ਰੋਜ਼ਾ ਲਕਸਮਬਰਗ

ਰੋਜਾ ਲਕਸਮਬਰਗ (Rosalia Luxemburg, Polish: Róża Luksemburg; 5 ਮਾਰਚ 1871, ਜ਼ਾਮੋਸਕ, ਵਿਸਤੁਲਾ ਲੈਂਡ, ਰੂਸੀ ਸਲਤਨਤ – 15 ਜਨਵਰੀ 1919, ਬਰਲਿਨ, ਜਰਮਨੀ) ਪੋਲਿਸ਼ ਯਹੂਦੀ ਪਿਛੋਕੜ ਵਾਲੀ ਮਾਰਕਸਵਾਦੀ ਸਿਧਾਂਤਕਾਰ, ਦਾਰਸ਼ਨਿਕ, ਅਰਥ ਸ਼ਾਸਤਰੀ ਅਤੇ ਕ੍ਰਾਂਤੀਕਾਰੀ ਸਮਾਜਵਾਦੀ ਸੀ ਅਤੇ ਜਰਮਨ ਦੀ ਕੁਦਰਤੀ ਨਾਗਰਿਕ ਬਣ ਗਈ ਸੀ। ਉਹ ਕ੍ਰਮਵਾਰ ਪੋਲੈਂਡ ਅਤੇ ਲਿਥੂਨੀਆ ਕਿੰਗਡਮ ਦੀ ਸੋਸ਼ਲ ਡੈਮੋਕਰੇਸੀ, ਜਰਮਨੀ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ (ਐੱਸ ਪੀ ਡੀ), ਸੁਤੰਤਰ ਸੋਸ਼ਲ ਡੈਮੋਕਰੈਟਿਕ ਪਾਰਟੀ (ਯੂ ਐੱਸ ਪੀ ਡੀ), ਅਤੇ ਜਰਮਨੀ ਦੀ ਸੁਤੰਤਰ ਕਮਿਊਨਿਸਟ ਪਾਰਟੀ (ਕੇ ਪੀ ਡੀ) ਦੀ ਮੈਂਬਰ ਸੀ।

ਰੋਜਾ ਲਕਸਮਬਰਗ
ਰੋਜ਼ਾ ਲਕਸਮਬਰਗ
ਨਿੱਜੀ ਜਾਣਕਾਰੀ
ਜਨਮ5 ਮਾਰਚ 1871
ਜ਼ਾਮੋਸਕ, ਵਿਸਤੁਲਾ ਲੈਂਡ, ਰੂਸੀ
ਮੌਤ15 ਜਨਵਰੀ 1919 (ਉਮਰ 47)
ਬਰਲਿਨ, ਜਰਮਨੀ
ਨਾਗਰਿਕਤਾਜਰਮਨੀ
ਸਿਆਸੀ ਪਾਰਟੀਪ੍ਰੋਲੇਤਾਰੀ ਪਾਰਟੀ, ਪੋਲੈਂਡ ਅਤੇ ਲਿਥੂਨੀਆ ਕਿੰਗਡਮ ਦੀ ਸੋਸ਼ਲ ਡੈਮੋਕਰੇਸੀ, ਜਰਮਨੀ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ, ਸਪਾਰਟਾਕਸ ਲੀਗ, ਸੁਤੰਤਰ ਸੋਸ਼ਲ ਡੈਮੋਕਰੈਟਿਕ ਪਾਰਟੀ, ਅਤੇ ਜਰਮਨੀ ਦੀ ਸੁਤੰਤਰ ਕਮਿਊਨਿਸਟ ਪਾਰਟੀ
ਜੀਵਨ ਸਾਥੀਗੁਸਤਾਵ ਲਿਊਬੈੱਕ
ਘਰੇਲੂ ਸਾਥੀਲੀਓ ਜੋਗਿਚੇਜ
ਸੰਬੰਧਐਲੀਐਸਿਜ਼ ਲਕਸਮਬਰਗ (ਪਿਤਾ) ਲਾਈਨ ਲੂਵਨਸਟਾਈਨ (ਮਾਤਾ)
ਅਲਮਾ ਮਾਤਰਜ਼ਿਊਰਿਕ ਯੂਨੀਵਰਸਿਟੀ
ਪੇਸ਼ਾਕ੍ਰਾਂਤੀਕਾਰੀ

1915 ਈ.ਵਿੱਚ ਜਰਮਨੀ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ ਨੇ ਪਹਿਲੀ ਵਿਸ਼ਵ ਜੰਗ ਵਿੱਚ ਸ਼ਿਰਕਤ ਦੀ ਹਿਮਾਇਤ ਕੀਤੀ ਤਾਂ ਰੋਜ਼ਾ ਲਕਸਮਬਰਗ ਨੇ ਜੰਗ ਦੇ ਖ਼ਿਲਾਫ਼ ਇਕ ਇਤਿਹਾਦ ਸਪਾਰਟਾਕਸ ਲੀਗ ਦੇ ਨਾਮ ਨਾਲ ਖੜੀ ਕੀਤੀ। ਇੱਕ ਜਨਵਰੀ 1919 ਨੂੰ ਇਹ ਲੀਗ ਨੂੰ ਜਰਮਨੀ ਦੀ ਕਮਿਊਨਿਸਟ ਪਾਰਟੀ ਵਿੱਚ ਤਬਦੀਲ ਕਰ ਦਿਆ ਗਿਆ। ਨਵੰਬਰ 1918 ਵਿੱਚ ਜਦੋਂ ਜਰਮਨੀ ਵਿੱਚ ਇਨਕਲਾਬ ਹੋਇਆ ਤਾਂ ਰੋਜ਼ਾ ਲਕਸਮਬਰਗ ਨੇ ਸੁਰਖ਼ ਝੰਡਾ ਨਾਮ ਦੀ ਇਕ ਤਹਿਰੀਕ ਸ਼ੁਰੂ ਕੀਤੀ ਜੋ ਸਪਾਰਟਾਕਸ ਲੀਗ ਦੀ ਜੱਦੋ ਜਹਿਦ ਦਾ ਹੀ ਹਿੱਸਾ ਸੀ।

ਰਾਜਨੀਤਿਕ ਜੀਵਨ

ਰੋਜਾ ਲਕਸਮਬਰਗ ਕਮਿਊਨਿਸਟ ਪਾਰਟੀ ਆਫ ਜਰਮਨੀ, ਇੰਡੀਪੈਂਡਿੰਟ ਸ਼ੋਸ਼ਲ ਡੈਮੋਕਰੇਟਿਕ ਪਾਰਟੀ ਅਤੇ ਸਪਾਰਟਕਸ ਲੀਗ ’ਚ ਸਿਧਾਂਤਕ ਬੁਲਾਰੇ ਦੇ ਤੌਰ ’ਤੇ ਸਰਗਰਮ ਆਗੂ ਭੂਮਿਕਾ ਅਦਾ ਕੀਤੀ।ਉਸਦੇ ਰੂਸੀ ਕਮਿਊਨਿਸਟ ਪਾਰਟੀ ਨਾਲ ਸਿਧਾਂਤਕ ਮੱਤਭੇਦ ਵੀ ਸਨ ਜਿੰਨ੍ਹਾਂ ਸਬੰਧੀ ਉਹ ਲਗਾਤਾਰ ਆਪਣਾ ਮੱਤ ਵਿਅਕਤ ਕਰਦੀ ਰਹੀ। ਕੁੱਝ ਸਿਧਾਂਤਕ ਵਖਰੇਵਿਆਂ ਦੇ ਬਾਵਜੂਦ ਉਹ ਆਖਰੀ ਸਾਹ ਤੱਕ ਔਰਤ ਮੁਕਤੀ ਲਈ ਪੂੰਜੀਵਾਦੀ ਰਾਜਤੰਤਰ ਖਿਲਾਫ ਬੇਕਿਰਕ ਘੋਲ ਲੜਦੀ ਰਹੀ। ਉਸਨੇ ਸ਼ਾਸ਼ਕ ਵਰਗ ਖਿਲਾਫ ਮਜ਼ਦੂਰ ਜਮਾਤ ਦੇ ਰੋਸ ਮੁਜ਼ਾਹਰਿਆਂ ਤੇ ਹੜਤਾਲਾਂ ਦੀ ਸਦਾ ਹਮਾਇਤ ਕੀਤੀ। ਰੋਜ਼ਾ ਨੇ ਰੂਸੀ ਇਨਕਲਾਬ (1905) ਤੇ ਜਰਮਨੀ ਦੀ ਸ਼ੋਸ਼ਲ ਡੈਮੋਕਰੇਟਿਕ ਲਹਿਰ ਬਾਰੇ ਆਪਣੀਆਂ ਟਿੱਪਣੀਆਂ ਦਰਜ ਕਰਵਾਈਆਂ ਅਤੇ ਇੱਥੋਂ ਦੀ ਕਿਰਤੀ ਜਮਾਤ ਦੇ ਪੱਖ ’ਚ ਆਪਣੇ ਦਿ੍ਰਸ਼ਟੀਕੋਣ ਤੋਂ ਕਈ ਲਿਖਤਾਂ ਲਿਖੀਆਂ। ਔਰਤ ਤੇ ਮਜ਼ਦੂਰ ਸੰਘਰਸ਼ਾਂ ਦੀ ਅਗਵਾਈ ਕਰਦਿਆਂ ਉਸਨੂੰ ਕਈ ਵਾਰ ਗਿ੍ਰਫਤਾਰ ਕਰਕੇ ਜੇਲ੍ਹ ਅੰਦਰ ਬੰਦ ਕੀਤਾ ਗਿਆ। ਰੋਜ਼ਾ ਰਿਹਾਈ ਦੇ ਤੁਰੰਤ ਬਾਅਦ ਫਿਰ ਆਪਣੇ ਕਾਜ਼ ’ਚ ਜੁੱਟ ਜਾਂਦੀ। 15 ਜਨਵਰੀ, 1919 ਨੂੰ ਰੋਜ਼ਾ ਲਕਸਮਬਰਗ, ਕਾਰਲ ਲਿਬਨੇਖਤ ਤੇ ਵਿਲਹੇਮ ਪੈਨ ਨੂੰ ਜਰਮਨ ਸ਼ੋਸ਼ਲਿਸਟ ਪਾਰਟੀ ਦੇ ਆਗੂਆਂ ਦੀ ਹੈਸੀਅਤ ਵਜੋਂ ਗਿ੍ਰਫਤਾਰ ਕਰ ਲਿਆ ਗਿਆ।

ਹਵਾਲੇ

Tags:

ਅਰਥ ਸ਼ਾਸਤਰਦਰਸ਼ਨਪੋਲੈਂਡਬਰਲਿਨਮਾਰਕਸਵਾਦਰੂਸੀ ਸਲਤਨਤਸੋਸ਼ਲ ਡੈਮੋਕਰੇਸੀ

🔥 Trending searches on Wiki ਪੰਜਾਬੀ:

ਮਹਾਨ ਕੋਸ਼ਨਾਂਵਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਲਪਨਾ ਚਾਵਲਾਅਲਾਉੱਦੀਨ ਖ਼ਿਲਜੀਪਾਰਕਰੀ ਕੋਲੀ ਭਾਸ਼ਾਕੀਰਤਨ ਸੋਹਿਲਾਨਾਵਲਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰਾਮ ਸਰੂਪ ਅਣਖੀਹੀਰਾ ਸਿੰਘ ਦਰਦਵਿਅੰਜਨਤਖ਼ਤ ਸ੍ਰੀ ਕੇਸਗੜ੍ਹ ਸਾਹਿਬਲੱਖਾ ਸਿਧਾਣਾਦੁਸਹਿਰਾਵਾਲੀਬਾਲਸੱਭਿਆਚਾਰਨਸਲਵਾਦਬਿਧੀ ਚੰਦਪੰਜਾਬੀ ਤਿਓਹਾਰਜੀਨ ਹੈਨਰੀ ਡੁਨਾਂਟਸਿਹਤਮੰਦ ਖੁਰਾਕਪੰਜਾਬੀ ਲੋਕ ਖੇਡਾਂਸਮਕਾਲੀ ਪੰਜਾਬੀ ਸਾਹਿਤ ਸਿਧਾਂਤਨਰਾਇਣ ਸਿੰਘ ਲਹੁਕੇਬਠਿੰਡਾਪ੍ਰੋਫ਼ੈਸਰ ਮੋਹਨ ਸਿੰਘਨਿਰਮਲ ਰਿਸ਼ੀ (ਅਭਿਨੇਤਰੀ)ਅਲੰਕਾਰ (ਸਾਹਿਤ)ਪਹਿਲੀ ਐਂਗਲੋ-ਸਿੱਖ ਜੰਗਅੰਬਸੰਸਦੀ ਪ੍ਰਣਾਲੀਰਣਜੀਤ ਸਿੰਘਧਾਰਾ 370ਪਾਕਿਸਤਾਨੀ ਕਹਾਣੀ ਦਾ ਇਤਿਹਾਸਚਾਬੀਆਂ ਦਾ ਮੋਰਚਾਗੁਲਾਬਭਗਤ ਨਾਮਦੇਵਨਾਰੀਵਾਦਜੇਹਲਮ ਦਰਿਆਸੁਰਿੰਦਰ ਕੌਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭੰਗਾਣੀ ਦੀ ਜੰਗਕੇਂਦਰੀ ਸੈਕੰਡਰੀ ਸਿੱਖਿਆ ਬੋਰਡਤੀਆਂਝੋਨਾਦਿਲਸ਼ਾਦ ਅਖ਼ਤਰਭਗਵੰਤ ਮਾਨਵਿਆਕਰਨਚਾਰ ਸਾਹਿਬਜ਼ਾਦੇ (ਫ਼ਿਲਮ)ਗੁਰੂ ਅਰਜਨਨਜ਼ਮ ਹੁਸੈਨ ਸੱਯਦਬਰਨਾਲਾ ਜ਼ਿਲ੍ਹਾਮੌਲਿਕ ਅਧਿਕਾਰਗ਼ਦਰ ਲਹਿਰਡਾਟਾਬੇਸਸਵਿਤਰੀਬਾਈ ਫੂਲੇਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਮੈਰੀ ਕੋਮਚੰਡੀਗੜ੍ਹਬਾਬਾ ਫ਼ਰੀਦਹਰਿਮੰਦਰ ਸਾਹਿਬਆਨੰਦਪੁਰ ਸਾਹਿਬ ਦੀ ਲੜਾਈ (1700)ਨੀਰਜ ਚੋਪੜਾਭਾਈ ਲਾਲੋਵੰਦੇ ਮਾਤਰਮਮਸੰਦਕ੍ਰਿਕਟਕਵਿਤਾਦਿੱਲੀ ਸਲਤਨਤਸੁਖਵਿੰਦਰ ਅੰਮ੍ਰਿਤਆਰਥਿਕ ਵਿਕਾਸਅਫ਼ਗ਼ਾਨਿਸਤਾਨ ਦੇ ਸੂਬੇਕਲ ਯੁੱਗਫ਼ਿਰੋਜ਼ਪੁਰਸੰਤ ਸਿੰਘ ਸੇਖੋਂ🡆 More