ਵਾਸਲਾਵ ਹਾਵੇਲ

ਵਾਸਲਾਵ ਹਾਵੇਲ (ਚੈੱਕ ਉਚਾਰਨ:  ( ਸੁਣੋ)ਚੈੱਕ ਉਚਾਰਨ:  ( ਸੁਣੋ); 5 ਅਕਤੂਬਰ, 1936  – 18 ਦਸੰਬਰ 2011) ਇੱਕ ਚੈੱਕ ਸਿਆਸਤਦਾਨ, ਲੇਖਕ ਅਤੇ ਸਾਬਕਾ ਵਿਦਰੋਹੀ ਸੀ, ਜਿਸਨੇ 1989 ਤੋਂ 1992 ਵਿੱਚ ਚੈਕੋਸਲੋਵਾਕੀਆ ਦੇ ਭੰਗ ਤਕ ਚੈਕੋਸਲੋਵਾਕੀਆ ਦੇ ਰਾਸ਼ਟਰਪਤੀ ਦੇ ਤੌਰਤੇ ਅਤੇ ਫਿਰ ਚੈਕ ਗਣਰਾਜ ਦੇ ਰਾਸ਼ਟਰਪਤੀ ਦੇ ਤੌਰ ਤੇ1993 ਤੋਂ 2003 ਤੱਕ ਸੇਵਾ ਨਿਭਾਈ। ਚੈੱਕ ਸਾਹਿਤ ਦੇ ਇੱਕ ਲੇਖਕ ਦੇ ਰੂਪ ਵਿੱਚ, ਉਹ ਆਪਣੇ ਨਾਟਕਾਂ, ਲੇਖਾਂ ਅਤੇ ਯਾਦਾਂ ਲਈ ਮਸ਼ਹੂਰ ਹੈ।

ਵਾਸਲਾਵ ਹਾਵੇਲ
ਵਾਸਲਾਵ ਹਾਵੇਲ
ਹਾਵੇਲ ਪਰਾਗ ਵਿੱਚ, 2006
ਚੈਕ ਗਣਰਾਜ ਦਾ ਪਹਿਲਾ ਰਾਸ਼ਟਰਪਤੀ
ਦਫ਼ਤਰ ਵਿੱਚ
2 ਫਰਵਰੀ 1993 – 2 ਫਰਵਰੀ 2003
ਪ੍ਰਧਾਨ ਮੰਤਰੀਵਾਸਲਾਵ ਕਲੌਸ
ਜੋਸੇਫ ਤੋਸੋਵਸਕੀ
ਮਿਲੋਜ਼ ਜ਼ਮਨ
ਵਲਾਦੀਮੀਰ ਸਪਿਦਲਾ
ਤੋਂ ਪਹਿਲਾਂਨਵਾਂ ਅਹੁਦਾ
ਤੋਂ ਬਾਅਦਵਾਸਲਾਵ ਕਲੌਸ
ਚੈਕੋਸਲੋਵਾਕੀਆ ਦਾ 10 ਵਾਂਰਾਸ਼ਟਰਪਤੀ
ਦਫ਼ਤਰ ਵਿੱਚ
29 ਦਸੰਬਰ 1989 – 20 ਜੁਲਾਈ 1992
ਪ੍ਰਧਾਨ ਮੰਤਰੀਮਾਰੀਅਨ ਕਲਫ਼ਾ
ਜਨ ਸਟਰਾਸਕੀ
ਤੋਂ ਪਹਿਲਾਂਗੁਸਟਾਵ ਹੁਸਾਕ
ਤੋਂ ਬਾਅਦਅਹੁਦਾ ਖਤਮ
ਨਿੱਜੀ ਜਾਣਕਾਰੀ
ਜਨਮ(1936-10-05)5 ਅਕਤੂਬਰ 1936
ਪਰਾਗਗ, ਚੈਕੋਸਲੋਵਾਕੀਆ
ਮੌਤ18 ਦਸੰਬਰ 2011(2011-12-18) (ਉਮਰ 75)
ਵਲਚੀਸੇ, ਚੈਕ ਗਣਰਾਜ
ਸਿਆਸੀ ਪਾਰਟੀਓਐਫ (1989–1991)
ਹੋਰ ਰਾਜਨੀਤਕ
ਸੰਬੰਧ
ਓਡੀਏ ਸਮਰਥਕ (1990-1998)
SZ ਸਮਰਥਕ (2004–2011)
ਜੀਵਨ ਸਾਥੀ
  • ਓਲਗਾ ਸਪਲੀਚਾਲੋਵਾ
    (ਵਿ. 1964; ਮੌਤ 1996)
  • ਡਗਮਾਰ ਵੇਸਕਰਨੋਵਾ
    (ਵਿ. 1997)
ਅਲਮਾ ਮਾਤਰਚੈੱਕ ਤਕਨੀਕੀ ਯੂਨੀਵਰਸਿਟੀ
ਪਰਫਾਰਮਿੰਗ ਆਰਟਸ ਦੀ ਅਕੈਡਮੀ
ਦਸਤਖ਼ਤਵਾਸਲਾਵ ਹਾਵੇਲ
ਵੈੱਬਸਾਈਟwww.vaclavhavel.cz
www.vaclavhavel-library.org

ਉਸ ਦੇ ਵਿਦਿਅਕ ਅਵਸਰਾਂ ਉਸ ਦੀ ਬੁਰਜ਼ਵਾ ਬੈਕਗ੍ਰਾਊਂਡ ਕਾਰਨ ਸੀਮਿਤ ਕੀਤੇ ਗਏ ਸੀ। ਹਵੇਲ ਪਹਿਲੀ ਵਾਰ ਪਰਾਗ ਦੇ ਥੀਏਟਰ ਸੰਸਾਰ ਵਿੱਚ ਨਾਟਕਕਾਰ ਦੇ ਤੌਰ ਤੇ ਪ੍ਰਸਿੱਧ ਹੋਇਆ ਸੀ। ਹਵੇਲ ਨੇ ਕਮਿਊਨਿਜ਼ਮ ਦੀ ਆਲੋਚਨਾ ਕਰਨ ਲਈ ਦ ਗਾਰਡਨ ਪਾਰਟੀ ਅਤੇ ਦ ਮੈਮੋਰੈਂਡਮ ਵਰਗੀਆਂ ਆਪਣੀਆਂ ਰਚਨਾਵਾਂ ਵਿੱਚ ਅਬਸਰਡ ਸ਼ੈਲੀ ਦੀ ਵਰਤੋਂ ਕੀਤੀ। ਪਰਾਗ ਸਪਰਿੰਗ ਵਿੱਚ ਭਾਗ ਲੈਣ ਅਤੇ ਚੈਕੋਸਲਵਾਕੀਆ ਤੇ ਹਮਲੇ ਤੋਂ ਬਾਅਦ ਬਲੈਕਲਿਸਟ ਕੀਤੇ ਜਾਣ ਤੋਂ ਬਾਅਦ, ਉਹ ਸਿਆਸੀ ਤੌਰ ਤੇ ਹੋਰ ਵਧੇਰੇ ਸਰਗਰਮ ਹੋ ਗਿਆ ਅਤੇ ਚਾਰਟਰ 77 ਅਤੇ ਅਨਿਆਂਪੂਰਨ ਢੰਗ ਨਾਲ ਫਸਾਏ ਲੋਕਾਂ ਦੇ ਬਚਾਅ ਲਈ ਕਮੇਟੀ ਦੀਆਂ ਕਾਰਵਾਈਆਂ ਵਜੋਂ ਉਸ ਨੇ ਕਈ ਵਿਦਰੋਹੀ ਪਹਿਲਕਦਮੀਆਂ ਲੱਭਣ ਵਿੱਚ ਮਦਦ ਕੀਤੀ। ਉਸ ਦੀਆਂ ਰਾਜਨੀਤਕ ਗਤੀਵਿਧੀਆਂ ਕਾਰਨ ਉਹ ਗੁਪਤ ਪੁਲਿਸ ਦੀ ਨਿਗਰਾਨੀ ਹੇਠ ਲੈ ਲਿਆ ਗਿਆ ਸੀ ਅਤੇ ਉਸ ਨੇ ਅਨੇਕ ਵਾਰ ਕੈਦ ਕੱਟੀ ਜਿਸ ਵਿੱਚ 1979 ਅਤੇ 1983 ਦੇ ਦਰਮਿਆਨ ਲਗਪਗ ਚਾਰ ਸਾਲ ਕੈਦ ਉਸਦਾ ਸਭ ਤੋਂ ਲੰਮਾ ਸਮਾਂ ਸੀ।

1989 ਦੇ ਚੈਕੋਸਲੋਵਾਕੀਆ ਦੇ ਮਖਮਲੀ ਇਨਕਲਾਬ ਵਿੱਚ ਵਿੱਚ ਹਵੇਲ ਦੀ ਸਿਵਿਕ ਫੋਰਮ ਪਾਰਟੀ ਨੇ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਇਸ ਇਨਕਲਾਬ ਨਾਲ ਚੈਕੋਸਲੋਵਾਕੀਆ ਵਿੱਚ ਕਮਿਊਨਿਜ਼ਮ ਦੀ ਹੋਂਦ ਖਤਮ ਹੋ ਗਈ ਸੀ। ਉਸ ਨੇ ਇਸ ਤੋਂ ਥੋੜ੍ਹੀ ਦੇਰ ਬਾਅਦ ਰਾਸ਼ਟਰਪਤੀ ਦਾ ਅਹੁਦਾ ਸੰਭਾਲ ਲਿਆ ਅਤੇ ਅਤੇ 1993 ਵਿੱਚ ਸਲੋਵਾਕ ਦੀ ਆਜ਼ਾਦੀ ਤੋਂ ਬਾਅਦ ਇੱਕ ਵਾਰ ਫਿਰ ਭਾਰੀ ਸਮਰਥਨ ਨਾਲ ਚੈੱਕ ਗਣਰਾਜ ਦਾ ਰਾਸ਼ਟਰਪਤੀ ਬਣ ਗਿਆ। ਹਾਵੇਲ ਨੇ ਵਾਰਸੋ ਪੈਕਟ ਨੂੰ ਖਤਮ ਕਰਨ ਅਤੇ ਪੂਰਬ ਵੱਲ ਨਾਟੋ ਦੇ ਵਿਸਥਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਅਤੇ ਨੀਤੀਆਂ, ਜਿਵੇਂ ਕਿ ਸਲੋਵਾਕ ਦੀ ਆਜ਼ਾਦੀ ਦਾ ਵਿਰੋਧ, ਦੂਜੇ ਵਿਸ਼ਵ ਯੁੱਧ ਦੇ ਬਾਅਦ ਸੁਡੈਟੇਨ ਜਰਮਨਾਂ ਦੇ ਨਾਲ ਚੇਕੋਸਲੋਵਾਕੀਆ ਦੇ ਸਲੂਕ ਦੀ ਨਿੰਦਾ ਅਤੇ ਕਮਿਊਨਿਜ਼ਮ ਦੇ ਅਧੀਨ ਕੈਦ ਰਹੇ ਸਾਰੇ ਲੋਕਾਂ ਨੂੰ ਆਮ ਮੁਆਫ਼ੀ ਦੀ ਪੇਸ਼ਕਸ਼, ਇਹ ਸਭ ਘਰੇਲੂ ਤੌਰ ਤੇ ਵਿਵਾਦਪੂਰਨ ਸਨ। ਆਪਣੀ ਪ੍ਰਧਾਨਗੀ ਦੇ ਅਖੀਰ ਵਿਚ, ਉਸਨੂੰ ਆਪਣੇ ਦੇਸ਼ਨਾਲੋਂ ਵਿਦੇਸ਼ ਵਿੱਚ ਵਧੇਰੇ ਪ੍ਰਸਿੱਧੀ ਪ੍ਰਾਪਤ ਸੀ। ਹਵੇਲ ਨੇ ਆਪਣੇ ਪ੍ਰਧਾਨਗੀ ਦੇ ਬਾਅਦ ਇੱਕ ਜਨਤਕ ਬੌਧਿਕ ਵਜੋਂ ਆਪਣਾ ਜੀਵਨ ਜਾਰੀ ਰੱਖਿਆ, ਕਈ ਪਹਿਲਕਦਮੀਆਂ ਲੀਆਂ ਜਿਨ੍ਹਾਂ ਵਿੱਚ ਯੂਰਪੀਅਨ ਅੰਤਹਕਰਨ ਅਤੇ ਕਮਿਊਨਿਜ਼ਮ ਬਾਰੇ ਪਰਾਗ ਐਲਾਨਨਾਮਾ, VIZE 97 ਫਾਊਂਡੇਸ਼ਨ ਅਤੇ ਫੋਰਮ 2000 ਦੀ ਸਾਲਾਨਾ ਕਾਨਫਰੰਸ।

ਹਵਾਲੇ

Tags:

Václav Havel.oggਚੈੱਕ ਸਾਹਿਤਤਸਵੀਰ:Václav Havel.oggਮਦਦ:ਚੈੱਕ ਅਤੇ ਸਲੋਵਾਕ ਲਈ IPA

🔥 Trending searches on Wiki ਪੰਜਾਬੀ:

ਮੁਕਤਸਰ ਦੀ ਮਾਘੀ੧੯੯੯ਰਸ਼ਮੀ ਦੇਸਾਈਫੇਜ਼ (ਟੋਪੀ)23 ਦਸੰਬਰਬਵਾਸੀਰਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਐਰੀਜ਼ੋਨਾਭਗਵੰਤ ਮਾਨਪੰਜਾਬ ਲੋਕ ਸਭਾ ਚੋਣਾਂ 2024ਝਾਰਖੰਡਵਹਿਮ ਭਰਮਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਹਾਸ਼ਮ ਸ਼ਾਹਇਨਸਾਈਕਲੋਪੀਡੀਆ ਬ੍ਰਿਟੈਨਿਕਾਹਰੀ ਸਿੰਘ ਨਲੂਆਸਿੱਖਿਆਮਾਰਟਿਨ ਸਕੌਰਸੀਜ਼ੇਪੀਰ ਬੁੱਧੂ ਸ਼ਾਹਗੁਰੂ ਹਰਿਕ੍ਰਿਸ਼ਨਜਵਾਹਰ ਲਾਲ ਨਹਿਰੂਯੂਕ੍ਰੇਨ ਉੱਤੇ ਰੂਸੀ ਹਮਲਾਸਪੇਨਹੋਲੀ8 ਦਸੰਬਰਸੋਨਾਧਨੀ ਰਾਮ ਚਾਤ੍ਰਿਕਕਿਰਿਆਦਿਨੇਸ਼ ਸ਼ਰਮਾ2006ਦੁਨੀਆ ਮੀਖ਼ਾਈਲਆਲਮੇਰੀਆ ਵੱਡਾ ਗਿਰਜਾਘਰਇੰਗਲੈਂਡ ਕ੍ਰਿਕਟ ਟੀਮਹਿਪ ਹੌਪ ਸੰਗੀਤਏਡਜ਼ਦਿਵਾਲੀਲਹੌਰਅਯਾਨਾਕੇਰੇਗ੍ਰਹਿਸੋਵੀਅਤ ਸੰਘਗੁਰੂ ਗੋਬਿੰਦ ਸਿੰਘਨਾਨਕਮੱਤਾਬਾਲ ਸਾਹਿਤ1 ਅਗਸਤਜ਼ਪਾਕਿਸਤਾਨਈਸਟਰਚੁਮਾਰਬਸ਼ਕੋਰਤੋਸਤਾਨਦਿਲ10 ਦਸੰਬਰਕਰਜ਼ਆਕ੍ਯਾਯਨ ਝੀਲਇਲੈਕਟੋਰਲ ਬਾਂਡਗੁਰੂ ਅਮਰਦਾਸਪੂਰਨ ਸਿੰਘਪੰਜਾਬ, ਭਾਰਤਮੈਟ੍ਰਿਕਸ ਮਕੈਨਿਕਸਧਰਮਬਿਆਂਸੇ ਨੌਲੇਸ1911੧੯੨੬14 ਜੁਲਾਈਸਤਿਗੁਰੂਘੱਟੋ-ਘੱਟ ਉਜਰਤਕੈਥੋਲਿਕ ਗਿਰਜਾਘਰਸ਼ੇਰ ਸ਼ਾਹ ਸੂਰੀਕਿਲ੍ਹਾ ਰਾਏਪੁਰ ਦੀਆਂ ਖੇਡਾਂਬਾੜੀਆਂ ਕਲਾਂਗੁਰਮਤਿ ਕਾਵਿ ਦਾ ਇਤਿਹਾਸਡੇਂਗੂ ਬੁਖਾਰ🡆 More