ਅਰਨਸਟ ਰੌਮ

ਅਰਨਸਟ ਜੂਲੀਅਸ ਗੰਥਰ ਰੌਮ (ਜਰਮਨ ਉਚਾਰਨ: ; 28 ਨਵੰਬਰ 1887– 1 ਜੁਲਾਈ 1934) ਇੱਕ ਜਰਮਨ ਫ਼ੌਜੀ ਅਧਿਕਾਰੀ ਅਤੇ ਨਾਜ਼ੀ ਪਾਰਟੀ ਦੇ ਮੋਢੀਆਂ ਵਿੱਚੋਂ ਇੱਕ ਸੀ। ਉਹ ਨਾਜ਼ੀ ਪਾਰਟੀ ਦੀ ਮਾਂ-ਪਾਰਟੀ ਜਰਮਨ ਵਰਕਰਜ਼ ਪਾਰਟੀ ਦੇ ਸਭ ਤੋਂ ਪੁਰਾਣੇ ਮੈਂਬਰਾਂ ਵਿੱਚੋਂ ਸੀ। ਉਹ ਅਡੋਲਫ ਹਿਟਲਰ ਦਾ ਬਹੁਤ ਕਰੀਬੀ ਸਾਥੀ ਸੀ, ਅਤੇ ਨੀਮ-ਫ਼ੌਜੀ ਦਸਤੇ ਸਟੁਰਮਾਬਤਾਲੁੰਗ ਦਾ ਮੋਢੀ ਸੀ।1934 ਵੇਲੇ ਜਦੋਂ ਹਿਟਲਰ ਉਸਨੂੰ ਸਿਆਸੀ ਸ਼ਰੀਕ ਮੰਨਣ ਲੱਗ ਗਿਆ, ਹਿਟਲਰ ਨੇ ਉਸਨੂੰ ਮਰਵਾ ਦਿੱਤਾ।

ਅਰਨਸਟ ਰੌਮ
ਅਰਨਸਟ ਰੌਮ
ਵਰਦੀ ਵਿੱਚ ਰੌਮ, 1933
ਜਨਮ
ਅਰਨਸਟ ਜੂਲੀਅਸ ਗੰਥਰ ਰੌਮ

(1887-11-28)ਨਵੰਬਰ 28, 1887
ਮੌਤਜੁਲਾਈ 1, 1934(1934-07-01) (ਉਮਰ 46)
ਸਟੇਡਲਹਾਈਮ ਜੇਲ੍ਹਖਾਨਾ, ਮਿਊਨਿਖ, ਨਾਜ਼ੀ ਜਰਮਨੀ
ਰਾਸ਼ਟਰੀਅਤਾਜਰਮਨ
ਪੇਸ਼ਾਸਟੁਰਮਾਬਤਾਲੁੰਗ ਦਾ ਮੋਢੀ
ਰਾਜਨੀਤਿਕ ਦਲਨਾਜ਼ੀ ਪਾਰਟੀ (NSDAP)

ਸਟੁਰਮਾਬਤਾਲੁੰਗ ਦਾ ਮੋਢੀ

ਸਤੰਬਰ 1930 ਵਿੱਚ ਇੱਕ ਛੋਟੇ ਵਿਦਰੋਹ ਤੋਂ ਬਾਅਦ ਜਦੋਂ ਹਿਟਲਰ ਨੇਸਟੁਰਮਾਬਤਾਲੁੰਗ ਦੀ ਕਮਾਨ ਸਾਂਭੀ ਤਾਂ ਉਸਨੇ ਰੌਮ ਨੂੰ ਇਸਦੇ ਮੁਖੀ ਬਣਨ ਲਈ ਬੇਨਤੀ ਕੀਤੀ ਜੋ ਰੌਮ ਨੇ ਮੰਨ ਲਈ। ਰੌਮ ਨੇ ਐੱਸ.ਏ. ਵਿੱਚ ਨਵੇਂ ਵਿਚਾਰ ਲਿਆਂਦੇ ਅਤੇ ਆਪਣੇ ਕਈ ਕਰੀਬੀਆਂ ਨੂੰ ਇਸ ਵਿੱਚ ਅਹੁਦੇਦਾਰ ਬਣਾਇਆ। ਰੌਮ ਨੇ ਕਈ ਦਸਤੇ ਅਜਿਹੇ ਨਿਯੁਕਤ ਕੀਤੇ ਜਿਹਨਾਂ ਦੀ ਜਵਾਬਦੇਹੀ ਨਾਜ਼ੀ ਪਾਰਟੀ ਨੂੰ ਨਾ ਹੋ ਕੇ ਸਿਰਫ਼ ਰੌਮ ਜਾਂ ਹਿਟਲਰ ਨੂੰ ਸੀ।

ਸਟੁਰਮਾਬਤਾਲੁੰਗ ਦੇ ਅਮਲੇ ਦੀ ਗਿਣਤੀ ਦਸ ਅੱਖ ਤੋਂ ਪਾਰ ਹੋ ਗਈ। ਭਾਵੇਂ ਨਾਜ਼ੀ ਪਾਰਟੀ ਦੀ ਸੁਰੱਖਿਆ ਦਾ ਅਧਿਕਾਰ ਇਨ੍ਹਾਂ ਨੂੰ ਦੇ ਦਿੱਤਾ ਗਿਆ ਪਰ ਇਨ੍ਹਾਂ ਨੇ ਕਮੀਊਨਿਸਟਾਂ ਅਤੇ ਯਹੂਦੀਆਂ ਨੂੰ ਡਰਾਉਣਾ-ਧਮਕਾਉਣਾ ਨਾ ਛੱਡਿਆ। ਉਹ ਨਾਜ਼ੀਆਂ ਜਾਂ ਉਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸੇ ਬੁੱਧੀਜੀਵੀ ਜਾਂ ਸਿਆਸਤਦਾਨ ਉੱਤੇ ਵੀ ਹਮਲਾ ਕਰ ਦਿੰਦੇ ਸਨ। 

ਅਰਨਸਟ ਰੌਮ 
1933 ਵਿੱਚ ਰੌਮ ਨਾਲ ਹਿਟਲਰ

ਹਿਟਲਰ ਦੀ ਜਿੱਤ ਤੋਂ ਬਾਅਦ ਰੌਮ ਅਤੇ ਸਟੁਰਮਾਬਤਾਲੁੰਗ ਦੀ ਆਸ ਮੁਤਾਬਿਕ ਵੱਡੇ ਇਨਕਲਾਬੀ ਬਦਲਾਅ ਨਾ ਆਏ, ਅਤੇ ਹਿਟਲਰ ਨੂੰ ਉਹਨਾਂ ਦੀ ਜ਼ਰੂਰਤ ਵੀ ਨਾ ਰਹੀ। ਇਸਦੇ ਬਾਵਜੂਦ ਜਿਟਲਰ ਨੇ ਰੌਮ ਨੂੰ ਆਪਣ ਮੰਤਰੀ-ਮੰਡਲ ਵਿੱਚ ਮੰਤਰੀ ਬਣਾਇਆ।

1934 ਵਿੱਚ ਹਿਟਲਰ ਨੇ ਐੱਸ.ਏ. ਦਾ ਦੋ-ਤਿਹਾਈ ਅਮਲਾ ਫ਼ਾਰਿਗ ਕਰਨ ਦਾ ਮਨ ਬਣਾਇਆ, ਅਤੇ ਇਨ੍ਹਾਂ ਲਈ ਕੁਝ ਛੋਟੇ ਫ਼ੌਜੀ ਕਾਰਜ ਮਨੋਨੀਤ ਕਰਨ ਬਾਰੇ ਸੋਚਿਆ। ਪਹਿਲਾਂ ਤਾਂ ਰੌਮ ਨੇ ਇਸ ਵਿਰੁੱਧ ਅਵਾਜ਼ ਉਠਾਈ ਪਰ ਬਾਅਦ ਵਿੱਚ ਐੱਸ.ਏ. ਦਾ ਕੁਝ ਹਜ਼ਾਰ ਅਮਲਾ ਫ਼ੌਜ ਵਿੱਚ ਭਰਤੀ ਕੀਤੇ ਜਾਣ ਦਾ ਮਤਾ ਰੱਖਿਆ, ਜਿਸਨੂੰ ਫ਼ੌਜ ਨੇ ਨਾ ਮੰਨਿਆ।

ਇਸ ਤੋਂ ਬਾਅਦ ਹਿਟਲਰ ਨੇ ਜਰਮਨ ਫ਼ੌਜ ਦੇ ਰਾਈਖਸਵੇਹਰ (ਮੁੱਖ ਅਧਿਕਾਰੀ) ਨਾਲ ਮਿਲ ਕੇ ਐੱਸ.ਏ. ਨੂੰ ਕਾਬੂ ਕਰਕੇ ਭੰਗ ਕਰਨ ਦਾ ਮਨਸੂਬਾ ਬਣਾਇਆ, ਅਤੇ ਇਸ ਬਦਲੇ ਫ਼ੌਜ ਅਤੇ ਜਲ ਸੈਨਾ ਦਾ ਵਿਸਥਾਰ ਕਰਨ ਦਾ ਭਰੋਸਾ ਦਿੱਤਾ।

ਮੌਤ

ਹਿਟਲਰ ਨੇ ਐੱਸ.ਏ. ਉੱਤੇ ਕਾਰਵਾਈ ਕਰਨ ਦਾ ਵਿਚਾਰ ਠੰਢੇ ਬਸਤੇ ਵਿੱਚ ਪਾ ਦਿੱਤਾ ਤਾਂ ਗੋਇਬਲਜ਼, ਗੋਇਰਿੰਗ ਅਤੇ ਹਿੰਮਲਰ ਵਰਗੇ ਕੁਝ ਨੇਤਾਵਾਂ ਨੇ ਝੂਠੇ ਸਬੂਤਾਂ ਦੇ ਅਧਾਰ ਉੱਤੇ ਹਿਟਲਰ ਕੇ ਕੰਨ ਭਰੇ ਕਿ ਰੌਮ ਉਸਦਾ ਤਖ਼ਤਾ-ਪਲਟ ਕਰਨਾ ਚਾਹੁੰਦਾ ਹੈ, ਅਤੇ ਇਸ ਕਥਿਤ ਤਖ਼ਤਾ-ਪਲਟ ਨੂੰ ਰੌਮ-ਪੁੱਚ ਦਾ ਨਾਂਅ ਦਿੱਤਾ। 

ਰੌਮ ਅਤੇ ਉਸਦੇ ਸਾਥੀ ਜਦੋਂ ਹਾਂਸਲਬੇਅਰ ਹੋਟਲ ਵਿੱਚ ਮੌਜੂਦ ਸਨ ਤਾਂ ਹਿਟਲਰ ਨੇ ਉਸਨੂੰ ਬਾਡ ਵੀਸੇ ਵਿਖੇ ਸਾਰੇ ਐੱਸ.ਏ. ਲੀਡਰਾਂ ਨੂੰ ਇਕੱਤਰ ਕਰਨ ਦਾ ਆਦੇਸ਼ ਦਿੱਤਾ।

ਦੋ ਦਿਨ ਬਾਅਦ ਹੀ ਲੰਮੇ ਚਾਕੂਆਂ ਦੀ ਰਾਤ ਦਾ ਆਰੰਭ ਹੋਇਆ, ਅਤੇ 30 ਜੂਨ ਤੋਂ 2 ਜੁਲਾਈ 1934 ਤੱਕ ਐਸ.ਏ. ਦੀ ਉੱਪਰਲੀਆਂ ਸਫ਼ਾਂ ਦੇ ਤਕਰੀਬਨ ਸਾਰੇ ਲੀਡਰਾਂ ਨੂੰ ਖ਼ਤਮ ਕਰ ਦਿੱਤਾ ਗਿਆ। ਰੌਮ ਨੂੰ ਕੁਝ ਸਾਥੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ।

ਹਿਟਲਰ ਨੇ ਰੌਮ ਨੂੰ ਖ਼ੁਦਕੁਸ਼ੀ ਕਰ ਲੈਣ ਦੀ ਪੇਸ਼ਕਸ਼ ਕੀਤੀ ਅਤੇ ਇਸ ਲਈ ਫ਼ੌਜੀ ਅਧਿਕਾਰੀ ਮਾਈਕਲ ਲਿੱਪਰਟ ਰਾਹੀਂ ਉਸਨੂੰ ਇੱਕ ਪਸਤੌਲ ਮੁਹੱਈਆ ਕਰਾਈ, ਪਰ ਉਸਦੇ ਮਨ੍ਹਾ ਕਰਨ ਤੋਂ ਬਾਅਦ ਲਿੱਪਰਟ ਨੇ ਉਸਨੂੰ ਗੋਲੀ ਮਾਰ ਦੇ ਕਤਲ ਕਰ ਦਿੱਤਾ। 

ਹਵਾਲੇ

Tags:

ਅਡੋਲਫ ਹਿਟਲਰਜਰਮਨੀਨਾਜ਼ੀ ਪਾਰਟੀਮਦਦ:ਜਰਮਨ ਲਈ IPAਸਟੁਰਮਾਬਤਾਲੁੰਗ

🔥 Trending searches on Wiki ਪੰਜਾਬੀ:

ਅੰਮ੍ਰਿਤਪਾਲ ਸਿੰਘ ਖ਼ਾਲਸਾਦਿਲਸ਼ਾਦ ਅਖ਼ਤਰਕਲਾh1694ਸਦਾਚਾਰਵਾਰਿਸ ਸ਼ਾਹਪ੍ਰਿੰਸੀਪਲ ਤੇਜਾ ਸਿੰਘਕਿਤਾਬਚਰਖ਼ਾਜੱਸਾ ਸਿੰਘ ਰਾਮਗੜ੍ਹੀਆਦੇਸ਼ਓਂਜੀਮਿਆ ਖ਼ਲੀਫ਼ਾਲਤਇਕਾਂਗੀਦਸਤਾਰਤੂੰ ਮੱਘਦਾ ਰਹੀਂ ਵੇ ਸੂਰਜਾਜੈਤੋ ਦਾ ਮੋਰਚਾਸਦਾਮ ਹੁਸੈਨਮਨੋਜ ਪਾਂਡੇਵਾਰਤਕਪੰਜਾਬੀ ਕੈਲੰਡਰਪਰਿਵਾਰਜਹਾਂਗੀਰਪੰਜਾਬ ਦੀਆਂ ਪੇਂਡੂ ਖੇਡਾਂਭੰਗੜਾ (ਨਾਚ)ਬਿਧੀ ਚੰਦਸੱਭਿਆਚਾਰਪੰਜਾਬ ਲੋਕ ਸਭਾ ਚੋਣਾਂ 2024ਗੁਰਬਖ਼ਸ਼ ਸਿੰਘ ਪ੍ਰੀਤਲੜੀਪਾਕਿਸਤਾਨੀ ਪੰਜਾਬਕੁੱਕੜਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਭਾਈਚਾਰਾਅਮਰਿੰਦਰ ਸਿੰਘ ਰਾਜਾ ਵੜਿੰਗਰੱਬਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਰੇਤੀਗੁਰੂ ਅਰਜਨਪੰਛੀਕੋਸ਼ਕਾਰੀਭਾਰਤ ਦੀ ਰਾਜਨੀਤੀਰੋਮਾਂਸਵਾਦੀ ਪੰਜਾਬੀ ਕਵਿਤਾਹਿਮਾਲਿਆਹਲਫੀਆ ਬਿਆਨਛਾਇਆ ਦਾਤਾਰਚੰਦੋਆ (ਕਹਾਣੀ)ਖੋ-ਖੋਗਾਂਨਾਰੀਵਾਦਪੰਜਾਬ (ਭਾਰਤ) ਦੀ ਜਨਸੰਖਿਆ2019 ਭਾਰਤ ਦੀਆਂ ਆਮ ਚੋਣਾਂਭਾਈ ਗੁਰਦਾਸਕਾਨ੍ਹ ਸਿੰਘ ਨਾਭਾਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂਹੰਸ ਰਾਜ ਹੰਸਪੰਜਾਬੀ ਇਕਾਂਗੀ ਦਾ ਇਤਿਹਾਸਰਿਸ਼ਤਾ-ਨਾਤਾ ਪ੍ਰਬੰਧਨਾਨਕ ਸਿੰਘਚੋਣ ਜ਼ਾਬਤਾਬੁੱਲ੍ਹੇ ਸ਼ਾਹਅਕਸ਼ਾਂਸ਼ ਰੇਖਾਵਿਅੰਜਨਪ੍ਰੇਮ ਪ੍ਰਕਾਸ਼ਰਿੰਕੂ ਸਿੰਘ (ਕ੍ਰਿਕਟ ਖਿਡਾਰੀ)ਸਿਹਤਗ਼ੁਲਾਮ ਜੀਲਾਨੀਭਾਈ ਨੰਦ ਲਾਲਸਰਬੱਤ ਦਾ ਭਲਾਮੁਗ਼ਲਰਹਿਰਾਸ🡆 More