ਅਨੰਦ ਸਾਹਿਬ

ਅਨੰਦੁ ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਦੁਆਰਾ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ, ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਸ਼ਬਦ 'ਅਨੰਦੁ' ਸਰਬੋਤਮ ਕਿਸਮ ਦੇ ਰਸਮਈ ਸੁਹਜਾਤਮਕ ਅਨੰਦ ਦੀ ਸਥਿਤੀ ਲਈ ਆਇਆ ਹੈ। ਇਹ ਕਿਹਾ ਜਾਂਦਾ ਹੈ ਕਿ ਅਗਰ ਰਸੀਆ ਵਿਅਕਤੀ ਲਿਵਲੀਨ ਹੋਕੇ ਇਸ ਪਵਿਤਰ ਬਾਣੀ ਦਾ ਨਿੱਤਨੇਮ ਪਾਠ ਕਰਦਾ ਹੈ, ਉਸ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਸੁੱਖਮਈ ਅਵਸਥਾ ਬਣੀ ਰਹਿੰਦੀ ਹੈ। ਇਸ ਬਾਣੀ ਵਿੱਚ ਪ੍ਰਾਪਤੀ ਵਿੱਚ ਮਗਨ ਅਧਿਆਤਮਕ ਰਸੀਏ ਦਾ ਚਿੱਤਰ ਹੈ, ਜਿਸ ਨੂੰ ਗਿਆਨ, ਤਰਕ ਜਾਂ ਮਨੋਵਿਗਿਆਨ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਬਿਆਨ ਕਰਨ ਦੀ ਥਾਂ ਗੁਰੂ ਕਵੀ ਨੇ 'ਇਰੌਟੀਕੋ ਮਿਸਟੀਕਲ ਟੈਕਨੀਕ' ਦੀ ਸਹਾਇਤਾ ਨਾਲ ਸਰੋਦੀ ਰੰਗ ਵਿੱਚ ਪੇਸ਼ ਕੀਤਾ ਹੈ।

ਬਾਣੀ

ਥੱਲੇ ਛੋਟਾ ਅਨੰਦ ਸਾਹਿਬ ਲਿਖਿਆ ਹੈ, ਇਸ ਵਿੱਚ ਅਨੰਦ ਸਾਹਿਬ ਦੀਆਂ 40 ਪੌੜੀਆਂ ਵਿੱਚੋਂ ਪਹਿਲੀਆਂ 5 ਅਤੇ ਆਖਰੀ ਪੌੜੀ ਸ਼ਾਮਿਲ ਹੁੰਦੀ ਹੈ।


ਰਾਮਕਲੀ ਮਹਲਾ 3 ਅਨੰਦੁ
ੴ ਸਤਿਗੁਰ ਪ੍ਰਸਾਦਿ ॥

ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥
ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ॥
ਸ਼ਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥
ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥1॥

ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ ॥
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥
ਅੰਗੀਕਾਰੁ ਓਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ ॥
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥2॥

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸ਼ਬਦ ਘਨੇਰੇ ॥
ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ ॥3॥

ਸਾਚਾ ਨਾਮੁ ਮੇਰਾ ਆਧਾਰੋ ॥
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥
ਸਦਾ ਕੁਰਬਾਣੁ ਕੀਤਾ ਗੁਰੂ ਵਿਟਹੁ ਜਿਸ ਦੀਆ ਏਹਿ ਵਡਿਆਈਆ ॥
ਕਹੈ ਨਾਨਕੁ ਸੁਣਹੁ ਸੰਤਹੁ ਸ਼ਬਦਿ ਧਰਹੁ ਪਿਆਰੋ ॥
ਸਾਚਾ ਨਾਮੁ ਮੇਰਾ ਆਧਾਰੋ ॥4॥

ਵਾਜੇ ਪੰਚ ਸ਼ਬਦ ਤਿਤੁ ਘਰਿ ਸਭਾਗੈ ॥
ਘਰਿ ਸਭਾਗੈ ਸ਼ਬਦ ਵਾਜੇ ਕਲਾ ਜਿਤੁ ਘਰਿ ਧਾਰੀਆ ॥
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥5॥

ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥
ਬਿਨਵੰਤਿ ਨਾਨਕੁ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ॥40॥1॥

ਬਾਹਰੀ ਸਰੋਤ

ਅਨੰਦ ਸਾਹਿਬ ਆਨਲਾਇਨ ਪੜ੍ਹੋ


ਹਵਾਲੇ

Tags:

ਗੁਰੂ ਅਮਰ ਦਾਸਗੁਰੂ ਗਰੰਥ ਸਾਹਿਬ

🔥 Trending searches on Wiki ਪੰਜਾਬੀ:

ਨਿਬੰਧ ਅਤੇ ਲੇਖਟੋਂਗਾਪਟਿਆਲਾ (ਲੋਕ ਸਭਾ ਚੋਣ-ਹਲਕਾ)ਮੌਲਿਕ ਅਧਿਕਾਰਡਾ. ਮੋਹਨਜੀਤਗੁਰੂ ਗਰੰਥ ਸਾਹਿਬ ਦੇ ਲੇਖਕਵਿਕੀਭਾਈ ਗੁਰਦਾਸਹੁਸੀਨ ਚਿਹਰੇਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਹਾੜੀ ਦੀ ਫ਼ਸਲਬ੍ਰਹਿਮੰਡਪੰਜਾਬੀ ਲੋਕ ਖੇਡਾਂ2024 ਭਾਰਤ ਦੀਆਂ ਆਮ ਚੋਣਾਂਬਿਧੀ ਚੰਦਚੰਡੀਗੜ੍ਹਪੰਜਾਬੀਗੁਰੂ ਨਾਨਕਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਮੀਰੀ-ਪੀਰੀਗੁਰੂ ਅਰਜਨਦੁੱਲਾ ਭੱਟੀਰਾਜਾ ਸਾਹਿਬ ਸਿੰਘਕਲਾਔਰੰਗਜ਼ੇਬਬਿਰਤਾਂਤ-ਸ਼ਾਸਤਰਏ. ਪੀ. ਜੇ. ਅਬਦੁਲ ਕਲਾਮਮਹਾਤਮਾ ਗਾਂਧੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮਲਵਈਮਿਰਜ਼ਾ ਸਾਹਿਬਾਂਗੁਰੂ ਹਰਿਰਾਇਭਾਰਤ ਵਿੱਚ ਬਾਲ ਵਿਆਹਰਣਜੀਤ ਸਿੰਘਸ਼ਿਵ ਕੁਮਾਰ ਬਟਾਲਵੀਗੱਤਕਾਸੁਰਿੰਦਰ ਛਿੰਦਾਉਲਕਾ ਪਿੰਡਸੈਣੀਸੰਸਦੀ ਪ੍ਰਣਾਲੀਵਿਲੀਅਮ ਸ਼ੇਕਸਪੀਅਰਐਚ.ਟੀ.ਐਮ.ਐਲਮਨੁੱਖੀ ਹੱਕਅਕਾਲੀ ਫੂਲਾ ਸਿੰਘਸਵਰਪੰਜਾਬੀ ਧੁਨੀਵਿਉਂਤਕੁਲਦੀਪ ਮਾਣਕਪਣ ਬਿਜਲੀਦਲਿਤਮਾਝਾਮੋਟਾਪਾਦਿੱਲੀ ਸਲਤਨਤਗੁਰਮੁਖੀ ਲਿਪੀਭਾਰਤੀ ਰੁਪਈਆਭਾਰਤ ਦਾ ਉਪ ਰਾਸ਼ਟਰਪਤੀਪੰਜਾਬੀ ਨਾਵਲਸ਼ਾਹ ਹੁਸੈਨਬਾਬਾ ਬਕਾਲਾਕਬੀਰਕਲਪਨਾ ਚਾਵਲਾ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਸੋਨਾਸ਼੍ਰੋਮਣੀ ਅਕਾਲੀ ਦਲਪੂਛਲ ਤਾਰਾਸਵਿੰਦਰ ਸਿੰਘ ਉੱਪਲਮਹਾਂਸਾਗਰਸਵਰ ਅਤੇ ਲਗਾਂ ਮਾਤਰਾਵਾਂਪੂਰਨ ਸਿੰਘਗ਼ਿਆਸੁੱਦੀਨ ਬਲਬਨਸ਼ਰੀਂਹਆਨ-ਲਾਈਨ ਖ਼ਰੀਦਦਾਰੀਵਟਸਐਪਨੰਦ ਲਾਲ ਨੂਰਪੁਰੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਦਿਵਾਲੀਜੈਤੋ ਦਾ ਮੋਰਚਾਡਾ. ਦੀਵਾਨ ਸਿੰਘ🡆 More