ਖ਼ਵਾਜਾ ਅਹਿਮਦ ਅੱਬਾਸ

ਖ਼ਵਾਜਾ ਅਹਿਮਦ ਅੱਬਾਸ (ਹਿੰਦੀ: ख़्वाजा अहमद अब्बास) (7 ਜੂਨ 1914 – 1 ਜੂਨ 1987) ਜਾਂ ਕੇ ਏ ਅੱਬਾਸ, ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਨਾਵਲਕਾਰ, ਪਟਕਥਾ ਲੇਖਕ, ਅਤੇ ਪੱਤਰਕਾਰ ਸੀ। ਉਸ ਨੇ ਅਲੀਗੜ ਓਪੀਨੀਅਨ ਸ਼ੁਰੂ ਕੀਤਾ। ਬੰਬੇ ਕਰਾਨੀਕਲ ਵਿੱਚ ਇਹ ਲੰਬੇ ਸਮੇਂ ਤੱਕ ਬਤੌਰ ਪੱਤਰ ਪ੍ਰੇਰਕ ਅਤੇ ਫਿਲਮ ਸਮੀਖਿਅਕ ਰਿਹਾ। ਇਸ ਦਾ ਕਲਮ ਦ ਲਾਸਟ ਪੇਜ ਸਭ ਤੋਂ ਲੰਮਾ ਚਲਣ ਵਾਲੇ ਕਾਲਮਾਂ ਵਿੱਚ ਗਿਣਿਆ ਜਾਂਦਾ ਹੈ। ਇਹ 1941 ਤੋਂ 1986 ਤੱਕ ਚੱਲਿਆ। ਅੱਬਾਸ ਇਪਟਾ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ।

ਖ਼ਵਾਜਾ ਅਹਿਮਦ ਅੱਬਾਸ / ਕੇ ਏ ਅੱਬਾਸ
ਖ਼ਵਾਜਾ ਅਹਿਮਦ ਅੱਬਾਸ
ਜਨਮ
ਖ਼ਵਾਜਾ ਅਹਿਮਦ ਅੱਬਾਸ

(1914-06-07)7 ਜੂਨ 1914
ਮੌਤ1 ਜੂਨ 1987(1987-06-01) (ਉਮਰ 72)
ਪੇਸ਼ਾਫ਼ਿਲਮ ਡਾਇਰੈਕਟਰ, ਨਾਵਲਕਾਰ, ਪਟਕਥਾ ਲੇਖਕ, ਅਤੇ ਪੱਤਰਕਾਰ
ਸਰਗਰਮੀ ਦੇ ਸਾਲ1935–1987

ਜੀਵਨੀ

ਖਵਾਜਾ ਅਹਿਮਦ ਅੱਬਾਸ ਸਾਹਿਬ ਦਾ ਜਨਮ 7 ਜੂਨ 1914 ਨੂੰ ਹਰਿਆਣਾ ਰਾਜ ਦੇ ਪਾਨੀਪਤ ਵਿੱਚ ਹੋਇਆ। ਉਹ ਖਵਾਜਾ ਗ਼ੁਲਾਮ ਅੱਬਾਸ ਦੇ ਪੋਤਰੇ ਸਨ ਜੋ 1857 ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਪਿਤਾ ਗ਼ੁਲਾਮ-ਉਸ-ਸਿਬਤੈਨ ਸਨ ਜੋ ਉਨ੍ਹਾਂ ਨੂੰ ਪਵਿਤਰ ਕੁਰਾਨ ਪੜ੍ਹਨ ਲਈ ਪ੍ਰੇਰਿਤ ਕਰਦੇ, ਜਦੋਂ ਕਿ ਮਸਰੂਰ ਖਾਤੂਨ ਉਨ੍ਹਾਂ ਦੀ ਮਾਂ ਸੀ। ਉਨ੍ਹਾਂ ਦੇ ਖਾਨਦਾਨ ਦਾ ਇਤਿਹਾਸ ਅਯੂਬ ਅੰਸਾਰੀ ਤੱਕ ਜਾਂਦਾ ਹੈ ਜੋ ਪੈਗੰਬਰ ਮੁਹੰਮਦ ਦੇ ਸਾਥੀ ਸਨ। ਆਪਣੀ ਅਰੰਭਿਕ ਸਿੱਖਿਆ ਦੇ ਲਈ, ਅੱਬਾਸ ਸਾਹਿਬ ਹਾਲੀ ਮੁਸਲਮਾਨ ਹਾਈ ਸਕੂਲ ਗਏ ਜਿਸਨੂੰ ਉਨ੍ਹਾਂ ਦੇ ਪੜਦਾਦਾ ਯਾਨੀ ਪ੍ਰਸਿੱਧ ਉਰਦੂ ਸ਼ਾਇਰ ਖਵਾਜਾ ਅਲਤਾਫ ਹੁਸੈਨ ਹਾਲੀ ਅਤੇ ਮਿਰਜ਼ਾ ਗਾਲਿਬ ਦੇ ਸ਼ਾਗਿਰਦ; ਦੁਆਰਾ ਸਥਾਪਤ ਕੀਤਾ ਗਿਆ ਸੀ। ਪਾਨੀਪਤ ਵਿੱਚ ਉਨ੍ਹਾਂ ਨੇ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ, 15 ਸਾਲ ਦੀ ਉਮਰ ਵਿੱਚ ਮੈਟਰਿਕ ਪੂਰੀ ਕਰਨ ਤੋਂ ਬਾਅਦ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ ਏ (1933) ਅਤੇ ਐਲ . ਐਲ . ਬੀ (1935) ਪੂਰੀ ਕੀਤੀ।

ਫ਼ਿਲਮੀ ਸਫਰ

1945 ਵਿੱਚ ਖਵਾਜਾ ਸਾਹਿਬ ਦਾ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਕੈਰੀਅਰ ਸ਼ੁਰੂ ਹੋਇਆ ਜਦੋਂ ਉਸ ਨੇ ਇਪਟਾ (ਇੰਡੀਅਨ ਪੀਪਲਸ ਥਿਏਟਰ ਐਸੋਸੀਏਸ਼ਨ) ਲਈ 1943 ਦੇ ਬੰਗਾਲ ਵਿੱਚ ਪਏ ਅਕਾਲ ਤੇ ਆਧਾਰਿਤ ਧਰਤੀ ਕੇ ਲਾਲ ਨਾਮ ਦੀ ਇੱਕ ਫਿਲਮ ਬਣਾਈ। 1951 ਵਿੱਚ, ਉਸ ਨੇ 'ਨਯਾ ਸੰਸਾਰ' ਨਾਮ ਦੀ ਆਪਣੀ ਕੰਪਨੀ ਬਣਾ ਲਈ ਜਿਸਨੇ ਅਨਹੋਨੀ (1952) ਵਰਗੀਆਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ। ਅੱਬਾਸ ਦੀ ਫਿਲਮ ਰਾਹੀ (1953), ਮੁਲਕ ਰਾਜ ਆਨੰਦ ਦੀ ਇੱਕ ਕਹਾਣੀ ਉੱਤੇ ਆਧਾਰਿਤ ਸੀ ਜਿਸ ਵਿੱਚ ਚਾਹ ਦੇ ਬਾਗਾਨਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦੀ ਦੁਰਦਸ਼ਾ ਨੂੰ ਵਿਖਾਇਆ ਗਿਆ ਸੀ। ਚੇਤਨ ਆਨੰਦ ਲਈ ਨੀਚਾ ਨਗਰ (1946) ਲਿਖਣ ਤੋਂ ਪਹਿਲਾਂ, ਅੱਬਾਸ ਨੇ ਵੀ. ਸ਼ਾਂਤਾਰਾਮ ਲਈ ਡਾ. ਕੋਟਨੀਸ ਕੀ ਅਮਰ ਕਹਾਣੀ (1946) ਵੀ ਲਿਖੀ ਸੀ।

ਹਵਾਲੇ

Tags:

ਇਪਟਾਪਟਕਥਾ ਲੇਖਕਪੱਤਰਕਾਰਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਆਦਮਗੌਤਮ ਬੁੱਧ8 ਅਗਸਤਵੱਲਭਭਾਈ ਪਟੇਲਪਾਣੀ ਦੀ ਸੰਭਾਲਨਵਤੇਜ ਸਿੰਘ ਪ੍ਰੀਤਲੜੀਮਿਸਲਗੁਰਦੁਆਰਾਰਸ (ਕਾਵਿ ਸ਼ਾਸਤਰ)28 ਮਾਰਚਵੈੱਬ ਬਰਾਊਜ਼ਰਲਾਲਾ ਲਾਜਪਤ ਰਾਏਪਾਣੀਮੁੱਲ ਦਾ ਵਿਆਹਚੰਦਰਸ਼ੇਖਰ ਵੈਂਕਟ ਰਾਮਨ2014 ਆਈਸੀਸੀ ਵਿਸ਼ਵ ਟੀ20ਮਿਰਗੀਮਨੁੱਖੀ ਸਰੀਰਪੰਜਾਬ ਦੀਆਂ ਵਿਰਾਸਤੀ ਖੇਡਾਂਦਿੱਲੀਬੇਕਾਬਾਦਹਾਫ਼ਿਜ਼ ਬਰਖ਼ੁਰਦਾਰਵੱਡਾ ਘੱਲੂਘਾਰਾਦਲੀਪ ਕੌਰ ਟਿਵਾਣਾਪੰਜਾਬੀ ਲੋਕ ਖੇਡਾਂਚੋਣ1 ਅਗਸਤ1838ਨਰਿੰਦਰ ਮੋਦੀਜਨੇਊ ਰੋਗ19 ਅਕਤੂਬਰਵਰਗ ਮੂਲਸੂਰਜੀ ਊਰਜਾਨਿਊ ਮੈਕਸੀਕੋ18 ਸਤੰਬਰਸ਼ਿੰਗਾਰ ਰਸਵਾਯੂਮੰਡਲਭੰਗ ਪੌਦਾਮਿਰਜ਼ਾ ਸਾਹਿਬਾਂਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ੧੯੧੮ਸੂਰਜਬੁੱਧ ਧਰਮਸੁਜਾਨ ਸਿੰਘਨਵੀਂ ਦਿੱਲੀਈਸਟ ਇੰਡੀਆ ਕੰਪਨੀਬੁੱਲ੍ਹੇ ਸ਼ਾਹਦਿਲਜੀਤ ਦੁਸਾਂਝਸਤਿ ਸ੍ਰੀ ਅਕਾਲਮਾਨਸਿਕ ਸਿਹਤਅੰਗਰੇਜ਼ੀ ਬੋਲੀਜਾਮੀਆ ਮਿਲੀਆ ਇਸਲਾਮੀਆਇੰਟਰਵਿਯੂਜਿਹਾਦਭਾਰਤਇਸਲਾਮਰਾਜਨੀਤੀ ਵਿਗਿਆਨਬਲਬੀਰ ਸਿੰਘ (ਵਿਦਵਾਨ)ਡਾਂਸਨਿਊਕਲੀਅਰ ਭੌਤਿਕ ਵਿਗਿਆਨਸ਼੍ਰੋਮਣੀ ਅਕਾਲੀ ਦਲਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਹਵਾ ਪ੍ਰਦੂਸ਼ਣਚਾਦਰ ਪਾਉਣੀਅਕਾਲੀ ਫੂਲਾ ਸਿੰਘਸੁਖਮਨੀ ਸਾਹਿਬਸਵਰਬੁਰਜ ਥਰੋੜਸਾਨੀਆ ਮਲਹੋਤਰਾਚੈਟਜੀਪੀਟੀਕਰਨ ਔਜਲਾਮਹਾਤਮਾ ਗਾਂਧੀ🡆 More