ਪੱਤਰ ਜ਼ਫ਼ਰਨਾਮਾ

ਜ਼ਫ਼ਰਨਾਮਾ (ਪਾਠ: zəfərnɑːmɑː; ਫ਼ਾਰਸੀ: ‎ظفرنامہ; ਮਤਲਬ: ਜਿੱਤ ਦਾ ਖ਼ਤ) ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ। ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਸਨੂੰ ਪਿੰਡ ਕਾਂਗੜ ਦੀ ਧਰਤੀ 'ਤੇ 1705 ਈਸਵੀ ਵਿੱਚ ਲਿਖਿਆ ਜਿਸ ਵਿਚ ਪਿੰਡ ਕਾਂਗੜ ਦਾ ਵਿਸੇਸ ਤੌਰ ਤੇ ਜਿਕਰ ਕੀਤਾ ਹੋਇਆ ਹੈ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।

ਜ਼ਫ਼ਰਨਾਮਾ
ظفرنامه
ਲੇਖਕ - ਗੁਰੂ ਗੋਬਿੰਦ ਸਿੰਘ
ਪੱਤਰ ਜ਼ਫ਼ਰਨਾਮਾ
ਮੂਲ ਰਚਨਾ ਦੀ ਭਾਈ ਦਇਆ ਸਿੰਘ ਦੁਆਰਾ ਤਿਆਰ ਕੀਤੀ ਕਾਪੀ ਦੇ ਫੋਲੀਓ
ਲਿਖਤ1705
ਦੇਸ਼ਮੁਗ਼ਲ ਸਾਮਰਾਜ (ਅਜੋਕੇ ਦਿਨ ਭਾਰਤ)
ਭਾਸ਼ਾਫ਼ਾਰਸੀ
ਵਿਸ਼ਾਯੁੱਧ, ਧਰਮ, ਨੈਤਿਕਤਾ ਅਤੇ ਨਿਆਂ
ਸ਼ੈਲੀਧਰਮ, ਪੱਤਰ
ਲਾਈਨਾਂ111 ਪੈਰ੍ਹੇ
ਇਸਤੋਂ ਪਹਿਲਾਂਚਰਿਤ੍ਰੋਪਖਯਾਨ
ਇਸਤੋਂ ਬਾਅਦਹਿਕਾਇਤਾਂ

ਜ਼ਫ਼ਰਨਾਮੇ ਦਾ ਇਤਹਾਸ

ਜ਼ਫ਼ਰਨਾਮਾ ਦਾ ਸ਼ਾਬਦਿਕ ਅਰਥ ਹੈ ਜਿੱਤ ਦਾ ਖ਼ਤ। ਗੁਰੂ ਗੋਬਿੰਦ ਸਿੰਘ ਨੇ ਇਸਨੂੰ ਮੂਲ ਤੌਰ 'ਤੇ ਫਾਰਸੀ ਵਿੱਚ, ਮਹਿੰਦਰ ਸਿੰਘ ਨੇ ਪੰਜਾਬੀ ਵਿੱਚ ਅਤੇ ਸਰਿੰਦਰ ਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਕੀਤਾ ਹੈ। ਕੁੱਝ ਸਮਾਂ ਪੂਰਵ ਨਵਤੇਜ ਸਿੰਘ ਸਰਨ ਨੇ ਵੀ ਇਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਇਸ ਪੱਤਰ ਵਿੱਚ ਫਾਰਸੀ ਵਿੱਚ ਕੁਲ 111 ਕਾਵਿ-ਪਦ (ਸ਼ੇਅਰ) ਹਨ। ਜ਼ਫ਼ਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਬਹਾਦਰੀ ਅਤੇ ਸੂਰਮਗਤੀ ਨਾਲ ਗੜੁਚ ਆਪਣੀ ਲੜਾਈਆਂ ਅਤੇ ਕਾਰਜਾਂ ਦਾ ਰੋਮਾਂਚਕਾਰੀ ਵਰਣਨ ਕੀਤਾ ਹੈ। ਇਸ ਪੱਤਰ ਵਿੱਚ ਇੱਕ-ਇੱਕ ਲੜਾਈ ਦਾ ਵਰਣਨ ਕਿਸੇ ਵਿੱਚ ਵੀ ਨਵਜੀਵਨ ਦਾ ਸੰਚਾਰ ਕਰਨ ਲਈ ਸਮਰੱਥ ਹੈ। ਇਸ ਵਿੱਚ ਖਾਲਸਾ ਪੰਥ ਦੀ ਸਥਾਪਨਾ, ਆਨੰਦਪੁਰ ਸਾਹਿਬ ਛੱਡਣਾ, ਫਤਿਹਗੜ ਦੀ ਘਟਨਾ, ਚਾਲ੍ਹੀ ਸਿੱਖਾਂ ਦੀ ਸ਼ਹੀਦੀ, ਦੋ ਗੁਰੂ ਪੁੱਤਾਂ ਦਾ ਦੀਵਾਰ ਵਿੱਚ ਚਿਣਵਾਏ ਜਾਣ ਅਤੇ ਚਮਕੌਰ ਦੇ ਸੰਘਰਸ਼ ਦਾ ਵਰਣਨ ਹੈ। ਇਸ ਵਿੱਚ ਮਰਾਠੇ ਅਤੇ ਰਾਜਪੂਤਾਂ ਦੁਆਰਾ ਔਰੰਗਜੇਬ ਦੀ ਕਰਾਰੀ ਹਾਰ ਦਾ ਸਮਾਚਾਰ ਵੀ ਸ਼ਾਮਿਲ ਕੀਤਾ ਗਿਆ ਹੈ। ਨਾਲ ਹੀ ਗੁਰੂ ਗੋਬਿੰਦ ਸਿੰਘ ਨੇ ਔਰੰਗਜੇਬ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਹਨਾਂ ਨੇ ਪੰਜਾਬ ਵਿੱਚ ਉਸ ਦੀ (ਔਰੰਗਜੇਬ ਦੀ) ਹਾਰ ਦੀ ਪੂਰੀ ਵਿਵਸਥਾ ਕਰ ਲਈ ਹੈ।

ਨਮੂਨੇ ਦੇ ਸ਼ੇਅਰ

ਖ਼ੁਸ਼ਸ ਸ਼ਾਹਿ ਸ਼ਾਹਾਨ ਔਰੰਗਜ਼ੇਬ॥
ਕਿ ਚਾਲਾਕ ਦਸਤੁ ਅਸਤੁ ਚਾਬੁਕ ਰਕੇਬ॥੮੯॥

ਚਿ ਹੁਸਨਲ ਜਮਾਲਸਤੁ ਰੌਸ਼ਨ ਜ਼ਮੀਰ ॥
ਖ਼ੁਦਾਵੰਦ ਮੁਲਕ ਅਸਤੁ ਸਾਹਿਬ ਅਮੀਰ ॥੯੦॥

ਕਿ ਬਖ਼ਸ਼ਿਸ਼ ਕਬੀਰ ਅਸਤੁ ਦਰ ਜੰਗ ਕੋਹ ॥
ਮਲਾਯਕ ਸਿਫ਼ਤ ਚੂੰ ਸੁਰੱਯਾ ਸ਼ਿਕੋਹ ॥੯੩॥

ਬਬੀਂ ਕੁਦਰਤਿ ਨੇਕ ਯਜ਼ਦਾਨਿ ਪਾਕ॥
ਕਿ ਅਜ਼ ਯਕ ਬ ਦਹ ਲੱਕ ਰਸਾਨਦ ਹਲਾਕ॥੯੭॥

ਚਿਹ ਦੁਸ਼ਮਨ ਕੁਨਦ ਮਿਹਰਬਾਨ ਅਸਤ ਦੋਸਤ॥
ਕਿ ਬਖ਼ਸ਼ਿੰਦਗੀ ਕਾਰ-ਬਖ਼ਸ਼ਿੰਦਹ ਓਸਤ॥੯੮॥

ਹਰਾਂ ਕਸ ਕਿ ਓ ਰਾਸਤ ਬਾਜ਼ੀ ਕੁਨਦ॥
ਰਹੀਮੇ ਬਰੋ ਰਹਮ ਸਾਜ਼ੀ ਕੁਨਦ ॥੧੦੧॥

ਇਹ ਵੀ ਦੇਖੋ

ਹਵਾਲੇ

ਬਾਹਰੀ ਲਿੰਕ

Tags:

ਪੱਤਰ ਜ਼ਫ਼ਰਨਾਮਾ ਜ਼ਫ਼ਰਨਾਮੇ ਦਾ ਇਤਹਾਸਪੱਤਰ ਜ਼ਫ਼ਰਨਾਮਾ ਨਮੂਨੇ ਦੇ ਸ਼ੇਅਰਪੱਤਰ ਜ਼ਫ਼ਰਨਾਮਾ ਇਹ ਵੀ ਦੇਖੋਪੱਤਰ ਜ਼ਫ਼ਰਨਾਮਾ ਹਵਾਲੇਪੱਤਰ ਜ਼ਫ਼ਰਨਾਮਾ ਬਾਹਰੀ ਲਿੰਕਪੱਤਰ ਜ਼ਫ਼ਰਨਾਮਾ1705w:Help:IPA for Englishਅਹਿਮਦਨਗਰਔਰੰਗਜ਼ੇਬਗੁਰੂ ਗੋਬਿੰਦ ਸਿੰਘਫ਼ਾਰਸੀਫ਼ਾਰਸੀ ਭਾਸ਼ਾਭਾਈ ਦਇਆ ਸਿੰਘਭਾਈ ਧਰਮ ਸਿੰਘਮੁਗ਼ਲ ਸਾਮਰਾਜਸਿੱਖ

🔥 Trending searches on Wiki ਪੰਜਾਬੀ:

ਨਿਕੋਲੋ ਮੈਕਿਆਵੇਲੀਹਰਿਆਣਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਿੰਘ ਸਭਾ ਲਹਿਰਬਾਬਾ ਫਰੀਦਵਾਲੀਬਾਲਪਾਕਿਸਤਾਨਪਾਣੀਐਥਨਜ਼ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਪੰਜਾਬ ਦੇ ਲੋਕ-ਨਾਚਏਡਜ਼ਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪੁਆਧੀ ਉਪਭਾਸ਼ਾਅਨੰਦਪੁਰ ਸਾਹਿਬਬੱਚੇਦਾਨੀ ਦਾ ਮੂੰਹਯੂਰਪਟੀਚਾਪੰਜਾਬੀ ਸੱਭਿਆਚਾਰਨਵਾਬ ਕਪੂਰ ਸਿੰਘਸਮਾਜਕ ਪਰਿਵਰਤਨਇਕਾਂਗੀਧਨੀ ਰਾਮ ਚਾਤ੍ਰਿਕਪੰਜਾਬ ਦੀ ਰਾਜਨੀਤੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬ ਦੀ ਲੋਕਧਾਰਾਪੂਰਾ ਨਾਟਕਪਰਵਾਸੀ ਪੰਜਾਬੀ ਨਾਵਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਟਰੱਕਔਰਤਸਾਹਿਤ ਅਤੇ ਮਨੋਵਿਗਿਆਨਅਨੁਕਰਣ ਸਿਧਾਂਤਤਾਪਸੀ ਮੋਂਡਲਸਾਂਚੀਅੰਮ੍ਰਿਤਾ ਪ੍ਰੀਤਮਪੰਜਾਬ ਦਾ ਇਤਿਹਾਸਜਨ-ਸੰਚਾਰਸੂਫ਼ੀ ਸਿਲਸਿਲੇਦਸਮ ਗ੍ਰੰਥਮਕਲੌਡ ਗੰਜਅਬਰਕਸ਼ਬਦਕੋਸ਼ਏ.ਪੀ.ਜੇ ਅਬਦੁਲ ਕਲਾਮਡਾ. ਹਰਿਭਜਨ ਸਿੰਘਸ਼ਬਦ1944ਸਿਮਰਨਜੀਤ ਸਿੰਘ ਮਾਨਮਿਸਲਪੜਨਾਂਵਸਿੱਖਫੌਂਟਭਾਰਤੀ ਸੰਵਿਧਾਨਜਪੁਜੀ ਸਾਹਿਬਹਾਸ਼ਮ ਸ਼ਾਹਪੰਜਾਬੀ ਕਹਾਣੀਸ਼ਾਹ ਹੁਸੈਨਲੋਕ ਵਿਸ਼ਵਾਸ਼ਸਾਕਾ ਚਮਕੌਰ ਸਾਹਿਬਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਲਿੰਗ (ਵਿਆਕਰਨ)ਨੌਨਿਹਾਲ ਸਿੰਘਸੰਯੁਕਤ ਰਾਜ ਅਮਰੀਕਾਮੁਜਾਰਾ ਲਹਿਰਦੋਹਿਰਾ ਛੰਦਸਿੱਖੀਝਾਂਡੇ (ਲੁਧਿਆਣਾ ਪੱਛਮੀ)ਡੋਗਰੀ ਭਾਸ਼ਾਸਿੱਧੂ ਮੂਸੇਵਾਲਾਭਾਈ ਵੀਰ ਸਿੰਘਪੁਆਧੀ ਸੱਭਿਆਚਾਰਗੁਰੂ ਹਰਿਗੋਬਿੰਦਗਾਮਾ ਪਹਿਲਵਾਨਦਿੱਲੀ ਸਲਤਨਤਉਲੰਪਿਕ ਖੇਡਾਂਕਿਲੋਮੀਟਰ ਪ੍ਰਤੀ ਘੰਟਾਮੈਨਹੈਟਨ🡆 More