ਡੌਨਲਡ ਟਰੰਪ

ਡੌਨਲਡ ਜੌਨ ਟਰੰਪ (ਜਨਮ 14 ਜੂਨ 1946) ਇੱਕ ਅਮਰੀਕੀ ਬਿਜਨਸਮੈਨ ਅਤੇ ਰਾਜਨੇਤਾ ਹਨ ਜਿਨ੍ਹਾ ਨੇ 2017 ਤੋ 2021 ਤੱਕ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਹਨ। 15 ਨਵੰਬਰ 2022 ਨੂੰ ਉਹਨਾਂ ਨੇ ਐਲਾਨ ਕੀਤਾ ਕਿ ਉਹ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਲੜਨਗੇ।

ਡੋਨਲਡ ਟਰੰਪ
ਡੌਨਲਡ ਟਰੰਪ
ਅਧਿਕਾਰਤ ਚਿੱਤਰ, 2017
45ਵਾਂ ਸੰਯੁਕਤ ਰਾਜ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 2017 – 20 ਜਨਵਰੀ 2021
ਉਪ ਰਾਸ਼ਟਰਪਤੀਮਾਈਕ ਪੈਂਸ
ਤੋਂ ਪਹਿਲਾਂਬਰਾਕ ਓਬਾਮਾ
ਤੋਂ ਬਾਅਦਜੋ ਬਾਈਡਨ
ਨਿੱਜੀ ਜਾਣਕਾਰੀ
ਜਨਮ (1946-06-14) 14 ਜੂਨ 1946 (ਉਮਰ 77)
ਨਿਊਯਾਰਕ, ਨਿਊਯਾਰਕ ਸੂਬਾ, ਸੰਯੁਕਤ ਰਾਜ
ਸਿਆਸੀ ਪਾਰਟੀਰਿਪਬਲੀਕਨ (1987–1999, 2009–2011, 2012–ਹੁਣ ਤੱਕ)
ਹੋਰ ਰਾਜਨੀਤਕ
ਸੰਬੰਧ
ਡੇਮੋਕ੍ਰੇਟਿਕ(1987 ਤੋ ਪਹਿਲਾਂ, 2001–2009)
ਰਿਫੋਰਮ (1999–2001)
ਆਜਾਦ(2011–2012)
ਜੀਵਨ ਸਾਥੀ
ਬੱਚੇਜ਼ੈੱਲਨਿਚਕੋਵਾ ਨਾਲ਼;
ਡੋਨਲਡ ਟਰੰਪ ਜੂਨੀਅਰ
ਇਵਾਂਕਾ ਟਰੰਪ
ਐਰਿਕ ਟਰੰਪ
ਮੇਪਲਜ਼ ਨਾਲ਼;
ਟਿਫ਼ਨੀ ਟਰੰਪ
ਨਾਊਸ ਨਾਲ਼;
ਬੈਰਨ ਟਰੰਪ
ਮਾਪੇ
ਦਸਤਖ਼ਤਡੌਨਲਡ ਟਰੰਪ
ਵੈੱਬਸਾਈਟwww.donaldjtrump.com

ਮੁਢਲਾ ਜੀਵਨ ਅਤੇ ਪੜ੍ਹਾਈ

ਟਰੰਪ ਦਾ ਜਨਮ 14 ਜੂਨ, 1946 ਨੂੰ ਕਵੀਨਸ, ਨਿਊ ਯਾਰਕ ਸ਼ਹਿਰ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਫ੍ਰੇਮ ਟਰੰਪ ਅਤੇ ਮਾਤਾ ਦਾ ਨਾਮ ਮਰੀਅਮ ਏਨੀ ਹੈ। ਇਹ ਇਸਾਈ ਧਰਮ ਦਾ ਪਾਰੋਕਾਰ ਹੈ। ਡੌਨਲਡ ਟਰੰਪ ਨੇ ਤਿੰਨ ਵਿਆਹ ਕੀਤੇ ਹਨ। ਪਹਿਲਾ ਵਿਆਹ ਇਵਾਨਾ (ਸਾਬਕਾ ਓਲੰਪਿਕ ਖਿਡਾਰੀ) ਨਾਲ ਕੀਤਾ ਸੀ ਅਤੇ ਇਹ ਵਿਆਹ 1977 ਤੋਂ 1991 ਤੱਕ ਚੱਲਿਆ। ਇਸ ਤੋਂ ਬਾਅਦ 1993 ਵਿੱਚ ਟਰੰਪ ਦਾ ਵਿਆਹ ਮਾਲਰਾ (ਅਦਾਕਾਰਾ) ਨਾਲ ਹੋਇਆ ਅਤੇ 1999 ਵਿੱਚ ਤਲਾਕ ਹੋ ਗਿਆ। ਇਸ ਤੋਂ ਪਿੱਛੋਂ 2005 ਵਿੱਚ ਟਰੰਪ ਨੇ ਮੇਲਾਨਿਆ (ਮਾਡਲ) ਨਾਲ ਵਿਆਹ ਕੀਤਾ ਹੈ। ਟਰੰਪ ਦੀ ਪਹਿਲੀ ਪਤਨੀ ਦੇ ਡੌਨਲਡ ਟਰੰਪ ਜੂਨੀਅਰ, ਇਵਾਂਕਾ ਟਰੰਪ ਅਤੇ ਏਰਿਕ ਟਰੰਪ, ਦੂਜੀ ਪਤਨੀ ਦੇ ਟਿਫ਼ਨੀ ਟਰੰਪ, ਤੀਸਰੀ ਪਤਨੀ ਦੇ ਵਿਲੀਅਮ ਟਰੰਪ ਨਾਮਕ ਬੱਚੇ ਹਨ। ਫੋਡਮਰ ਯੂਨੀਵਰਸਿਟੀ ਅਤੇ ਪੈਨਸਲੇਵਾਨੀਆ ਯੂਨੀਵਰਸਿਟੀ ਦੇ ਵਾਟਰਨ ਸਕੂਲ ਆਫ਼ ਫਾਈਨੰਸ ਐਂਡ ਕਾਮਰਸ ਤੋਂ ਟਰੰਪ ਨੇ ਵਿੱਦਿਆ ਹਾਸਿਲ ਕੀਤੀ ਹੈ।

ਰਾਜਨੀਤਿਕ ਜੀਵਨ

1987 ਵਿੱਚ ਰਾਸ਼ਟਰਪਤੀ ਰੋਨਲਡ ਰੀਗਨ ਨਾਲ ਟਰੰਪ
ਰਾਸ਼ਟਰਪਤੀ ਬਿਲ ਕਲਿੰਟਨ ਨਾਲ ਟਰੰਪ 2000 ਵਿੱਚ

ਟਰੰਪ ਨੇ ਕਈ ਵਾਰ ਆਪਣੀ ਪਾਰਟੀ ਦੀ ਮਾਨਤਾ ਨੂੰ ਬਦਲਿਆ, 1987 ਵਿੱਚ ਉਹ ਰਿਪਬਲਿਕਨ ਪਾਰਟੀ ਵਿੱਚ ਪਹਿਲੀ ਵਾਰ ਸ਼ਾਮਿਲ ਹੋਏ ਸੀ, ਉਹ ਰਿਫੋਰਮ ਅਤੇ ਆਜਾਦ ਪਾਰਟੀ ਦੇ ਮੈਂਬਰ ਵੀ ਰਹੇ। 1988 ਵਿੱਚ ਉਹਨਾਂ ਨੇ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਲੀ ਐਟਵਾਟਰ ਨਾਲ ਸਪੰਰਕ ਕੀਤਾ ਅਤੇ ਰਿਪਬਲਿਕਨ ਪਾਰਟੀ ਤੋ 1988 ਦੀਆਂ ਚੋਣਾਂ ਲਈ ਉਮੀਦਵਾਰ ਜਾਰਜ ਐਚ ਡਬਲਿਊ ਬੁਸ਼ ਦਾ ਸਾਥੀ ਹੋਣ ਲਈ ਵਿਚਾਰ ਕਰਨ ਨੂੰ ਕਿਹਾ। ਬੁਸ਼ ਨੇ ਇਸ ਬੇਨਤੀ ਨੂੰ ਅਜੀਬ ਅਤੇ ਅਵਿਸ਼ਵਾਸ਼ਯੋਗ ਸਮਝਿਆ।

ਰਾਸ਼ਟਰਪਤੀ ਮੁਹਿੰਮਾਂ

ਟਰੰਪ ਨੇ ਰਿਫੋਰਮ ਪਾਰਟੀ ਵੱਲੋ 2000 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾ ਲਈ ਆਪਣ ਨਾਮਜ਼ਦਗੀ ਪੇਸ਼ ਕੀਤੀ ਉਹਨਾਂ ਨੇ 7 ਅਕਤੂਬਰ 1999 ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਆਪਣੀ ਸਾਥੀ ਓਪਰਾ ਵਿਨਫਰੇ ਨੂੰ ਚੁਣਿਆ ਪਰ ਫਰਵਰੀ 2000 ਵਿੱਚ ਟਰੰਪ ਇਸ ਤੋ ਪਿੱਛੇ ਹਟ ਗਏ।

2012 ਦੀਆਂ ਚੋਣਾਂ

2012 ਵਿੱਚ ਵੀ ਇਹ ਅੰਦਾਜ਼ਾ ਸੀ ਕਿ ਟਰੰਪ ਬਰਾਕ ਓਬਾਮਾ ਦੇ ਵਿਰੁੱਧ ਚੋਣ ਲੜਨਗੇ ਹਾਲਾਂਕਿ ਮਈ 2011 ਵਿੱਚ ਟਰੰਪ ਨੇ ਇਸ ਸਪਸ਼ਟ ਕਰ ਦਿੱਤਾ ਸੀ ਕਿ ਉਹ ਰਾਸ਼ਟਰਪਤੀ ਚੋਣਾਂ ਨਹੀ ਲੜਨਗੇ, ਉਹਨਾਂ ਨੇ 2012 ਦੀਆਂ ਚੋਣਾਂ ਲਈ ਮਿਟ ਰੋਮਨੀ ਦਾ ਸਮਰਥਨ ਕੀਤਾ।

2016 ਦੀਆਂ ਚੋਣਾਂ ਲਈ ਮੁਹਿੰਮ

ਫਰਵਰੀ 2016 ਵਿੱਚ ਆਪਣੀ ਮੁਹਿੰਮ ਦੌਰਾਨ ਟਰੰਪ
ਦਸੰਬਰ 2016 ਵਿੱਚ ਟਰੰਪ
ਨਵੰਬਰ 2016 ਚ ਰਾਸ਼ਟਰਪਤੀ ਚੋਣਾਂ ਜਿੱਤਣ ਤੋ ਬਾਅਦ ਰਾਸ਼ਟਰਪਤੀ ਓਬਾਮਾ ਨੂੰ ਵਾਈਟ ਹਾਊਸ ਵਿੱਚ ਮਿਲਦੇ ਹੋਏ ਟਰੰਪ

16 ਜੂਨ 2015 ਨੂੰ ਟਰੰਪ ਨੇ ਆਪਣੀ ਰਾਸ਼ਟਰਪਤੀ ਮੁਹਿੰਮ ਦਾ ਐਲਾਨ ਕੀਤਾ ਉਹਨਾਂ ਨੇ ਆਪਣਾ ਸਾਥੀ ਇੰਡੀਆਨਾ ਦੇ 50ਵੇਂ ਰਾਜਪਾਲ ਮਾਈਕ ਪੈਂਸ ਨੂੰ ਚੁਣਿਆ। 19 ਜੁਲਾਈ 2016 ਨੂੰ ਟਰੰਪ ਨੂੰ ਅਧਿਕਾਰਤ ਤੌਰ ਤੇ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਗਿਆ ਸੀ, 9 ਨਵੰਬਰ 2016 ਨੂੰ ਟਰੰਪ ਨੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਰਾਜ ਸਕੱਤਰ ਅਤੇ ਸਾਬਕਾ ਪਹਿਲੀ ਮਹਿਲਾ, ਹਿਲੇਰੀ ਕਲਿੰਟਨ ਨੂੰ ਹਰਾਇਆ ਅਤੇ ਸੰਯੁਕਤ ਰਾਜ ਦੇ ਰਾਸ਼ਟਰਪਤੀ ਬਣੇਂ।

ਸੰਯੁਕਤ ਰਾਜ ਦੇ ਰਾਸ਼ਟਰਪਤੀ (2017-2021)

20 ਜਨਵਰੀ 2017 ਨੂੰ ਪਹਿਲੀ ਮਹਿਲਾ ਮਿਲਾਨਿਆ ਟਰੰਪ ਨਾਲ ਅਤੇ ਚੀਫ ਜਸਟਿਸ ਜੌਹਨ ਰੌਬਰਟਸ ਦੀ ਅਗਵਾਈ ਵਿੱਚ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕਦੇ ਹੋਏ ਟਰੰਪ।
2018 ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਟਰੰਪ
ਓਵਲ ਦਫਤਰ ਵਿੱਚ ਟਰੰਪ ਆਪਣੀ ਕੈਬਨਿਟ ਨਾਲ

20 ਜਨਵਰੀ 2017 ਨੂੰ ਟਰੰਪ ਨੇ ਸੰਯੁਕਤ ਰਾਜ ਦੇ 45ਵੇਂ ਰਾਸ਼ਟਰਪਤੀ ਵਜੋ ਸਹੁੰ ਚੁੱਕੀ, ਟਰੰਪ ਰਾਸ਼ਟਰਪਤੀ ਬਣਨ ਤੋ ਪਹਿਲਾਂ ਨਾ ਤਾ ਪਹਿਲਾ ਕਦੇ ਕਿਸੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਸਨ ਤੇ ਨਾ ਸੈਨੇਟਰ ਤੇ ਨਾ ਹੀ ਕਿਸੇ ਰਾਜ ਦੇ ਰਾਜਪਾਲ। ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਕਈ ਫੈਸਲੇ ਲਏ ਜਿਵੇ ਕਿ ਆਰਥਿਕਤਾ, ਸਮਾਜਿਕ, ਸਿਹਤ ਸੰਭਾਲ, ਜਲਵਾਯੂ, ਵਾਤਾਵਰਣ ਅਤੇ ਊਰਜਾ ਆਦਿ ਉਹਨਾਂ ਦੀ ਇਮੀਗ੍ਰੇਸ਼ਨ ਨੀਤੀ ਹਮੇਸ਼ਾ ਤੋ ਬਹਿਸ ਦਾ ਮੁੱਦਾ ਰਹੀ ਉਹ ਇਸ ਨੀਤੀ ਤੇ ਬਾਕੀ ਰਾਸ਼ਟਰਪਤੀਆਂ ਨਾਲੋ ਬਹੁਤ ਸਖ਼ਤ ਸਨ। ਟਰੰਪ ਦੀ ਰਾਸ਼ਟਰਪਤੀ ਰੈਕਿੰਗ ਕਾਫੀ ਨਕਾਰਾਤਮਕ ਰਹੀ।

ਵਿਦੇਸ਼ੀ ਦੌਰੇ

ਟਰੰਪ ਨੇ ਆਪਣੇ ਕਾਰਜਕਾਲ ਦੌਰਾਨ 19 ਵਿਦੇਸ਼ੀ ਯਾਤਰਾਵਾਂ ਕੀਤੀਆਂ ਜਿਸ ਵਿੱਚ ਉਹਨਾਂ ਨੇ 24 ਦੇਸ਼ਾਂ ਦੇ ਦੌਰੇ ਕੀਤਾ, ਟਰੰਪ ਉੱਤਰੀ ਕੋਰੀਆ ਦਾ ਦੌਰਾ ਕਰਨ ਵਾਲੇ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਸਨ।

ਆਪਣੀ ਪਹਿਲੀ ਵਿਦੇਸ਼ੀ ਯਾਤਰਾ ਦੌਰਾਨ ਸਾਊਦੀ ਅਰਬ ਦੇ ਰਾਜਾ ਅਤੇ ਮਿਸਰ ਦੇ ਰਾਸ਼ਟਰਪਤੀ ਅਬਦਲ ਫਤਿਹ ਅਲ ਸੀਸੀ ਨਾਲ ਟਰੰਪ 2017 ਵਿਚ
ਜਨਵਰੀ 2020 ਵਿਚ ਸਵਿਟਜ਼ਰਲੈਂਡ ਦੇ ਆਗੂਆਂ ਨਾਲ ਮਿਲਦੇ ਹੋਏ ਟਰੰਪ
ਉੱਤਰ ਕੋਰੀਆ ਦੇ ਸਰਵਉੱਚ ਆਗੂ ਕਿਮ ਜੌਂਗ ਉਨ ਨਾਲ ਟਰੰਪ, ਟਰੰਪ ਉੱਤਰ ਕੋਰੀਆ ਦਾ ਦੌਰਾ ਕਰਨ ਵਾਲੇ ਸੰਯੁਕਤ ਰਾਜ ਦੇ ਪਹਿਲੇ ਰਾਸ਼ਟਰਪਤੀ ਸਨ

ਟਰੰਪ ਫਰਵਰੀ 2020 ਵਿੱਚ ਭਾਰਤ ਆਏ ਸਨ ਅਤੇ ਇਹ ਉਹਨਾਂ ਦੀ ਰਾਸ਼ਟਰਪਤੀ ਵਜੋਂ ਆਖਰੀ ਵਿਦੇਸ਼ ਯਾਤਰਾ ਸੀ।

2016 ਸੰਯੁਕਤ ਰਾਜ ਅਮਰੀਕੀ ਰਾਸ਼ਟਰਪਤੀ ਚੋਣਾਂ

ਨਕਸ਼ੇ

ਹਵਾਲੇ

Tags:

ਡੌਨਲਡ ਟਰੰਪ ਮੁਢਲਾ ਜੀਵਨ ਅਤੇ ਪੜ੍ਹਾਈਡੌਨਲਡ ਟਰੰਪ ਰਾਜਨੀਤਿਕ ਜੀਵਨਡੌਨਲਡ ਟਰੰਪ ਸੰਯੁਕਤ ਰਾਜ ਦੇ ਰਾਸ਼ਟਰਪਤੀ (2017-2021)ਡੌਨਲਡ ਟਰੰਪ 2016 ਸੰਯੁਕਤ ਰਾਜ ਅਮਰੀਕੀ ਰਾਸ਼ਟਰਪਤੀ ਚੋਣਾਂਡੌਨਲਡ ਟਰੰਪ ਹਵਾਲੇਡੌਨਲਡ ਟਰੰਪਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਸੰਯੁਕਤ ਰਾਜ ਦਾ ਰਾਸ਼ਟਰਪਤੀ

🔥 Trending searches on Wiki ਪੰਜਾਬੀ:

ਰਿਸ਼ਤਾ-ਨਾਤਾ ਪ੍ਰਬੰਧਯਹੂਦੀਕ੍ਰਿਸ਼ਨ ਜਯੰਤੀਅਰਦਾਸਹਾਇਪਰਟੈਕਸਟ ਟ੍ਰਾਂਸਫਰ ਪਰੋਟੋਕਾਲਧਰਮਕਹਾਵਤਾਂਮੌਲਿਕ ਅਧਿਕਾਰਕੇਂਦਰ ਸ਼ਾਸਿਤ ਪ੍ਰਦੇਸ਼ਤੂੰ ਮੱਘਦਾ ਰਹੀਂ ਵੇ ਸੂਰਜਾਸੁਰਖੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਪਾਕਿਸਤਾਨੀ ਪੰਜਾਬੀ ਕਵਿਤਾਮੁਗ਼ਲ ਬਾਦਸ਼ਾਹਅੰਮ੍ਰਿਤਸਰਬਾਸਕਟਬਾਲਪੰਜਾਬੀ ਨਾਟਕਵਿਰਾਸਤਕਣਕਪੰਜਾਬੀ ਲੋਕ ਖੇਡਾਂਇੰਦਰਾ ਗਾਂਧੀਸ਼ਹਿਦਪੱਤਰਕਾਰੀਹਰੀ ਸਿੰਘ ਨਲੂਆਫੁਲਕਾਰੀਧਰਮਕੋਟ, ਹਿਮਾਚਲ ਪ੍ਰਦੇਸ਼ਗੁਰੂ ਹਰਿਗੋਬਿੰਦਬਾਬਾ ਨਜਮੀਵਾਰਿਸ ਸ਼ਾਹਵਿਆਹ ਦੀਆਂ ਰਸਮਾਂਲੈਰੀ ਪੇਜਬਾਬਾ ਜੀਵਨ ਸਿੰਘਅੰਮ੍ਰਿਤਾ ਪ੍ਰੀਤਮਆਨੰਦਪੁਰ ਸਾਹਿਬਸਾਹ ਕਿਰਿਆਬਲਵੰਤ ਸਿੰਘ ਰਾਮੂਵਾਲੀਆਪੰਜਾਬ ਦੀਆਂ ਪੇਂਡੂ ਖੇਡਾਂਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਗੁਰਦੁਆਰਾਭਾਰਤ ਦੀ ਸੰਵਿਧਾਨ ਸਭਾਭਾਰਤੀ ਰਾਸ਼ਟਰੀ ਕਾਂਗਰਸਸ਼ਾਹ ਹੁਸੈਨਗੁੱਲੀ ਡੰਡਾਰਸ ਸੰਪਰਦਾਇਵਹਿਮ ਭਰਮਜਸਵੰਤ ਸਿੰਘ ਕੰਵਲਜੈਵਲਿਨ ਥਰੋਅਵਰਿਆਮ ਸਿੰਘ ਸੰਧੂਮਨੋਵਿਸ਼ਲੇਸ਼ਣਵਾਦਨਾਟਕ (ਥੀਏਟਰ)ਬੇਅੰਤ ਸਿੰਘ (ਮੁੱਖ ਮੰਤਰੀ)ਰਾਣੀ ਲਕਸ਼ਮੀਬਾਈਨੀਰਜ ਚੋਪੜਾਸੋਨਮ ਬਾਜਵਾਹਿੰਦੂ ਧਰਮ ਦਾ ਇਤਿਹਾਸਜਲ੍ਹਿਆਂਵਾਲਾ ਬਾਗਸੁਖਪਾਲ ਸਿੰਘ ਖਹਿਰਾਭਾਈ ਗੁਰਦਾਸ ਦੀਆਂ ਵਾਰਾਂਚਿੜੀ-ਛਿੱਕਾਸ਼੍ਰੋਡਿੰਜਰ ਇਕੁਏਸ਼ਨ ਅਤੇ ਕੁਆਂਟਮ ਮਕੈਨਿਕਸ ਦੀ ਪਾਥ ਇੰਟਗ੍ਰਲ ਫਾਰਮੂਲਾ ਵਿਓਂਤਬੰਦੀ ਦਰਮਿਆਨ ਸਬੰਧਦੁੱਲਾ ਭੱਟੀਬਾਈਬਲਸੱਤਾ ਤੇ ਬਲਬੰਡ ਡੂਮਧੁਨੀਪੰਜਨਦ ਦਰਿਆਅਨੀਮੀਆਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪਹਿਲੀ ਐਂਗਲੋ-ਸਿੱਖ ਜੰਗਸਹਾਰਾ ਮਾਰੂਥਲਸ਼ਬਦਨਰਾਤੇਚਧੜਟੈਬੁਲੇਹਸੰਗਰੂਰ (ਲੋਕ ਸਭਾ ਚੋਣ-ਹਲਕਾ)ਡੇਂਗੂ ਬੁਖਾਰਪੰਜਾਬ ਦੀ ਕਬੱਡੀ🡆 More