ਵਿਜੈਨਗਰ

ਵਿਜੈਨਗਰ ਇਤਿਹਾਸਕ ਵਿਜੈਨਗਰ ਸਾਮਰਾਜ ਦੀ ਰਾਜਧਾਨੀ ਸੀ ਜਿਹੜਾ ਦੱਖਣ ਭਾਰਤ ਵਿੱਚ ਫੈਲਿਆ ਹੋਇਆ ਸੀ। ਤਬਾਹ ਹੋਏ ਸ਼ਹਿਰ ਦੇ ਖੰਡਰ ਅੱਜਕੱਲ੍ਹ ਦੇ ਹੰਪੀ ਪਿੰਡ ਵਿੱਚ ਮੌਜੂਦ ਹਨ, ਜਿਹੜਾ ਕਿ ਅੱਜਕੱਲ੍ਹ ਕਰਨਾਟਕ ਦੇ ਬੱਲਾਰੀ ਸ਼ਹਿਰ ਵਿੱਚ ਪੈਂਦਾ ਹੈ।

ਵਿਜੈਨਗਰ
ਵਿਜੈਨਗਰ
ਹੇਮਕੁਟ ਪਹਾੜੀ ਤੋਂ ਵੀਰੂਪਕਸ਼ ਭਵਨ-ਸਮੂਹ ਦਾ ਦ੍ਰਿਸ਼
ਵਿਜੈਨਗਰ is located in ਕਰਨਾਟਕ
ਵਿਜੈਨਗਰ
ਟਿਕਾਣਾਹੰਪੀ, ਬੇਲਾਰੀ ਜ਼ਿਲ੍ਹਾ, ਕਰਨਾਟਕ, ਭਾਰਤ
ਗੁਣਕ15°19′30″N 76°27′54″E / 15.32500°N 76.46500°E / 15.32500; 76.46500
ਕਿਸਮਮਨੁੱਖੀ ਵਸੇਬਾ
ਰਕਬਾ650 km2 (250 sq mi)
UNESCO World Heritage Site
ਦਫ਼ਤਰੀ ਨਾਂ: ਹੰਪੀ ਵਿੱਚ ਯਾਦਗਾਰਾਂ ਦਾ ਸਮੂਹ
ਕਿਸਮਸੱਭਿਆਚਾਰਕ
ਮਾਪਦੰਡi, iii, iv
ਅਹੁਦਾ-ਨਿਵਾਜੀ1986 (10ਵਾਂ ਸੈਸ਼ਨ)
ਹਵਾਲਾ ਨੰਬਰ241
RegionAsia and Oceania

ਸਥਾਨ

ਸ਼ਹਿਰ ਦਾ ਜ਼ਿਆਦਾਤਰ ਹਿੱਸਾ ਤੁੰਗਭਦਰਾ ਨਦੀ ਦੇ ਦੱਖਣੀ ਕਿਨਾਰੇ ਤੇ ਸਥਿਤ ਹੈ। ਇਹ ਸ਼ਹਿਰ ਹੰਪੀ ਵਿੱਚ ਵਿਰੂਪਕਸ਼ ਮੰਦਿਰ ਸਮੂਹ ਦੇ ਧਾਰਮਿਕ ਕੇਂਦਰ ਦੇ ਦੁਆਲੇ ਬਣਾਇਆ ਗਿਆ ਸੀ। ਇਸਦੀ ਜ਼ਦ ਵਿੱਚ ਹੋਰ ਪਵਿੱਤਰ ਥਾਵਾਂ, ਜਿਹਨਾਂ ਵਿੱਚ ਦੰਦਕਥਾਵਾਂ ਅਨੁਸਾਰ ਕਿਸ਼ਕਿੰਧ, ਜਿਸ ਵਿੱਚ ਇੱਕ ਹਨੂੰਮਾਨ ਦਾ ਮੰਦਰ ਅਤੇ ਇੱਕ ਪਵਿੱਤਰ ਸਰੋਵਰ ਸ਼ਾਮਿਲ ਹੈ, ਜਿਸਨੂੰ ਪੰਪਾਸਰੋਵਰ ਕਿਹਾ ਜਾਂਦਾ ਹੈ, ਮਿਲਦੇ ਹਨ। ਇਸਨੂੰ ਹਿੰਦੂ ਧਰਮ ਦੇ ਧਾਰਮਿਕ ਅਤੇ ਬਹੁਤ ਮਹੱਤਵਪੂਰਨ ਗ੍ਰੰਥ ਰਾਮਾਇਣ ਵਿੱਚ ਦੱਸੇ ਗਏ ਵਾਨਰਾਂ ਦੇ ਰਾਜੇ ਸੁਗਰੀਵ ਦੀ ਗੁਫਾ ਦਾ ਘਰ ਵੀ ਕਿਹਾ ਜਾਂਦਾ ਹੈ। ਇਹ ਸ਼ਹਿਰ ਇੱਥੇ ਦੱਸ਼ੇ ਗਏ ਖੇਤਰ ਤੋਂ ਆਪਣੇ ਸਮੇਂ ਵਿੱਚ ਬਹੁਤ ਵੱਡਾ ਸੀ, ਜਿਸਦਾ ਵੇਰਵਾ ਵਿਜੈਨਗਰ ਸ਼ਹਿਰੀ ਖੇਤਰ ਦੇ ਲੇਖ ਵਿੱਚ ਦਿੱਤਾ ਗਿਆ ਹੈ। ਸ਼ਹਿਰ ਦੇ ਕੇਂਦਰੀ ਖੇਤਰ, ਜਿਸ ਵਿੱਚ ਹੁਣ ਕਹੇ ਜਾਂਦੇ ਸ਼ਾਹੀ ਕੇਂਦਰ ਅਤੇ ਪਵਿੱਤਰ ਕੇਂਦਰ ਸ਼ਾਮਿਲ ਹਨ, 40 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਸਦੇ ਵਿੱਚ ਅੱਜਕੱਲ੍ਹ ਦਾ ਹੰਪੀ ਦਾ ਇਲਾਕਾ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇੱਕ ਹੋਰ ਪਿੰਡ, ਕਮਾਲਪੁਰਾ, ਪੁਰਾਣੇ ਕੰਧ ਨਾਲ ਘੇਰੇ ਹੋਏ ਸ਼ਹਿਰ ਦੇ ਥੋੜ੍ਹਾ ਬਾਹਰ ਸਥਿਤ ਹੈ, ਜਿਸ ਨੂੰ ਖੰਡਰ ਅਤੇ ਸਮਾਰਕਾਂ ਨੇ ਘੇਰਿਆ ਹੋਇਆ ਹੈ। ਸਭ ਤੋਂ ਨੇੜਲਾ ਕਸਬਾ ਅਤੇ ਰੇਲਵੇ ਸਟੇਸ਼ਨ ਹੋਸਪੇਟ ਵਿੱਚ ਹੈ, ਜਿਹੜਾ ਕਿ 13 ਕਿਲੋਮੀਟਰ ਸੜਕ ਦੀ ਦੂਰੀ ਤੇ ਹੈ। ਹੋਸਪੇਟ ਪੁਰਾਣੇ ਸ਼ਹਿਰ ਦੀ ਹੱਦ ਵਿੱਚ ਹੀ ਹੈ, ਪਰ ਬਹੁਤੀਆਂ ਵੇਖਣ ਵਾਲੀਆਂ ਚੀਜ਼ਾਂ ਹੰਪੀ ਤੋਂ ਕਮਾਲਪੁਰਾ ਦੇ ਵਿੱਚ ਤੁਰ ਕੇ ਵੇਖੀਆਂ ਜਾ ਸਕਦੀਆਂ ਹਨ। ਸ਼ਹਿਰ ਕੁਦਰਤੀ ਤੌਰ ਤੇ ਪਹਾੜੀ ਧਰਾਤਲ ਵਾਲਾ ਹੈ, ਜਿਸ ਵਿੱਚ ਗਰੇਨਾਈਟ ਦੀਆਂ ਚੱਟਾਨਾਂ ਵੀ ਮਿਲਦੀਆਂ ਹਨ। ਤੁੰਗਭਦਰਾ ਨਦੀ ਇੱਥੋਂ ਲੰਘਦੀ ਹੈ ਜਿਹੜੀ ਕਿ ਉੱਤਰ ਵਲੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਪਹਾੜਾਂ ਤੋ ਪਾਰ, ਨਦੀ ਦੇ ਦੱਖਣੀ ਕਿਨਾਰੇ, ਜਿੱਥੇ ਸ਼ਹਿਰ ਨੂੰ ਉਸਾਰਿਆ ਗਿਆ ਸੀ, ਇੱਕ ਮੈਦਾਨ ਹੈ ਜਿਹੜਾ ਕਿ ਦੱਖਣ ਵੱਲ ਫੈਲਿਆ ਹੋਇਆ ਹੈ। ਉੱਚੀਆਂ ਕੰਧਾਂ ਅਤੇ ਕਿਲ੍ਹੇਬੰਦੀ ਜਿਹੜੀ ਕਿ ਗਰੇਨਾਈਟ ਦੁਆਰਾ ਕੀਤੀ ਗਈ ਸੀ, ਨੇ ਸ਼ਹਿਰ ਦੇ ਕੇਂਦਰ ਨੂੰ ਹਮਲਾਵਰਾਂ ਤੋਂ ਬਚਾ ਕੇ ਰੱਖਿਆ।

ਸ਼ਹਿਰ

ਇਸ ਸ਼ਹਿਰ ਦਾ ਨਾਂ ਵਿਜੇ ਅਰਥਾਤ ਜਿੱਤ, ਨਗਰ ਅਰਥਾਤ ਸ਼ਹਿਰ ਤੋਂ ਪਿਆ ਹੈ, ਜਿਸਦਾ ਮਤਲਬ "ਜਿੱਤ ਦਾ ਸ਼ਹਿਰ" ਹੈ। ਇਹ ਸ਼ਹਿਰ ਇੱਕ ਬਹੁਤ ਹੀ ਖੁਸ਼ਹਾਲ ਅਤੇ ਸ਼ਕਤੀਸ਼ਾਲੀ ਸਾਮਰਾਜ ਦੀ ਰਾਜਧਾਨੀ ਸੀ, ਜਿਸ ਕਰਕੇ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਇਸਨੇ ਆਪਣੇ ਵੱਲ ਖਿੱਚਿਆ।

ਹਵਾਲੇ

Tags:

ਕਰਨਾਟਕਦੱਖਣੀ ਭਾਰਤਵਿਜੈਨਗਰ ਸਾਮਰਾਜਹੰਪੀ

🔥 Trending searches on Wiki ਪੰਜਾਬੀ:

ਪੰਜਾਬ (ਭਾਰਤ) ਦੀ ਜਨਸੰਖਿਆਜਗਾ ਰਾਮ ਤੀਰਥਮਨੁੱਖੀ ਸਰੀਰਭਾਰਤ–ਪਾਕਿਸਤਾਨ ਸਰਹੱਦਅਮੀਰਾਤ ਸਟੇਡੀਅਮਮਹਾਤਮਾ ਗਾਂਧੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਆਗਰਾ ਲੋਕ ਸਭਾ ਹਲਕਾਲਹੌਰਭੁਚਾਲਅਲੀ ਤਾਲ (ਡਡੇਲਧੂਰਾ)ਜਸਵੰਤ ਸਿੰਘ ਖਾਲੜਾਹਿਨਾ ਰਬਾਨੀ ਖਰਸੰਤ ਸਿੰਘ ਸੇਖੋਂਪਰਗਟ ਸਿੰਘ੧੯੯੯ਬੰਦਾ ਸਿੰਘ ਬਹਾਦਰਊਧਮ ਸਿਘ ਕੁਲਾਰਰਾਧਾ ਸੁਆਮੀਸੱਭਿਆਚਾਰ ਅਤੇ ਮੀਡੀਆਨੀਦਰਲੈਂਡਹਿੰਦੂ ਧਰਮਸ਼ਾਹ ਹੁਸੈਨਮਾਈਕਲ ਡੈੱਲਇੰਗਲੈਂਡ ਕ੍ਰਿਕਟ ਟੀਮ8 ਅਗਸਤਅੰਜੁਨਾਸ਼ਿਵਪੰਜਾਬੀਗੁਰੂ ਹਰਿਕ੍ਰਿਸ਼ਨਬਾਬਾ ਬੁੱਢਾ ਜੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਿੰਗਾਪੁਰਕ੍ਰਿਸਟੋਫ਼ਰ ਕੋਲੰਬਸਯੂਰੀ ਲਿਊਬੀਮੋਵਸੋਹਣ ਸਿੰਘ ਸੀਤਲਬਾਹੋਵਾਲ ਪਿੰਡਜੱਲ੍ਹਿਆਂਵਾਲਾ ਬਾਗ਼ਰੂਆ15ਵਾਂ ਵਿੱਤ ਕਮਿਸ਼ਨਕ੍ਰਿਕਟ ਸ਼ਬਦਾਵਲੀਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਨੂਰ-ਸੁਲਤਾਨਆਈਐੱਨਐੱਸ ਚਮਕ (ਕੇ95)ਪਰਜੀਵੀਪੁਣਾਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਅੰਤਰਰਾਸ਼ਟਰੀਫ਼ਰਿਸ਼ਤਾਜਮਹੂਰੀ ਸਮਾਜਵਾਦਅਲਾਉੱਦੀਨ ਖ਼ਿਲਜੀਜਾਇੰਟ ਕੌਜ਼ਵੇਵਿਰਾਸਤ-ਏ-ਖ਼ਾਲਸਾਸ਼ਾਹਰੁਖ਼ ਖ਼ਾਨਪੀਰ ਬੁੱਧੂ ਸ਼ਾਹਸੇਂਟ ਲੂਸੀਆਅਸ਼ਟਮੁਡੀ ਝੀਲਅੰਜਨੇਰੀਪੂਰਬੀ ਤਿਮੋਰ ਵਿਚ ਧਰਮਪਵਿੱਤਰ ਪਾਪੀ (ਨਾਵਲ)ਸੰਯੁਕਤ ਰਾਜ ਡਾਲਰਮਾਘੀਧਨੀ ਰਾਮ ਚਾਤ੍ਰਿਕਲੋਧੀ ਵੰਸ਼ਪੰਜਾਬੀ ਲੋਕ ਗੀਤਯੂਟਿਊਬਖ਼ਾਲਿਸਤਾਨ ਲਹਿਰਡਾ. ਹਰਸ਼ਿੰਦਰ ਕੌਰਦਿਵਾਲੀਵਿਸ਼ਵਕੋਸ਼ਕਲੇਇਨ-ਗੌਰਡਨ ਇਕੁਏਸ਼ਨ2015ਸਿੰਘ ਸਭਾ ਲਹਿਰ🡆 More