ਲੋਕ ਕਲਾ ਅਤੇ ਵਿਗਿਆਨਿਕ ਯੁੱਗ

ਲੋਕ ਕਲਾ ਨੂੰ ਪਰਿਭਾਸ਼ਤ ਕਰਨਾ ਇਸ ਦਾ ਸਰੂਪ ਨਿਸ਼ਚਿਤ ਕਰਨਾ ਤੇ ਲੋਕ ਕਲਾ ਦੇ ਵੱਖ-ਵੱਖ ਰੂਪਾਂ ਨੂੰ ਕਿਸੇ ਨਿਸ਼ਚਿਤ ਸ਼੍ਰੇਣੀ ਵਿੱਚ ਵੰਡਣਾ ਬਹੁਤ ਹੀ ਕਠਿਨ ਕਾਰਜ ਹੈ। ਕਲਾ ਦਾ ਮੁੱਢਲਾ ਲੱਛਣ ਸੁਹਜ ਸੁਆਦ ਪੈਦਾ ਕਰਨਾ ਜਾ ਉਸ ਦੀ ਤ੍ਰਿਪਤੀ ਕਰਨਾ ਹੁੰਦਾ ਹੈ। ਮੌਲਿਕਤਾ, ਨਵੀਨਤਾ, ਵਿਲੱਖਣਤਾ, ਸਾਰਥਿਕਤਾ, ਵਸਤੂਪਰਕਤਾ ਅਤੇ ਪੁਨਰ-ਉਤਪਾਦਿਕਤਾ ਕਲਾ ਦੇ ਕੁੱਝ ਹੋਰ ਵਿਸ਼ੇਸ਼ ਲੱਛਣ ਹੁੰਦੇ ਹਨ। ਵਿਅਕਤੀਪਰਕਤਾ ਵਿਸ਼ਿਸ਼ਟ ਕਲਾ ਦਾ ਲੱਛਣ ਤਾਂ ਹੋ ਸਕਦਾ ਹੈ ਪਰ ਲੋਕ ਕਲਾ ਲਈ ਇਸ ਦੀ ਵਿਸ਼ੇਸ਼ ਅਹਿਮੀਅਤ ਨਹੀਂ ਹੈ, ਕਿਉਂਕਿ ਵਿਸ਼ਿਸ਼ਟ ਕਲਾ-ਰੂਪ ਦੀ ਕਿਸੇ ਅਧੂਰੀ ਵੰਨਗੀ ਨੂੰ ਕੋਈ ਦੂਸਰਾ ਵਿਅਕਤੀ ਉਵੇਂ ਹੀ ਪੇਸ਼ ਨਹੀਂ ਕਰ ਸਕਦਾ, ਜਿਵੇਂ ਇਸ ਨੂੰ ਪਹਿਲੇ ਕਿਸੇ ਵਿਅਕਤੀ ਨੇ ਸ਼ੁਰੂ ਕੀਤਾ ਹੁੰਦਾ ਹੈ। ਵਿਸ਼ਿਸ਼ਟ ਕਲਾ ਕ੍ਰਿਤ ਉੱਤੇ ਉਸਦੇ ਰਚਣਹਾਰੇ ਦੀ ਗਹਿਰੀ ਛਾਪ ਹੁੰਦੀ ਹੈ। ਵਿਸ਼ਿਸ਼ਟ ਕਲਾ-ਰਚਨਾ ਦਾ ਰਚਨਹਾਰਾ ਆਪਣੀ ਰਚਨਾ ਦੇ ਹਰ ਪਹਿਲੂ ਤੋਂ ਜਾਣੂ ਹੁੰਦਾ ਹੈ। ਉਹ ਉਹਨਾਂ ਸਾਰੀਆਂ ਪ੍ਰਤਿਕਿਰਿਆਵਾਂ ਦਾ ਉਪਭੋਗੀ ਹੁੰਦਾ ਹੈ ਜਿਨ੍ਹਾਂ ਅਧੀਨ ਰਚਨਾ ਦੀ ਉਪਜ ਹੁੰਦੀ ਹੈ। ਪਰ ਲੋਕ-ਕਲਾ ਵਿੱਚ ਵਿਅਕਤੀ ਚੇਤਨਾ ਨਾਲੋਂ ਸਮੂਹਿਕ ਚੇਤਨਾ ਦਾ ਵਡੇਰਾ ਯੋਗਦਾਨ ਹੁੰਦਾ ਹੈ।

ਲੋਕ ਕਲਾ ਅਤੇ ਵਿਗਿਆਨਿਕ ਯੁੱਗ

ਲੋਕ ਕਲਾ ਜੀਵਨ ਦੀ ਸਹਿਜ ਚਾਲ ਵਿੱਚੋਂ ਅਤੇ ਜੀਵਨ ਦੀਆਂ ਲੋੜਾਂ ਵਿਚੋਂ ਆਪ ਮੁਹਾਰੇ ਉਪਜੀ ਹੁੰਦੀ ਹੈ। ਲੋਕ ਕਲਾਵਾਂ ਸਾਡੀਆਂ ਭਾਵਨਾਵਾਂ ਦਾ ਹੀ ਮੁਢਲਾ ਅੰਸ਼ ਹਨ। ਇਹ ਜੀਵਨ ਦੀਆਂ ਲੋੜਾਂ ਵਿੱਚੋਂ ਪੈਦਾ ਹੋਣ ਕਾਰਨ ਜੀਵਨ ਦਾ ਸਹਿਜ ਅੰਗ ਹੁੰਦੀ ਹੈ। ਪਰ ਵਿਸ਼ਿਸ਼ਟ ਕਲਾ ਵਿੱਚ ਸਾਹਿਤਕਾਰੀ, ਨਿਰਤਕਾਰੀ, ਚਿੱਤਰਕਾਰੀ ਅਤੇ ਸੰਗੀਤਕਾਰੀ ਤੋਂ ਬਿਨਾਂ ਦੂਜੀਆਂ ਕਲਾਵਾਂ ਨੂੰ ਉਪਯੋਗੀ ਕਲਾ ਦਾ ਨਾਂ ਦਿੱਤਾ ਜਾਂਦਾ ਹੈ। ਇਉਂ ਵਿਸ਼ਿਸ਼ਟ ਕਲਾ ਤੇ ਲੋਕ-ਕਲਾ ਦਾ ਸੰਕਲਪ ਬਿਲਕੁਲ ਉਸੇ ਤਰ੍ਹਾਂ ਦਾ ਹੈ ਜਿਵੇਂ ਧਰਮ ਅਤੇ ਲੋਕ-ਧਰਮ, ਸਾਹਿਤ ਅਤੇ ਲੋਕ ਸਾਹਿਤ, ਧੰਦੇ ਅਤੇ ਲੋਕ-ਧੰਦੇ ਆਦਿ। ਲੋਕ ਅਕਸਰ ਲੋਕ-ਮਾਨਸਿਕਤਾ ਦੇ ਧਾਰਨੀ ਸਰਲ ਚਿੱਤ ਅਤੇ ਸਰਲ ਬੁੱਧੀ ਵਾਲੇ ਮਾਨਵ ਹੁੰਦੇ ਹਨ। ਉਨਾਂ ਨੂੰ ਕਲਾ ਸਿਰਜਨ ਦੀ ਉਚੇਰੀ ਸਿੱਖਿਆ ਨਹੀਂ ਦਿੱਤੀ ਜਾਂਦੀ। ਕਥਕ ਨਾਚ ਨੱਚਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ, ਪਰ ਗਿੱਧੇ ਦੀ ਬੋਲੀ ਤੇ ਹਰ ਕੁੜੀ ਆਪ-ਮੁਹਾਰੇ ਨੱਚਣਾ ਸ਼ੁਰੂ ਕਰ ਦਿੰਦੀ ਹੈ। ਢੋਲ ਦੇ ਡੱਗੇ ਉੱਤੇ ਜੋੜ ਵਿੱਚ ਆਇਆ ਹਰ ਪ੍ਰਾਣੀ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੰਦਾ ਹੈ। ਲੋਕ ਕਲਾ, ਘਰਾਂ ਦਾ ਸੁਹਜ-ਸ਼ਿੰਗਾਰ ਹੁੰਦੀ ਹੈ। ਘਰ ਵਿੱਚ ਵਰਤੇ ਜਾਂਦੇ ਖੇਸ, ਦਰੀਆਂ, ਗਲੀਚੇ, ਫੁਲਕਾਰੀਆਂ, ਚਾਦਰਾਂ, ਸਿਰਹਾਣੇ ਖੂਬਸੂਰਤ ਤਰੀਕੇ ਨਾਲ ਕੱਢੇ ਜਾਂਦੇ ਹਨ। ਕੁੜੀ ਦੀ ਖੂਬਸੂਰਤੀ ਉਸ ਦੇ ਕਲਾਤਮਿਕ ਗੁਣਾਂ ਤੇ ਵੀ ਨਿਰਭਰ ਕਰਦੀ ਹੈ। ਪੁਰਾਤਨ ਸਮੇਂ ਜਿਹੜੀ ਕੁੜੀ ਕੱਢਣਾ, ਕੱਤਣਾ, ਸੀਣਾ, ਪਰੋਣਾ ਤੇ ਪਕੌਣਾ ਜਾਣਦੀ ਸੀ, ਇਸ ਲਈ ਲੋਕ-ਕਲਾ ਮਾਨਵੀ ਜੀਵਨ ਦਾ ਇੱਕ ਅਨਿੱਖੜ ਅੰਗ ਰਿਹਾ ਹੈ, ਜਿਸ ਵਿੱਚ ਕੰਧ ਚਿੱਤਰ, ਤੀਲਾਂ ਜਾਂ ਕਾਗਜ਼ ਦੇ ਬੋਹਟੇ, ਬੋਹਟੀਆਂ, ਮੂਹੜੇ, ਗੋਹਲੇ, ਛਿੱਕੂ ਆਦਿ ਸ਼ਾਮਿਲ ਰਹੇ ਹਨ। ਮਿੱਟੀ ਦੇ ਪੀਪੇ, ਹਾਰੇ ਅਤੇ ਉਨ੍ਹਾਂ ਉੱਤੇ ਸ਼ਿਲਪੀ ਅੰਦਾਜ ਵਿੱਚ ਵਾਹੇ ਮੋਰ-ਘੁੱਗੀਆਂ ਵੀ ਇਸ ਕਲਾ ਦੇ ਖੇਤਰ ਵਿੱਚ ਸ਼ਾਮਿਲ ਰਹੇ ਹਨ।

ਲੋਕ ਕਲਾ ਅਜਿਹੀ ਕਲਾ ਹੈ ਜੋ ਕਿਸੇ ਸਮਾਨ ਪਰੰਪਰਾ ਵਾਲੇ ਸੱਭਿਆਚਾਰ ਦੇ ਮਨੁੱਖੀ ਸਮੂਹ ਦੀਆਂ ਮਾਨਸਿਕ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਵੇ ਅਤੇ ਵਿਰਸੇ ਵਿੱਚੋਂ ਪ੍ਰਾਪਤ ਹੁੰਦੀ ਹੋਵੇ, ਲੋਕ-ਕਲਾ ਹੈ। ਸਰਲਤਾਂ ਅਤੇ ਸਾਦਗੀ ਲੋਕ-ਕਲਾ ਦੇ ਵਿਸ਼ੇਸ਼ ਗੁਣ ਹਨ। ਪੰਜਾਬ ਦੀ ਲੋਕ-ਕਲਾ ਭਾਵੇਂ ਨਿਰੰਤਰ ਪਰਿਵਰਤਨਸ਼ੀਲ ਰਹੀ ਹੈ ਪਰ ਇਹ ਸਦਾ ਸੰਵੇਦਨਸ਼ੀਲ, ਸਾਦੀ ਅਤੇ ਮਾਨਵੀ ਮੁੱਲਾਂ ਵਾਲੀ ਰਹੀ ਹੈ। ਪੰਜਾਬ ਦੀਆਂ ਲੋਕ-ਕਲਾਵਾਂ ਵਿੱਚ ਸਾਂਝੀ ਅਤੇ ਅਹੋਈ ਦੀਆਂ ਮੂਰਤੀਆਂ ਬਣਾਉਣ ਦੀ ਵੀ ਵਿਸ਼ੇਸ਼ ਮਹੱਤਤਾ ਹੈ। ਇਵੇਂ ਪੰਜਾਬ ਦੀਆਂ ਲੋਕ-ਕਲਾਵਾਂ ਦੇ ਅਨੇਕ ਰੂਪ ਹਨ, ਜਿਹਨਾਂ ਨੂੰ ਨਵੀਂ ਪੀੜ੍ਹੀ ਆਪਣੀ ਪਹਿਲੀ ਪੀੜੀ ਤੋਂ ਸਿੱਖ ਕੇ ਜੀਵਿਤ ਰੱਖਦੀ ਹੈ। ਪੰਜਾਬ ਦੀਆਂ ਲੋਕ-ਕਲਾਵਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਵਰਤੋਂ ਆਉਣ ਵਾਲੀ ਸਮੱਗਰੀ, ਚੁਗਿਰਦੇ ਵਿੱਚੋਂ ਸੌਖੀ ਪ੍ਰਾਪਤ ਹੋਣ ਵਾਲੀ ਹੁੰਦੀ ਹੈ। ਭਾਵੇਂ ਛਿੱਕੂ, ਕੱਤਣੀ ਆਦਿ ਲਈ ਖਜੂਰ ਦੇ ਪੌਂਗ (ਪੱਤਰ) ਅਤੇ ਦੁੱਤ (ਘਾਹ) ਹੋਵੇ ਜਾਂ ਪਾਂਡੂ ਮਿੱਟੀ ਅਤੇ ਨੀਲ ਆਦਿ ਦੇ ਰੰਗ ਹੀ ਕਿਉਂ ਨਾ ਹੋਣ। ਇਹ ਸਾਧਾਰਨ ਵਸਤਾਂ ਜਦੋਂ ਕਿਸੇ ਲੋਕ ਕਲਾ ਦੀ ਵੰਨਗੀ ਵਿੱਚ ਢਲ ਕੇ ਪੇਸ਼ ਹੁੰਦੀਆਂ ਹਨ ਤਾਂ ਪੰਜਾਬ ਦੀ ਲੋਕ-ਕਲਾ ਦੇ ਗਰਵ ਦਾ ਪਤਾ ਲੱਗਦਾ ਹੈ। ਲੋਕ ਕਲਾ ਵੀ ਸਮਾਜਿਕ ਆਰਥਿਕ ਹਾਲਾਤਾਂ ਦੇ ਤਬਦੀਲ ਹੋਣ ਨਾਲ ਅਕਸਰ ਬਦਲਦੀ ਰਹੀ ਹੈ, ਜਿਵੇਂ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਇੱਥੋਂ ਦੇ ਗਹਿਣਿਆਂ ਉੱਤੇ ਚੰਨ, ਸੂਰਜ ਤੇ ਦੇਵਤਿਆਂ ਦੀਆਂ ਮੂਰਤਾਂ ਉਕਰੀਆਂ ਜਾਂਦੀਆਂ ਸਨ। ਅੰਮ੍ਰਿਤਸਰ ਵਿੱਚ ਦੰਦ ਖੰਡ ਦੇ ਖਿਡੌਣੇ ਸ਼ਿੰਗਾਰ ਬਕਸੇ ਦਾਜ ਬਰੀ ਲਈ ਆਮ ਢੋਏ ਜਾਂਦੇ ਸੀ। ਪਰ ਅੱਜ ਕੱਲ ਇਹ ਸਾਰਾ ਕੁੱਝ ਲਗਾਤਾਰ ਅਲੋਪ ਹੋ ਰਿਹਾ ਹੈ। ਉਪਯੋਗੀ ਕਲਾ ਦੇ ਨਾਲ-ਨਾਲ ਪੰਜਾਬ ਵਿੱਚ ਸੂਖਮ ਤੇ ਭਾਵਾਤਮਕ ਲੋਕ-ਕਲਾ ਦਾ ਵੀ ਬੋਲਬਾਲਾ ਰਿਹਾ ਹੈ। ਵਪਾਰਕ ਰੁਚੀ ਅਧੀਨ ਗਣੇਸ਼ ਜੀ ਦਾ ਰੇਖਾ ਚਿੱਤਰ, ਸਾਂਝੀ ਮਾਈ ਦੀ ਛਵੀ, ਅਹੋਈ ਮਾਤਾ ਦੇ ਨਕਸ਼ ਚਿਤਰਨੇ ਵੀ ਲੋਕ-ਕਲਾ ਦੇ ਖੇਤਰ ਦੀ ਚੀਜ਼ ਮੰਨੀ ਜਾਂਦੀ ਹੈ।

ਡਾ. ਸੋਹਿੰਦਰ ਸਿੰਘ ਬੇਦੀ ਦੇ ਅਨੁਸਾਰ ਉਹ ਕਲਾ ਜਿਸਨੂੰ ਆਦਿ ਕਲਾ ਤੋਂ ਅਨੇਕਾਂ ਕਿਰਤੀਆਂ ਨੇ, ਆਪਣੇ ਅਨੁਭਵ ਨਾਲ ਸਿੰਜ ਕੇ ਰਸਾਇਆ, ਪਕਾਇਆ ਤੇ ਨਿਖਾਰਿਆ ਅਤੇ ਜੋ ਪਰੰਪਰਾ ਦੀ ਧਾਰਾ ਦਾ ਅੰਗ ਬਣਕੇ ਵਿਗਸੀ ਲੋਕ-ਕਲਾ ਅਖਵਾਈ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਵਿਗਿਆਨ ਨੇ ਲੋਕ-ਕਲਾਵਾਂ ਦਾ ਰੂਪ ਹੀ ਬਦਲ ਦਿੱਤਾ ਹੈ। ਅੱਜ ਦੇ ਵਿਗਿਆਨਕ ਸੋਚ ਅਤੇ ਆਧੁਨਿਕਤਾ ਦੀ ਚਮਕ-ਦਮਕ ਨੇ ਲੋਕ-ਕਲਾਵਾਂ ਵਿੱਚੋਂ ਮਨੁੱਖ ਦੀ ਰੁਚੀ ਕਾਫ਼ੀ ਘਟਾ ਦਿੱਤੀ ਹੈ। ਆਧੁਨਿਕ ਮਸ਼ੀਨੀਕਰਨ ਦੇ ਯੁੱਗ ਨੇ ਵਸਤਾਂ ਬੇਸ਼ਕ ਸਾਨੂੰ ਬਹੁਤ ਦਿੱਤੀਆਂ ਹਨ ਪਰੰਤੂ ਇਹਨਾਂ ਮਸ਼ੀਨੀ ਵਸਤਾਂ ਵਿੱਚ ਹੱਥੀਂ ਤਿਆਰ ਕੀਤੀਆਂ ਕਲਾਤਮਕ ਵਸਤਾਂ ਵਾਲਾ ਸੁਹਜ ਅਲੋਪ ਹੈ। ਹੱਥੀਂ ਤਿਆਰ ਕੀਤੀ ਕਲਾ ਦਾ ਮੁੱਲ ਮਸ਼ੀਨੀ ਕਲਾ ਕਿਰਤ ਨਾਲੋਂ ਘੱਟ ਹੋਣ ਕਰਕੇ ਇਹ ਘਾਟੇ ਵਾਲਾ ਸੌਦਾ ਜਾਪਣ ਲੱਗ ਗਈ ਹੈ। ਅੱਜ ਕੱਲ ਦੀਆਂ ਮੁਟਿਆਰਾਂ ਫੁਲਕਾਰੀਆਂ, ਚਾਦਰਾਂ, ਦਰੀਆਂ, ਪੱਖੀਆਂ, ਖੇਸ, ਮਿੱਟੀ ਦੇ ਮੋਰ, ਤੋਤੇ ਨਹੀਂ ਬਣਾਉਂਦੀਆਂ ਤੇ ਨਾ ਹੀ ਚਿੜੀਆਂ ਦਾ ਚੰਬਾ ਉਸਾਰਦੀਆਂ ਹਨ ਸਗੋਂ ਹੁਣ ਉਹ ਦਫਤਰਾਂ, ਸਕੂਲਾਂ ਅਤੇ ਕਾਲਜਾਂ ਵਿੱਚ ਨੌਕਰੀ ਕਰਕੇ ਘਰ ਦੀ ਆਮਦਨ ਵਿੱਚ ਆਪਣਾ ਯੋਗਦਾਨ ਪਾਉਂਦੀਆਂ ਹਨ। ਅੱਜ ਦੇ ਵਿਗਿਆਨਿਕ ਯੁੱਗ ਨੇ ਲੋਕਾਂ ਦੀ ਸੋਚ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਜਿਵੇਂ ਕਿ : -

ਮਿੱਟੀ ਦੇ ਬਰਤਨ ਅਤੇ ਕਲਾ

ਪੁਰਾਣੇ ਸਮਿਆਂ ਵਿੱਚ ਘੁਮਿਆਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਮਿੱਟੀ ਇਕੱਠੀ ਕਰਦੇ ਹੁੰਦੇ ਸੀ। ਉਹੀ ਮਿੱਟੀ ਨੂੰ ਚੰਗੀ ਤਰ੍ਹਾਂ ਛਾਣ ਕੇ ਫਿਰ ਗੁੰਨ ਕੇ ਤਿਆਰ ਕਰਦੇ ਸਨ। ਉਹੀ ਮਿੱਟੀ ਨੂੰ ਭਾਂਡੇ ਬਣਾਉਣ ਵਾਲੇ ਔਜ਼ਾਰ ਤੇ ਰੱਖ ਕੇ ਇੱਕ ਕਲਾ ਦਾ ਰੂਪ ਦਿੰਦੇ ਸੀ। ਘੁਮਿਆਰ ਆਪਣੇ ਹੱਥਾਂ ਨੂੰ ਪਾਣੀ ਲਗਾ ਕੇ ਮਿੱਟੀ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਭਾਂਡਿਆਂ ਦਾ ਰੂਪ ਧਾਰਦੇ ਸੀ। ਜਿਵੇਂ-ਮੂਰਤੀਆਂ, ਅਲੱਗ-ਅਲੱਗ ਤਰ੍ਹਾਂ ਦੇ ਭਾਂਡੇ। ਪਰ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੋ ਕੰਮ ਪੁਰਾਣੇ ਸਮਿਆਂ ਵਿੱਚ ਹੱਥ ਨਾਲ ਕੀਤਾ ਜਾਂਦਾ ਸੀ, ਉਹੀ ਹੁਣ ਮਸ਼ੀਨੀ ਯੁੱਗ ਵਿੱਚ ਮਸ਼ੀਨ ਨਾਲ ਕੀਤਾ ਜਾਂਦਾ ਹੈ। ਭਾਂਡੇ ਹੁਣ ਵੀ ਮਿੱਟੀ ਦੇ ਬਣਦੇ ਹਨ ਪਰ ਅੱਜ ਕੱਲ ਹੱਥਾਂ ਨਾਲ ਬਣਾਉਣ ਦੇ ਬਜਾਏ ਮਸ਼ੀਨ ਨਾਲ ਬਣਾਏ ਜਾਂਦੇ ਹਨ।


ਫੁਲਕਾਰੀ ਅਤੇ ਕਢਾਈ

ਪੰਜਾਬ ਵਿੱਚ ਕਢਾਈ ਬੁਣਾਈ ਤੇ ਛਪਾਈ ਦਾ ਹੁਨਰ ਸਿਖਰਾਂ ਤੇ ਰਿਹਾ ਹੈ। ਪੰਜਾਬੀ ਮੁਟਿਆਰਾਂ ਦਰੀਆਂ, ਲਾਚੇ, ਨਾਲੇ, ਨਮਾਰ, ਝੋਲੇ, ਪੱਖੀਆਂ ਦੀ ਬੁਣਾਈ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੀਆਂ ਹਨ। ਵਿਦਵਾਨਾਂ ਦਾ ਕਹਿਣਾ ਹੈ ਕਿ ਫੁਲਕਾਰੀ ਸਾਡੀ ਲੋਕ ਕਲਾ ਦਾ ਉਹ ਨਮੂਨਾ ਹੈ, ਜਿਸਨੂੰ ਭਾਰਤੀ ਕਲਾਕਾਰੀ ਦੀ ਜਿੰਦ ਜਾਨ ਕਿਹਾ ਜਾ ਸਕਦਾ ਹੈ। ‘ਫੁਲਕਾਰੀ’ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ। ਜਿਸ ਦਾ ਅਰਥ ਹੈ ਫੁੱਲਾਂ ਦਾ ਕਸਬ ਅਰਥਾਤ ਵੱਲ ਪਾਉਣਾ, ਕੱਢਣਾ ਜਾਂ ਫੁੱਲਾਂ ਵਾਂਗ ਸਜਾਉਣਾ। ਕਢਾਈ ਦੇ ਆਧਾਰ ਤੇ ਫੁਲਕਾਰੀ ਦੇ ਵੰਨ-ਸੁਵੰਨੇ ਰੂਪ ਹੋਂਦ ਵਿੱਚ ਆਏ ਹਨ ਜਿਵੇਂ- ਛੋਪ, ਸੂਬਰ, ਤਿਲ ਪੱਤਰਾ, ਨੀਲਕ, ਘੁੰਗਟ ਬਾਗ ਅਤੇ ਛਮਾਸ ਆਦਿ। ਫੁਲਕਾਰੀ ਦੀ ਕਢਾਈ, ਇਕ ਕੱਪੜੇ ਦੇ ਪੁੱਠੇ ਪਾਸਿਉਂ ਕੱਢੀ ਜਾਂਦੀ ਹੈ। ਇਹ ਸਾਧਾਰਨ ਖੱਦਰ ਦੇ ਚੰਗੇ ਕਪੜੇ ਤੇ ਸਾਧਾਰਨ ਸੂਈ ਨਾਲ ਹੈਰਾਨ ਕਰ ਦੇਣ ਵਾਲੇ ਕਲਾ ਨਮੂਨੇ ਦੇ ਹੁਨਰ ਵਿੱਚ ਸ਼ਾਮਿਲ ਰਿਹਾ ਹੈ :

"ਫੁਲਕਾਰੀ ਸਾਡੀ ਰੇਸ਼ਮੀ, ਉੱਤੇ ਚਮਕਣ ਮੋਰ

ਗੱਲਾਂ ਤੁਹਾਡੀਆਂ ਮਿੱਠੀਆਂ ਅੰਦਰੋਂ ਦਿਲ ਨੇ ਹੋਰ"


ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਸਤਰੀ ਦੇ ਇਸ ਕਾਰਜ ਵੱਲ ਸੰਕੇਤ ਕਰਦੇ ਹੋਏ ਕਿਹਾ ਕਿ 'ਕੱਢ ਕਸੀਦਾ ਪਹਿਨੇ ਚੋਲੀ, ਤਾਂ ਤੂੰ ਜਾਣਹਿ ਨਾਰੀ' ਸੂਫ਼ੀ ਕਵੀ ਸ਼ਾਹ ਹੁਸੈਨ ਨੇ ਵੀ ਇਸਤਰੀ ਦੇ ਕੱਤਣ-ਤੁੰਬਣ ਦੇ ਕਾਰਜ ਵੱਲਇਸ਼ਾਰਾ ਕਰਦੇ ਹੋਏ ਲਿਖਿਆ ਹੈ :

ਕੁੱਝ ਕੱਤ ਕੁੜੇ ਕੁੱਝ ਵੱਤ ਕੁੜੇ,

ਛੱਲੀ ਲਾਹ ਭਰੋਟੇ ਘਤਿ ਕੁੜੇ।

ਇਹ ਪੰਜਾਬੀ ਸੱਭਿਆਚਾਰ ਦੀ ਹੀ ਵਿਸ਼ੇਸ਼ਤਾ ਹੈ ਕਿ ਇੱਥੇ ਨਾਮ ਜਪਣ ਤੋਂ ਵੀ ਪਹਿਲਾਂ ‘ਕਿਰਤ ਕਰੋ' ਤੇ ‘ਵੰਡ ਛਕੋ’ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਵਿਗਿਆਨ ਦੀਆਂ ਵੱਖ-ਵੱਖ ਕਾਢਾਂ ਨੇ ਲੋਕਾਂ ਦੇ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਹੈ। ਅੱਜ ਦਾ ਯੁੱਗ ਮਸ਼ੀਨ ਦਾ ਯੁੱਗ ਹੈ। ਵਿਗਿਆਨ ਨੇ ਆਪਣੀ ਸੋਚ ਅਨੁਸਾਰ ਹੱਥਾਂ ਦੇ ਕਰਨ ਵਾਲੇ ਕੰਮਾਂ ਨੂੰ ਹੋਰ ਵੀ ਸੌਖਾ ਕਰ ਦਿੱਤਾ ਹੈ। ਪਹਿਲਾਂ ਸਮਿਆਂ ਵਿਚ ਲੋਕ ਆਪਣੇ ਹੱਥਾਂ ਨਾਲ ਕਢਾਈ, ਬੁਣਾਈ, ਸਿਲਾਈ ਦਾ ਕੰਮ ਕਰਦੇ ਸਨ। ਪਰ ਹੁਣ ਉਹ ਮਸ਼ੀਨ ਨਾਲ ਹੋਣ ਲੱਗ ਪਿਆ ਹੈ। ਮਸ਼ੀਨਾਂ ਨਾਲ ਫੁਲਕਾਰੀਆਂ, ਚਾਦਰਾਂ, ਨਾਲੇ, ਸੂਟ, ਦਰੀਆਂ, ਗਲੀਚੇ ਆਦਿ ਬਣਾਏ ਜਾਂਦੇ ਹਨ। ਇਸ ਨਾਲ ਕੰਮ ਵੀ ਜਲਦੀ ਹੁੰਦਾ ਹੈ ਅਤੇ ਟਾਈਮ ਦੀ ਵੀ ਬੱਚਤ ਹੁੰਦੀ ਹੈ।

ਵਿਗਿਆਨ ਦੀ ਕਲਾ ‘ਫਰਿੱਜ' (ਪਾਣੀ ਦੀ ਸਹੀ ਸੰਭਾਲ)

ਪੁਰਾਣੇ ਸਮਿਆਂ ਵਿੱਚ ਲੋਕ ਕੱਚੇ ਘੜਿਆਂ ਵਿੱਚ ਪਾਣੀ ਪਾ ਕੇ ਉਸਨੂੰ ਕਮਰੇ ਵਿੱਚ ਰੱਖਦੇ ਸਨ। ਫਿਰ ਘੜੇ ਵਿੱਚ ਪਾਣੀ ਪਾ ਕੇ ਉਸਨੂੰ ਰੇਤੇ ਉਪਰ ਰੱਖਿਆ ਜਾਂਦਾ ਸੀ ਤਾਂ ਜੋ ਪਾਣੀ ਠੰਢਾ ਰਹੇ। ਸਬਜੀਆਂ ਨੂੰ ਗਰਮ ਕਰਕੇ ਰਸੋਈ ਦੀ ਖਿੜਕੀ ਅੱਗੇ ਰੱਖਿਆ ਜਾਂਦਾ ਸੀ ਤਾਂ ਜੋ ਸਬਜ਼ੀਆਂ ਖਰਾਬ ਨਾ ਹੋ ਸਕਣ। ਪੁਰਾਣੇ ਸਮਿਆਂ ਵਿੱਚ ਲੋਕ ਕੱਚੇ ਘੜਿਆਂ ਦੀ ਜਿਆਦਾ ਵਰਤੋਂ ਕਰਦੇ ਸਨ। ਉਹ ਘੜੇ ਘੁਮਿਆਰ ਦੇ ਹੱਥ ਦੇ ਬਣੇ ਹੁੰਦੇ ਸਨ। ਘੁਮਿਆਰ ਮਿੱਟੀ ਇਕੱਠੀ ਕਰਕੇ ਉਸ ਨੂੰ ਗੁੰਨ ਕੇ ਇਕ ਭਾਂਡੇ ਦਾ ਆਕਾਰ ਦਿੰਦੇ ਸਨ। ਫਿਰ ਲੋਕ ਉਨ੍ਹਾਂ ਘੜਿਆਂ ਵਿੱਚ ਪਾਣੀ ਭਰ ਕੇ ਰੱਖਦੇ ਸਨ ਤਾਂ ਜੋ ਗਰਮੀਆਂ ਵਿੱਚ ਠੰਢਾ ਪਾਣੀ ਮਿਲ ਸਕੇ। ਪਰ ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਵਿਗਿਆਨ ਦੀਆਂ ਕਾਫੀ ਕਾਢਾਂ ਨੇ ਲੋਕਾਂ ਦਾ ਕੰਮ ਬਹੁਤ ਹੀ ਸੌਖਾ ਬਣਾ ਦਿੱਤਾ ਹੈ। ਅੱਜ ਦੇ ਯੁੱਗ ਵਿੱਚ ਕੱਚੇ ਘੜਿਆਂ ਦੀ ਜਗਾਂ ‘ਫਰਿੱਜ’ ਦੀ ਵਰਤੋਂ ਹੋਣ ਲੱਗ ਪਈ ਹੈ। ਫਰਿੱਜ਼ ਵਿੱਚ ਚੀਜਾਂ ਨੂੰ ਠੰਢਾ ਕਰਨ ਲਈ ਇੱਕ ਗੈਸ ਪਾਈ ਜਾਂਦੀ ਹੈ। ਜਿਸ ਦਾ ਨਾਮ ਹੈ ‘ਸੀ ਐੱਫ ਐਲ ਅੰਗਰੇਜ਼ੀ ਵਿੱਚ (CFL:Chlorofluorocarbons) ਮਤਲਬ “ਕਲੋਰ ਫਲੋਰੋ ਕਾਰਬਨ ਗੈਸ"। ਜੋ ਕਿ ਫਰਿੱਜ ਨੂੰ ਠੰਡਾ ਕਰਨ ਵਿੱਚ ਮੱਦਦ ਕਰਦੀ ਹੈ। ਪੁਰਾਣੇ ਸਮਿਆਂ ਵਿੱਚ ਖੂਹਾਂ ਦੀ ਬੜੀ ਮਹੱਤਤਾ ਸੀ। ਉਸ ਸਮੇਂ ਲੋਕ ਖੂਹਾਂ ਦੇ ਪਾਣੀ ਦੀ ਵਰਤੋਂ ਕਰਦੇ ਸਨ। ਪਹਿਲਾਂ ਲੋਕ ਖੂਹਾਂ ਵਿਚੋਂ ਪਾਣੀ ਕੱਢਣ ਲਈ ਬਲਦਾਂ ਦੀ ਮੱਦਦ ਲੈਂਦੇ ਸੀ। ਖੂਹਾਂ ਵਿੱਚ ਟਿੰਡਾਂ ਰਾਹੀਂ ਪਾਣੀ ਕੱਢਿਆ ਜਾਂਦਾ ਸੀ। ਫਿਰ ਲੋਕੀਂ ਪਾਣੀ ਭਰਦੇ ਹੁੰਦੇ ਸੀ। ਪਰ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਵਿਗਿਆਨ ਦੀਆਂ ਵੱਖ-ਵੱਖ ਕਾਢਾਂ ਨੇ ਮਨੁੱਖੀ ਜਿੰਦਗੀ ਨੂੰ ਆਰਾਮਦਾਇਕ ਬਣਾ ਦਿੱਤਾ ਹੈ। ਮਸ਼ੀਨੀ ਯੁੱਗ ਵਿੱਚ ਲੋਕ ਖੂਹਾਂ ਦੀ ਥਾਂ ਮੋਟਰਾਂ, ਪੰਪਾਂ, ਨਲਕੇ ਆਦਿ ਦੀ ਵਰਤੋਂ ਕਰਦੇ ਹਨ। ਉਨ੍ਹਾਂ ਲਈ ਪਾਣੀ ਕੱਢਣਾ ਬਹੁਤ ਹੀ ਆਸਾਨ ਹੋ ਗਿਆ ਹੈ। ਮਸ਼ੀਨੀ ਯੁੱਗ ਨੇ ਸਾਡੇ ਹੱਥਾਂ ਨਾਲ ਕਰਨ ਵਾਲੇ ਕੰਮਾਂ ਨੂੰ ਬਹੁਤ ਹੀ ਸੌਖਾ ਕਰ ਦਿੱਤਾ ਹੈ।

ਕਲਾ ਦੇ ਵਿੱਚ ਮਸ਼ੀਨਾਂ ਦਾ ਪ੍ਰਯੋਗ

ਪੁਰਾਣੇ ਸਮਿਆਂ ਵਿੱਚ ਔਰਤਾਂ ਹੱਥੀਂ ਸੂਤ ਵੱਟ ਕੇ ਵੱਖ-ਵੱਖ ਰੰਗ ਦੇ ਕੇ ਦਰੀਆਂ, ਖੇਸ ਅਤੇ ਨਾਲੇ ਆਦਿ ਬੁਣਨ ਸਮੇਂ ਵੱਖਰੇ-ਵੱਖਰੇ ਨਮੂਨੇ ਅਤੇ ਡਿਜ਼ਾਇਨ ਪਾ ਕੇ ਆਪਣੀ ਕਲਾ ਦਾ ਪ੍ਰਗਟਾਵਾ ਅਤੇ ਮਨ-ਦੀ ਸੁਹਜ ਤ੍ਰਿਪਤੀ ਕਰਦੀਆਂ ਸਨ। ਆਪਣੀਆਂ ਘਰੇਲੂ ਲੋੜਾਂ ਦੀ ਪੂਰਤੀ ਕਰਨ ਲਈ ਹੱਥੀ ਸੂਤ ਨੂੰ, ਵੱਟ ਕੇ ਮੰਜੇ ਪੀੜੀਆਂ ਬਣਾਉਂਦੀਆਂ ਸਨ। ਪਰ ਅਜੋਕੇ ਯੁੱਗ ਨੇ ਪੁਰਾਣੇ ਸਮਿਆਂ ਵਿੱਚ ਵਰਤੇ ਜਾਂਦੇ ਸੰਦਾਂ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਅੱਜ ਦਾ ਯੁੱਗ ਮਸ਼ੀਨ ਦਾ ਯੁੱਗ ਹੈ। ਅੱਜ ਕੱਲ ਲੋਕ ਹੱਥੀਂ-ਸੂਤ ਨਹੀਂ ਵਟਦੇ ਸਗੋਂ ਇਹ ਸਾਰਾ ਕੰਮ ਮਸ਼ੀਨੀ ਹੋ ਗਿਆ ਹੈ। ਅੱਜ ਕੱਲ ਦਰੀਆਂ, ਖੇਸ, ਨਾਲੇ ਮਸ਼ੀਨ ਨਾਲ ਬਣਨੇ ਸ਼ੁਰੂ ਹੋ ਗਏ ਹਨ। ਇਹ ਚੀਜ਼ਾਂ ਹੁਣ ਵੀ ਸੂਤ ਦੀਆਂ ਹੀ ਬਣਦੀਆਂ ਹਨ। ਪਰ ਪਹਿਲਾਂ ਪੁਰਾਣੇ ਸਮੇਂ ਲੋਕ ਹੱਥ ਨਾਲ ਵੱਟ ਕੇ ਬਣਾਉਂਦੇ ਸੀ ਪਰ ਹੁਣ ਵਿਗਿਆਨਿਕ ਯੁੱਗ ਵਿੱਚ ਇਹ ਮਸ਼ੀਨੀ ਹੋ ਗਿਆ ਹੈ। ਉਪਰੋਕਤ ਕਲਾ ਕਿਰਤਾਂ ਤੋਂ ਇਲਾਵਾ ਪਰਾਈਆਂ ਗੁਠਈਆਂ, ਤਾਰਾਂ ਦੇ ਪਰਮ ਅਤੇ ਟੋਕਰੀਆਂ ਆਦਿ ਬਣਾਈਆਂ ਜਾਂਦੀਆਂ ਸਨ। ਇਹ ਸਭ ਕਲਾਵਾਂ ਪੁਰਾਣੇ ਸਮੇਂ ਵਿੱਚ ਲੋਕ ਆਪਣੇ ਹੱਥੀਂ ਬਣਾਇਆ ਕਰਦੇ ਸੀ। ਪਰੰਤੂ ਅੱਜ ਦੇ ਵਿਗਿਆਨਿਕ ਯੁੱਗ ਨੇ ਹੱਥਾਂ ਨਾਲ ਕੰਮ ਕਰਨ ਵਾਲੀ ਕਲਾਵਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ। ਇਹ ਸਭ ਕਲਾਵਾਂ ਅੱਜ ਦੇ ਯੁੱਗ ਵਿੱਚ ਮਸ਼ੀਨੀ ਹੋ ਗਿਆ ਹੈ। ਜੇਕਰ ਆਰਥਿਕਤਾ ਤੇ ਲੋਕ-ਕਲਾ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਮਰਦਾਂ ਦੁਆਰਾ ਲੋਕ ਕਲਾ ਵਿੱਚ ਪਾਇਆ ਯੋਗਦਾਨ ਵੀ ਘੱਟ ਨਹੀਂ ਹੈ। ਪਹਿਲਾਂ-ਪਹਿਲਾਂ ਲੋਕ ਤੂਤ ਦੀਆਂ ਛਟੀਆਂ ਦੁਆਰਾ ਬਣਾਏ ਗਏ ਟੋਕਰੇ ਟੋਕਰੀਆਂ ਜੁਲਾਹੇ ਦੁਆਰਾ ਬਣਾਏ ਗਏ ਖੇਸ, ਲੁਹਾਰ ਦੁਆਰਾ ਬਣਾਏ ਗਏ ਖੇਤੀ ਲਈ ਵਰਤੇ ਜਾਂਦੇ ਸੰਦ ਜਿਵੇਂ ਹਲ, ਰੰਬਾ, ਦਾਤਰੀ, ਕੁਹਾੜੀ, ਲੱਕੜ ਦੇ ਮੰਜੇ ਅਤੇ ਚੁਗਾਠਾਂ ਤੋਂ ਇਲਾਵਾ ਕਿਸਾਨਾਂ ਦੁਆਰਾ ਵਰਤੇ ਜਾਂਦੇ ਰੱਸਿਆਂ ਨੂੰ ਵੱਟਣਾ, ਪਸ਼ੂਆਂ ਦੇ ਮੂੰਹਾਂ ਤੇ ਪਾਈਆਂ ਜਾਣ ਵਾਲੀਆਂ ਛਿਕੱਲੀਆਂ ਆਦਿ ਵੀ ਲੋਕ-ਕਲਾਵਾਂ ਦਾ ਹੀ ਇੱਕ ਨਮੂਨਾ ਹੈ। ਵਿਗਿਆਨ ਨੇ ਕਈ ਕਾਢਾਂ ਕੱਢ ਕੇ ਮਨੁੱਖ ਦੇ ਜੀਵਨ ਨੂੰ ਸੁਖਾਲਾ ਬਣਾ ਦਿੱਤਾ ਹੈ। ਪਹਿਲਾਂ ਲੋਕ ਆਪਣੇ ਹੱਥੀਂ ਸੰਦ ਬਣਾ ਕੇ ਉਸਨੂੰ ਕਈ ਕਲਾਵਾਂ ਦਾ ਰੂਪ ਦਿੰਦੇ ਸੀ ਅਤੇ ਫਿਰ ਆਪ ਮਿਹਨਤ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ। ਪਰ ਅਜੋਕੇ ਯੁੱਗ ਵਿੱਚ ਇਹ ਸਾਰਾ ਕੰਮ ਮਸ਼ੀਨੀ ਹੋ ਗਿਆ ਹੈ। ਵਿਗਿਆਨ ਨੇ ਅਲੱਗ-ਅਲੱਗ ਕਾਢਾਂ ਕੱਢ ਕੇ ਮਨੁੱਖ ਦਾ ਜੀਵਨ ਸੌਖਾ ਬਣਾ ਦਿੱਤਾ ਹੈ। ਅੱਜ ਕੱਲ ਦੇ ਲੋਕ ਹੱਥੀਂ-ਕੰਮਕਾਰ ਕਰਨ ਨੂੰ ਸਮੇਂ ਦੀ ਬਰਬਾਦੀ ਮੰਨਦੇ ਹਨ।

ਪੁਰਾਣੇ ਸਮਿਆਂ ਵਿੱਚ ਪੇਂਡੂ ਔਰਤਾਂ ਮਿੱਟੀ ਦੇ ਘੜੇ ਨੂੰ ਪੁੱਠਾ ਕਰਕੇ ਆਟੇ ਦਾ ਪੇੜਾ ਲੈ ਕੇ ਫਿਰ ਸੇਵੀਆਂ ਵੱਟੀਆਂ ਜਾਂਦੀਆਂ ਸਨ। ਇਹ ਉਹਨਾਂ ਨੂੰ ਮੰਜੇ ਤੇ ਸੁੱਕਣਾ ਪਾ ਕੇ ਧੁੱਪ ਲਗਾਈ ਜਾਂਦੀ ਸੀ। ਪਰ ਅੱਜ ਕੱਲ ਵਿਗਿਆਨਿਕ ਯੁੱਗ ਵਿੱਚ ਇਹ ਸਭ ਮਸ਼ੀਨ ਨਾਲ ਕੀਤਾ ਜਾਂਦਾ ਹੈ। ਮਸ਼ੀਨ ਵਿੱਚ ਸਾਰਾ ਸਮਾਨ ਪਾਓ ਤੇ ਖੁਦ ਬਣ ਕੇ ਆ ਜਾਂਦਾ ਹੈ। ਇਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ। ਪਹਿਲਾਂ ਪੁਰਾਤਨ ਯੁੱਗ ਵਿੱਚ ਖੇਤਾਂ ਵਿੱਚ ਡੰਡਾ ਖੜ੍ਹਾ ਕਰਕੇ ਸਮੇਂ ਦਾ ਅਨੁਮਾਨ ਲਗਾ ਲੈਂਦੇ ਸੀ। ਅਗਰ ਧੁੱਪ ਡੰਡੇ ਦੇ ਉਪਰਲੇ ਸਿਰੇ ਤੇ ਹੈ ਤਾਂ ਇੰਨੇ ਵੱਜ ਗਏ। ਵਿਚਕਾਰ ਤਾਂ ਦੁਪਹਿਰ ਹੋ ਗਈ। ਸੂਰਜ ਚੜਦਾ ਤੇ ਡੁੱਬਦੇ ਸਮੇਂ ਦਾ ਅਨੁਮਾਨ ਲਗਾ ਲੈਂਦੇ ਸੀ। ਪਰ ਅੱਜ ਦੇ ਵਿਗਿਆਨਿਕ ਯੁੱਗ ਵਿਚੋਂ ਮਸ਼ੀਨੀ ਕਾਢ ਦੁਆਰਾ ਇਹ ਕੰਮ ਵੀ ਸੌਖਾ ਹੋ ਗਿਆ ਹੈ। ਅੱਜ ਦੇ ਮਸ਼ੀਨੀ ਯੁੱਗ ਵਿੱਚ ਹਰ ਇੱਕ ਦੇ ਘਰ ਘੜੀਆਂ ਮੌਜੂਦ ਹਨ। ਹੁਣ ਉਹਨਾਂ ਨੂੰ ਸਮੇਂ ਦਾ ਅਨੁਮਾਨ ਲਗਾਉਣਾ ਸੌਖਾ ਹੋ ਗਿਆ ਹੈ। ਹੁਣ ਸੂਰਜ ਚੜਦੇ ਤੇ ਡੁੱਬਦੇ ਦਾ ਇੰਤਜਾਰ ਨਹੀਂ ਕਰਨਾ ਪੈਂਦਾ ਨਾ ਹੀ ਖੇਤ ਵਿੱਚ ਡੰਡਾ ਖੜ੍ਹਾ ਕਰਨਾ ਪੈਂਦਾ ਹੈ।

ਪੁਰਾਣੇ ਸਮਿਆਂ ਵਿੱਚ ਲੋਕ ਘਰਾਂ ਦੀਆਂ ਕੱਚੀਆਂ ਕੰਧਾਂ ਦੀ ਲਿਖਾਈ, ਪੁਤਾਈ ਗੋਹੇ ਅਤੇ ਮਿੱਟੀ ਦੇ ਲੇਪ ਬਣਾ ਕੇ ਕਰਦੇ ਸਨ। ਗੇਰੂ, ਨੀਲ, ਹਿਰਮਚੀ, ਕਲੀ, ਚੌਲਾਂ ਦੇ ਆਟੇ ਨਾਲ ਇਸ ਲੋਕ ਕਲਾ ਤੋਂ ਕੋਰੀਆਂ ਤੇ ਅਨਪੜ੍ਹ ਹੁੰਦੀਆਂ ਹਨ ਉਹ ਦੇਵੀ ਦੇਵਤਿਆਂ ਅਤੇ ਬ੍ਰਹਿਮੰਡ ਦੇ ਅਕਾਰਾਂ ਨੂੰ ਸੁਹਜਮਈ ਰੂਪ ਵਿੱਚ ਚਿੱਤਰ ਦੇਂਦੀਆਂ ਸਨ। ਉਹ ਆਪਣੇ ਨਹੁੰਆਂ ਨਾਲ ਲਕੀਰਾਂ, ਖਾਨੇ ਤੇ ਨੈਣ ਨਕਸ਼ ਘੜਨ ਦੀ ਉਹਨਾਂ ਨੂੰ ਮੁਹਾਰਤ ਹੁੰਦੀ ਸੀ। ਟੇਡੀਆਂ ਤੇ ਪਤਲੀਆਂ ਲੀਕਾਂ ਦੇ ਸਿਰਿਆਂ ਤੇ ਕੜਛੀ ਨੁਮਾ ਆਕਾਰ ਵਾਹੇ ਜਾਂਦੇ ਸਨ। ਪਰੰਤੂ ਅੱਜ ਦੇ ਮਸ਼ੀਨੀ ਯੁੱਗ ਨੇ ਇਹ ਕਲਾਵਾਂ ਬਦਲ ਕੇ ਰੱਖ ਦਿੱਤਾ ਹੈ। ਮਸ਼ੀਨੀ ਯੁੱਗ ਆਉਣ ਦੇ ਨਾਲ ਇਹ ਹੱਥੀਂ ਕਲਾਵਾਂ ਘੱਟਦੀਆਂ ਜਾ ਰਹੀਆਂ ਹਨ। ਬੁਣਾਈ, ਰੰਗਾਈ ਅਤੇ ਕਸੀਦਾਕਾਰੀ ਦਾ ਇਤਿਹਾਸ 5000 ਵਰ੍ਹੇ ਤੋਂ ਵੀ ਪੁਰਾਣਾ ਹੈ। ਹੜੱਪਾ ਅਤੇ ਮਹਿੰਜੋਦੜੋ ਤੋਂ ਪ੍ਰਾਪਤ ਤਾਂਬੇ ਦੀਆਂ ਸੂਈਆਂ, ਬੁੱਤਾਂ ਤੇ ਤਰਾਸ਼ੇ ਵਸਤਰਾਂ ਦੇ ਰੂਪ-ਅਕਾਰਾਂ ਮਿਲ ਜਾਂਦੇ ਹਨ। ਪੰਜਾਬ ਵਿੱਚ ਲੋਕ ਕਲਾ ਦੇ ਨਮੂਨੇ, ਰੇਸ਼ਮੀ, ਸੂਤੀ, ਉੱਨੀ, ਮਖਮਲ, ਚਮੜੇ ਆਦਿ ਤੋਂ ਲੋਕ ਆਪਣੇ ਹੱਥਾਂ ਨਾਲ ਕੰਮ ਕਰਕੇ ਇੱਕ ਕਲਾ ਦਾ ਰੂਪ ਦਿੰਦੇ ਸੀ। ਪਰ ਅੱਜ ਕੱਲ ਮਸ਼ੀਨੀ ਯੁੱਗ ਨੇ ਲੋਕਾਂ ਦੇ ਰਹਿਣ-ਸਹਿਣ, ਖਾਣ ਪੀਣ, ਉਠਣ ਬੈਠਣ ਦਾ ਢੰਗ ਬਦਲ ਕੇ ਰੱਖ ਦਿੱਤਾ ਹੈ। ਅੱਜ ਕੱਲ ਦੀਆਂ ਵਿਗਿਆਨਿਕ ਖੋਜਾਂ ਨੇ ਹੱਥਾਂ ਨਾਲ ਕਰਨ ਵਾਲੀ ਕਲਾ ਨੂੰ ਬਿਲਕੁਲ ਹੀ ਬਦਲ ਦਿੱਤਾ ਹੈ।


ਸੋ ਸਾਨੂੰ ਲੋਕ-ਕਲਾਵਾਂ ਦੇ ਮਹੱਤਵ ਨੂੰ ਮੁੱਖ ਰੱਖ ਕੇ ਇਹਨਾਂ ਦੀ ਹਰ ਸੰਭਵ ਸਾਂਭ-ਸੰਭਾਲ ਕਰਨੀ ਜ਼ਰੂਰੀ ਹੈ। ਇਹਨਾਂ ਵਿੱਚ ਸਾਡੀ ਵਿਰਾਸਤ ਸਮੋਈ ਹੋਈ ਹੈ। ਬੇਸ਼ੱਕ ਲੋਕ ਕਲਾਵਾਂ ਨੂੰ ਸੰਭਾਲਣ ਲਈ ਅਸੀਂ ਵੱਖ-ਵੱਖ ਥਾਵਾਂ ਤੇ ਵਿਰਾਸਤੀ ਮੇਲੇ ਜਾਂ ਪ੍ਰਦਰਸ਼ਨੀਆਂ ਲਗਾ ਕੇ ਵੱਖ-ਵੱਖ ਲੋਕ ਕਲਾਵਾਂ ਜਿਵੇਂ ਚਰਖਾ ਕੱਤਣਾ, ਸੇਵੀਆਂ ਵੱਟਣਾ, ਮੀਢੀਆਂ ਗੁੰਦਣਾ, ਫੁਲਕਾਰੀਆਂ ਕੱਢਣਾ ਅਤੇ ਸਭਿਆਚਾਰ ਬਾਰੇ ਜਾਣਕਾਰੀ ਰੱਖਣ ਵਾਲੀਆਂ ਮੁਟਿਆਰਾਂ ਨੂੰ ਵਿਸ਼ਵ ਪੰਜਾਬਣ ਦੇ ਖਿਤਾਬ ਦੇਣ ਵਰਗੇ ਯਤਨ ਵਧੇਰੇ ਸਲਾਹੁਣਯੋਗ ਹਨ ਪਰ ਲੋਕ ਕਲਾਵਾਂ ਦੇ ਵਿਸ਼ਾਲ ਘੇਰੇ ਅਨੁਸਾਰ ਲੋਕ ਕਲਾਵਾਂ ਨੂੰ ਜੀਵਤ ਰੱਖਣ ਲਈ ਇਹ ਯਤਨ ਸੀਮਤ ਹੀ ਜਾਪਦਾ ਹੈ।

ਸਹਾਇਕ ਪੁਸਤਕ ਸੂਚੀ

1.ਡਾ.ਕਵਲਜੀਤ ਕੌਰ(ਸੰਪਾਦਕ) ਪੰਜਾਬੀ ਸਭਿਆਚਾਰ ਦੇ ਸੰਚਾਰਨ ਸਾਧਨ: ਦਸ਼ਾ ਤੇ ਦਿਸ਼ਾ

2.ਡਾ.ਜੀਤ ਸਿੰਘ ਜੋਸ਼ੀ(ਸੰਪਾਦਕ) ਸਭਿਆਚਾਰ ਤੇ ਲੋਕਧਾਰਾ ਦੇ ਮੂਲ ਸਰੋਕਾਰ


ਹਵਾਲੇ

Tags:

ਲੋਕ ਕਲਾ ਅਤੇ ਵਿਗਿਆਨਿਕ ਯੁੱਗ ਲੋਕ ਕਲਾ ਅਤੇ ਵਿਗਿਆਨਿਕ ਯੁੱਗ ਮਿੱਟੀ ਦੇ ਬਰਤਨ ਅਤੇ ਕਲਾਲੋਕ ਕਲਾ ਅਤੇ ਵਿਗਿਆਨਿਕ ਯੁੱਗ ਫੁਲਕਾਰੀ ਅਤੇ ਕਢਾਈਲੋਕ ਕਲਾ ਅਤੇ ਵਿਗਿਆਨਿਕ ਯੁੱਗ ਵਿਗਿਆਨ ਦੀ ਕਲਾ ‘ਫਰਿੱਜ (ਪਾਣੀ ਦੀ ਸਹੀ ਸੰਭਾਲ)ਲੋਕ ਕਲਾ ਅਤੇ ਵਿਗਿਆਨਿਕ ਯੁੱਗ ਕਲਾ ਦੇ ਵਿੱਚ ਮਸ਼ੀਨਾਂ ਦਾ ਪ੍ਰਯੋਗਲੋਕ ਕਲਾ ਅਤੇ ਵਿਗਿਆਨਿਕ ਯੁੱਗ ਸਹਾਇਕ ਪੁਸਤਕ ਸੂਚੀਲੋਕ ਕਲਾ ਅਤੇ ਵਿਗਿਆਨਿਕ ਯੁੱਗ ਹਵਾਲੇਲੋਕ ਕਲਾ ਅਤੇ ਵਿਗਿਆਨਿਕ ਯੁੱਗ

🔥 Trending searches on Wiki ਪੰਜਾਬੀ:

ਨਾਨਕ ਸਿੰਘਮਾਤਾ ਜੀਤੋਜੱਸਾ ਸਿੰਘ ਰਾਮਗੜ੍ਹੀਆਉੱਚੀ ਛਾਲਪਾਣੀ ਦੀ ਸੰਭਾਲਦਲੀਪ ਕੌਰ ਟਿਵਾਣਾਪੰਜ ਬਾਣੀਆਂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਰਿਸ਼ਭ ਪੰਤਰਾਜ ਸਭਾਨਿਬੰਧ ਅਤੇ ਲੇਖਪੰਜਾਬੀ ਅਖ਼ਬਾਰਨਿਤਨੇਮਭੱਟਾਂ ਦੇ ਸਵੱਈਏਯੂਟਿਊਬਬੰਦਰਗਾਹਭਾਰਤ ਦੀ ਵੰਡਭਾਰਤ ਦੀ ਅਰਥ ਵਿਵਸਥਾਮਾਰੀ ਐਂਤੂਆਨੈਤਕਿੱਸਾ ਕਾਵਿਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਹਾਂਭਾਰਤਭਾਰਤ ਦਾ ਆਜ਼ਾਦੀ ਸੰਗਰਾਮਅਲ ਨੀਨੋਸਿਹਤਮੰਦ ਖੁਰਾਕਜਾਤਉਪਵਾਕਇੰਗਲੈਂਡਰਾਗ ਸੋਰਠਿਅਕਾਲ ਤਖ਼ਤਅਲੰਕਾਰ ਸੰਪਰਦਾਇਭਾਰਤਪਾਉਂਟਾ ਸਾਹਿਬਪਾਕਿਸਤਾਨਵਿਰਾਸਤ-ਏ-ਖ਼ਾਲਸਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਲਬਰਟ ਆਈਨਸਟਾਈਨਕਬੀਰਦੁਸਹਿਰਾਹੋਲਾ ਮਹੱਲਾਸਾਹਿਤ ਅਤੇ ਇਤਿਹਾਸਗੁਰ ਅਮਰਦਾਸਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਹੀਰ ਰਾਂਝਾਪੰਜਾਬੀ ਭਾਸ਼ਾਨਾਵਲਜਨੇਊ ਰੋਗਦਸ਼ਤ ਏ ਤਨਹਾਈਰਾਜਨੀਤੀ ਵਿਗਿਆਨਬਠਿੰਡਾ (ਲੋਕ ਸਭਾ ਚੋਣ-ਹਲਕਾ)ਪੰਜਾਬੀ ਆਲੋਚਨਾਖ਼ਲੀਲ ਜਿਬਰਾਨਅਜੀਤ ਕੌਰਪੰਜਾਬੀ ਰੀਤੀ ਰਿਵਾਜਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੁਰਜੀਤ ਪਾਤਰਜੌਨੀ ਡੈੱਪਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪ੍ਰਯੋਗਵਾਦੀ ਪ੍ਰਵਿਰਤੀਆਧੁਨਿਕ ਪੰਜਾਬੀ ਵਾਰਤਕਰਬਿੰਦਰਨਾਥ ਟੈਗੋਰਨਜਮ ਹੁਸੈਨ ਸੱਯਦਵਿਗਿਆਨਪਾਣੀਪਤ ਦੀ ਪਹਿਲੀ ਲੜਾਈਸੋਨਾਭਾਰਤ ਦੀ ਸੰਵਿਧਾਨ ਸਭਾਬਰਤਾਨਵੀ ਰਾਜਬੇਬੇ ਨਾਨਕੀਅਲੋਪ ਹੋ ਰਿਹਾ ਪੰਜਾਬੀ ਵਿਰਸਾਅਜਮੇਰ ਸਿੰਘ ਔਲਖਫ਼ਿਰੋਜ਼ਪੁਰਵੈੱਬਸਾਈਟਧੁਨੀ ਵਿਉਂਤਨਿਰਮਲ ਰਿਸ਼ੀ (ਅਭਿਨੇਤਰੀ)ਗੁਰਦੁਆਰਾਪੰਜਾਬੀ ਵਿਆਹ ਦੇ ਰਸਮ-ਰਿਵਾਜ਼🡆 More