ਡੈਮੋਗਰਾਫ਼ੀ

ਡੈਮੋਗਰਾਫ਼ੀ (ਅਗੇਤਰ ਡੈਮੋ- ਤੱਕ ਪੁਰਾਤਨ ਯੂਨਾਨੀ δῆμος ਡੈਮੋਸ ਦਾ ਮਤਲਬ ਹੈ 'ਲੋਕ' ਅਤੇ '-ਗਰਾਫ਼ੀ γράφω ਗ੍ਰਾਫੋ, ਲਿਖਣਾ, ਵਰਣਨ ਕਰਨਾ ਜਾਂ ਮਾਪ) ਆਬਾਦੀ ਦਾ ਅੰਕੜਾ ਅਧਿਐਨ ਕਰਨ, (ਖਾਸ ਕਰਕੇ ਮਰਦਮਸ਼ੁਮਾਰੀ) ਦੇ ਅਧਿਐਨ ਦੀ ਪ੍ਰਣਾਲੀ ਨੂੰ ਕਹਿੰਦੇ ਹਨ।

ਡੈਮੋਗਰਾਫ਼ੀ ਅਬਾਦੀਆਂ ਦੇ ਆਕਾਰ, ਢਾਂਚੇ ਅਤੇ ਵੰਡ ਜਨਮ, ਪਰਵਾਸ, ਬੁਢਾਪੇ ਅਤੇ ਮੌਤ ਦੇ ਉਨ੍ਹਾਂ ਵਿੱਚ ਸਥਾਨਿਕ ਜਾਂ ਸਮਾਂਗਤ ਬਦੀਲੀਆਂ ਦਾ ਅਧਿਐਨ ਕਰਦੀ ਹੈ। ਇੱਕ ਬਹੁਤ ਹੀ ਆਮ ਵਿਗਿਆਨ ਦੇ ਤੌਰ ਤੇ, ਇਹ ਕਿਸੇ ਵੀ ਕਿਸਮ ਦੀ ਗਤੀਸ਼ੀਲ ਜੀਵ ਆਬਾਦੀ ਦਾ ਵਿਸ਼ਲੇਸ਼ਣ ਕਰ ਸਕਦੀ ਹੈ, ਭਾਵ ਜੋ ਸਮੇਂ ਅਤੇ ਸਥਾਨ ਦੇ ਨਾਲ ਬਦਲਦੀ ਹੈ (ਆਬਾਦੀ ਦੀ ਗਤੀਸ਼ੀਲਤਾ ਵੇਖੋ)। ਡੈਮੋਗਰਾਫ਼ਿਕਸ ਦਿੱਤੀ ਗਈ ਆਬਾਦੀ ਦੇ ਅੰਕੜਿਆਂ ਦੀ ਸ਼ੁਮਾਰੀ ਹੁੰਦੀ ਹੈ।

ਡੈਮੋਗਰਾਫ਼ਿਕ ਵਿਸ਼ਲੇਸ਼ਣ ਵਿੱਚ ਸਿੱਖਿਆ, ਕੌਮੀਅਤ, ਧਰਮ ਅਤੇ ਜਾਤੀ ਦੇ ਆਦਿ ਦੇ ਮਾਪਦੰਡਾਂ ਅਨੁਸਾਰ ਪਰਿਭਾਸ਼ਿਤ ਸਮੁੱਚੇ ਸਮਾਜ ਜਾਂ ਸਮੂਹ ਸ਼ਾਮਲ ਹੋ ਸਕਦੇ ਹਨ। ਵਿਦਿਅਕ ਸੰਸਥਾਵਾਂ ਆਮ ਤੌਰ 'ਤੇ ਡੈਮੋਗਰਾਫ਼ੀ ਨੂੰ ਸਮਾਜ ਸ਼ਾਸਤਰ ਦਾ ਖੇਤਰ ਮੰਨਦੀਆਂ ਹਨ, ਹਾਲਾਂਕਿ ਇਨ੍ਹਾਂ ਵਿੱਚ ਬਹੁਤ ਸਾਰੇ ਸੁਤੰਤਰ ਡੈਮੋਗਰਾਫ਼ੀ ਵਿਭਾਗ ਹਨ। ਧਰਤੀ ਦੀ ਜਨਸੰਖਿਆ ਸੰਬੰਧੀ ਖੋਜ ਦੇ ਅਧਾਰ ਤੇ, ਸਾਲ 2050 ਅਤੇ 2100 ਤੱਕ ਧਰਤੀ ਦੀ ਆਬਾਦੀ ਦਾ ਅਨੁਮਾਨ ਡੈਮੋਗਰਾਫ਼ਰਾਂ ਦੁਆਰਾ ਲਗਾਇਆ ਜਾ ਸਕਦਾ ਹੈ।

ਸਧਾਰਨ ਡੈਮੋਗਰਾਫ਼ੀ ਆਪਣੇਅਧਿਐਨ ਦੇ ਆਬਜੈਕਟ ਨੂੰ ਆਬਾਦੀ ਪ੍ਰਕਿਰਿਆਵਾਂ ਦੇ ਹਿਸਾਬ ਕਿਤਾਬ ਤੱਕ ਸੀਮਿਤ ਰੱਖਦੀ ਹੈ, ਜਦੋਂ ਕਿ ਸਮਾਜਿਕ ਡੈਮੋਗ੍ਰਾਫੀ ਜਾਂ ਆਬਾਦੀ ਅਧਿਐਨ ਦਾ ਵਿਸ਼ਾਲ ਖੇਤਰ ਇੱਕ ਆਬਾਦੀ ਨੂੰ ਪ੍ਰਭਾਵਤ ਕਰਨ ਵਾਲੇ ਆਰਥਿਕ, ਸਮਾਜਕ, ਸਭਿਆਚਾਰਕ ਅਤੇ ਜੀਵ-ਵਿਗਿਆਨਕ ਪ੍ਰਕਿਰਿਆਵਾਂ ਵਿਚਕਾਰ ਸਬੰਧਾਂ ਦਾ ਵਿਸ਼ਲੇਸ਼ਣ ਵੀ ਕਰਦੀ ਹੈ।

ਇਤਿਹਾਸ

ਪੁਰਾਤਨ ਜ਼ਮਾਨੇ ਵਿੱਚ ਡੈਮੋਗਰਾਫ਼ਿਕ ਵਿਚਾਰ ਮਿਲਦੇ ਹਨ, ਅਤੇ ਬਹੁਤ ਸਾਰੀਆਂ ਸਭਿਅਤਾਵਾਂ ਅਤੇ ਸਭਿਆਚਾਰਾਂ, ਜਿਵੇਂ ਕਿ ਪ੍ਰਾਚੀਨ ਯੂਨਾਨ, ਪ੍ਰਾਚੀਨ ਰੋਮ, ਚੀਨ ਅਤੇ ਭਾਰਤ ਵਿੱਚ ਮੌਜੂਦ ਸਨ। ਡੈਮੋੋਗਰਾਫ਼ੀ ਦੋ ਸ਼ਬਦ ਡੈਮੋ ਅਤੇ ਗ੍ਰਾਫੀ ਤੋਂ ਬਣਿਆ ਹੈ। ਸ਼ਬਦ ਡੈਮੋੋਗਰਾਫ਼ੀ ਆਬਾਦੀ ਦੇ ਸਮੁੱਚੇ ਅਧਿਐਨ ਦਾ ਲਖਾਇਕ ਹੈ।

ਪ੍ਰਾਚੀਨ ਯੂਨਾਨ ਵਿੱਚ, ਇਸ ਦੇ ਪਰਮਾਣ ਹੈਰੋਡੋਟਸ, ਥੂਸੀਡਾਈਡਜ਼, ਹਿਪੋਕ੍ਰਾਟੀਸ, ਐਪੀਕਿਉਰਸ, ਪ੍ਰੋਟਾਗੋਰਸ, ਪੋਲਸ, ਪਲੈਟੋ ਅਤੇ ਅਰਸਤੂ ਦੀਆਂ ਲਿਖਤਾਂ ਵਿੱਚ ਲਭੇ ਜਾ ਸਕਦੇ ਹਨ। ਰੋਮ ਵਿੱਚ, ਸਿਸੀਰੋ, ਸੇਨੇਕਾ, ਵੱਡਾ ਪਲੀਨੀ, ਮਾਰਕੁਸ, ਉਰੇਲੀਅਸ, ਐਪੀਕਟੇਟਸ, ਕੈਟੋ ਅਤੇ ਕੋਲੂਮੇਲਾ ਵਰਗੇ ਲੇਖਕਾਂ ਅਤੇ ਫ਼ਿਲਾਸਫ਼ਰਾਂ ਨੇ ਵੀ ਇਸ ਅਧਾਰ ਤੇ ਮਹੱਤਵਪੂਰਨ ਵਿਚਾਰ ਪ੍ਰਗਟ ਕੀਤੇ।

ਮੱਧ ਯੁੱਗ ਵਿਚ, ਈਸਾਈ ਚਿੰਤਕਾਂ ਨੇ ਡੈਮੋਗ੍ਰਾਫੀ ਬਾਰੇ ਕਲਾਸੀਕਲ ਵਿਚਾਰਾਂ ਦਾ ਖੰਡਨ ਕਰਨ ਲਈਬਹੁਤ ਸਾਰਾ ਸਮਾਂ ਦਿੱਤਾ। ਖੇਤਰ ਨੂੰ ਖਾਸ ਯੋਗਦਾਨ ਦੇਣ ਵਾਲੇ ਸਨ ਕੋਨਚਸ ਦੇ ਵਿਲੀਅਮ, ਲੂਕਾ ਦੀ ਬਰਥੁਲਮਈ, ਔਰੇਗਨੇ ਦੇ ਵਿਲੀਅਮ, ਪਾਗੁਲਾ ਦੇ ਵਿਲੀਅਮ, ਅਤੇ ਇਬਨ ਖ਼ਲਦੂਨ ਵਰਗੇ ਡੈਮੋਗ੍ਰਾਫੀ ਦੇ ਵਿਗਿਆਨੀ।

ਹਵਾਲੇ

Tags:

ਅੰਕੜਾ ਵਿਗਿਆਨਪੁਰਾਤਨ ਯੂਨਾਨੀਮਨੁੱਖ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਿਰਾਟ ਕੋਹਲੀਸ਼ੇਰ ਸ਼ਾਹ ਸੂਰੀਗੌਤਮ ਬੁੱਧਤੱਤ-ਮੀਮਾਂਸਾਗ੍ਰਹਿਸੰਤ ਸਿੰਘ ਸੇਖੋਂਵਾਲਿਸ ਅਤੇ ਫ਼ੁਤੂਨਾ23 ਦਸੰਬਰਗੁਰਦਿਆਲ ਸਿੰਘਗਿੱਟਾਖੋਜਬਿਧੀ ਚੰਦਵਾਰਿਸ ਸ਼ਾਹਸਿੱਖ ਧਰਮਕੋਰੋਨਾਵਾਇਰਸ ਮਹਾਮਾਰੀ 2019ਸਖ਼ਿਨਵਾਲੀਸੀ.ਐਸ.ਐਸਜਿੰਦ ਕੌਰਗੁਰੂ ਹਰਿਕ੍ਰਿਸ਼ਨਸਿੱਖਿਆਭੁਚਾਲਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਯੂਰੀ ਲਿਊਬੀਮੋਵਅਕਤੂਬਰਇਲੈਕਟੋਰਲ ਬਾਂਡਆਮਦਨ ਕਰਖੇਡਪੰਜਾਬੀ ਨਾਟਕਮਹਾਤਮਾ ਗਾਂਧੀ10 ਦਸੰਬਰਮਾਂ ਬੋਲੀਕ੍ਰਿਕਟ ਸ਼ਬਦਾਵਲੀਅਮੀਰਾਤ ਸਟੇਡੀਅਮ2015 ਹਿੰਦੂ ਕੁਸ਼ ਭੂਚਾਲਕਰਜ਼ਲੋਕ ਸਾਹਿਤਭੰਗੜਾ (ਨਾਚ)ਟਿਊਬਵੈੱਲਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਓਡੀਸ਼ਾਕਵਿ ਦੇ ਲੱਛਣ ਤੇ ਸਰੂਪਕਾਰਟੂਨਿਸਟਅੰਜੁਨਾਸੁਰ (ਭਾਸ਼ਾ ਵਿਗਿਆਨ)ਪਵਿੱਤਰ ਪਾਪੀ (ਨਾਵਲ)ਹੋਲੀਬਿਆਂਸੇ ਨੌਲੇਸ28 ਮਾਰਚਗੂਗਲ ਕ੍ਰੋਮਹਾਈਡਰੋਜਨਬਾਬਾ ਫ਼ਰੀਦਕਿੱਸਾ ਕਾਵਿਗਲਾਪਾਗੋਸ ਦੀਪ ਸਮੂਹਸਿੰਗਾਪੁਰਰਜ਼ੀਆ ਸੁਲਤਾਨਦੇਵਿੰਦਰ ਸਤਿਆਰਥੀਅਟਾਰੀ ਵਿਧਾਨ ਸਭਾ ਹਲਕਾਵਿਕੀਪੀਡੀਆਹਰੀ ਸਿੰਘ ਨਲੂਆਕਬੱਡੀਲੈਰੀ ਬਰਡਅਨੁਵਾਦਰਸ (ਕਾਵਿ ਸ਼ਾਸਤਰ)ਦਾਰਸ਼ਨਕ ਯਥਾਰਥਵਾਦਭੋਜਨ ਨਾਲੀਅਮਰੀਕੀ ਗ੍ਰਹਿ ਯੁੱਧਅਰਦਾਸਸੰਯੁਕਤ ਰਾਜ ਦਾ ਰਾਸ਼ਟਰਪਤੀਛੜਾਰੋਮਊਧਮ ਸਿਘ ਕੁਲਾਰਪੈਰਾਸੀਟਾਮੋਲਫ਼ੀਨਿਕਸਸ਼ਾਹ ਹੁਸੈਨ🡆 More