ਟੀਵੀ ਲੜ੍ਹੀ ਲੋਕੀ

ਲੋਕੀ ਇੱਕ ਅਮਰੀਕੀ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਮਾਈਕਲ ਵੈਲਡਰੌਨ ਨੇ ਡਿਜ਼ਨੀ+ ਸਟਰੀਮਿੰਗ ਸੇਵਾ ਲਈ ਬਣਾਇਆ ਹੈ ਅਤੇ ਇਹ ਮਾਰਵਲ ਕੌਮਿਕਸ ਦੇ ਕਿਰਦਾਰ ਲੋਕੀ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਤੀਸਰੀ ਟੈਲੀਵਿਜ਼ਨ ਲੜ੍ਹੀ ਜਿਸਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ ਅਤੇ ਇਸ ਦੀ ਕਹਾਣੀ ਫ਼ਿਲਮਾਂ ਨਾਲ ਵੀ ਜੁੜੀ ਹੋਈ ਹੈ। ਲੜ੍ਹੀ ਦੀ ਕਹਾਣੀ ਅਵੈਂਜਰਜ਼: ਐਂਡਗੇਮ (2019) ਤੋਂ ਬਾਅਦ ਦੀ ਹੈ, ਅਤੇ ਇਸ ਵਿੱਚ ਲੋਕੀ ਦਾ ਇੱਕ ਅਲਟਰਨੇਟ ਵਰਜ਼ਨ ਇੱਕ ਨਵੀਂ ਟਾਈਮਲਾਈਨ ਬਣਾ ਦਿੰਦਾ ਹੈ।

ਲੋਕੀ ਦਾ ਪ੍ਰੀਮੀਅਰ 9 ਜੂਨ, 2021 ਨੂੰ ਹੋਇਆ। ਇਸ ਦੇ ਪਹਿਲੇ ਬਾਬ ਵਿੱਚ ਛੇ ਐਪੀਸੋਡਜ਼ ਸਨ ਜਿਸ ਵਿੱਚੋਂ ਅਖ਼ੀਰਲਾ ਐਪੀਸੋਡ 14 ਜੁਲਾਈ, 2021 ਨੂੰ ਜਾਰੀ ਹੋਇਆ ਸੀ ਅਤੇ ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 4 ਦਾ ਹਿੱਸਾ ਹੈ। ਇਸ ਦਾ ਦੂਜਾ ਬਾਬ ਵੀ ਬਣ ਰਿਹਾ ਹੈ।

ਲੜ੍ਹੀ ਤੋਂ ਪਹਿਲਾਂ

ਅਵੈਂਜਰਜ਼: ਐਂਡਗੇਮ (2019) ਵਿੱਚ ਟੈਜ਼ਰੈਕਟ ਚੋਰੀ ਕਰਨ ਤੋਂ ਬਾਅਦ, ਲੋਕੀ ਦੇ ਇੱਕ ਅਲਟਰਨੇਟ ਵਰਜ਼ਨ ਨੂੰ ਰਹੱਸਮਈ ਟਾਈਮ ਵੇਰੀਐਂਸ ਅਥੌਰਿਟੀ (ਟੀਵੀਏ) ਵਿੱਚ ਲਿਆਇਆ ਜਾਂਦਾ ਹੈ, ਜਿਹੜੀ ਕਿ ਇੱਕ ਨੌਕਰਸ਼ਾਹੀ ਜੱਥੇਬੰਦੀ ਹੈ ਅਤੇ ਸਮੇਂ ਅਤੇ ਪੁਲਾੜ ਤੋਂ ਪਰੇ ਹੈ ਅਤੇ ਇਹ ਜੱਥੇਬੰਦੀ ਟਾਈਮਲਾਈਨ ਦਾ ਨਿਰੀਖਣ ਕਰਦੀ ਹੈ। ਉਹ ਲੋਕੀ ਨੂੰ ਇੱਕ ਮਰਜ਼ੀ ਦਿੰਦੇ ਹਨ: "ਟਾਈਮ ਵੇਰੀਐਂਟ" ਹੋਣ ਕਾਰਣ ਜਾਂ ਤਾਂ ਮੌਤ, ਜਾਂ ਫਿਰ ਇੱਕ ਉਹ ਟੀਵੀਏ ਦੀ ਮਦਦ ਕਰੇ ਇੱਕ ਟਾਈਮਲਾਈਨ ਨੂੰ ਇੱਕ ਵੱਡੇ ਖ਼ਤਰੇ ਤੋਂ ਬਚਾਉਣ ਲਈ। ਲੋਕੀ ਦਾ ਵੱਸ ਨਹੀਂ ਚੱਲਦਾ ਅਤੇ ਉਹ ਟੀਵੀਏ ਵਿੱਚ ਹੀ ਫਸਿਆ ਰਹਿੰਦਾ ਹੈ, ਜਿਚਰ ਉਹ ਸਮੇਂ ਵਿੱਚ ਸਫ਼ਰ ਕਰ ਰਿਹਾ ਹੁੰਦਾ ਹੈ।

ਅਦਾਕਾਰ ਅਤੇ ਕਿਰਦਾਰ

  • ਟੌਮ ਹਿਡਲਸਟਨ - ਲੋਕੀ
  • ਗੁਗੁ ਮਬਾਥਾ-ਰੌਅ - ਰੈਵੋਨਾ ਰੈੱਨਸਲੇਅਰ
  • ਵੁਨਮੀ ਮੋਸੈਕੂ - ਹੰਟਰ ਬੀ-15
  • ਇਯੁਜੀਨ ਕੋਰਡੈਰੋ - ਕੇਸੀ
  • ਟੈਰਾ ਸਟਰੌਂਗ - ਮਿੱਸ ਮਿਨੇਟਸ
  • ਓਵੈੱਨ ਵਿਲਸਨ - ਮੋਬੀਅਸ ਐੱਮ. ਮੋਬੀਅਸ
  • ਸੋਫ਼ੀਆ ਦੀ ਮਾਰਤੀਨੋ - ਸਿਲਵੀ
  • ਸਾਸ਼ਾ ਲੇਨ - ਹੰਟਰ ਸੀ-20
  • ਜੈਕ ਵੀਲ - ਕਿਡ ਲੋਕੀ
  • ਡੀਓਬੀਆ ਓਪੈਰੇਈ - ਬੋਸਟਫੁਲ ਲੋਕੀ
  • ਰਿਚਰਡ ਈ. ਗਰੈਂਟ - ਕਲਾਸਿਕ ਲੋਕੀ
  • ਜੌਨੈਥਨ ਮੇਜਰਜ਼ - ਹੀ ਹੂ ਰਿਮੇਂਜ਼

ਐਪੀਸੋਡਜ਼

1. "ਗਲੋਰੀਅਸ ਪਰਪਸ"

2. "ਦ ਵੇਰੀਐਂਟ"

3. "ਲਾਮੈੱਨਟਿਸ"

4. "ਦ ਨੈਕਸਸ ਈਵੈਂਟ"

5. "ਜਰਨੀ ਇੰਟੂ ਮਿਸਟਰੀ"

6. "ਫੌਰ ਔਲ ਟਾਈਮ. ਔਲਵੇਜ਼."

ਰਿਲੀਜ਼

ਲੋਕੀ ਦਾ ਪ੍ਰੀਮੀਅਰ 9 ਜੂਨ, 2021 ਨੂੰ ਹੋਇਆ। ਇਸ ਦੇ ਪਹਿਲੇ ਬਾਬ ਵਿੱਚ ਛੇ ਐਪੀਸੋਡਜ਼ ਸਨ ਜਿਸ ਵਿੱਚੋਂ ਅਖ਼ੀਰਲਾ ਐਪੀਸੋਡ 14 ਜੁਲਾਈ, 2021 ਨੂੰ ਜਾਰੀ ਹੋਇਆ ਸੀ।

Tags:

ਟੀਵੀ ਲੜ੍ਹੀ ਲੋਕੀ ਲੜ੍ਹੀ ਤੋਂ ਪਹਿਲਾਂਟੀਵੀ ਲੜ੍ਹੀ ਲੋਕੀ ਅਦਾਕਾਰ ਅਤੇ ਕਿਰਦਾਰਟੀਵੀ ਲੜ੍ਹੀ ਲੋਕੀ ਐਪੀਸੋਡਜ਼ਟੀਵੀ ਲੜ੍ਹੀ ਲੋਕੀ ਰਿਲੀਜ਼ਟੀਵੀ ਲੜ੍ਹੀ ਲੋਕੀ

🔥 Trending searches on Wiki ਪੰਜਾਬੀ:

ਸੂਰਜੀ ਊਰਜਾਕਰਨੈਲ ਸਿੰਘ ਈਸੜੂਪ੍ਰਯੋਗਦਸਮ ਗ੍ਰੰਥਮੇਰਾ ਪਿੰਡ (ਕਿਤਾਬ)ਟੋਰਾਂਟੋ ਰੈਪਟਰਸਪਾਕਿਸਤਾਨਵਰਿਆਮ ਸਿੰਘ ਸੰਧੂਰਜੋ ਗੁਣਖੋਜਅਕਾਲੀ ਕੌਰ ਸਿੰਘ ਨਿਹੰਗਅਲੋਪ ਹੋ ਰਿਹਾ ਪੰਜਾਬੀ ਵਿਰਸਾਟਵਾਈਲਾਈਟ (ਨਾਵਲ)ਆਦਮਵਿਕਟਰ ਹਿਊਗੋ (ਕਲਾਕਾਰ ਤੇ ਵਿੰਡੋ ਡਰੈਸਰ)ਨਰਾਇਣ ਸਿੰਘ ਲਹੁਕੇਅਰਸਤੂਅਨੀਮੀਆਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)23 ਦਸੰਬਰਸੰਗਰੂਰ (ਲੋਕ ਸਭਾ ਚੋਣ-ਹਲਕਾ)ਗ੍ਰਹਿਖ਼ਪਤਵਾਦਥਾਮਸ ਐਡੀਸਨਲੋਕ ਰੂੜ੍ਹੀਆਂਪੰਜਾਬੀ ਭਾਸ਼ਾ ਅਤੇ ਪੰਜਾਬੀਅਤਲਾਲ ਸਿੰਘ ਕਮਲਾ ਅਕਾਲੀਪੰਜਾਬੀ ਸਵੈ ਜੀਵਨੀਕਲਾਪਾਸ਼ਸਾਰਕਸਿਕੰਦਰ ਮਹਾਨਹਾੜੀ ਦੀ ਫ਼ਸਲਕਿਰਿਆਗੁਰੂ ਗ੍ਰੰਥ ਸਾਹਿਬਸੰਯੁਕਤ ਰਾਜਖੋ-ਖੋਗੁਰੂ ਰਾਮਦਾਸਤਖ਼ਤ ਸ੍ਰੀ ਦਮਦਮਾ ਸਾਹਿਬਵਿਆਹ ਦੀਆਂ ਕਿਸਮਾਂਹਰਿੰਦਰ ਸਿੰਘ ਰੂਪਕਰਤਾਰ ਸਿੰਘ ਦੁੱਗਲਗੁਰੂ ਅਮਰਦਾਸਮਨੀਕਰਣ ਸਾਹਿਬਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣਪੰਜਾਬੀ ਕਿੱਸਾ ਕਾਵਿ (1850-1950)ਯੌਂ ਪਿਆਜੇਸਤਿਗੁਰੂ ਰਾਮ ਸਿੰਘਅਮਰੀਕਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਕੌਰਸੇਰਾਭਾਰਤ ਦੇ ਵਿੱਤ ਮੰਤਰੀਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ8 ਅਗਸਤਡਾ. ਹਰਿਭਜਨ ਸਿੰਘਰਸ (ਕਾਵਿ ਸ਼ਾਸਤਰ)ਵਾਸਤਵਿਕ ਅੰਕਗੁੱਲੀ ਡੰਡਾਦਲੀਪ ਸਿੰਘਅਜੀਤ ਕੌਰਕੌਮਪ੍ਰਸਤੀਆਊਟਸਮਾਰਟਨਿਤਨੇਮਮਜ਼ਦੂਰ-ਸੰਘਪੰਜਾਬ ਵਿਧਾਨ ਸਭਾ ਚੋਣਾਂ 1997ਪੰਜਾਬੀ ਕਿੱਸਾਕਾਰਯੂਨੀਕੋਡਲਿੰਗਪੰਜਾਬ ਵਿੱਚ ਕਬੱਡੀਪੰਜਾਬ (ਭਾਰਤ) ਦੀ ਜਨਸੰਖਿਆਏ.ਸੀ. ਮਿਲਾਨਡਾ. ਸੁਰਜੀਤ ਸਿੰਘ🡆 More