ਜੇ ਜ਼ੀ

ਸ਼ਾਨ ਕੋਰੀ ਕਾਰਟਰ (ਜਨਮ 4 ਦਸੰਬਰ, 1969), ਜਿਸ ਨੂੰ ਜੇ ਜ਼ੀ (Jay Z or Jay-Z) ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਰੈਪਰ, ਉਦਯੋਗਪਤੀ, ਅਤੇ ਨਿਵੇਸ਼ਕ ਹੈ। ਉਸ ਨੂੰ ਸਦਾਬਹਾਰ ਰੈਪਰ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਆਇਕਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਦੋ ਦਹਾਕਿਆਂ ਤੋਂ ਪ੍ਰਸਿੱਧ ਸੰਸਕ੍ਰਿਤੀ ਵਿੱਚ ਇੱਕ ਵਿਸ਼ਵਵਿਆਪੀ ਸ਼ਖਸੀਅਤ ਰਿਹਾ ਹੈ।

ਜੇ-ਜ਼ੀ
ਜੇ ਜ਼ੀ
2011 ਵਿੱਚ ਜੇ ਜ਼ੀ
ਜਨਮ
ਸ਼ਾਨ ਕੋਰੀ ਕਾਰਟਰ

(1969-12-04) ਦਸੰਬਰ 4, 1969 (ਉਮਰ 54)
ਨਿਊ ਯਾਰਕ ਸਿਟੀ, ਨਿਊ ਯਾਰਕ, ਅਮਰੀਕਾ
ਹੋਰ ਨਾਮਹੋਵਾ, ਹੋਵ, ਜਿਗਾ
ਪੇਸ਼ਾ
  • ਰੈਪਰ
  • ਗੀਤਕਾਰ
  • ਰਿਕਾਰਡ ਕਾਰਜਕਾਰੀ
  • ਉਦਮੀ
  • ਨਿਵੇਸ਼ਕ
  • ਪਰਉਪਕਾਰੀ
  • ਰਿਕਾਰਡ ਨਿਰਮਾਤਾ
ਸਰਗਰਮੀ ਦੇ ਸਾਲ1988 (1988)–ਹੁਣ ਤੱਕ
ਬੋਰਡ ਮੈਂਬਰਅਸਪੀਰੋ
ਜੀਵਨ ਸਾਥੀ
(ਵਿ. 2008)
ਬੱਚੇ3
ਸੰਗੀਤਕ ਕਰੀਅਰ
ਵੰਨਗੀ(ਆਂ)ਹਿਪ ਹੌਪ
ਸਾਜ਼ਵੋਕਲ
ਲੇਬਲ
  • ਰੋਕ ਨੇਸ਼ਨ
  • ਅਟਲਾਂਟਿਕ
  • ਡੇਫ ਜੈਮ
  • ਰੋਕ - ਏ ਫੈਲਾ
  • ਪਰਿਓਰਿਟੀ
ਵੈੱਬਸਾਈਟlifeandtimes.com

ਜੇ ਜ਼ੀ ਨਿਊਯਾਰਕ ਸ਼ਹਿਰ ਵਿੱਚ ਪੈਦਾ ਅਤੇ ਵੱਡਾ ਹੋਇਆ। ਉਸ ਨੇ1995 ਵਿੱਚ ਰੌਕ-ਏ-ਫੇਲਾ ਰਿਕਾਰਡ ਲੇਬਲ ਸਥਾਪਿਤ ਤੋਂ ਬਾਅਦ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ 1996 ਵਿੱਚ ਆਪਣੀ ਪਹਿਲੀ ਸਟੂਡੀਓ ਐਲਬਮ ਰਿਜ਼ਨੇਬਲ ਡਾਉਟਰਿਲੀਜ਼ ਕੀਤੀ। ਐਲਬਮ ਵਿਆਪਕ ਤੌਰ 'ਤੇ ਸਫਲ ਰਹੀ ਅਤੇ ਇਸ ਐਲਬਮ ਨਾਲ ਸੰਗੀਤ ਉਦਯੋਗ ਵਿੱਚ ਉਸ ਦਾ ਪੱਖ ਮਜ਼ਬੂਤ ਹੋ ਗਿਆ। ਉਹ ਬਾਰ੍ਹਾਂ ਹੋਰ ਐਲਬਮਾਂ ਰਿਲੀਜ਼ ਕਰ ਚੁੱਕਾ ਹੈ,ਜਿਹਨਾਂ ਨੇ ਸਕਾਰਾਤਮਕ ਆਲੋਚਨਾਤਮਕ ਅਤੇ ਵਪਾਰਕ ਸਫਲਤਾ ਪ੍ਰਾਪਤ ਕੀਤੀ, ਉਸ ਦੀਆਂ ਦ ਬਲਿਊ ਪ੍ਰਿੰਟ (2001) ਅਤੇ ਦਿ ਬਲੈਕ ਐਲਬਮ (2003) ਐਲਬਮਾਂ ਨੂੰ ਬਾਅਦ ਵਿੱਚ ਆਧੁਨਿਕ ਸੰਗੀਤਕ ਕਲਾਸਿਕ ਵਜੋਂ ਦਰਸਾਇਆ ਗਿਆ। ਉਸਨੇ ਕਾਨਯੇ ਵੈਸਟ ਨਾਲਵਾਚ ਦ ਥ੍ਰੋਨ (2011) ਅਤੇ ਆਪਣੀ ਪਤਨੀ ਬਿਆਂਸੇਨਾਲ ਵਰੀਥਿੰਗ ਇਜ਼ ਲਵ (2018) ਫੁਲ ਐਲਬਮਾਂ ਵੀ ਰਿਲੀਜ਼ ਕੀਤੀਆਂ।

ਆਪਣੇ ਸੰਗੀਤਕ ਕੈਰੀਅਰ ਤੋਂ ਇਲਾਵਾ, ਜੇ ਜ਼ੀ ਨੇ ਇੱਕ ਸਫਲ ਕਾਰੋਬਾਰੀ ਵਜੋਂ ਮੀਡੀਆ ਦਾ ਧਿਆਨ ਪ੍ਰਾਪਤ ਕੀਤਾ। 1999 ਵਿਚ, ਉਸ ਨੇ ਕਪੜੇ ਦੀ ਪ੍ਰਚੂਨ ਵਿਕਰੇਤਾ ਰੋਕਾਵਰ ਦੀ ਸਥਾਪਨਾ ਕੀਤੀ ਅਤੇ 2003 ਵਿਚ, ਉਸਨੇ ਲਗਜ਼ਰੀ ਸਪੋਰਟਸ ਬਾਰ ਚੇਨ 40/40 ਕਲੱਬ ਦੀ ਸਥਾਪਨਾ ਕੀਤੀ। ਦੋਵੇਂ ਕਾਰੋਬਾਰ ਬਹੁ-ਮਿਲੀਅਨ ਡਾਲਰ ਦੇ ਕਾਰਪੋਰੇਸ਼ਨ ਬਣ ਗਏ ਹਨ, ਅਤੇ ਜੈ-ਜ਼ੈਡ ਨੂੰ ਮਨੋਰੰਜਨ ਕੰਪਨੀ ਰੌਕ ਨੇਸ਼ਨ, ਜੋ ਕਿ 2008 ਵਿੱਚ ਸਥਾਪਿਤ ਕੀਤੀ ਗਈ ਸੀ ਲਈ ਸ਼ੁਰੂਆਤ ਲਈ ਫੰਡ ਦੇਣ ਦੀ ਆਗਿਆ ਦੇ ਦਿੱਤੀ ਹੈ। 2015 ਵਿੱਚ, ਉਸਨੇ ਤਕਨੀਕੀ ਕੰਪਨੀ ਐਸਪਿਰੋ ਨੂੰ ਹਾਸਲ ਕਰ ਲਿਆ, ਅਤੇ ਉਨ੍ਹਾਂ ਦੀ ਮੀਡੀਆ ਸਟ੍ਰੀਮਿੰਗ ਸੇਵਾ ਟੀਡਲ ਦਾ ਚਾਰਜ ਸੰਭਾਲ ਲਿਆ, ਜੋ ਬਾਅਦ ਵਿੱਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਨਲਾਈਨ ਸਟ੍ਰੀਮਿੰਗ ਕੰਪਨੀ ਬਣ ਗਈ ਹੈ। ਸੰਗੀਤਕਾਰ ਬਿਆਂਸੇ ਨਾਲ ਉਸਦਾ ਵਿਆਹ ਮੀਡੀਆ ਦਾ ਧਿਆਨ ਖਿੱਚਣ ਦਾ ਇੱਕ ਸਰੋਤ ਵੀ ਰਿਹਾ ਹੈ।

ਜੇ-ਜ਼ੀ ਹਰ ਸਮੇਂ ਦੇ ਸਭ ਤੋਂ ਆਲੋਚਕ ਪ੍ਰਸ਼ੰਸਾ ਵਾਲੇ ਸੰਗੀਤਕਾਰਾਂ ਅਤੇ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰਾਂ ਵਿਚੋਂ ਇੱਕ ਹੈ, ਦੁਨੀਆ ਭਰ ਵਿੱਚ ਉਸ ਦੇ 125 ਮਿਲੀਅਨ ਤੋਂ ਵੱਧ ਰਿਕਾਰਡ ਵਿਕ ਚੁੱਕੇ ਹਨ। ਉਸਨੇ ਕੁਲ 22 ਗ੍ਰੈਮੀ ਪੁਰਸਕਾਰ ਜਿੱਤੇ ਹਨ ਜੋ ਕਿ ਕਿਸੇ ਵੀ ਰੈਪਰ ਦੁਆਰਾ ਸਭ ਤੋਂ ਵੱਧ ਹਨ, ਬਿਲਬੋਰਡ 200 'ਤੇ ਇਕੱਲੇ ਕਲਾਕਾਰ ਦੁਆਰਾ ਸਭ ਤੋਂ ਵੱਧ (14) ਨੰਬਰ ਵਨ ਐਲਬਮਾਂ ਦਾ ਰਿਕਾਰਡ ਹੈ। ਉਸ ਨੂੰ ਬਿਲਬੋਰਡ ਅਤੇ ਸੰਗੀਤ ਪ੍ਰਕਾਸ਼ਨ ਰੋਲਿੰਗ ਸਟੋਨ ਦੁਆਰਾ ਸਦਾਬਹਾਰ 100 ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਦਰਜਾ ਦਿੱਤਾ ਗਿਆ ਹੈ। 2017 ਵਿੱਚ, ਉਹ ਸੌਂਗ ਰਾਈਟਰਜ਼ ਹਾਲ ਆਫ ਫੇਮ ਵਿੱਚ ਸਨਮਾਨਿਤ ਹੋਣ ਵਾਲਾ ਪਹਿਲਾ ਰੈਪਰ ਬਣਿਆ, ਅਤੇ 2018 ਵਿੱਚ, 60 ਵੇਂ ਗ੍ਰੈਮੀ ਅਵਾਰਡਜ਼ ਵਿੱਚ ਯਾਦਗਾਰੀ “ਸੈਲਟ ਟੂ ਇੰਡਸਟਰੀ ਆਈਕਨਜ਼” ਮਿਲਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਦਸਮ ਗ੍ਰੰਥਸੂਚਨਾਹਸਪਤਾਲਮਾਸਕੋਸਤਿ ਸ੍ਰੀ ਅਕਾਲਪਾਸ਼ਨਿਕੋਟੀਨਹਿੰਦੁਸਤਾਨ ਟਾਈਮਸਨਾਵਲਕਾਰੋਬਾਰਕੈਨੇਡਾਦੀਪ ਸਿੱਧੂਨਿਰਮਲ ਰਿਸ਼ੀ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਤਾਜ ਮਹਿਲਦਲਿਤਗਾਡੀਆ ਲੋਹਾਰਆਲਮੀ ਤਪਸ਼ਬਿਰਤਾਂਤਕ ਕਵਿਤਾਆਦਿ-ਧਰਮੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਕੈਲੰਡਰਜੱਸਾ ਸਿੰਘ ਰਾਮਗੜ੍ਹੀਆਵਿਜੈਨਗਰਦਿਨੇਸ਼ ਸ਼ਰਮਾਮਹਾਤਮਾ ਗਾਂਧੀਪੰਜਾਬੀ ਸੱਭਿਆਚਾਰਭਗਤ ਧੰਨਾ ਜੀਗਿਆਨ ਮੀਮਾਂਸਾਅੰਮ੍ਰਿਤਾ ਪ੍ਰੀਤਮਭਾਰਤ ਦਾ ਇਤਿਹਾਸਭਗਤ ਪੂਰਨ ਸਿੰਘਕੁਲਦੀਪ ਮਾਣਕਭਾਰਤਜੂਰਾ ਪਹਾੜਸਿੰਚਾਈਆਧੁਨਿਕ ਪੰਜਾਬੀ ਸਾਹਿਤਕੰਡੋਮਸਿੱਠਣੀਆਂਭਾਰਤੀ ਜਨਤਾ ਪਾਰਟੀਬੋਹੜਸ਼ਬਦਕੋਸ਼ਭਗਤ ਸਿੰਘਜਹਾਂਗੀਰਗਿਆਨੀ ਦਿੱਤ ਸਿੰਘਰਾਗ ਸਿਰੀਤੀਆਂਕੈਲੀਫ਼ੋਰਨੀਆਸੱਭਿਆਚਾਰ ਅਤੇ ਸਾਹਿਤਪਥਰਾਟੀ ਬਾਲਣਰਾਜ ਸਭਾਲਾਇਬ੍ਰੇਰੀਘੜਾਸਾਹਿਬਜ਼ਾਦਾ ਅਜੀਤ ਸਿੰਘਸੁਖਵੰਤ ਕੌਰ ਮਾਨਪਾਲੀ ਭਾਸ਼ਾਚੜ੍ਹਦੀ ਕਲਾਸੁਖਬੀਰ ਸਿੰਘ ਬਾਦਲਭੀਮਰਾਓ ਅੰਬੇਡਕਰਤਾਪਮਾਨਆਪਰੇਟਿੰਗ ਸਿਸਟਮਭਾਰਤ ਦਾ ਚੋਣ ਕਮਿਸ਼ਨਸੇਰਮੌਲਿਕ ਅਧਿਕਾਰਪੰਜਾਬ ਵਿਧਾਨ ਸਭਾਸੁਰਿੰਦਰ ਕੌਰਤਸਕਰੀਕੁੱਕੜਬਲਾਗਵਾਯੂਮੰਡਲਪੰਜਾਬੀ ਯੂਨੀਵਰਸਿਟੀਨਕੋਦਰਕੋਸ਼ਕਾਰੀ🡆 More