ਤਲਵਾਰ

ਤਲਵਾਰ, ਸ਼ਮਸ਼ੀਰ ਜਾਂ ਕਿਰਪਾਨ ਇੱਕ ਹਥਿਆਰ ਹੈ ਜੋ ਮੁੱਖ ਤੌਰ ਉੱਤੇ ਲੜਾਈ ਦੇ ਸਮੇਂ ਵਰਤਿਆ ਜਾਂਦਾ ਹੈ। ਸਮੇਂ ਅਤੇ ਸਥਾਨ ਦੇ ਮੁਤਾਬਕ ਤਲਵਾਰਾਂ ਇੱਕ ਧਾਰੀ ਜਾਂ ਦੋ ਧਾਰੀ ਹੁੰਦੀਆਂ ਹਨ।

ਤਲਵਾਰ
ਸਵਿਸ ਤਲਵਾਰ, 15ਵੀਂ-16ਵੀਂ ਸਦੀ

ਸ਼ਬਦ "ਤਲਵਾਰ" ਸੰਸਕ੍ਰਿਤ ਦੇ ਸ਼ਬਦ "ਤਰਵਾਰਿ" (तरवारि) ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।

ਤਲਵਾਰ ਇਕ ਲੰਮਾ ਧਾਰਦਾਰ ਤੇ ਥੋੜਾ ਵਿੰਗ ਵਾਲਾ ਹਥਿਆਰ ਹੈ ਇਸ ਨੂੰ ਫੜਨ ਲਈ ਇਕ ਸਿਰੇ 'ਤੇ ਹੱਥਾ ਲੱਗਿਆ ਹੁੰਦਾ ਹੈ। ਤਲਵਾਰ ਨੂੰ ਕਿਰਪਾਨ ਵੀ ਕਹਿੰਦੇ ਹਨ। ਸ਼ਮਸ਼ੀਰ ਵੀ ਕਹਿੰਦੇ ਹਨ। ਸਿੱਖ ਸ੍ਰੀ ਸਾਹਿਬ ਕਹਿੰਦੇ ਹਨ। ਪਹਿਲਾਂ ਜ਼ਿਆਦਾ ਤਲਵਾਰਾਂ ਬਗੈਰ ਮਿਆਨ ਤੋਂ ਹੁੰਦੀਆਂ ਸਨ। ਸਿੱਖ ਕਿਰਪਾਨ ਨੂੰ ਮਿਆਨ ਵਿਚ ਪਾ ਕੇ ਰੱਖਦੇ ਹਨ। ਮਿਆਨ ਲੱਕੜ ਦਾ ਬਣਿਆ ਹੁੰਦਾ ਹੈ। ਕਿਰਪਾਨ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹੈ। ਪੰਜਾਂ ਕੱਕਾਰਾਂ ਵਿਚੋਂ ਕਿਰਪਾਨ ਇਕ ਕੱਕਾਰ ਹੈ। ਇਸ ਦਾ ਸਾਈਜ਼ ਛੋਟਾ ਹੁੰਦਾ ਹੈ। ਸਿੱਖ ਇਸ ਨੂੰ ਗਾਤਰੇ ਵਿਚ ਪਾ ਕੇ ਜਨੇਊ ਵਾਂਗ ਮੋਢੇ ਉਪਰ ਦੀ ਪਾਉਂਦੇ ਹਨ। ਗਾਤਰਾ ਕੱਪੜੇ ਦੀ ਬਣੀ ਬੇਟੀ ਨੂੰ ਕਹਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਪਾਠ ਸਮੇਂ ਦੇਸ਼ ਵਿਚ ਅਤੇ ਲੰਗਰ ਵਿਚ ਕਿਰਪਾਨ ਭੇਟ ਕਰਕੇ ਇਨ੍ਹਾਂ ਨੂੰ ਪਵਿੱਤਰ ਕਰਦੇ ਹਨ।

ਪਹਿਲੇ ਸਮੇਂ ਵਿਚ ਲੜਾਈਆਂ ਤਲਵਾਰਾਂ ਨਾਲ ਹੁੰਦੀਆਂ ਸਨ। ਤਲਵਾਰ ਚਲਾਉਣ ਲਈ ਬਾਕਾਇਦਾ ਸਿਖਲਾਈ ਦਿੱਤੀ ਜਾਂਦੀ ਸੀ, ਜਿਸ ਨੂੰ ਤਲਵਾਰ ਵਿੱਦਿਆ ਕਹਿੰਦੇ ਸਨ। ਪਹਿਲੇ ਸਮਿਆਂ ਵਿਚ ਲਾੜਾ ਜਦ ਵਿਆਹੁਣ ਜਾਂਦਾ ਸੀ ਤਾਂ ਉਹ ਆਪਣੀ ਰਾਖੀ ਲਈ ਅਤੇ ਆਪਣੀ ਲਾੜੀ ਦੀ ਰਾਖੀ ਲਈ ਤਲਵਾਰ ਲੈ ਕੇ ਜਾਂਦਾ ਸੀ। ਹੁਣ ਲੜਾਈ ਲਈ ਤਾਂ ਅਤਿ-ਆਧੁਨਿਕ ਹਥਿਆਰ ਬਣ ਗਏ ਹਨ। ਇਸ ਲਈ ਤਲਵਾਰ ਹੁਣ ਲੜਾਈ ਦਾ ਹਥਿਆਰ ਨਹੀਂ ਰਹੀ। ਹਾਂ ! ਸਿੱਖਾਂ ਦੀ ਰਹਿਤ ਮਰਿਆਦਾ ਦਾ ਤਲਵਾਰ ਤਾਂ ਹਮੇਸ਼ਾ ਲਈ ਹਿੱਸਾ ਹੈ।

ਇਤਿਹਾਸ

ਪੁਰਾਤਨ ਕਾਲ

ਤਾਂਬਾ ਯੁੱਗ

ਤਲਵਾਰ ਖ਼ੰਜਰ ਦਾ ਵਿਕਸਿਤ ਰੂਪ ਹੈ ਜੋ ਕਿ ਲਗਭਗ 3000 ਈਸਵੀ ਪੂਰਵ ਮੱਧ ਪੂਰਬ ਵਿੱਚ ਸਾਹਮਣੇ ਆਉਂਦਾ ਹੈ।

ਲੋਹਾ ਯੁੱਗ

13ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹਾ ਬਹੁਤ ਆਮ ਹੋ ਗਿਆ ਅਤੇ 8ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹੇ ਦੀਆਂ ਤਲਵਾਰਾਂ ਬਹੁਤ ਆਮ ਹੋ ਗਈਆਂ।

ਤਲਵਾਰ 
ਤਲਵਾਰ ਦੇ ਵੱਖ-ਵੱਖ ਭਾਗ

ਪੰਜਾਬੀ ਸੱਭਿਆਚਾਰ ਵਿੱਚ

  • ਵਾਰਿਸ ਸ਼ਾਹ ਦੀ ਹੀਰ ਵਿੱਚ ਤਲਵਾਰ ਸੰਬੰਧੀ ਹੇਠਲੀ ਸਤਰ ਕਾਫ਼ੀ ਮਸ਼ਹੂਰ ਹੈ:

ਵਾਰਸ, ਰੰਨ, ਫਕੀਰ, ਤਲਵਾਰ, ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥[1]

ਨੋਟ

    1.^ ਸ਼ੇਖ਼ ਸਾਦੀ ਨੇ "ਗੁਜ਼ਸ਼ਤ" ਦੀ ਜਗ੍ਹਾ "ਗੁਸਸਤ" ਵਰਤਿਆ ਹੈ ਜਿਸਦਾ ਅਰਥ ਹੈ "ਮੁੱਕ ਜਾਣਾ" ਜਾਂ "ਹੱਥੋਂ ਨਿੱਕਲ ਜਾਣਾ" ਅਤੇ ਗੁਜ਼ਸ਼ਤ ਦਾ ਅਰਥ ਹੈ "ਮਰ ਜਾਣਾ" ਜਾਂ "ਚਲੇ ਜਾਣਾ"।

ਹਵਾਲੇ

Tags:

ਤਲਵਾਰ ਇਤਿਹਾਸਤਲਵਾਰ ਪੰਜਾਬੀ ਸੱਭਿਆਚਾਰ ਵਿੱਚਤਲਵਾਰ ਨੋਟਤਲਵਾਰ ਹਵਾਲੇਤਲਵਾਰਹਥਿਆਰ

🔥 Trending searches on Wiki ਪੰਜਾਬੀ:

ਗੁਰੂ ਹਰਿਗੋਬਿੰਦਮਨੁੱਖੀ ਸਰੀਰਵਿਸ਼ਵ ਵਾਤਾਵਰਣ ਦਿਵਸਗੁਰੂ ਅਮਰਦਾਸਨਾਟ-ਸ਼ਾਸਤਰਪੰਜਾਬੀਅਤਕੰਡੋਮਪ੍ਰਸ਼ਾਂਤ ਮਹਾਂਸਾਗਰਵਿਧਾਤਾ ਸਿੰਘ ਤੀਰਸਿਕੰਦਰ ਮਹਾਨਲੂਣਾ (ਕਾਵਿ-ਨਾਟਕ)ਅਕਾਲ ਤਖ਼ਤਚਰਖ਼ਾਕਿਤਾਬਅਲਾਹੁਣੀਆਂਰਾਜ ਸਭਾਪੰਜਾਬ, ਭਾਰਤ ਦੇ ਜ਼ਿਲ੍ਹੇਗੁਰਦੁਆਰਾ ਬੰਗਲਾ ਸਾਹਿਬਕੈਨੇਡਾ ਦੇ ਸੂਬੇ ਅਤੇ ਰਾਜਖੇਤਰਮਾਈ ਭਾਗੋਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਕਲਾਗੂਰੂ ਨਾਨਕ ਦੀ ਪਹਿਲੀ ਉਦਾਸੀਅਰਸਤੂ ਦਾ ਅਨੁਕਰਨ ਸਿਧਾਂਤਸਿਹਤਗੁਰਮੀਤ ਕੌਰਵਾਰਿਸ ਸ਼ਾਹਦਸਵੰਧਪੰਛੀਲੁਧਿਆਣਾਭਗਤ ਰਵਿਦਾਸਵਿਸ਼ਵਾਸਪੰਜਾਬੀ ਲੋਕਗੀਤ18 ਅਪਰੈਲਆਸਟਰੇਲੀਆਗੁਰੂ ਨਾਨਕਮਿਸਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪਹਾੜਈਸ਼ਵਰ ਚੰਦਰ ਨੰਦਾਕਾਰੋਬਾਰਲੱਖਾ ਸਿਧਾਣਾਪੰਜਾਬੀ ਪੀਡੀਆਪਰੀ ਕਥਾਚਰਨਜੀਤ ਸਿੰਘ ਚੰਨੀਚੰਦੋਆ (ਕਹਾਣੀ)ਦੰਤ ਕਥਾਮਾਂਕੈਨੇਡਾਦੋਸਤ ਮੁਹੰਮਦ ਖ਼ਾਨਨਿਬੰਧਪਟਿਆਲਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਝੋਨੇ ਦੀ ਸਿੱਧੀ ਬਿਜਾਈਅਰਥ ਅਲੰਕਾਰਗਣਤੰਤਰ ਦਿਵਸ (ਭਾਰਤ)ਸੁਭਾਸ਼ ਚੰਦਰ ਬੋਸਬਿਰਤਾਂਤ-ਸ਼ਾਸਤਰਵਾਰਬਾਬਾ ਬੁੱਢਾ ਜੀਭਾਈ ਰੂਪ ਚੰਦਮੀਰੀ-ਪੀਰੀਮਿਲਖਾ ਸਿੰਘਗਿਆਨ ਮੀਮਾਂਸਾਕਿੱਕਲੀਕੱਪੜੇ ਧੋਣ ਵਾਲੀ ਮਸ਼ੀਨਕਿਰਨ ਬੇਦੀਪੰਜਾਬੀ ਵਿਆਹ ਦੇ ਰਸਮ-ਰਿਵਾਜ਼ਕ੍ਰਿਸ਼ਨਪੰਜਾਬੀ ਅਧਿਆਤਮਕ ਵਾਰਾਂਦਿੱਲੀਮੁਦਰਾਜੰਗਲੀ ਜੀਵ ਸੁਰੱਖਿਆਸਮਾਰਟਫ਼ੋਨਮੁਹਾਰਨੀਹਰਿਆਣਾਦਲਿਤ🡆 More