ਪਰਵਾਸੀ ਪੰਜਾਬੀ ਨਾਟਕ

ਪੰਜਾਬੀ ਨਾਟਕ ਆਪਣੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਦਾ ਹੋਇਆ ਨਵੇਂ ਦਿਸ਼ਾ ਖੇਤਰ ਵੱਲ ਵਿਕਾਸ ਕਰ ਰਿਹਾ ਹੈ। ਇਸੇ ਵਿਕਾਸ ਗਤੀ ਦੌਰਾਨ ਉਸਦਾ ਖੇਤਰ ਪੰਜਾਬ ਤੋਂ ਨਿਕਲ ਕਿ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਦੇਸ਼ਾਂ ਤੱਕ ਫੈਲ ਚੁੱਕਾ ਹੈ। ਪੰਜਾਬੀ ਭਾਈਚਾਰੇ ਦੇ ਵਿਕਾਸ ਨਾਲ ਸਾਹਿਤਕ ਖੇਤਰ ਵਿੱਚ ਦ੍ਰਿਸ਼ਟੀਗੋਚਰ ਹੋਏ ਨਵੇਂ ਪਾਸਾਰਾਂ ਦੇ ਅੰਤਰਗਤ ਪਰਵਾਸੀ ਪੰਜਾਬੀ ਨਾਟਕ ਵਿਸ਼ੇਸ਼ ਰੂਪ ਵਿੱਚ ਧਿਆਨ ਖਿੱਚਦਾ ਹੈ। ਪਰਵਾਸ ਧਾਰਨ ਕਰ, ਪਰਾਈ ਧਰਤ, ਪਰਾਏ ਸੱਭਿਆਚਾਰ ਵਿੱਚ ਆਪਣੀ ਹੋਂਦ ਦੇ ਸੰਘਰਸ਼ ਵਿੱਚ ਆਪਣੇ ਸ਼ੌਕ ਜਾਂ ਭਾਵਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣਾ ਆਪਣੇ ਆਪ ਵਿੱਚ ਚੁਣੌਤੀ ਭਰਪੂਰ ਕਾਰਜ ਹੈ। ਪਰੰਤੂ ਪੰਜਾਬੀ ਸਾਹਿਤਕਾਰਾਂ ਵੱਲੋਂ ਆਪਣੇ ਇਸ ਸ਼ੌਕ ਨੂੰ ਜੀਵਿਤ ਰੱਖਦੇ ਹੋਏ ਵੱਖਵੱਖ ਸਾਹਿਤਕ ਵਿਧਾਵਾਂ ਵਿੱਚ ਕਲਮ ਅਜ਼ਮਾਈ ਕਰਨਾ ਆਪਣੇ ਆਪ ਵਿੱਚ ਸ਼ਲਾਘਾਯੋਗ ਕਾਰਜ ਹੈ। ਇਸੇ ਪਰਥਾਇ ਪੰਜਾਬੀ ਨਾਟਮੰਚ ਦਾ ਨਿਕਾਸ ਅਤੇ ਵਿਕਾਸ ਯਕੀਨੀ ਬਣਿਆ। ਪਰਵਾਸੀ ਪੰਜਾਬੀ ਨਾਟਕ ਦੀ ਸ਼ੁਰੂਆਤ ਦੇ ਬਾਰੇ ਉਪਲੱਬਧ ਹਵਾਲਿਆਂ ਅਨੁਸਾਰ ਸਭ ਤੋਂ ਪਹਿਲਾ ਪੰਜਾਬੀ ਨਾਟਕ ਇੰਗਲੈਂਡ ਵਿੱਚ ਕਿਰਤ ਗਿਆਨੀ ਦਰਸ਼ਨ ਸਿੰਘ ਦਾ ਨਾਟਕ 'ਆਤੂ ਦਾ ਵਿਆਹ' ਖੇਡਿਆ। ਇਹ ਨਾਟਕ 1968 ਵਿੱਚ ਮੰਚਿਤ ਕੀਤਾ ਗਿਆ। ਇਸ ਤੋਂ ਬਾਅਦ ਦੂਸਰਾ ਹਵਾਲਾ ਕੈਨੇਡਾ ਦੇ ਬਾਰੇ ਮਿਲਦਾ ਹੈ ਜਿਸ ਅਨੁਸਾਰ ਕੈਨੇਡਾ ਵਿੱਚ ਪੰਜਾਬੀ ਰੰਗਮੰਚ ਦੀ ਸ਼ੁਰੂਆਤ 1972 ਵਿੱਚ ਪੰਜਾਬ ਕਲਚਰਲ ਐਸੋਸੀਏਸ਼ਨ ਵੱਲੋਂ ਕੀਤੇ ਨਾਟਕ 'ਤੀਜੀ ਪਾਸ' ਨਾਲ ਹੋਈ। ਭਾਵੇਂ ਪਰਵਾਸੀ ਪੰਜਾਬੀ ਨਾਟਕ ਦੀਆਂ ਮੁੱਢਲੀਆਂ ਗਤੀਵਿਧੀਆਂ ਏਧਰਲੇ ਪੰਜਾਬ ਤੋਂ ਗਈਆਂ ਨਾਟਮੰਡਲੀਆਂ ਦੇ ਮੁੱਢਲੇ ਯਤਨਾਂ ਦੇ ਕਰਕੇ ਸ਼ੁਰੂ ਹੋਈਆਂ ਪਰੰਤੂ ਪਰਵਾਸੀ ਪੰਜਾਬੀ ਨਾਟਧਾਰਾ ਦਾ ਵਿਕਾਸ ਰੁਖ਼ ਨਿਰਧਾਰਤ ਕਰਨ ਵਿੱਚ ਪਰਵਾਸੀ ਪੰਜਾਬੀ ਨਾਟਕਕਾਰਾਂ ਦੀ ਭੂਮਿਕਾ ਵਿਸ਼ੇਸ਼ ਰੂਪ ਵਿੱਚ ਵਰਣਨਯੋਗ ਹੈ। ਪਰਵਾਸੀ ਪੰਜਾਬੀ ਨਾਟਕ ਦੇ ਵਿਰਸੇ ਤੋਂ ਵਰਤਮਾਨ ਤੱਕ ਦੇ ਵਿਕਾਸਰੁਖ਼ ਨੇ ਪੰਜਾਬੀ ਨਾਟ ਜਗਤ ਵਿੱਚ ਕਈ ਨਵੇਂ ਪ੍ਰਤੀਮਾਨ ਸਥਾਪਿਤ ਕੀਤੇ ਹਨ। ਮੂਲ ਰੂਪ ਵਿੱਚ ਪਰਵਾਸੀ ਪੰਜਾਬੀ ਨਾਟਕ ਇੰਗਲੈਂਡ, ਕੀਨੀਆ ਅਤੇ ਕੈਨੇਡਾ ਵਿੱਚ ਲਿਖਿਆ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਸਰਗਰਮ ਨਾਟਕਕਾਰ ਅਤੇ ਉਹਨਾਂ ਦੀਆਂ ਨਾਟਲਿਖਤਾਂ ਦਾ ਵੇਰਵਾ ਇਸ ਪ੍ਰਕਾਰ ਹੈ:

  • ਇੰਗਲੈਂਡ ਵਿੱਚ ਰਚਿਤ ਪੰਜਾਬੀ ਨਾਟਕ
  • ਕੀਨੀਆ ਵਿੱਚ ਰਚਿਤ ਪੰਜਾਬੀ ਨਾਟਕ
  • ਕੈਨੇਡਾ ਵਿੱਚ ਰਚਿਤ ਪੰਜਾਬੀ ਨਾਟਕ

ਹਵਾਲੇ

Tags:

🔥 Trending searches on Wiki ਪੰਜਾਬੀ:

ਜਿਹਾਦਉਲਕਾ ਪਿੰਡਪ੍ਰਹਿਲਾਦਨੇਪਾਲਪੁਆਧੀ ਉਪਭਾਸ਼ਾਸਤਲੁਜ ਦਰਿਆਤੂੰ ਮੱਘਦਾ ਰਹੀਂ ਵੇ ਸੂਰਜਾਨਾਮਪੰਜਾਬੀ ਨਾਟਕਭਾਈ ਗੁਰਦਾਸ ਦੀਆਂ ਵਾਰਾਂਗਰਭਪਾਤਮਮਿਤਾ ਬੈਜੂਸੰਪੂਰਨ ਸੰਖਿਆਗੁਰੂ ਅਰਜਨਪੰਜਾਬੀ ਵਿਆਕਰਨਫੁਲਕਾਰੀਜੱਟਬਲੇਅਰ ਪੀਚ ਦੀ ਮੌਤਗੁਰਦੁਆਰਾ ਬਾਓਲੀ ਸਾਹਿਬਬਾਬਾ ਫ਼ਰੀਦਬਸ ਕੰਡਕਟਰ (ਕਹਾਣੀ)ਸਿੱਖ ਧਰਮ ਵਿੱਚ ਮਨਾਹੀਆਂਵਾਹਿਗੁਰੂਪੰਜਾਬ ਵਿਧਾਨ ਸਭਾਹਲਫੀਆ ਬਿਆਨਸ਼ਬਦਕੌਰਵਕੂੰਜਯੋਗਾਸਣਵਿਗਿਆਨ ਦਾ ਇਤਿਹਾਸਬਾਬਾ ਵਜੀਦਪੀਲੂਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਦਰਿਆਪਰਕਾਸ਼ ਸਿੰਘ ਬਾਦਲਕਾਂਗੜਬਿਕਰਮੀ ਸੰਮਤਵਿਰਾਟ ਕੋਹਲੀਜਲੰਧਰ (ਲੋਕ ਸਭਾ ਚੋਣ-ਹਲਕਾ)ਮੁੱਖ ਮੰਤਰੀ (ਭਾਰਤ)ਸਿਹਤ ਸੰਭਾਲਸਤਿੰਦਰ ਸਰਤਾਜਤਮਾਕੂਭਾਈ ਮਰਦਾਨਾਨਿਮਰਤ ਖਹਿਰਾਮਿੱਕੀ ਮਾਉਸਪ੍ਰਯੋਗਵਾਦੀ ਪ੍ਰਵਿਰਤੀਭਾਸ਼ਾਸੁਖਵਿੰਦਰ ਅੰਮ੍ਰਿਤਗੁਰੂ ਹਰਿਗੋਬਿੰਦਅੰਤਰਰਾਸ਼ਟਰੀਲੋਕ ਸਾਹਿਤਮੇਰਾ ਦਾਗ਼ਿਸਤਾਨਪੰਚਾਇਤੀ ਰਾਜਵਹਿਮ ਭਰਮਪਹਿਲੀ ਸੰਸਾਰ ਜੰਗਮਹਾਂਭਾਰਤਛਾਛੀਪੈਰਸ ਅਮਨ ਕਾਨਫਰੰਸ 1919ਪੰਜਾਬੀ ਧੁਨੀਵਿਉਂਤਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੰਜਾਬ, ਭਾਰਤ ਦੇ ਜ਼ਿਲ੍ਹੇਪੋਲੀਓਪਿਸ਼ਾਚਅਕਬਰਚਰਖ਼ਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੂਫ਼ੀ ਕਾਵਿ ਦਾ ਇਤਿਹਾਸਬਿਸ਼ਨੋਈ ਪੰਥਵੀਡੀਓਵੈਦਿਕ ਕਾਲਕੈਨੇਡਾ ਦਿਵਸਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਅੰਤਰਰਾਸ਼ਟਰੀ ਮਹਿਲਾ ਦਿਵਸਸਵੈ-ਜੀਵਨੀ🡆 More