ਸੰਗਰੂਰ

ਸੰਗਰੂਰ ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਹ ਮਾਲਵਾ ਖੇਤਰ ਵਿੱਚ ਪੈਂਦਾ ਹੈ। ਸੰਗਰੂਰ ਪੁਰਾਣੇ ਸਮੇਂ ਭਾਵ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੀਂਦ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ। ਇਹ ਸ਼ਹਿਰ ਪੁਰਾਤਨ ਵਿਰਾਸਤ ਜੋਕਿ ਅਜੋਕੇ ਸਮਾਜ ਲਈ ਧਰਮ ਨਿਰਪੱਖਤਾ ਦਾ ਸਬੂਤ ਹੈ ਕਿਉਂਕਿ ਜੇਕਰ ਅਸੀਂ ਇਸ ਸ਼ਹਿਰ ਦੀ ਪੁਰਾਤਨ ਵਿਰਾਸਤ ਤੇ ਪੰਛੀ ਝਾਤ ਮਾਰੀਏ ਤਾਂ ਹਿੰਦੁਸਤਾਨ ਦੇ ਅੱਡ ਅੱਡ ਧਰਮਾਂ ਦੇ ਸੁਮੇਲ ਦਾ ਇੱਕ ਵਿਲੱਖਣ ਸਬੂਤ ਦਰਸਾਉਂਦੀ ਹੈ। ਇਹ ਸ਼ਹਿਰ ਬਹੁਤ ਵਿਕਾਸ ਕਰ ਰਿਹਾ ਹੈ।

ਸੰਗਰੂਰ
ਸ਼ਹਿਰ
ਦੇਸ਼ਸੰਗਰੂਰ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ ਜ਼ਿਲ੍ਹਾ
ਖੇਤਰ
 • ਕੁੱਲ3,685 km2 (1,423 sq mi)
ਉੱਚਾਈ
232 m (761 ft)
ਆਬਾਦੀ
 (2010)
 • ਕੁੱਲ16,54,408
 • ਰੈਂਕ1
 • ਘਣਤਾ450/km2 (1,200/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5: 30
ਪਿਨ
148001
ਟੈਲੀਫ਼ੋਨ ਕੋਡ01672
ਵੈੱਬਸਾਈਟsangrur.nic.in
ਸੰਗਰੂਰ
ਸੰਗਰੂਰ, ਪੰਜਾਬ ਦਾ ਇੱਕ ਸ਼ਹਿਰ

ਇਤਿਹਾਸ

ਸੰਗਰੂਰ, ਮਹਾਰਾਜਾ ਰਘਬੀਰ ਸਿੰਘ ਦੀ ਰਿਆਸਤ ਦੀ ਰਾਜਧਾਨੀ ਸੀ। ਉਨ੍ਹਾਂ ਨੇ ਸ਼ਹਿਰ ਦੇ ਮੁਖੀ ਵਜੋਂ ਆਪਣਾ ਕਾਰ ਭਾਰ ੩੧.੦੩.੧੮੭੪ ਨੂੰ ਸੰਭਾਲਿਆ ਅਤੇ ਆਪਣੀ ਰਿਹਾਇਸ਼ ਇਸੇ ਸ਼ਹਿਰ ਵਿੱਚ ਬਣਾਈ। ਇਹ ਉਨ੍ਹਾਂ ਦੀ ਹੀ ਰਚਨਾਤਮਕ ਕਲਪਨਾ ਸੀ, ਜਿਸ ਨਾਲ ਉਨ੍ਹਾਂ ਨੇ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਉਸਾਰਿਆ, ਜਿਸਦਾ ਬਜ਼ਾਰ ਪੱਕੀਆਂ ਦੁਕਾਨਾਂ ਵਾਲਾ ਅਤੇ ਜੈਪੁਰ ਦੇ ਬਜ਼ਾਰ ਦੇ ਅਧਾਰ ਤੇ ਬਣਿਆ ਸੀ। ਆਜ਼ਾਦੀ ਦੇ ਸਮੇਂ ਇਹ ਸ਼ਹਿਰ ਮਹਾਰਾਜਾ ਰਣਬੀਰ ਸਿੰਘ ਦੀ ਰਿਆਸਤ ਦਾ ਹਿੱਸਾ ਸੀ।

ਸੰਗਰੂਰ 
Four gates of Sangrur City

ਜਦੋਂ ਇਹ ਸ਼ਹਿਰ ਉਸਾਰਿਆ ਗਿਆ ਸੀ ਤਾਂ ਇਸ ਦੀਆਂ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਖੜੇ ਕੀਤੇ ਗਏ ਸਨ ਅਤੇ ਹਰ ਦਰਵਾਜ਼ੇ ਦੇ ਨਾਲ ਇਕੱ ਗੁਰੂਦੁਆਰਾ ਅਤੇ ਮੰਦਿਰ ਬਣਾਇਆ ਗਿਆ ਸੀ। ਸਮੇਂ ਦੇ ਨਾਲ ਉਹ ਦਰਵਾਜ਼ੇ ਤਾਂ ਢਹਿ ਗਏ ਪਰ ਉੱਥੇ ਮੌਜੂਦ ਗੁਰੂਦੁਆਰਿਆਂ ਅਤੇ ਮੰਦਿਰਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਅੱਜ ਵੀ ਇੱਕ ਮਾਲਾ ਵਿੱਚ ਮੋਤੀਆਂ ਦੀ ਤਰੁਾਂ ਪਿਰੋਇਆ ਹੋਇਆ ਹੈ। ਸ਼ਹਿਰ ਦੀ ਰੂਪਰੇਖਾ ਕੀ ਸੀ? ਵਸਨੀਕ ਸ਼ਹਿਰ ਵਾਲੀ ਚਾਰ ਦੀਵਾਰੀ ਦੇ ਅੰਦਰ ਵੱਸਦੇ ਸਨ, ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਬੁਰੀ ਨਜ਼ਰ ਸ਼ਹਿਰ ਨੂੰ ਦੇਖ ਵੀ ਸਕੇ। ਦੀਵਾਰ ਦੇ ਬਾਹਰ ਪਾਣੀ ਦਾ ਨਿਕਾਸ ਦਾ ਪੂਰਾ ਪ੍ਰਬੰਧ ਸੀ। ਚਾਰ ਦਿਸ਼ਾਵਾਂ, ਚਾਰ ਦਰਵਾਜ਼ੇ- ਪਟਿਆਲਾ ਗੇਟ ਦੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਕਾਲੀ ਦੇਵੀ ਮੰਦਿਰ, ਸੁਨਾਮੀ ਗੇਟ ਇੱਕ ਪਾਸੇ ਇੱਕ ਪਾਸੇ ਗੁਰੂਦੁਆਰਾ ਸਾਹਿਬ ਅਤੇ ਦੂਸਰੇ ਪਾਸੇ ਜਯੰਤੀ ਦੇਵੀ ਮੰਦਿਰ, ਧੂਰੀ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ, ਦੂਸਰੇ ਪਾਸੇ ਨੈਣਾ ਦੇਵੀ ਮੰਦਿਰ ਅਤੇ ਨਾਭਾ ਗੇਟ ਇੱਕ ਪਾਸੇ ਗੁਰੂਦੁਆਰਾ ਸਾਹਿਬ ਤੇ ਦੂਸਰੇ ਪਾਸੇ ਮਨਸਾ ਦੇਵੀ ਮੰਦਿਰ ਤੋਂ ਇਲਾਵਾ ਸ਼ਹਿਰ ਦੇ ਵਿੱਚਕਾਰ ਭਾਵ ਸ਼ਹਿਰ ਦੇ ਦਿਲ ਵਿੱਚ ਇੱਕ ਮਸਜਿਦ ਮੌਜੂਦ ਹੈ। ਇਹ ਜੀਂਦ ਰਿਆਸਤ ਦੀ ਵਿਲੱਖਣਤਾ ਅਤੇ ਪੁਰਾਤਨ ਸਮੇਂ ਦੀ ਧਰਮ ਨਿਰਪੱਖਤਾ ਦਾ ਇੱਕ ਪੁਖਤਾ ਸਬੂਤ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਵੀ ਤੇ ਸੇਧ ਵੀ ਲੈਣਗੀਆਂ ਕਿ ਜੇ ਧਰਮ, ਜਾਤ- ਪਾਤ, ਅਮੀਰੀ-ਗਰੀਬੀ, ਛੋਟੇ- ਵੱਡੇ ਦਾ ਫ਼ਰਕ ਕੁਦਰਤ ਦੇ ਰਚਨਹਾਰੇ ਨੇ ਨਹੀਂ ਕੀਤਾ, ਉਸ ਵੱਲੋਂ ਮਿਲੀ ਡਿਊਟੀ ਨਿਭਾ ਰਹੇ ਮਾਲਕ (ਉਸ ਸਮੇਂ ਦੇ ਬਾਦਸ਼ਾਹ) ਨੇ ਨਹੀਂ ਕੀਤਾ ਤਾ ਅਸੀਂ ਧਰਮ ਦੇ ਨਾਂ ਤੇ ਵੰਡੀਆਂ ਕਿਉਂ ਪਾ ਰਹੇ ਹਾਂ।

ਸੰਗਰੂਰ 
The temples at sangrur

ਧਰਮ ਨਿਰਪੱਖਤਾ ਦੀ ਇੱਕ ਵਿਲੱਖਣ ਉਦਾਹਰਣ ਹੈ ਬਾਬਾ ਨਗਨ ਦੀ ਸ਼ਾਹੀ ਸਮਾਧ, ਜਿੱਥੇ ਇੱਕੋ ਜਗ੍ਹਾ ਤੇ ਸਮਾਧ, ਮੰਦਿਰ ਤੇ ਗੁਰੂਦੁਆਰਾ ਮੌਜੂਦ ਹੈ ਅਤੇ ਵੱਖ- ਵੱਖ ਧਰਮਾਂ ਦੇ ਲੋਕ, ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਚਲਦੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਇਹ ਸਾਬਿਤ ਕਰਦੇ ਹਨ ਕਿ ਕਿਵੇਂ ਜਿੱਥੇ ਅੱਜ ਦੇ ਸਮੇਂ ਵਿੱਚ ਧਰਮ ਦੀ ਆੜ ਲੈ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ ਉੱਥੇ ਹੀ ਇਹ ਸਮਾਰਕ ਇਸ ਗੱਲ ਦੀ ਉੱਤਮ ਮਿਸਾਲ ਹੈ ਕਿ ਪਰਮਾਤਮਾ ਇੱਕ ਹੈ।

ਸ਼ਹਿਰ ਦੀ ਉਸਾਰੀ ਅਤੇ ਵਿਕਾਸ

ਸੰਗਰੂਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਰਾਜਾ ਰਘਬੀਰ ਸਿੰਘ ਨੇ ਜੈਪੁਰ ਦੇ ਨਕਸ਼ੇ ’ਤੇ ਇਸ ਨੂੰ ਉਸਾਰਿਆ ਸੀ। ਸ਼ਹਿਰ ਦੇ ਬਾਜ਼ਾਰ ਚੌਸਰ ਦੀ ਤਰਜ਼ ’ਤੇ ਬਣਾਏ ਗਏ ਤੇ ਵਿਚਕਾਰ ਸ਼ਾਨਦਾਰ ਫੁਹਾਰਾ ਲਾਇਆ ਗਿਆ। ਭਰਤ ਦੇ ਬਣੇ ਘੋੜਿਆਂ ਦੀਆਂ ਗਰਦਨਾਂ ਇਸ ਤਰ੍ਹਾਂ ਜੁੜੀਆਂ ਸਨ ਕਿ ਹਰ ਘੋੜੇ ਦਾ ਮੂੰਹ ਬਾਜ਼ਾਰ ਵੱਲ ਸੀ। ਸੜਕਾਂ ਦੇ ਸਿਰਿਆਂ ’ਤੇ ਲੋਹੇ ਤੇ ਲੱਕੜ ਦੇ ਦਰਵਾਜ਼ੇ ਸੰਗੀਨਾਂ ਲਾ ਕੇ ਇੰਨੇ ਮਜ਼ਬੂਤ ਬਣਾਏ ਗਏ ਕਿ ਹਾਥੀ ਦੇ ਟੱਕਰਾਂ ਮਾਰਨ ’ਤੇ ਵੀ ਨਾ ਟੁੱਟਣ ਤੇ ਇਨ੍ਹਾਂ ਦਰਵਾਜ਼ਿਆਂ ਦੇ ਨਾਂ ਉਨ੍ਹਾਂ ਸੜਕਾਂ ਨੂੰ ਜਾਂਦੇ ਕਸਬਿਆਂ ਦੇ ਨਾਵਾਂ ’ਤੇ ਰੱਖੇ ਗਏ ਸਨ। ਸ਼ਹਿਰ ਦੇ ਚਾਰੇ ਪਾਸੇ ਇੱਕ ਫਸੀਲ ਸੀ, ਜਿਸ ਦੀ ਹਿਫ਼ਾਜ਼ਤ ਆਲੇ ਦੁਆਲੇ ਬਣੀ ਨਹਿਰ ਕਰਦੀ ਸੀ। ਉਸ ਵੇਲੇ ਸੰਗਰੂਰ ਸ਼ਹਿਰ ਹੀ ਦੇਸ਼ ਦਾ ਪਹਿਲਾ ਸ਼ਹਿਰ ਸੀ, ਜਿੱਥੇ ਪਾਣੀ ਦੀ ਸਪਲਾਈ ਟੂਟੀਆਂ ਰਾਹੀਂ ਹੁੰਦੀ ਸੀ ਤੇ ਇਹ ਸਿਸਟਮ 1902 ਤੋਂ ਸੰਗਰੂਰ ਵਿੱਚ ਚਾਲੂ ਹੋਇਆ। ਇਸ ਨੂੰ ਬੰਬਾ-ਘਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਹੜਾ ਕਿ ਇਤਿਹਾਸਕ ਵਿਰਸੇ ਦਾ ਚਿੰਨ੍ਹ ਹੈ। ਰਾਜੇ ਦੀ ਸ਼ਾਹੀ ਫੌਂਡਰੀ 1876 ਵਿੱਚ ਕਾਇਮ ਕੀਤੀ ਗਈ ਸੀ, ਜਿਸ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾਂ, ਖ਼ਰਾਦਾਂ, ਚੱਕੀਆਂ, ਇੰਜਣ, ਪਾਣੀ ਕੱਢਣ ਦੇ ਪੰਪ, ਲੱਕੜ ਦੇ ਆਰੇ, ਵਾਟਰ ਵਰਕਸ ਤੇ ਖੂਹ ਕਾਇਮ ਸਨ। ਛੋਟਾ-ਮੋਟਾ ਅਸਲਾ ਵੀ ਇਸ ਸ਼ਾਹੀ ਫੌਂਡਰੀ ਵਿੱਚ ਬਣਾਇਆ ਜਾਂਦਾ ਸੀ। ਰਾਜਾ ਰਘਬੀਰ ਸਿੰਘ ਨੇ ਜਦੋਂ ਇੱਥੇ ਤੋਪਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਅੰਗਰੇਜ਼ਾਂ ਨੇ ਵਰਕਸ਼ਾਪ ਬੰਦ ਕਰਵਾ ਦਿੱਤੀ। ਸ਼ਹਿਰ ਦਾ ਬਨਾਰਸ ਬਾਗ਼ ਕਲਾ ਦਾ ਵਧੀਆ ਨਮੂਨਾ ਹੈ, ਜਿਹੜਾ ਮੁਗ਼ਲ ਇਮਾਰਤੀ ਕਲਾ ਤੇ ਰਾਜਪੂਤਾਨਾ ਕਲਾ ਦਾ ਸੁਮੇਲ ਹੈ। ਬਾਗ਼ ਦੇ ਵਿਚਕਾਰ ਬਣੀ ਸੰਗਮਰਮਰ ਦੀ ਬਾਰਾਂਦਰੀ ਆਪਣੀ ਵੱਖਰੀ ਪਛਾਣ ਰੱਖਦੀ ਹੈ।

ਸੰਗਰੂਰ 
ਸੰਗਰੂਰ ਦਾ ਰਾਜਰਾਜੇਸ਼ਵਰੀ ਮੰਦਰ

ਮੌਸਮ

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਉੱਚ ਰਿਕਾਰਡ ਤਾਪਮਾਨ °C (°F) 29.0
(84.2)
33.3
(91.9)
41.1
(106)
46.1
(115)
48.3
(118.9)
47.9
(118.2)
47.8
(118)
44.4
(111.9)
41.7
(107.1)
40.0
(104)
35.8
(96.4)
29.4
(84.9)
48.3
(118.9)
ਔਸਤਨ ਉੱਚ ਤਾਪਮਾਨ °C (°F) 18.9
(66)
21.0
(69.8)
26.0
(78.8)
34.6
(94.3)
38.8
(101.8)
39.6
(103.3)
34.9
(94.8)
32.9
(91.2)
33.4
(92.1)
32.0
(89.6)
26.4
(79.5)
20.7
(69.3)
29.9
(85.8)
ਰੋਜ਼ਾਨਾ ਔਸਤ °C (°F) 12.8
(55)
14.8
(58.6)
19.4
(66.9)
26.7
(80.1)
31.1
(88)
33.0
(91.4)
30.5
(86.9)
28.8
(83.8)
28.5
(83.3)
24.9
(76.8)
19.0
(66.2)
14.1
(57.4)
23.6
(74.5)
ਔਸਤਨ ਹੇਠਲਾ ਤਾਪਮਾਨ °C (°F) 6.7
(44.1)
8.5
(47.3)
12.8
(55)
18.8
(65.8)
23.3
(73.9)
26.2
(79.2)
26.1
(79)
24.8
(76.6)
23.4
(74.1)
17.7
(63.9)
11.6
(52.9)
7.4
(45.3)
17.3
(63.1)
ਹੇਠਲਾ ਰਿਕਾਰਡ ਤਾਪਮਾਨ °C (°F) −2.2
(28)
−1.1
(30)
1.4
(34.5)
7.1
(44.8)
11.7
(53.1)
18.0
(64.4)
17.4
(63.3)
18.0
(64.4)
15.2
(59.4)
9.4
(48.9)
0.3
(32.5)
−1.1
(30)
−2.2
(28)
ਬਰਸਾਤ mm (ਇੰਚ) 21
(0.83)
39
(1.54)
31
(1.22)
20
(0.79)
20
(0.79)
60
(2.36)
229
(9.02)
189
(7.44)
85
(3.35)
5
(0.2)
13
(0.51)
21
(0.83)
733
(28.86)
ਔਸਤ. ਵਰਖਾ ਦਿਨ (≥ 1.0 mm) 2.8 3.6 4.5 1.9 2.3 4.7 11.6 9.6 4.5 0.5 1.4 2.1 49.5
% ਨਮੀ 74 66 62 44 39 49 71 76 68 61 68 74 63
Source #1: NOAA
Source #2: India Meteorological Department (record high and low up to 2010)

ਹਵਾਲੇ

ਬਾਹਰੀ ਕੜੀਆਂ

Tags:

ਸੰਗਰੂਰ ਇਤਿਹਾਸਸੰਗਰੂਰ ਸ਼ਹਿਰ ਦੀ ਉਸਾਰੀ ਅਤੇ ਵਿਕਾਸਸੰਗਰੂਰ ਮੌਸਮਸੰਗਰੂਰ ਹਵਾਲੇਸੰਗਰੂਰ ਬਾਹਰੀ ਕੜੀਆਂਸੰਗਰੂਰਪੰਜਾਬ (ਭਾਰਤ)ਸ਼ਹਿਰ

🔥 Trending searches on Wiki ਪੰਜਾਬੀ:

ਨਾਥ ਜੋਗੀਆਂ ਦਾ ਸਾਹਿਤਪੋਸਤਸਾਰਾਗੜ੍ਹੀ ਦੀ ਲੜਾਈਵੋਟ ਦਾ ਹੱਕਮਿਆ ਖ਼ਲੀਫ਼ਾਵਕ੍ਰੋਕਤੀ ਸੰਪਰਦਾਇਸ਼ਾਹ ਹੁਸੈਨਕੰਪਿਊਟਰਕੈਨੇਡਾ ਦਿਵਸਮਸੰਦਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਮਾਤਾ ਜੀਤੋਪੰਜਾਬੀ ਕਹਾਣੀਵਿਆਹ ਦੀਆਂ ਰਸਮਾਂਯਥਾਰਥਵਾਦ (ਸਾਹਿਤ)ਸੰਤੋਖ ਸਿੰਘ ਧੀਰਭਾਰਤ ਦਾ ਝੰਡਾਅਸਾਮਚੌਪਈ ਸਾਹਿਬਪੰਛੀਪੰਜਾਬੀ ਲੋਕ ਕਲਾਵਾਂਪੰਜਾਬੀ ਆਲੋਚਨਾਪੰਜਾਬੀ ਨਾਵਲ ਦੀ ਇਤਿਹਾਸਕਾਰੀਅਧਿਆਪਕਨਿਤਨੇਮਪਾਣੀਪਤ ਦੀ ਪਹਿਲੀ ਲੜਾਈਭਗਵਾਨ ਮਹਾਵੀਰਤੀਆਂਮਹਾਤਮਾ ਗਾਂਧੀਪੰਜਾਬ ਦੇ ਮੇਲੇ ਅਤੇ ਤਿਓੁਹਾਰਨਿਮਰਤ ਖਹਿਰਾਕਾਂਗੜਮਹਾਤਮਵਿਰਾਸਤ-ਏ-ਖ਼ਾਲਸਾਧਾਰਾ 370ਮੰਡਵੀਸੋਹਣ ਸਿੰਘ ਸੀਤਲਡਾ. ਹਰਸ਼ਿੰਦਰ ਕੌਰਫੁੱਟਬਾਲਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਮਾਰਕਸਵਾਦੀ ਪੰਜਾਬੀ ਆਲੋਚਨਾਪੋਲੀਓਹਿੰਦਸਾਅਲੰਕਾਰ (ਸਾਹਿਤ)ਕਿਰਿਆ-ਵਿਸ਼ੇਸ਼ਣਭਾਰਤ ਦੀ ਵੰਡਲਿੰਗ ਸਮਾਨਤਾਕੁੱਤਾਸਫ਼ਰਨਾਮਾਜਸਬੀਰ ਸਿੰਘ ਆਹਲੂਵਾਲੀਆਕਿਰਨ ਬੇਦੀਮਹਾਨ ਕੋਸ਼ਬੋਹੜਮਹਿਮੂਦ ਗਜ਼ਨਵੀਦਿੱਲੀਸੁਰਿੰਦਰ ਕੌਰਅਰਜਨ ਢਿੱਲੋਂਪੰਜਾਬੀ ਕੈਲੰਡਰਬਚਪਨਜਾਪੁ ਸਾਹਿਬਗੁਰੂ ਅਮਰਦਾਸਰਬਿੰਦਰਨਾਥ ਟੈਗੋਰਸ਼ਬਦਕੋਸ਼ਸ੍ਰੀ ਚੰਦਬੇਰੁਜ਼ਗਾਰੀਪ੍ਰਿੰਸੀਪਲ ਤੇਜਾ ਸਿੰਘਔਰੰਗਜ਼ੇਬਪੰਜਾਬੀ ਟੀਵੀ ਚੈਨਲਚਾਰ ਸਾਹਿਬਜ਼ਾਦੇਇਨਕਲਾਬਗ਼ਜ਼ਲਡੂੰਘੀਆਂ ਸਿਖਰਾਂਗੁੱਲੀ ਡੰਡਾਸ਼ਖ਼ਸੀਅਤਅੰਤਰਰਾਸ਼ਟਰੀ ਮਹਿਲਾ ਦਿਵਸਰਾਗ ਸੋਰਠਿ🡆 More