ਸਾਤ ਹਿੰਦੁਸਤਾਨੀ

ਸਾਤ ਹਿੰਦੁਸਤਾਨੀ 1969 ਦੀ ਭਾਰਤੀ ਐਕਸ਼ਨ ਫਿਲਮ ਹੈ ਜੋ ਖਵਾਜਾ ਅਹਿਮਦ ਅੱਬਾਸ ਨੇ ਲਿਖੀ ਅਤੇ ਨਿਰਦੇਸ਼ਿਤ ਕੀਤੀ ਹੈ। ਫਿਲਮ ਸੱਤ ਭਾਰਤੀਆਂ ਦੀ ਬਹਾਦਰੀ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਗੋਆ ਨੂੰ ਪੁਰਤਗਾਲੀ ਬਸਤੀਵਾਦੀ ਸ਼ਾਸਨ ਤੋਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਕਲਾਕਾਰਾਂ ਵਿੱਚ ਮਧੂ, ਉਤਪਲ ਦੱਤ, ਸ਼ਹਿਨਾਜ਼, ਏ ਕੇ ਹੰਗਲ, ਅਨਵਰ ਅਲੀ (ਭਾਰਤੀ ਕਾਮੇਡੀਅਨ ਮਹਿਮੂਦ ਦਾ ਭਰਾ), ਅਤੇ ਅਮਿਤਾਭ ਬੱਚਨ ਸ਼ਾਮਲ ਸਨ ਜਿਸ ਨੇ ਇਸ ਫਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਸੰਖੇਪ ਜਾਣਕਾਰੀ

ਕਹਾਣੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਸੱਤ ਵਿਅਕਤੀਆਂ ਦੀ ਯਾਤਰਾ ਦੀ ਬਾਤ ਪਾਉਂਦੀ ਹੈ ਜੋ ਗੋਆ ਦੀ ਮੁਕਤੀ ਲਈ ਲੜਨ ਲਈ ਇਕੱਠੇ ਹੁੰਦੇ ਹਨ, ਜੋ ਉਸ ਸਮੇਂ ਪੁਰਤਗਾਲੀ ਬਸਤੀਵਾਦੀ ਸ਼ਾਸਨ ਅਧੀਨ ਸੀ। ਮੁੱਖ ਪਾਤਰ ਅਨਵਰ ਅਲੀ, ਬਿਹਾਰ ਦਾ ਇੱਕ ਨੌਜਵਾਨ ਜੋ ਕਿ ਭਾਰਤ ਦੀ ਆਜ਼ਾਦੀ ਦੇ ਕਾਜ ਬਾਰੇ ਬਹੁਤ ਭਾਵੁਕ ਹੈ।

ਸੱਤ ਦੇਸ਼ ਭਗਤ ਆਪਣੇ ਵਿਲੱਖਣ ਪਿਛੋਕੜ, ਵਿਸ਼ਵਾਸਾਂ ਅਤੇ ਸ਼ਖਸੀਅਤਾਂ ਵਾਲੇ ਲੋਕਾਂ ਦਾ ਇੱਕ ਵਿਭਿੰਨ ਟੋਲਾ ਹੈ, ਜੋ ਗੋਆ ਨੂੰ ਆਜ਼ਾਦੀ ਕਰਾਉਣ ਅਤੇ ਪੁਰਤਗਾਲੀ ਬਸਤੀਵਾਦੀ ਸ਼ਾਸਨ ਖ਼ਤਮ ਕਰਨ ਦੇ ਸਾਂਝੇ ਟੀਚੇ ਨੂੰ ਪ੍ਰਣਾਏ ਹਨ। ਸਮੂਹ ਨੇ ਗੋਆ ਦੇ ਦਿਲ ਵਿੱਚ ਭਾਰਤੀ ਝੰਡਾ ਲਹਿਰਾਉਣ ਦੀ ਇੱਕ ਯੋਜਨਾ ਨੂੰ ਪੂਰਾ ਕਰਨ ਦਾ ਫੈਸਲਾ ਕਰ ਲੈਂਦੇ ਹਨ। ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਇਹ ਦਲੇਰਾਨਾ ਕਦਮ ਜੋ ਸੰਭਾਵੀ ਤੌਰ 'ਤੇ ਪੁਰਤਗਾਲੀ ਅਧਿਕਾਰੀਆਂ ਨੂੰ ਹਿੰਸਾ ਤੇ ਉਤਾਰੂ ਕਰ ਸਕਦਾ ਹੈ।

ਫਿਲਮ ਉਨ੍ਹਾਂ ਦੀ ਯਾਤਰਾ ਨੂੰ ਦਰਸਾਉਂਦੀ ਹੈ ਜਦੋਂ ਉਹ ਗੋਆ ਦੇ ਗੁੰਝਲਦਾਰ ਰਾਜਨੀਤਿਕ ਅਤੇ ਸਮਾਜਿਕ ਲੈਂਡਸਕੇਪ ਵਿੱਚੋਂ ਆਪਣਾ ਪੰਧ ਮਾਰਦੇ ਹਨ, ਰਸਤੇ ਵਿੱਚ ਕਈ ਤਰ੍ਹਾਂ ਦੇ ਕਿਰਦਾਰਾਂ ਅਤੇ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਉਹ ਆਪਣੇ ਸੰਕਲਪ ਅਤੇ ਵਿਸ਼ਵਾਸਾਂ ਦੀ ਪਰਖ ਕਰਦੇ ਹੋਏ, ਸਮੂਹ ਦੇ ਅੰਦਰੋਂ ਅਤੇ ਬਾਹਰੋਂ ਚੁਣੌਤੀਆਂ ਅਤੇ ਸੰਘਰਸ਼ਾਂ ਦਾ ਸਾਹਮਣਾ ਕਰਦੇ ਹਨ। ਜਿਵੇਂ-ਜਿਵੇਂ ਉਹ ਆਪਣੇ ਟੀਚੇ ਵੱਲ ਵਧਦੇ ਹਨ, ਉਨ੍ਹਾਂ ਨਾਲ ਹੋਰ ਲੋਕ ਜੁੜ ਜਾਂਦੇ ਹਨ ਜੋ ਆਜ਼ਾਦ ਭਾਰਤ ਦੇ ਆਪਣੇ ਵਿਜ਼ਨ ਨੂੰ ਸਾਂਝਾ ਕਰਦੇ ਹਨ। " ਸਾਤ ਹਿੰਦੁਸਤਾਨੀ " ਭਾਰਤ ਵਿੱਚ ਆਜ਼ਾਦੀ ਦੇ ਸੰਘਰਸ਼ ਦਾ ਇੱਕ ਸ਼ਕਤੀਸ਼ਾਲੀ ਚਿੱਤਰਣ ਹੈ ਅਤੇ ਆਪਣੀ ਆਜ਼ਾਦੀ ਲਈ ਲੜਨ ਵਾਲੇ ਲੋਕਾਂ ਦੀ ਭਾਵਨਾ ਦਾ ਪ੍ਰਮਾਣ ਹੈ।

ਕਾਸਟ

  • ਸ਼ੁਬੋਧ ਸਾਨਿਆਲ ਵਜੋਂ ਮਧੂ
  • ਅਨਵਰ ਅਲੀ ਦੇ ਰੂਪ ਵਿੱਚ ਅਮਿਤਾਭ ਬੱਚਨ
  • ਸ਼ਹਿਨਾਜ਼ ਮਾਰੀਆ ਵਜੋਂ (ਸ਼ਹਿਨਾਜ਼ ਵਜੋਂ)
  • ਜੋਗਿੰਦਰ ਨਾਥ ਦੇ ਰੂਪ ਵਿੱਚ ਉਤਪਲ ਦੱਤ
  • ਮਹਾਦੇਵਨ ਦੇ ਰੂਪ ਵਿੱਚ ਇਰਸ਼ਾਦ ਅਲੀ
  • ਅਨਵਰ ਅਲੀ ਰਾਮ ਭਗਤ ਸ਼ਰਮਾ ਦੇ ਰੂਪ ਵਿੱਚ
  • ਸਖਾਰਾਮ ਸ਼ਿੰਦੇ ਵਜੋਂ ਜਲਾਲ ਆਗਾ
  • ਏ ਕੇ ਹੰਗਲ ਡਾਕਟਰ ਵਜੋਂ
  • ਦੀਨਾ ਪਾਠਕ ਬਤੌਰ ਸ੍ਰੀਮਤੀ ਜੇ ਨਾਥ
  • ਪ੍ਰਕਾਸ਼ ਥਾਪਾ ਬਤੌਰ ਟੈਕਸ ਇੰਸਪੈਕਟਰ
  • ਕਨੂ ਸਰਸਵਤ

ਚਾਲਕ ਦਲ

  • ਨਿਰਦੇਸ਼ਨ - ਖਵਾਜਾ ਅਹਿਮਦ ਅੱਬਾਸ
  • ਕਹਾਣੀ - ਖਵਾਜਾ ਅਹਿਮਦ ਅੱਬਾਸ
  • ਪਟਕਥਾ - ਖਵਾਜਾ ਅਹਿਮਦ ਅੱਬਾਸ
  • ਵਾਰਤਾਲਾਪ - ਖਵਾਜਾ ਅਹਿਮਦ ਅੱਬਾਸ
  • ਪ੍ਰੋਡਕਸ਼ਨ - ਖਵਾਜਾ ਅਹਿਮਦ ਅੱਬਾਸ
  • ਨਿਰਮਾਤਾ - ਮਨਮੋਹਨ ਸਾਬਿਰ
  • ਪ੍ਰੋਡਕਸ਼ਨ ਸੈਕਟਰੀ - ਐਨ.ਐਮ ਤ੍ਰਿਵੇਦੀ
  • ਸਿਨੇਮੈਟੋਗ੍ਰਾਫ਼ੀ - ਐਸ. ਰਾਮਚੰਦਰ
  • ਸੰਪਾਦਨ - ਮੋਹਨ ਰਾਠੌੜ
  • ਆਡੀਓਗ੍ਰਾਫ਼ੀ - ਮੀਨੂੰ ਬਾਵਾ, ਬੀਪੀ ਭਰੂਚਾ
    • ਸਪੈਸ਼ਲ ਬੈਕ ਗਰਾਊਂਡ ਮਿਊਜ਼ਿਕ ਰਿਕਾਰਡਿੰਗ ਸਤੀਸ਼ ਜੇ ਕੌਸ਼ਿਕ
  • ਸੰਗੀਤ ਨਿਰਦੇਸ਼ਨ - ਜੇਪੀ ਕੌਸ਼ਿਕ
    • ਸਹਾਇਕ ਸੁਨੀਲ ਕੌਸ਼ਿਕ
  • ਬੋਲ - ਕੈਫੀ ਆਜ਼ਮੀ
  • ਪਲੇਬੈਕ ਸਿੰਗਰ - ਮਹਿੰਦਰ ਕਪੂਰ
  • ਆਡੀਓਗ੍ਰਾਫਰ - ਮੀਨੂੰ ਬਾਵਾ
  • ਆਡੀਓਗ੍ਰਾਫਰ - ਬੀਪੀ ਭਰੂਚਾ

ਅਵਾਰਡ

ਹਵਾਲੇ

Tags:

ਸਾਤ ਹਿੰਦੁਸਤਾਨੀ ਸੰਖੇਪ ਜਾਣਕਾਰੀਸਾਤ ਹਿੰਦੁਸਤਾਨੀ ਕਾਸਟਸਾਤ ਹਿੰਦੁਸਤਾਨੀ ਅਵਾਰਡਸਾਤ ਹਿੰਦੁਸਤਾਨੀ ਹਵਾਲੇਸਾਤ ਹਿੰਦੁਸਤਾਨੀਅਮਿਤਾਭ ਬੱਚਨਉਤਪਲ ਦੱਤਏ ਕੇ ਹੰਗਲਖ਼ਵਾਜਾ ਅਹਿਮਦ ਅੱਬਾਸਗੋਆਗੋਆ ਤੇ ਕਬਜ਼ਾਬਾਲੀਵੁੱਡਮਹਮੂਦ ਅਲੀ

🔥 Trending searches on Wiki ਪੰਜਾਬੀ:

ਗੁਰੂ ਹਰਿਗੋਬਿੰਦਹੁਸਤਿੰਦਰਰੂਸਵਾਲੀਬਾਲਲਸਣਗੁਲਾਬਾਸੀ (ਅੱਕ)9 ਨਵੰਬਰਮੁਲਤਾਨੀਕੁਲਵੰਤ ਸਿੰਘ ਵਿਰਕਪਹਿਲਾ ਦਰਜਾ ਕ੍ਰਿਕਟਡਾਕਟਰ ਮਥਰਾ ਸਿੰਘਕੁਸ਼ਤੀਬਿਜਨਸ ਰਿਕਾਰਡਰ (ਅਖ਼ਬਾਰ)ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਲਜੂਕ ਸਲਤਨਤਬੇਕਾਬਾਦਪੰਜਾਬ ਦੇ ਮੇਲੇ ਅਤੇ ਤਿਓੁਹਾਰਪਿਆਰਡਾ. ਸੁਰਜੀਤ ਸਿੰਘਭੌਤਿਕ ਵਿਗਿਆਨਗੁਰੂ ਨਾਨਕਮਿਰਗੀਹੜੱਪਾਪੰਜਾਬ ਦੇ ਤਿਓਹਾਰਤਖ਼ਤ ਸ੍ਰੀ ਹਜ਼ੂਰ ਸਾਹਿਬਮੂਲ ਮੰਤਰਭਾਰਤ ਵਿਚ ਖੇਤੀਬਾੜੀਜੀਵਨਤਜੱਮੁਲ ਕਲੀਮਤਰਕ ਸ਼ਾਸਤਰਸ਼ਿਵਯੂਰਪੀ ਸੰਘਨਾਨਕ ਸਿੰਘਸਫ਼ਰਨਾਮਾਖੇਤੀਬਾੜੀਸੰਰਚਨਾਵਾਦਐਚ.ਟੀ.ਐਮ.ਐਲਪ੍ਰੇਮ ਪ੍ਰਕਾਸ਼ਏਡਜ਼ਸੰਸਾਰਆਨੰਦਪੁਰ ਸਾਹਿਬ ਦਾ ਮਤਾਮਹੱਤਮ ਸਾਂਝਾ ਭਾਜਕਪੰਜਾਬੀ ਸੱਭਿਆਚਾਰ ਦੇ ਮੂਲ ਸੋਮੇ1911ਪੁਰਖਵਾਚਕ ਪੜਨਾਂਵਊਧਮ ਸਿੰਘਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਰੇਖਾ ਚਿੱਤਰਹਾਰੂਕੀ ਮੁਰਾਕਾਮੀਸ਼ਬਦ-ਜੋੜਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਜੈਵਿਕ ਖੇਤੀ8 ਅਗਸਤਡੱਡੂਸਮੰਥਾ ਐਵਰਟਨਐਨਾ ਮੱਲੇਬਕਲਾਵਾਵਰਗ ਮੂਲਟਰੌਏਬਾਈਬਲਮੋਬਾਈਲ ਫ਼ੋਨਨਿੱਜਵਾਚਕ ਪੜਨਾਂਵਮਾਂ ਬੋਲੀਮਝੈਲਸੁਸ਼ੀਲ ਕੁਮਾਰ ਰਿੰਕੂਸਿੱਖ ਗੁਰੂ🡆 More