ਸਾਜਿਦ–ਵਾਜਿਦ

ਸਾਜਿਦ–ਵਾਜਿਦ ਇੱਕ ਭਾਰਤੀ ਬਾਲੀਵੁੱਡ ਫ਼ਿਲਮ ਸੰਗੀਤ ਨਿਰਦੇਸ਼ਕ ਜੋੜੀ ਸੀ, ਜਿਸ ਵਿੱਚ ਸਾਜਿਦ ਖ਼ਾਨ ਅਤੇ ਵਾਜਿਦ ਖ਼ਾਨ ਭਰਾ ਸ਼ਾਮਲ ਸਨ। ਉਹ ਉਸਤਾਦ ਸ਼ਰਾਫਤ ਅਲੀ ਖ਼ਾਨ ਦੇ ਪੁੱਤਰ ਸਨ, ਜੋ ਇੱਕ ਤਬਲਾ ਵਾਦਕ ਸੀ। 31 ਮਈ 2020 ਨੂੰ ਵਾਜਿਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉਹ ਕੋਰੋਨਾਵਾਇਰਸ ਤੋਂ ਵੀ ਪੀੜਤ ਸੀ।

ਸਾਜਿਦ–ਵਾਜਿਦ
ਮੂਲਸਹਾਰਨਪੁਰ, ਉੱਤਰ ਪ੍ਰਦੇਸ਼
ਮੌਤਵਾਜਿਦ ਅਲੀ ਦੀ ਮੌਤ 31 ਮਈ 2020 ਨੂੰ ਹੋਈ (ਕੋਰੋਨਾਵਾਇਰਸ ਅਤੇ ਦਿਲ ਦਾ ਦੌਰਾ ਪੈਣ ਕਾਰਨ)
ਵੰਨਗੀ(ਆਂ)ਸੂਫ਼ੀ, ਬਾਲੀਵੁੱਡ
ਕਿੱਤਾਸੰਗੀਤ ਨਿਰਦੇਸ਼ਕ
ਸਾਲ ਸਰਗਰਮ1998-2020
ਵੈਂਬਸਾਈਟwww.sajidwajid.com

ਕਰੀਅਰ

ਸਾਜਿਦ–ਵਾਜਿਦ ਨੇ ਸਭ ਤੋਂ ਪਹਿਲਾਂ 1998 ਵਿੱਚ ਸਲਮਾਨ ਖ਼ਾਨ ਦੀ ਪਿਆਰ ਕੀਆ ਤੋ ਡਰਨਾ ਕਿਆ ਲਈ ਸੰਗੀਤ ਬਣਾਇਆ ਸੀ। 1999 ਵਿੱਚ, ਉਨ੍ਹਾਂ ਨੇ ਸੋਨੂੰ ਨਿਗਮ ਦੀ ਐਲਬਮ ਦੀਵਾਨਾ ਲਈ ਸੰਗੀਤ ਬਣਾਇਆ, ਜਿਸ ਵਿੱਚ "ਦੀਵਾਨਾ ਤੇਰਾ", "ਅਬ ਮੁਝੇ ਰਾਤ ਦਿਨ" ਅਤੇ "ਇਸ ਕਦਰ ਪਿਆਰ ਹੈ" ਵਰਗੇ ਗਾਣੇ ਸ਼ਾਮਲ ਸਨ। ਉਸੇ ਸਾਲ, ਉਨ੍ਹਾਂ ਨੇ ਫ਼ਿਲਮ ਹੈਲੋ ਬ੍ਰਦਰ ਲਈ ਸੰਗੀਤ ਨਿਰਦੇਸ਼ਕਾਂ ਵਜੋਂ ਕੰਮ ਕੀਤਾ ਅਤੇ "ਹਟਾ ਸਾਵਣ ਕੀ ਘਟਾ", "ਚੁਪਕੇ ਸੇ ਕੋਈ ਆਏਗਾ" ਅਤੇ "ਹੈਲੋ ਬ੍ਰਦਰ" ਗੀਤ ਲਿਖੇ।

ਉਨ੍ਹਾਂ ਨੇ ਕਈ ਫ਼ਿਲਮਾਂ ਜਿਵੇਂ ਕਿ ਕਿਆ ਯਹੀ ਪਿਆਰ ਹੈ (2002), ਗੁਨਾਹ (2002), ਚੋਰੀ ਚੋਰੀ (2003), ਦਿ ਕਿਲਰ (2006), ਸ਼ਾਦੀ ਕਾਰਕੇ ਫਸ ਗਿਆ ਯਾਰ (2006), ਜਾਨੇ ਹੋਗਾ ਕਿਆ (2006) ਅਤੇ ਕਲ ਕਿਸਨੇ ਦੇਖਾ ਵਰਗੀਆਂ ਕਈ ਫ਼ਿਲਮਾਂ ਲਈ ਸੰਗੀਤ ਤਿਆਰ ਕੀਤਾ।

ਸੰਗੀਤਕ ਜੋੜੀ ਨੇ ਸਲਮਾਨ ਖ਼ਾਨ ਦੇ ਅਭਿਨੈ ਵਾਲੀਆਂ ਕਈ ਫ਼ਿਲਮਾਂ ਲਈ ਵੀ ਸੰਗੀਤ ਤਿਆਰ ਕੀਤਾ ਹੈ, ਜਿਸ ਵਿੱਚ ਤੁਮਕੋ ਨਾ ਭੂਲ ਪਾਏਂਗੇ (2002), ਤੇਰੇ ਨਾਮ (2003), ਗਰਵ (2004), ਮੁਝਸੇ ਸ਼ਾਦੀ ਕਰੋਗੀ (2004), ਪਾਰਟਨਰ (2007), ਹੈਲੋ (2008)), ਗੌਡ ਤੁਸੀਂ ਗ੍ਰੇਟ ਹੋ (2008), ਵਾਂਟੇਡ (2009), ਮੈਂ ਔਰ ਮਿਸਿਜ਼ ਖੰਨਾ, (2009), ਵੀਰ (2010), ਦਬੰਗ (2010), ਨੋ ਪ੍ਰੋਬਲਮ (2010) ਅਤੇ ਏਕ ਥਾ ਟਾਈਗਰ (2012; ਸਿਰਫ "ਮਾਸ਼ਅੱਲ੍ਹਾ" ਗੀਤ) ਸ਼ਾਮਿਲ ਹਨ।

ਉਹ ਰਿਐਲਿਟੀ ਸ਼ੋਅ ਸਾ ਰੇ ਗਾ ਮਾ ਪਾ ਸਿੰਗਿੰਗ ਸੁਪਰਸਟਾਰ, ਸਾ ਰੇ ਗਾ ਮਾ ਪਾ 2012 ਦੇ ਮੈਂਟੋਰ ਰਹੇ ਹਨ ਅਤੇ ਓਹਨਾ ਨੇ ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿੱਗ ਬੌਸ 4 ਅਤੇ ਬਿੱਗ ਬੌਸ 6 ਦੇ ਸਿਰਲੇਖ ਦਾ ਟ੍ਰੈਕ ਦਿੱਤਾ ਹੈ।

ਸਾਜਿਦ–ਵਾਜਿਦ ਨੇ ਆਈਪੀਐਲ 4 ਦਾ ਥੀਮ ਗਾਣਾ "ਧੂਮ ਧੂਮ ਧੂਮ ਧੜੱਕਾ" ਤਿਆਰ ਕੀਤਾ ਸੀ, ਜਿਸ ਵਿੱਚ ਵਾਜਿਦ ਨੇ ਟਾਈਟਲ ਟਰੈਕ ਗਾਇਆ ਸੀ।

ਹਵਾਲੇ

ਬਾਹਰੀ ਲਿੰਕ

Tags:

ਕੋਰੋਨਾਵਾਇਰਸਬਾਲੀਵੁੱਡਭਾਰਤ

🔥 Trending searches on Wiki ਪੰਜਾਬੀ:

ਅਰੁਣਾਚਲ ਪ੍ਰਦੇਸ਼ਖੋਜਲੁਧਿਆਣਾ (ਲੋਕ ਸਭਾ ਚੋਣ-ਹਲਕਾ)ਅਦਿਤੀ ਰਾਓ ਹੈਦਰੀਕਰਨ ਔਜਲਾਸਿੰਘ ਸਭਾ ਲਹਿਰਜਾਮਨੀਗੁਰੂ ਹਰਿਰਾਇਸਾਕਾ ਗੁਰਦੁਆਰਾ ਪਾਉਂਟਾ ਸਾਹਿਬਇੰਗਲੈਂਡਪੈਰਾਸੀਟਾਮੋਲਫ਼ੇਸਬੁੱਕਆਤਾਕਾਮਾ ਮਾਰੂਥਲਕਰਤਾਰ ਸਿੰਘ ਦੁੱਗਲਜਗਰਾਵਾਂ ਦਾ ਰੋਸ਼ਨੀ ਮੇਲਾਹਾਸ਼ਮ ਸ਼ਾਹ1 ਅਗਸਤ੧੯੯੯ਜੱਲ੍ਹਿਆਂਵਾਲਾ ਬਾਗ਼ਗੁਰੂ ਗ੍ਰੰਥ ਸਾਹਿਬਲਕਸ਼ਮੀ ਮੇਹਰਰਸ਼ਮੀ ਦੇਸਾਈਆਸਾ ਦੀ ਵਾਰਖ਼ਾਲਸਾਪੂਰਨ ਸਿੰਘਲਾਲ ਚੰਦ ਯਮਲਾ ਜੱਟਐਮਨੈਸਟੀ ਇੰਟਰਨੈਸ਼ਨਲਕੌਨਸਟੈਨਟੀਨੋਪਲ ਦੀ ਹਾਰਅੰਬੇਦਕਰ ਨਗਰ ਲੋਕ ਸਭਾ ਹਲਕਾ26 ਅਗਸਤਅਲੀ ਤਾਲ (ਡਡੇਲਧੂਰਾ)ਜਲੰਧਰਚਰਨ ਦਾਸ ਸਿੱਧੂਲਿਸੋਥੋ29 ਮਾਰਚਭੰਗੜਾ (ਨਾਚ)ਪੁਇਰਤੋ ਰੀਕੋਕਲਾਕਵਿਤਾਕਲੇਇਨ-ਗੌਰਡਨ ਇਕੁਏਸ਼ਨਆਮਦਨ ਕਰਕਾਗ਼ਜ਼ਰੋਮਪੰਜਾਬ ਦੇ ਤਿਓਹਾਰਦਰਸ਼ਨ ਬੁੱਟਰਬ੍ਰਿਸਟਲ ਯੂਨੀਵਰਸਿਟੀਪੰਜਾਬੀ ਆਲੋਚਨਾਯੋਨੀਪੱਤਰਕਾਰੀਨਾਜ਼ਿਮ ਹਿਕਮਤਭਾਰਤ ਦਾ ਇਤਿਹਾਸਹਿੰਦੀ ਭਾਸ਼ਾ6 ਜੁਲਾਈਸਾਉਣੀ ਦੀ ਫ਼ਸਲਪੰਜਾਬੀ ਵਿਕੀਪੀਡੀਆਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਸ਼ਿਵਾ ਜੀਪਾਕਿਸਤਾਨਸੱਭਿਆਚਾਰ ਅਤੇ ਮੀਡੀਆਧਰਮਵਲਾਦੀਮੀਰ ਵਾਈਸੋਤਸਕੀਸੰਤ ਸਿੰਘ ਸੇਖੋਂਸੰਯੋਜਤ ਵਿਆਪਕ ਸਮਾਂਗਵਰੀਲੋ ਪ੍ਰਿੰਸਿਪਭਗਤ ਸਿੰਘਜੈਵਿਕ ਖੇਤੀਗੁਰਦੁਆਰਾ ਬੰਗਲਾ ਸਾਹਿਬਖੇਡਪੰਜਾਬੀ ਸੱਭਿਆਚਾਰਮੁਕਤਸਰ ਦੀ ਮਾਘੀਕੋਲਕਾਤਾਸ਼ਿਵਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਕ੍ਰਿਸਟੋਫ਼ਰ ਕੋਲੰਬਸਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮੁਗ਼ਲ🡆 More