ਰਾਬਰਟ ਕਿਓਸਾਕੀ

ਰਾਬਰਟ ਟੋਰੂ ਕਿਓਸਾਕੀ (ਜਨਮ ਅਪ੍ਰੈਲ 8, 1947) ਇੱਕ ਅਮਰੀਕੀ ਕਾਰੋਬਾਰੀ ਅਤੇ ਲੇਖਕ ਹੈ। ਕਿਓਸਾਕੀ ਰਿਚ ਡੈਡ ਕੰਪਨੀ ਦੇ ਸੰਸਥਾਪਕ ਹਨ, ਇਹ ਇੱਕ ਨਿਜੀ ਵਿੱਤੀ ਸਿੱਖਿਆ ਕੰਪਨੀ ਹੈ ਜੋ ਕਿਤਾਬਾਂ ਅਤੇ ਵਿਡੀਓ ਰਾਹੀਂ ਲੋਕਾਂ ਨੂੰ ਨਿੱਜੀ ਵਿੱਤ ਅਤੇ ਕਾਰੋਬਾਰੀ ਸਿੱਖਿਆ ਪ੍ਰਦਾਨ ਕਰਦੀ ਹੈ। ਉਹ ਬਾਲਗ਼ਾਂ ਅਤੇ ਬੱਚਿਆਂ ਦੇ ਕਾਰੋਬਾਰ ਅਤੇ ਵਿੱਤੀ ਸੰਕਲਪਾਂ ਨੂੰ ਸਿੱਖਿਆ ਦੇਣ ਲਈ ਕੈਸ਼ਫ਼ਲੋ ਬੋਰਡ ਅਤੇ ਸਾਫਟਵੇਅਰ ਗੇਮਾਂ ਦਾ ਸਿਰਜਣਹਾਰ ਹੈ।

ਰਾਬਰਟ ਕਿਓਸਾਕੀ
ਰਾਬਰਟ ਕਿਓਸਾਕੀ 2014 ਵਿੱਚ.
ਰਾਬਰਟ ਕਿਓਸਾਕੀ 2014 ਵਿੱਚ.
ਜਨਮਰਾਬਰਟ ਟੋਰੂ ਕਿਓਸਾਕੀ
(1947-04-08) ਅਪ੍ਰੈਲ 8, 1947 (ਉਮਰ 77)
ਹਿਲੋ, ਹਵਾਈ, ਅਮਰੀਕਾ
ਕਿੱਤਾਕਾਰੋਬਾਰੀ, ਲੇਖਕ
ਵਿਸ਼ਾਨਿੱਜੀ ਵਿੱਤ, ਕਾਰੋਬਾਰੀ ਨਿਵੇਸ਼
ਸਰਗਰਮੀ ਦੇ ਸਾਲ(1973–94)
(1997–ਮੌਜੂਦਾ)
ਜੀਵਨ ਸਾਥੀਕਿਮ ਕਿਓਸਾਕੀ
ਵੈੱਬਸਾਈਟ
ਅਧਿਕਾਰਿਤ ਵੈੱਬਸਾਈਟ

ਕਿਓਸਾਕੀ 26 ਤੋਂ ਵੱਧ ਕਿਤਾਬਾਂ ਦੇ ਲੇਖਕ ਹਨ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਸਵੈ-ਪ੍ਰਕਾਸ਼ਿਤ ਨਿੱਜੀ ਵਿੱਤ ਰਿਚ ਡੈਡ, ਪੂਅਰ ਡੈਡ ਸੀਰੀਜ਼ ਦੀਆਂ ਪੁਸਤਕਾਂ ਸ਼ਾਮਲ ਹਨ, ਜਿਸਦਾ 51 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ, 109 ਦੇਸ਼ਾਂ ਵਿਚ ਉਪਲਬਧ ਹੈ ਅਤੇ ਦੁਨੀਆ ਭਰ ਵਿਚ 27 ਮਿਲੀਅਨ ਤੋਂ ਵੱਧ ਦੀਆਂ ਕਾਪੀਆਂ ਦੀ ਵਿਕਰੀ ਕੀਤੀ ਗਈ ਹੈ।

ਮੁੱਢਲਾ ਜੀਵਨ ਅਤੇ ਕਰੀਅਰ

ਕਿਓਸਾਕੀ ਹਿਲੋ, ਹਵਾਈ ਦਾ ਜੰਮਪਲ ਹੈ। ਉਸਦੇ ਪਿਤਾ ਰਾਲਫ਼ ਕਿਓਸਾਕੀ (1919–1991) ਇੱਕ ਸਿੱਖਿਅਕ ਸਨ ਅਤੇ ਮਾਤਾ ਮਾਰਜਰੀ ਕਿਓਸਾਕੀ (1921–1971) ਇੱਕ ਰਜਿਸਟਰਡ ਨਰਸ। ਉਹ ਹਿਲੋ ਹਾਈ ਸਕੂਲ ਵਿਚ ਪੜ੍ਹਿਆ ਅਤੇ 1965 ਵਿਚ ਗ੍ਰੈਜੂਏਟ ਹੋਇਆ। ਕਿਓਸਾਕੀ ਨੂੰ ਯੂਐਸ ਨੇਵਲ ਅਕੈਡਮੀ ਅਤੇ ਯੂਐਸ ਮਰਚੈਂਟ ਮਰੀਨ ਅਕੈਡਮੀ ਲਈ  ਨਾਮਜ਼ਦਗੀ ਪ੍ਰਾਪਤ ਹੋਏ, ਕਿਓਸਾਕੀ ਨੇ ਨਿਊਯਾਰਕ ਵਿਚ ਯੂਨਾਈਟਿਡ ਸਟੇਟ ਦੇ ਮਰਚੈਂਟ ਮਰੀਨ ਅਕੈੈੈਡਮੀ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ। ਫਿਰ  ਕਿਓਸਾਕੀ ਨੇ ਸਟੈਂਡਰਡ ਆਇਲ ਦੇ ਟੈਂਕਰ ਆਫਿਸ ਨਾਲ ਇਕ ਤੀਜੇ ਸਾਥੀ ਦੇ ਤੌਰ ਤੇ ਨੌਕਰੀ ਕੀਤੀ ਜਿਥੋਂ ਛੇ ਮਹੀਨੇ ਬਾਅਦ ਅਸਤੀਫਾ ਦੇ ਕੇ ਉਹ ਸਮੁੰਦਰੀ ਫੌਜ ਵਿਚ ਸ਼ਾਮਲ ਹੋਇਆ । ਉਸ ਨੇ 1972 ਵਿਚ ਵੀਅਤਨਾਮ ਜੰਗ ਦੇ ਦੌਰਾਨ ਇਕ ਸਮੁੰਦਰੀ ਫੌਜ ਵਿਚ ਇਕ ਹੈਲੀਕਾਪਟਰ ਗੰਨਸ਼ਿਪ ਪਾਇਲਟ ਵਜੋਂ ਕੰਮ ਕੀਤਾ, ਜਿੱਥੇ ਉਸ ਨੂੰ ਏਅਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਕਿਓਸਾਕੀ ਨੇ 1973 ਵਿਚ ਹਿਲੋ ਵਿਖੇ ਹਵਾਈ ਯੂਨੀਵਰਸਿਟੀ ਵਿਚ 2-ਸਾਲ ਦੇ ਐਮ.ਬੀ.ਏ. ਪ੍ਰੋਗਰਾਮ ਵਿਚ ਦਾਖਲਾ ਲਿਆ। ਫਿਰ ਉਸਨੇ  ਜੂਨ 1978 ਤਕ ਜ਼ੇਰੋਕਸ ਲਈ ਇਕ ਵਿਕਰੀ ਸਹਿਯੋਗੀ ਵਜੋਂ ਨੌਕਰੀ ਕੀਤੀ। 1977 ਵਿਚ, ਕਿਓਸਾਕੀ ਨੇ "ਰਿੱਪਰਜ਼" ਨਾਂ ਦੀ ਕੰਪਨੀ ਸ਼ੁਰੂ ਕੀਤੀ, ਜੋ ਕਿ ਆਖ਼ਰਕਾਰ ਦੀਵਾਲੀਆ ਹੋ ਗਈ। 

ਫਿਰ ਕਿਓਸਾਕੀ ਨੇ ਇਕ ਰਾਕ ਐਂਡ ਰੋਲ ਰਿਟੇਲ ਬਿਜ਼ਨਸ ਸ਼ੁਰੂ ਕੀਤਾ ਜੋ ਕਿ ਹੈਵੀ ਮੈਟਲ ਰਾਈਟ ਬੈਂਡਾਂ ਲਈ ਟੀ-ਸ਼ਰਟ, ਟੋਪ ਅਤੇ ਬਟੂਏ ਬਣਾਉਣ ਲਈ ਮਨਜ਼ੂਰ ਸ਼ੁਦਾ ਸੀ, 1980 ਵਿਚ ਕੰਪਨੀ ਦੀਵਾਲੀਆ ਹੋ ਗਈ। 1985 ਵਿੱਚ, ਕਿਓਸਾਕੀ ਨੇ ਇੱਕ ਕਾਰੋਬਾਰੀ ਸਿੱਖਿਅਕ ਕੰਪਨੀ  ਦੀ ਸਥਾਪਨਾ ਕੀਤੀ, ਜਿਸ ਵਿੱਚ  ਉਦਯੋਗਪਤੀ, ਨਿਵੇਸ਼ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਸੀ, 1994 ਵਿਚ, ਕਿਓਸਾਕੀ ਨੇ ਇਸ ਸਿੱਖਿਅਕ ਕੰਪਨੀ ਨੂੰ ਵੇਚ ਦਿੱਤਾ। 1997 ਵਿੱਚ, ਉਸਨੇ ਕੈਸ਼ਫਲੋ ਟੈਕਨਾਲੋਜੀਜ਼, ਇਨਕੌਰਪੋਰੇਟ, ਇੱਕ ਬਿਜ਼ਨਸ ਅਤੇ ਵਿੱਤੀ ਸਿੱਖਿਆ ਕੰਪਨੀ ਦੀ ਸ਼ੁਰੂਆਤ ਕੀਤੀ ਜਿਸ ਦੀ ਰਿਚ ਡੈਡ ਅਤੇ ਕੈਸ਼ਫਲੋ ਬ੍ਰਾਂਡਾਂ 'ਤੇ ਮਾਲਕੀ ਹੈ ਅਤੇ ਸੰਚਾਲਨ ਵੀ ਕਰਦਾ ਹੈ।

ਨਿੱਜੀ ਜੀਵਨ

ਰਾਬਰਟ ਕਿਓਸਾਕੀ ਦਾ ਵਿਆਹ 1994 ਵਿੱਚ ਕਿਮ ਕਿਓਸਾਕੀ ਨਾਲ ਹੋਇਆ। ਉਸਦੀ ਪਤਨੀ ਕਿਮ ਕਿਓਸਾਕੀ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਦਾ ਸਮਰਥਨ ਕੀਤਾ 

ਹਵਾਲੇ

Tags:

🔥 Trending searches on Wiki ਪੰਜਾਬੀ:

ਸ਼ਬਦਕੋਸ਼ਧਰਤੀ2025ਗਿੱਧਾਸ਼ਖ਼ਸੀਅਤਕੁਲਵੰਤ ਸਿੰਘ ਵਿਰਕਰਾਈਨ ਦਰਿਆਅਕਾਲ ਤਖ਼ਤਮਾਰਕਸਵਾਦਬਜਟਪੰਜਾਬੀ ਆਲੋਚਨਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਿੱਖਿਆਗਾਂਅਹਿਮਦੀਆਯੂਟਿਊਬਬਲਰਾਜ ਸਾਹਨੀਮੁੱਖ ਸਫ਼ਾਅਨੁਵਾਦਭਗਤ ਸਿੰਘਪ੍ਰਦੂਸ਼ਣਆਸਟਰੇਲੀਆਆਜ ਕੀ ਰਾਤ ਹੈ ਜ਼ਿੰਦਗੀਗੁਰਬਖ਼ਸ਼ ਸਿੰਘ ਪ੍ਰੀਤਲੜੀਰੋਮਾਂਸਵਾਦਮੋਲਸਕਾਫ਼ਿਨਲੈਂਡਵਾਰਏ.ਪੀ.ਜੇ ਅਬਦੁਲ ਕਲਾਮਸਿਹਤ1980ਕੀਰਤਨ ਸੋਹਿਲਾਰਾਸ਼ਟਰੀ ਗਾਣਸਾਂਚੀਅੰਮ੍ਰਿਤਸਰਸ਼ਾਹ ਹੁਸੈਨਪਾਲੀ ਭੁਪਿੰਦਰ ਸਿੰਘਧਰਮਪੰਜਾਬ ਵਿਧਾਨ ਸਭਾਭਾਰਤਪੰਜਾਬ ਦੇ ਤਿਓਹਾਰਸੰਯੁਕਤ ਕਿਸਾਨ ਮੋਰਚਾਵਿਕੀਪੀਡੀਆਪੰਜਾਬ ਦੀਆਂ ਵਿਰਾਸਤੀ ਖੇਡਾਂਅਜਮੇਰ ਰੋਡੇਅਨੰਦਪੁਰ ਸਾਹਿਬਉਰਦੂ-ਪੰਜਾਬੀ ਸ਼ਬਦਕੋਸ਼ਗੁਰਨਾਮ ਭੁੱਲਰਮਾਲੇਰਕੋਟਲਾਜਿਮਨਾਸਟਿਕਪੰਜਾਬ, ਭਾਰਤ ਦੇ ਜ਼ਿਲ੍ਹੇਨੇਪਾਲਪੰਜਾਬੀ ਮੁਹਾਵਰੇ ਅਤੇ ਅਖਾਣਦੁਆਬੀਰਾਜੀਵ ਗਾਂਧੀ ਖੇਲ ਰਤਨ ਅਵਾਰਡਮੱਲ-ਯੁੱਧਅਫਸ਼ਾਨ ਅਹਿਮਦਸੁਖਦੇਵ ਥਾਪਰਸ਼ੁੱਕਰਚੱਕੀਆ ਮਿਸਲਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਜਨਮ ਸੰਬੰਧੀ ਰੀਤੀ ਰਿਵਾਜਲੇਖਕ ਦੀ ਮੌਤਕੀਰਤਪੁਰ ਸਾਹਿਬਸਾਹਿਤ ਅਤੇ ਮਨੋਵਿਗਿਆਨਕ੍ਰਿਕਟਪੰਜਾਬੀ ਕਲੰਡਰਤ੍ਵ ਪ੍ਰਸਾਦਿ ਸਵੱਯੇਵਿਆਕਰਨਿਕ ਸ਼੍ਰੇਣੀਇੰਗਲੈਂਡਯੂਰੀ ਗਗਾਰਿਨਪਸ਼ੂ ਪਾਲਣਨਿਸ਼ਾਨ ਸਾਹਿਬਅਭਾਜ ਸੰਖਿਆਊਸ਼ਾ ਠਾਕੁਰਮੁਹਾਰਨੀ🡆 More