰਧ ਦਾ ਅੰਗ ਹੋਣਾ ਵੀ ਲਾਜ਼ਮੀ ਹੈ । ਚਿਹਨ ਇਕ ਅਜਿਹੇ ਰੂਪ ਦਾ ਸਮੂਹ ਹੈ ਜੋ ਚਿਹਨੀਕਰਣ ਕਰਦਾ ਹੈ , ਜਿਸ ਨੂੰ ਸੋਸਿਓਰ ਚਿਹਨਕ (signified) ਆਖਦਾ ਹੈ ਅਤੇ ਵਿਚਾਰ ਨੂੰ ਚਿਹਨਿਤ (signifier)ਕਹਿੰਦਾ ਹੈ । ਭਾਵੇਂ ਅਸੀਂ ਚਿਹਨਕ ਅਤੇ ਚਿਹਨਿਤ ਬਾਰੇ ਇਉਂ ਗੱਲ ਕਰ ਰਹੇ ਹੋਈਏ ਜਿਵੇਂ ਦੋਹਾਂ ਦਾ ਸ਼ੁੱਧ ਸੁਤੰਤਰ ਅਸਤਿਤਵ ਹੋਵੇ, ਪਰ ਇਨ੍ਹਾਂ ਦੀ ਹੋਂਦ ਚਿਹਨ ਦੇ ਦੋ ਹਿੱਸਿਆਂ ਦੇ ਰੂਪ ਵਿਚ ਹੀ ਹੈ । ਚਿਹਨ ਭਾਸ਼ਾ ਦਾ ਕੇਂਦਰੀ ਸੱਚ ਹੈ , ਇਸ ਲਈ ਚਿਹਨ ਦੀ ਪ੍ਰਕ੍ਰਿਤੀ ਨੂੰ ਪਛਾਣਨਾ ਜ਼ਰੂਰੀ ਹੋ ਜਾਂਦਾ ਹੈ |

ਸੋਥਿਓਰ ਦੇ ਭਾਸ਼ਾ-ਸਿੱਧਾਂਤ ਦਾ ਪਹਿਲਾ ਨਿਯਮ ਚਿਹਨ ਦੇ ਲਾਜ਼ਮੀ ਗੁਣ ਨਾਲ ਸੰਬੰਧਿਤ ਹੈ । ਭਾਸ਼ਕ ਚਿਹਨ ਆਪਹੁਦਰਾ ਹੁੰਦਾ ਹੈ । ਚਿਹਨਕ ਅਤੇ ਚਿਹਨਿਤ ਦਾ ਇਕ ਖ਼ਾਸਸੁੱਟ ਆਪਹੁਦਰੀ ਹੋਂਦ ਹੈ । ਇਹ ਭਾਸ਼ਾ ਦਾ ਅਤੇ ਭਾਸ਼ਕ-ਵਿਧੀ ਦਾ ਕੇਂਦਰੀ ਸੱਚ ਹੈ । ਇਥੇ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਚਿਹਨ ਦੇ ਆਪਹੁਦਰੇ ਹੋਣ ਤੋਂ ਸੋਥਿਓਰ ਦਾ ਕੀ ਭਾਵ ਹੈ ? ਇਸ ਦਾ ਇਕ ਸਾਧਾਰਣ ਉੱਤਰ ਇਹ ਹੋ ਸਕਦਾ ਹੈ । ਕਿ ਚਿਹਨਕ ਅਤੇ ਚਿਹਨਿਤ ਵਿਚਕਾਰ ਕੋਈ ਕੁਦਰਤੀ ਜਾਂ ਅਮਿਟ ਸੰਬੰਧ ਨਹੀਂ । ਮੈਂ ਕਿਉਂਕਿ ਪੰਜਾਬੀ ਬੋਲਦਾ ਹਾਂ ਇਸ ਲਈ ਮੈਂ ਇਕ ਖ਼ਾਸ ਕਿਸਮ ਦੇ ਚਿੱਤਰ ਲਈ ਤਸਵੀਰ ਚਿਹਨਕ ਵਰਤਦਾ ਹਾਂ | ਪਰ ਇਸ ਦਾ ਅਰਥ ਇਹ ਨਹੀਂ ਕਿ ਜੇ ਮੈਂ ਚਿੱਤਰ ਦੇ ਲਈ ਤਸਵੀਰ ਚਿਹਨਕ ਦੀ ਥਾਂ ਮੂਰਤ ਜਾਂ ਫੋਟੋ ਚਿਹਨਕਾਂ ਦਾ ਪ੍ਰਯੋਗ ਕਰਨਾ ਉਚਿਤ ਸਮਝਾਂ ਜਿਨ੍ਹਾਂ ਦੇ ਧੁਨੀਮ ਪਹਿਲੇ ਚਿਹਨਕ ਨਾਲੋਂ ਬਿਲਕੁਲ ਵੱਖਰੇ ਹਨ, ਤਾਂ ਇਨ੍ਹਾਂ ਦੀ ਵਰਤੋਂ ‘ਤਸਵੀਰ’ ਚਿਹਨਤ/ਸੰਕਲਪ ਦੇ ਪ੍ਰਗਟਾਉਣ ਲਈ ਨਹੀਂ ਕੀਤੀ ਜਾ ਸਕਦੀ | ਸਪੱਸ਼ਟ ਹੈ ਕਿ ਚਿਹਨਕ ਤੇ ਚਿਹਨਿਤ ਦਾ ਸੰਬੰਧ ਨਾ ਕੁਦਰਤੀ ਹੈ ਅਤੇ ਨਾ ਹੀ ਅਮਿਟ ਹੈ|

ਉਸ ਨੇ ਆਪਣਾ ਅਧਿਐਨ ਕਾਰਜ ਜੇਨੇਵਾ, ਪੈਰਿਸ ਅਤੇ ਲੇਪਜਿੰਗ ਵਿੱਚ ਸੰਸਕ੍ਰਿਤ ਅਤੇ ਤੁਲਨਾਤਮਕ ਭਾਸ਼ਾ ਵਿਗਿਆਨ ਦੇ ਅੰਤਰਗਤ ਮੁਕੰਮਲ ਕੀਤਾ। ਨਾਲ ਹੀ ਨਾਲ ਉਹ ਲੇਪਜਿੰਗ ਯੂਨੀਵਰਸਿਟੀ ਵਿੱਚ ਨਵੇਂ ਵਿਆਕਰਣਕਾਰਾਂ (ਬਰੁਗਮੈਨ ਅਤੇ ਕਾਰਲ ਬੱਬੜ) ਦੇ ਸੰਪਰਕ ਵਿੱਚ ਆਇਆ। ਇੱਕੀ ਸਾਲ ਦੀ ਉਮਰ ਵਿੱਚ ਉਸ ਨੇ ਯੂਰਪੀ ਭਾਸ਼ਾਵਾਂ ਦੀ ਆਧਾਰਭੂਤ ਵਿਵਸਥਾ ਉੱਤੇ ਲੇਖ ਲਿਖਿਆ। ਇਸ ਲੇਖ ਦੇ ਅਨੁਸਾਰ ਉਸ ਨੇ ਅਨੇਕ ਆਧਾਰਭੂਤ ਸੰਕਲਪਨਾਵਾਂ ਉੱਤੇ ਨਾ ਕੇਵਲ ਸਿਧਾਂਤਕ ਚੋਟ ਕੀਤੀ ਬਲਕਿ‌ ਭਾਸ਼ਾ-ਸਬੰਧੀ ਖੋਜ ਦੇ ਖੇਤਰ ਵਿੱਚ ਪ੍ਰਣਾਲੀਗਤ ਵਿਸ਼ਲੇਸ਼ਣ ਦੀ ਗੱਲ ਵੀ ਉਠਾਈ।

ਉਸ ਦਾ ਦੂਜਾ ਆਧਾਰ ਕੰਮ ਡਾਕਟਰੇਟ ਦੀ ਉਪਾਧੀ ਲਈ ਪੇਸ਼ ਸ਼ੋਧ-ਪ੍ਰਬੰਧ ਸੀ। ਉਸ ਦੀ ਖੋਜ ਦਾ ਵਿਸ਼ਾ “ਸੰਸਕ੍ਰਿਤ ਭਾਸ਼ਾ" ਵਿੱਚ ਸੰਬੰਧਕਾਰਕ ਦੀ ਪ੍ਰਕਿਰਤੀ ਅਤੇ ਪ੍ਰਯੋਗ” ਸੀ। ਡਾਕਟਰੇਟ ਦੀ ਉਪਾਧੀ ਦੇ ਬਾਅਦ ਉਹ ਜਰਮਨੀ ਵਿੱਚ ਹੋਰ ਜਿਆਦਾ ਨਹੀਂ ਰੁਕਿਆ ਕਿਉਂਕਿ ਉਸਨੂੰ ਜਰਮਨੀ ਦਾ ਸਮਾਜਕ ਅਤੇ ਅਕੈਡਮਿਕ ਮਾਹੌਲ ਪਸੰਦ ਨਹੀਂ ਆਇਆ।

1880 ਵਿੱਚ ਸੌਸਿਊਰ ਜਰਮਨੀ ਛੱਡਕੇ ਫ਼ਰਾਂਸ ਆ ਗਿਆ। ਪੈਰਿਸ ਵਿੱਚ ਉਸ ਨੇ ਲਗਭਗ ਦਸ ਸਾਲਾਂ ਤੱਕ ਇਤਿਹਾਸਿਕ ਭਾਸ਼ਾ ਵਿਗਿਆਨ ਦਾ ਅਧਿਐਨ ਕੀਤਾ। ਬਾਅਦ ਵਿੱਚ ਉਹ ਪੈਰਿਸ ਦੀ ਭਾਸ਼ਾ ਵਿਗਿਆਨ ਸਬੰਧੀ ਸੰਸਥਾ ਦੇ ਮੈਂਬਰ ਬਣਿਆ। ਜਰਮਨੀ ਤੋਂ ਪਰਤਣ ਦੇ ਬਾਅਦ ਜਵਾਨ ਭਾਸ਼ਾ ਵਿਗਿਆਨੀ ਸੌਸਿਊਰ ਨੇ ਇੱਕ ਸਰਗਰਮ ਮੈਂਬਰ ਵਜੋਂ ਸਮਾਜ ਵਿੱਚ ਆਪਣਾ ਮਹੱਤਵਪੂਰਨ ਸਥਾਨ ਬਣਾ ਲਿਆ। ਗਿਆਰਾਂ ਸਾਲ ਉਹ "ਇਕੋਲ ਪਰਾਤੀਕ ਦ ਹੌਤਸ ਇਤਿਊਦਜ਼" ਨਾਮ ਦੀ ਪ੍ਰਸਿੱਧ ਖੋਜ ਸੰਸਥਾ ਵਿੱਚ ਪੜ੍ਹਾਉਂਦਾ ਰਿਹਾ। ਇਸ ਦੌਰਾਨ ਉਸ ਦਾ ਨਾਮ Chevalier de la Légion d'Honneur (ਲੀਜਨ ਆਫ਼ ਆਨਰ ਦਾ ਸੂਰਮਾ) ਪੈ ਗਿਆ। ਜਦੋਂ 1891 ਵਿੱਚ ਜਨੇਵਾ ਤੋਂ ਪ੍ਰੋਫੈਸਰੀ ਦੀ ਪੇਸ਼ਕਸ਼ ਹੋਈ,ਉਹ ਵਾਪਸ ਪਰਤ ਆਇਆ। ਇਥੇ ਹੀ ਜੇਨੇਵਾ ਯੂਨੀਵਰਸਿਟੀ ਵਿੱਚ ਉਸ ਨੂੰ ਸਧਾਰਨ ਭਾਸ਼ਾ ਵਿਗਿਆਨ ਪੜ੍ਹਾਉਣ ਦਾ ਮੌਕਾ ਪ੍ਰਾਪਤ ਹੋਇਆ। ਉਸਨੇ ਇਸ ਵਿਸ਼ੇ ਵਿੱਚ 1907, 1909 ਅਤੇ 1911 ਵਿੱਚ ਤਿੰਨ ਵਾਰ ਅਧਿਆਪਨ ਕਾਰਜ ਕੀਤਾ। ਇਹ ਲੈਕਚਰ ਲੜੀ ਹੀ ਉਹਨਾਂ ਦੀ ਕਿਤਾਬ ਦਾ ਆਧਾਰ ਬਣੀ, ਜਿਸਨੂੰ ਉਸ ਦੇ ਦੋ ਪ੍ਰਬੁੱਧ ਸਾਥੀਆਂ ਨੇ 1913 ਵਿੱਚ ‘ਕੋਰਸ ਆਫ ਲਿੰਗੁਇਸਟਿਕ’ ਨਾਮਕ ਜਰਨਲ ਵਿੱਚ ਸੰਪਾਦਤ ਕੀਤਾ। ਸੌਸਿਊਰ ਦੇ ਨੋਟਸ ਨਾਂਹ ਦੇ ਬਰਾਬਰ ਸੀ, ਨਾ ਹੀ ਸੌਸਿਊਰ ਨੇ ਆਪਣੇ ਜੀਵਨ ਵਿੱਚ ਕੋਈ ਕਿਤਾਬ ਲਿਖੀ।

ਫਰਵਰੀ 1913 ਵਿੱਚ 53 ਸਾਲ ਦੀ ਉਮਰ ਵਿੱਚ ਸੌਸਿਊਰ ਦੀ ਮੌਤ ਹੋ ਗਈ। ਆਪਣੇ ਜੀਵਨ ਕਾਲ ਵਿੱਚ ਸੌਸਿਊਰ ਨੇ ਆਪ ਬਹੁਤ ਘੱਟ ਲਿਖਿਆ। ਡਾਕਟਰੇਟ ਉਪਾਧਿ ਲਈ ਲਿਖੇ ਗਏ ਆਪਣੇ ਜਾਂਚ ਗਰੰਥ ਦੇ ਇਲਾਵਾ ਉਸ ਨੇ ਕੋਈ ਕਿਤਾਬ ਨਹੀਂ ਲਿਖੀ, ਪਰ ਉਸ ਦੁਆਤਾ ਲਿਖੇ ਗਏ ਉਸ ਦੇ ਇੱਕ ਪੱਤਰ ਤੋਂ ਇਹ ਸੰਕੇਤ ਜ਼ਰੂਰ ਪ੍ਰਾਪਤ ਹੁੰਦਾ ਹੈ ਕਿ ਉਹ ਭਾਸ਼ਾ ਵਿਗਿਆਨ ਉੱਤੇ ਇੱਕ ਸਿਧਾਂਤਕ ਕਿਤਾਬ ਲਿਖਣਾ ਚਾਹੁੰਦਾ ਸੀ।

ਹਵਾਲੇ

Tags:

185718721875191326 ਨਵੰਬਰਅੰਗਰੇਜ਼ੀਜਨੇਵਾਜਰਮਨ ਭਾਸ਼ਾਫਰਵਰੀਫਰਾਂਸੀਸੀ ਭਾਸ਼ਾਫ਼ਰਾਂਸੀਸੀ ਭਾਸ਼ਾਭਾਸ਼ਾਭਾਸ਼ਾ ਵਿਗਿਆਨ

🔥 Trending searches on Wiki ਪੰਜਾਬੀ:

ਕਰਤਾਰ ਸਿੰਘ ਸਰਾਭਾ2024 ਵਿੱਚ ਮੌਤਾਂਅੰਤਰਰਾਸ਼ਟਰੀਗੁਰੂ ਗੋਬਿੰਦ ਸਿੰਘਅਲਕਾਤਰਾਜ਼ ਟਾਪੂਨਿਤਨੇਮਪੂਰਬੀ ਤਿਮੋਰ ਵਿਚ ਧਰਮ੧੯੯੯ਪੰਜ ਪਿਆਰੇਛੋਟਾ ਘੱਲੂਘਾਰਾਕਿਲ੍ਹਾ ਰਾਏਪੁਰ ਦੀਆਂ ਖੇਡਾਂਏਡਜ਼ਯਹੂਦੀ2013 ਮੁਜੱਫ਼ਰਨਗਰ ਦੰਗੇ18ਵੀਂ ਸਦੀਅਕਬਰਸੋਮਨਾਥ ਲਾਹਿਰੀਕਾਰਲ ਮਾਰਕਸਅੰਜਨੇਰੀਸੀ.ਐਸ.ਐਸਦੋਆਬਾਐਕਸ (ਅੰਗਰੇਜ਼ੀ ਅੱਖਰ)ਬਿੱਗ ਬੌਸ (ਸੀਜ਼ਨ 10)ਸਿੱਖ ਧਰਮਮਨੋਵਿਗਿਆਨਸੂਰਜ ਮੰਡਲਨਿਬੰਧ ਦੇ ਤੱਤਜਗਾ ਰਾਮ ਤੀਰਥਭੰਗੜਾ (ਨਾਚ)ਅੱਲ੍ਹਾ ਯਾਰ ਖ਼ਾਂ ਜੋਗੀਨਿਊਯਾਰਕ ਸ਼ਹਿਰਵੀਅਤਨਾਮਸੰਤੋਖ ਸਿੰਘ ਧੀਰਜੈਤੋ ਦਾ ਮੋਰਚਾਜੰਗਬਾਹੋਵਾਲ ਪਿੰਡਅਨੀਮੀਆਵਿਕਾਸਵਾਦ2006ਕਣਕਟਾਈਟਨਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪੁਰਖਵਾਚਕ ਪੜਨਾਂਵਜੌਰਜੈਟ ਹਾਇਅਰਗੁਰੂ ਗ੍ਰੰਥ ਸਾਹਿਬਸਵਰਅਯਾਨਾਕੇਰੇਡੇਵਿਡ ਕੈਮਰਨਸਰਵਿਸ ਵਾਲੀ ਬਹੂਯੂਰੀ ਲਿਊਬੀਮੋਵਕਾਲੀ ਖਾਂਸੀਵੋਟ ਦਾ ਹੱਕਜੱਲ੍ਹਿਆਂਵਾਲਾ ਬਾਗ਼ਪਾਸ਼ ਦੀ ਕਾਵਿ ਚੇਤਨਾਲੋਕ ਸਭਾਖ਼ਾਲਸਾਕਰਨੈਲ ਸਿੰਘ ਈਸੜੂ6 ਜੁਲਾਈਸੁਪਰਨੋਵਾਯੁੱਗਔਕਾਮ ਦਾ ਉਸਤਰਾ14 ਅਗਸਤਹਾਸ਼ਮ ਸ਼ਾਹਰੋਮਵਿਕੀਡਾਟਾਅਲੰਕਾਰ (ਸਾਹਿਤ)2023 ਨੇਪਾਲ ਭੂਚਾਲਆਤਮਜੀਤਬੋਲੇ ਸੋ ਨਿਹਾਲਵੱਡਾ ਘੱਲੂਘਾਰਾਸੂਰਜਇਨਸਾਈਕਲੋਪੀਡੀਆ ਬ੍ਰਿਟੈਨਿਕਾਦੇਵਿੰਦਰ ਸਤਿਆਰਥੀਨਾਵਲ🡆 More