ਗਿਆਨੀ ਗੁਰਦਿੱਤ ਸਿੰਘ

ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਗਿਆਨੀ ਗੁਰਦਿੱਤ ਸਿੰਘ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ, ਉਹਨਾਂ ਚੋਟੀ ਦੇ ਕਝ ਕੁ ਵਿਦਵਾਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਰਚਨਾਵਾਂ ਸਦਕਾ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਗਿਆਨੀ ਗੁਰਦਿੱਤ ਸਿੰਘ ਜੀ, ਮੂਲ ਰੂਪ ਵਿਚ ਇਕ ਪੱਤਰਕਾਰ ਸਨ, ਪਰੰਤੂ ਇਕ ਸਿਰੜੀ ਖੋਜੀ ਦੇ ਰੂਪ ਵਿਚ, ਧਰਮ ਪ੍ਰਚਾਰਕ ਦੇ ਰੂਪ ਵਿੱਚ, ਗੁਰਮਤਿ ਅਚਾਰੀਆ, ਅਨੋਖੇ ਸ਼ੈਲੀਕਾਰ, ਸਭਿਆਚਾਰ ਵਿਗਿਆਨੀ, ਲੋਕਧਾਰਾ ਸ਼ਾਸ਼ਤਰੀ, ਉਘੇ ਸਮਾਜ ਸੇਵਕ, ਚੇਤੰਨ ਜਗਿਆਸੂ ਵਰਗੇ ਅਨੇਕਾਂ ਗੁਣ ਲੱਛਣ ਉਹਨਾਂ ਦੀ ਸ਼ਖਸ਼ੀਅਤ ਵਿਚ ਸ਼ਾਮਲ ਰਹੇ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ। ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।

ਗਿਆਨੀ ਗੁਰਦਿੱਤ ਸਿੰਘ
ਗਿਆਨੀ ਗੁਰਦਿੱਤ ਸਿੰਘ
ਜਨਮ(1923-02-24)24 ਫਰਵਰੀ 1923
ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜ਼ਿਲ੍ਹਾ ਸੰਗਰੂਰ)
ਮੌਤ17 ਜਨਵਰੀ 2007(2007-01-17) (ਉਮਰ 83)
ਕਿੱਤਾਪੱਤਰਕਾਰ, ਲੇਖਕ, ਵਾਰਤਕ ਲੇਖਕ
ਭਾਸ਼ਾਪੰਜਾਬੀ
ਵਿਸ਼ਾਸਮਾਜਕ ਸਰੋਕਾਰ
ਜੀਵਨ ਸਾਥੀਇੰਦਰਜੀਤ ਕੌਰ ਸੰਧੂ
ਬੱਚੇਰੂਪਿੰਦਰ ਸਿੰਘ
ਰਵਿੰਦਰ ਸਿੰਘ

ਜੀਵਨ

ਗੁਰਦਿੱਤ ਸਿੰਘ ਦਾ ਜਨਮ 24 ਫਰਵਰੀ 1923 ਨੂੰ (ਪਿਤਾ: ਹੀਰਾ ਸਿੰਘ ਅਤੇ ਮਾਤਾ: ਨਿਹਾਲ ਕੌਰ) ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਅੱਜਕੱਲ ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ 1944-45 ਵਿੱਚ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਇਹਨਾਂ ਨੇ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨਾਲ ਵਿਆਹ ਕੀਤਾ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਸਲਰ, ਸਰਵਿਸ ਸਿਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਪਰਸਨ ਰਹੇ ਹਨ। ਆਪ ਦਾ ਬੇਟਾ ਰੂਪਿੰਦਰ ਸਿੰਘ ਦ ਟ੍ਰਿਬਿਊਨ ਦਾ ਡਿਪਟੀ ਅਡੀਟਰ ਰਿਹਾ ਹੈ ਅਤੇ ਦੁਜਾ ਬੇਟਾ ਰਵਿੰਦਰ ਸਿੰਘ ਹੈ

ਉਨ੍ਹਾਂ ਆਪਣਾ ਪੰਜਾਬੀ ਪੱਤਰਕਾਰੀ ਦਾ ਸਫ਼ਰ 15 ਅਗਸਤ 1948 ਵਿੱਚ ‘ਪ੍ਰਕਾਸ਼’ ਅਖ਼ਬਾਰ ਸ਼ੁਰੂ ਕਰਕੇ ਕੀਤਾ ਅਤੇ ਜੀਵਨ ਦੇ ਅੰਤ ਤਕ ਪੱਤਰਕਾਰੀ ਨਾਲ ਜੁੜੇ ਰਹੇ। ਪ੍ਰਕਾਸ਼ ਤੋਂ ਇਲਾਵਾ ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਦੋ ਹੋਰ ਪੱਤਰ ‘ਜੀਵਨ ਸਾਂਝਾਂ’ ਅਤੇ ‘ਸਿੰਘ ਸਭਾ ਪੱਤ੍ਰਿਕਾ’ ਵੀ ਆਰੰਭ ਕਰ ਕੇ ਚਲਾਏ।

ਰਚਨਾਵਾਂ

ਕਵਿਤਾ

  • ਅਛੋਹ ਸਿਖਰਾਂ (1950)

ਖੋਜ ਅਤੇ ਆਲੋਚਨਾ

  • ਰਾਗ ਮਾਲਾ ਦੀ ਅਸਲੀਅਤ (1946)
  • ਪੰਜਾਬੀ ਤੇ ਗੁਰਮੁਖੀ ਲਿਪੀ ਦਾ ਸੰਖੇਪ ਇਤਿਹਾਸ
  • ਭੱਟ ਤੇ ਉਨ੍ਹਾਂ ਦੀ ਰਚਨਾ (1960)।

ਵਾਰਤਕ

  • ਮੇਰਾ ਪਿੰਡ (1961, 63, 74, 81, 95)
  • ਤਿੱਥ ਤਿਉਹਾਰ (1960)
  • ਮੇਰੇ ਪਿੰਡ ਦਾ ਜੀਵਨ (1967)

ਜੀਵਨੀਆਂ

ਸੱਭਿਆਚਾਰ ਤੇ ਇਤਿਹਾਸ

ਧਰਮ ਤੇ ਫ਼ਲਸਫਾ

  • ਜੀਵਨ ਦਾ ਉਸਰੱਈਆ—ਸ੍ਰੀ ਗੁਰੂ ਨਾਨਕ ਦੇਵ ਜੀ (1947)
  • ਸਿੱਖ ਧਾਮ ਤੇ ਸਿੱਖ ਗੁਰਦੁਆਰੇ
  • ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ: ਭਗਤ ਬਾਣੀ ਭਾਗ (1990)।

ਸਨਮਾਨ

ਹਵਾਲੇ

Tags:

ਗਿਆਨੀ ਗੁਰਦਿੱਤ ਸਿੰਘ ਜੀਵਨਗਿਆਨੀ ਗੁਰਦਿੱਤ ਸਿੰਘ ਰਚਨਾਵਾਂਗਿਆਨੀ ਗੁਰਦਿੱਤ ਸਿੰਘ ਸਨਮਾਨਗਿਆਨੀ ਗੁਰਦਿੱਤ ਸਿੰਘ ਹਵਾਲੇਗਿਆਨੀ ਗੁਰਦਿੱਤ ਸਿੰਘ

🔥 Trending searches on Wiki ਪੰਜਾਬੀ:

ਦੁਰਗਾ ਪੂਜਾਨਿਰਵੈਰ ਪੰਨੂਦਸਮ ਗ੍ਰੰਥਕਾਰਲ ਮਾਰਕਸਪੰਜਾਬ ਖੇਤੀਬਾੜੀ ਯੂਨੀਵਰਸਿਟੀਪੰਜਾਬੀ ਸੂਫ਼ੀ ਕਵੀਪੰਜਾਬੀ ਨਾਵਲ ਦੀ ਇਤਿਹਾਸਕਾਰੀਅਨੀਮੀਆਪੰਜਾਬੀ ਭਾਸ਼ਾਹਿੰਦੁਸਤਾਨ ਟਾਈਮਸਗ਼ਜ਼ਲਵੋਟ ਦਾ ਹੱਕਮਾਤਾ ਸਾਹਿਬ ਕੌਰਕਲਪਨਾ ਚਾਵਲਾਡੂੰਘੀਆਂ ਸਿਖਰਾਂਗੁਰੂ ਤੇਗ ਬਹਾਦਰਕੌਰ (ਨਾਮ)ਪੱਤਰਕਾਰੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਚੰਡੀ ਦੀ ਵਾਰਸਿੱਖ ਧਰਮ ਵਿੱਚ ਔਰਤਾਂਅਭਾਜ ਸੰਖਿਆਭਾਰਤ ਦਾ ਝੰਡਾਵਰਿਆਮ ਸਿੰਘ ਸੰਧੂਪੀਲੂਮੋਰਚਾ ਜੈਤੋ ਗੁਰਦਵਾਰਾ ਗੰਗਸਰਸੇਰਭਾਰਤ ਦੀ ਵੰਡਪੰਜਾਬੀ ਕਹਾਣੀਹੇਮਕੁੰਟ ਸਾਹਿਬਗੂਰੂ ਨਾਨਕ ਦੀ ਪਹਿਲੀ ਉਦਾਸੀਦਿਲਜੀਤ ਦੋਸਾਂਝਗੁੱਲੀ ਡੰਡਾਖੋਜਸੈਣੀਸਾਹਿਤਅੱਕਨਿਮਰਤ ਖਹਿਰਾਉਪਭਾਸ਼ਾਗੁਰੂ ਅਰਜਨਵਿਰਾਟ ਕੋਹਲੀਜਾਤਨਿਬੰਧਰਾਜ ਮੰਤਰੀਛਾਛੀਉੱਚਾਰ-ਖੰਡਸ੍ਰੀ ਚੰਦਪਾਕਿਸਤਾਨਗੁਰੂ ਹਰਿਕ੍ਰਿਸ਼ਨਵਹਿਮ ਭਰਮਲਿੰਗ ਸਮਾਨਤਾਭੰਗੜਾ (ਨਾਚ)ਵੱਡਾ ਘੱਲੂਘਾਰਾਕਿਸ਼ਨ ਸਿੰਘਸਾਹਿਬਜ਼ਾਦਾ ਜੁਝਾਰ ਸਿੰਘਏਡਜ਼ਉਪਵਾਕਜਾਮਣਅੰਤਰਰਾਸ਼ਟਰੀ ਮਹਿਲਾ ਦਿਵਸਬੁੱਧ ਧਰਮਸਦਾਮ ਹੁਸੈਨਭੱਟਾਂ ਦੇ ਸਵੱਈਏਮੁੱਖ ਮੰਤਰੀ (ਭਾਰਤ)ਸੀ++ਗੰਨਾਅੰਮ੍ਰਿਤਸਰਇੰਡੋਨੇਸ਼ੀਆਬੀਬੀ ਭਾਨੀਦੇਬੀ ਮਖਸੂਸਪੁਰੀਸਿੰਘ ਸਭਾ ਲਹਿਰਵਾਕਹਿਮਾਲਿਆਮਿਲਖਾ ਸਿੰਘਸਾਹਿਤ ਅਕਾਦਮੀ ਇਨਾਮਹਰੀ ਸਿੰਘ ਨਲੂਆ🡆 More