ਮੋਟਾਪਾ

ਮੋਟਾਪਾ ਨੂੰ ਕਈ ਲੋਕ ਸਿਹਤ ਦੀ ਨਿਸ਼ਾਨੀ ਮੰਨਦੇ ਹਨ ਪਰ ਬਾਜ਼ਾਰੀ ਖਾਣਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਆਪਣਾ ਸਰੀਰ ਵਿਗਾੜ ਲੈਂਦੇ ਹਨ। ਨਤੀਜੇ ਵਜੋਂ ਜ਼ਿਆਦਾ ਤਲੇ ਹੋਏ ਭੋਜਨ ਖਾਣ ਨਾਲ ਸਰੀਰ ਦੀ ਚਰਬੀ ਵਿੱਚ ਵਾਧਾ ਹੋ ਜਾਂਦਾ ਹੈ। ਇਹ ਇਕੱਠੀ ਹੋਈ ਵਾਧੂ ਚਰਬੀ ਸਾਨੂੰ ਸੁਸਤ ਅਤੇ ਨਕਾਰਾ ਬਣਾ ਦਿੰਦੀ ਹੈ। ਸਾਡੇ ਰਸਮਾਂ-ਰਿਵਾਜਾਂ ਵਿੱਚ ਆਮ ਤੌਰ ’ਤੇ ਮਿੱਠੇ ਅਤੇ ਚਿਕਨਾਈ ਵਾਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅਸੀਂ ਸਵਾਦ-ਸਵਾਦ ਵਿੱਚ ਲੋੜ ਤੋਂ ਵੱਧ ਖਾ ਲੈਂਦੇ ਹਾਂ। ਵਾਧੂ ਖਾਧੀ ਹੋਈ ਖ਼ੁਰਾਕ ਤਾਕਤ ਦੇਣ ਦੀ ਥਾਂ ਸਾਡੇ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ।

ਮੋਟਾਪਾ
ਵਰਗੀਕਰਨ ਅਤੇ ਬਾਹਰਲੇ ਸਰੋਤ
Three silhouettes depicting the outlines of a normal sized (left), overweight (middle), and obese person (right).
ਸਧਾਰਨ, ਵੱਧ ਭਾਰ ਅਤੇ ਮੋਟਾਪਾ ਨੂੰ ਛਾਇਆ ਚਿੱਤਰ ਅਤੇ ਚੱਕਰ ਦਰਸਾਉਂਦਾ ਹੈ।
ਆਈ.ਸੀ.ਡੀ. (ICD)-10E66
ਆਈ.ਸੀ.ਡੀ. (ICD)-9278
ਓ.ਐਮ.ਆਈ. ਐਮ. (OMIM)601665
ਰੋਗ ਡੇਟਾਬੇਸ (DiseasesDB)9099
ਮੈੱਡਲਾਈਨ ਪਲੱਸ (MedlinePlus)007297
ਈ-ਮੈਡੀਸਨ (eMedicine)med/1653
MeSHC23.888.144.699.500

ਨੁਕਸਾਨ

ਮੋਟਾਪੇ ਵਾਲੇ ਬੰਦੇ ਨੂੰ ਭੱਜਣ-ਦੌੜਨ ਵਿਚ ਮੁਸ਼ਕਿਲ ਤਾਂ ਆਉਂਦੀ ਹੀ ਹੈ ਨਾਲ ਹੀ ਕਈ ਵਾਰ ਤੁਰਨਾ ਵੀ ਔਖਾ ਹੋ ਜਾਂਦਾ ਹੈ। ਪੌੜੀਆਂ ਚੜ੍ਹਨ ਦੌਰਾਨ ਸਾਹ ਚੜ੍ਹ ਜਾਂਦਾ ਹੈ ਅਤੇ ਉਹ ਹੌਲੀ-ਹੌਲੀ ਦਿਲ ਦਾ ਰੋਗੀ ਬਣ ਜਾਂਦਾ ਹੈ। ਜ਼ਿਆਦਾ ਖਾਣ-ਪੀਣ ਤੋਂ ਸੰਕੋਚ ਨਾ ਕਾਰਣ ਸਰੀਰ ਵਿੱਚ ਵਾਧੂ ਚਰਬੀ ਕਾਰਨ ਇਨਸੂਲੀਨ ਦੀ ਥੁੜ੍ਹ ਹੋ ਜਾਂਦੀ ਹੈ। ਜ਼ਿਆਦਾ ਥਿੰਦੇ ਵਾਲੇ ਭੋਜਨ ਨਾਲ ਸਾਡੀਆਂ ਨਾੜਾਂ ਤੰਗ ਹੋ ਜਾਂਦੀਆਂ ਹਨ ਅਤੇ ਲਹੂ ਨੂੰ ਦੌਰਾ ਕਰਨ ਵਿੱਚ ਮੁਸ਼ਕਲ ਅਉਂਦੀ ਹੈ। ਇਸ ਨਾਲ ਵੱਖ-ਵੱਖ ਅੰਗਾਂ ਨੂੰ ਖ਼ੁਰਾਕ ਅਤੇ ਆਕਸੀਜਨ ਨਹੀਂ ਮਿਲਦੀ ਅਤੇ ਉਹ ਆਪਣਾ ਕੰਮ ਮੱਠਾ ਕਰ ਦਿੰਦੇ ਹਨ। ਇਸ ਨਾਲ ਅੱਖਾਂ ਅਤੇ ਕੰਨਾਂ ’ਤੇ ਵੀ ਅਸਰ ਪੈਂਦਾ ਹੈ ਅਤੇ ਗੁਰਦੇ ਵੀ ਕੰਮ ਤੋਂ ਹੌਲੀ-ਹੌਲੀ ਜੁਆਬ ਦੇ ਦਿੰਦੇ ਹਨ। ਮੋਟਾਪੇ ਕਾਰਣ ਬੀਮਾਰੀਆਂ ਸਰੀਰ ਨੂੰ ਜਕੜ ਲੈਂਦੀਆਂ ਹਨ।

ਰੋਜ਼ਾਨਾ ਭੋਜਨ

    ਇੱਕ ਸਧਾਰਨ ਪੁਰਸ਼ ਨੂੰ ਰੋਜ਼ਾਨਾ 2000-2400 ਕੈਲਰੀਆਂ ਦੀ ਲੋੜ ਹੁੰਦੀ ਹੈ ਅਤੇ
    ਔਰਤਾਂ ਲਈ 1600-1800 ਕੈਲਰੀਆਂ ਜ਼ਰੂਰੀ ਹੁੰਦੀਆਂ ਹਨ।
    ਇਨ੍ਹਾਂ ਕੈਲਰੀਆਂ ਨੂੰ ਖ਼ਰਚ ਕਰਨ ਦਾ ਹਿਸਾਬ ਇਹ ਹੈ : ਸੌਣ ਸਮੇਂ ਅਸੀਂ ਇੱਕ ਕੈਲਰੀ ਪ੍ਰਤੀ ਮਿੰਟ ਖ਼ਰਚਦੇ ਹਾਂ, ਬੈਠਣ ਸਮੇਂ ਦੋ ਕੈਲਰੀਆਂ, ਤੁਰਨ ਵੇਲੇ 4 ਕੈਲਰੀਆਂ, ਪੌੜੀਆਂ ਚੜ੍ਹਦਿਆਂ 6 ਕੈਲਰੀਆਂ, ਫੁਟਬਾਲ ਅਤੇ ਹਾਕੀ ਖੇਡਦਿਆਂ 8 ਕੈਲਰੀਆਂ ਪ੍ਰਤੀ ਮਿੰਟ ਖ਼ਰਚ ਹੁੰਦੀਆਂ ਹਨ।

ਭੋਜਨ ਅਤੇ ਕੈਲਰੀਆਂ

ਖਾਣ ਵਾਲੇ ਪਦਾਰਥਾਂ ਵਿੱਚੋਂ ਸਾਨੂੰ ਕੈਲਰੀਆਂ ਇਸ ਪ੍ਰਕਾਰ ਮਿਲਦੀਆਂ ਹਨ:

  • ਇੱਕ ਗ੍ਰਾਮ ਘਿਓ ਦੀ ਬਣੀ ਚੀਜ਼ ਵਿੱਚੋਂ 9 ਕੈਲਰੀਆਂ
  • ਇੱਕ ਗ੍ਰਾਮ ਸ਼ੱਕਰ ਜਾਂ ਮੈਦੇ ਵਿੱਚੋਂ 4 ਕੈਲਰੀਆਂ
  • ਇੱਕ ਉਬਲੇ ਅੰਡੇ ਜਾਂ ਸੇਬ ਵਿੱਚੋਂ 70 ਕੈਲਰੀਆਂ
  • ਇੱਕ ਕੇਲੇ ਵਿੱਚੋਂ 80 ਕੈਲਰੀਆਂ
  • ਸਾਧਾਰਨ ਕਿਸਮ ਦੇ ਬਿਸਕੁਟ ’ਚੋਂ 30 ਕੈਲਰੀਆਂ
  • ਇੱਕ 15 ਗ੍ਰਾਮ ਆਟੇ ਦੇ ਫੁਲਕੇ ਵਿੱਚੋਂ 40 ਕੈਲਰੀਆਂ
  • 200 ਗ੍ਰਾਮ ਦੁੱਧ ਵਿੱਚੋਂ 200 ਕੈਲਰੀਆਂ

ਕੈਲਰੀ ਅਤੇ ਕੰਮ

ਭੋਜਨ ਤੋਂ ਪ੍ਰਾਪਤ ਹੁੰਦੀਆਂ 500 ਕੈਲਰੀਆਂ ਊਰਜਾ ਦੇ ਨਿਪਟਾਰੇ ਲਈ ਸਾਨੂੰ

    ਇੱਕ ਘੰਟਾ ਤੇਜ਼ ਦੌੜ ਲਗਾਉਣੀ ਜਾਂ ਡੇਢ ਘੰਟਾ ਸਾਈਕਲ ਚਲਾਉਣਾ ਜਾਂ
    2 ਘੰਟੇ ਹੌਲੀ-ਹੌਲੀ ਤੁਰਨ ਦੀ ਲੋੜ ਪੈਂਦੀ ਹੈ।
    ਇਹ ਊਰਜਾ ਅਸੀਂ 5 ਘੰਟੇ ਬੈਠ ਕੇ ਜਾਂ 8 ਘੰਟੇ ਸੌਂ ਕੇ ਵੀ ਖ਼ਰਚ ਸਕਦੇ ਹਾਂ ਪਰ ਇੰਨੀਆਂ ਕੈਲਰੀਆਂ ਤਾਂ ਇੱਕ ਬਰਗਰ, ਪਨੀਰ ਵਾਲੇ ਚਾਰ ਸੈਂਡਵਿੱਚਾਂ, ਪੰਜ ਕੋਕ ਦੀਆਂ ਬੋਤਲਾਂ, ਮੱਕੀ ਦੀਆਂ ਖਿੱਲਾਂ ਦੇ ਦੋ ਪੈਕਟਾਂ, 250 ਗ੍ਰਾਮ ਲੱਡੂ-ਜਲੇਬੀਆਂ ਜਾਂ 20 ਗ੍ਰਾਮ ਦੀ ਇੱਕ ਚਾਕਲੇਟ ਵਿੱਚੋਂ ਸਵਾਦ-ਸਵਾਦ ਵਿੱਚ ਹੀ ਸਾਡੇ ਅੰਦਰ ਚਲੀਆਂ ਜਾਂਦੀਆਂ ਹਨ ਜੋ ਅਸੀਂ ਬਿਨਾਂ ਲੋੜ ਤੋਂ ਖਾ ਜਾਂਦੇ ਹਾਂ।
    ਇੱਕ ਜੂਸ ਜਾਂ ਸ਼ਿਕੰਜਵੀ ਦੇ ਗਿਲਾਸ ਵਿੱਚੋਂ 100 ਕੈਲਰੀਆਂ ਪ੍ਰਾਪਤ ਹੁੰਦੀਆਂ ਹਨ। ਇੰਨੀ ਊਰਜਾ ਨੂੰ ਖਪਤ ਕਰਨ ਲਈ ਸਾਨੂੰ 25 ਮਿੰਟ ਤੁਰਨ ਜਾਂ 10 ਮਿੰਟ ਤੇਜ਼ ਦੌੜਨ ਦੀ ਲੋੜ ਪਵੇਗੀ। ਜੇਕਰ ਇਹ ਕੈਲਰੀਆਂ ਅਣਵਰਤੀਆਂ ਰਹਿ ਜਾਣ ਤਾਂ ਇੱਕ ਸਾਲ ਵਿੱਚ ਸਾਡਾ ਵਜ਼ਨ 5 ਕਿਲੋ ਵਧ ਜਾਵੇਗਾ।
    ਜੇਕਰ 100 ਰੋਜ਼ਾਨਾ ਫਾਲਤੂ ਕੈਲਰੀਆਂ ਸਾਲ ਵਿੱਚ ਇਕੱਠੀਆਂ ਹੋ ਜਾਣ ਤਾਂ 36,500 ਕੈਲਰੀਆਂ ਹੋ ਜਾਣਗੀਆਂ। ਇੱਕ ਕਿਲੋ ਚਰਬੀ ਲਈ 7000 ਕੈਲਰੀਆਂ ਦੀ ਲੋੜ ਹੁੰਦੀ ਹੈ। ਅਸੀਂ ਬਿਨਾਂ ਸੋਚੇ-ਸਮਝੇ ਅਣਗਿਣਤ ਕੈਲਰੀਆਂ ਆਪਣੇ ਅੰਦਰ ਇਕੱਠੀਆਂ ਕਰ ਰਹੇ ਹਾਂ।

ਕਸਰਤ

ਇਸ ਲਈ ਖਾਣ-ਪੀਣ ਨੂੰ ਨਿਯਮਬੱਧ ਕਰਨਾ ਜ਼ਰੂਰੀ ਹੈ। ਰੋਜ਼ਾਨਾ ਘੱਟ ਤੋਂ ਘੱਟ 60 ਮਿੰਟ ਦੀ ਕਸਰਤ ਕਰੋ।

BMI

ਸਰੀਰਕ ਪੁੰਜ ਇੰਡੈਕਸ(BMI) ਦਾ ਫਾਰਮੁਲਾ ਹੇਠ ਲਿਖੇ ਅਨੁਸਾਰ ਹੈ। ਜਿਸ ਨਾਲ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਸਾਡਾ ਭਾਰ ਕਿਨਾ ਹੈ ਕੀ ਵੱਧ ਹੈ ਜਾਂ ਘੱਟ। ਉਦਾਹਰਨ ਲਈ ਮੰਨ ਲਓ ਕਿਸੇ ਮਨੁੱਖ ਦਾ ਪੁੰਜ 80 ਕਿਲੋਗਰਾਮ ਅਤੇ ਕੱਦ 1.70 m ਹੋਵੇ ਤਾਂ ਉਸ ਦਾ ਹੋਵੇਗਾ 27.68, ਮਤਲਬ ਜ਼ਿਆਦਾ ਭਾਰ ਹੈ।

BMI ਵਰਗੀਕਰਨ
< 18.5 ਘੱਟ ਭਾਰ
18.5–24.9 ਸਧਾਰਨ ਭਾਰ
25.0–29.9 ਜ਼ਿਆਦਾ ਭਾਰ
30.0–34.9 ਪਹਿਲੇ ਦਰਜੇ ਦਾ ਮੋਟਾਪਾ
35.0–39.9 ਦੁਜੇ ਦਰਜੇ ਦਾ ਮੋਟਾਪਾ
≥ 40.0   ਤੀਸਰੇ ਦਰਜੇ ਦਾ ਮੋਟਾਪਾ  
ਮੋਟਾਪਾ   ਮੋਟਾਪਾ 

ਹਵਾਲੇ

Tags:

ਮੋਟਾਪਾ ਨੁਕਸਾਨਮੋਟਾਪਾ ਰੋਜ਼ਾਨਾ ਭੋਜਨਮੋਟਾਪਾ ਭੋਜਨ ਅਤੇ ਕੈਲਰੀਆਂਮੋਟਾਪਾ ਕੈਲਰੀ ਅਤੇ ਕੰਮਮੋਟਾਪਾ ਕਸਰਤਮੋਟਾਪਾ ਹਵਾਲੇਮੋਟਾਪਾ

🔥 Trending searches on Wiki ਪੰਜਾਬੀ:

ਦਿਨੇਸ਼ ਸ਼ਰਮਾਨਾਟਕ (ਥੀਏਟਰ)ਭਾਈ ਲਾਲੋਸਮਾਰਕਤੀਆਂਹੁਮਾਯੂੰਸਿਮਰਨਜੀਤ ਸਿੰਘ ਮਾਨਸੁਖਪਾਲ ਸਿੰਘ ਖਹਿਰਾਸੰਤ ਅਤਰ ਸਿੰਘਅਲਬਰਟ ਆਈਨਸਟਾਈਨਸ਼ਿਵਾ ਜੀਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਬੀਰ ਰਸੀ ਕਾਵਿ ਦੀਆਂ ਵੰਨਗੀਆਂਦੂਜੀ ਸੰਸਾਰ ਜੰਗਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸ਼ਹੀਦੀ ਜੋੜ ਮੇਲਾਨਾਮਨਵੀਂ ਦਿੱਲੀਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਸਿੱਖਅਲਵੀਰਾ ਖਾਨ ਅਗਨੀਹੋਤਰੀਮੱਧ ਪ੍ਰਦੇਸ਼ਅਜੀਤ ਕੌਰਆਧੁਨਿਕ ਪੰਜਾਬੀ ਕਵਿਤਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅੰਮ੍ਰਿਤਸਰਵਾਰਤਕ ਦੇ ਤੱਤਖ਼ਲੀਲ ਜਿਬਰਾਨਸੇਵਾਹਿੰਦੀ ਭਾਸ਼ਾਅੰਜੀਰਸਾਕਾ ਨਨਕਾਣਾ ਸਾਹਿਬਸਿੱਖੀਭਾਰਤੀ ਰਾਸ਼ਟਰੀ ਕਾਂਗਰਸਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਿਬੰਧ ਅਤੇ ਲੇਖਲੋਕਧਾਰਾਮਿਲਖਾ ਸਿੰਘਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਆਤਮਾਰੋਗਇਸ਼ਤਿਹਾਰਬਾਜ਼ੀਅਮਰ ਸਿੰਘ ਚਮਕੀਲਾ (ਫ਼ਿਲਮ)ਨਾਥ ਜੋਗੀਆਂ ਦਾ ਸਾਹਿਤਇੰਡੋਨੇਸ਼ੀਆਗੁਰਮੀਤ ਬਾਵਾਰਣਜੀਤ ਸਿੰਘਸਾਹਿਤਗਿੱਦੜ ਸਿੰਗੀਸੂਚਨਾ ਦਾ ਅਧਿਕਾਰ ਐਕਟਹਾਸ਼ਮ ਸ਼ਾਹਵਿਅੰਜਨਮਜ਼੍ਹਬੀ ਸਿੱਖਮੱਧਕਾਲੀਨ ਪੰਜਾਬੀ ਵਾਰਤਕਲੋਹੜੀਖੇਤੀ ਦੇ ਸੰਦਮਨੁੱਖਕਲ ਯੁੱਗਗੁਰੂ ਗੋਬਿੰਦ ਸਿੰਘਭਾਈ ਧਰਮ ਸਿੰਘ ਜੀਜਰਨੈਲ ਸਿੰਘ ਭਿੰਡਰਾਂਵਾਲੇਨਿੱਕੀ ਕਹਾਣੀਇੰਦਰਾ ਗਾਂਧੀਪੱਤਰਕਾਰੀਵਿਕੀਪੀਡੀਆਜੱਸਾ ਸਿੰਘ ਰਾਮਗੜ੍ਹੀਆਹਰਿਆਣਾਜਿੰਦ ਕੌਰਵਰਨਮਾਲਾਆਰ ਸੀ ਟੈਂਪਲਨਿਤਨੇਮਗੁਰੂ ਗਰੰਥ ਸਾਹਿਬ ਦੇ ਲੇਖਕਆਦਿ ਕਾਲੀਨ ਪੰਜਾਬੀ ਸਾਹਿਤਕੁਦਰਤਪੰਜਾਬ ਦੇ ਲੋਕ ਧੰਦੇ🡆 More