ਸਚਿਦਾਨੰਦ ਰਾਉਤਰਾਏ: ਭਾਰਤੀ (ਓਡੀਆ) ਲੇਖਕ

ਸਚਿਦਾਨੰਦ ਰਾਉਤਰਾਏ (13 ਮਈ 1916 – 21 ਅਗਸਤ 2004) ਇੱਕ ਉੜੀਆ ਕਵੀ, ਨਾਵਲਕਾਰ, ਛੋਟੀ ਕਹਾਣੀ ਲੇਖਕ ਸੀ।  ਉਸ ਨੂੰ 1986 ਵਿੱਚ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਗਿਆਨਪੀਠ ਅਵਾਰਡ ਪ੍ਰਾਪਤ ਹੋਇਆ। ਉਸ ਨੂੰ ਪਿਆਰ ਨਾਲ ਸਚੀ ਰਾਉਤਰਾ ਬੁਲਾਇਆ ਜਾਂਦਾ ਸੀ। 

ਸਚਿਦਾਨੰਦ ਰਾਉਤਰਾਏ
ਜਨਮ(1916-05-13)13 ਮਈ 1916
ਗੁਰਜਾਂਗ, ਖੋਰਧਾ
ਮੌਤ21 ਅਗਸਤ 2004(2004-08-21) (ਉਮਰ 88)
ਕੱਟਕ
ਕਲਮ ਨਾਮਤਰਾ
ਸ਼ੈਲੀਕਾਵਿ
ਪ੍ਰਮੁੱਖ ਕੰਮਪਾਲੀਸਰੀ
ਪ੍ਰਮੁੱਖ ਅਵਾਰਡਗਿਆਨਪੀਠ ਅਵਾਰਡ

ਜ਼ਿੰਦਗੀ

ਰਾਉਤਰਾਏ 13 ਮਈ 1916 ਨੂੰ ਖੁਰਦਾ ਦੇ ਨੇੜੇ ਗੁਰਜਾਂਗ ਵਿੱਚ ਪੈਦਾ ਹੋਇਆ ਸੀ। ਉਸਨੂੰ ਬੰਗਾਲ ਵਿੱਚ ਵੱਡਾ ਹੋਇਆ ਅਤੇ ਪੜ੍ਹਿਆ। ਉਸ ਨੇ ਗੋਲਾਪੱਲੀ ਦੇ ਸ਼ਾਹੀ ਪਰਿਵਾਰ ਤੋਂ ਇੱਕ ਤੇਲਗੂ ਰਾਜਕੁਮਾਰੀ ਨਾਲ ਵਿਆਹ ਕੀਤਾ।

ਰਾਉਤਰਾਏ ਨੇ ਗਿਆਰਾਂ ਸਾਲ ਦੀ ਉਮਰ ਤੋਂ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਸਕੂਲ ਵਿੱਚ ਹੁੰਦਿਆਂ ਹੀ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਗਿਆ ਸੀ। ਕ੍ਰਾਂਤੀਕਾਰੀ ਵਿਸ਼ਾ-ਵਸਤੂ ਨਾਲ ਲੈਸ ਹੋਣ ਕਰਕੇ ਬ੍ਰਿਟਿਸ਼ ਰਾਜ ਦੁਆਰਾ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਉੱਤੇ ਪਾਬੰਦੀ ਲਗਾਈ ਗਈ ਸੀ। 

21 ਅਗਸਤ 2004 ਨੂੰ ਉਹ ਕਟਕ ਵਿੱਚ ਉਸ ਦੀ ਮੌਤ ਹੋ ਗਈ ਸੀ।

ਕਾਰਜ ਖੇਤਰ

ਆਧੁਨਿਕ ਉੜੀਆ ਕਵਿਤਾ ਦੇ ਭਗੀਰਥ ਦੇ ਰੂਪ ਵਿੱਚ ਮਸ਼ਹੂਰ ਇਹ ਕਥਾ-ਸ਼ਿਲਪੀ, ਨਾਟਕਕਾਰ ਅਤੇ ਸਾਹਿਤ-ਪ੍ਰਬੀਨਤਾ ਦੀ ਹੈਸੀਅਤ ਨਾਲ ਭਾਰਤੀ ਸਾਹਿਤਕਾਰਾਂ ਵਿੱਚ ਵੀ ਮੋਹਰੀ ਮੰਨਿਆ ਜਾਂਦਾ ਹੈ। ਕਥਾ-ਸ਼ਿਲਪੀ ਅਤੇ ਸਾਹਿਤ-ਚਿੰਤਕ ਹੋਣ ਦੇ ਨਾਲ ਹੀ ਸਾਹਿਤ ਦੇ ਖੇਤਰ ਵਿੱਚ ਉਸ ਨੇ ਅਨੇਕ ਨਵੇਂ ਪ੍ਰਯੋਗ ਕੀਤੇ ਅਤੇ ਫਰਾਇਡ ਅਤੇ ਯੁੰਗ ਦੇ ਮਨੋਵਿਸ਼ਲੇਸ਼ਣ ਦਾ ਉੜਿਆ ਸਾਹਿਤ - ਜਗਤ ਵਿੱਚ ਪਰਵੇਸ਼ ਕਰਾਇਆ।1935 ਵਿੱਚ ਪ੍ਰਕਾਸ਼ਿਤ ਉਸ ਦਾ ਨਾਵਲ 'ਚਿਤਰਗਰੀਵ' ਅ-ਨਾਵਲ ਦਾ ਇੱਕ ਉੱਤਮ ਉਦਾਹਰਣ ਹੈ। ਯਾਦ ਰਹੇ ਕਿ ਵਿਸ਼ਵ ਸਾਹਿਤ ਵਿੱਚ ਐਂਟੀ ਨਾਵਲ ਦਾ ਅੰਦੋਲਨ ਬਾਅਦ ਵਿੱਚ ਸ਼ੁਰੂ ਹੋਇਆ ਸੀ। ਜਨਕਵੀ ਸਚੀ ਰਾਉਤਰਾ ਨੇ ਆਪਣੀ ਕਹਾਣੀਆਂ ਲਈ ਵੀ ਵਿਸ਼ਾ ਅਤੇ ਪਾਤਰ ਜਨਜੀਵਨ ਤੋਂ ਹੀ ਲਏ ਹਨ। ਉਸ ਦੀਆਂ ਜ਼ਿਆਦਾਤਰ ਕਹਾਣੀਆਂ ਮਿਹਨਤੀ, ਕਿਸਾਨ ਅਤੇ ਹੋਰ ਪਛੜੇ ਵਰਗਾਂ ਦੇ ਸੰਘਰਸ਼ਾਂ, ਅਭਾਵਾਂ ਅਤੇ ਦੁੱਖਾਂ ਦੇ ਬਾਰੇ ਵਿੱਚ ਹਨ ਜੋ ਸਮਕਾਲੀ ਜੀਵਨ ਦੀ ਕਰੂਪਤਾ ਅਤੇ ਵਿਕ੍ਰਿਤੀਆਂ ਉੱਤੇ ਤਿੱਖਾ ਵਿਅੰਗ ਕਰਦੀਆਂ ਹਨ। ਉਸ ਦਾ ਸਾਹਿਤ ਇੱਕ ਨਿਘਰੀ ਹੋਈ ਸਮਾਜਕ ਵਿਵਸਥਾ ਦੇ ਵਿਰੂੱਧ ਮਨੁੱਖੀ-ਅਧਿਕਾਰਾਂ ਦਾ ਵਿਦਰੋਹੀ ਘੋਸ਼ਣਾ-ਪੱਤਰ ਹੈ।

ਰਚਨਾਵਾਂ 

ਉਸਨੇ 1932 ਵਿੱਚ "ਪਥੇਆ" (ਪਹਿਲੀ ਕਵਿਤਾ) ਰਾਹੀਂ ਆਪਣੇ ਲੇਖਕ ਦੇ ਕਰੀਅਰ ਦੀ ਸ਼ੁਰੂਆਤ ਕੀਤੀ। 1943 ਵਿਚ, ਰਾਉਤਰਾਏ ਉੜੀਆ ਪਾਠਕਾਂ ਵਿੱਚ ਬਹੁਤ ਮਸ਼ਹੂਰ ਹੋ ਗਿਆ ਜਦੋਂ ਉਸਨੇ ਬਾਜੀ ਰਾਉਤ ਨਾਮ ਦੀ ਇੱਕ ਲੰਮੀ ਕਵਿਤਾ ਪ੍ਰਕਾਸ਼ਿਤ ਕੀਤੀ, ਜਿਸ ਵਿੱਚ ਇੱਕ ਮਲਾਹ ਦੀ ਸ਼ਹੀਦੀ ਦਾ ਜਸ਼ਨ ਮਨਾਇਆ ਗਿਆ ਸੀ। ਉਸ ਮਲਾਹ ਨੇ ਬਰਤਾਨਵੀ ਪੁਲਸ ਦੇ ਸਿਪਾਹੀਆਂ ਨੂੰ ਆਪਣੀ ਟੁੱਟੀ ਜਿਹੀ ਕਿਸ਼ਤੀ ਨਾਲ ਬ੍ਰਹਮਨੀ ਨਦੀ ਨੂੰ ਪਾਰ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਗੋਲੀਆਂ ਨਾਲ ਉਸਦੀ ਮੌਤ ਹੋ ਗਈ ਸੀ। ਰਾਉਤਰਾਏ ਇੱਕ ਬਹੁਤ ਵੱਡੀ ਮਾਤਰਾ ਵਿੱਚ ਲਿਖਣ ਵਾਲਾ ਕਵੀ ਸੀ ਅਤੇ ਉਸ ਨੇ ਚੋਣਵੀਆਂ ਲਿਖਤਾਂ ਦੀਆਂ ਵੀਹ ਕਿਤਾਬਾਂ ਛਾਪੀਆਂ। ਉੜੀਸਾ ਵਿੱਚ ਪਿੰਡ ਦੇ ਜੀਵਨ ਨੂੰ ਚਿਤਰਣ ਵਾਲੀ ਪੱਲਿਸ਼ਰੀ ਉਸਦੀ ਕਵਿਤਾ ਪ੍ਰਤਿਮਾ ਨਾਇਕ ਵਾਂਗ ਬੜੀ ਸਫਲ ਰਹੀ ਹੈ, ਜਿਸ ਵਿੱਚ ਸ਼ਹਿਰ ਦੀ ਇੱਕ ਲੜਕੀ ਦੀ ਪੀੜਾ ਅਤੇ ਬਰਬਾਦੀ ਦਰਸਾਇਆ ਗਿਆ ਹੈ। ਉਹ ਲੇਖਕਾਂ ਦੇ ਇੱਕ ਸਮੂਹ ਨਾਲ ਜੁੜਿਆ ਹੋਇਆ ਸੀ ਜਿਹੜੇ ਆਪਣੇ ਆਪ ਨੂੰ 'ਲੋਕਾਂ ਦੇ ਕਵੀ' ਕਹਿੰਦੇ ਸਨ। .

ਰਾਉਤਰਾਏ ਨੇ ਧਰਮ ਦੇ ਥੀਮ ਵਾਲੀਆਂ ਵੀ ਕੁਝ ਕੁ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਹਨ। 

"ਛੋਟਾ ਮੋੜਾ ਗਾਨ ਟੀ" ਰਾਉਤਰਾਏ ਦੁਆਰਾ ਲਿਖਿਆ ਗਿਆ ਸੀ। ਇਸ ਵਿਸ਼ੇ ਨੂੰ ਹੁਣ ਉੜੀਸਾ ਵਿੱਚ ਬਹੁਤੇ ਅਧਿਆਪਕ ਪੜ੍ਹਾਉਂਦੇ ਹਨ। 

ਅਵਾਰਡ ਅਤੇ ਮਾਨਤਾ 

ਜੀਵਨ ਕਾਲ ਫੈਲੋਸ਼ਿਪ (ਕੇਂਦਰ ਸਾਹਿਤ ਅਕੈਡਮੀ) - 1988 "ਮਹਾਕਬੀ" ਸਨਮਾਨ -1986 - ਰੁੜਕੇਲਾ, 1988 - ਕਟਕ ਪ੍ਰਧਾਨ - ਨਿਖਿਲ ਭਾਰਤ ਕਬਿਤਾ ਸੰਮੇਲਨ -ਕੋਲਕਾਤਾ (1968),ਰੁੜਕੇਲਾ(1988) ਸਾਹਿਤ ਭਾਰਤੀ ਪੁਰਸਕਾਰ - 1997

ਇਹ ਵੀ ਵੇਖੋ

ਹਵਾਲੇ

Tags:

ਸਚਿਦਾਨੰਦ ਰਾਉਤਰਾਏ ਜ਼ਿੰਦਗੀਸਚਿਦਾਨੰਦ ਰਾਉਤਰਾਏ ਕਾਰਜ ਖੇਤਰਸਚਿਦਾਨੰਦ ਰਾਉਤਰਾਏ ਰਚਨਾਵਾਂ ਸਚਿਦਾਨੰਦ ਰਾਉਤਰਾਏ ਅਵਾਰਡ ਅਤੇ ਮਾਨਤਾ ਸਚਿਦਾਨੰਦ ਰਾਉਤਰਾਏ ਇਹ ਵੀ ਵੇਖੋਸਚਿਦਾਨੰਦ ਰਾਉਤਰਾਏ ਹਵਾਲੇਸਚਿਦਾਨੰਦ ਰਾਉਤਰਾਏਗਿਆਨਪੀਠ ਅਵਾਰਡ

🔥 Trending searches on Wiki ਪੰਜਾਬੀ:

ਕੌਨਸਟੈਨਟੀਨੋਪਲ ਦੀ ਹਾਰਅਮਰੀਕਾ (ਮਹਾਂ-ਮਹਾਂਦੀਪ)ਅਪੁ ਬਿਸਵਾਸਗੂਗਲਗੂਗਲ ਕ੍ਰੋਮਮਸੰਦਸੈਂਸਰਸੱਭਿਆਚਾਰ ਅਤੇ ਮੀਡੀਆ17 ਨਵੰਬਰਗੁਰਦਿਆਲ ਸਿੰਘਆਧੁਨਿਕ ਪੰਜਾਬੀ ਵਾਰਤਕਅਜਾਇਬਘਰਾਂ ਦੀ ਕੌਮਾਂਤਰੀ ਸਭਾਪੰਜਾਬੀ ਲੋਕ ਖੇਡਾਂਕਾਵਿ ਸ਼ਾਸਤਰਨੌਰੋਜ਼ਪੰਜਾਬ (ਭਾਰਤ) ਦੀ ਜਨਸੰਖਿਆਏਸ਼ੀਆਪੰਜਾਬੀ ਜੰਗਨਾਮੇਅਦਿਤੀ ਮਹਾਵਿਦਿਆਲਿਆ2023 ਓਡੀਸ਼ਾ ਟਰੇਨ ਟੱਕਰਦੇਵਿੰਦਰ ਸਤਿਆਰਥੀਵਿਕਾਸਵਾਦਦਿਵਾਲੀਟੌਮ ਹੈਂਕਸਘੱਟੋ-ਘੱਟ ਉਜਰਤਨੂਰ-ਸੁਲਤਾਨਆਤਮਾਭਗਤ ਸਿੰਘਆਸਟਰੇਲੀਆਤੰਗ ਰਾਜਵੰਸ਼ਸਦਾਮ ਹੁਸੈਨਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਅਕਾਲ ਤਖ਼ਤਅਵਤਾਰ ( ਫ਼ਿਲਮ-2009)ਵਿੰਟਰ ਵਾਰਜੈਵਿਕ ਖੇਤੀਅੰਬੇਦਕਰ ਨਗਰ ਲੋਕ ਸਭਾ ਹਲਕਾਹਿਪ ਹੌਪ ਸੰਗੀਤਵਹਿਮ ਭਰਮਸ਼ੇਰ ਸ਼ਾਹ ਸੂਰੀਭਾਰਤੀ ਪੰਜਾਬੀ ਨਾਟਕਡੇਵਿਡ ਕੈਮਰਨਨਰਾਇਣ ਸਿੰਘ ਲਹੁਕੇਆਧੁਨਿਕ ਪੰਜਾਬੀ ਕਵਿਤਾਦਮਸ਼ਕਓਕਲੈਂਡ, ਕੈਲੀਫੋਰਨੀਆਲਾਲ ਚੰਦ ਯਮਲਾ ਜੱਟਅਲੰਕਾਰ ਸੰਪਰਦਾਇਈਸ਼ਵਰ ਚੰਦਰ ਨੰਦਾਸਵਾਹਿਲੀ ਭਾਸ਼ਾਨਿਬੰਧਬਾਲ ਸਾਹਿਤਰਣਜੀਤ ਸਿੰਘਵਾਲਿਸ ਅਤੇ ਫ਼ੁਤੂਨਾਮਨੁੱਖੀ ਸਰੀਰਗੁਰੂ ਗੋਬਿੰਦ ਸਿੰਘਪਟਨਾ22 ਸਤੰਬਰਪਿੱਪਲਮਿਲਖਾ ਸਿੰਘਬਹੁਲੀਜਿਓਰੈਫਲਕਸ਼ਮੀ ਮੇਹਰਸ਼ਾਹ ਮੁਹੰਮਦਡੇਂਗੂ ਬੁਖਾਰਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਸਾਊਥਹੈਂਪਟਨ ਫੁੱਟਬਾਲ ਕਲੱਬ9 ਅਗਸਤਅਮਰ ਸਿੰਘ ਚਮਕੀਲਾਓਪਨਹਾਈਮਰ (ਫ਼ਿਲਮ)ਅੰਕਿਤਾ ਮਕਵਾਨਾਰਾਣੀ ਨਜ਼ਿੰਗਾਵਰਨਮਾਲਾਹਾਰਪਗੱਤਕਾ🡆 More