ਗੌਤਮ ਬੁੱਧ: ਬੁੱਧ ਧਰਮ ਦੇ ਮੋਢੀ

ਸਿਧਾਰਥ ਗੌਤਮ ਬੁੱਧ (ਸੰਸਕ੍ਰਿਤ: सिद्धार्थ गौतम बुद्ध) ਬੁੱਧ ਧਰਮ ਦੇ ਮੋਢੀ ਅਤੇ ਧਾਰਮਿਕ ਗੁਰੂ ਸਨ। ਉਹਨਾਂ ਦਾ ਜਨਮ 567 ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਸਿਧਾਰਥ ਅਤੇ ਗੋਤ ਗੌਤਮ ਸੀ। ਬੁੱਧ ਮਤ ਵਿੱਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।

ਗੌਤਮ ਬੁੱਧ
ਗੌਤਮ ਬੁੱਧ: ਬਚਪਨ, ਵਿਆਹ, ਸੱਚ ਦੀ ਖੋਜ
ਦੂਸਰੀ ਸ਼ਤਾਬਦੀ ਵਿੱਚ (ਗਾਂਧਾਰ ਸ਼ੈਲੀ ਵਿੱਚ) ਬਹੁਤ ਕਠੋਰ ਮੁਦਰਾ ਵਿੱਚ ਬਣੀ ਬੁੱਧ ਦੀ ਪ੍ਰਤੀਮਾ।
ਵਰਤਮਾਨ ਵਿੱਚ ਟੋਕੀਓ ਦੇ ਰਾਸ਼ਟਰੀ ਅਜਾਇਬ-ਘਰ ਵਿੱਚ ਹੈ।
ਜਨਮ563 ਈ० ਪੂ०
ਮੌਤ483 ਈ० ਪੂ०
ਕੁਸ਼ੀਨਗਰ, ਭਾਰਤ
ਪੇਸ਼ਾਰਾਜਕੁਮਾਰ, ਧਾਰਮਿਕ ਗੁਰੂ
ਲਈ ਪ੍ਰਸਿੱਧਬੁੱਧ ਧਰਮ ਦੇ ਮੋਢੀ
ਪੂਰਵਜਕੱਸਪਾ ਬੁੱਧ
ਵਾਰਿਸਮੈਤਰੇਈਅ

ਬਚਪਨ

ਗੌਤਮ ਦੇ ਜਨਮ ਤੋਂ ਕੇਵਲ ਇੱਕ ਹਫਤਾ ਬਾਅਦ ਹੀ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਸੀ ਪ੍ਰਜਾਪਤੀ ਗੌਤਮੀ ਨੂੰ ਸੌਂਪੀ ਗਈ, ਜੋ ਗੋਤਮ ਦੀ ਮਤਰੇਈ ਮਾਂ ਵੀ ਸੀ। ਹਿਮਾਲਿਆ ਪਰਬਤ ਦੇ ਤਰਾਈ ਦੇਸ਼ ਵਿੱਚ ਛੋਟੇ ਜਿਹੇ ਰਾਜ ਦੇ ਸਾਸ਼ਕ ਪਿਤਾ ਆਪਣੇ ਇਕਲੌਤੇ ਪੁੱਤਰ ਗੌਤਮ ਨੂੰ ਇੱਕ ਮਹਾਨ ਰਾਜਾ ਬਣਾਉਣਾ ਚਾਹੁੰਦੇ ਸਨ ਪਰ ਗੌਤਮ ਅਧਿਆਤਮਕ ਮਾਮਲਿਆਂ ਵਿੱਚ ਵਧੇਰੇ ਰੁਚੀ ਰੱਖਦਾ ਸੀ।

ਵਿਆਹ

ਸੰਸਾਰਕ ਮਾਮਲਿਆਂ ‘ਚ ਧਿਆਨ ਲਗਾਉਣ ਲਈ ਗੌਤਮ ਦਾ ਵਿਆਹ 16 ਸਾਲ ਦੀ ਉਮਰ ਵਿੱਚ ਸੁੰਦਰ ਰਾਜਕੁਮਾਰੀ ਯਸ਼ੋਧਰਾ ਨਾਲ ਕਰ ਦਿੱਤਾ ਗਿਆ ਪ੍ਰੰਤੂ ਫਿਰ ਵੀ ਉਨ੍ਹਾ ਦਾ ਮਨ ਅਧਿਆਤਮਕ ਗੱਲਾਂ ਵਲ ਹੀ ਲੱਗਾ ਰਿਹਾ। ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਰਾਹੁਲ (ਭਾਵ-ਬੰਧਨ) ਰੱਖਿਆ ਗਿਆ, ਕਿਉਂਕਿ ਗੌਤਮ ਉਸ ਨੂੰ ਨਵਾਂ ਬੰਧਨ ਸਮਝਦੇ ਸਨ।

ਸੱਚ ਦੀ ਖੋਜ

ਰਾਜਕੁਮਾਰ ਗੌਤਮ ਨੇ ਇੱਕ ਵਾਰ ਰੱਥ ਵਿੱਚ ਬੈਠ ਕੇ ਸੈਰ ਕਰਦੇ ਸਮੇਂ ਬੁੱਢੇ ਆਦਮੀ, ਰੋਗੀ ਅਤੇ ਮੁਰਦੇ ਨੂੰ ਦੇਖ ਕੇ ਇਹ ਅਨੁਭਵ ਕੀਤਾ ਕਿ ਸੰਸਾਰ ਦੁੱਖਾਂ ਦਾ ਅਤੇ ਮੁਸੀਬਤਾਂ ਦਾ ਘਰ ਹੈ ਅਤੇ ਜਨਮ ਲੈਣ ਵਾਲਾ ਕੋਈ ਵੀ ਵਿਅਕਤੀ ਬੁਢਾਪੇ, ਬਿਮਾਰੀ ਅਤੇ ਮੌਤ ਤੋਂ ਨਹੀਂ ਬਚ ਸਕਦਾ। ਫਿਰ ਗੌਤਮ ਨੇ ਇੱਕ ਪ੍ਰਸੰਨ ਚਿੱਤ ਸੰਨਿਆਸੀ ਦੇਖਿਆ, ਜੋ ਜੀਵਨ ਅਤੇ ਮਰਨ ਦੇ ਬੰਧਨਾਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਸੰਸਾਰ ਤਿਆਗ ਕੇ ਸੱਚ ਦੀ ਖੋਜ ਵਿੱਚ ਲੱਗਾ ਹੋਇਆ ਸੀ, ਇਨ੍ਹਾਂ ਚਾਰ ਦਿਸ਼ਾਵਾਂ ਦਾ ਗੌਤਮ ਬੁੱਧ ਦੇ ਮਨ ‘ਤੇ ਏਨਾ ਡੂੰਗਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਸੱਚੇ ਗਿਆਨ ਦੀ ਖੋਜ ਲਈ ਘਰ ਨੂੰ ਤਿਆਗਣ ਦਾ ਦ੍ਰਿੜ੍ਹ ਨਿਸ਼ਚਾ ਕਰ ਲਿਆ।

ਇਕ ਰਾਤ ਗੌਤਮ ਆਪਣੇ ਪੁੱਤਰ, ਪਤਨੀ ਅਤੇ ਮਹਿਲ ਨੂੰ ਛੱਡ ਕੇ ਆਪਣੇ ਘੋੜੇ ਕੰਥਕ ‘ਤੇ ਸਵਾਰ ਹੋ ਕੇ ਸੱਚਾਈ ਦੀ ਖੋਜ ਵਿੱਚ ਚੁੱਪ-ਚਾਪ ਘਰੋਂ ਚਲੇ ਗਏ। ਯੋਗ ਗੁਰੂ ਦੀ ਭਾਲ ‘ਚ ਪਹਿਲਾਂ ਰਾਜ ਗ੍ਰਹਿ ਸ਼ਹਿਰ ਦੇ ਅਲਾਰ ਅਤੇ ਕੁਦਰਨ ਵਿਦਵਾਨਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ। ਫਿਰ ਗਯਾ ਨੇੜੇ ਪੰਜ ਸਾਥੀਆਂ ਨਾਲ ਮਿਲ ਕੇ ਘੋਰ ਤਪੱਸਿਆ ਕੀਤੀ ਪਰ ਮਨ ਨੂੰ ਸ਼ਾਂਤੀ ਨਾ ਮਿਲਣ ਕਾਰਨ ਤਪੱਸਿਆ ਦਾ ਰਾਹ ਛੱਡ ਦਿੱਤਾ। ਫਿਰ ਗਯਾ ਵਿਖੇ ਨਿਰੰਜਨਾ ਨਦੀ ਦੇ ਕੰਢੇ ‘ਤੇ ਪਿੱਪਲ ਦੇ ਇੱਕ ਦਰੱਖਤ ਹੇਠ ਸਮਾਧੀ ਲਾ ਕੇ ਉਹ ਬੈਠ ਗਏ। ਗੌਤਮ ਸੱਤ ਦਿਨ ਅਤੇ ਸੱਤ ਰਾਤਾਂ ਅਖੰਡ ਸਮਾਧੀ ਵਿੱਚ ਸਥਿਰ ਰਹੇ।

ਗਿਆਨ

ਅੱਠਵੇਂ ਦਿਨ ਵਿਸਾਖ ਦੀ ਪੂਰਨਮਾਸ਼ੀ ਨੂੰ ਸੱਚੇ ਗਿਆਨ, ਅਰਥਾਤ ਬੋਧ ਦੀ ਪ੍ਰਾਪਤੀ ਹੋਈ। ਗੌਤਮ ਨੂੰ ਇਹ ਬੋਧ (ਗਿਆਨ) 35 ਵਰ੍ਹਿਆਂ ਦੀ ਉਮਰ ਵਿੱਚ ਪ੍ਰਾਪਤ ਹੋਇਆ ਸੀ। ਮਹਾਮਾਨਵ ਗੌਤਮ ਬੁੱਧ ਨੇ ਆਪਣੇ ਭਟਕਣਾ ਦੇ ਸਮੇਂ ਦੌਰਾਨ ਇੱਕ ਰੁੱਖ ਜਿਸ ਨੂੰ ਹੁਣ ਬੋਧੀ ਰੁੱਖ ਆਖਿਆ ਜਾਂਦਾ ਹੈ ਹੇਠ ਬੈਠ ਕੇ ਘੋਰ ਚਿੰਤਨ ਕੀਤਾ। ਇਸ ਚਿੰਤਨ ਤੋਂ ਬਾਅਦ ਉਹ ਇਸ ਪੱਕੇ ਨਤੀਜੇ ‘ਤੇ ਪਹੁੰਚੇ ਕਿ ਆਦਮੀ ਦੀਆਂ ਇੱਛਾਵਾਂ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹਨ। ਇਸ ਵਿਚਾਰ ’ਤੇ ਹੀ ਉਨ੍ਹਾਂ ਆਪਣੇ ਚਾਰ ਆਦਰਸ਼ ਸੱਚ ਤੇ ਅਸ਼ਟ ਮਾਰਗ ਦੀ ਰਚਨਾ ਕੀਤੀ। ਬੁੱਧ ਦੇ 2500 ਸਾਲ ਪਹਿਲਾਂ ਕਹੇ ਇਹ ਸ਼ਬਦ ਉਸ ਸਮੇਂ ਵੀ ਸਾਰਥਕ ਸਨ, ਅੱਜ ਵੀ ਉਨੇ ਹੀ ਸਾਰਥਕ ਹਨ ਅਤੇ ਆਉਣ ਵਾਲੀਆਂ ਸਦੀਆਂ ਤਕ ਸਾਰਥਕ ਰਹਿਣਗੇ ਕਿਉਂਕਿ ਬੁੱਧ ਦਰਸ਼ਨ ਵਿੱਚ ਹੀ ਇੱਕ ਅਜਿਹੀ ਗੰਭੀਰ ਤੇ ਗੁਣਾਤਮਕ ਦ੍ਰਿਸ਼ਟੀ ਹੈ। ਜਿਸਦਾ ਸਿੱਧਾ ਸੰਬੰਧ ਮਨੁੱਖ ਤੇ ਸਮਾਜਿਕ ਵਿਵਸਥਾ ਨਾਲ ਹੈ। ਬੁੱਧ ਦਾ ਪ੍ਰਲੋਕ ਲਈ ਕੋਈ ਸਰੋਕਾਰ ਨਹੀਂ। ਬੁੱਧ ਨੇ ਸਪਸ਼ਟ ਕਿਹਾ -

      ਇਹ ਦੇਵ ਆਤਮਾ, ਮਜ਼੍ਹਬ-ਧਰਮ, ਨਸਲ-ਵੰਸ਼, ਵਰਣ, ਵਰਗ, ਸਭ ਮਨੁੱਖ ਦੀ ਕਲਪਨਾ ਹੈ
        ਕਲਪਨਾ ਨੂੰ ਖਤਮ ਕੀਤਾ ਜਾ ਸਕਦਾ ਹੈ ਪਰ ਮਨੁੱਖ ਦੇ ਖਾਤਮੇ ਦਾ ਅਰਥ ਹੈ ਪਰਲੋ

ਰੌਸ਼ਨ-ਖ਼ਿਆਲੀ

ਗੌਤਮ ਨੇ ਖੋਜ ਕੀਤੀ ਕਿ ਧਿਆਨ-ਸਾਧਨਾ ਦਾ ਰਸਤਾ ਅਤਿਭੋਗ ਉੱਤੇ ਆਤਮ-ਦਮਨ ਦੋਹਾਂ ਤੋਂ ਦੂਰ ਏ. ਫੇਰ ਗੌਤਮ ਗਿਆ (ਮੌਜੂਦਾ ਬਿਹਾਰ) ਨਾਂ ਦੀ ਥਾਂ ਉੱਤੇ ਇੱਕ ਪਿੱਪਲ ਹੇਠ ਧਿਆਨ-ਸਾਧਨਾ ਕਰਨ ਲੱਗੇ. 35 ਸਾਲ ਦੀ ਉਮਰ ਵਿੱਚ ਗੌਤਮ ਨੂੰ ਰੌਸ਼ਨ-ਖ਼ਿਆਲੀ ਹਾਸਲ ਹੋਈ। ਉਸ ਦਿਨ ਤੋਂ ਬਾਅਦ ਗੌਤਮ ਦੇ ਚੇਲੇ ਉਹਨਾ ਨੂੰ ਬੁੱਧ("ਬੁੱਧ" ਮਤਲਬ ਰੌਸ਼ਨ-ਖ਼ਿਆਲ) ਕਹਿਣ ਲੱਗੇ।

ਸਫ਼ਰ ਉੱਤੇ ਸਿੱਖਿਆਵਾਂ

ਗੌਤਮ ਦੀਆਂ ਸਿੱਖਿਆਵਾਂ ਦਾ ਮੂਲ ਹੈ "ਚਾਰ ਆਰੀਆ ਸੱਚ". ਇਹਨਾਂ ਸੱਚਾਂ ਦੀ ਮੁਹਾਰਤ ਨਾਲ ਹੀ ਨਿਰਵਾਣ (ਪਾਲੀ: ਨਿੱਬਾਨ, ਪ੍ਰਾਕ੍ਰਿਤ: ਣਿੱਵਾਣ) (ਮੁਕਤੀ) ਮਿਲਦਾ ਹੈ ਜੋ ਹੇਠ ਲਿਖੇ ਹਨ:

  1. ਦੁੱਖ
  2. ਸਮੁਦਯ
  3. ਨਿਰੋਧ
  4. ਆਰੀਓ ਅਠੰਗਿਕੋ ਮੱਗੋ (ਸੰਸਕ੍ਰਿਤ: ਆਰੀਆ ਅਸ਼ਟਾਂਗ ਮਾਰਗ)

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਗੌਤਮ ਬੁੱਧ ਬਚਪਨਗੌਤਮ ਬੁੱਧ ਵਿਆਹਗੌਤਮ ਬੁੱਧ ਸੱਚ ਦੀ ਖੋਜਗੌਤਮ ਬੁੱਧ ਗਿਆਨਗੌਤਮ ਬੁੱਧ ਇਹ ਵੀ ਵੇਖੋਗੌਤਮ ਬੁੱਧ ਬਾਹਰੀ ਕੜੀਆਂਗੌਤਮ ਬੁੱਧ ਹਵਾਲੇਗੌਤਮ ਬੁੱਧਬੁੱਧ ਧਰਮਮਹਾਤਮਾ ਬੁੱਧਸਿਧਾਰਥਸੰਸਕ੍ਰਿਤ

🔥 Trending searches on Wiki ਪੰਜਾਬੀ:

ਭਾਸ਼ਾ ਵਿਗਿਆਨਪੰਜਾਬੀ ਜੀਵਨੀਮੂਲ ਮੰਤਰਪੰਜਾਬੀ ਸਾਹਿਤ ਦਾ ਇਤਿਹਾਸਜ਼ਕਿਰਿਆ-ਵਿਸ਼ੇਸ਼ਣਪੌਦਾਪੰਜਾਬੀ ਨਾਟਕਵਿਕੀਮੀਡੀਆ ਸੰਸਥਾਪ੍ਰਗਤੀਵਾਦਨਾਗਰਿਕਤਾਕਾਲੀਦਾਸਵਾਹਿਗੁਰੂਪੰਜਾਬੀ ਟੀਵੀ ਚੈਨਲਗੌਤਮ ਬੁੱਧਪ੍ਰੀਤਮ ਸਿੰਘ ਸਫ਼ੀਰਪੰਜ ਪਿਆਰੇਵਿੱਤ ਮੰਤਰੀ (ਭਾਰਤ)ਮੰਡਵੀਕਾਮਾਗਾਟਾਮਾਰੂ ਬਿਰਤਾਂਤ25 ਅਪ੍ਰੈਲਕਿਸ਼ਨ ਸਿੰਘਭਗਵਦ ਗੀਤਾਸਰਪੰਚਐਵਰੈਸਟ ਪਹਾੜਲੋਕ-ਨਾਚ ਅਤੇ ਬੋਲੀਆਂਸੀ++ਚੰਦਰਮਾਭਾਈ ਗੁਰਦਾਸਕਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਨਿਕੋਟੀਨਜਾਤਕੁਲਵੰਤ ਸਿੰਘ ਵਿਰਕਸਾਹਿਤ ਅਤੇ ਇਤਿਹਾਸਆਧੁਨਿਕਤਾਮੌੜਾਂਸਿੱਖ ਧਰਮਸੰਗਰੂਰਮਧਾਣੀਪੂਰਨ ਭਗਤਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਹਾੜੀ ਦੀ ਫ਼ਸਲਭਾਈ ਮਰਦਾਨਾਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਜੱਟਪੰਚਾਇਤੀ ਰਾਜਭੱਟਾਂ ਦੇ ਸਵੱਈਏਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਹੇਮਕੁੰਟ ਸਾਹਿਬਬਲੇਅਰ ਪੀਚ ਦੀ ਮੌਤਬੁੱਲ੍ਹੇ ਸ਼ਾਹਪੰਜਾਬੀ ਖੋਜ ਦਾ ਇਤਿਹਾਸਗੁਰੂ ਰਾਮਦਾਸਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਮਦਰ ਟਰੇਸਾਪੁਰਖਵਾਚਕ ਪੜਨਾਂਵਦਮਦਮੀ ਟਕਸਾਲਪੰਜਾਬ ਦੇ ਮੇਲੇ ਅਤੇ ਤਿਓੁਹਾਰਲਾਲਾ ਲਾਜਪਤ ਰਾਏਅਨੰਦ ਸਾਹਿਬਜੀਵਨਈਸਟ ਇੰਡੀਆ ਕੰਪਨੀਹਿੰਦੁਸਤਾਨ ਟਾਈਮਸਕੋਟ ਸੇਖੋਂਏਅਰ ਕੈਨੇਡਾਕਾਰਪਿੰਡਯੂਨਾਈਟਡ ਕਿੰਗਡਮਲੁਧਿਆਣਾਪੰਜਾਬੀ ਸੂਫ਼ੀ ਕਵੀਲੰਗਰ (ਸਿੱਖ ਧਰਮ)ਛੋਟਾ ਘੱਲੂਘਾਰਾ🡆 More