ਪੰਜਾਬੀ ਅਧਿਆਤਮਕ ਵਾਰਾਂ

ਵਾਰ ਸ਼ਬਦ ਬਾਰੇ ਵੱਖ-ਵੱਖ ਕਵੀਆਂ ਨੇ ਵੱਖ-ਵੱਖ ਅਨੁਮਾਨ ਲਗਾਏ ਹਨ। ਪਰ ਪੰਜਾਬੀ ਸਾਹਿਤ ਵਿੱਚ ਵਾਰ ਦਾ ਜਨਮ ਕਿਵੇਂ ਹੋਇਆ ਇਸ ਬਾਰੇ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ। “ਹੋਰ ਅਨੇਕਾਂ ਪੰਜਾਬੀ ਸ਼ਬਦਾਂ ਵਾਂਗ ਲਫ਼ਜ਼ ‘ਵਾਰ` ਵੀ ਸੰਸਕ੍ਰਿਤ ਬੋਲੀ ਵਿਚੋਂ ਆਪਣੇ ਅਸਲੀ ਰੂਪ ਵਿੱਚ ਹੀ ਪੰਜਾਬੀ ਬੋਲੀ ਵਿੱਚ ਟਿਕਿਆ ਆ ਰਿਹਾ ਹੈ।”

ਵਾਰ

ਪੰਜਾਬੀ ਵਿੱਚ ਵਾਰ ਉਸ ਕਵਿਤਾ ਨੂੰ ਅਖੀਦਾ ਜਿਸ ਵਿੱਚ ਕਿਸੇ ਸੂਰਮੇ ਦਾ ਰਣ-ਭੂਮੀ ਆਦਿਕ ਵਿੱਚ ਦਿਖਾਏ ਸੂਰਮਤਾ ਦੇ ਕਿਸੇ ਕਰਤੱਬ ਦਾ ਜ਼ਿਕਰ ਹੁੰਦਾ ਹੈ। ਅਸਲ ਵਿੱਚ “ਵਾਰ ਪਾਉੜੀ ਛੰਦ ਵਿੱਚ ਲਿਖੀ ਗਈ ਵਾਰਤਾ ਹੁੰਦੀ ਹੈ। ਜਿਸ ਵਿੱਚ ਯੁੱਧ ਦੇ ਵਰਣਨ ਤੋਂ ਇਲਾਵਾ ਨਾਇਕ ਦਾ ਜਸ ਤੇ ਵਡਿਆਈ ਦੱਸ ਕੇ ਲੋਕਾਂ ਨੂੰ ਉਤਸਾਹਿਤ ਕੀਤਾ ਗਿਆ ਹੈ। ਰਚਨਾ ਬੀਰ-ਰਸੀ ਹੋਣ ਦੇ ਨਾਲ-ਨਾਲ ਲੈ ਆਤਮਕ/ਗੀਤਆਤਮਕ ਢੰਗ ਨਾਲ ਗਾਈ ਜਾਣ ਵਾਲੀ ਹੁੰਦੀ ਹੈ।”

ਇਤਿਹਾਸਕ ਪਿਛੋਕੜ

ਪੰਜਾਬ ਦੇਸ਼ ਜਿੰਨਾ ਹੀ ਪੁਰਾਣਾ ਪੰਜਾਬੀ ਵਾਰ ਦਾ ਇਤਿਹਾਸ ਹੈ। ਪੰਜਾਬ ਸਰਹੱਦੀ ਸੂਬਾ ਰਿਹਾ। ਹਮਲਾਵਾਰਾਂ ਨੂੰ ਮੂੰਹ ਤੋੜ ਜਵਾਬ ਦੇਣ ਤੇ ਦੇਸ ਖਾਤਰ ਮਰਨ ਵਾਲਿਆਂ ਦੀ ਮਹਿਮਾ ਸਮੇਂ ਵਾਰਾਂ ਗਾਈਆਂ। ਯਕੀਨਨ “ਪੂਰਬ ਕਾਲ ਵਿੱਚ ਵਾਰਾਂ ਲਿਖੀਆਂ ਗਈਆਂ ਹੋਣਗੀਆ ਪਰ ਇਸ ਕਾਲ ਦੇ ਕਿੱਸਿਆ ਵਾਂਗ ਵਾਰਾਂ ਵੀ ਸਮੇਂ ਦੀ ਬੁੱਕਲ ਵਿੱਚ ਗੁਆਚ ਗਈਆ।” ਪਰ ਉਸ ਸਮੇਂ ਦੇ ਅਸ਼ਾਂਤ ਮਾਹੌਲ ਕਾਰਨ ਸਾਡੇ ਤੱਕ ਨਾ ਪੁੱਜੀਆਂ। ਵਾਰਾਂ ਦੋ ਪ੍ਰਕਾਰ ਦੀ ਮਿਲਦੀਆਂ ਹਨ (1) ਲੋਕ ਵਾਰਾਂ ਤੇ ਅਧਿਆਤਮਕ ਵਾਰਾਂ। ਲੋਕ ਵਾਰਾਂ ਵਿੱਚ ਕੁੱਲ 9 ਵਾਰਾਂ ਹਨ ਜਿੰਨ੍ਹਾਂ ਵਿਚੋਂ 3 ਨਾਨਕ ਕਾਲ ਦੇ ਸਮੇਂ ਵਿੱਚ ਆਉਂਦੀਆਂ ਹਨ।

ਅਧਿਆਤਮਕ ਵਾਰਾਂ

ਅਧਿਆਤਮਕ ਵਾਰਾਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੀ ਵਾਰ ‘ਆਸਾ ਦੀ ਵਾਰ` ਤੋਂ ਹੋਇਆ। ਇੰਨਾ ਦਾ ਸਮਾਂ 15 ਵੀਂ ਸਦੀ ਦਾ ਅੰਤ 16 ਵੀ ਸਦੀ ਦਾ ਆਰੰਭ ਕਿਹਾ ਜਾ ਸਕਦਾ ਹੈ। ਗੁਰਮੁਖ ਤੇ ਮਨਮੁਖ ਦੇ ਸਮਾਜਿਕ ਅਤੇ ਨੈਤਿਕ ਉਸਾਰ ਵਿਚਲਾ ਪਰਸਪਰ ਸੰਬੰਧ ਇੰਨ੍ਹਾਂ ਵਾਰਾਂ ਦੇ ਕੇਂਦਰ ਬਿੰਦੂ ਹੈ। ਮਨੁੱਖ ਜਦੋਂ ਵਿਨਾਸ ਵੱਲ ਜਾਣ ਦਾ ਕੁਰਾਹਾ ਅਖਤਿਆਰ ਕਰਦਾ ਹੈ ਤਾਂ ਇਸ ਰੁਝਾਨ ਦੇ ਖੰਡਨ ਲਈ ਮਹਾਂ ਪੁਰਸ਼ਾਂ ਵੱਲੋਂ ਅਧਿਆਤਮਕ ਵਾਰਾਂ ਦੀ ਰਚਨਾ ਕੀਤੀ ਗਈ। “ਪੰਜਾਬੀ ਵਿੱਚ ਵਾਰ ਕਾਵਿ-ਵਿਧਾ ਗੁਰੂ ਸਾਹਿਬਾਨਾਂ ਨੇ ਹੋਂਦ ਵਿੱਚ ਲਿਆਂਦੀ। ਉਹਨਾਂ ਦੁਆਰਾ ਰਚਿਤ 22 ਅਧਿਆਤਮਕ ਵਾਰਾਂ ਗੁਰੂ ਗ੍ਰੰਥ ਵਿੱਚ ਸੰਕਲਿਤ ਹਨ।” ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਵਾਰਾਂ ਨੂੰ ਹੇਠ ਲਿਖੀ ਸ਼ਾਰਣੀ ਅਨੁਸਾਰ ਸਮਝਿਆ ਜਾ ਸਕਦਾ ਹੈ। ਜਿਵੇਂ:- “ਕਰਤਾਵਾਰ ਦਾ ਨਾਮਰਾਗਪਾਉੜੀਆਂਸ਼ਲੋਕਧੁਨੀਆਂ

  1. ਸ੍ਰੀ ਗੁਰੂ ਨਾਨਕ ਦੇਵ ਜੀਮਲਾਰ ਦੀ ਵਾਰਮਲਾਰ ਰਾਗ2858ਰਾਣੈ ਕੈਲਾਸ ਤਥਾ ਮਾਲਦੇ ਕੀ ਧੁਨੀ
  2. ਮਾਝ ਦੀ ਵਾਰਮਾਝ ਰਾਗ2763ਮੁਲਕ ਮਰੀਦ ਤਥਾ ਚੰਦ੍ਰਹੜਾ ਸੋਹੀਆ
  3. ਆਸਾ ਦੀ ਵਾਰਆਸਾ ਰਾਗ2464ਟੁੰਡੇ ਅਸਰਜੇ ਕੀ ਧੁਨੀ ਗਾਵਣੀ।
  4. ਸ੍ਰੀ ਗੁਰੂ ਅਮਰਦਾਸ ਜੀਗੂਜਰੀ ਕੀ ਵਾਰਗੂਜਰੀ ਰਾਗ2244ਸਿਕੰਦਰ ਇਬਰਾਹਿਮ ਦੀ ਵਾਰ ਧੁਨੀ ਗਾਵਣੀ
  5. ਸੂਹੀ ਕੀ ਵਾਰਸੂਹੀ ਰਾਗ2047¿
  6. ਰਾਮਕਲੀ ਕੀ ਵਾਰਰਾਮਕਲੀ ਰਾਗ2152ਜੋਧੇ ਪੂਰਬਈ ਕੀ ਧੁਨੀ ਗਾਵਣੀ
  7. ਮਾਰੂ ਕੀ ਵਾਰਮਾਰੂ ਰਾਗ2247¿
  8. ਸ੍ਰੀ ਗੁਰੂ ਰਾਮਦਾਸ ਜੀਸ੍ਰੀ ਰਾਗ ਕੀ ਵਾਰਸ੍ਰੀ ਰਾਗ2142¿
  9. ਗਾਉੜੀ ਕੀ ਵਾਰਗਾਉੜੀ ਰਾਗ3368¿
  10. ਬਿਹਾ ਗੜੇ ਕੀ ਵਾਰਬਿਹਾਗੜੇ ਰਾਗ2143¿
  11. ਵਹਡੰਸ ਕੀ ਵਾਰਵਹਡੰਸ ਰਾਗ2143ਲਾਲਾ ਬਹਿਲੀਮਾਂ ਕੀ ਧੁਨੀ ਗਾਵਣੀ
  12. ਸੋਰਠ ਕੀ ਵਾਰਸੋਰਠ ਰਾਗ2958¿
  13. ਬਿਲਾਵਲ ਕੀ ਵਾਰਬਿਲਾਵਲ ਰਾਗ1327¿
  14. ਸਾਰੰਗ ਕੀ ਵਾਰਸਾਰੰਗ ਰਾਗ3674ਰਾਇ ਮਹਮੇ ਹਸਨੇ ਕੀ ਧੁਨੀ ਗਾਵਣੀ
  15. ਕਾਨੜੇ ਕੀ ਵਾਰਕਾਨੜੇ ਰਾਗ1530ਮੂਸੇ ਕੀ ਵਾਰ ਧੁਨੀ ਗਾਵਣੀ
  16. ਸ੍ਰੀ ਗੁਰੂ ਅਰਜਨ ਦੇਵ ਜੀਗਾਉੜੀ ਕੀ ਵਾਰਗਾਉੜੀ ਰਾਗ2142ਰਾਇ ਕਮਾਲ ਮੌਜ ਦੀ ਕੀ ਵਾਰ ਦੀ ਧੁਨੀ
  17. ਗੂਜਰੀ ਕੀ ਵਾਰਗੂਜਰੀ ਰਾਗ2142¿
  18. ਜੈਤਸਰੀ ਕੀ ਵਾਰਜੈਤਸਰੀ ਰਾਗ2040¿
  19. ਰਾਮਕਲੀ ਕੀ ਵਾਰਰਾਮਕਲੀ ਰਾਗ2244¿
  20. ਮਾਰੂ ਕੀ ਵਾਰਮਾਰੂ ਰਾਗ2369¿
  21. ਬਸੰਤ ਕੀ ਵਾਰਬਸੰਤ ਰਾਗ03¿¿
  22. ਸੱਤੇ ਬਲਵੰਡ ਕੀ ਵਾਰਰਾਮਕਲੀ ਦੀ ਵਾਰ ਰਾਮਕਲੀ ਰਾਗ08¿¿
  23. ਰਾਇ ਬਲਵੰਡਿ
  24. ਤਥਾ ਸੱਤਾ ”

ਅਧਿਆਤਮਕ ਵਾਰਾਂ ਦਾ ਵਿਸ਼ਾ

ਅਧਿਆਤਮਕ ਵਾਰਾਂ ਵਿੱਚ ਵਿਸ਼ਾ ਕੇਂਦਰ ਵਿੱਚ ਪ੍ਰਮਾਤਮਾ ਨੂੰ ਲੈਂਦਾ ਹੈ। ਗੁਰੂ ਨਾਨਕ ਕਾਲ ਵਿੱਚ ਵਾਰ ਅਤਿਅੰਤ ਲੋਕ ਪ੍ਰਿਅ ਕਾਵਿ ਪ੍ਰੰਪਰਾ ਸੀ। ਅਧਿਆਤਮਕ ਵਾਰਾਂ ਵਿਚਲਾ ਮਹਾਂ ਨਾਇਕ ਪ੍ਰਮਾਤਮਾ ਹੈ। ਵਾਰਾਂ ਵਿੱਚ ਉਸ ਦੀ ਉਸਤਿਤ ਅਨੇਕਾਂ ਢੰਗਾਂ ਨਾਲ ਕੀਤੀ ਗਈ ਹੈ। ਉਸ ਸਮੇਂ ਵਾਰਾਂ ਨੂੰ ਢਾਡੀਆ/ਮਰਾਸੀਆਂ ਦੁਆਰਾ ਗਾਇਆ ਜਾਂਦਾ ਸੀ। ਇਨ੍ਹਾਂ ਵਿੱਚ ਟੱਕਰ ਨੇਕੀ ਤੇ ਵਦੀ ਦੀ ਹੰੁਦੀ ਹੈ। ਮਨੁੱਖੀ ਆਤਮਾ ਨੂੰ ਪਰਮ ਆਤਮਾ ਨਾਲ ਮੇਲਣ ਲਈ ਆਪਣੇ ਅੰਦਰਲੀ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ ਆਦਿ ਰੁਚੀਆਂ ਨਾਲ ਯੁੱਧ ਕਰਨਾ ਪੈਂਦਾ ਹੈ। ਅੰਤ ਜਿੱਤ ਨੇਕੀ ਦੀ ਹੰੁਦੀ ਹੈ। ਇਨ੍ਹਾਂ ਵਾਰਾਂ ਵਿੱਚ ਜੀਵਨ ਸੰਬੰਧੀ ਅਨੇਕਾਂ ਸਿੱਖਿਆਵਾਂ ਪੇਸ਼ ਹੁੰਦੀਆਂ ਹਨ। ਅਧਿਆਤਮਕ ਵਾਰਾਂ ਨੂੰ ਪੂਰਬ ਨਾਨਕ ਕਾਲ ਵਿੱਚ ਪ੍ਰਚਲਿਤ ਲੋਕ ਵਾਰਾਂ ਦੀਆਂ ਧੁਨਾਂ `ਤੇ ਗਾਇਆ ਜਾਂਦਾ ਹੈ। ਪਹਿਲਾ ਪਹਿਲ ਅਧਿਆਤਮਕ ਵਾਰਾਂ ਸਲੋਕਾ ਦੇ ਆਧਾਰਿਤ ਨਹੀਂ ਸਨ ਜਿਵੇਂ ‘ਆਸਾ ਦੀ ਵਾਰ` ਤੋਂ ਸੁਭਾਵਿਕ ਪਤਾ ਲੱਗ ਜਾਂਦਾ ਸੀ। “ਆਦਿ ਗ੍ਰੰਥ ਦੀ ਬੀੜ ਬੰਨਣ ਸਮੇਂ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਪੁਰਾਤਨ ਰੂਪ ਨੂੰ ਬਦਲ ਕੇ ਇਸ ਵਿੱਚ ਸ਼ਲੋਕ ਸ਼ਾਮਿਲ ਕੀਤੇ।” ਉੱਪਰੋਕਤ ਦੱਸੇ ਅਨੁਸਾਰ ਕਿ ਅਧਿਆਤਮਕ ਵਾਰਾਂ ਵਿੱਚ ਅਨੇਕਾਂ ਸਿੱਖਿਆਵਾਂ ਜੀਵਨ ਸੰਬੰਧੀ ਹਨ, ਦੀ ਉਦਾਹਰਨ ‘ਆਸਾ ਦੀ ਵਾਰ` ਵਿਚੋਂ ਦੇਖ ਸਕਦੇ ਹਾਂ। “ੳਥੈ ਸਚੋ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜ ਮਾਲਿਆ॥ ਖਾਓ ਨਾ ਪਾਇ ਅਨਿ ਕੂੜਿਆਰ ਮੁਹ ਕਾਲੈ ਦੋਜ਼ਿਕ ਚਾਲਿਆ॥” ਗੁਰੂ ਸਾਹਿਬਾਨਾਂ ਦੀਆਂ ਵਾਰਾਂ ਤੋਂ ਇਲਾਵਾ ਭਾਈ ਗੁਰਦਾਸ ਦੀਆਂ ਵਾਰਾਾਂ ਵੀ ਅਧਿਆਤਮਕ ਵਾਰਾਂ ਹਨ। ਪਰ ਇਨ੍ਹਾਂ ਦੀਆਂ ਵਾਰਾਂ ਗੁਰੂ ਗ੍ਰੰਥ ਵਿੱਚ ਦਰਜ ਨਹੀਂ ਹਨ। ਪਰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਧਿਆਤਮਕ ਵਾਰਾਂ ਦੀ ਕੂੰਜੀ ਕਿਹਾ ਜਾਂਦਾ ਹੈ। “ਭਾਈ ਗੁਰਦਾਸ ਦੁਆਰਾ ਰਚੀਆ ਗਈਆਂ 39 ਵਾਰਾਂ ਦੀ ਬੋਲੀ ਸ਼ੁੱਧ ਪੰਜਾਬੀ ਹੈ, ਜਿਹੜੀ ਸਾਡੀ ਅੱਜ ਦੀ ਭਾਸ਼ਾ ਦੇ ਬਹੁਤ ਨੇੜੇ ਹੈ।” ਗੁਰੂ ਸਾਹਿਬਾਨਾਂ ਦੀਆਂ ਵਾਰਾਂ ਪੜ੍ਹਨ ਤੋਂ ਪਹਿਲਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਨਾ ਜ਼ਰੂਰੀ ਹੈ। ਕਿਉਂਕਿ ਇਨ੍ਹਾਂ ਦੀਆਂ ਵਾਰਾਂ ਦਾ ਵਿਸ਼ਾ ਗੁਰਬਾਣੀ ਨਾਲ ਸੰਬੰਧਿਤ ਹੈ। ਤੇ ਭਾਈ ਗੁਰਦਾਸ ਦੀਆਂ ਵਾਰਾਂ ਵਧੇਰੇ ਸੌਖੀਆਂ ਸਮਝ ਵਿੱਚ ਆ ਜਾਂਦੀਆਂ ਹਨ। ਕਈ ਵਿਦਵਾਨਾਂ ਨੇ ਇਨ੍ਹਾਂ ਦੀਆਂ ਵਾਰਾਂ 40 ਮੰਨੀਆਂ ਹਨ। ਕਿਹਾ ਜਾਂਦਾ 40 ਵੀ ਵਾਰ ਇਨ੍ਹਾਂ ਦੀ ਪ੍ਰਮਾਣਿਤ ਵਾਰ ਹੈ। ਭਾਈ ਗੁਰਦਾਸ ਤੋਂ ਬਾਅਦ ਅਧਿਆਤਮਕ ਵਾਰਾਂ ਘੱਟ ਪ੍ਰਾਪਤ ਹੁੰਦੀਆਂ ਹਨ ਤੇ ਫਿਰ ਹੌਲੀ-ਹੌਲੀ ਸਮਾਂ ਬੀਤਣ ਨਾਲ ਬੀਰ ਰਸ ਤੇ ਯੁੱਧ ਦੇ ਬਿਰਤਾਂਤ ਵਾਰ ਰਚਨਾ ਦਾ ਵਸਤੂ ਬਣਨੇ ਸ਼ੁਰੂ ਹੋ ਗਏ ਸਨ। ਵਧੇਰੇ ਜਾਣਕਾਰੀ ਲਈ:-

  1. ਸਿੰਘ ਪ੍ਰੀਤ ਇੰਦਰ, ਵਾਰਾਂ ਗੁਰੂ ਰਾਮਦਾਸ: ਪੁਨਰ ਮੁਲਾਂਕਣ, ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ।
  2. ਸਿੰਗਲ ਧਰਮਪਾਲ (ਡਾ.), ਪੰਜਾਬੀ ਸਾਹਿਤ ਦਾ ਇਤਿਹਾਸ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ।
  3. ਕੌਰ ਰਾਜਬੀਰ (ਪ੍ਰੋਰ:), ਬਾਬਰਬਾਣੀ ਤੇ ਆਲਹੁਣੀਆ: ਪਾਠ ਮੂਲਕ ਵਿਸ਼ਲੇਸ਼ਣ, ਰੂਹੀ ਪ੍ਰਕਾਸ਼ਨ।
  4. ਘੁੰਮਣ ਬਿਕਰਮ ਸਿੰਘ, ਮਾਨਵਵਾਦ ਤੇ ਪੰਜਾਬੀ ਸਾਹਿਤ ਚਿੰਤਨ, ਰੂਹੀ ਪ੍ਰਕਾਸ਼ਨ।

ਹਵਾਲੇ

Tags:

ਪੰਜਾਬੀ ਅਧਿਆਤਮਕ ਵਾਰਾਂ ਵਾਰਪੰਜਾਬੀ ਅਧਿਆਤਮਕ ਵਾਰਾਂ ਇਤਿਹਾਸਕ ਪਿਛੋਕੜਪੰਜਾਬੀ ਅਧਿਆਤਮਕ ਵਾਰਾਂ ਅਧਿਆਤਮਕ ਵਾਰਾਂਪੰਜਾਬੀ ਅਧਿਆਤਮਕ ਵਾਰਾਂ ਅਧਿਆਤਮਕ ਵਾਰਾਂ ਦਾ ਵਿਸ਼ਾਪੰਜਾਬੀ ਅਧਿਆਤਮਕ ਵਾਰਾਂ ਹਵਾਲੇਪੰਜਾਬੀ ਅਧਿਆਤਮਕ ਵਾਰਾਂਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਚੀਨਬਾਜਰਾਲੰਮੀ ਛਾਲਸੁਖਮਨੀ ਸਾਹਿਬਪੰਜਾਬੀ ਇਕਾਂਗੀ ਦਾ ਇਤਿਹਾਸਪੰਜਾਬੀ ਲੋਕ ਬੋਲੀਆਂਰਸਾਇਣਕ ਤੱਤਾਂ ਦੀ ਸੂਚੀਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਪੰਜਾਬੀ ਨਾਵਲ ਦਾ ਇਤਿਹਾਸਔਰੰਗਜ਼ੇਬਸੇਰਭਾਰਤ ਦਾ ਸੰਵਿਧਾਨਸਿੱਖ ਧਰਮ ਵਿੱਚ ਮਨਾਹੀਆਂਸ਼ਿਵਰਾਮ ਰਾਜਗੁਰੂਨਾਮਸਵਰਚਾਰ ਸਾਹਿਬਜ਼ਾਦੇਵਿੱਤ ਮੰਤਰੀ (ਭਾਰਤ)ਨੇਕ ਚੰਦ ਸੈਣੀਬਾਬਾ ਜੈ ਸਿੰਘ ਖਲਕੱਟਬੇਰੁਜ਼ਗਾਰੀਸਿਹਤਅਮਰ ਸਿੰਘ ਚਮਕੀਲਾਪੰਜਾਬੀ ਵਿਕੀਪੀਡੀਆਕੋਟਲਾ ਛਪਾਕੀਖਡੂਰ ਸਾਹਿਬਮਾਰਕਸਵਾਦੀ ਸਾਹਿਤ ਆਲੋਚਨਾਹਿੰਦੂ ਧਰਮਜੈਵਿਕ ਖੇਤੀਪੰਜਾਬੀ ਸਾਹਿਤ ਦਾ ਇਤਿਹਾਸਅਨੰਦ ਸਾਹਿਬਵੱਡਾ ਘੱਲੂਘਾਰਾਇਕਾਂਗੀਪ੍ਰੇਮ ਪ੍ਰਕਾਸ਼ਆਸਾ ਦੀ ਵਾਰਰੇਖਾ ਚਿੱਤਰਮਹਿੰਦਰ ਸਿੰਘ ਧੋਨੀਮਾਰਕਸਵਾਦੀ ਪੰਜਾਬੀ ਆਲੋਚਨਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਜਨੇਊ ਰੋਗਪਾਕਿਸਤਾਨਗੁਰੂ ਹਰਿਰਾਇਇੰਟਰਸਟੈਲਰ (ਫ਼ਿਲਮ)ਨੇਪਾਲਨਾਈ ਵਾਲਾਉਪਭਾਸ਼ਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮੱਧ ਪ੍ਰਦੇਸ਼ਹਿਮਾਲਿਆਪਲਾਸੀ ਦੀ ਲੜਾਈਮੋਟਾਪਾਗਰਭਪਾਤਭਾਰਤ ਦੀ ਸੰਵਿਧਾਨ ਸਭਾਵਰ ਘਰਜਪੁਜੀ ਸਾਹਿਬਗੁਰਦੁਆਰਾ ਕੂਹਣੀ ਸਾਹਿਬਸਿੰਚਾਈਨਾਰੀਵਾਦਪੋਹਾਵਾਹਿਗੁਰੂਦਿਲਜੀਤ ਦੋਸਾਂਝਸਵਰ ਅਤੇ ਲਗਾਂ ਮਾਤਰਾਵਾਂਹਿੰਦਸਾਬਾਬਾ ਵਜੀਦਭੂਮੀਪੰਥ ਪ੍ਰਕਾਸ਼ਪਵਨ ਕੁਮਾਰ ਟੀਨੂੰਪੰਜਾਬ ਦਾ ਇਤਿਹਾਸਚਰਨ ਦਾਸ ਸਿੱਧੂਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਜਰਮਨੀਸੱਭਿਆਚਾਰਪੰਜਾਬੀ ਕੱਪੜੇਸਿੱਖ ਗੁਰੂ🡆 More