ਪਿਸ਼ਾਬ ਨਾਲੀ ਦੀ ਲਾਗ

ਪਿਸ਼ਾਬ ਨਾਲੀ ਦੀ ਲਾਗ (urinary tract infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।

ਪਿਸ਼ਾਬ ਨਾਲੀ ਦੀ ਲਾਗ
ਵਰਗੀਕਰਨ ਅਤੇ ਬਾਹਰਲੇ ਸਰੋਤ
ਪਿਸ਼ਾਬ ਨਾਲੀ ਦੀ ਲਾਗ
ਮਾਈਕ੍ਰੋਸਕੋਪ ਰਾਹੀਂ ਦੇਖਣ ਤੇ ਪਿਸ਼ਾਬ ਨਾਲੀ ਦੀ ਲਾਗ ਤੋਂ ਪੀੜਤ ਵਿਅਕਤੀ ਦੇ ਪਿਸ਼ਾਬ ਵਿੱਚ ਬਹੁਤ ਸਾਰੇ ਸਫੇਦ ਕੋਸ਼ਿਕਾਵਾਂ ਦਿਖਾਈ ਦੇ ਰਹੀਆਂ ਹਨ।
ਆਈ.ਸੀ.ਡੀ. (ICD)-10N39.0
ਆਈ.ਸੀ.ਡੀ. (ICD)-9599.0
ਰੋਗ ਡੇਟਾਬੇਸ (DiseasesDB)13657
ਮੈੱਡਲਾਈਨ ਪਲੱਸ (MedlinePlus)000521
ਈ-ਮੈਡੀਸਨ (eMedicine)emerg/625 emerg/626
MeSHD014552
ਪਿਸ਼ਾਬ ਨਾਲੀ ਦੀ ਲਾਗ
ਪਿਸ਼ਾਬ ਪ੍ਰਣਾਲੀ ਰੰਗਦਾਰ (ਮਨੁੱਖੀ ਸਰੀਰ ਅੰਦਰ)

ਪਿਸ਼ਾਬ ਨਾਲੀ ਦੀਆਂ ਲਾਗਾਂ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਵਧੇਰੇ ਆਮ ਹੁੰਦੀਆਂ ਹਨ, ਅਤੇ ਅੱਧੀਆਂ ਔਰਤਾਂ ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਘੱਟੋ-ਘੱਟ ਇੱਕ ਲਾਗ ਹੁੰਦੀ ਹੈ। ਵਾਰ-ਵਾਰ ਲਾਗ ਹੋਣੀ ਆਮ ਗੱਲ ਹੈ। ਜੋਖਮ ਦੇ ਕਾਰਕਾਂ ਵਿੱਚ ਔਰਤ ਦੀ ਸਰੀਰ ਰਚਨਾ, ਜਿਨਸੀ ਸਬੰਧ ਅਤੇ ਪਰਿਵਾਰਕ ਇਤਿਹਾਸ ਸ਼ਾਮਲ ਹਨ। ਜੇ ਪਾਈਲੋਨਫ੍ਰਾਈਟਿਸ (ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੀ ਲਾਗ) ਹੁੰਦੀ ਹੈ, ਤਾਂ ਆਮ ਤੌਰ ਤੇ ਇਹ ਮਸਾਨੇ ਦੀ ਲਾਗ ਦੇ ਬਾਅਦ ਹੁੰਦੀ ਹੈ ਪਰ ਇਹਖੂਨ ਵਿਚਲੀ ਲਾਗ ਦਾ ਨਤੀਜਾ ਵੀ ਹੋ ਸਕਦੀ ਹੈ। ਸਿਹਤਮੰਦ ਨੌਜਵਾਨ ਔਰਤਾਂ ਵਿੱਚ ਨਿਦਾਨ ਸਿਰਫ ਲੱਛਣਾਂ ਦੇ ਅਧਾਰ ਤੇ ਹੋ ਸਕਦਾ ਹੈ। ਅਸਪਸ਼ਟ ਲੱਛਣਾਂ ਵਾਲੀਆਂ ਔਰਤਾਂ ਵਿੱਚ, ਨਿਦਾਨ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਕਿਸੇ ਲਾਗ ਦੇ ਬਿਨਾਂ ਹੀ ਬੈਕਟੀਰੀਆ ਮੌਜੂਦ ਹੋ ਸਕਦੇ ਹਨ। ਜਟਿਲ ਮਾਮਲਿਆਂ ਵਿੱਚ ਜਾਂ ਜੇ ਇਲਾਜ ਫੇਲ ਹੋ ਗਿਆ ਹੈ, ਪਿਸ਼ਾਬ ਦਾ ਕਲਚਰ ਉਪਯੋਗੀ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਲਾਗ ਹੁੰਦੀ ਹੈ, ਉਹਨਾਂ ਵਿੱਚ ਰੋਗਾਣੂ-ਵਿਰੋਧੀ ਦਵਾਈ ਨੂੰ ਰੋਕਥਾਮ ਵਾਲੇ ਉਪਾਅ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ।

ਗੈਰ-ਜਟਿਲ ਮਾਮਲਿਆਂ ਵਿੱਚ, ਰੋਗਾਣੂ-ਵਿਰੋਧੀ ਦਵਾਈਆਂ ਦੇ ਛੋਟੇ ਕੋਰਸ ਦੇ ਨਾਲ ਪਿਸ਼ਾਬ ਨਾਲੀ ਦੀਆਂ ਲਾਗਾਂ ਦਾ ਆਸਾਨੀ ਨਾਲ ਇਲਾਜ ਕੀਤਾ ਜਾਂਦਾ ਹੈ, ਹਾਲਾਂਕਿ ਇਸ ਸਮੱਸਿਆ ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਕਈ ਰੋਗਾਣੂ ਵਿਰੋਧੀ ਦਵਾਈਆਂ ਦੇ ਪ੍ਰਤੀ ਰੋਧਕਤਾ ਵੱਧ ਰਹੀ ਹੈ। ਜਟਿਲ ਮਾਮਲਿਆਂ ਵਿੱਚ, ਨੱਸ ਰਾਹੀਂ ਦਿੱਤੀਆਂ ਜਾਣ ਵਾਲੀਆਂ ਐਂਟੀਬਾਇਓਟਿਕਸ ਦੇ ਲੰਮੇ ਕੋਰਸ ਦੀ ਲੋੜ ਹੋ ਸਕਦੀ ਹੈ, ਅਤੇ ਜੇ ਦੋ ਜਾਂ ਤਿੰਨ ਦਿਨਾਂ ਵਿੱਚ ਲੱਛਣਾਂ ਵਿੱਚ ਸੁਧਾਰ ਨਹੀਂ ਹੁੰਦਾ ਹੈ, ਅਗਲੇਰੀ ਨਿਦਾਨਾਤਮਕ ਜਾਂਚ ਦੀ ਲੋੜ ਹੁੰਦੀ ਹੈ। ਔਰਤਾਂ ਵਿੱਚ, ਬੈਕਟੀਰੀਆ ਵਾਲੀਆਂ ਲਾਗਾਂ ਦਾ ਸਭ ਤੋਂ ਆਮ ਰੂਪ ਪਿਸ਼ਾਬ ਨਾਲੀ ਦੀਆਂ ਲਾਗਾਂ ਹਨ, ਅਤੇ 10% ਨੂੰ ਸਲਾਨਾ ਤੌਰ ਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਹੁੰਦੀਆਂ ਹਨ।

ਚਿੰਨ੍ਹ ਅਤੇ ਲੱਛਣ

ਪਿਸ਼ਾਬ ਨਾਲੀ ਦੀ ਲਾਗ 
ਪਿਸ਼ਾਬ ਵਿੱਚ ਪਸ ਸ਼ਾਮਲ ਹੋ ਸਕਦੀ ਹੈ (ਅਜਿਹੀ ਹਾਲਤ ਜਿਸ ਨੂੰ ਪਾਈਯੂਰੀਆ ਕਿਹਾ ਜਾਂਦਾ ਹੈ) ਜਿਵੇਂ ਕਿ ਪਿਸ਼ਾਬ ਨਾਲੀ ਦੀ ਲਾਗ ਦੇ ਕਾਰਨ ਸੇਪਸਿਸ (ਜਖਮ ਦੀ ਸੜਨ) ਵਾਲੇ ਵਿਅਕਤੀ ਵਿੱਚ ਦੇਖਿਆ ਜਾ ਸਕਦਾ ਹੈ।

ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੀ ਲਾਗ ਨੂੰ ਮਸਾਨੇ ਦੀ ਲਾਗ ਵੀ ਕਿਹਾ ਜਾਂਦਾ ਹੈ। ਸਭ ਤੋਂ ਆਮ ਲੱਛਣ ਹਨ ਪਿਸ਼ਾਬ ਕਰਦੇ ਸਮੇਂ ਜਲਣ ਅਤੇ ਯੋਨੀ ਤੋਂ ਰਿਸਾਵ ਨਾ ਹੋਣ ਤੇ ਬਾਰ-ਬਾਰ ਪਿਸ਼ਾਬ ਕਰਨਾ ਪੈਣਾ (ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ) ਅਤੇ ਕਾਫੀ ਜ਼ਿਆਦਾ ਦਰਦ। ਇਹ ਲੱਛਣ ਹਲਕੇ ਤੋਂ ਗੰਭੀਰ ਤਕ ਹੋ ਸਕਦੇ ਹਨ ਅਤੇ ਸਿਹਤਮੰਦ ਔਰਤਾਂ ਵਿੱਚ ਔਸਤਨ ਛੇ ਦਿਨਾਂ ਤਕ ਰਹਿ ਸਕਦੇ ਹਨ। ਪੇੜੂ ਦੀ ਹੱਡੀ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਕੁਝ ਦਰਦ ਮੌਜੂਦ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੀ ਲਾਗ, ਜਾਂਪਾਈਲੋਨਫ੍ਰਾਈਟਿਸ ਹੁੰਦੀ ਹੈ, ਉਹਨਾਂ ਨੂੰ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੀ ਲਾਗ ਦੇ ਆਮ ਲੱਛਣਾਂ ਦੇ ਇਲਾਵਾ ਪੇਟ ਵਿੱਚ ਦਰਦ, ਬੁਖ਼ਾਰ, ਜਾਂ ਮਚਲੀ ਅਤੇ ਉਲਟੀ ਹੋ ਸਕਦੇ ਹਨ। ਦੁਰਲੱਭ ਤੌਰ ਤੇ ਪਿਸ਼ਾਬ ਵਿੱਚ ਖੂਨ ਦਿਖਾਈ ਦੇ ਸਕਦਾ ਹੈ ਜਾਂ ਇਸ ਵਿੱਚ ਪਾਈਯੂਰੀਆ (ਪਿਸ਼ਾਬ ਵਿੱਚ ਪਸ) ਦਿਖਾਈ ਦੇ ਸਕਦੀ ਹੈ।

ਬੱਚਿਆਂ ਵਿੱਚ

ਛੋਟੇ ਬੱਚਿਆਂ ਵਿੱਚ, ਪਿਸ਼ਾਬ ਨਾਲੀ ਦੀ ਲਾਗ ਦੇ ਲੱਛਣ ਸਿਰਫ ਬੁਖ਼ਾਰ ਦੇ ਰੂਪ ਵਿੱਚ ਹੀ ਹੋ ਸਕਦੇ ਹਨ। ਵਧੇਰੇ ਸਪਸ਼ਟ ਲੱਛਣਾਂ ਦੇ ਨਾ ਹੋਣ ਕਰਕੇ, ਜਦੋਂ ਦੋ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਜਾਂ ਇੱਕ ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਨੂੰ ਬੁਖ਼ਾਰ ਹੁੰਦਾ ਹੈ, ਤਾਂ ਕਈ ਡਾਕਟਰੀ ਸੰਗਠਨਾਂ ਦੁਆਰਾ ਪਿਸ਼ਾਬ ਦੇ ਕਲਚਰ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਹੋ ਸਕਦਾ ਹੈ ਨਵਜਾਤ ਬੱਚੇ ਚੰਗੀ ਤਰ੍ਹਾਂ ਨਾਲ ਭੋਜਨ ਨਾ ਲੈਣ, ਉਲਟੀ ਕਰਨ, ਵਧੇਰੇ ਸੋਣ, ਜਾਂ ਪੀਲੀਆ ਦੇ ਲੱਛਣ ਦਿਖਾਉਣ। ਵੱਡੇ ਬੱਚਿਆਂ ਵਿੱਚ, ਪਿਸ਼ਾਬ ਤੇ ਅਸੰਜਮ (ਮਸਾਨੇ ਤੇ ਨਿਯੰਤ੍ਰਣ ਨਾ ਰਹਿਣਾ) ਹੋ ਸਕਦਾ ਹੈ।

ਬਜ਼ੁਰਗਾਂ ਵਿੱਚ

ਬਜ਼ੁਰਗਾਂ ਵਿੱਚ ਅਕਸਰ ਪਿਸ਼ਾਬ ਨਾਲੀ ਦੀ ਲਾਗ ਦੇ ਕੋਈ ਲੱਛਣ ਨਹੀਂ ਹੁੰਦੇ ਹਨ। ਅਸੰਜਮ, ਮਾਨਸਿਕ ਸਥਿਤਿ ਵਿੱਚ ਤਬਦੀਲੀ ਦੇ ਨਾਲ ਲੱਛਣ ਅਸਪਸ਼ਟ ਹੋ ਸਕਦੇ ਹਨ, ਜਾਂ ਹੋ ਸਕਦਾ ਹੈ ਥਕਾਵਟ ਹੀ ਇੱਕੋ-ਇੱਕ ਲੱਛਣ ਹੋਵੇ। ਜਦ ਕਿ ਕੁਝ ਲੋਕ ਪਹਿਲੇ ਲੱਛਣ ਦੇ ਰੂਪ ਵਿੱਚ, ਜਖਮ ਦੀ ਸੜਨ ਦੇ ਨਾਲ ਸਿਹਤ-ਸੰਭਾਲ ਮੁਹੱਈਆ ਕਰਨ ਵਾਲਿਆਂ ਦੇ ਕੋਲ ਜਾਂਦੇ ਹਨ, ਜੋ ਕਿ ਖੂਨ ਦੀ ਲਾਗ ਹੁੰਦੀ ਹੈ। ਇਸ ਦਾ ਨਿਦਾਨ ਕਾਫੀ ਜਟਿਲ ਹੋ ਸਕਦਾ ਹੈ ਕਿਉਂਕਿ ਕਈ ਬਜ਼ੁਰਗਾਂ ਵਿੱਚ ਅਸੰਜਮ ਜਾਂ ਡਿਮੇਂਸ਼ੀਆ ਪਹਿਲਾਂ ਤੋਂ ਮੌਜੂਦ ਹੁੰਦਾ ਹੈ।

ਕਾਰਨ

ਪਿਸ਼ਾਬ ਨਾਲੀ ਦੀਆਂ ਲਾਗਾਂ ਦੇ 80–85% ਮਾਮਲਿਆਂ ਵਿੱਚ ਈ. ਕੋਲੀ ਕਾਰਨ ਹੁੰਦਾ ਹੈ, ਅਤੇ 5–10% ਵਿੱਚ ਸਟੇਫਿਲੋਕੌਕਸ ਸੈਪ੍ਰੋਫਾਈਟਿਕਸ ਕਾਰਨ ਹੁੰਦਾ ਹੈ। ਵਿਰਲੇ ਹੀ ਵਾਇਰਸ ਵਾਲੀਆਂ ਜਾਂ ਉੱਲੀ ਵਾਲੀਆਂ ਲਾਗਾਂ ਹੋ ਸਕਦੀਆਂ ਹਨ। ਬੈਕਟੀਰੀਆ ਨਾਲ ਸਬੰਧਤ ਦੂਜੇ ਕਾਰਨਾਂ ਵਿੱਚ ਸ਼ਾਮਲ ਹਨ:ਕਲੇਬਸਿਏਲਾ (Klebsiella), ਪ੍ਰੋਟਿਅਸ, Pseudomonas (ਸੁਡੋਮੋਨਸ), ਅਤੇ Enterobacter (ਐਂਟ੍ਰੋਬੈਕਟਰ)। ਇਹ ਆਮ ਨਹੀਂ ਹਨ ਅਤੇ ਆਮ ਤੌਰ ਤੇ ਪਿਸ਼ਾਬ ਨਾਲੀ ਦੇ ਵਿੱਚ ਅਸਧਾਰਨਤਾਵਾਂ ਜਾਂ ਪਿਸ਼ਾਬ ਕੈਥੀਟੇਰਾਈਜੇਸ਼ਨ ਨਾਲ ਸਬੰਧਤ ਹੁੰਦੇ ਹਨ। Staphylococcus aureus (ਸਟੈਫਿਲੋਕੋਕਸ ਔਰਿਅਸ ਦੇ ਕਾਰਨ ਪਿਸ਼ਾਬ ਨਾਲੀ ਦੀਆਂ ਲਾਗਾਂ ਆਮ ਤੌਰ ਤੇ ਖੂਨ ਵਿਚਲੀਆਂ ਲਾਗਾਂ ਦੇ ਬਾਅਦ ਹੁੰਦੀਆਂ ਹਨ।

ਜਿਨਸੀ ਸਬੰਧ

ਨੌਜਵਾਨ ਜਿਨਸੀ ਤੌਰ ਤੇ ਸਰਗਰਮ ਔਰਤਾਂ ਵਿੱਚ, 75–90% ਮਸਾਨੇ ਦੀਆਂ ਲਾਗਾਂ ਲਈ ਜਿਨਸੀ ਗਤੀਵਿਧੀਆਂ ਕਾਰਨ ਹੁੰਦੀਆਂ ਹਨ, ਜਿਸ ਵਿੱਚ ਲਾਗ ਲੱਗਣ ਦਾ ਜੋਖਮ ਸੈਕਸ ਦੀ ਵਾਰਵਾਰਤਾ ਦੇ ਨਾਲ ਜੁੜਿਆ ਹੁੰਦਾ ਹੈ। "ਹਨੀਮੂਨ ਸਿਸਟਾਈਸਿਸ" ਸ਼ਬਦ ਵਿਆਹ ਤੋਂ ਬਾਅਦ ਸ਼ੁਰੂਅਤੀ ਦਿਨਾਂ ਵਿੱਚ ਅਕਸਰ ਹੋਣ ਵਾਲੀਆਂ ਪਿਸ਼ਾਬ ਨਾਲੀ ਦੀਆਂ ਲਾਗਾਂ ਤੋਂ ਬਣਿਆ ਹੈ। ਉਹਨਾਂ ਔਰਤਾਂ ਵਿੱਚ ਜਿਨ੍ਹਾਂ ਦੀ ਮਾਹਵਾਰੀ ਬੰਦ ਹੋ ਗਈ ਹੈ, ਜਿਨਸੀ ਗਤੀਵਿਧੀ ਪਿਸ਼ਾਬ ਨਾਲੀ ਦੀ ਲਾਗ ਹੋਣ ਦੇ ਜੋਖਮ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ। ਜਿਨਸੀ ਵਾਰਵਾਰਤਾ ਤੋਂ ਵੱਖ, ਸ਼ੁਕਰਾਣੂਨਾਸ਼ਕ ਦੀ ਵਰਤੋਂ, ਪਿਸ਼ਾਬ ਨਾਲੀ ਦੀ ਲਾਗ ਦੇ ਜੋਖਮ ਨੂੰ ਵਧਾ ਦਿੰਦੀ ਹੈ।

ਮਰਦਾਂ ਨਾਲੋਂ ਔਰਤਾਂ ਨੂੰ ਪਿਸ਼ਾਬ ਨਾਲੀ ਦੀ ਲਾਗ ਹੋਣ ਦਾ ਵੱਧ ਜੋਖਮ ਹੁੰਦਾ ਹੈ, ਕਿਉਂਕਿ ਔਰਤਾਂ ਵਿੱਚ, ਪਿਸ਼ਾਬ ਨਲੀ ਕਾਫੀ ਛੋਟੀ ਹੁੰਦੀ ਹੈ ਅਤੇਗੁਦਾ ਦੇ ਨੇੜੇ ਹੁੰਦੀ ਹੈ। ਜਿਵੇਂ-ਜਿਵੇਂ ਰਜੋ-ਨਿਵਰਤੀ ਦੇ ਨਾਲ ਕਿਸੇ ਔਰਤ ਦੇ ਏਸਟ੍ਰੋਜਨ ਪੱਧਰ ਹੇਠਾਂ ਆਉਂਦੇ ਹਨ, ਸੁਰੱਖਿਆਤਮਕ ਯੋਨੀ ਅੰਦਰਲੇ ਜੀਵਾਣੂਆਂ ਦੇ ਖਤਮ ਹੋ ਜਾਣ ਕਾਰਨ ਪਿਸ਼ਾਬ ਨਾਲੀ ਦੀਆਂ ਲਾਗਾਂ ਹੋਣ ਦਾ ਜੋਖਮ ਵੱਧ ਜਾਂਦਾ ਹੈ।

ਪਿਸ਼ਾਬ ਕੈਥੀਟਰ

ਪਿਸ਼ਾਬ ਲਈ ਕੈਥੀਟਰ ਲਗਾਉਣ ਨਾਲ ਪਿਸ਼ਾਬ ਨਾਲੀ ਦੀਆਂ ਲਾਗਾਂ ਦਾ ਜੋਖਮ ਵੱਧ ਜਾਂਦਾ ਹੈ। ਬੈਕਟੀਰੀਯੂਰੀਆ (ਪਿਸ਼ਾਬ ਵਿੱਚ ਬੈਕਟੀਰੀਆ) ਦਾ ਜੋਖਮ ਪ੍ਰਤੀਦਿਨ 3 ਤੋਂ 6 ਪ੍ਰਤਿਸ਼ਤ ਦੇ ਵਿਚਕਾਰ ਹੁੰਦਾ ਹੈ ਅਤੇ ਲੱਛਣਾਂ ਵਾਲੀ ਲਾਗ ਨੂੰ ਘਟਾਉਣ ਲਈ ਰੋਗ ਨਿਵਾਰਕ ਐਂਟੀਬਾਇਓਟਿਕ ਪ੍ਰਭਾਵੀ ਨਹੀਂ ਹੁੰਦੇ ਹਨ। ਸਿਰਫ ਉਦੋਂ ਜਦੋਂ ਇਹ ਜ਼ਰੂਰੀ ਹੋਵੇ, ਪਾਉਣ ਲਈ ਅਸੈਪਟਿਕ ਤਕਨੀਕ ਦੀ ਵਰਤੋਂ ਕਰਦੇ ਹੋਏ, ਅਤੇ ਕੈਥੀਟਰ ਦੇ ਬੰਦ ਹੋਣ ਵਾਲੇ ਨਿਕਾਸ ਨੂੰ ਰੁਕਾਵਟ ਰਹਿਤ ਰੱਖ ਕੇ, ਸਬੰਧਤ ਲਾਗ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।

ਹੋਰ

ਪਰਿਵਾਰਾਂ ਵਿੱਚ ਮਸਾਨੇ ਦੀ ਲਾਗ ਦੀ ਪ੍ਰਵਿਰਤੀ ਚਲਦੀ ਹੋ ਸਕਦੀ ਹੈ। ਜੋਖਮ ਦੇ ਹੋਰ ਕਾਰਕਾਂ ਵਿੱਚ ਸ਼ਾਮਲ ਹਨਸ਼ੱਕਰ ਰੋਗ, ਖਤਨਾ ਨਾ ਕਰਵਾਉਣਾ, ਅਤੇ ਵੱਡੀ ਪਰਾਸਟੇਟ ਗ੍ਰੰਥੀ ਦਾ ਹੋਣਾ। ਜਟਿਲ ਕਾਰਕ ਸਪਸ਼ਟ ਨਹੀਂ ਹਨ ਅਤੇ ਇਹਨਾਂ ਵਿੱਚ ਪਹਿਲਾਂ ਤੋਂ ਮੌਜੂਦ ਸਰੀਰਕ, ਕਾਰਜਾਤਮਕ, ਜਾਂ ਮੈਟਾਬੋਲਿਕ ਅਸਧਾਰਨਤਾਵਾਂ ਸ਼ਾਮਲ ਹਨ। ਪਿਸ਼ਾਬ ਨਾਲੀ ਦੀ ਜਟਿਲ ਲਾਗ ਦਾ ਇਲਾਜ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ ਅਤੇ ਆਮ ਤੌਰ ਤੇ ਵਧੇਰੇ ਆਕ੍ਰਾਮਕ ਮੁਲਾਂਕਣ, ਇਲਾਜ ਅਤੇ ਫਾਲੋ-ਅਪ ਦੀ ਲੋੜ ਹੁੰਦੀ ਹੈ। ਬੱਚਿਆਂ ਵਿੱਚ ਪਿਸ਼ਾਬ ਨਾਲੀ ਦੀ ਲਾਗ ਵੇਸੀਕੋਉਰੇਟਲ ਰਿਫਲਕਸ (ਪਿਸ਼ਾਬ ਦਾ ਮਸਾਨੇ ਤੋਂ ਪਿਸ਼ਾਬ ਨਲੀ ਜਾਂ ਗੁਰਦੇ ਵਿੱਚ ਅਧਾਰਨ ਪ੍ਰਵਾਹ) ਅਤੇ ਕਬਜ਼ ਨਾਲ ਸਬੰਧਤ ਹੁੰਦੀ ਹੈ।

ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਵਿਅਕਤੀਆਂ ਨੂੰ ਪਿਸ਼ਾਬ ਨਾਲੀ ਦੀ ਲਾਗ ਦਾ ਵਧੇਰੇ ਜੋਖਮ ਹੁੰਦਾ ਹੈ ਜਿਸ ਦਾ ਕੁਝ ਹੱਦ ਤਕ ਕਾਰਨ ਕੈਥੀਟਰ ਦੀ ਬਹੁਤ ਜ਼ਿਆਦਾ ਵਰਤੋਂ ਹੁੰਦਾ ਹੈ, ਅਤੇ ਕੁਝ ਹੱਦ ਤਕ ਪਿਸ਼ਾਬ ਕਰਨ ਦੀ ਗੜਬੜੀ ਹੁੰਦੀ ਹੈ। ਇਹ ਇਹਨਾਂ ਲੋਕਾਂ ਵਿੱਚ ਲਾਗ ਦਾ ਸਭ ਤੋਂ ਆਮ ਕਾਰਨ ਹੁੰਦਾ ਹੈ, ਅਤੇ ਨਾਲ ਹੀ ਹਸਪਤਾਲ ਵਿੱਚ ਭਰਤੀ ਕੀਤੇ ਜਾਣ ਦਾ ਵੀ ਸਭ ਤੋਂ ਆਮ ਕਾਰਨ ਹੁੰਦਾ ਹੈ। ਇਸ ਦੇ ਇਲਾਵਾ, ਇਸ ਤਰ੍ਹਾਂ ਜਾਪਦਾ ਹੈ ਕਿ ਇਸਨਾਂ ਲੋਕਾਂ ਵਿੱਚ ਰੋਕਥਾਮ ਅਤੇ ਇਲਾਜ ਲਈ ਕ੍ਰੈਨਬੇਰੀ ਦਾ ਜੂਸ ਜਾਂ ਕ੍ਰੇਨਬੇਰੀ ਪੂਰਕ ਪਦਾਰਥ ਪ੍ਰਭਾਵੀ ਨਹੀਂ ਹੁੰਦੇ ਹਨ।

ਰੋਗਜਨਕ

ਪਿਸ਼ਾਬ ਨਾਲੀ ਦੀਆਂ ਲਾਗਾਂ ਲਈ ਜ਼ਿੰਮੇਦਾਰ ਬੈਕਟੀਰੀਆ ਆਮ ਤੌਰ ਤੇ ਪਿਸ਼ਾਬ ਨਲੀ ਦੇ ਰਾਹੀਂ ਮਸਾਨੇ ਵਿੱਚ ਦਾਖਲ ਹੁੰਦੇ ਹਨ। ਪਰ, ਲਾਗ ਖੂਨ ਜਾਂ ਲਿੰਫ਼ ਦੇ ਰਾਹੀਂ ਵੀ ਹੋ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਆਮ ਤੌਰ ਤੇ ਬੈਕਟੀਰੀਆ ਅੰਤੜੀਆਂ ਤੋਂ ਪਿਸ਼ਾਬ ਨਲੀ ਵਿੱਚ ਜਾਂਦੇ ਹਨ, ਜਿਸ ਵਿੱਚ ਔਰਤਾਂ ਦੀ ਸਰੀਰ ਦੀ ਰਚਨਾ ਕਰਕੇ ਉਹਨਾਂ ਨੂੰ ਇਸ ਦਾ ਵਧੇਰੇ ਜੋਖਮ ਹੁੰਦਾ ਹੈ। ਮਸਾਨੇ ਵਿੱਚ ਦਾਖਲ ਹੋਣ ਤੋਂ ਬਾਅਦ, ਈ. ਕੋਲੀ ਮਸਾਨੇ ਦੀ ਕੰਧ ਦੇ ਨਾਲ ਚਿਪਕ ਜਾਂਦੇ ਹਨ ਅਤੇ ਬਾਇਓਫਿਲਮ ਬਣਾ ਲੈਂਦੇ ਹਨ ਜੋ ਸਰੀਰ ਦੀ ਰੋਗ ਤੋਂ ਰੱਖਿਆ ਕਰਨ ਦੀ ਪ੍ਰਣਾਲੀ ਦਾ ਪ੍ਰਤਿਰੋਧ ਕਰਦੀ ਹੈ।

ਰੋਕਥਾਮ

ਕਈ ਉਪਾਵਾਂ ਦੀ ਪਿਸ਼ਾਬ ਨਾਲੀ ਦੀ ਲਾਗ ਨੂੰ ਰੋਕਣ ਲਈ ਪੁਸ਼ਟੀ ਨਹੀਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਸ਼ਾਮਲ ਹਨ: ਗਰਭ ਨਿਰੋਧਕ ਗੋਲੀਆਂ ਜਾਂ ਕੰਡੋਮ ਦੀ ਵਰਤੋਂ, ਸੰਭੋਗ ਤੋਂ ਤੁਰੰਤ ਬਾਅਦ ਪਿਸ਼ਾਬ ਕਰਨਾ, ਵਰਤੇ ਜਾਂਦੇ ਅੰਡਰਵਿਅਰ ਦੀ ਕਿਸਮ, ਪਿਸ਼ਾਬ ਕਰਨ ਜਾਂ ਟੱਟੀ ਜਾਣ ਤੋਂ ਬਾਅਦ ਵਰਤੇ ਜਾਂਦੇ ਨਿੱਜੀ ਸਫਾਈ ਦੇ ਤਰੀਕੇ, ਜਾਂ ਕੀ ਵਿਅਕਤੀ ਆਮ ਤੌਰ ਤੇ ਨਹਾਉਂਦਾ ਹੈ ਜਾਂ ਸ਼ਾਵਰ ਲੈਂਦਾ ਹੈ। ਇਸੇ ਤਰ੍ਹਾਂ ਆਪਣਾ ਪਿਸ਼ਾਬ ਨੂੰ ਰੋਕਣਾ, ਟੈਂਪੋਨ ਦੀ ਵਰਤੋਂ, ਅਤੇ ਟੂਟੀ ਨਾਲ ਧੋਣ ਦੇ ਪ੍ਰਭਾਵਾਂ ਬਾਰੇ ਵੀ ਸਬੂਤ ਦੀ ਕਮੀ ਹੈ।

ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਪਿਸ਼ਾਬ ਨਾਲੀ ਦੀਆਂ ਲਾਗਾਂ ਹੁੰਦੀਆਂ ਹਨ ਅਤੇ ਜੋ ਗਰਭ-ਨਿਰੋਧ ਦੇ ਉਪਾਅ ਦੇ ਰੂਪ ਵਿੱਚ ਸ਼ੁਕਰਾਣੂਨਾਸ਼ਕ ਅਤੇ ਡਾਇਆਫਾਰਮ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਵਿਕਲਪਕ ਤਰੀਕੇ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਕ੍ਰੈਨਬੇਰੀ (ਜੂਸ ਜਾਂ ਕੈਪਸੂਲ) ਵਾਰ-ਵਾਰ ਲਾਗ ਤੋਂ ਪੀੜਤ ਹੋਣ ਵਾਲੇ ਲੋਕਾਂ ਵਿੱਚ ਘਟਨਾਵਾਂ ਨੂੰ ਘਟਾ ਸਕਦਾ ਹੈ, ਪਰ ਲੰਬੇ ਸਮੇਂ ਦੀ ਸਹਿਣਸ਼ੀਲਤਾ ਇੱਕ ਮੁੱਦਾ ਹੈ ਅਤੇ 30% ਤੋਂ ਵੱਧ ਮਾਮਲਿਆਂ ਵਿੱਚ ਮਿਅਦੇ ਅਤੇ ਆਂਦਰ ਸਬੰਧੀ ਗੜਬੜੀ ਹੁੰਦੀ ਹੈ। ਹਰ ਰੋਜ਼ ਦੋ ਵਾਰ ਵਰਤੋਂ ਇੱਕ ਵਾਰ ਵਰਤੋਂ ਤੋਂ ਬੇਹਤਰ ਹੋ ਸਕਦੀ ਹੈ। 2011 ਤਕ, ਯੋਨੀ ਦੇ ਅੰਦਰ ਪ੍ਰੋਬਾਇਓਟਿਕਸ ਦੇ ਫਾਇਦੇ ਦਾ ਪਤਾ ਲਗਾਉਣ ਲਈ, ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ। ਸ਼ੁਕਰਾਣੂਨਾਸ਼ਕ ਦੇ ਬਿਨਾਂ ਕੰਡੋਮ ਦੀ ਵਰਤੋਂ ਜਾਂ ਗਰਭ-ਨਿਰੋਧਕ ਗੋਲੀਆਂ ਦੀ ਵਰਤੋਂ ਗੈਰ-ਜਟਿਲ ਪਿਸ਼ਾਬ ਨਾਲੀ ਦੀ ਲਾਗ ਦੇ ਜੋਖਮ ਨੂੰ ਵਧਾਉਂਦੇ ਨਹੀਂ ਹਨ।

ਦਵਾਈਆਂ

ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਲਾਗ ਹੁੰਦੀ ਹੈ, ਉਹਨਾਂ ਲਈ ਐਂਟੀਬਾਇਓਟਿਕ ਦਾ ਲੰਮਾ ਇਲਾਜ ਅਸਰਦਾਇਕ ਹੁੰਦਾ ਹੈ। ਅਕਸਰ ਵਰਤੀਆਂ ਜਾਂਦੀਆਂ ਦਵਾਈਆਂ ਵਿੱਚ ਨਾਈਟ੍ਰੋਫੁਰੈਨਟੋਇਨ ਅਤੇ ਟ੍ਰਾਈਮੇਥੋਪ੍ਰਿਮ/ਸਲਫਾਮੈਥੋਕਸੇਜ਼ੋਲ ਸ਼ਾਮਲ ਹਨ।ਮੇਥੇਨਾਮਾਈਨ ਇੱਕ ਹੋਰ ਏਜੰਟ ਹੈ ਜੋ ਅਕਸਰ ਇਸ ਉਦੇਸ਼ ਲਈ ਵਰਤਿਆ ਜਾਂਦਾ ਹੈ ਕਿਉਂਕਿ ਮਸਾਨੇ ਵਿੱਚ ਜਿੱਥੇ ਤਿਜ਼ਾਬੀਪਣ ਘੱਟ ਹੁੰਦਾ ਹੈ, ਇਹ ਫੋਰਮੈਲਡਿਹਾਈਡ ਬਣਾਉਂਦਾ ਹੈ ਜਿਸ ਨਾਲ ਪ੍ਰਤਿਰੋਧਕਤਾ ਵਿਕਸਿਤ ਨਹੀਂ ਹੁੰਦੀ। ਉਹਨਾਂ ਮਾਮਲਿਆਂ ਵਿੱਚ ਜਿੱਥੇ ਲਾਗਾਂ ਸੰਭੋਗ ਨਾਲ ਸਬੰਧਤ ਹੁੰਦੀਆਂ ਹਨ, ਬਾਅਦ ਵਿੱਚ ਐਂਟੀਬਾਇਓਟਿਕਸ ਲੈਣ ਨਾਲ ਮਦਦ ਮਿਲ ਸਕਦੀ ਹੈ। ਜਿਨ੍ਹਾਂ ਔਰਤਾਂ ਦੀ ਮਾਹਵਾਰੀ ਬੰਦ ਹੋ ਗਈ ਹੈ ਉਹਨਾਂ ਵਿੱਚ, ਸਥਾਨਕ ਯੋਨੀ ਸਬੰਧੀ ਏਸਟ੍ਰੋਜੇਨ ਨਾਲ ਇਸ ਲਾਗ ਨੰ[ ਘਟਦਾ ਦੇਖਿਆ ਗਿਆ ਹੈ। ਸਥਾਨਿਕ ਤੌਰ ਤੇ ਲਗਾਈਆਂ ਜਾਣ ਵਾਲੀਆਂ ਕਰੀਮਾਂ ਦੇ ਉਲਟ, ਡਾਇਫਾਰਮ ਤੋਂ ਯੋਨੀ ਸਬੰਧੀ ਏਸਟ੍ਰੋਜੇਨ ਦੀ ਵਰਤੋਂ, ਐਂਟੀਬਾਇਓਟਿਕ ਦੀ ਘੱਟ ਖੁਰਾਕ ਦੇ ਬਰਾਬਰ ਉਪਯੋਗੀ ਨਹੀਂ ਪਾਈ ਗਈ ਹੈ। 2011 ਤਕ, ਕਈ ਟੀਕੇ ਵਿਕਸਿਤ ਕੀਤੇ ਜਾ ਰਹੇ ਹਨ।

ਬੱਚਿਆਂ ਵਿੱਚ

ਰੋਕਥਾਮ ਵਾਲੀਆਂ ਐਂਟੀਬਾਇਓਟਿਕਸ ਦੁਆਰਾ ਪਿਸ਼ਾਬ ਨਾਲੀ ਦੀਆਂ ਲਾਗਾਂ ਦੇ ਘਟ ਜਾਣ ਬਾਰੇ ਸਬੂਤ ਮਾੜਾ ਹੈ। ਜੇ ਗੁਰਦੇ ਸਬੰਧੀ ਕੋਈ ਅੰਦਰਲੀਆਂ ਸਮੱਸਿਆਵਾਂ ਨਾ ਹੋਣ ਤਾਂ ਪਿਸ਼ਾਬ ਨਾਲੀ ਦੀ ਲਾਗ ਦੇ ਦੁਬਾਰਾ ਹੋਣ ਕਾਰਨ ਗੁਰਦੇ ਦੀਆਂ ਹੋਰ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਵਿਰਲੀ ਹੁੰਦੀ ਹੈ, ਇਸ ਦੇ ਨਤੀਜੇ ਵੱਜੋਂ ਬਾਲਗਾਂ ਵਿੱਚ ਗੁਰਦੇ ਦੀ ਪੁਰਾਣੀ ਬਿਮਾਰੀ ਦੀ ਸੰਭਾਵਨਾ ਬਸ ਇੱਕ ਪ੍ਰਤੀਸ਼ਤ ਦਾ ਇੱਕ ਤਿਹਾਈ (0.33%) ਹੁੰਦੀ ਹੈ।

ਬਿਮਾਰੀ ਦੀ ਪਛਾਣ

ਪਿਸ਼ਾਬ ਨਾਲੀ ਦੀ ਲਾਗ 
ਮਾਈਕ੍ਰੋਸਕੋਪ ਹੇਠਾਂ ਪਿਸ਼ਾਬ ਵਿੱਚ ਸਫੇਦ ਰਕਤਾਣੂਆਂ ਦੇ ਵਿਚਕਾਰ ਕਈ ਸਾਰੇ ਬੈਸਿਲੀ (ਡੰਡੇ ਦੇ ਆਕਾਰ ਦੇ ਬੈਕਟੀਰੀਆ, ਇੱਥੇ ਕਾਲੇ ਬੀਨ ਦੇ ਆਕਾਰ ਦੇ) ਦਿਖਾਏ ਗਏ ਹਨ। ਇਹ ਤਬਦੀਲੀਆਂ ਪਿਸ਼ਾਬ ਨਾਲੀ ਦੀ ਲਾਗ ਦਾ ਸੰਕੇਤ ਹਨ।

ਸਿੱਧੇ ਮਾਮਲਿਆਂ ਵਿੱਚ, ਸਿਰਫ ਲੱਛਣਾਂ ਦੇ ਅਧਾਰ ਤੇ ਅਤੇ ਅਗਲੇਰੀ ਲੈਬਾਰਟਰੀ ਦੀ ਪੁਸ਼ਟੀ ਦੇ ਬਿਨਾਂ ਨਿਦਾਨ ਕੀਤਾ ਜਾ ਸਕਦਾ ਹੈ ਅਤੇ ਇਲਾਜ ਦਿੱਤਾ ਜਾ ਸਕਦਾ ਹੈ। ਜਟਿਲ ਅਤੇ ਸ਼ੱਕੀ ਮਾਮਲਿਆਂ ਵਿੱਚ, ਪਿਸ਼ਾਬ ਦੇ ਵਿਸ਼ਲੇਸ਼ਣ, ਜੋ ਕਿ ਯੂਰੀਨੇਰੀ ਨਾਈਟ੍ਰੇਟਾਂ, ਸਫੇਦ ਰਕਤਾਣੂਆਂ (ਲਿਊਕੋਸਾਈਟਸ), ਜਾਂ ਲਿਊਕੋਸਾਈਟਸ ਏਸਟਰੇਸ ਨੂੰ ਦੇਖਦਾ ਹੈ, ਦੇ ਦੁਆਰਾ ਨਿਦਾਨ ਦੀ ਪੁਸ਼ਟੀ ਕਰਨਾ ਉਪਯੋਗੀ ਹੋ ਸਕਦਾ ਹੈ। ਪਿਸ਼ਾਬ ਦੀ ਮਾਈਕ੍ਰੋਸਕੋਪ ਹੇਠਾਂ ਜਾਂਚ ਦਾ ਇੱਕ ਹੋਰ ਟੈਸਟ, ਲਾਲ ਰਕਤਾਣੂਆਂ, ਸਫੇਦ ਰਕਤਾਣੂਆਂ, ਜਾਂ ਬੈਕਟੀਰੀਆ ਦੀ ਮੌਜੂਦਗੀ ਦੀ ਜਾਂਚ ਕਰਦਾ ਹੈ। ਪਿਸ਼ਾਬ ਦੇ ਕਲਚਰ ਨੂੰ ਉਦੋਂ ਪਾਜ਼ਿਟਿਵ ਮੰਨਿਆ ਜਾਂਦਾ ਹੈ ਜੇ ਇਹ ਪਿਸ਼ਾਬ ਨਾਲੀ ਦੇ ਜੀਵਾਂ ਦੇ ਪ੍ਰਤੀ ਮਿਲੀਲਿਟਰ ਵਿੱਚ 103 ਕੋਲੋਨੀ ਫੋਰਮਿੰਗ ਯੂਨਿਟ ਤੋਂ ਵੱਧ ਦੀ ਬੈਕਟੀਰੀਅਲ ਕੋਲੋਨੀ ਗਿਣਤੀ ਦਿਖਾਉਂਦਾ ਹੈ। ਇਹਨਾਂ ਕਲਚਰਾਂ ਦੇ ਨਾਲ ਐਂਟੀਬਾਇਓਟਿਕ ਪ੍ਰਤੀ ਸੰਵੇਦਨਸ਼ੀਲਤਾ ਦੀ ਜਾਂਚ ਕੀਤੀ ਜਾ ਸਕਦੀ ਹੈ, ਜੋ ਇਹਨਾਂ ਨੂੰ ਐਂਟੀਬਾਇਓਟਿਕ ਇਲਾਜ ਦੀ ਚੋਣ ਕਰਨ ਵਿੱਚ ਉਪਯੋਗੀ ਬਣਾਉਂਦੀ ਹੈ। ਪਰ, ਨੇਗੈਟਿਵ ਕਲਚਰ ਵਾਲੀਆਂ ਔਰਤਾਂ ਵਿੱਚ ਅਜੇ ਵੀ ਐਂਟੀਬਾਇਓਟਿਕ ਇਲਾਜ ਦੇ ਨਾਲ ਸੁਧਾਰ ਹੋ ਸਕਦਾ ਹੈ। ਕਿਉਂਕਿ ਲੱਛਣ ਅਸਪਸ਼ਟ ਹੋ ਸਕਦੇ ਹਨ ਅਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਵਾਸਤੇ ਭਰੋਸੇਯੋਗ ਜਾਂਚ ਦੇ ਬਿਨਾਂ, ਬਜ਼ੁਰਗਾਂ ਵਿੱਚ ਨਿਦਾਨ ਕਰਨਾ ਮੁਸ਼ਕਲ ਹੋ ਸਕਦਾ ਹੈ।

ਵਰਗੀਕਰਨ

ਪਿਸ਼ਾਬ ਨਾਲੀ ਦੀ ਲਾਗ ਵਿੱਚ ਸਿਰਫ ਪਿਸ਼ਾਬ ਨਾਲੀ ਦਾ ਹੇਠਲਾ ਹਿੱਸਾ ਸ਼ਾਮਲ ਹੋ ਸਕਦਾ ਹੈ, ਜਿਸ ਮਾਮਲੇ ਵਿੱਚ ਇਸ ਨੂੰ ਮਸਾਨੇ ਦੀ ਲਾਗ ਕਿਹਾ ਜਾਂਦਾ ਹੈ। ਦੁਜੇ ਪਾਸੇ, ਇਸ ਵਿੱਚ ਪਿਸ਼ਾਬ ਨਾਲੀ ਦਾ ਉਪਰਲਾ ਹਿੱਸਾ ਸ਼ਾਮਲ ਹੋ ਸਕਦਾ ਹੈ ਜਿਸ ਮਾਮਲੇ ਵਿੱਚ ਇਸ ਨੂੰ ਪਾਈਲੋਨਫ੍ਰਾਈਟਿਸ ਕਿਹਾ ਜਾਂਦਾ ਹੈ। ਜੇ ਪਿਸ਼ਾਬ ਵਿੱਚ ਕਾਫੀ ਜ਼ਿਆਦਾ ਬੈਕਟੀਰੀਆ ਸ਼ਾਮਲ ਹੋਵੇ ਪਰ ਕੋਈ ਲੱਛਣ ਨਾ ਹੋਣ, ਤਾਂ ਇਸ ਹਾਲਤ ਨੂੰ ਲੱਛਣਾਂ ਦੇ ਬਿਨਾਂ ਪਿਸ਼ਾਬ ਵਿੱਛ ਬੈਕਟੀਰੀਆ (asymptomatic bacteriuria) ਕਿਹਾ ਜਾਂਦਾ ਹੈ। ਜੇ ਪਿਸ਼ਾਬ ਨਾਲੀ ਦੀ ਲਾਗ ਵਿੱਚ ਪ੍ਰਣਾਲੀ ਦਾ ਉਪਰਲਾ ਹਿੱਸਾ ਸ਼ਾਮਲ ਹੋਵੇ, ਅਤੇ ਵਿਅਕਤੀ ਨੂੰ ਡਾਇਬਿਟੀਜ਼ ਮੇਲੀਟਸ ਹੋਵੇ, ਉਹ ਗਰਭਵਤੀ ਹੋਵੇ, ਮਰਦ ਹੋਵੇ, ਜਾਂ ਉਸ ਵਿੱਚ ਰੋਗਾਂ ਨਾਲ ਲੜਣ ਦੀ ਘੱਟ ਤਾਕਤ ਹੋਵੇ, ਤਾਂ ਇਸ ਨੂੰ ਜਟਿਲ ਸਮਝਿਆ ਜਾਂਦਾ ਹੈ। ਨਹੀਂ ਤਾਂ ਜੇ ਔਰਤ ਸਿਹਤਮੰਦ ਹੋਵੇ ਅਤੇ ਉਸ ਦੀ ਮਾਹਵਾਰੀ ਬੰਦ ਨਾ ਹੋਈ ਹੋਵੇ ਤਾਂ ਇਸ ਨੂੰ ਗੈਰ-ਜਟਿਲ ਸਮਝਿਆ ਜਾਂਦਾ ਹੈ। ਬੱਚਿਆਂ ਵਿੱਚ ਜਦੋਂ ਪਿਸ਼ਾਬ ਨਾਲੀ ਦੀ ਲਾਗ ਬੁਖਾਰ ਨਾਲ ਜੁੜੀ ਹੋਵੇ, ਤਾਂ ਇਸ ਨੂੰ ਪਿਸ਼ਾਬ ਨਾਲੀ ਦੇ ਉਪਰਲੇ ਹਿੱਸੇ ਦੀ ਲਾਗ ਮੰਨਿਆ ਜਾਂਦਾ ਹੈ।

ਬੱਚਿਆਂ ਵਿੱਚ

ਬੱਚਿਆਂ ਵਿੱਚ ਪਿਸ਼ਾਬ ਨਾਲੀ ਦੀ ਲਾਗ ਦਾ ਪਤਾ ਲਗਾਉਣ ਲਈ, ਪਿਸ਼ਾਬ ਦੇ ਪਾਜ਼ਿਟਿਵ ਕਲਚਰ ਦੀ ਲੋੜ ਹੁੰਦੀ ਹੈ। ਨਮੂਨਾ ਲੈਣ ਲਈ ਵਰਤੇ ਗਏ ਤਰੀਕੇ ਤੇ ਨਿਰਭਰ ਕਰਦੇ ਹੋਏ ਦੂਸ਼ਣ ਅਕਸਰ ਇੱਕ ਚੁਣੌਤੀ ਹੁੰਦੀ ਹੈ, ਇਸ ਲਈ ਵਿਚਕਾਰਲੀ ਧਾਰਾ ਦਾ ਸਾਫ ਨਮੂਨਾ ਲੈਣ ਲਈ 105 CFU/mL ਦਾ ਕੱਟ-ਆਫ ਵਰਤਿਆ ਜਾਂਦਾ ਹੈ, ਕੈਥੀਟਰ ਤੋਂ ਲਏ ਗਏ ਨਮੂਨਿਆਂ ਲਈ 104 CFU/mL ਦਾ ਕੱਟ ਆਫ ਵਰਤਿਆ ਜਾਂਦਾ ਹੈ, ਅਤੇ ਸੁਪਰਾਪਿਉਬਿਕ ਏਸਪਿਰੇਸ਼ਨ (ਸੂਈ ਦੇ ਨਾਲ ਸਿੱਧਾ ਮਸਾਨੇ ਤੋਂ ਲਿਆ ਗਿਆ ਨਮੂਨਾ) ਲਈ 102 CFU/mL ਵਰਤਿਆ ਜਾਂਦਾ ਹੈ। ਕਲਚਰ ਬਣਾਉਣ ਵੇਲੇ ਦੂਸ਼ਣ ਦੀ ਉੱਚੀ ਦਰ ਦੇ ਕਾਰਨ ਵਿਸ਼ਵ ਸਿਹਤ ਸੰਗਠਨ ਦੇ ਦੁਆਰਾ ਨਮੂਨੇ ਇਕੱਠੇ ਕਰਨ ਲਈ "ਪਿਸ਼ਾਬ ਥੈਲੀਆਂ" ਦੀ ਵਰਤੋਂ ਨੂੰ ਮਨ੍ਹਾਂ ਕੀਤਾ ਜਾਂਦਾ ਹੈ, ਅਤੇ ਜੋ ਬੱਚੇ ਆਪਣੇ ਆਪ ਟਾਇਲਟ ਨਹੀਂ ਜਾ ਸਕਦੇ ਹਨ ਉਹਨਾਂ ਵਿੱਚ ਕੈਥਿਟਰ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਮੇਰਿਕਨ ਅਕੈਡਮੀ ਆਫ ਪੀਡੀਆਟ੍ਰਿਕਸ ਵਰਗੇ ਕੁਝ ਸੰਗਠਨ ਪਿਸ਼ਾਬ ਨਾਲੀ ਦੀ ਲਾਗ ਵਾਲੇ ਦੋ ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਵਿੱਚ ਰੀਨਲ ਅਲਟਰਾਸਾਉਂਡ ਅਤੇ ਵੋਇਡਿੰਗ ਸਿਸਟੋਯੂਰੇਥੋਗ੍ਰਾਮ (ਜਦੋਂ ਬੱਚਾ ਪਿਸ਼ਾਬ ਕਰ ਰਿਹਾ ਹੁੰਦਾ ਹੈ ਤਾਂ ਐਕਸ-ਰੇ ਦੇ ਨਾਲ ਉਸਦੀ ਪਿਸ਼ਾਬ ਨਲੀ ਅਤੇ ਮਸਾਨੇ ਨੂੰ ਦੇਖਣਾ) ਦੀ ਸਿਫਾਰਸ਼ ਕਰਦੇ ਹਨ। ਪਰ, ਪ੍ਰਭਾਵੀ ਇਲਾਜ ਦੀ ਕਮੀ ਹੋਣ ਕਰਕੇ ਜੇ ਸਮੱਸਿਆਵਾਂ ਮਿਲਦੀਆਂ ਹਨ, ਤਾਂ ਨੈਸ਼ਨਲ ਇੰਸਟਿਚਿਊਟ ਫਾਰ ਕਲੀਨਿਕਲ ਐਕਸਿਲੈਂਸ ਵਰਗੇ ਦੂਜੇ ਸੰਗਠਨ ਛੇ ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਅਸਧਾਰਨ ਨਤੀਜਿਆਂ ਵਾਲੇ ਬੱਚਿਆਂ ਵਿੱਚ ਸਿਰਫ ਰੁਟੀਨ ਇਮੇਜਿੰਗ ਦੀ ਸਿਫਾਰਸ਼ ਕਰਦੇ ਹਨ।

ਦੂਜੇ ਰੋਗਾਂ ਤੋਂ ਵੱਖਰਾ ਕਰਨ ਲਈ ਨਿਦਾਨ

ਸਰਵੀਸਾਈਟਿਸ (ਬੱਚੇਦਾਨੀ ਦੀ ਗਰਦਨ ਦੀ ਸੋਜਜ਼) ਜਾਂ ਵੈਜੀਨਾਈਟਿਸ (ਯੋਨੀ ਦੀ ਸੋਜਸ਼) ਵਾਲੀਆਂ ਔਰਤਾਂ ਅਤੇ ਪਿਸ਼ਾਬ ਨਾਲੀ ਦੀ ਲਾਗ ਦੇ ਲੱਛਣਾਂ ਵਾਲੇ ਮਰਦਾਂ ਵਿੱਚ, ਇੱਕ ਕਲੈਮੀਡੀਆ ਟ੍ਰੈਕੋਮੇਟਿਸ ਜਾਂ ਨੀਸੇਰੀਆ ਗੌਨਰੀਆ ਲਾਗ ਵੀ ਇੱਕ ਕਾਰਨ ਹੋ ਸਕਦਾ ਹੈ। ਵੈਜੀਨਾਈਟਿਸ ਦਾ ਕਾਰਨ ਖ਼ਮੀਰ ਲਾਗ ਵੀ ਹੋ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਨਾਲੀ ਦੀ ਲਾਗ ਦੇ ਇੱਕ ਤੋਂ ਵੱਧ ਲੱਛਣ ਹੁੰਦੇ ਹਨ ਪਰ ਜਿਨ੍ਹਾਂ ਵਿੱਚ ਪਿਸ਼ਾਬ ਦੇ ਕਲਚਰ ਨੈਗੇਟਿਵ ਰਹਿੰਦੇ ਹਨ ਜਾਂ ਐਂਟੀਬਾਇਟਿਕਸ ਦੇ ਨਾਲ ਸੁਧਾਰ ਨਹੀਂ ਹੁੰਦਾ ਹੈ, ਉਹਨਾਂ ਲਈ ਇੰਟਰਸਟਿਸ਼ਲ ਸਿਸਟਾਇਟਿਸ (ਮਸਾਨੇ ਵਿੱਚ ਪੁਰਾਣਾ ਦਰਦ) ਤੇ ਵਿਚਾਰ ਕੀਤਾ ਜਾ ਸਕਦਾ ਹੈ। ਦੂਜੇ ਰੋਗਾਂ ਤੋਂ ਵੱਖਰਾ ਕਰਨ ਲਈ ਨਿਦਾਨ ਵਿੱਚ ਪ੍ਰਾਸਟੇਟਾਇਟਿਸ (ਪਰਾਸਟੇਟ ਦੀ ਲਾਗ) ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਇਲਾਜ

ਮੁੱਖ ਇਲਾਜ ਐਂਟੀਬਾਇਟਿਕਸ ਹੈ।ਪਹਿਲੇ ਕੁਝ ਦਿਨਾਂ ਦੌਰਾਨ, ਕਦੇ-ਕਦੇ ਮਸਾਨੇ ਦੀ ਲਾਗ ਵਿੱਚ ਮਹਿਸੂਸ ਹੋਣ ਵਾਲੀ ਜਲਣ ਅਤੇ ਪਿਸ਼ਾਬ ਦੇ ਜ਼ੋਰ ਤੋਂ ਰਾਹਤ ਲਈ, ਐਂਟੀਬਾਇਓਟਿਕਸ ਦੇ ਇਲਾਵਾ ਕਦੇ-ਕਦੇ ਫੇਨਾਜ਼ੋਪਾਈਰਾਈਡਾਇਨ ਤਜਵੀਜ਼ ਕੀਤੀ ਜਾਂਦੀ ਹੈ। ਪਰ, ਇਸਦੀ ਵਰਤੋਂ ਬਾਰੇ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਕਾਰਨ ਇਸ ਦੀ ਰੁਟੀਨ ਵਿੱਚ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ, ਖਾਸ ਕਰਕੇ ਮੇਥੇਮੋਗਲੋਬੀਨੇਮੀਆ (ਖੂਨ ਵਿੱਚ ਮੇਥੇਮੋਗਲੋਬਿਨ ਦੇ ਆਮ ਨਾਲੋਂ ਉੱਚੇ ਪੱਧਰ) ਦੇ ਵਧੇ ਹੋਏ ਜੋਖਮ ਦੇ ਕਾਰਨ। ਬੁਖਾਰ ਲਈ ਐਸਿਟਾਮਿਨੋਫੇਨ (ਪੈਰਾਸੀਟਾਮੋਲ) ਵਰਤੀ ਜਾ ਸਕਦੀ ਹੈ।

ਜਿਨ੍ਹਾਂ ਔਰਤਾਂ ਨੂੰ ਵਾਰ-ਵਾਰ ਪਿਸ਼ਾਬ ਨਾਲੀ ਦੀ ਲਾਗ ਹੁੰਦੀ ਹੈ ਉਹਨਾਂ ਨੂੰ ਸਿਰਫ ਸ਼ੁਰੂਅਤੀ ਇਲਾਜ ਦੇ ਅਸਫਲ ਹੋਣ ਦੀ ਸਥਿਤੀ ਵਿੱਚ ਡਾਕਟਰੀ ਫਾਲੋ-ਅਪ ਦੇ ਨਾਲ ਲੱਛਣ ਪ੍ਰਕਟ ਹੋਣ ਤੇ ਸਵੈ-ਇਲਾਜ ਨਾਲ ਫਾਇਦਾ ਹੋ ਸਕਦਾ ਹੈ। ਐਂਟੀਬਾਇਟਿਕਸ ਲਈ ਪ੍ਰਿਸਕ੍ਰਿਪਸ਼ਨ, ਫਾਰਮਾਸਿਸਟ ਨੂੰ ਫ਼ੋਨ ਰਾਹੀਂ ਦਿੱਤਾ ਜਾ ਸਕਦਾ ਹੈ।

ਗੈਰ-ਜਟਿਲ

ਗੈਰ-ਜਟਿਲ ਲਾਗਾਂ ਦਾ ਸਿਰਫ ਲੱਛਣਾਂ ਦੇ ਅਧਾਰ ਤੇ ਨਿਦਾਨ ਅਤੇ ਇਲਾਜ ਕੀਤਾ ਜਾ ਸਕਦਾ ਹੈ। ਟ੍ਰਾਈਮੇਥੋਪ੍ਰਿਮ/ਸਲਫਾਮੈਥੋਕਸੇਜ਼ੋਲ (TMP/SMX), ਸੇਫਾਲਾਸਪੋਰਿਨ, ਨਾਈਟ੍ਰੋਫੁਰੈਨਟੋਇਨ, ਜਾਂ ਫਲੂਰੋਕਵਿਨੋਲੋਨ ਵਰਗੇ ਮੂੰਹ ਰਾਹੀਂ ਲਏ ਜਾਣ ਵਾਲੇ ਐਂਟੀਬਾਇਓਟਿਕਸ ਸਿਹਤਯਾਬੀ ਦੇ ਸਮੇਂ ਨੂੰ ਕਾਫੀ ਘਟਾ ਦਿੰਦੇ ਹਨ ਅਤੇ ਇਹ ਸਾਰੇ ਬਰਾਬਰ ਅਸਰ ਕਰਦੇ ਹਨ। ਆਮ ਤੌਰ ਤੇ ਟ੍ਰਾਈਮੇਥੋਪ੍ਰਿਮ, TMP/SMX, ਜਾਂ ਫਲੂਰੋਕਵਿਨੋਲੋਨ ਦੇ ਨਾਲ ਤਿੰਨ ਦਿਨਾਂ ਦਾ ਇਲਾਜ ਕਾਫੀ ਹੁੰਦਾ ਹੈ, ਜਦ ਕਿ ਨਾਈਟ੍ਰੋਫੁਰੈਨਟੋਇਨ ਨੂੰ 5–7 ਦਿਨਾਂ ਦੀ ਲੋੜ ਹੁੰਦੀ ਹੈ। ਇਲਾਜ ਨਾਲ, 36 ਘੰਟਿਆਂ ਦੇ ਅੰਦਰ ਲੱਛਣਾਂ ਵਿੱਚ ਸੁਧਾਰ ਹੋ ਜਾਣਾ ਚਾਹੀਦਾ ਹੈ। ਲਗਭਗ 50% ਲੋਕ ਇਲਾਜ ਦੇ ਬਿਨਾਂ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਅੰਦਰ ਠੀਕ ਹੋ ਜਾਣਗੇ। Infectious Diseases Society of America ਇਸ ਵਰਗ ਦੀ ਦਵਾਈ ਤੋਂ ਪ੍ਰਤਿਰੋਧ ਪੈਦਾ ਹੋ ਜਾਣ ਬਾਰੇ ਚਿੰਤਾ ਦੇ ਕਾਰਨ ਪਹਿਲੇ ਇਲਾਜ ਦੇ ਰੂਪ ਵਿੱਚ ਫਲੂਰੋਕਵਿਨੋਲੋਨ ਦੀ ਸਿਫਾਰਸ਼ ਨਹੀਂ ਕਰਦੇ ਹਨ। ਇਸ ਸਾਵਧਾਨੀ ਦੇ ਬਾਵਜੂਦ, ਇਹਨਾਂ ਦਵਾਈਆਂ ਦੀ ਵਿਆਪਕ ਵਰਤੋਂ ਦੇ ਕਾਰਨ ਇਹਨਾਂ ਸਾਰੀਆਂ ਦਵਾਈਆਂ ਦੇ ਪ੍ਰਤਿ ਕੁਝ ਪ੍ਰਤਿਰੋਧ ਵਿਕਸਿਤ ਹੋ ਗਿਆ ਹੈ। ਕੁਝ ਦੇਸ਼ਾਂ ਵਿੱਚ ਇਕੱਲੀ ਟ੍ਰਾਈਮੇਥੋਪ੍ਰਿਮ ਨੂੰ ਹੀ TMP/SMX ਦੇ ਬਰਾਬਰ ਮੰਨਿਆ ਜਾਂਦਾ ਹੈ। ਪਿਸ਼ਾਬ ਨਾਲੀ ਦੀਆਂ ਸਧਾਰਨ ਲਾਗਾਂ ਲਈ, ਬੱਚਿਆਂ ਤੇ ਅਕਸਰ ਐਂਟੀਬਾਇਓਟਿਕਸ ਦੇ ਤਿੰਨ ਦਿਨਾਂ ਦੇ ਕੋਰਸ ਦਾ ਅਸਰ ਹੁੰਦਾ ਹੈ।

ਪਾਈਲੋਨਫ੍ਰਾਈਟਿਸ

ਮਸਾਨੇ ਦੀ ਸਧਾਰਨ ਲਾਗ ਦੀ ਤੁਲਨਾ ਵਿੱਚ, ਪਾਈਲੋਨਫ੍ਰਾਈਟਿਸ ਦਾ ਇਲਾਜ ਮੂੰਹ ਰਾਹੀਂ ਲਈ ਜਾਣ ਵਾਲੀ ਐਂਟੀਬਾਇਓਟਿਕਸ ਜਾਂ ਨੱਸ ਰਾਹੀਂ ਦਿੱਤੀ ਜਾਣ ਵਾਲੀ ਐਂਟੀਬਾਇਓਟਿਕਸ ਦੇ ਨਾਲ ਵਧੇਰੇ ਆਕ੍ਰਮਕ ਤਰੀਕੇ ਨਾਲ ਕੀਤਾ ਜਾਂਦਾ ਹੈ। ਉਹਨਾਂ ਇਲਾਕਿਆਂ ਵਿੱਚ ਜਿੱਥੇ ਪ੍ਰਤਿਰੋਧ ਦੀ ਦਰ 10% ਤੋਂ ਘੱਟ ਹੋਵੇ, ਆਮ ਤੌਰ ਤੇ 7 ਦਿਨਾਂ ਲਈ ਮੂੰਹ ਰਾਹੀਂ ਲਈ ਜਾਣ ਵਾਲੀ ਫਲੂਰੋਕਵਿਨੋਲੋਨ ਸਿਪ੍ਰੋਫਲੋਕਸਾਸਿਨ ਵਰਤੀ ਜਾਂਦੀ ਹੈ।ਜੇ ਸਥਾਨਕ ਪ੍ਰਤਿਰੋਧ ਦੀਆਂ ਦਰਾਂ 10% ਤੋਂ ਵੱਧ ਹੋਣ, ਤਾਂ ਅਕਸਰ ਨੱਸ ਰਾਹੀਂ ਦਿੱਤਾ ਜਾਣ ਵਾਲਾ ਸੇਫਟ੍ਰਾਇਐਕਸੋਨ ਤਜਵੀਜ਼ ਕੀਤਾ ਜਾਂਦਾ ਹੈ। ਜਿਨ੍ਹਾਂ ਲੋਕਾਂ ਵਿੱਚ ਵਧੇਰੇ ਗੰਭੀਰ ਲੱਛਣ ਹੁੰਦੇ ਹਨ, ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਜਾਂ ਲਗਾਤਾਰ ਐਂਟੀਬਾਇਓਟਿਕਸ ਦੀ ਲੋੜ ਹੋ ਸਕਦੀ ਹੈ। ਜੇ ਦੋ ਜਾਂ ਤਿੰਨ ਦਿਨਾਂ ਦੇ ਇਲਾਜ ਦੇ ਬਾਅਦ ਲੱਛਣਾਂ ਵਿੱਚ ਸੁਧਾਰ ਨਹੀਂ ਹੁੰਦਾ ਹੈ ਤਾਂ ਗੁਰਦੇ ਦੀ ਪੱਥਰੀ ਤੋਂ ਪਿਸ਼ਾਬ ਵਿੱਚ ਰੁਕਾਵਟ ਵਰਗੀਆਂ ਜਟਿਲਤਾਵਾਂ ਤੇ ਵਿਚਾਰ ਕੀਤਾ ਜਾ ਸਕਦਾ ਹੈ।

ਵਿਆਪਕਤਾ

ਪਿਸ਼ਾਬ ਨਾਲੀ ਦੀਆਂ ਲਾਗਾਂ ਔਰਤਾਂ ਨੂੰ ਸਭ ਤੋਂ ਵੱਧ ਹੋਣ ਵਾਲੀ ਬੈਕਟੀਰੀਆ ਸਬੰਧੀ ਲਾਗ ਹੈ। ਉਹ 16 ਅਤੇ 35 ਸਾਲ ਦੀ ਉਮਰ ਦੇ ਵਿਚਕਾਰ ਸਭ ਤੋਂ ਵੱਧ ਹੁੰਦੀਆਂ ਹਨ, ਜਿਸ ਵਿੱਚ 10% ਔਰਤਾਂ ਨੂੰ ਸਲਾਨਾ ਤੌਰ ਤੇ ਲਾਗ ਹੁੰਦੀ ਹੈ ਅਤੇ 60% ਨੂੰ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸਮੇਂ ਤੇ ਕੋਈ ਲਾਗ ਹੁੰਦੀ ਹੈ। ਦੁਬਾਰਾ ਹੋਣ ਦੀਆਂ ਘਟਨਾਵਾਂ ਆਮ ਹਨ, ਅਤੇ ਲਗਭਗ ਅੱਧੇ ਲੋਕਾਂ ਨੂੰ ਸਾਲ ਦੇ ਅੰਦਰ ਦੂਜੀ ਲਾਗ ਹੋ ਜਾਂਦੀ ਹੈ। ਪਿਸ਼ਾਬ ਨਾਲੀ ਦੀਆਂ ਲਾਗਾਂ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਚਾਰ ਗੁਣਾ ਵੱਧ ਹੁੰਦੀਆਂ ਹਨ। ਪਾਈਲੋਨਫ੍ਰਾਈਟਿਸ ਜਾਂ ਪਿਸ਼ਾਬ ਨਾਲੀ ਦੇ ਉਪਰਲੇ ਹਿੱਸੇ ਦੀ ਲਾਗ ਦੀ ਵਾਰਵਾਰਤਾ 20–30 ਗੁਣਾ ਘੱਟ ਹੁੰਦੀ ਹੈ। ਉਹ ਹਸਪਤਾਲ ਵਿੱਚ ਲੱਗਣ ਵਾਲੀਆਂ ਲਾਗਾਂ ਦਾ ਸਭ ਤੋਂ ਆਮ ਕਾਰਣ ਹਨ ਅਤੇ ਇਹਨਾਂ ਦੀ ਸੰਖਿਆ ਲਗਭਗ 40% ਹੁੰਦੀ ਹੈ। ਲੱਛਣਾਂ ਦੇ ਬਿਨਾਂ ਪਿਸ਼ਾਬ ਵਿੱਚ ਬੈਕਟੀਰੀਆ ਦੀ ਮੌਜੂਦਗੀ ਉਮਰ ਦੇ ਨਾਲ ਵਧਦੀ ਹੈ ਜੋ ਬੱਚਾ ਜੰਮਣ ਦੀਆਂ ਸਮਰੱਥ ਔਰਤਾਂ ਵਿੱਚ ਦੋ ਤੋਂ ਸੱਤ ਪ੍ਰਤੀਸ਼ਤ ਤੋਂ ਲੈ ਕੇ ਦੇਖਭਾਲ ਘਰਾਂ ਵਿਚਲੀਆਂ ਬਜ਼ੁਰਗ ਔਰਤਾਂ ਵਿੱਚ 50% ਤਕ ਹੈ। 75 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਲੱਛਣਾਂ ਦੇ ਬਿਨਾਂ ਪਿਸ਼ਾਬ ਵਿੱਚ ਬੈਕਟੀਰੀਆ ਹੋਣ ਦੀ ਦਰ 7-10% ਦੇ ਵਿਚਕਾਰ ਹੈ।

ਪਿਸ਼ਾਬ ਨਾਲੀ ਦੀਆਂ ਲਾਗਾਂ ਬਚਪਨ ਵਿੱਚ 10% ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਬੱਚਿਆਂ ਵਿੱਚ ਪਿਸ਼ਾਬ ਨਾਲੀ ਦੀਆਂ ਲਾਗਾਂ ਤਿੰਨ ਮਹੀਨੇ ਤੋਂ ਘੱਟ ਉਮਰ ਦੇ ਖਤਨਾ ਨਾ ਕੀਤੇ ਗਏ ਮਰਦਾਂ ਵਿੱਚ ਸਭ ਤੋਂ ਵੱਧ ਆਮ ਹਨ, ਉਸ ਤੋਂ ਬਾਅਦ ਇੱਕ ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿੱਚ ਹੁੰਦੀਆਂ ਹਨ। ਪਰ ਬੱਚਿਆਂ ਵਿੱਚ ਵਾਰਵਾਰਤਾ ਦੇ ਅਨੁਮਾਨ ਵੱਖ-ਵੱਖ ਹੋ ਸਕਦੇ ਹਨ। ਬੁਖ਼ਾਰ ਵਾਲੇ ਜਨਮ ਤੋਂ ਲੈ ਕੇ ਦੋ ਸਾਲ ਦੀ ਉਮਰ ਦੇ ਬੱਚਿਆਂ ਦੇ ਸਮੂਹ ਵਿੱਚ, 2 ਤੋਂ 20% ਨੂੰ ਪਿਸ਼ਾਬ ਨਾਲੀ ਦੀ ਲਾਗ ਹੋਣ ਦਾ ਪਤਾ ਲੱਗਾ ਸੀ।

ਸਮਾਜ ਅਤੇ ਸੱਭਿਆਚਾਰ

ਅਮਰੀਕਾ ਵਿੱਚ, ਪਿਸ਼ਾਬ ਨਾਲੀ ਦੀਆਂ ਲਾਗਾਂ ਦੇ ਕਾਰਨ ਹਰ ਸਾਲ ਲਗਭਗ ਸੱਤ ਮਿਲੀਅਨ ਲੋਕ ਡਾਕਟਰਾਂ ਕੋਲ ਜਾਂਦੇ ਹਨ, ਸੰਕਟਕਾਲੀ ਵਿਭਾਗਾਂ ਵਿੱਚ ਇੱਕ ਮਿਲੀਅਨ ਮੁਲਾਕਾਤਾਂ ਹੁੰਦੀਆਂ ਹਨ, ਅਤੇ ਇੱਕ ਲੱਖ ਕੋਲ ਹਸਪਤਾਲ ਵਿੱਚ ਭਰਤੀ ਹੁੰਦੇ ਹਨ। ਕੰਮ ਤੋਂ ਗੁਆਏ ਗਏ ਸਮੇਂ ਅਤੇ ਡਾਕਟਰੀ ਲਾਗਤ, ਦੋਵਾਂ ਦੇ ਸਬੰਧ ਵਿੱਚ ਇਹਨਾਂ ਲਾਗਾਂ ਦੀ ਲਾਗਤ ਬਹੁਤ ਜ਼ਿਆਦਾ ਹੈ। ਅਮਰੀਕਾ ਵਿੱਚ ਇਲਾਜ ਦਾ ਸਿੱਧਾ ਖਰਚ ਸਲਾਨਾ ਅਧਾਰ ਤੇ ਅਨੁਮਾਨਤ 1.6 ਬਿਲੀਅਨ ਅਮਰੀਕੀ ਡਾਲਰ ਹੈ।

ਇਤਿਹਾਸ

ਪਿਸ਼ਾਬ ਨਾਲੀ ਦੀਆਂ ਲਾਗਾਂ ਦਾ ਵਰਣਨ ਪ੍ਰਾਚੀਨ ਸਮੇਂ ਤੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਪਹਿਲਾ ਦਸਤਾਵੇਜ਼ੀ ਵਰਣਨ ਏਬਰਸ ਪੇਪਾਈਰਸ ਵਿੱਚ 1550 BC ਤੋਂ ਹੈ। ਮਿਸਰ ਵਾਸੀਆਂ ਦੁਆਰਾ ਇਸ ਨੂੰ "ਮਸਾਨੇ ਤੋਂ ਤਾਪ ਦਾ ਨਿਕਲਣਾ" ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਸੀ। 1930 ਦੇ ਦਹਾਕੇ ਵਿੱਚ ਵਿਕਾਸ ਅਤੇ ਐਂਟੀਬਾਇਓਟਿਕਸ ਦੇ ਉਪਲਬਧ ਹੋਣ ਤਕ ਇਸ ਦਾ ਇਲਾਜ ਨਹੀਂ ਹੋ ਸਕਿਆ ਸੀ ਅਤੇ ਉਸ ਤੋਂ ਪਹਿਲਾਂ ਜੜੀ-ਬੂਟੀਆਂ,ਖੂਨ ਕੱਢਣਾ ਅਤੇ ਆਰਾਮ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਸੀ।

ਗਰਭ-ਅਵਸਥਾ ਵਿੱਚ

ਗੁਰਦੇ ਦੀ ਲਾਗ ਦੇ ਵਧੇ ਹੋਏ ਜੋਖਮ ਦੇ ਕਾਰਨ ਗਰਭ-ਅਵਸਥਾ ਵਿੱਚ ਪਿਸ਼ਾਬ ਨਾਲੀ ਦੀਆਂ ਲਾਗਾਂ ਵਧੇਰੇ ਚਿੰਤਾਜਨਕ ਹੁੰਦੀਆਂ ਹਨ। ਗਰਭ-ਅਵਸਥਾ ਦੌਰਾਨ, ਪ੍ਰੋਜੈਸਟੇਰੋਨ ਦੇ ਉੱਚੇ ਪੱਧਰ ਬੱਚੇਦਾਨੀ ਅਤੇ ਮਸਾਨੇ ਦੀਆਂ ਮਾਸਪੇਸ਼ੀਆਂ ਦੀ ਸਮਰੱਥਾ ਘੱਟ ਜਾਣ ਦੇ ਜੋਖਮ ਨੂੰ ਵਧਾ ਦਿੰਦੇ ਹਨ, ਜਿਸਦੇ ਕਾਰਨ ਰਿਫਲਕਸ ਦੀ ਵਧੇਰੇ ਸੰਭਾਵਨਾ ਹੁੰਦੀ ਹੈ, ਜਿਸ ਵਿੱਚ ਪਿਸ਼ਾਬ ਵਾਪਸ ਪਿਸ਼ਾਬ ਨਲੀ ਅਤੇ ਗੁਰਦਿਆਂ ਵੱਲ ਜਾਂਦਾ ਹੈ। ਜਦ ਕਿ ਗਰਭਵਤੀ ਔਰਤਾਂ ਨੂੰ ਲੱਛਣਾਂ ਤੋਂ ਬਿਨਾਂ ਪਿਸ਼ਾਬ ਵਿੱਚ ਬੈਕਟੀਰੀਆ ਮੌਜੂਦ ਹੋਣ ਦਾ ਵਧਿਆ ਹੋਇਆ ਜੋਖਮ ਨਹੀਂ ਹੁੰਦਾ ਹੈ, ਜੇ ਪਿਸ਼ਾਬ ਵਿੱਚ ਬੈਕਟੀਰੀਆ ਮੌਜੂਦ ਹੋਵੇ ਤਾਂ ਗੁਰਦੇ ਦੀ ਲਾਗ ਹੋਣ ਦਾ 25-40% ਜੋਖਮ ਹੁੰਦਾ ਹੈ। ਜੇ ਪਿਸ਼ਾਬ ਦੀ ਜਾਂਚ ਲਾਗ ਦੇ ਸੰਕੇਤ ਦਿਖਾਉਂਦੀ ਹੈ—ਭਾਵੇਂ ਲੱਛਣ ਨਾ ਹੋਣ—ਤਾਂ ਵੀ ਇਲਾਜ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਸੇਫਾਲੇਕਸਿਨ ਜਾਂ ਨਾਈਟ੍ਰੋਫੁਰੈਨਟੋਇਨ ਨੂੰ ਆਮ ਤੌਰ ਤੇ ਵਰਤਿਆ ਜਾਂਦਾ ਹੈ ਕਿਉਂਕਿ ਇਹਨਾਂ ਨੂੰ ਗਰਭ-ਅਵਸਥਾ ਵਿੱਚ ਸੁਰੱਖਿਅਤ ਮੰਨਿਆ ਜਾਂਦਾ ਹੈ। ਗਰਭ-ਅਵਸਥਾ ਵਿੱਚ ਗੁਰਦੇ ਦੀ ਲਾਗ ਦਾ ਨਤੀਜਾ ਸਮੇਂ ਤੋਂ ਪਹਿਲਾਂ ਜਨਮ ਜਾਂ ਪ੍ਰੀ-ਏਕਲੈਂਪਸੀਆ (ਹਾਈ ਬਲੱਡ ਪ੍ਰੈਸ਼ਰ ਅਤੇ ਗਰਭ-ਅਵਸਥਾ ਦੇ ਦੌਰਾਨ ਗੁਰਦੇ ਦੀ ਗੜਬੜੀ ਦੀ ਸਥਿਤੀ, ਜਿਸਦੇ ਕਾਰਨ ਦੌਰੇ ਪੈ ਸਕਦੇ ਹਨ) ਹੋ ਸਕਦਾ ਹੈ।

ਹਵਾਲੇ

Tags:

ਪਿਸ਼ਾਬ ਨਾਲੀ ਦੀ ਲਾਗ ਚਿੰਨ੍ਹ ਅਤੇ ਲੱਛਣਪਿਸ਼ਾਬ ਨਾਲੀ ਦੀ ਲਾਗ ਕਾਰਨਪਿਸ਼ਾਬ ਨਾਲੀ ਦੀ ਲਾਗ ਰੋਗਜਨਕਪਿਸ਼ਾਬ ਨਾਲੀ ਦੀ ਲਾਗ ਰੋਕਥਾਮਪਿਸ਼ਾਬ ਨਾਲੀ ਦੀ ਲਾਗ ਬਿਮਾਰੀ ਦੀ ਪਛਾਣਪਿਸ਼ਾਬ ਨਾਲੀ ਦੀ ਲਾਗ ਇਲਾਜਪਿਸ਼ਾਬ ਨਾਲੀ ਦੀ ਲਾਗ ਵਿਆਪਕਤਾਪਿਸ਼ਾਬ ਨਾਲੀ ਦੀ ਲਾਗ ਸਮਾਜ ਅਤੇ ਸੱਭਿਆਚਾਰਪਿਸ਼ਾਬ ਨਾਲੀ ਦੀ ਲਾਗ ਇਤਿਹਾਸਪਿਸ਼ਾਬ ਨਾਲੀ ਦੀ ਲਾਗ ਗਰਭ-ਅਵਸਥਾ ਵਿੱਚਪਿਸ਼ਾਬ ਨਾਲੀ ਦੀ ਲਾਗ ਹਵਾਲੇਪਿਸ਼ਾਬ ਨਾਲੀ ਦੀ ਲਾਗਉੱਲੀਵਾਇਰਸ

🔥 Trending searches on Wiki ਪੰਜਾਬੀ:

ਗੁਰਦਾਸਪੁਰ ਜ਼ਿਲ੍ਹਾਸੰਤ ਸਿੰਘ ਸੇਖੋਂਜੇਠਆਸਾ ਦੀ ਵਾਰਚੌਥੀ ਕੂਟ (ਕਹਾਣੀ ਸੰਗ੍ਰਹਿ)ਬਾਈਬਲਮੁਹਾਰਨੀਪਲਾਸੀ ਦੀ ਲੜਾਈਭਾਰਤ ਦੀ ਵੰਡਜਲੰਧਰਭਗਤ ਧੰਨਾ ਜੀਮਾਰਕਸਵਾਦੀ ਪੰਜਾਬੀ ਆਲੋਚਨਾਮੇਰਾ ਦਾਗ਼ਿਸਤਾਨਸੋਹਣੀ ਮਹੀਂਵਾਲਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਆਪਰੇਟਿੰਗ ਸਿਸਟਮਬਲਾਗਕਿਰਤ ਕਰੋਸਾਹਿਤ ਅਤੇ ਇਤਿਹਾਸਗੁਰੂ ਰਾਮਦਾਸਆਯੁਰਵੇਦਪਹਿਲੀ ਐਂਗਲੋ-ਸਿੱਖ ਜੰਗਏਡਜ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਈ ਤਾਰੂ ਸਿੰਘਹਾੜੀ ਦੀ ਫ਼ਸਲਹਰਨੀਆਸਿੱਖਿਆਪ੍ਰਗਤੀਵਾਦਲੱਖਾ ਸਿਧਾਣਾਆਦਿ ਗ੍ਰੰਥਜਰਨੈਲ ਸਿੰਘ ਭਿੰਡਰਾਂਵਾਲੇਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਥ ਪ੍ਰਕਾਸ਼ਗੁਣਨਿੱਕੀ ਕਹਾਣੀਸੰਤ ਅਤਰ ਸਿੰਘਫਿਲੀਪੀਨਜ਼ਨਿਊਜ਼ੀਲੈਂਡਇਜ਼ਰਾਇਲ–ਹਮਾਸ ਯੁੱਧਲੰਗਰ (ਸਿੱਖ ਧਰਮ)ਭਾਰਤ ਦਾ ਉਪ ਰਾਸ਼ਟਰਪਤੀਆਸਟਰੇਲੀਆਭਾਸ਼ਾ2024 ਭਾਰਤ ਦੀਆਂ ਆਮ ਚੋਣਾਂਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਵਾਰਸਵਰ ਅਤੇ ਲਗਾਂ ਮਾਤਰਾਵਾਂਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਜਨ ਬ੍ਰੇਯ੍ਦੇਲ ਸਟੇਡੀਅਮਭਾਈ ਮਰਦਾਨਾਪੰਜਾਬੀ ਵਿਕੀਪੀਡੀਆਅਨੀਮੀਆਵਾਰਿਸ ਸ਼ਾਹਸਿੱਖ ਧਰਮਗ੍ਰੰਥਪੋਲੀਓਪੰਜਾਬੀ ਸਾਹਿਤਬਾਸਕਟਬਾਲਨਿਊਕਲੀ ਬੰਬਮਲਵਈਫ਼ਰੀਦਕੋਟ (ਲੋਕ ਸਭਾ ਹਲਕਾ)ਗ਼ਦਰ ਲਹਿਰਬਾਬਾ ਫ਼ਰੀਦਸੁੱਕੇ ਮੇਵੇਦੂਜੀ ਐਂਗਲੋ-ਸਿੱਖ ਜੰਗਯੂਨਾਨਸੁਰਿੰਦਰ ਕੌਰਮੜ੍ਹੀ ਦਾ ਦੀਵਾਲਾਇਬ੍ਰੇਰੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮੰਡਵੀ🡆 More