ਗ੍ਰੇਟਾ ਥਨਬਰਗ: ਸਵੀਡਿਸ਼ ਵਾਤਾਵਰਣ ਕਾਰਕੁੰਨ

ਗ੍ਰੇਟਾ ਥਨਬਰਗ (ਜਨਮ 3 ਜਨਵਰੀ 2003) ਜਲਵਾਯੂ ਤਬਦੀਲੀ 'ਤੇ ਇੱਕ ਸਵੀਡਿਸ਼ ਵਾਤਾਵਰਣ ਕਾਰਕੁਨ ਹੈ, ਜਿਸ ਦੀ ਮੁਹਿੰਮ ਨੂੰ ਅੰਤਰ ਰਾਸ਼ਟਰੀ ਮਾਨਤਾ ਮਿਲੀ ਹੈ। ਗ੍ਰੇਟਾ ਪਹਿਲੀ ਵਾਰ ਅਗਸਤ 2018 ਵਿੱਚ ਆਪਣੀ ਕਾਰਗੁਜ਼ਾਰੀ ਲਈ ਮਸ਼ਹੂਰ ਹੋਈ ਜਦੋਂ 15 ਸਾਲ ਦੀ ਉਮਰ ਵਿੱਚ ਉਸਨੇ (ਸਵੀਡਿਸ਼ ਵਿਚ) ਜਲਵਾਯੂ ਲਈ ਸਕੂਲ ਹੜਤਾਲ ਦੇ ਸੰਕੇਤ ਨੂੰ ਫੜੀ ਰੱਖਦਿਆਂ ਗਲੋਬਲ ਵਾਰਮਿੰਗ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਨ ਲਈ ਸਵੀਡਿਸ਼ ਸੰਸਦ ਦੇ ਬਾਹਰ ਸਕੂਲ ਦੇ ਦਿਨ ਬਿਤਾਉਣੇ ਸ਼ੁਰੂ ਕੀਤੇ ਸਨ।

ਗ੍ਰੇਟਾ ਥਨਬਰਗ

ਐਫਆਰਐਸਜੀਐਸ
ਗ੍ਰੇਟਾ ਥਨਬਰਗ: ਸਵੀਡਿਸ਼ ਵਾਤਾਵਰਣ ਕਾਰਕੁੰਨ
ਥਨਬਰਗ 2019 ਦੇ ਅਪਰੈਲ ਵਿੱਚ
ਜਨਮ
ਗ੍ਰੇਟਾ ਤਿਨਤਿਨ ਏਲੀਓਨੋਰਾ ਥਨਬਰਗ

(2003-01-03) 3 ਜਨਵਰੀ 2003 (ਉਮਰ 21)
ਪੇਸ਼ਾਵਿਦਿਆਰਥੀ, environmental activist
ਸਰਗਰਮੀ ਦੇ ਸਾਲ2018–ਹੁਣ
ਲਹਿਰਜਲਵਾਯੂ ਲਈ ਸਕੂਲ ਦੀ ਹੜਤਾਲ
ਮਾਤਾ-ਪਿਤਾ
  • Malena Ernman (mother)
  • Svante Thunberg (father)
ਪੁਰਸਕਾਰGoldene Kamera (2019)
Fritt Ord Award (2019)
Rachel Carson Prize (2019)
ਅੰਬੈਸਡਰ ਆਫ਼ ਕੌਨਸ਼ਾਇੰਸ (2019)
ਰਾਇਲ ਸਕਾਟਿਸ਼ ਜਿਓਗ੍ਰਾਫਿਕਲ ਸੁਸਾਇਟੀ ਦੀ ਫੈਲੋਸ਼ਿਪ (including Geddes Environment Medal) (2019)
Right Livelihood Award (2019)
International Children's Peace Prize (2019)

ਜਲਦੀ ਹੀ, ਦੂਸਰੇ ਵਿਦਿਆਰਥੀ ਵੀ ਆਪਣੇ ਭਾਈਚਾਰਿਆਂ ਵਿੱਚ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਮਿਲ ਕੇ ਫਰਾਈਡੇਜ਼ ਫਾਰ ਫ਼ਿਊਚਰ ਨਾਮ ਹੇਠ ਸਕੂਲ ਜਲਵਾਯੂ ਹੜਤਾਲ ਲਹਿਰ ਦਾ ਆਯੋਜਨ ਕੀਤਾ। ਗ੍ਰੇਟਾ ਵੱਲੋਂ ਸਾਲ 2018 ਦੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਨੂੰ ਸੰਬੋਧਿਤ ਕਰਨ ਤੋਂ ਬਾਅਦ, ਵਿਦਿਆਰਥੀ ਹੜਤਾਲ ਹਰ ਹਫ਼ਤੇ ਵਿਸ਼ਵ ਵਿੱਚ ਕਿਤੇ ਨਾ ਕਿਤੇ ਹੁੰਦੀ ਹੀ ਸੀ। 2019 ਵਿੱਚ, ਘੱਟੋ ਘੱਟ ਦੋ ਸੰਯੋਜਿਤ ਮਲਟੀ-ਸਿਟੀ ਵਿਰੋਧ ਪ੍ਰਦਰਸ਼ਨ ਹੋਏ ਜਿਸ ਵਿੱਚ ਹਰੇਕ ਵਿੱਚ 10 ਲੱਖ ਵਿਦਿਆਰਥੀ ਸ਼ਾਮਲ ਸਨ।

ਗ੍ਰੇਟਾ ਨੂੰ ਜਨਤਕ ਅਤੇ ਰਾਜਨੀਤਿਕ ਅਸੈਂਬਲੀਆਂ ਵਿੱਚ ਆਪਣੇ ਸ਼ਪਸ਼ਟ ਅਤੇ ਸਟੀਕ ਬੋਲਣ ਵਾਲੇ ਤਰੀਕੇ ਲਈ ਜਾਣੀਆ ਜਾਂਦਾ ਹੈ, ਜਿਸ ਵਿੱਚ ਉਹ ਮੌਸਮੀ ਸੰਕਟ ਵਜੋਂ ਦਰਸਾਈ ਗਈ ਸਥਿਤੀ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਅਪੀਲ ਕਰਦੀ ਹੈ। ਘਰ ਵਿਚ, ਗ੍ਰੇਟਾ ਨੇ ਆਪਣੀ ਖੁਦ ਅਤੇ ਆਪਣੇ ਮਾਪਿਆਂ ਦਾ ਹਵਾਈ ਯਾਤਰਾ ਨਾ ਕਰਨਾ ਅਤੇ ਮੀਟ ਖਾਣਾ ਛੁਡਵਾ ਦਿੱਤਾ ਹੈ।

ਉਸਦੀ ਵਿਸ਼ਵ ਪ੍ਰਸਿੱਧੀ ਵਿੱਚ ਅਚਾਨਕ ਚੜ੍ਹਾਈ ਨੇ ਉਸਨੂੰ ਇੱਕ ਨੇਤਾ ਅਤੇ ਇੱਕ ਨਿਸ਼ਾਨਾ ਬਣਾ ਦਿੱਤਾ ਹੈ। ਮਈ 2019 ਵਿੱਚ, ਟਾਈਮ ਮੈਗਜ਼ੀਨ ਨੇ ਗ੍ਰੇਟਾ ਨੂੰ ਕਵਰ 'ਤੇ ਪ੍ਰਦਰਸ਼ਿਤ ਕੀਤਾ ਸੀ ਅਤੇ ਉਸਨੂੰ "ਅਗਲੀ ਪੀੜ੍ਹੀ ਦਾ ਨੇਤਾ" ਨਾਮ ਦੇ ਕੇ ਕਿਹਾ ਸੀ ਕਿ ਬਹੁਤ ਸਾਰੇ ਉਸ ਨੂੰ ਇੱਕ ਰੋਲ ਮਾਡਲ ਵਜੋਂ ਵੇਖਦੇ ਹਨ। ਗ੍ਰੇਟਾ ਅਤੇ ਸਕੂਲ ਹੜਤਾਲ ਲਹਿਰ ਨੂੰ ਮੇਕ ਦ ਵਰਲਡ ਗਰੇਟਾ ਅਗੇਨ ਨਾਮੀ 30 ਮਿੰਟ ਦੀ ਉਪ-ਦਸਤਾਵੇਜ਼ੀ ਤਸਵੀਰ ਵਿੱਚ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਕੁਝ ਮੀਡੀਆ ਨੇ ਵਿਸ਼ਵ ਪੜਾਅ 'ਤੇ ਉਸ ਦੇ ਪ੍ਰਭਾਵ ਨੂੰ "ਗ੍ਰੇਟਾ ਥਨਬਰਗ" ਦੱਸਿਆ। ਗ੍ਰੇਟਾ, ਰਾਇਲ ਸਕਾਟਿਸ਼ ਜਿਓਗ੍ਰਾਫਿਕਲ ਸੁਸਾਇਟੀ ਦੀ ਫੈਲੋਸ਼ਿਪ ਵਰਗੇ ਕਈ ਸਨਮਾਨ ਅਤੇ ਪੁਰਸਕਾਰ ਪ੍ਰਾਪਤੀ ਕਰ ਚੁੱਕੀ ਹੈ ਅਤੇ ਟਾਈਮ ਮੈਗਜ਼ੀਨ ਦੁਆਰਾ ਸਾਲ 2019 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਉਸਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।ਐਮਨੈਸਟੀ ਇੰਟਰਨੈਸ਼ਨਲ ਨੇ ਅਪਣਾ ਸਭ ਤੋਂ ਵੱਡਾ ਐਵਾਰਡ ਅੰਬੈਸਡਰ ਆਫ਼ ਕੌਨਸ਼ਾਇੰਸ ਗ੍ਰੇਟਾ ਨੂੰ ਦਿੱਤਾ। ਸਤੰਬਰ 2019 ਵਿੱਚ, ਉਸਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਐਕਸ਼ਨ ਸੰਮੇਲਨ ਨੂੰ ਸੰਬੋਧਿਤ ਕੀਤਾ।

ਜ਼ਿੰਦਗੀ

ਗ੍ਰੇਟਾ ਥਨਬਰਗ ਦਾ ਜਨਮ 3 ਜਨਵਰੀ 2003 ਨੂੰ ਸਟਾਕਹੋਮ ਵਿੱਚ ਹੋਇਆ ਸੀ। ਉਹ ਓਪੇਰਾ ਗਾਇਕਾ ਮਲੇਨਾ ਅਰਨਮੈਨ ਅਤੇ ਅਦਾਕਾਰ ਸਵਾਂਟੇ ਥਨਬਰਗ ਦੀ ਧੀ ਹੈ। ਉਸ ਦਾ ਦਾਦਾ, ਓਲੋਫ ਥਨਬਰਗ ਅਦਾਕਾਰ ਅਤੇ ਨਿਰਦੇਸ਼ਕ ਹੈ।

"ਮੈਨੂੰ ਐਸਪਰਗਰ ਸਿੰਡਰੋਮ, ਓਸੀਡੀ ਅਤੇ ਸੀਲੈਕਟਿਵ ਮਿਊਟਿਜ਼ਮ ਹੋਣ ਦਾ ਪਤਾ ਲਗਾਇਆ ਗਿਆ ਸੀ। ਅਸਲ ਵਿੱਚ ਇਸਦਾ ਮਤਲਬ ਹੈ ਕਿ ਮੈਂ ਸਿਰਫ ਉਦੋਂ ਬੋਲਦੀ ਹਾਂ ਜਦੋਂ ਮੈਂ ਸੋਚਦੀ ਹਾਂ ਕਿ ਇਹ ਜ਼ਰੂਰੀ ਹੈ। ਹੁਣ ਇਹ ਉਨ੍ਹਾਂ ਪਲਾਂ ਵਿਚੋਂ ਇੱਕ ਹੈ।"

— ਗ੍ਰੇਟਾ ਥਨਬਰਗ ਆਪਣੀ ਟੈੱਡਐਕਸ ਤਕਰੀਰ ਦੌਰਾਨ
ਸਟਾਕਹੋਮ, ਨਵੰਬਰ 2018

ਗ੍ਰੇਟਾ ਕਹਿੰਦੀ ਹੈ ਕਿ ਉਸਨੇ ਸਭ ਤੋਂ ਪਹਿਲਾਂ 2011 ਵਿੱਚ ਮੌਸਮ ਵਿੱਚ ਤਬਦੀਲੀ ਬਾਰੇ ਸੁਣਿਆ ਸੀ, ਉਦੋਂ ਉਹ 8 ਸਾਲਾਂ ਦੀ ਸੀ, ਅਤੇ ਸਮਝ ਨਹੀਂ ਆ ਰਹੀ ਸੀ ਕਿ ਇਸ ਬਾਰੇ ਇੰਨਾ ਘੱਟ ਕੰਮ ਕਿਉਂ ਕੀਤਾ ਜਾ ਰਿਹਾ ਹੈ। ਤਿੰਨ ਸਾਲਾਂ ਬਾਅਦ ਉਹ ਉਦਾਸ, ਸੁਸਤ ਹੋ ਗਈ ਅਤੇ ਖਾਣਾ ਖਾਣ ਦੇ ਨਾਲ-ਨਾਲ ਬੋਲਣਾ ਬੰਦ ਕਰ ਦਿੱਤਾ, ਅਤੇ ਆਖ਼ਰਕਾਰ ਐਸਪਰਗਰ ਸਿੰਡਰੋਮ, ਓਸੀਡੀ, ਅਤੇ ਸੀਲੈਕਟਿਵ ਮਿਊਟਿਜ਼ਮ ਹੋਣ ਦਾ ਦਾ ਪਤਾ ਲੱਗਿਆ। ਇਹ ਸਵੀਕਾਰ ਕਰਦੇ ਹੋਏ ਕਿ ਇਸਦਾ ਪਤਾ ਲੱਗਣ ਨੇ "ਮੈਨੂੰ ਪਹਿਲਾਂ ਸੀਮਤ ਕਰ ਦਿੱਤਾ ਸੀ", ਉਹ ਐਸਪਰਗਰ ਨੂੰ ਆਪਣੀ ਬਿਮਾਰੀ ਨਹੀਂ ਸਮਝਦੀ ਅਤੇ ਇਸ ਦੀ ਬਜਾਏ ਇਸ ਨੂੰ ਆਪਣਾ "ਮਹਾਂ ਸ਼ਕਤੀ" ਕਹਿੰਦੀ ਹੈ।

ਤਕਰੀਬਨ ਦੋ ਸਾਲਾਂ ਤਕ, ਗ੍ਰੇਟਾ ਨੇ ਆਪਣੇ ਮਾਪਿਆਂ ਨੂੰ ਵਾਤਾਵਰਨ ਬਚਾਉਣ ਲਈ ਸ਼ਾਕਾਹਾਰੀ ਬਣਨ, ਮੀਟ ਛੱਡਣ ਅਤੇ ਹਵਾਈ ਯਾਤਰਾ ਛੱਡਣ ਲਈ ਪ੍ਰੇਰਿਤ ਕੀਤਾ। ਉਸਨੇ ਕਿਹਾ ਕਿ ਉਸਨੇ ਉਹਨਾਂ ਨੂੰ ਗ੍ਰਾਫ ਅਤੇ ਡੇਟਾ ਦਿਖਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਫਿਰ ਵੀ ਕੰਮ ਨਾ ਬਣਿਆ ਤਾਂ ਉਸਨੇ ਆਪਣੇ ਪਰਿਵਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਉਸਦਾ ਭਵਿੱਖ ਖ਼ਤਰੇ ਵਿੱਚ ਪਾ ਰਹੇ ਹਨ। ਹਵਾਈ ਯਾਤਰਾ ਛੱਡਣ ਦਾ ਮਤਲਬ ਉਸ ਦੀ ਮਾਂ ਨੂੰ ਇਕ ਓਪੇਰਾ ਗਾਇਕਾ ਵਜੋਂ ਆਪਣਾ ਅੰਤਰਰਾਸ਼ਟਰੀ ਕੈਰੀਅਰ ਛੱਡਣਾ ਪਿਆ। ਦਸੰਬਰ, 2019 ਵਿੱਚ ਇੱਕ ਬੀਬੀਸੀ ਇੰਟਰਵਿਊ ਦੌਰਾਨ ਗ੍ਰੇਟਾ ਦੇ ਪਿਤਾ ਨੇ ਕਿਹਾ ਸੀ: "ਸੱਚ ਕਹਾਂ ਤਾਂ, (ਉਸਦੀ ਮਾਂ) ਨੇ ਮੌਸਮ ਨੂੰ ਬਚਾਉਣ ਲਈ ਅਜਿਹਾ ਨਹੀਂ ਕੀਤਾ। ਉਸਨੇ ਇਹ ਆਪਣੇ ਬੱਚੇ ਨੂੰ ਬਚਾਉਣ ਲਈ ਕੀਤਾ ਕਿਉਂਕਿ ਉਸਨੇ ਵੇਖਿਆ ਕਿ ਇਹ ਗ੍ਰੇਟਾ ਲਈ ਕਿੰਨਾ ਮਾਈਨੇ ਰੱਖਦਾ ਹੈ ਅਤੇ ਜਦੋਂ ਉਸਨੇ ਅਜਿਹਾ ਕੀਤਾ ਤਾਂ ਵੇਖਿਆ ਕਿ ਗ੍ਰੇਟਾ ਦਾ ਇਸ ਨਾਲ ਕਿੰਨਾ ਵਿਕਾਸ ਹੋਇਆ ਉਸਨੇ ਇਸ ਗੱਲ ਤੋਂ ਕਿੰਨੀ ਉਰਜਾ ਪ੍ਰਾਪਤ ਕੀਤੀ। ਗ੍ਰੇਟਾ ਨੇ ਉਸਦੇ ਮਾਪਿਆਂ ਦੇ ਵਿਸ਼ਵਾਸ ਅਤੇ ਹਿੰਮਤ ਨਾਲ ਹੀ ਉਸਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਲਿਆਂਦੀ ਹੈ। ਇਸ ਪਰਿਵਾਰਕ ਕਹਾਣੀ 2018 ਦੀ ਕਿਤਾਬ ਸੀਨ ਫਰਾਮ ਦੀ ਹਾਰਟ ਵਿਚ ਦਰਜ ਹੈ।

ਮੌਸਮ ਤਬਦੀਲੀ 'ਤੇ ਸਥਿਤੀ

ਥਨਬਰਗ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ ਦੇ ਕਾਰਨ ਮਨੁੱਖਤਾ ਇੱਕ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਸਮੱਸਿਆ ਪੈਦਾ ਕਰਨ ਲਈ ਬਾਲਗਾਂ ਦੀ ਮੌਜੂਦਾ ਪੀੜ੍ਹੀ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਉਹ ਆਪਣੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਲਈ ਗ੍ਰਾਫਿਕ ਸਮਾਨਤਾਵਾਂ (ਜਿਵੇਂ "ਸਾਡੇ ਘਰ ਨੂੰ ਅੱਗ ਲੱਗੀ ਹੋਈ ਹੈ") ਦੀ ਵਰਤੋਂ ਕਰਦੀ ਹੈ ਅਤੇ ਅਕਸਰ ਕਾਰੋਬਾਰਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਉਨ੍ਹਾਂ ਦੀ ਠੋਸ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਬਾਰੇ ਬੋਲਦੀ ਹੈ। ਥਨਬਰਗ ਨੇ ਦੱਸਿਆ ਹੈ ਕਿ ਮੌਸਮੀ ਤਬਦੀਲੀ ਦਾ ਉਨ੍ਹਾਂ ਨੌਜਵਾਨਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ, ਜਿਨ੍ਹਾਂ ਦੇ ਭਵਿੱਖ ‘ਤੇ ਗਹਿਰਾ ਪ੍ਰਭਾਵ ਪਾਉਣਗੇ। ਉਹ ਦਲੀਲ ਦਿੰਦੀ ਹੈ ਕਿ ਉਸ ਦੀ ਪੀੜ੍ਹੀ ਦਾ ਭਵਿੱਖ ਕੋਈ ਭਵਿੱਖ ਨਹੀਂ ਹੋ ਸਕਦਾ, ਕਿਉਂਕਿ "ਉਹ ਭਵਿੱਖ ਇਸ ਲਈ ਵੇਚਿਆ ਗਿਆ ਸੀ ਤਾਂ ਕਿ ਬਹੁਤ ਘੱਟ ਲੋਕ ਕਲਪਨਾਯੋਗ ਪੈਸਾ ਕਮਾ ਸਕਣ।" ਉਸ ਨੇ ਇਹ ਬਿੰਦੂ ਵੀ ਬਣਾਇਆ ਹੈ ਕਿ ਗਲੋਬਲ ਸਾਊਥ ਦੇ ਲੋਕ ਜਲਵਾਯੂ ਤਬਦੀਲੀ ਤੋਂ ਸਭ ਤਸੀਹੇ ਝੱਲਣੇ, ਭਾਵੇਂ ਕਿ ਉਨ੍ਹਾਂ ਨੇ ਕਾਰਬਨ ਡਾਈਆਕਸਾਈਡ ਦੇ ਨਿਕਾਸ ਦੇ ਮਾਮਲੇ ਵਿੱਚ ਘੱਟੋ ਘੱਟ ਯੋਗਦਾਨ ਪਾਇਆ ਹੈ। ਥਨਬਰਗ ਨੇ ਵਿਕਾਸਸ਼ੀਲ ਦੇਸ਼ਾਂ ਦੇ ਹੋਰਨਾਂ ਨੌਜਵਾਨ ਕਾਰਕੁਨਾਂ ਲਈ ਸਮਰਥਨ ਦੀ ਆਵਾਜ਼ ਦਿੱਤੀ ਹੈ ਜੋ ਮੌਸਮ ਵਿੱਚ ਤਬਦੀਲੀ ਦੇ ਨੁਕਸਾਨਦੇਹ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ। ਦਸੰਬਰ 2019 ਵਿੱਚ ਮੈਡਰਿਡ ‘ਚ ਬੋਲਦਿਆਂ, ਉਸ ਨੇ ਕਿਹਾ: “ਅਸੀਂ ਆਪਣੇ ਭਵਿੱਖ ਬਾਰੇ ਗੱਲ ਕਰਦੇ ਹਾਂ, ਉਹ ਉਨ੍ਹਾਂ ਦੇ ਵਰਤਮਾਨ ਬਾਰੇ ਗੱਲ ਕਰਦੇ ਹਨ।” ਅੰਤਰਰਾਸ਼ਟਰੀ ਫੋਰਮਾਂ ਵਿੱਚ ਬੋਲਦਿਆਂ, ਉਹ ਵਿਸ਼ਵ ਦੇ ਨੇਤਾਵਾਂ ’ਤੇ ਗੱਲ ਕਰਦੀ ਹੈ ਕਿ ਗਲੋਬਲ ਨਿਕਾਸ ਨੂੰ ਘਟਾਉਣ ਲਈ ਬਹੁਤ ਘੱਟ ਕਾਰਵਾਈ ਕੀਤੀ ਜਾ ਰਹੀ ਹੈ। ਉਸਨੇ ਇਹ ਨੁਕਤਾ ਉਠਾਇਆ ਕਿ ਨਿਕਾਸ ਨੂੰ ਘਟਾਉਣਾ ਕਾਫ਼ੀ ਨਹੀਂ ਹੈ, ਅਤੇ ਕਹਿੰਦੀ ਹੈ ਕਿ ਜੇਕਰ ਵਿਸ਼ਵ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੋਂ ਘੱਟ ਰੱਖਣਾ ਹੈ ਤਾਂ ਨਿਕਾਸ ਨੂੰ ਸਿਫਰ ਤੋਂ ਘੱਟ ਕਰਨ ਦੀ ਜ਼ਰੂਰਤ ਹੈ। ਅਪ੍ਰੈਲ 2019 ਵਿੱਚ ਬ੍ਰਿਟਿਸ਼ ਸੰਸਦ ਵਿੱਚ ਬੋਲਦਿਆਂ, ਉਸ ਨੇ ਕਿਹਾ: "ਇਹ ਤੱਥ ਕਿ ਅਸੀਂ ਨਿਕਾਸ ਨੂੰ ਰੋਕਣ ਦੀ ਬਜਾਏ" ਘੱਟ ਕਰਨ ਦੀ ਗੱਲ ਕਰ ਰਹੇ ਹਾਂ ਸ਼ਾਇਦ ਆਮ ਤੌਰ 'ਤੇ ਜਾਰੀ ਕਾਰੋਬਾਰ ਪਿੱਛੇ ਸਭ ਤੋਂ ਵੱਡੀ ਤਾਕਤ ਹੈ।" ਲੋੜੀਂਦੀ ਕਾਰਵਾਈ ਕਰਨ ਲਈ, ਉਸ ਨੇ ਅੱਗੇ ਕਿਹਾ ਕਿ ਸਿਆਸਤਦਾਨਾਂ ਨੂੰ ਉਨ੍ਹਾਂ ਦੀ ਗੱਲ ਨਹੀਂ ਸੁਣਨੀ ਚਾਹੀਦੀ, ਉਨ੍ਹਾਂ ਨੂੰ ਉਹ ਗੱਲ ਸੁਣਨੀ ਚਾਹੀਦੀ ਹੈ ਜੋ ਵਿਗਿਆਨੀ ਸੰਕਟ ਦੇ ਹੱਲ ਲਈ ਕਹਿ ਰਹੇ ਹਨ।

ਹੋਰ ਵਿਸ਼ੇਸ਼ ਤੌਰ 'ਤੇ, ਥਨਬਰਗ ਨੇ ਇਹ ਦਲੀਲ ਦਿੱਤੀ ਹੈ ਕਿ ਪੈਰਿਸ ਸਮਝੌਤੇ ‘ਤੇ ਕੀਤੀਆਂ ਵਾਅਦਾਤਾਵਾਂ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਤੱਕ ਸੀਮਿਤ ਕਰਨ ਲਈ ਨਾਕਾਫ਼ੀ ਹਨ, ਅਤੇ ਇਹ ਕਿ ਗ੍ਰੀਨਹਾਉਸ ਗੈਸ ਨਿਕਾਸ ਕਰਵ ਨੂੰ 2020 ਤੋਂ ਬਾਅਦ ਨਹੀਂ ਘਟਣਾ ਚਾਹੀਦਾ — ਜਿਵੇਂ ਕਿ ਆਈਪੀਸੀਸੀ ਦੀ 2018 ਗਲੋਬਲ ਬਾਰੇ ਵਿਸ਼ੇਸ਼ ਰਿਪੋਰਟ ਵਿਚ ਦੱਸਿਆ ਗਿਆ ਹੈ 1.5 ਡਿਗਰੀ ਸੈਲਸੀਅਸ ਤਾਪਮਾਨ ਫਰਵਰੀ 2019 ਵਿੱਚ, ਯੂਰਪੀਅਨ ਆਰਥਿਕ ਅਤੇ ਸਮਾਜਿਕ ਕਮੇਟੀ ਦੀ ਇੱਕ ਕਾਨਫ਼ਰੰਸ ਵਿੱਚ, ਉਸਨੇ ਕਿਹਾ ਕਿ ਯੂਰਪੀਅਨ ਯੂਨੀਅਨ ਦਾ ਮੌਜੂਦਾ ਇਰਾਦਾ 2030 ਤੱਕ 40% ਘੱਟ ਕਰਨਾ “ਅੱਜ ਵੱਡੇ ਹੋਣ ਵਾਲੇ ਬੱਚਿਆਂ ਦੇ ਭਵਿੱਖ ਦੀ ਰੱਖਿਆ ਕਰਨ ਲਈ ਕਾਫ਼ੀ ਨਹੀਂ ਹੈ” ਅਤੇ ਯੂਰਪੀਅਨ ਯੂਨੀਅਨ ਨੂੰ ਘਟਾਉਣਾ ਲਾਜ਼ਮੀ ਹੈ।

ਥਨਬਰਗ ਨੇ ਨਵੰਬਰ 2020 ਵਿੱਚ ਇੱਕ ਇੰਟਰਵਿਊ ਦੌਰਾਨ ਰਾਜਨੀਤਿਕ ਅਸਮਰਥਾ ਬਾਰੇ ਆਪਣੇ ਵਿਚਾਰਾਂ ਨੂੰ ਦੁਹਰਾਇਆ ਜਿੱਥੇ ਉਸਨੇ ਕਿਹਾ ਕਿ "ਆਗੂ ਦਹਾਕਿਆਂ ਤੋਂ ਨਿਸ਼ਾਨਾ ਤੈਅ ਕਰਨ ਵਿੱਚ ਖੁਸ਼ ਹਨ, ਪਰ ਜਦੋਂ ਤੁਰੰਤ ਕਾਰਵਾਈ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਭੱਜ ਜਾਂਦੇ ਹਨ।"

ਹਵਾਲੇ

Tags:

ਜਲਵਾਯੂ ਤਬਦੀਲੀ

🔥 Trending searches on Wiki ਪੰਜਾਬੀ:

ਰੂਆਸ਼ਿਵ ਕੁਮਾਰ ਬਟਾਲਵੀਅਨੰਦ ਕਾਰਜਸਿੰਘ ਸਭਾ ਲਹਿਰਕਲਾਪੋਲੈਂਡਸ਼ਬਦ-ਜੋੜਲੋਰਕਾਸ਼ਾਰਦਾ ਸ਼੍ਰੀਨਿਵਾਸਨਔਕਾਮ ਦਾ ਉਸਤਰਾਹਾਰਪਕਰਨੈਲ ਸਿੰਘ ਈਸੜੂਚੰਡੀ ਦੀ ਵਾਰਗੂਗਲ ਕ੍ਰੋਮਗੇਟਵੇ ਆਫ ਇੰਡਿਆਭਾਰਤੀ ਪੰਜਾਬੀ ਨਾਟਕ2015 ਨੇਪਾਲ ਭੁਚਾਲਕੋਰੋਨਾਵਾਇਰਸ ਮਹਾਮਾਰੀ 2019ਮੁਨਾਜਾਤ-ਏ-ਬਾਮਦਾਦੀਅਲੀ ਤਾਲ (ਡਡੇਲਧੂਰਾ)ਖ਼ਾਲਿਸਤਾਨ ਲਹਿਰਅਲੰਕਾਰ ਸੰਪਰਦਾਇਅਮਰ ਸਿੰਘ ਚਮਕੀਲਾਫੁਲਕਾਰੀਬ੍ਰਾਤਿਸਲਾਵਾਪੰਜਾਬੀ ਸਾਹਿਤ ਦਾ ਇਤਿਹਾਸਕਿਲ੍ਹਾ ਰਾਏਪੁਰ ਦੀਆਂ ਖੇਡਾਂਦੌਣ ਖੁਰਦਕਿਰਿਆ-ਵਿਸ਼ੇਸ਼ਣਬਾਲਟੀਮੌਰ ਰੇਵਨਜ਼ਦਮਸ਼ਕ10 ਅਗਸਤਏਸ਼ੀਆਦੀਵੀਨਾ ਕੋਮੇਦੀਆਅਧਿਆਪਕਇਨਸਾਈਕਲੋਪੀਡੀਆ ਬ੍ਰਿਟੈਨਿਕਾ2013 ਮੁਜੱਫ਼ਰਨਗਰ ਦੰਗੇਬਾਬਾ ਫ਼ਰੀਦਉਜ਼ਬੇਕਿਸਤਾਨਸਿੰਗਾਪੁਰਜਾਹਨ ਨੇਪੀਅਰ26 ਅਗਸਤਪੰਜਾਬੀ ਭੋਜਨ ਸੱਭਿਆਚਾਰਨਾਰੀਵਾਦਵਾਕੰਸ਼ਪ੍ਰੋਸਟੇਟ ਕੈਂਸਰਪੰਜਾਬੀ ਕਹਾਣੀਨਾਟੋਜੈਤੋ ਦਾ ਮੋਰਚਾਦ ਸਿਮਪਸਨਸਮੇਡੋਨਾ (ਗਾਇਕਾ)ਪੰਜ ਪਿਆਰੇਹੀਰ ਵਾਰਿਸ ਸ਼ਾਹਕੋਸਤਾ ਰੀਕਾਇਲੀਅਸ ਕੈਨੇਟੀ28 ਅਕਤੂਬਰਇੰਡੋਨੇਸ਼ੀ ਬੋਲੀ383ਖੇਤੀਬਾੜੀਐਪਰਲ ਫੂਲ ਡੇਸੰਤੋਖ ਸਿੰਘ ਧੀਰ29 ਸਤੰਬਰਹਾਂਸੀਪ੍ਰੇਮ ਪ੍ਰਕਾਸ਼ਸਾਈਬਰ ਅਪਰਾਧਅੱਲ੍ਹਾ ਯਾਰ ਖ਼ਾਂ ਜੋਗੀਪਰਗਟ ਸਿੰਘਕੁੜੀਪਾਣੀ ਦੀ ਸੰਭਾਲਲੋਕ-ਸਿਆਣਪਾਂਮਹਾਨ ਕੋਸ਼ਗੁਰੂ ਗ੍ਰੰਥ ਸਾਹਿਬਤੇਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਆਧੁਨਿਕ ਪੰਜਾਬੀ ਵਾਰਤਕਸ਼ੇਰ ਸ਼ਾਹ ਸੂਰੀ🡆 More