ਹਾਂਗਗੁਲ

ਹਾਂਗਗੁਲ ਜਾਂ ਹਾਂਗੁਲ (ਕੋਰੀਅਨ: 언문, ਹਾਞਜਾ: 諺文) ਦੱਖਣੀ ਕੋਰੀਆ ਅਤੇ ਉੱਤਰੀ ਕੋਰੀਆ ਦੀ ਭਾਸ਼ਾ ਕੋਰੀਅਨ ਨੂੰ ਲਿੱਖੀ ਜਾਣ ਵਾਲੀ ਲਿਪੀ ਦਾ ਨਾਂ ਹੈ।

ਇਤਿਹਾਸ

ਹਾਂਗਗੁਲ ਬਣਾਉਣ ਦੀ ਸ਼ੁਰੂਆਤ ਕੋਰੀਆਈ ਰਾਜਾ ਚੇਜੋਂਗ ਮਹਾਨ ਦੀ ਸਰਪ੍ਰਤਸੀ ਹੇਠ ਸ਼ੁਰੂ ਹੋ ਗਈ ਸੀ ਅਤੇ ਸੰਨ੍ਹ 1444ਈ. ਦੌਰਾਨ ਇਹ ਬਣ ਕੇ ਤਿਆਰ ਸੀ। ਉਸ ਵਕਤ, ਅਤੇ ਉਸ ਤੋਂ ਕਾਫ਼ੀ ਵਕਤ ਬਾਅਦ ਤਕ, ਕੋਰੀਅਨ ਲਿੱਖਣ ਲਈ ਚੀਨੀ ਅੱਖਰ ਇਸਤੇਮਾਲ ਹੁੰਦੇ ਸਨ ਜਿਸ ਵਜਿਹ ਨਾਲ ਪੜ੍ਹਨਾ-ਲਿੱਖਣਾ ਸ਼ਾਹੀ ਉੱਚ ਜਮਾਤ ਤਕ ਮਹਿਦੂਦ ਸੀ। ਰਾਜਾ ਚੇਜੋਂਗ ਕੋਰੀਆ ਲਈ ਅਜਿਹੀ ਲਿਪੀ ਦਾ ਚਾਹਵਾਨ ਸੀ ਜਿਸ ਨੂੰ ਕੋਈ ਵੀ ਸਿੱਖ ਸਕੇ, ਇੱਥੋਂ ਤਕ ਕੇ ਆਮ ਲੋਕ ਵੀ। ਕੋਰੀਅਨ ਲੋਕਾਂ ਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੁੰਦੀ ਸੀ ਕਿ ਉਨ੍ਹਾਂ ਕੋਲ ਕੋਈ ਵੀ ਰਸਮੇ ਲਿਖਤ ਨਹੀਂ ਹੈ ਅਤੇ ਉਨ੍ਹਾਂ ਨੂੰ ਚੀਨੀ ਅੱਖਰਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ। ਹਾਂਗਗੁਲ ਬਣਨ ਤੋਂ ਬਾਅਦ ਇਹ ਕਿਹਾ ਜਾਂਦਾ ਸੀ ਕਿ ਇੱਕ ਦਾਨਿਸ਼ਮੰਦ ਇਨਸਾਨ ਇਸ ਲਿਪੀ ਨੂੰ ਇੱਕ ਸਵੇਰ ਵਿੱਚ ਹੀ ਸਿੱਖ ਸਕੇਗਾ, ਅਤੇ ਇੱਕ ਮੂਰਖ ਨੂੰ ਰਾਤ ਪੈ ਜਾਵੇਗੀ। ਇਸ ਕਾਰਨ ਕੁਲੀਨ ਵਰਗ ਨੇ ਹਾਂਗਗੁਲ ਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਦੀ ਸੋਚਣੀ ਸੀ ਕਿ ਪੜ੍ਹਨ-ਲਿੱਖਣ ਦੀ ਕਾਬਲਿਅਤ ਸਿਰਫ਼ ਮੁਆਸ਼ਰੇ ਦੀ ਉੱਚ ਜਮਾਤ ਕੋਲ ਹੋਣੀ ਚਾਹਿਦੀ ਹੈ।

ਹਾਂਗਗੁਲ ਦੇ ਜਨਮ ਤੋਂ ਬਾਅਦ ਇਹ ਨਵਾਸਤ ਦੇ ਕਈ ਫੇਜ਼ਾਂ ਵਿਚੋਂ ਗੁਜਰਿਆ ਹੈ। ਜਾਪਾਨੀ ਕਬਜ਼ੇ ਦੌਰਾਨ 1900 ਦੇ ਦਹਾਕੇ ਵਿੱਚ ਕੋਰੀਅਨ ਇੱਕ ਵੱਡੇ ਬਦਲਾਵ ਵਿਚੋਂ ਦੀ ਗੁਜ਼ਰੀ। ਉਸ ਵਕਤ ਕਈ ਕ਼ਦੀਮੀ ਅੱਖਰਾਂ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਕਈ ਉਸੂਲਾਂ ਨੂੰ ਬਦਲ ਦਿੱਤਾ ਗਿਆ।

ਹਾਂਗਗੁਲ ਨੂੰ ਸਿੱਖਣ ਲਈ ਬਹੁਤ ਆਸਾਨ ਮੰਨਿਆ ਜਾਂਦਾ ਹੈ ਕਿਉਂਕਿ ਇੱਕੋ ਜਿਹੇ ਲੱਗਦੇ ਹਰਫ਼ਾਂ ਦਾ ਤਲਫ਼ਜ਼ ਵੀ ਇੱਕੋ ਜਿਹਾ ਹੁੰਦਾ ਹੈ ਜਿਸ ਦੀ ਵਜਿਹ ਨਾਲ ਇਨ੍ਹਾਂ ਅੱਖਰਾਂ ਨੂੰ ਯਾਦ ਕਰਨਾ ਆਸਾਨ ਹੋ ਜਾਂਦਾ ਹੈ।

ਇਸਤੇਮਾਲ

ਕਾਫ਼ੀ ਚਿਰ ਹਾਂਗਗੁਲ ਦਾ ਇਸਤੇਮਾਲ ਨਾ ਹੋਇਆ ਕਿਉਂਕਿ ਇਸ ਨੂੰ ਔਰਤਾਂ ਜਾਂ ਅਨਪੜ੍ਹ ਗਵਾਰਾ ਦੀ ਲਿਖਤ ਮੰਨਿਆ ਜਾਂਦਾ ਸੀ। ਇਸ ਤਰ੍ਹਾਂ ਲਗਭਗ ਪੰਜ-ਛੇਂ ਸਦੀਆਂ ਤਕ ਲੋਕ ਕੋਰੀਅਨ ਲਿੱਖਣ ਲਈ ਹਾਞਜਾ (ਚੀਨੀ ਅੱਖਰ) ਦਾ ਇਸਤੇਮਾਲ ਕਰਦੇ ਰਹੇ। ਜਾਪਾਨੀ ਕਬਜ਼ੇ ਦੌਰਾਨ ਕੋਰੀਅਨ ਲਿੱਖਣ ਲਈ ਮਿਲੀ-ਜੁਲੀ ਸਕਰਿਪਟ ਦਾ ਰਿਵਾਜ ਸ਼ੁਰੂ ਹੋ ਗਿਆ। ਇਸ ਦਾ ਮਤਲਬ ਸੀ ਕਿ ਕੋਰੀਅਨ ਹਾਞਜਾ ਅਤੇ ਹਾਂਗਗੁਲ ਦੇ ਇੱਕ ਮਿਸ਼ਰਣ ਵਿੱਚ ਲਿੱਖੀ ਜਾਂਦੀ ਸੀ, ਜਿਸ ਵਿੱਚ ਚੀਨੀ ਤੋਂ ਆਏ ਸ਼ਬਦਾਂ ਨੂੰ ਹਾਞਜਾ ਅਤੇ ਦੇਸੀ ਕੋਰੀਆਈ ਅਲਫ਼ਾਜ਼ ਨੂੰ ਹਾਂਗਗੁਲ ਵਿੱਚ ਲਿੱਖਿਆ ਜਾਂਦਾ ਸੀ। ਜਾਪਾਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਕੋਰੀਅਨ ਵਿੱਚ ਹਾਞਜਾ ਦਾ ਇਸਤੇਮਾਲ ਕਾਫ਼ੀ ਘੱਟਿਆ ਹੈ। ਜਿੱਥੇ 1970 ਤਕ ਦੀਆਂ ਕੋਰੀਅਨ ਪਬਲਿਕੇਸ਼ਨਾਂ ਵਿੱਚ ਹਾਞਜਾ ਸਾਹਮਣੇ ਦਿੱਖਦਾ ਸੀ, ਅੱਜ ਕਲ੍ਹ ਇਸ ਦੀ ਹਾਲਤ ਖ਼ਤਰੇ ਦੀ ਕਗਾਰ 'ਤੇ ਪਈ ਕਿਸੀ ਪ੍ਰਜਾਤੀ ਦੀ ਤਰ੍ਹਾਂ ਹੈ। ਅੱਜ ਕਲ੍ਹ ਹਰ ਥਾਂ ਹਾਂਗਗੁਲ ਦਾ ਬੋਲਬਾਲਾ ਹੈ। ਗੈਂਗਨਮ ਸਟਾਇਲ ਵਰਗੇ ਗਾਣਿਆਂ ਨੇ ਕੋਰੀਅਨ, ਅਤੇ ਨਤੀਜੇ ਵਜੋਂ ਉਸਦੀ ਲਿਪੀ, ਸਿੱਖਣ ਦਾ ਇੱਕ ਨਵਾਂ ਫੈਸ਼ਨ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪੰਜਾਹ ਸਾਲ ਪਹਿਲਾਂ ਕੋਰੀਅਨ ਜਜ਼ੀਰੇ ਤੋਂ ਬਾਹਰ ਕੋਈ ਵਿਰਲਾ ਹੀ ਕੋਰੀਅਨ ਸਿੱਖਦਾ ਸੀ, ਉੱਥੇ ਅੱਜ ਕਲ੍ਹ ਹਜ਼ਾਰਾਂ ਲੋਕ ਕੋਰੀਆਈ ਭਾਸ਼ਾ ਵਿੱਚ ਆਪਣੀ ਦਿਲਚਸਪੀ ਜ਼ਾਹਿਰ ਕਰ ਰਹੇ ਹਨ। ਦੱਖਣੀ ਕੋਰੀਆ ਵਲੋਂ ਚਲਾਏ ਜਾ ਰਹੇ ਕੋਰੀਅਨ ਭਾਸ਼ਾ ਮਹਾਰਤ ਟੈਸਟ ਵਿੱਚ 2012 ਵਿੱਚ 150,000 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਸੀ।

ਹਵਾਲੇ

Tags:

ਉੱਤਰੀ ਕੋਰੀਆਦੱਖਣੀ ਕੋਰੀਆ

🔥 Trending searches on Wiki ਪੰਜਾਬੀ:

ਵਿਰਾਸਤਛੰਦਹਲਦੀਅਪਰੈਲਯਥਾਰਥਵਾਦ (ਸਾਹਿਤ)ਕਾਲ ਗਰਲਭਾਰਤ ਦਾ ਚੋਣ ਕਮਿਸ਼ਨਸਰਸੀਣੀਪ੍ਰੇਮ ਪ੍ਰਕਾਸ਼ਚਾਰ ਸਾਹਿਬਜ਼ਾਦੇ (ਫ਼ਿਲਮ)ਤਾਨਸੇਨਉਪਵਾਕਗਵਰਨਰਗੁਰੂਦੁਆਰਾ ਸ਼ੀਸ਼ ਗੰਜ ਸਾਹਿਬਪੋਲਟਰੀਸੂਰਜ ਮੰਡਲਪੰਜ ਪਿਆਰੇਬੁੱਧ ਗ੍ਰਹਿਭਾਰਤ ਦਾ ਆਜ਼ਾਦੀ ਸੰਗਰਾਮਹਾਥੀਪੰਜਾਬੀ ਨਾਵਲਾਂ ਦੀ ਸੂਚੀਕੁਲਵੰਤ ਸਿੰਘ ਵਿਰਕਰਾਗਮਾਲਾਸ਼ਾਹ ਮੁਹੰਮਦਪੰਜਾਬੀ ਵਾਰ ਕਾਵਿ ਦਾ ਇਤਿਹਾਸਪੁਠ-ਸਿਧਸਫ਼ਰਨਾਮਾਗੁਰੂ ਅਰਜਨਪੰਜਾਬ ਵਿਧਾਨ ਸਭਾਅੰਗਰੇਜ਼ੀ ਬੋਲੀਭੱਖੜਾਪੂੰਜੀਵਾਦਸ਼ਬਦਹਾਸ਼ਮ ਸ਼ਾਹਜ਼ਫ਼ਰਨਾਮਾ (ਪੱਤਰ)ਸ਼੍ਰੀਨਿਵਾਸ ਰਾਮਾਨੁਜਨ ਆਇੰਗਰਦਿੱਲੀਪੰਛੀ17ਵੀਂ ਲੋਕ ਸਭਾਉਰਦੂ ਗ਼ਜ਼ਲਦਿਵਾਲੀਜਨਤਕ ਛੁੱਟੀਕੁਲਦੀਪ ਮਾਣਕਵਿਗਿਆਨਭਾਰਤ ਵਿੱਚ ਪੰਚਾਇਤੀ ਰਾਜਬਾਵਾ ਬੁੱਧ ਸਿੰਘਪਾਚਨਸਮਾਜਿਕ ਸੰਰਚਨਾਕੁਦਰਤਸਿੰਘਪੰਜਾਬੀ ਖੋਜ ਦਾ ਇਤਿਹਾਸਆਸ਼ੂਰਾਬੀਬੀ ਭਾਨੀਸਿੱਖ ਸਾਮਰਾਜਕਲੀ (ਛੰਦ)ਪੰਜਾਬੀ ਭਾਸ਼ਾਹਵਾ ਪ੍ਰਦੂਸ਼ਣਸਵਿਤਾ ਭਾਬੀਜੱਸਾ ਸਿੰਘ ਰਾਮਗੜ੍ਹੀਆਸ਼ਬਦਕੋਸ਼ਸੂਫ਼ੀ ਕਾਵਿ ਦਾ ਇਤਿਹਾਸਕਿਸਾਨ ਅੰਦੋਲਨਸੰਤ ਸਿੰਘ ਸੇਖੋਂਸੰਯੁਕਤ ਪ੍ਰਗਤੀਸ਼ੀਲ ਗਠਜੋੜਸਿਮਰਨਜੀਤ ਸਿੰਘ ਮਾਨਅਰਥ ਅਲੰਕਾਰਪਿਆਰਗਾਂਜਗਜੀਤ ਸਿੰਘਲਿੰਗ ਸਮਾਨਤਾਗੁਰਮੁਖੀ ਲਿਪੀਮਨੁੱਖੀ ਪਾਚਣ ਪ੍ਰਣਾਲੀਸਰਬਲੋਹ ਦੀ ਵਹੁਟੀਜਾਪੁ ਸਾਹਿਬਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਮਜ਼੍ਹਬੀ ਸਿੱਖ🡆 More