1984 ਸਿੱਖ ਵਿਰੋਧੀ ਦੰਗੇ: ਭਾਰਤ ਵਿੱਚ ਦੰਗੇ

1984 ਦੇ ਸਿੱਖ ਵਿਰੋਧੀ ਦੰਗੇ ਭਾਰਤੀ ਸਿੱਖਾਂ ਦੇ ਖਿਲਾਫ ਸਨ। ਇੰਨ੍ਹਾਂ ਦੰਗਿਆਂ ਦਾ ਕਾਰਨ ਸੀ ਇੰਦਰਾ ਗਾਂਧੀ ਦੀ ਉਹਨਾਂ ਦੇ ਸੁਰੱਖਿਆ ਕਰਮੀਆਂ ਦੁਆਰਾ ਹੱਤਿਆ ਜੋ ਕਿ ਸਿੱਖ ਸਨ। ਉਸੇ ਦੇ ਜੁਆਬ ਵਿੱਚ ਇਹ ਦੰਗੇ ਹੋਏ ਸਨ। ਇਹਨਾਂ ਦੰਗਿਆਂ ਵਿੱਚ 3000 ਤੋਂ ਵੱਧ ਮੌਤਾਂ ਹੋਈਆਂ ਸਨ। ਸੀਬੀਆਈ ਦੀ ਰਾਇ ਵਿੱਚ ਇਹ ਸਾਰੇ ਹਿੰਸਕ ਕਿਰਿਆਂਵਾਂ ਦਿੱਲੀ ਪੁਲਿਸ ਦੇ ਅਧਿਕਾਰਿਆਂ ਅਤੇ ਇੰਦਰਾ ਗਾਂਧੀ ਦੇ ਪੁੱਤ ਰਾਜੀਵ ਗਾਂਧੀ ਦੇ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਹਿਮਤੀ ਨਾਲ ਆਯੋਜਿਤ ਕੀਤੀਆਂ ਗਈਆਂ ਸਨ। ਰਾਜੀਵ ਗਾਂਧੀ ਜਿਹਨਾਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਲਈ ਸੀ ਅਤੇ ਜੋ ਕਾਂਗਰਸ ਦੇ ਇੱਕ ਨੇਤਾ ਵੀ ਸਨ, ਉਹਨਾਂ ਨੂੰ ਦੰਗਿਆਂ ਬਾਰੇ ਵਿੱਚ ਪੁੱਛੇ ਜਾਣ ਤੇ, ਉਹਨਾਂ ਨੇ ਕਿਹਾ ਸੀ, ਜੱਦ ਇੱਕ ਵੱਡਾ ਦਰਖਤ ਡਿੱਗਦਾ ਹੈ, ਤਦ ਧਰਤੀ ਵੀ ਹਿਲਦੀ ਹੈ।

1984 ਸਿੱਖ ਵਿਰੋਧੀ ਦੰਗੇ
ਪੰਜਾਬ, ਭਾਰਤ ਵਿੱਚ ਬਗਾਵਤ ਦਾ ਹਿੱਸਾ
1984 ਸਿੱਖ ਵਿਰੋਧੀ ਦੰਗੇ: ਭਾਰਤ ਵਿੱਚ ਦੰਗੇ
ਸਿੱਖ ਵਿਅਕਤੀ ਨੂੰ ਭੀੜ ਨੇ ਘੇਰ ਲਿਆ ਅਤੇ ਕੁੱਟਿਆ
ਤਾਰੀਖਅਕਤੂਬਰ 31 – ਨਵੰਬਰ 3, 1984; 39 ਸਾਲ ਪਹਿਲਾਂ (1984-11-03)
ਸਥਾਨਪੰਜਾਬ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ
ਕਾਰਨਇੰਦਰਾ ਗਾਂਧੀ ਦੀ ਹੱਤਿਆ
ਟੀਚੇ
  • ਨਸਲੀ ਅਤੇ ਧਾਰਮਿਕ ਜ਼ੁਲਮ
  • ਬਦਲਾ
ਢੰਗਪੋਗ੍ਰੋਮ, ਸਮੂਹਿਕ ਕਤਲ, ਸਮੂਹਿਕ ਬਲਾਤਕਾਰ, ਅੱਗਜ਼ਨੀ, ਲੁੱਟਮਾਰ, ਤੇਜ਼ਾਬ ਸੁੱਟਣਾ, ਇਮੋਲੇਸ਼ਨ
ਅੰਦਰੂਨੀ ਲੜਾਈ ਦੀਆਂ ਧਿਰਾਂ
ਹਾਦਸੇ
ਮੌਤਾਂ3,350 (ਭਾਰਤੀ ਸਰਕਾਰ ਅੰਕੜਾ)
8,000–17,000 ਸਿੱਖ (ਸੁਤੰਤਰ ਅਨੁਮਾਨ)

ਤੱਤਕਾਲੀਨ ਕਾਂਗਰਸ ਸਰਕਾਰ ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੱਲੋਂ 11 ਕਮਿਸ਼ਨ ਤੇ ਕਮੇਟੀਆਂ ਬਿਠਾਏ ਜਾਣ ਦੇ ਬਾਵਜੂਦ ਪੀੜਤਾਂ ਨੂੰ ਸਾਲ 2018 ਤਕ ਨਿਆਂ ਦੀ ਉਡੀਕ ਕਰਨੀ ਪੈ ਰਹੀ ਹੈ। ਇਨ੍ਹਾਂ ਕਮਿਸ਼ਨਾਂ ਤੇ ਕਮੇਟੀਆਂ ਨੇ ਹੀ ਨਿਰਧਾਰਤ ਕੀਤਾ ਸੀ ਕਿ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਭੜਕੇ ‘‘ਫ਼ਸਾਦਾਂ’’ ਵਿੱਚ ‘‘3325 ਮੌਤਾਂ ਹੋਈਆਂ ਸਨ ਜਿਹਨਾਂ ਵਿੱਚੋਂ ਤਕਰੀਬਨ ਸਾਰੀਆਂ ਸਿੱਖਾਂ ਦੀਆਂ ਸਨ। ਇਕੱਲੇ ਦਿੱਲੀ ਪ੍ਰਦੇਸ਼ ਵਿੱਚ 2733 ਸਿੱਖ ਮਾਰੇ ਗਏ।’’ ਹੁਣ ਵੀ ਨਿਆਂ ਦੇ ਅਮਲ ਦਾ ਇਹ ਹਾਲ ਹੈ ਕਿ ਸੁਪਰੀਮ ਕੋਰਟ ਨੇ ਸਾਲ 2018 ਦੇ ਜਨਵਰੀ ਮਹੀਨੇ 186 ਕੇਸਾਂ ਦੀ ਮੁੜ ਤਫ਼ਤੀਸ਼ ਲਈ ਨਵੀਂ ਵਿਸ਼ੇਸ਼ ਪੜਤਾਲੀਆ ਟੀਮ (ਐੱਸਆਈਟੀ) ਨਿਯੁਕਤ ਕੀਤੀ ਹੈ।

ਦੋਸ਼ੀਆਂ ਬਾਰੇ ਅਦਾਲਤੀ ਕਾਰਵਾਈ

16 ਨਵੰਬਰ 2018 ਨੂੰ 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ। 1984 ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਦੋ ਸਿੱਖਾਂ ਦੇ ਕਤਲ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਦੋਵੇਂ ਮੁਜਰਮਾਂ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਿੱਟ ਨੇ ਕਿਹਾ ਕਿ ਇਹ ਕਤਲ ਇੱਕ ਖਾਸ ਫ਼ਿਰਕੇ ਦੀ ‘ਨਸਲਕੁਸ਼ੀ’ ਦੇ ਇਰਾਦੇ ਨਾਲ ਕੀਤੇ ਗਏ ਸਨ ਤੇ ਇਹ ਵਿਰਲਿਆਂ ’ਚੋਂ ਵਿਰਲਾ ਕੇਸ ਬਣਦਾ ਹੈ, ਜਿਸ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਬਣਦੀ ਹੈ। ਇਸ ਮਾਮਲੇ ਵਿੱਚ 9 ਸਾਲ ਬਾਅਦ ਐੱਫਆਈਆਰ ਦਰਜ ਹੋਈ ਅਤੇ ਉਸ ਤੋਂ 25 ਸਾਲ ਬਾਅਦ ਹੁਣ 2 ਵਿਅਕਤੀ ਦੋਸ਼ੀ ਕਰਾਰ ਹੋਏ ਹਨ।

ਹਵਾਲੇ

Tags:

ਇੰਦਰਾ ਗਾਂਧੀ

🔥 Trending searches on Wiki ਪੰਜਾਬੀ:

ਮੰਜੀ ਪ੍ਰਥਾਯੂਨੀਕੋਡਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਲਿਪੀਯੂਟਿਊਬਕੋਟਲਾ ਛਪਾਕੀਪੜਨਾਂਵਪੰਜਾਬੀ ਸਾਹਿਤ ਦਾ ਇਤਿਹਾਸਟਾਹਲੀਲੋਹੜੀਭੂਗੋਲਜਨੇਊ ਰੋਗਪਾਕਿਸਤਾਨਪੰਚਾਇਤੀ ਰਾਜਸ਼ਬਦਵਕ੍ਰੋਕਤੀ ਸੰਪਰਦਾਇਪੰਜਾਬੀ ਭਾਸ਼ਾਜਨ ਬ੍ਰੇਯ੍ਦੇਲ ਸਟੇਡੀਅਮਆਨੰਦਪੁਰ ਸਾਹਿਬਮਾਂ ਬੋਲੀਦਲ ਖ਼ਾਲਸਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਨਨਕਾਣਾ ਸਾਹਿਬਬੁਢਲਾਡਾ ਵਿਧਾਨ ਸਭਾ ਹਲਕਾਫਗਵਾੜਾਇਪਸੀਤਾ ਰਾਏ ਚਕਰਵਰਤੀਖੋਜਸਾਹਿਬਜ਼ਾਦਾ ਅਜੀਤ ਸਿੰਘਕਿਸ਼ਨ ਸਿੰਘਪੰਜਾਬੀ ਸੂਫ਼ੀ ਕਵੀਜਸਬੀਰ ਸਿੰਘ ਆਹਲੂਵਾਲੀਆਮਨੁੱਖਨਿਓਲਾਪੁਰਖਵਾਚਕ ਪੜਨਾਂਵਜਰਗ ਦਾ ਮੇਲਾਵਿਕੀਪੀਡੀਆਰਸ (ਕਾਵਿ ਸ਼ਾਸਤਰ)ਪ੍ਰਗਤੀਵਾਦਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਮੀਂਹਜਿਹਾਦਜਾਤਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਅੱਕਸਾਉਣੀ ਦੀ ਫ਼ਸਲਸੋਹਣ ਸਿੰਘ ਸੀਤਲਪਲਾਸੀ ਦੀ ਲੜਾਈਸਤਿੰਦਰ ਸਰਤਾਜਮੁਗ਼ਲ ਸਲਤਨਤਕੈਥੋਲਿਕ ਗਿਰਜਾਘਰਸਾਹਿਬਜ਼ਾਦਾ ਜੁਝਾਰ ਸਿੰਘਵਰਚੁਅਲ ਪ੍ਰਾਈਵੇਟ ਨੈਟਵਰਕਊਧਮ ਸਿੰਘਮਸੰਦਫੌਂਟਗੁਰੂ ਗਰੰਥ ਸਾਹਿਬ ਦੇ ਲੇਖਕਅੱਡੀ ਛੜੱਪਾਕਿਰਿਆ-ਵਿਸ਼ੇਸ਼ਣਬੁੱਲ੍ਹੇ ਸ਼ਾਹਸਾਹਿਤ ਅਤੇ ਇਤਿਹਾਸਅਸਾਮਚਰਖ਼ਾਜੋਤਿਸ਼ਲੋਕ ਸਭਾ ਹਲਕਿਆਂ ਦੀ ਸੂਚੀਇਨਕਲਾਬਪੰਜਾਬੀ ਬੁਝਾਰਤਾਂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸਤਿ ਸ੍ਰੀ ਅਕਾਲਸੋਹਿੰਦਰ ਸਿੰਘ ਵਣਜਾਰਾ ਬੇਦੀਸਵਰਨਜੀਤ ਸਵੀਸ਼ਾਹ ਹੁਸੈਨਕਾਲੀਦਾਸਮੱਕੀ ਦੀ ਰੋਟੀ🡆 More