ਲਾਲ ਸਿੰਘ ਚੱਢਾ 2022 ਦੀ ਇੱਕ ਭਾਰਤੀ ਹਿੰਦੀ-ਭਾਸ਼ਈ ਕਾਮੇਡੀ-ਡਰਾਮਾ ਫਿਲਮ ਹੈ ਜਿੜ੍ਹੀ ਅਦਵੈਤ ਚੰਦਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਜੋ ਕਿ ਏਰਿਕ ਰੋਥ ਅਤੇ ਅਤੁਲ ਕੁਲਕਰਨੀ ਦੁਆਰਾ ਇੱਕ ਸਕ੍ਰੀਨਪਲੇ ਤੇ ਅਧਾਰਿਤ ਹੈ। ਆਮਿਰ ਖਾਨ ਪ੍ਰੋਡਕਸ਼ਨ ਅਤੇ ਵਾਇਆਕੌਮ 18 ਸਟੂਡੀਓਜ਼ ਦੁਆਰਾ ਨਿਰਮਿਤ, ਇਹ 1994 ਦੀ ਅਮਰੀਕੀ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈ ਜੋ ਆਪਣੇ ਆਪ ਵਿੱਚ ਉਸੇ ਨਾਮ ਦੇ ਨਾਵਲ ਦਾ ਰੂਪਾਂਤਰ ਹੈ। ਇਸ ਫਿਲਮ ਵਿੱਚ ਕਰੀਨਾ ਕਪੂਰ, ਨਾਗਾ ਚੈਤੰਨਿਆ, ਮੋਨਾ ਸਿੰਘ ਅਯੇ ਆਮਿਰ ਖਾਨ ਹਨ।
Laal Singh Chaddha ਲਾਲ ਸਿੰਘ ਚੱਢਾ | |
---|---|
ਨਿਰਦੇਸ਼ਕ | ਅਦਵੈਤ ਚੰਦਨ |
ਸਕਰੀਨਪਲੇਅ | ਅਤੁਲ ਕੁਲਕਰਨੀ |
ਨਿਰਮਾਤਾ | |
ਸਿਤਾਰੇ | ਆਮਿਰ ਖਾਨ ਕਰੀਨਾ ਕਪੂਰ ਨਾਗਾ ਚੈਤੰਨਿਆ ਮੋਨਾ ਸਿੰਘ |
ਸਿਨੇਮਾਕਾਰ | ਸਤਿਆਜੀਤ ਪਾਂਡੇ (ਸੇਤੂ) |
ਸੰਪਾਦਕ | ਹੇਮੰਤੀ ਸਰਕਾਰ |
ਸੰਗੀਤਕਾਰ | ਸਕੋਰ: ਤਨੁਜ ਟਿਕੂ ਗੀਤ: ਪ੍ਰੀਤਮ |
ਪ੍ਰੋਡਕਸ਼ਨ ਕੰਪਨੀਆਂ |
|
ਡਿਸਟ੍ਰੀਬਿਊਟਰ | ਪੈਰਾਮਾਉਂਟ ਪਿਕਚਰਜ਼ |
ਰਿਲੀਜ਼ ਮਿਤੀ |
|
ਮਿਆਦ | 159 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹180 ਕਰੋੜ |
ਬਾਕਸ ਆਫ਼ਿਸ | ਤਕਰੀਬਨ 130 ਕਰੋੜ |
ਫੋਰੈਸਟ ਗੰਪ ਦੇ ਅਨੁਕੂਲਨ ਵਿੱਚ ਦੋ ਦਹਾਕਿਆਂ ਦੀ ਮਿਆਦ ਵਿੱਚ ਕਈ ਤਬਦੀਲੀਆਂ ਆਈਆਂ, ਜਿਸ ਵਿੱਚ ਕੁਲਕਰਨੀ ਨੇ ਪਹਿਲੇ ਦਸ ਸਾਲ ਸਕ੍ਰਿਪਟ ਨੂੰ ਅਨੁਕੂਲਿਤ ਕਰਨ ਵਿੱਚ ਬਿਤਾਏ, ਅਤੇ ਹੋਰ ਦਸ ਸਾਲ ਰੀਮੇਕ ਅਧਿਕਾਰਾਂ ਨੂੰ ਖਰੀਦਣ ਵਿੱਚ ਬਿਤਾਏ। ਆਮਿਰ ਖਾਨ ਨੇ ਲਾਸ ਏਂਜਲਸ-ਅਧਾਰਿਤ ਨਿਰਮਾਤਾ ਅਤੇ ਨਿਰਦੇਸ਼ਕ ਰਾਧਿਕਾ ਚੌਧਰੀ ਦੀ ਮਦਦ ਨਾਲ 2018 ਦੇ ਸ਼ੁਰੂ ਵਿੱਚ ਫਿਲਮ ਦੇ ਅਧਿਕਾਰ ਖਰੀਦੇ ਅਤੇ 14 ਮਾਰਚ 2019 ਨੂੰ ਇਸ ਦੇ ਸਿਰਲੇਖ ਦੇ ਨਾਲ ਅਧਿਕਾਰਿਤ ਤੌਰ 'ਤੇ ਫਿਲਮ ਦੀ ਘੋਸ਼ਣਾ ਕੀਤੀ। ਇਸਦੇ ਮੂਲ ਗੀਤ ਪ੍ਰੀਤਮ ਅਤੇ ਅਮਿਤਾਭ ਭੱਟਾਚਾਰੀਆ ਦੁਆਰਾ ਤਿਆਰ ਕੀਤੇ ਗਏ ਹਨ।
ਲਾਲ ਸਿੰਘ ਚੱਢਾ ਨੂੰ ਭਾਰਤ ਵਿੱਚ 100 ਤੋਂ ਵੱਧ ਥਾਂਵਾਂ 'ਤੇ ਫਿਲਮਾਈ ਗਈ ਸੀ। ਮੁੱਖ ਫੋਟੋਗ੍ਰਾਫੀ ਅਕਤੂਬਰ 2019 ਵਿੱਚ ਸ਼ੁਰੂ ਹੋਈ ਅਤੇ ਕੋਵਿਡ-19 ਮਹਾਂਮਾਰੀ ਦੇ ਕਾਰਨ ਕਈ ਦੇਰੀ ਤੋਂ ਬਾਅਦ ਸਤੰਬਰ 2021 ਵਿੱਚ ਸਮਾਪਤ ਹੋਈ। ਇਹ ਫਿਲਮ ਸ਼ੁਰੂ ਵਿੱਚ 2020-2022 ਵਿੱਚ ਕਈ ਤਰੀਕਾਂ ਦੇ ਦੌਰਾਨ ਸਿਨੇਮਾ ਵਿੱਚ ਰਿਲੀਜ਼ ਲਈ ਤਹਿ ਕੀਤੀ ਗਈ ਸੀ, ਪਰ ਮਹਾਂਮਾਰੀ ਦੇ ਕਾਰਨ ਇਸਦੀ ਰਿਲੀਜ ਨਹੀਂ ਹੋਈ। 11 ਅਗਸਤ 2022 ਨੂੰ ਰਕਸ਼ਾ ਬੰਧਨ ਅਤੇ ਸੁਤੰਤਰਤਾ ਦਿਵਸ ਦੇ ਨੇੜੇ ਦੁਨੀਆਂ ਭਰ ਵਿੱਚ ਥੀਏਟਰਾਂ ਵਿੱਚ ਫਿਲਮ ਰਿਲੀਜ਼ ਕੀਤੀ ਗਈ। ਇਹ ਅਲੋਚਕਾਂ ਤੋਂ ਮਿਸ਼ਰਤ ਸਮੀਖਿਆਵਾਂ ਮਿਲੀ। ਆਪਣੇ ₹180 ਕਰੋੜ ਦੇ ਬਜਟ ਦੇ ਵਿਰੁੱਧ, ਫਿਲਮ ਨੇ ਆਪਣੇ ਪਹਿਲੇ ਹਫ਼ਤੇ ਵਿੱਚ ₹90 ਕਰੋੜ ਤੋਂ ਘੱਟ ਦੀ ਵਿਸ਼ਵਵਿਆਪੀ ਕਮਾਈ ਕੀਤੀ ਅਤੇ ਇਸ ਤਰ੍ਹਾਂ ਇਸਨੂੰ ਬਾਕਸ ਆਫਿਸ ਬੰਬ ਘੋਸ਼ਿਤ ਕੀਤਾ ਗਿਆ।
ਸਮੀਖਿਆ ਐਗਰੀਗੇਟਰ ਵੈੱਬਸਾਈਟ ਰੋਟਨ ਟੋਮੈਟੋਜ਼ 'ਤੇ, 6.8/10 ਦੀ ਔਸਤ ਰੇਟਿੰਗ ਦੇ ਨਾਲ, 32 ਅਲੋਚਕਾਂ ਦੀਆਂ ਸਮੀਖਿਆਵਾਂ ਵਿੱਚੋਂ 63% ਸਕਾਰਾਤਮਕ ਹਨ। ਵੈੱਬਸਾਈਟ ਮੁਤਾਬਕ "ਇਹ ਸਿਰਜਣਾਤਮਕ ਗਰੀਬੀ ਦੇ ਬਿੰਦੂ ਤੱਕ ਇਸਦੀ ਸਰੋਤ ਸਮੱਗਰੀ ਦਾ ਰਿਣੀ ਹੈ, ਪਰ ਲਾਲ ਸਿੰਘ ਚੱਢਾ ਵੀ ਇੱਕ ਅਜਿਹਾ ਪਿਆਰ ਭਰਿਆ ਬਿਆਨ ਹੈ ਜਿਸ ਨੂੰ ਨਾਪਸੰਦ ਕਰਨਾ ਮੁਸ਼ਕਲ ਹੈ।"
This article uses material from the Wikipedia ਪੰਜਾਬੀ article ਲਾਲ ਸਿੰਘ ਚੱਢਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.