ਐਸ. ਐਸ. ਰਾਜਾਮੌਲੀ

ਐਸ.

ਐਸ. ਰਾਜਾਮੌਲੀ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ-ਲੇਖਕ ਹੈ, ਜਿਸਨੇ "ਤੇਲੁਗੂ ਸਿਨੇਮਾ" ਤੋਂ ਸ਼ੁਰੂਆਤ ਕੀਤੀ। ਰਾਜਾਮੌਲੀ ਦੀਆਂ ਫਿਲਮਾਂ ਉਸ ਦੀ ਤਕਨੀਕੀ ਚੁਸਤੀ(ਟੈਕਨੀਕਲ ਅਗਿਲਟੀ) ਤੇ ਕਲਾ ਦਾ ਪ੍ਰਗਟਾਵਾ ਹਨ। ਰਾਜਾਮੌਲੀ ਉੱਚ ਕਲਪਨਾ(ਫੈਂਟਸੀ) ਅਤੇ ਤਕਨੀਕ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ, ਜੋ ਬਲਾਕਬਸਟਰ ਰਹੀਆਂ ਜਿਵੇਂ ਮਗਧੀਰਾ (2009), ਈਗਾ (2012) ਅਤੇ ਦੋ ਭਾਗਾਂ 'ਚ ਰਿਲੀਜ਼ 'ਬਾਹੂਬਲੀ' ਫ਼ਿਲਮ। 'ਬਾਹੂਬਲੀ' ਦਾ ਪਹਿਲਾਂ ਭਾਗ ਬਾਹੂਬਲੀ: ਦਿ ਬਿਗਨਿੰਗ ਸਾਲ 2015 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਸੇਲਸ ਇਟਰਨੈਸ਼ਨਲ ਫੈਨਟੈਸਟਿਕ ਫ਼ਿਲਮ ਫੈਸਟੀਵਲ 'ਚ ਕੀਤਾ ਅਤੇ ਦੂਸਰਾ ਭਾਗ ਬਾਹੂਬਲੀ-2: ਦਿ ਕਨਕਲਿਉਜ਼ਿਨ ਸਾਲ 2017 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਿਟਿਸ਼ ਫ਼ਿਲਮ ਇੰਸਟਿਚਿਊਟ ਚ ਕੀਤਾ। ਬਾਹੂਬਲੀ ਲੜੀ ਦੀਆਂ ਦੋਨੋਂ ਫਿਲਮਾਂ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।

ਐਸ. ਐਸ. ਰਾਜਾਮੌਲੀ
కోడూరి శ్రీశైల శ్రీ రాజమౌళి
ਐਸ. ਐਸ. ਰਾਜਾਮੌਲੀ
ਜਨਮ (1973-10-10) 10 ਅਕਤੂਬਰ 1973 (ਉਮਰ 50)
ਪੇਸ਼ਾਨਿਰਦੇਸ਼ਕ
ਸਕ੍ਰੀਨ ਰਾਇਟਰ
ਜੀਵਨ ਸਾਥੀਰਾਮਾ ਰਾਜਾਮੌਲੀ
ਵੈੱਬਸਾਈਟss-rajamouli.com

ਜੀਵਨ

ਰਾਜਾਮੌਲੀ ਕਰਨਾਟਕ ਦੇ 'ਰਾਏਚੌਰ' ਵਿੱਚ ਜੰਮਿਆ ਸੀ, ਪਰ ਉਸ ਦਾ ਜੱਦੀ ਸਥਾਨ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ਦਾ 'ਕੋਵਵਰਾ' ਨਾਂ ਦਾ ਸਥਾਨ ਰਿਹਾ ਹੈ। ਰਾਜਾਮੌਲੀ ਇੱਥੇ ਹੀ ਚੌਥੀ ਜਮਾਤ ਤੱਕ ਪੜ੍ਹਿਆ। ਰਾਜਾਮੌਲੀ ਦੇ ਪਿਤਾ ਅਤੇ ਭਰਾ 'ਫ਼ਿਲਮ ਉਦਯੋਗ' ਵਿੱਚ ਹੀ ਹਨ। ਰਾਜਾਮੌਲੀ ਨੇ ਸੰਪਾਦਕ ਕੋਟਾਗਿਰੀ ਵੈਕਾਟੇਸਬਰਾ ਰਾਓ ਦੇ ਨਾਲ ਕੁਝ ਸਮੇਂ ਤੱਕ ਸਹਾਇਕ ਦੇ ਤੌਰ 'ਤੇ ਕੰਮ ਕੀਤਾ। 'ਰਾਮਾਂ' ਨਾਲ ਵਿਆਹੇ ਰਾਜਾਮੌਲੀ ਦੇ ਦੋ ਬੱਚੇ ਹਨ। ਲੜਕੇ ਦਾ ਨਾਂ 'ਐਸ.ਐਸ. ਕਾਰਥੀਕੇਆ' ਤੇ ਇੱਕ ਗੋਦ ਲਈ ਲੜਕੀ ਦਾ ਨਾਂ 'ਐਸ. ਐਸ. ਮਾਯੋਖਾ' ਹੈ। ਪਰ ਦੋਨੋਂ ਉਸ ਦੇ ਜੈਵਿਕ ਬੱਚੇ ਨਹੀਂ। ਐਸ. ਐਸ. ਰਾਜਾਮੌਲੀ ਧਾਰਮਿਕ ਨਹੀਂ। ਇਸ ਕਰਕੇ ਉਹ ਨਾਸਤਿਕ ਹੈ।

ਨਿਰਦੇਸ਼ਿਤ ਫ਼ਿਲਮਾਂ/ਫ਼ਿਲਮੀ ਜੀਵਨ

Year Original Remake Dub
ਸਿਰਲੇਖ਼ ਭਾਸ਼ਾ ਸਿਰਲੇਖ਼ ਭਾਸ਼ਾ ਸਿਰਲੇਖ਼ ਭਾਸ਼ਾ
2001 ਸਟੂਡੈਂਟ ਨੰਬਰ-1 ਤੇਲੁਗੂ ਸਟੂਡੈਂਟ ਨੰਬਰ-1 ਤਮਿਲ ਆਜ ਕਾ ਮੁਜ਼ਿਰਮ ਹਿੰਦੀ
2003 ਸਿਮਹਾਦਰੀ (2003) ਤੇਲੁਗੂ ਗਜੇਂਦਰ ਤਮਿਲ ਥਮਰਾਜ ਏਕ ਫ਼ੌਲਾਦ ਹਿੰਦੀ
ਕ੍ਰਾਂਤੀਵੀਰਾ ਕੰਨੜ ਸਿਮਹਾਦਰੀ ਮਲਿਆਲਮ
2004 ਸੀਯੇ (2004) ਤੇਲੁਗੂ ਆਰ-ਪਾਰ-ਦਿ ਜਜਮੈਂਟ ਡੇਅ ਹਿੰਦੀ
ਚੈਲੇਂਜ ਮਲਿਆਲਮ
ਕਾਲੁਗੂ ਤਮਿਲ
2005 ਛੱਤਰਪਤੀ (2005) ਤੇਲੁਗੂ ਛੱਤਰਪਤੀ (2013) ਕੰਨੜ ਚੰਦਰਮੌਲੀ ਤਮਿਲ
ਰਿਫ਼ਿਉਜੀ (2006) ਬੰਗਾਲੀ ਹਕੂਮਤ ਕੀ ਜੰਗ ਹਿੰਦੀ
ਛੱਤਰਪਤੀ ਮਲਿਆਲਮ
2006 ਵਿਕਰਮਾਕੁਡੂ ਤੇਲਗੂ ਰਾਉਡੀ ਰਾਠੌਰ ਹਿੰਦੀ ਪ੍ਰਤਿਆਗਤ ਹਿੰਦੀ
ਸੀਰੂਥਾਈ ਤਮਿਲ ਵਿਕਰਮਾਥੀਥੀਆ ਮਲਿਆਲਮ
ਵੀਰਮਦਾਕਰੀ ਕੰਨੜ ਵਿਕਰਮ ਸਿੰਘ ਰਾਠੌਰ-IPS ਭੋਜਪੁਰੀ
ਬਿਕਰਮ ਸਿੰਘ: ਦਿ ਲੌਆਇਨ ਇਜ ਬੈਕ ਬੰਗਾਲੀ
ਉਲਟਾ ਪਲਟਾ 69 ਬੰਗਾਲੀ
(ਬੰਗਲਾਦੇਸ਼)
ਐਕਸ਼ਨ ਜੈਸਮਾਿੲਨ ਬੰਗਾਲੀ
(ਬੰਗਲਾਦੇਸ਼)
2007 ਯਮਾਡੌਂਗਾ ਤੇਲੁਗੂ ਲੋਕ-ਪਰਲੋਕ ਹਿੰਦੀ
ਯਮਰਾਜ ਉੜੀਆ
2009 ਮਗਧੀਰਾ ਤੇਲਗੂ ਯੋਧਾ- ਦਿ ਵਾਰੀਅਰ ਬੰਗਾਲੀ ਮਾਂਵੀਰਾਂ ਤਮਿਲ
ਮਗਧੀਰਾ ਹਿੰਦੀ
ਧੀਰਾ-ਦਿ ਵਾਰੀਅਰ ਮਲਿਆਲਮ
2010 ਮਰਿਆਦਾ ਰਾਮਨਾ ਤੇਲੁਗੂ ਸਨ ਆਫ਼ ਸਰਦਾਰ ਹਿੰਦੀ
ਵਾਲਾਵਨੁਕੂ ਪੁਲੁਮ ਆਯੁਧਿਅਮ ਤਮਿਲ
ਇਵਨ ਮਰਿਆਦਾਰਮਨ ਮਲਿਆਲਮ
ਫੰਡੇ ਪੋਰੀਆ ਬੋਗਾ ਕੰਡੇ ਰੇ ਬੰਗਾਲੀ
ਮਰਿਆਦਾ ਰਾਮਨਾ ਕੰਨੜ
2011 ਰਾਝਣਾਂ (ਐਕਸ਼ਨ ਸੀਕੁੈਂਸ) ਤੇਲੁਗੂ
2012 ਈਗਾ/ਨਾਨ ਈਅ ਤੇਲੁਗੂ, ਤਮਿਲ ਈਚਾ ਮਲਿਆਲਮ
ਮੱਖੀ ਹਿੰਦੀ
2015 ਬਾਹੂਬਲੀ: ਦਿ ਬਿਗਨਿੰਗ" (2015) ਤੇਲੁਗੂ, ਤਮਿਲ ਬਾਹੂਬਲੀ: ਦਿ ਬਿਗਨਿੰਗ ਹਿੰਦੀ
ਮਲਿਆਲਮ
ਫ਼ਰੈਂਚ
ਜਰਮਨ
2017 ਬਾਹੂਬਲੀ-2: ਦਿ ਕਨਕਲਿਉਜ਼ਨ ਤੇਲੁਗੂ, ਤਮਿਲ ਬਾਹੂਬਲੀ-2: ਦੀ ਕਨਕਲਿਉਜ਼ਨ ਹਿੰਦੀ
ਮਲਿਆਲਮ
ਫ਼ਰੈਂਚ
ਜਰਮਨ

ਨਿਰਦੇਸ਼ਨ ਦੀ ਅੰਤਰਰਾਸ਼ਟਰੀ ਪਹੁੰਚ

ਅੰਤਰ-ਰਾਸ਼ਟਰੀ ਪ੍ਰਸ਼ੰਸਾਮਈ ਪ੍ਰਸਿੱਧੀ

1)ਐਸ. ਐਸ. ਰਾਜਾਮੌਲੀ ਦੀ ਈਗਾ ਭਾਵ ਮੱਖੀ ਫ਼ਿਲਮ 2012 'ਚ "ਕਰੀਟੀਕਲ ਅਕਲੇਮ ਐਟ ਲਿਐਟਰੇਂਜ ਫ਼ਿਲਮ ਫੈਸਟੀਵਲ" 'ਚ ਦਿਖਾਈ। ਇਹ ਫ਼ਿਲਮ ਫੈਂਟਸੀ ਵਿਧੀ ਨਾਲ ਬਣਾਈ ਹੈ। ਿੲਸ ਫ਼ਿਲਮ ਦਾ ਤਾਮਿਲ ਵਰਜਨ 10ਵੇਂ ਚੇਨਈ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਵੱਡੇ ਪਰਦੇ(ਥਿਏਟਰ) 'ਤੇ ਦਿਖਾਇਆ ਗਿਆ।

'ਈਗਾ' ਫ਼ਿਲਮ ਮੈਡਰਿਡ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਛੇ ਪੁਰਸਕਾਰਾਂ ਲਈ ਨਾਮਜ਼ਦ ਹੋਈ। ਜਿਸ ਵਿੱਚ 'ਸਰਬੋਤਮ ਫ਼ਿਲਮ', 'ਸਰਬੋਤਮ ਸਿਨੇਮੈਟੋਗ੍ਰਾਫ਼ੀ','ਸਰਬੋਤਮ ਸੰਪਾਦਨ'(Best Editing), 'ਸਰਬੋਤਮ ਵਿਸ਼ੇਸ਼ ਪ੍ਰਭਾਵ'(Best Special Effcet),'ਸਰਬੋਤਮ ਸੰਗੀਤ ਸੰਪਾਦਨ','ਸਰਬੋਤਮ ਸੰਪਾਦਕ( Best Editor) ਤੇ ਸਰਬੋਤਮ ਸਹਾਇਕ ਅਦਾਕਾਰ' ਸ਼ਾਮਿਲ ਸਨ। 

2) 2015 ਵਿੱਚ ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ "ਬਾਹੂਬਲੀ: ਦਿ ਬਿਗਨਿੰਗ" ਵਿਸ਼ਵ ਭਰ 'ਚ ਪਹਿਲੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ।

ਰਾਸ਼ਟਰੀ ਪੱਧਰ 'ਤੇ ਖ਼ਾਸੀਅਤ

ਹਿੰਦੀ ਵਿੱਚ ਰਾਉਡੀ ਰਾਠੌਰ ਫ਼ਿਲਮ, ਜਿਸ ਵਿੱਚ ਅਕਸ਼ੈ ਕੁਮਾਰ ਤੇ ਪ੍ਰਭੂਦੇਵਾ ਮੁੱਖ ਰੂਪ 'ਚ ਅਦਾਕਾਰ ਸਨ, ਕਾਫ਼ੀ ਸਫ਼ਲ ਰਹੀ। ਇਹ ਫ਼ਿਲਮ ਰਾਜਾਮੌਲੀ ਦੀ ਤਮਿਲ ਫ਼ਿਲਮ 'ਸਿਰੂਥਾਈ' ਦਾ ਮੁੜ-ਨਿਰਮਾਣ ਕੀਤਾ ਸੀ। ਅੱਠਵੀਂ ਵਾਰ 'ਰਾਉਡੀ ਰਾਠੌਰ' ਨਾਮ ਬਣੀ ਇਹ ਫ਼ਿਲਮ ਕੰਨੜ 'ਚ "ਵੀਰਮਦਾਕਾਰੀ" ਨਾਂ ਨਾਲ ਬਣੀ ਸੀ।

  1. ਰਾਜਾਮੌਲੀ ਦੀ ਰਾਮਚਰਨ ਤੇਜਾ ਅਭਿਨੀਤ ਫ਼ਿਲਮ ਮਗਧੀਰਾ "ਤੇਲੁਗੂ ਸਿਨੇਮਾ" ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਰਹੀ।
  2. ਰਾਜਾਮੌਲੀ ਦੀ ਕਾਮੇਡੀ-ਥ੍ਰਿਲਰ ਫ਼ਿਲਮ 'ਮਰਿਆਦਾ ਰਾਮਨਾ' ਦਾ ਹਿੰਦੀ ਵਿੱਚ ਮੁੜ-ਨਿਰਮਾਣ ਸਨ ਆਫ਼ ਸਰਦਾਰ ਨਾਂ ਨਾਲ ਕੀਤਾ ਗਿਆ, ਜੋ ਕਾਫ਼ੀ ਸਫ਼ਲ ਰਹੀ। ਮਸ਼ਹੂਰਮ ਚੈਨਲ ਟੀ.ਵੀ. ਸ਼ੋਅ ਤੇ ਮੀ-ਸਟਾਰ ਦੇ ਅਨੁਸਾਰ ਰਾਜਾਮੌਲੀ ਨੇ ਕਿਹਾ ਕਿ, 'ਵਿਅਕਤੀਗਤ ਤੌਰ 'ਤੇ 'ਮਰਿਆਦਾ ਰਾਮਨਾ' ਮੇਰੀ ਸਭ ਤੋਂ ਪਿਆਰੀ ਤੇ ਦਿਲ-ਅਜ਼ੀਜੀ ਫ਼ਿਲਮ ਹੈ, ਜੋ ਮੈਂ ਨਿਰਦੇਸ਼ਿਤ ਕੀਤੀ।

ਬਾਕਸ ਆਫ਼ਿਸ 'ਤੇ ਸਫ਼ਲਤਾ

ਐਸ.ਐਸ. ਰਾਜਾਮੌਲੀ ਦੀਆਂ ਫਿਲਮਾਂ ਨੇ ਬਾਕਸ ਆਫ਼ਿਸ 'ਤੇ ਵੀ ਚੰਗੀ ਕਮਾਈ ਕੀਤੀ ਹੈ। ਜਿਸ ਸੰਬੰਧੀ ਵਿਰਵਾ ਇਸਮ ਪ੍ਰਕਾਰ ਹੈ। ਜਿਵੇਂ,

  1. ਸਟੂਡੈਂਟ ਨੰਬਰ(2001)- ਇਹ ਫ਼ਿਲਮ 1.8 ਕਰੋੜ ਬਣੀ ਤੇ ਅਤੇ ਇਸਨੇ 12 ਕਰੋੜ ਰੁਪਏ ਿੲਸ ਫਿਲਮ ਨੇ ਕਮਾਈ ਕੀਤੀ।
  2. ਸਿਮਹਾਦਰੀ(2003)- ਇਹ ਫ਼ਿਲਮ 5.5 ਕਰੋੜ ਦੀ ਲਾਗਤ ਨਾਲ ਬਣੀ ਅਤੇ ਬਾਕਸ 'ਤੇ 24 ਕਰੋੜ ਦੀ ਕਮਾਈ ਇਸ ਫਿਲਮ ਨੇ ਕੀਤੀ।
  3. ਸੀਯੇ(2004)-ਰਾਜਾਮੌਲੀ ਦੇ ਨਿਰਦੇਸ਼ਨ ਦੀ ਇਹ ਫਿਲਮ 08 ਕਰੋੜ 'ਚ ਬਣੀ ਤੇ ਇਸ ਫ਼ਿਲਮ ਨੇ 12 ਕਰੋੜ ਰੁਪਏ ਕਮਾਏ।
  4. ਛੱਤਰਪਤੀ(2005)-8 ਕਰੋੜ ਦੀ ਿੲਸ ਬਜ਼ਟ ਵਾਲੀ ਨੇ ਬਾਕਸ ਆਫ਼ਿਸ 'ਤੇ 22 ਕਰੋੜ ਰੁਪਏ ਕਮਾਏ।
  5. ਵਿਕਰਮਾਕੁਡੂ(2006)- ਰਾਜਾਮੌਲੀ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਦੀ ਲਾਗਤ 11 ਕਰੋੜ ਤੇ ਬਾਕਸ ਆਫ਼ਿਸ ਕਮਾਈ 22 ਕਰੋੜ ਰੁਪਏ ਹੈ। ਿੲਸ ਫ਼ਿਲਮ ਨੂੰ 7-8 ਵਾਰੀ ਕਈ ਹੋਰ ਭਾਸ਼ਾਵਾਂ 'ਚ ਮੁੜ-ਬਣਾਇਆ ਗਿਆ। ਜਿਵੇਂ ਤਮਿਲ, ਮਲਿਆਲਮ, ਕੰਨੜ, ਭੋਜਪੁਰੀ ਤੇ ਹਿੰਦੀ ਆਦਿ।
  6. ਯਮਾਡੌਂਗਾ(2007)- ਇਸ ਫ਼ਿਲਮ ਦਾ ਬਜ਼ਟ 22 ਕਰੋੜ ਸੀ ਤੇ ਬਾਕਸ ਆਫ਼ਿਸ 'ਤੇ ਇਸਮ ਫ਼ਿਲਮ ਨੇ 32 ਕਰੋੜ ਰੁਪਏ ਕਮਾਏ।
  7. ਮਗਧੀਰਾ(2009)- ਇਸ ਫ਼ਿਲਮ ਦਾ ਬਜ਼ਟ ਸਿਰਫ਼ 35 ਕਰੋੜ ਸੀ ਤੇ ਫ਼ਿਲਮ ਨੇ 84 ਕਰੋੜ ਰੁਪਏ ਕਮਾਏ।
  8. ਮਰਿਆਦਾ ਰਮਨਾ(2010)-ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਉਸ ਦੀ ਇਹ ਸਭ ਤੋਂ ਵੱਧ ਦਿਲ-ਅਜ਼ੀਜ਼ੀ ਤੇ ਪਿਆਰੀ ਹੈ। ਜਿਸਦਾ ਬਜ਼ਟ 12 ਕਰੋੜ ਰੁਪਏ ਅਤੇ ਬਾਕਸ ਆਫ਼ਿਸ 'ਤੇ ਕਮਾਈ 30 ਕਰੋੜ ਸੀ।
  9. ਈਗਾ(2012)-ਹਿੰਦੀ 'ਚ "ਮੱਖੀ" ਨਾਂ ਨਾਲ 'ਡੱਬ' ਹੋਈ ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਇਹ ਫ਼ਿਲਮ ਦਾ ਬਜ਼ਟ 30 ਕਰੋੜ ਤੇ ਕਮਾਈ 56 ਕਰੋੜ ਸੀ।
  10. ਬਾਹੂਬਲੀ-ਦਿ ਬਿੰਗਨਿੰਗ(2015)-ਬਲਾਕਬਸਟਰ ਰਹੀ ਰਾਜਾਮੌਲੀ ਦੇ ਨਿਰਦੇਸ਼ਨ ਵਾਲੀ ਇਸ ਫ਼ਿਲਮ ਦਾ ਬਜ਼ਟ 180 ਕਰੋੜ ਸੀ ਤੇ ਬਾਕਸ ਆਫ਼ਿਸ ਕਮਾਈ 650 ਕਰੋੜ ਸੀ।
  11. ਬਾਹੂਬਲੀ-ਦਿ ਕਨਕਲਿਉਜ਼ਨ(2017)- ਬਾਹੂਬਲੀ ਲੜੀ ਦੀ ਅਗਲੀ ਫ਼ਿਲਮ ਭਾਰਤੀ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਹੈ, ਜਿਸ ਦਾ ਬਜ਼ਟ 250 ਕਰੋੜ ਅਤੇ ਬਾਕਸ ਆਫ਼ਿਸ ਕਮਾਈ '1600 ਕਰੌੜ' ਤੋਂ ਵੀ ਵਧੇਰੇ ਹੈ।

ਸਨਮਾਨ

  1. ਪਦਮਸ਼੍ਰੀ:-ਐਸ. ਐਸ. ਰਾਜਾਮੌਲੀ ਨੂੰ 2016 ਵਿੱਚ ਕਲਾ ਦੇ ਖੇਤਰ 'ਚ ਯੋਗਦਾਨ ਲਈ "ਪਦਮ-ਸ਼੍ਰੀ" ਪੁਰਸਕਾਰ ਨਾਲ ਨਿਵਾਜਿਆ।
  2. ਨੈਸ਼ਨਲ ਫ਼ਿਲਮ ਅਵਾਰਡ:-ਇਹ ਪੁਰਸਕਾਰ 'ਰਾਜਾਮੌਲੀ' ਨੂੰ 'ਈਗਾ'(2012) ਤੇ ਬਾਹੂਬਲੀ: ਬਿਗਨਿੰਗ ਲਈ ਮਿਲਿਆ।
  3. ਫ਼ਿਲਮ ਫੇਅਰ ਅਵਾਰਡ:-ਵਧੀਆ ਨਿਰਦੇਸ਼ਨ ਲਈ ਰਾਜਾਮੌਲੀ ਨੂੰ ਇਹ ਪੁਰਸਕਾਰ 'ਮਗਧੀਰਾ', 'ਈਗਾ' ਅਤੇ 'ਬਾਹੂਬਲੀ-ਦਿ ਬਿਗਨਿੰਗ' ਲਈ ਮਿਲਿਆਂ।
  4. ਨੰਦੀ ਅਵਾਰਡ:-ਤਾਮਿਲ ਸਿਨੇਮੇ ਵਿੱਚ ਿਦੱਤਾ ਜਾਂਦਾ ਇਹ ਅਵਾਰਡ (ਪੁਰਸਕਾਰ) 'ਈਗਾ' ਫ਼ਿਲਮ ਦੇ ਸਕਰੀਨ-ਪਲੇਅ ਲਈ ਰਾਜਾਮੌਲੀ ਨੂੰ ਮਿਲਿਆ।
  5. ਆਇਫ਼ਾ ਅਵਾਰਡ:-ਪਹਿਲੇ ਆਇਫਾ-ਐਵਾਰਡ ਉਤਸਵ 'ਚ ਸਰਬੋਤਮ ਨਿਰਦੇਸ਼ਕ(ਤੇਲੁਗੂ)' ਦਾ ਪੁਰਸਕਾਰ ਰਾਜਾਮੌਲੀ ਨੇ ਬਾਹੂਬਲੀ ਲਈ ਮਿਲਿਆ।
  6. ਸਿਨੇਮਾ ਪੁਰਸਕਾਰ:-ਰਾਜਾਮੌਲੀ ਨੂੰ ਇਹ ਪੁਰਸਕਾਰ 'ਮਗਧੀਰਾ' ਤੇ 'ਬਾਹੂਬਲੀ' ਦੇ ਸਰਬੋਤਮ ਨਿਰਦੇਸ਼ਨ' ਲਈ ਮਿਲਿਆ।

ਹਵਾਲੇ

Tags:

ਐਸ. ਐਸ. ਰਾਜਾਮੌਲੀ ਜੀਵਨਐਸ. ਐਸ. ਰਾਜਾਮੌਲੀ ਨਿਰਦੇਸ਼ਿਤ ਫ਼ਿਲਮਾਂਫ਼ਿਲਮੀ ਜੀਵਨਐਸ. ਐਸ. ਰਾਜਾਮੌਲੀ ਨਿਰਦੇਸ਼ਨ ਦੀ ਅੰਤਰਰਾਸ਼ਟਰੀ ਪਹੁੰਚਐਸ. ਐਸ. ਰਾਜਾਮੌਲੀ ਬਾਕਸ ਆਫ਼ਿਸ ਤੇ ਸਫ਼ਲਤਾਐਸ. ਐਸ. ਰਾਜਾਮੌਲੀ ਸਨਮਾਨਐਸ. ਐਸ. ਰਾਜਾਮੌਲੀ ਹਵਾਲੇਐਸ. ਐਸ. ਰਾਜਾਮੌਲੀ2009201220152017

🔥 Trending searches on Wiki ਪੰਜਾਬੀ:

ਨਿਊਜ਼ੀਲੈਂਡਪਰਕਾਸ਼ ਸਿੰਘ ਬਾਦਲਵਾਰਪੰਜਾਬੀ ਵਿਆਕਰਨਪੰਜ ਤਖ਼ਤ ਸਾਹਿਬਾਨਨੇਪਾਲਸਦਾਮ ਹੁਸੈਨਕਰਤਾਰ ਸਿੰਘ ਸਰਾਭਾਸਾਹਿਤ ਅਤੇ ਇਤਿਹਾਸਬਲਾਗਫ਼ਿਰੋਜ਼ਪੁਰਸੰਯੁਕਤ ਰਾਸ਼ਟਰਮੁਹਾਰਨੀਇੰਸਟਾਗਰਾਮਭਾਰਤ ਦਾ ਝੰਡਾਇੰਡੋਨੇਸ਼ੀਆਪਲਾਸੀ ਦੀ ਲੜਾਈਬੀਬੀ ਭਾਨੀਜੀ ਆਇਆਂ ਨੂੰ (ਫ਼ਿਲਮ)ਸੋਹਣੀ ਮਹੀਂਵਾਲਭਾਰਤ ਦਾ ਰਾਸ਼ਟਰਪਤੀਭਾਰਤ ਦੀ ਸੁਪਰੀਮ ਕੋਰਟਡੂੰਘੀਆਂ ਸਿਖਰਾਂਵਿਕੀਮੀਡੀਆ ਸੰਸਥਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੱਭਿਆਚਾਰ ਅਤੇ ਸਾਹਿਤਟਕਸਾਲੀ ਭਾਸ਼ਾਹਿਮਾਚਲ ਪ੍ਰਦੇਸ਼ਅੰਗਰੇਜ਼ੀ ਬੋਲੀਪੰਜਾਬੀ ਕਹਾਣੀਸ਼ਾਹ ਹੁਸੈਨਨਿਰਮਲਾ ਸੰਪਰਦਾਇਭਾਰਤ ਦਾ ਉਪ ਰਾਸ਼ਟਰਪਤੀਗੁਰੂ ਨਾਨਕਕਾਗ਼ਜ਼ਆਯੁਰਵੇਦਛੱਲਾਬਹੁਜਨ ਸਮਾਜ ਪਾਰਟੀਸਰਬੱਤ ਦਾ ਭਲਾਪੰਜਾਬੀ ਮੁਹਾਵਰੇ ਅਤੇ ਅਖਾਣਇਤਿਹਾਸਟਾਟਾ ਮੋਟਰਸਚਿਕਨ (ਕਢਾਈ)ਪ੍ਰਿੰਸੀਪਲ ਤੇਜਾ ਸਿੰਘਆਧੁਨਿਕਤਾਅੰਤਰਰਾਸ਼ਟਰੀ ਮਜ਼ਦੂਰ ਦਿਵਸਤਰਾਇਣ ਦੀ ਦੂਜੀ ਲੜਾਈਨਵਤੇਜ ਭਾਰਤੀਛਾਛੀਦਿਵਾਲੀਹੋਲੀਗੁਰਦੁਆਰਾ ਬਾਓਲੀ ਸਾਹਿਬਗਰਭ ਅਵਸਥਾਰਣਜੀਤ ਸਿੰਘਨਿਬੰਧਅਮਰ ਸਿੰਘ ਚਮਕੀਲਾ (ਫ਼ਿਲਮ)ਪਾਣੀਸਿੰਘ ਸਭਾ ਲਹਿਰਭਾਰਤ ਦਾ ਇਤਿਹਾਸਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਸਵਰਨਜੀਤ ਸਵੀਆਪਰੇਟਿੰਗ ਸਿਸਟਮਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਮੰਡਵੀਬਾਜਰਾਪੰਜਾਬੀ ਖੋਜ ਦਾ ਇਤਿਹਾਸਖ਼ਲੀਲ ਜਿਬਰਾਨਤਖ਼ਤ ਸ੍ਰੀ ਪਟਨਾ ਸਾਹਿਬਤਾਜ ਮਹਿਲਫੁੱਟਬਾਲਅਜੀਤ ਕੌਰਸੁਖਵੰਤ ਕੌਰ ਮਾਨਮਾਰਕਸਵਾਦ ਅਤੇ ਸਾਹਿਤ ਆਲੋਚਨਾਭਾਰਤ ਦੀ ਸੰਵਿਧਾਨ ਸਭਾ🡆 More