ਇਲੈਕਟ੍ਰੋਪੌਪ

ਇਲੈਕਟ੍ਰੋਪੌਪ ਸਿੰਥ-ਪੌਪ ਦੀ ਇੱਕ ਕਿਸਮ ਹੈ, ਜਿਸ ਵਿੱਚ ਇਲੈਕਟ੍ਰੌਨਿਕ ਸੰਗੀਤ ਦੀ ਅਵਾਜ਼ ਦੇ ਤਿੱਖੇਪਨ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਹ ਸ਼ੈਲੀ 2000 ਦੇ ਦਹਾਕੇ ਤੋਂ ਮਸ਼ਹੂਰ ਹੋਣੀ ਸ਼ੁਰੂ ਹੋਈ ਅਤੇ ਇਸ ਪਿੱਛੋਂ ਇਸਦਾ ਪ੍ਰਭਾਵ ਵਧਦਾ ਹੀ ਰਿਹਾ ਹੈ।

ਇਲੈਕਟ੍ਰੋਪੌਪ
ਸ਼ੈਲੀਗਤ ਮੂਲ
ਸਭਿਆਚਾਰਕ ਮੂਲਮ1980 ਦੀ ਸ਼ੁਰੂਆਤ ਵਿੱਚ
ਪ੍ਰਤੀਨਿਧ ਸਾਜ਼
  • ਸਿੰਥੇਸਾਈਜ਼ਰ
ਵਿਓਂਤਪਤ ਰੂਪ
  • ਚਿਲਵੇਵ
  • ਅਪਲਿਫ਼ਟਿੰਗ ਟਰਾਂਸ
ਹੋਰ ਵਿਸ਼ੇ
  • ਬਿਟਪੌਪ
  • ਕੇ-ਪੌਪ
  • ਜੇ-ਪੌਪ
  • ਇਲੈਕਟ੍ਰੋ
  • ਯੂਰੋਪੌਪ
  • ਇੰਡੀ ਇਲੈਕਟ੍ਰੌਨਿਕ
  • ਟਰਾਂਸ
  • ਟੈਕਨੋ

ਇਤਿਹਾਸ

ਸ਼ੁਰੂਆਤੀ 1980 ਵਿੱਚ

1980 ਦੀ ਸ਼ੁਰੂਆਤ ਵਿੱਚ ਕਲਾਕਾਰ ਜਿਵੇਂ ਕਿ ਗੈਰੀ ਨੂਮਨ, ਦ ਹਿਊਮਨ ਲੀਗ, ਸੌਫ਼ਟ ਸੈੱਲ, ਜੌਨ ਫ਼ੌਕਸ ਅਤੇ ਵਿਸਾਜ ਹੋਰਾਂ ਨੇ ਇੱਕ ਨਵੇਂ ਸਿੰਥ-ਪੌਪ ਸੰਗੀਤ ਦੇ ਇੱਕ ਨਵੇਂ ਰੂਪ ਨੂੰ ਅੱਗੇ ਵਧਾਇਆ ਜਿਸ ਵਿੱਚ ਇਲੈਕਟ੍ਰੌਨਿਕ ਅਤੇ ਸਿੰਥੇਸਾਈਜ਼ਰ ਸੰਗੀਤ ਦੇ ਤਿੱਖੇਪਨ ਦਾ ਇਸਤੇਮਾਲ ਕੀਤਾ ਗਿਆ ਸੀ। ਇਲੈਕਟ੍ਰੋ ਸੰਗੀਤ ਦੀ ਸ਼ੈਲੀ ਨੂੰ ਮੁੱਖ ਤੌਰ 'ਤੇ ਐਫ਼ਰੀਕਾ ਬਾਮਬਾਟਾ ਦੁਆਰਾ ਬਣਾਇਆ ਗਿਆ ਸੀ ਜਿਹੜਾ ਕਿ ਯੈਲੋ ਮੈਜਿਕ ਔਰਕੈਸਟਰਾ ਅਤੇ ਕਰਾਫ਼ਵਰਕ ਤੋਂ ਬਹੁਤ ਪ੍ਰਭਾਵਿਤ ਸੀ, ਜਿਹੜੇ ਕਿ ਅੱਗੋਂ 1980 ਦੇ ਮੈਡੋਨਾ ਦੇ ਪੌਪ ਸੰਗੀਤ ਦੀ ਸ਼ੈਲੀ ਤੋਂ ਪ੍ਰਭਾਵਿਤ ਸਨ।

21ਵੀਂ ਸ਼ਤਾਬਦੀ

2009 ਵਿੱਚ ਮੀਡੀਆ ਨੇ ਇਲੈਕਟ੍ਰੋਪੌਪ ਦੇ ਸਿਤਾਰਿਆਂ ਦੇ ਇੱਕ ਨਵੇਂ ਯੁਗ ਬਾਰੇ ਕਈ ਲੇਖ ਲਿਖੇ ਅਤੇ ਬੇਸ਼ੱਕ ਉਹਨਾਂ ਨੇ ਇਲੈਕਟ੍ਰੋਪੌਪ ਦੇ ਕਈ ਕਲਾਕਾਰਾਂ ਦੀ ਲੋਕਪ੍ਰਿਯਤਾ ਦੇ ਚੜ੍ਹਾਅ ਨੂੰ ਵੇਖਿਆ ਸੀ। ਬੀਬੀਸੀ ਦੁਆਰਾ ਕਰਵਾਏ ਗਏ ਸਾਊਂਡ ਔਫ਼ 2009 ਦੇ ਸਰਵੇਖਣ ਵਿੱਚ, ਜਿਸ ਵਿੱਚ ਉਹਨਾਂ ਨੇ 130 ਸੰਗੀਤ ਮਾਹਿਰਾਂ ਦੀ ਰਾਏ ਲਈ ਗਈ ਸੀ, ਦੇ ਨਤੀਜੇ ਅਨੁਸਾਰ ਉੱਪਰੀ ਸਤਰ ਦੇ 15 ਕਲਾਕਾਰਾਂ ਵਿੱਚੋਂ 10 ਇਲੈਕਟ੍ਰੋਪੌਪ ਸ਼ੈਲੀ ਨਾਲ ਸਬੰਧ ਰੱਖਦੇ ਸਨ।ਲੇਡੀ ਗਾਗਾ ਦੀ ਉਸਦੀ 2008 ਵਿੱਚ ਆਈ ਪਹਿਲੀ ਐਲਬਮ ਦ ਫ਼ੇਮ ਤੋਂ ਉਸਨੂੰ ਬਹੁਤ ਹੀ ਵੱਡੀ ਵਪਾਰਕ ਸਫ਼ਲਤਾ ਹਾਸਲ ਹੋਈ ਸੀ। ਸੰਗੀਤ ਲੇਖਕ ਸਾਈਮਨ ਰੇਨਡਲਸ ਨੇ ਨੋਟ ਕੀਤਾ ਕਿ ਗਾਗਾ ਬਾਰੇ ਸੰਗੀਤ ਤੋਂ ਬਿਨ੍ਹਾਂ (ਜਿਹੜਾ ਕਿ 1980ਵੇਂ ਦਾ ਨਹੀਂ ਸੀ) ਸਭ ਕੁਝ ਇਲੈਕਟ੍ਰੋਕਲੈਸ਼ ਤੋਂ ਆਇਆ ਹੈ। ਕੋਰੀਅਨ ਪੌਪ ਸੰਗੀਤ ਵੀ ਇਲੈਕਟ੍ਰੋਪੌਪ ਤੋਂ ਪ੍ਰਭਾਵਿਤ ਸੀ ਖ਼ਾਸ ਕਰਕੇ ਉਹਨਾਂ ਮੁੰਡਿਆਂ ਅਤੇ ਕੁੜੀਆਂ ਦੇ ਬੈਂਡਾਂ ਵਿੱਚ ਜਿਵੇਂ ਕਿ ਸੂਪਰ ਜੂਨੀਅਰ, ਸ਼ੀਨੀ, ਐਫ਼ਐਕਸ ਗਰੁੱਪ ਅਤੇ ਗਰਲਜ਼ ਜਨਰੇਸ਼ਨ ਆਦਿ।

ਮਰਦ ਕਲਾਕਾਰ ਬਹੁਤ ਮਸ਼ਹੂਰ ਹੋ ਗਏ, ਜਿਹਨਾਂ ਨੇ ਅਮਰੀਕਾ ਵਿੱਚ ਬਹੁਤ ਲੋਕਪ੍ਰਿਯਤਾ ਹਾਸਿਲ ਕੀਤੀ ਸੀ, ਜਿਹਨਾਂ ਵਿੱਚ ਬ੍ਰਿਟਿਸ਼ ਲੇਖਕ ਅਤੇ ਨਿਰਮਾਤਾ ਟਾਇਓ ਕਰੂਜ਼ ਸ਼ਾਮਿਲ ਸੀ, ਅਤੇ ਜਿਸ ਵਿੱਚ ਇੱਕ ਆਦਮੀ ਦਾ ਐਕਟ ਆਊਲ ਸਿਟੀ ਵੀ ਸ਼ਾਮਿਲ ਸੀ, ਜਿਹੜਾ ਕਿ ਅਮਰੀਕਾ ਦਾ ਇੱਕ ਨੰਬਰ ਸਿੰਗਲ ਸੀ। ਪੈਸ਼ਨ ਪਿਟ ਦੇ ਗਾਇਕ ਮਾਈਕਲ ਐਂਜਲੇਕਸ ਨੇ 2009 ਦੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਇਲੈਕਟ੍ਰੋਪੌਪ ਸੰਗੀਤ ਨੂੰ ਵਜਾਉਣ ਬਾਰੇ ਉਸਦਾ ਕੋਈ ਇਰਾਦਾ ਨਹੀਂ ਪਰ ਵਿਦਿਆਰਥੀ ਜੀਵਨ ਦੀਆਂ ਸੀਮਾਵਾਂ ਨੇ ਇਸ ਨੂੰ ਵਧੇਰੇ ਪਹੁੰਚਯੋਗ ਬਣਾ ਦਿੱਤਾ ਸੀ। ਕੁਝ ਕਲਾਕਾਰਾਂ ਨੇ ਹੋਰ ਸ਼ੈਲੀਆਂ ਨੂੰ ਇਲੈਕਟ੍ਰੋਪੌਪ ਵਿੱਚ ਬਦਲਣ ਲਈ ਸੰਗੀਤ ਤਕਨਾਲੋਜੀ ਦੀ ਵਰਤੋਂ ਕੀਤੀ ਸੀ। ਉਦਾਹਰਨ ਲਈ ਵਾਰਮ ਗੋਸਟ ਦੇ ਪੌਲ ਡੰਕਨ ਨੇ ਇੰਡੀ ਸੰਗੀਤ ਦੇ ਲੋਕ ਗਾਇਕਾਂ ਮਾਊਂਟੇਨ ਮੈਨ ਤੋਂ ਇੱਕ ਰਿਕਾਰਡ ਲਿਆ ਸੀ ਅਤੇ ਇਸਨੂੰ ਇਲੈਕਟ੍ਰੋਪੌਪ ਵਿੱਚ ਬਦਲ ਦਿੱਤਾ ਸੀ।

ਇਹ ਵੀ ਵੇਖੋ

  • ਸਿੰਥ-ਪੌਪ
  • ਡਾਂਸ-ਪੌਪ
  • ਇਲੈਕਟ੍ਰੋ
  • ਵੇਪਰਵੇਵ
  • ਹਾਊਸ
  • ਟੈਕਨੋ
  • ਫ਼ਿਊਚਰਪੌਪ
  • ਯੂਰੋਪੌਪ
  • ਟੀਨ ਪੌਪ

ਹਵਾਲੇ

ਗ੍ਰੰਥਸੂਚੀ

Jones, Hollin (2006). Music Projects with Propellerhead Reason: Grooves, Beats and Styles from Trip Hop to Techno. PC Publishing. ISBN 978-1-870775-14-4.

Tags:

ਇਲੈਕਟ੍ਰੋਪੌਪ ਇਤਿਹਾਸਇਲੈਕਟ੍ਰੋਪੌਪ ਇਹ ਵੀ ਵੇਖੋਇਲੈਕਟ੍ਰੋਪੌਪ ਹਵਾਲੇਇਲੈਕਟ੍ਰੋਪੌਪ ਗ੍ਰੰਥਸੂਚੀਇਲੈਕਟ੍ਰੋਪੌਪਇਲੈਕਟ੍ਰਾਨਿਕ ਸੰਗੀਤ

🔥 Trending searches on Wiki ਪੰਜਾਬੀ:

ਮਿਰਜ਼ਾ ਸਾਹਿਬਾਂਆਤਮਜੀਤਕਲਪਨਾ ਚਾਵਲਾਪੰਜਾਬੀ ਸੂਫ਼ੀ ਕਵੀਡੀ.ਡੀ. ਪੰਜਾਬੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਪਾਸ਼ਚਾਬੀਆਂ ਦਾ ਮੋਰਚਾਚੰਡੀਗੜ੍ਹਨਿਸ਼ਾਨ ਸਾਹਿਬਕੁਲਵੰਤ ਸਿੰਘ ਵਿਰਕਭਾਈ ਸੰਤੋਖ ਸਿੰਘਸੋਹਿੰਦਰ ਸਿੰਘ ਵਣਜਾਰਾ ਬੇਦੀਰਾਗ ਧਨਾਸਰੀਸ਼ਹਿਰੀਕਰਨਛੂਤ-ਛਾਤਅੰਤਰਰਾਸ਼ਟਰੀਵੇਦਵੈੱਬਸਾਈਟਪੰਜਾਬ ਦੀਆਂ ਪੇਂਡੂ ਖੇਡਾਂਕੜ੍ਹੀ ਪੱਤੇ ਦਾ ਰੁੱਖਗੁਰ ਅਰਜਨਪੰਜਾਬ ਦਾ ਇਤਿਹਾਸਰਾਗ ਗਾਉੜੀਐਚ.ਟੀ.ਐਮ.ਐਲਸ਼ਖ਼ਸੀਅਤਸ਼ਿਵ ਕੁਮਾਰ ਬਟਾਲਵੀਅੱਜ ਆਖਾਂ ਵਾਰਿਸ ਸ਼ਾਹ ਨੂੰਸੰਸਦ ਦੇ ਅੰਗਭਾਰਤ ਰਤਨਮਾਂ ਬੋਲੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਂਧਰਾ ਪ੍ਰਦੇਸ਼ਭਾਈ ਗੁਰਦਾਸਵਿਅੰਜਨਧਨੀ ਰਾਮ ਚਾਤ੍ਰਿਕਮੇਰਾ ਦਾਗ਼ਿਸਤਾਨਖ਼ਲੀਲ ਜਿਬਰਾਨਅਲੰਕਾਰ (ਸਾਹਿਤ)ਭਾਸ਼ਾ ਵਿਭਾਗ ਪੰਜਾਬਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਗੁਰੂ ਤੇਗ ਬਹਾਦਰਸਵਿਤਰੀਬਾਈ ਫੂਲੇਮਾਰਗੋ ਰੌਬੀਨਾਰੀਅਲਲੋਕ ਸਭਾਹਰਿਮੰਦਰ ਸਾਹਿਬਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਅਕਾਲੀ ਫੂਲਾ ਸਿੰਘਭਗਵਦ ਗੀਤਾਸਿੱਧੂ ਮੂਸੇ ਵਾਲਾਰਣਜੀਤ ਸਿੰਘ ਕੁੱਕੀ ਗਿੱਲਕਾਮਾਗਾਟਾਮਾਰੂ ਬਿਰਤਾਂਤਮੜ੍ਹੀ ਦਾ ਦੀਵਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਮਹਾਂਭਾਰਤਜੌਨੀ ਡੈੱਪਮਿਆ ਖ਼ਲੀਫ਼ਾਸੋਨਾਮੈਟਾ ਆਲੋਚਨਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਕਰਤਾਰ ਸਿੰਘ ਝੱਬਰਭਾਰਤ ਦੀ ਵੰਡਅਕਬਰਆਲਮੀ ਤਪਸ਼ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਸਮਾਰਕਹਰਿਆਣਾਪੰਜਾਬੀ ਅਖ਼ਬਾਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਬਾਬਾ ਦੀਪ ਸਿੰਘਜਿੰਦ ਕੌਰਦਿਲਸ਼ਾਦ ਅਖ਼ਤਰਸਿੱਖ ਧਰਮ ਦਾ ਇਤਿਹਾਸਪੁਰਾਤਨ ਜਨਮ ਸਾਖੀ🡆 More