ਗੁਰੂ ਅਮਰਦਾਸ: ਤੀਜੇ ਸਿੱਖ ਗੁਰੂ

ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।

ਗੁਰੂ ਅਮਰਦਾਸ
ਗੁਰਦੁਆਰਾ ਬਉਲੀ ਸਾਹਿਬ ਗੋਇੰਦਵਾਲ ਦੀ ਦਵਾਰ ਉੱਤੇ ਗੁਰ ਅਮਰਦਾਸ ਦੀ ਖ਼ਿਆਲੀ ਪੇਂਟਿੰਗ
ਗੋਇੰਦਵਾਲ ਸਾਹਿਬ ਵਿਖੇ ਤੀਜੇ ਗੁਰੂ ਦਾ ਖ਼ਿਆਲੀ ਫ਼੍ਰੈਸਕੋ
ਨਿੱਜੀ
ਜਨਮ
ਅਮਰਦਾਸ

5 ਮਈ 1479
ਮਰਗ1 ਸਤੰਬਰ 1574(1574-09-01) (ਉਮਰ 95)
ਧਰਮਸਿੱਖੀ
ਜੀਵਨ ਸਾਥੀਮਾਤਾ ਮਾਨਸਾ ਦੇਵੀ
ਬੱਚੇਭਾਈ ਮੋਹਣ, ਭਾਈ ਮੋਹਰੀ, ਬੀਬੀ ਦਾਨੀ ਅਤੇ ਬੀਬੀ ਭਾਨੀ
ਮਾਤਾ-ਪਿਤਾ
  • ਤੇਜ ਭਾਨ (ਪਿਤਾ)
  • ਮਾਤਾ ਲੱਛਮੀ (ਮਾਤਾ)
ਲਈ ਪ੍ਰਸਿੱਧ
ਹੋਰ ਨਾਮਤੀਜੇ ਪਾਤਸ਼ਾਹ
Senior posting
Period in office1552–1574
Predecessorਗੁਰ ਅੰਗਦ
ਵਾਰਸਗੁਰ ਰਾਮਦਾਸ

ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਘਰਵਾਲੀ,ਬੀਬੀ ਅਮਰੋ ਤੋਂ, ਗੁਰ ਨਾਨਕ ਦੇਵਜੀ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦਦੇਵ ਜੀ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਤਾਜੀ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।

ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।

ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।

ਮੁੱਢਲਾ ਜੀਵਨ

ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ (ਵਿਸਾਖ ਸੁਦੀ 14 ਸੰਮਤ 1536) ਵਿੱਚ ਹੁਣ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਬਾਸਰਕੇ ਨਾਮੀ ਪਿੰਡ ਵਿੱਚ ਮਾਤਾ ਲੱਛਮੀ ਦੇ ਗ੍ਰਹਿ ਵਿਖੇ ਹੋਇਆ। ਆਪ ਦੇ ਪਿਤਾ ਤੇਜ ਭਾਨ, ਭੱਲਾ ਪਰਿਵਾਰ ਦੇ ਇੱਕ ਛੋਟੇ ਜਿਹੇ ਵਪਾਰੀ ਸਨ। 24 ਸਾਲ ਦੀ ਉਮਰ ਵਿੱਚ ਤੀਜੇ ਗੁਰੂ ਜੀ ਦਾ ਵਿਆਹ ਹੋ ਗਿਆ ਤੇ ਉਨ੍ਹਾਂ ਦੇ ਘਰ ਦੋ ਪੁੱਤਰ ਮੋਹਣ ਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਪੈਦਾ ਹੋਈਆਂ।

ਗੁਰੂ ਧਾਰਨਾ

ਗੁਰੂ ਅਮਰਦਾਸ ਜੀ ਪੱਕੇ ਵੈਸ਼ਨੂੰ ਮੱਤ ਦੇ ਅਨੁਯਾਈ ਸਨ ਤੇ ਹਰ ਸਾਲ ਗੰਗਾ ਇਸ਼ਨਾਨ ਲਈ ਜਾਇਆ ਕਰਦੇ ਸਨ। ਇੱਕ ਦਿਨ ਉਹ ਗੰਗਾ ਯਾਤਰਾ ਤੋਂ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਮੁਲਾਕਾਤ ਇੱਕ ਸਾਧੂ ਨਾਲ ਹੋਈ। ਅਮਰਦਾਸ ਜੀ ਨੇ ਉਸ ਸਾਧੂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਸਾਧੂ ਨੇ ਅਮਰਦਾਸ ਜੀ ਕੋਲੋਂ ਉਨ੍ਹਾਂ ਦੇ ਗੁਰੂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੁਰੂ ਕੋਈ ਨਹੀਂ। ਉਹ ਕ੍ਰੋਧਿਤ ਹੋ ਉਠਿਆ ਅਤੇ ਕਹਿਣ ਲੱਗਿਆ, ਮੈਂ ਗੁਰੂਹੀਣ ਵਿਅਕਤੀ ਦੇ ਹੱਥੋਂ ਭੋਜਨ ਕਰ ਕੇ ਬਹੁਤ ਵੱਡਾ ਪਾਪ ਕੀਤਾ ਹੈ ਅਤੇ ਮੈਨੂੰ ਇਹ ਪਾਪ ਧੋਣ ਲਈ ਫਿਰ ਗੰਗਾ ਜਾਣਾ ਪਵੇਗਾ। ਇਹ ਸ਼ਬਦ ਸੁਣ ਕੇ ਅਮਰਦਾਸ ਜੀ ਦਾ ਮਨ ਬੜਾ ਦੁਖੀ ਹੋਇਆ ਤੇ ਉਨ੍ਹਾਂ ਨੇ ਈਸ਼ਵਰ ਅੱਗੇ ਗੁਰੂ ਲਈ ਪ੍ਰਾਰਥਨਾ ਕੀਤੀ।

ਸੇਵਾ ਤੇ ਸਿਮਰਨ ਦੇ ਪੁੰਜ

ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਜੋ ਗੁਰੂ ਜੀ ਦੇ ਭਰਾ ਦੀ ਨੂੰਹ ਸੀ, ਦੇ ਮੁਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕੁਝ ਸ਼ਬਦ ਸੁਣੇ। ਇਹ ਮਿੱਠੇ ਸ਼ਬਦ ਸੁਣ ਕੇ ਅਮਰਦਾਸ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਨ੍ਹਾਂ ਬੀਬੀ ਅਮਰੋ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣੇ ਪਿਤਾ ਜੀ ਪਾਸ ਲੈ ਚੱਲੇ। ਬੀਬੀ ਅਮਰੋ ਦੇ ਉਨ੍ਹਾਂ ਨੂੰ ਉਥੇ ਲਿਜਾਣ ’ਤੇ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨੀ ਪੈ ਗਏ ਤੇ ਬਾਅਦ ਵਿੱਚ ਉਨ੍ਹਾਂ ਦੇ ਪੱਕੇ ਸ਼ਰਧਾਲੂ ਬਣ ਗਏ। ਉਸ ਸਮੇਂ ਅਮਰਦਾਸ ਜੀ ਦੀ ਉਮਰ ਤਕਰੀਬਨ 62 ਸਾਲਾਂ ਦੀ ਸੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਕੋਲ ਖਡੂਰ ਸਾਹਿਬ ਵਿਖੇ ਨਿਵਾਸ ਕਰ ਲਿਆ ਅਤੇ ਅਗਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਨੇ ਤਨ-ਮਨ ਨਾਲ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਵੇਲੇ ਬਿਆਸ ਨਦੀ ’ਤੇ ਗੁਰੂ ਸਾਹਿਬ ਦੇ ਇਸ਼ਨਾਨ ਕਰਨ ਲਈ ਪਾਣੀ ਲਿਆਇਆ ਕਰਦੇ ਸਨ। ਕਈ ਲੋਕ ਉਨ੍ਹਾਂ ਨੂੰ ‘ਨੌਕਰ, ਪਾਗਲ, ਕਹਾਰ’ ਭਾਵ ਪਾਣੀ ਢੋਣ ਵਾਲਾ ਆਦਿ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਉਂਦੇ ਸਨ। ਅਮਰਦਾਸ ਜੀ ਇਨ੍ਹਾਂ ਨਿਰਾਦਰੀ ਭਰੇ ਸ਼ਬਦਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਉਨ੍ਹਾਂ ਦੇ ਮਨ ਵਿੱਚ ਆਪਣੇ ਗੁਰੂ ਲਈ ਸਤਿਕਾਰ ਸੀ। ਉਹ ਆਪਣੇ ਘਰ ਵਿੱਚ ਵੀ ਗੁਰੂ ਦੇ ਸਥਾਨ ਵੱਲ ਪਿੱਠ ਨਹੀਂ ਕਰਦੇ ਸਨ।

ਨਿਥਾਵਿਆਂ ਦੀ ਥਾਂ

ਇੱਕ ਰਾਤ ਸਖ਼ਤ ਸਰਦੀ ਦੇ ਨਾਲ ਮੀਂਹ ਪੈ ਰਿਹਾ ਸੀ। ਅਮਰਦਾਸ ਪਾਣੀ ਲੈ ਕੇ ਵਾਪਸ ਆ ਰਹੇ ਸਨ ਤਾਂ ਇੱਕ ਜੁਲਾਹੇ ਦੇ ਘਰ ਦੇ ਅੱਗੇ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਨਾਲ ਡਿੱਗ ਪਏ। ‘ਕੌਣ ਹੈ?’ ਜੁਲਾਹੇ ਦੀ ਪਤਨੀ ਨੇ ਪੁੱਛਿਆ। ਹੋਵੇਗਾ, ਉਹ ਅਮਰ ਨਿਥਾਵਾਂ ਜਿਸ ਨੂੰ ਦਿਨੇ ਚੈਨ ਤੇ ਨਾ ਰਾਤੀਂ ਆਰਾਮ। ਪਤੀ ਨੇ ਉੱਤਰ ਦਿੱਤਾ। ਗੁਰੂ ਅੰਗਦ ਦੇਵ ਜੀ ਨੇ ਇਹ ਕਿੱਸਾ ਸੁਣਿਆ ਤਾਂ ਕਿਹਾ ਕਿ ਅਮਰੂ ਅੱਜ ਤੋਂ ਨਿਥਾਵਿਆਂ ਦੀ ਥਾਂ, ਨਿਆਸਰਿਆਂ ਦਾ ਆਸਰਾ, ਨਿਘਰਿਆਂ ਦਾ ਘਰ ਅਤੇ ਇਹ ਕੁਝ 12 ਨਾਵਾਂ ਨਾਲ ਪ੍ਰਸੰਸਾ ਕੀਤੀ। ਗੁਰੂ ਅੰਗਦ ਦੇਵ ਜੀ ਅਮਰਦਾਸ ਜੀ ਦੀ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਤੋਂ ਪ੍ਰਭਾਵਿਤ ਹੋਏ। ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਹੋਣ ਦਾ ਐਲਾਨ ਕਰ ਦਿੱਤਾ। ਮਾਰਚ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਉੱਤੇ ਬੈਠਣ ਦੀ ਸਾਧਾਰਨ ਰਸਮ ਕੀਤੀ ਗਈ।

ਕਾਰਜ

ਗੁਰੂ ਅਮਰਦਾਸ: ਮੁੱਢਲਾ ਜੀਵਨ, ਗੁਰੂ ਧਾਰਨਾ, ਸੇਵਾ ਤੇ ਸਿਮਰਨ ਦੇ ਪੁੰਜ 
ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਿਤ ਕੀਤੀਆਂ

ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਹਨਾਂ ਵਿੱਚੋਂ

ਗੁਰੂ ਅਮਰਦਾਸ: ਮੁੱਢਲਾ ਜੀਵਨ, ਗੁਰੂ ਧਾਰਨਾ, ਸੇਵਾ ਤੇ ਸਿਮਰਨ ਦੇ ਪੁੰਜ 
22 ਪ੍ਰਚਾਰਕਾਂ ਦੇ ਨਾਂ ਦਰਸਾਉਂਦੀ ਇਹ ਤਖਤੀ ਗੁਰਦਵਾਰਾ ਚੁਬਾਰੇ ਸਾਹਿਬ ਗੋਇੰਦਵਾਲ ਵਿਖੇ ਸਥਾਪਿਤ ਹੈ।

ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ,ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ।

ਦੇਖੋ ਮੰਜੀ ਪ੍ਰਥਾ

ਬਾਣੀ

ਗੁਰੂ ਅਮਰਦਾਸ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 17 ਰਾਗਾਂ ਵਿੱਚ ਅੰਕਿਤ ਹਨ।

ਜੋਤੀ ਜੋਤ

ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ।]

ਹਵਾਲੇ

Tags:

ਗੁਰੂ ਅਮਰਦਾਸ ਮੁੱਢਲਾ ਜੀਵਨਗੁਰੂ ਅਮਰਦਾਸ ਗੁਰੂ ਧਾਰਨਾਗੁਰੂ ਅਮਰਦਾਸ ਸੇਵਾ ਤੇ ਸਿਮਰਨ ਦੇ ਪੁੰਜਗੁਰੂ ਅਮਰਦਾਸ ਨਿਥਾਵਿਆਂ ਦੀ ਥਾਂਗੁਰੂ ਅਮਰਦਾਸ ਕਾਰਜਗੁਰੂ ਅਮਰਦਾਸ ਬਾਣੀਗੁਰੂ ਅਮਰਦਾਸ ਜੋਤੀ ਜੋਤਗੁਰੂ ਅਮਰਦਾਸ ਹਵਾਲੇਗੁਰੂ ਅਮਰਦਾਸਸਿੱਖ ਗੁਰੂਸਿੱਖਾਂ

🔥 Trending searches on Wiki ਪੰਜਾਬੀ:

ਨਕਈ ਮਿਸਲਜੈਤੋ ਦਾ ਮੋਰਚਾਜੀਵਨੀ2016 ਪਠਾਨਕੋਟ ਹਮਲਾਘੱਟੋ-ਘੱਟ ਉਜਰਤਨਾਈਜੀਰੀਆ27 ਅਗਸਤ੧੯੧੮ਮਾਤਾ ਸਾਹਿਬ ਕੌਰਫੁਲਕਾਰੀਡਰੱਗਅੰਮ੍ਰਿਤਸਰਓਡੀਸ਼ਾਅਕਾਲ ਤਖ਼ਤਡੇਂਗੂ ਬੁਖਾਰਦੋਆਬਾਮਹਾਨ ਕੋਸ਼ਅਨੁਵਾਦਗੁਰੂ ਨਾਨਕ ਜੀ ਗੁਰਪੁਰਬਭਾਰਤਰਾਧਾ ਸੁਆਮੀਆਵੀਲਾ ਦੀਆਂ ਕੰਧਾਂਕ੍ਰਿਸ ਈਵਾਂਸਕਿੱਸਾ ਕਾਵਿ383ਸੇਂਟ ਲੂਸੀਆਜਣਨ ਸਮਰੱਥਾਸੁਰ (ਭਾਸ਼ਾ ਵਿਗਿਆਨ)26 ਅਗਸਤਸੰਤ ਸਿੰਘ ਸੇਖੋਂਬਹੁਲੀਚੈਕੋਸਲਵਾਕੀਆਪੰਜਾਬੀ ਚਿੱਤਰਕਾਰੀ੧੯੨੦ਹੋਲਾ ਮਹੱਲਾ ਅਨੰਦਪੁਰ ਸਾਹਿਬਭਗਤ ਸਿੰਘਲੰਬੜਦਾਰਲੋਕਬਿਧੀ ਚੰਦਜਾਹਨ ਨੇਪੀਅਰਰਣਜੀਤ ਸਿੰਘਹਾਂਸੀਹਰੀ ਸਿੰਘ ਨਲੂਆਨਿਰਵੈਰ ਪੰਨੂਭਾਈ ਮਰਦਾਨਾਪੇ (ਸਿਰਿਲਿਕ)9 ਅਗਸਤਖੋ-ਖੋਸਵਿਟਜ਼ਰਲੈਂਡਕਵਿ ਦੇ ਲੱਛਣ ਤੇ ਸਰੂਪਯੋਨੀਪੰਜਾਬ ਦੀ ਰਾਜਨੀਤੀਅੰਗਰੇਜ਼ੀ ਬੋਲੀਨਿਬੰਧ ਦੇ ਤੱਤਚੈਸਟਰ ਐਲਨ ਆਰਥਰਪੰਜਾਬਗੁਰੂ ਅੰਗਦਜਰਗ ਦਾ ਮੇਲਾਧਮਨ ਭੱਠੀਨੀਦਰਲੈਂਡਅਮੀਰਾਤ ਸਟੇਡੀਅਮਜੈਵਿਕ ਖੇਤੀਮੀਂਹਬਾਹੋਵਾਲ ਪਿੰਡਡੋਰਿਸ ਲੈਸਿੰਗਆਤਮਜੀਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਨਾਵਲਬਸ਼ਕੋਰਤੋਸਤਾਨਗੁਡ ਫਰਾਈਡੇਮੁਹਾਰਨੀਆਇਡਾਹੋਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)🡆 More