ਅਨੰਦ ਕਾਰਜ

ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਉਹਨਾਂ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773 'ਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਸੂਹੀ ਰਾਗ ਵਿੱਚ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸ ਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ।

ਅਨੰਦ ਕਾਰਜ
ਇਕ ਜੋੜਾ ਲਾਵਾਂ ਲੈਂਦਾ ਹੋਇਆ

1909 ਵਿੱਚ ਬਰਤਾਨਵੀ ਭਾਰਤ ਵਿੱਚ ਅਨੰਦ ਕਾਰਜ ਐਕਟ ਪਾਸ ਹੋਇਆ ਪਰ ਅਜ਼ਾਦੀ ਤੋਂ ਬਾਅਦ ਪਾਕਿਸਤਾਨ ਵਿੱਚ ਅਨੰਦ ਕਾਰਜ ਐਕਟ 2007 ਵਿੱਚ ਪਾਸ ਹੋਇਆ ਜਿਸ ਦੇ ਤਹਿਤ ਦੁਨੀਆ ਦੇ ਕਿਸੇ ਵੀ ਕੋਨੇ ’ਚੋਂ ਸਿੱਖ ਆਪਣਾ ਵਿਆਹ ਰਜਿਸਟਰ ਕਰ ਸਕਦੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚੋਂ ਸਿੱਖਾਂ ਨੇ ਆਪਣੇ ਵਿਆਹ ਇਸ ਦੇ ਤਹਿਤ ਰਜਿਸਟਰ ਵੀ ਕੀਤੇ ਹਨ। ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟ੍ਰੇਸ਼ਨ ਲਈ ਸਰਟੀਫ਼ਿਕੇਟ ਜਾਰੀ ਕਰਦੀ ਹੈ। ਭਾਰਤ ਵਿੱਚ ਇਹ ਐਕਟ ਅਜ਼ਾਦੀ ਤੋਂ ਬਾਅਦ ਵੀ ਲਾਗੂ ਰਿਹਾ ਅਤੇ ਹਾਲ ਹੀ ਵਿੱਚ ਇਸ ਵਿੱਚ ਸੁਧਾਰ ਕਰ ਕੇ ਇਹ ਐਕਟ ਪਾਸ ਹੋਇਆ ਪਰ ਕੁਝ ਕਮੀਆਂ ਬਾਕੀ ਹਨ।

ਅਨੰਦ ਮੈਰਿਜ ਐਕਟ ਦਾ ਇਤਿਹਾਸ

ਅਨੰਦ ਕਾਰਜ ਤਹਿਤ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਵਾਉਣ ਲਈ ਸਭ ਤੋਂ ਪਹਿਲਾਂ ਖ਼ਿਆਲ ਰਿਆਸਤ ਨਾਭਾ ਦੇ ਟਿੱਕਾ ਰਿਪੂਦਮਨ ਸਿੰਘ ਨੂੰ ਆਇਆ ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ। ਸਿੰਘ ਨੇ ਸਿੱਖ ਜਥੇਬੰਦੀਆਂ ਅਤੇ ਭਾਈ ਕਾਨ੍ਹ ਸਿੰਘ ਨਾਭਾ ਆਦਿ ਵਿਦਵਾਨਾਂ ਦੀ ਰਾਏ ਲੈਣ ਤੋਂ ਬਾਅਦ 30 ਅਕਤੂਬਰ 1908 ਨੂੰ ਇਸ ਸੰਬੰਧੀ ਬਿੱਲ ਕੌਂਸਲ ਵਿੱਚ ਪੇਸ਼ ਕੀਤਾ। ਇਸ ਬਿੱਲ ਦਾ ਕੁਝ ਹਿੰਦੂ ਧਰਮ ਵੱਲ ਝੁਕਾਅ ਵਾਲ਼ੇ ਸਿੱਖਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਜਿੰਨਾਂ ਵਿੱਚ ਮਹਾਰਾਜਾ ਨਾਭਾ, ਹੀਰਾ ਸਿੰਘ ਵੀ ਸ਼ਾਮਿਲ ਸਨ। ਬਾਅਦ ਵਿੱਚ ਕੌਂਸਲ ਦੇ ਐਡੀਸ਼ਨਲ ਮੈਂਬਰ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ 27 ਅਗਸਤ 1909 ਨੂੰ ਇਹ ਬਿਲ ਸ਼ਿਮਲਾ ਵਿਖੇ ਵਾਇਸਰਾਇ ਦੀ ਕੌਂਸਲ ਵਿੱਚ ਪੇਸ਼ ਕੀਤਾ ਅਤੇ ਕੌਂਸਲ ਨੇ ਇਸ ਨੂੰ ਸਿਲੈਕਟ ਕਮੇਟੀ ਦੇ ਸਪੁਰਦ ਕਰ ਦਿੱਤਾ। 10 ਸਤੰਬਰ ਨੂੰ ਕਮੇਟੀ ਦੀ ਰਿਪੋਟ ਕੌਂਸਲ ਵਿੱਚ ਪੇਸ਼ ਹੋਈ ਅਤੇ ਵੱਧ ਗਿਣਤੀ ਵਿੱਚ ਹਮਾਇਤ ਦੇ ਚਲਦੇ 22 ਅਕਤੂਬਰ 1909 ਨੂੰ ਇਹ ਬਿੱਲ ਪਾਸ ਹੋ ਗਿਆ ਅਤੇ ਸਾਰੇ ਬਰਤਾਨਵੀ ਭਾਰਤ, ਜਿਸ ਵਿੱਚ ਮੌਜੂਦਾ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸ਼ਾਮਿਲ ਸਨ, ’ਤੇ ਲਾਗੂ ਹੋਇਆ।

ਇਹ ਵੀ ਵੇਖੋ

ਹਵਾਲੇ

Tags:

ਗੁਰੂ ਅਮਰਦਾਸਗੁਰੂ ਗ੍ਰੰਥ ਸਾਹਿਬਗੁਰੂ ਰਾਮਦਾਸਸਿੱਖ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਖਾਲੜਾਕਹਾਵਤਾਂਘੜਾਅਰਵਿੰਦ ਕੇਜਰੀਵਾਲਗੁਰੂ ਗੋਬਿੰਦ ਸਿੰਘਹਲਫੀਆ ਬਿਆਨਗੌਤਮ ਬੁੱਧਜਲੰਧਰ (ਲੋਕ ਸਭਾ ਚੋਣ-ਹਲਕਾ)ਊਧਮ ਸਿੰਘਇਤਿਹਾਸਮਨੁੱਖੀ ਦਿਮਾਗਦਸਵੰਧਭੰਗੜਾ (ਨਾਚ)ਗੁਰਮਤਿ ਕਾਵਿ ਦਾ ਇਤਿਹਾਸਪਾਸ਼ਧਨੀ ਰਾਮ ਚਾਤ੍ਰਿਕਚੰਡੀ ਦੀ ਵਾਰਪਹਿਰਾਵਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਕੌਰ (ਨਾਮ)ਪਵਨ ਹਰਚੰਦਪੁਰੀਖ਼ਾਲਸਾਅੰਤਰਰਾਸ਼ਟਰੀਕਰਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਚੋਣਮਿਡ-ਡੇਅ-ਮੀਲ ਸਕੀਮਸੀਰੀਆਤਰਾਇਣ ਦੀ ਦੂਜੀ ਲੜਾਈਮਲਿਕ ਕਾਫੂਰਮਾਣੂਕੇਵਾਰਤਕਪੰਜਾਬੀ ਟੀਵੀ ਚੈਨਲਰਾਣੀ ਸਦਾ ਕੌਰਲੰਡਨਦਿਵਾਲੀਸਾਹ ਕਿਰਿਆਤਖ਼ਤ ਸ੍ਰੀ ਪਟਨਾ ਸਾਹਿਬਕਰਮਜੀਤ ਕੁੱਸਾਅੱਧ ਚਾਨਣੀ ਰਾਤ (ਫ਼ਿਲਮ)ਮਿਸਲਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਬਲੂਟੁੱਥਭੁਪਾਲ ਗੈਸ ਕਾਂਡਗੁਰੂ ਹਰਿਕ੍ਰਿਸ਼ਨਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਭੀਮਰਾਓ ਅੰਬੇਡਕਰਪਹਿਲੀ ਐਂਗਲੋ-ਸਿੱਖ ਜੰਗਸਿੱਖੀਪੂਰਨ ਸਿੰਘਗੁਰੂ ਨਾਨਕਨਾਭਾਸ਼ਬਦ-ਜੋੜਪੰਜਾਬ ਦਾ ਇਤਿਹਾਸਰੇਖਾ ਚਿੱਤਰਗੁਰੂ ਹਰਿਰਾਇਮੱਧਕਾਲੀਨ ਪੰਜਾਬੀ ਸਾਹਿਤਬਚਿੱਤਰ ਨਾਟਕਵੀਕਿੱਸਾ ਕਾਵਿ22 ਜੂਨਸਵਾਮੀ ਵਿਵੇਕਾਨੰਦਵਿਆਕਰਨਿਕ ਸ਼੍ਰੇਣੀਮਹਾਨ ਕੋਸ਼ਗੁਰੂ ਤੇਗ ਬਹਾਦਰਅਕਾਲ ਤਖ਼ਤ ਦੇ ਜਥੇਦਾਰਧੁਨੀ ਸੰਪਰਦਾਇ ( ਸੋਧ)ਧਰਮਪਾਕਿਸਤਾਨਵਾਤਾਵਰਨ ਵਿਗਿਆਨਪੰਜਾਬੀ ਨਾਵਲ ਦਾ ਇਤਿਹਾਸਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੰਜਾਬੀ ਅਖਾਣ🡆 More