ਪਾਕਿਸਤਾਨੀ ਪੰਜਾਬ

ਪਾਕਿਸਤਾਨੀ ਪੰਜਾਬ

1947 ਈ ਵਿਚ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਣ ਕਾਰਨ ਪਾਕਿਸਤਾਨ ਪੰਜਾਬ ਹੋਂਦ ਵਿਚ ਆਇਆ। ਰਾਜਨੀਤਿਕ ਕਾਲ-ਕ੍ਰਮ ਅਤੇ ਇਤਿਹਾਸਿਕ ਸਫਰ ਤੈਅ ਕਰਦਿਆਂ ਹੋਇਆ ਇਹ ਪੰਜਾਬੀ ਸਭਿਆਚਾਰਕ ਖੇਤਰ ਅੰਗਰੇਜ਼ਾਂ ਦੀ ਫੁੱਟ ਪਾਓ ਤੇ ਰਾਜ ਕਰੋ ਤੇ ਵੰਡੇ ਹਿੰਦੁਸਤਾਨ ਤੋਂ ਅੱਡ ਹੋ ਕੇ ਸੁਤੰਤਰ ਮੁਲਕ ਦੀ ਹੋਂਦ ਅਖਤਿਆਰ ਕਰ ਚੁੱਕਿਆ ਹੈ। ਇਹ ਖੇਤਰ ਹਿੰਦੁਸਤਾਨ, ਚੀਨ, ਰੂਸ ਤੇ ਅਫਗਾਨਿਸਤਾਨ ਦੇ ਵਿਚਕਾਰ ਸਥਿਤ ਹੈ। ਭੂਗੋਲਿਕ ਤੌਰ ਤੇ ਭਾਵੇਂ ਇਹ ਹੁਣ ਵੱਖਰੀ ਹੋਂਦ ਦਾ ਮਾਲਕ ਹੈ, ਪਰ ਪੰਜਾਬੀ ਸਭਿਆਚਾਰਕ ਸਾਂਝ ਤੋਂ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਿਆ। ਸਾਂਝੇ ਪੰਜਾਬ ਦੇ ਵਸਨੀ3ਕਾਂ ਦੀ ਭਾਸ਼ਾ, ਨਸਲ, ਲੋਕਾਂ ਦੇ ਵਤੀਰੇ ਆਰਥਿਕ ਸਾਂਝਾ ਤੇ ਸਭਿਆਚਾਰ ਨੂੰ 62% ਅਤੇ 38% ਦੇ ਅਨੁਪਾਤ ਨਾਲ ਹੀ ਵੰਡ ਦਿੱਤਾ ਅਤੇ ਵੰਡ ਵੇਲੇ ਵਿਚ ਮੁਲਤਾਨ ਤੇ ਰਾਵਲਪਿੰਡੀ ਡਵੀਜ਼ਨਾਂ ਦੇ ਬਾਰਾਂ ਜ਼ਿਲ੍ਹੇ ਅਤੇ ਲਾਹੌਰ ਡਵੀਜ਼ਨ ਦੇ ਮੁੱਖ ਭਾਗ ਅਰਥਾਤ ਸ਼ੇਖੂਪੁਰਾ, ਗੁਜਰਾਂਵਾਲਾ, ਸਿਆਲਕੋਟ ਅਤੇ ਲਾਹੌਰ ਤੇ ਜ਼ਿਲਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ ਵੀ ਸ਼ਾਮਿਲ ਕੀਤੇ ਗਏ ਸਨ।

1947 ਮਗਰੋਂ ਪਾਕਿਸਤਾਨ ਦੀ ਹੋਂਦ ਲਈ ਜ਼ਿੰਮੇਵਾਰ ਸਾਰੇ ਅਦਿੱਸਦੇ ਪਹਿਲੂਆਂ ਨੂੰ ਵਿਚਾਰਿਆ ਹੈ। ਜਿਸ ਤੋਂ ਇਹ ਗੱਲ ਰੂਪਮਾਨ ਹੋਈ ਹੈ ਕਿ ਮੁਗਲਾਂ ਦੀ ਆਮਦ ਤੋਂ ਪਹਿਲਾਂ, ਇਸ ਖਿੱਤੇ ਦਾ ਸਭਿਆਚਾਰਕ ਪਿਛੋਕੜ ਆਰਿਆਈ ਸੀ ਅਤੇ ਆਰੀਆ ਤੋਂ ਪਹਿਲਾਂ ਦ੍ਰਾਵੜੀ (ਕੋਲ, ਭੀਲ, ਸੰਥਾਲ) ਆਦਿਵਾਸੀ ਰੂਪ ਦਾ ਸੀ। ਇਸ ਪੰਜਾਬੀ ਸੁਭਾਅ ਦੇ ਖਿੱਤੇ ਵਿਚ ਮੁਲਤਾਨੀ, ਡੋਗਰੀ, ਪਸ਼ਤੋ, ਬਹਾਵਲੀ, ਸਿੰਧੀ, ਪੰਜਾਬੀ ਦੇ ਨਾਲ-ਨਾਲ ਉਰਦੂ ਤੇ ਫ਼ਾਰਸੀ ਭਾਸ਼ਾ ਬੋਲੀ ਤੇ ਪੜੀ ਜਾਂਦੀ ਹੈ।

ਪਾਕਿਸਤਾਨ ਨਾਂ ਦੇ ਮੁਲਕ ਦੀ ਹੋਂਦ ਦਾ ਮੂਲ ਆਧਾਰ ਧਰਮ ਹੈ ਤੇ ਹੁਣ ਸੰਸਾਰਕ ਮੰਚ `ਤੇ ਇਹ ਇਸਲਾਮਿਕ ਮੁਲਕ ਦੇ ਨਾਂ ਨਾਲ ਜਾਣਿਆ ਪਛਾਣਿਆ ਦੇਸ਼ ਹੈ। ਇਸ ਭੂਗੋਲਿਕ ਖੇਤਰ ਦਾ ਨਾਮਕਰਣ 1947 ਈ. ਦੀ ਵੰਡ ਤੋਂ ਪਹਿਲਾਂ ਹੀ ਇਸਦਾ ਨਾਂ ‘ਪਾਕਿਸਤਾਨ।

ਪਾਕਿਸਤਾਨੀ ਪੰਜਾਬ
ਪਾਕਿਸਤਾਨੀ ਪੰਜਾਬੀ ਸਭਿਆਚਾਰ

ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬੀ ਵਿਚ ਲੈਣ-ਦੇਣ ਦੀਆਂ ਸੰਭਾਵਨਾਵਾਂ ਦੇ ਬਰਾਬਰ ਸਨ। ਪਰ ਫਿਰ ਵੀ ਦੋਵਾਂ ਦੇ ਸਾਹਿਤ ਵਿਚ ਬਹੁਤ ਸਾਰੀਆਂ ਸਾਂਝਾ ਪਾਈਆਂ ਜਾਂਦੀਆਂ ਹਨ ਅਤੇ ਆਰਥਿਕ, ਰਾਜਸੀ, ਸਮਾਜਿਕ ਤੇ ਰਾਜਨੀਤਿਕ ਹਾਲਾਤਾਂ ਵਿਚ ਵੀ ਕਾਫੀ ਭਿੰਨਤਾ ਪਾਈ ਜਾਂਦੀ ਹੈ।

ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਉੱਨਤ ਕਰਨ ਵਾਲਿਆਂ ਵਿਚ ਪ੍ਰਸਿੱਧ ਪੰਜਾਬੀ ਆਲੋਚਕ ਤੇ ਸਾਹਿਤ ਦੇ ਇਤਿਹਾਸਕਾਰ ਮੀਆਂ ਮੌਲਾ ਬਖਸ਼ ਕੁਸ਼ਤਾ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ ਐਂਗਲੋ ਪੰਜਾਬੀ ਕਾਲਜ ਜਾਰੀ ਕੀਤਾ। ਜਿਸ ਵਿਚ ਪੰਜਾਬੀ ਆਨਰਜ਼ (ਗਿਆਨੀ) ਦੀਆਂ ਜਮਾਤਾਂ ਨੂੰ ਪੜਾਇਆ ਕਰਦੇ ਸਨ। ‘ਪ੍ਰੀਤਲੜੀ` ਅਕਤੂਬਰ 1970 ਵਿਚ ਸੰਪਾਦਕ ਨੇ ‘ਵਿਚ ਪੰਜਾਬੀ ਪਰਵਾਨਗੀ` ਸਿਰਲੇਖ ਹੇਠ ਜੋ ਜਾਣਕਾਰੀ ਦਿੱਤੀ ਹੈ ਉਸ ਵਿਚ ‘ਦੇਸ਼ ਪੰਜਾਬ ਮਹਾਨ` ਦੀਆਂ ਕੋਸ਼ਿਸ਼ਾਂ ਦਾ ਵਿਸ਼ੇਸ਼ ਤੌਰ `ਤੇ ਵਰਣਨ ਕੀਤਾ ਹੈ। ਇਸ ਤਰ੍ਹਾਂ ਲਾਹੌਰ ਵਿਚ ਵੀ ਕਈ ਸਿੱਖਿਅਕ ਅਦਾਰੇ ਖੋਲੇ ਗਏ ਹਨ ਜਿਨਾਂ ਵਿਚ ਪੰਜਾਬੀ ਨੂੰ ਲਾਜ਼ਮੀ ਪਰਚਾ ਰੱਖਿਆ ਹੈ। ਜੋ ਪਾਕਿਸਤਾਨ ਪੰਜਾਬ ਵਿਚ ਪੰਜਾਬ ਦੇ ਵਿਕਾਸ ਤੇ ਨਿਕਾਸ ਲਈ ਬਹੁਤ ਲਾਹੇਵੰਦ ਸਿੱਧ ਹੋਇਆ ਹੈ। ਕਈ ਪਾਕਿਸਤਾਨੀ ਪੰਜਾਬੀ ਅਦੀਬ ਪਾਕਿਸਤਾਨ ਪੰਜਾਬ ਬਣਨ ਮਗਰੋਂ ਪੰਜਾਬੀ ਵੱਲ ਆਏ ਹਨ, ਪਹਿਲਾਂ ਉਹ ਅੰਗ੍ਰੇਜ਼ੀ ਜਾਂ ਉਰਦੂ ਵਿਚ ਲਿਖਿਆ ਕਰਦੇ ਸਨ। ਮਾਦਰੀ ਜ਼ਬਾਨ ਦੇ ਪਿਆਰ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਤੇ ਉਹ ਪੰਜਾਬ ਵਿਚ ਸਾਹਿਤ-ਰਚਨਾ ਕਰਨ ਲੱਗੇ।

ਇਸ ਤਰ੍ਹਾਂ ਵਿਚ ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ ਜਿਵੇਂ ਨਾਟਕ, ਇਕਾਂਗੀ ਵਾਰਤਕ, ਕਵਿਤਾ ਆਦਿ। ਕਵਿਤਾ ਦੇ ਸਾਹਿਤਿਕ ਰੂਪ `ਚ ਮਨੁੱਖੀ ਮਨ ਦੀਆਂ ਭਾਵਨਾਵਾਂ, ਉਮੰਗਾਂ, ਸੁਪਨਿਆਂ ਜਜ਼ਬਿਆਂ ਤੇ ਸੱਧਰਾਂ ਨੂੰ ਰੂਪਮਾਨ ਕੀਤਾ ਹੈ ਅਤੇ ਵੰਡ ਦੇ ਦੁਖਾਂਤ, ਆਰਥਿਕ, ਰਾਜਸੀ-ਲੁੱਟਮਾਰ, ਫਿਰਕੂ ਹਾਲਾਤਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਪਾਕਿਸਤਾਨ ਵਿਚ ਰਾਜਨੀਤਿਕ ਪ੍ਰਣਾਲੀ ਇਕ ਪੁਰਖੀ ਤੇ ਫੌਜੀ ਰਾਜ-ਪ੍ਰਬੰਧ ਦੀ ਹੋਂਦ ਦੇ ਫਲਸਰੂਪ ਆਧੁਨਿਕ ਭਾਵ-ਬੋਧ ਤੇ ਆਧੁਨਿਕ ਸੰਵੇਦਨਾ ਵਾਲੀਆਂ ਕਾਵਿ ਕ੍ਰਿਤਾਂ ਦੀ ਥਾਂ ਭੂਤਵਾਦੀ ਅਪਸਾਰਵਾਦੀ ਜਾਂ ਕਿਧਰੇ ਕ ਰੁਮਾਂਟਿਕ ਉਪ-ਭਾਵੁਕਤਾ ਵਾਲੀਆਂ ਕਾਵਿ-ਕ੍ਰਿਤਾਂ ਰਚਣ ਲਈ ਕਈ ਮਜ਼ਬੂਰ ਹਨ। ਗਲਪ ਵਿਚ ਵੀ ਵਿਰਸੇ ਤੇ ਪਰੰਪਰਾ ਪ੍ਰਤੀ ਹੇਰਵੇ ਤੇ ਸਵੈ ਮੋਹ ਦੀ ਭਾਵਨਾ ਅਧੀਨ ਵਿਅੰਗਆਤਮਕ ਪ੍ਰਤੀਕਾਤਮਕ, ਸ਼ੈਲੀਆਂ ਆਦਿ ਵਿਚ ਉਸਾਰਿਆ ਗਿਆ ਹੈ। ਨਾਟਕ ਨੂੰ ਦੋ-ਪਰਤੀ ਦੇ ਰਾਹੀਂ ਪੇਸ਼ ਕੀਤਾ ਹੈ। ਜੋ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਦੇ ਨਾਲ-ਨਾਲ ਮਨੁੱਖੀ ਮਨ ਦੀ ਹਉਮੈ ਨੂੰ ਮਾਰ ਕੇ ਸੂਫ਼ੀ ਫਲਸਫੇ ਦੀ ਹਕੀਕੀ ਇਸ਼ਕ ਦੀ ਪ੍ਰੋੜਤਾ ਕਰਦੇ ਹਨ। ਆਲੋਚਨਾ ਦੇ ਖੇਤਰ ਚ ਪਾਕਿਸਤਾਨ ਪਰਖ ਪੜਚੋਲ ਮਨੁੱਖ ਦੀ ਸਾਧਾਰਣਤਾ ਨੂੰ ਪਛਾਣਨ ਦੀ ਥਾਂ ਇਸਲਾਮੀ ਬਣਤਰ ਅਨੁਸਾਰ ਹੀ ਹੋਈ ਹੈ। ਇਸ ਦੇ ਫਲਸਰੂਪ ਪਾਕਿਸਤਾਨੀ ਪੰਜਾਬੀ ਆਲੋਚਨਾ ਅਜੇ ਤੱਕ ਤੁਸਵੁੱਫ ਦੇ ਘੇਰੇ `ਚੋਂ ਬਾਹਰ ਨਹੀਂ ਮਿਲ ਸਕੀ।

ਪਾਕਿਸਤਾਨ ਦੇ ਲੇਖਕ ਤੇ ਸਾਹਿਤਕਾਰ ਇਧਰਲੇ ਸਾਹਿਤਕਾਰਾਂ ਤੋਂ ਉਲਟ ਪ੍ਰਤੀਕਾਂ ਤੇ ਚਿੰਨ੍ਹਾਂ ਰਾਹੀਂ ਆਪਣੇ ਪੱਖਾਂ ਨੂੰ ਪੇਸ਼ ਕਰਦੇ ਹਨ। ਜਿਸ ਕਰਕੇ ਉਹ ਜ਼ਿਆਦਾਤਰ ਚਿੰਨਵਾਦੀ ਬਣਦੇ ਜਾ ਰਹੇ ਹਨ।

ਹਵਾਲੇ:

ਪਾਕਿਸਤਾਨੀ ਪੰਜਾਬੀ ਸਾਹਿਤ

ਨਿਕਾਸ ਤੇ ਵਿਕਾਸ

ਡਾ. ਹਰਬੰਸ ਧੀਮਾਨ

ਪਾਕਿਸਤਾਨੀ ਪੰਜਾਬੀ ਸਾਹਿਤ ਇਕ ਪਰਿਚੈ

ਡਾ. ਗੁਰਦੇਵ ਸਿੰਘ

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਰਤੀ ਕਾਵਿ ਸ਼ਾਸਤਰਮੁਨਾਜਾਤ-ਏ-ਬਾਮਦਾਦੀਚੇਤਮੋਰਚਾ ਜੈਤੋ ਗੁਰਦਵਾਰਾ ਗੰਗਸਰਸ਼ਬਦ-ਜੋੜਨਰਿੰਦਰ ਮੋਦੀਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਬਸੰਤਬਿਰਤਾਂਤਜਨਮ ਸੰਬੰਧੀ ਰੀਤੀ ਰਿਵਾਜਸੰਗਰੂਰ (ਲੋਕ ਸਭਾ ਚੋਣ-ਹਲਕਾ)ਸਤਿਗੁਰੂ ਰਾਮ ਸਿੰਘਰਸ਼ਮੀ ਚੱਕਰਵਰਤੀਪੁਰਾਣਾ ਹਵਾਨਾਹਲਫੀਆ ਬਿਆਨਜੈਵਿਕ ਖੇਤੀਲੋਕ ਰੂੜ੍ਹੀਆਂਰਣਜੀਤ ਸਿੰਘਪੁਆਧੀ ਉਪਭਾਸ਼ਾਪੰਜਾਬੀ ਵਾਰ ਕਾਵਿ ਦਾ ਇਤਿਹਾਸਗਰਭ ਅਵਸਥਾਊਧਮ ਸਿੰਘਸਿੱਖ ਗੁਰੂਸ੍ਰੀ ਚੰਦ2024 ਵਿੱਚ ਮੌਤਾਂਹਰਾ ਇਨਕਲਾਬਅਸੀਨਮੁਹਾਰਨੀਮਨਮੋਹਨ26 ਅਪ੍ਰੈਲਪਾਣੀਇੰਡੋਨੇਸ਼ੀਆਰਾਜਾ ਸਾਹਿਬ ਸਿੰਘਚੜਿੱਕ ਦਾ ਮੇਲਾਵਿਕੀਪੀਡੀਆਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਮੂਸਾਸਿੱਖਿਆ (ਭਾਰਤ)ਪ੍ਰਯੋਗਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸ਼ਿਵ ਕੁਮਾਰ ਬਟਾਲਵੀਭਗਤ ਰਵਿਦਾਸਜੀਵਨਜਾਰਜ ਅਮਾਡੋਕੌਰਸੇਰਾਭਗਤ ਸਿੰਘਧਰਤੀਈਸਟ ਇੰਡੀਆ ਕੰਪਨੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਨਮੋਹਨ ਸਿੰਘਗੁਰਦੁਆਰਾਐਨਾ ਮੱਲੇਸੋਨੀ ਲਵਾਉ ਤਾਂਸੀਰੇਖਾ ਚਿੱਤਰਕੋਟਲਾ ਨਿਹੰਗ ਖਾਨਤਖ਼ਤ ਸ੍ਰੀ ਦਮਦਮਾ ਸਾਹਿਬਮੋਜ਼ੀਲਾ ਫਾਇਰਫੌਕਸਚੰਡੀਗੜ੍ਹਤਰਨ ਤਾਰਨ ਸਾਹਿਬਗੁਰੂ ਅਰਜਨਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗੂਗਲ ਕ੍ਰੋਮਰੋਮਨ ਗਣਤੰਤਰਰੂਸ ਦੇ ਸੰਘੀ ਕਸਬੇਨਬਾਮ ਟੁਕੀਜੀ-ਮੇਲ2022 ਫੀਫਾ ਵਿਸ਼ਵ ਕੱਪਲਸਣਰਿਸ਼ਤਾ-ਨਾਤਾ ਪ੍ਰਬੰਧਵਲਾਦੀਮੀਰ ਪੁਤਿਨਡਾ. ਹਰਿਭਜਨ ਸਿੰਘ🡆 More