ਮਾਨਸਿਕ ਸਿਹਤ

ਮਾਨਸਿਕ ਸਿਹਤ ਜਾਂ ਤਾਂ ਸੰਗਿਆਨਾਤਮਕ ਅਤੇ ਭਾਵਨਾਤਮਕ ਸਲਾਮਤੀ ਦੇ ਪੱਧਰ ਦਾ ਵਰਣਨ ਕਰਦੀ ਹੈ ਜਾਂ ਫਿਰ ਕਿਸੇ ਮਾਨਸਿਕ ਵਿਕਾਰ ਦੀ ਨਾਮੌਜੂਦਗੀ ਨੂੰ ਦਰਸ਼ਾਂਦੀ ਹੈ। ਸਕਾਰਾਤਮਕ ਮਨੋਵਿਗਿਆਨ ਵਿਸ਼ੇ ਜਾਂ ਸਰਬੱਤਵਾਦ ਦੇ ਦ੍ਰਿਸ਼ਟੀਕੋਣ ਤੋਂ ਮਾਨਸਿਕ ਸਿਹਤ ਵਿੱਚ ਇੱਕ ਵਿਅਕਤੀ ਦੇ ਜੀਵਨ ਦਾ ਆਨੰਦ ਲੈਣ ਦੀ ਸਮਰੱਥਾ ਅਤੇ ਜੀਵਨ ਦੀਆਂ ਗਤੀਵਿਧੀਆਂ ਅਤੇ ਮਨੋਵਿਗਿਆਨਕ ਲਚੀਲਾਪਨ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਸੰਤੁਲਨ ਪੈਦਾ ਕਰਨਾ ਸ਼ਾਮਿਲ ਹੋ ਸਕਦਾ ਹੈ। ਮਾਨਸਿਕ ਸਿਹਤ ਸਾਡੀਆਂ ਭਾਵਨਾਵਾਂ ਦੀ ਪਰਕਾਸ਼ਨ ਹੈ ਅਤੇ ਮੰਗ ਦੀ ਵਿਆਪਕ ਲੜੀ ਲਈ ਇੱਕ ਸਫਲ ਅਨੁਕੂਲਨ ਦਾ ਪ੍ਰਤੀਕ ਹੈ।

ਮਾਨਸਿਕ ਸਿਹਤ
ਇੱਥੇ ਭਾਵਨਾਤਮਕ ਵਿਗਾੜ ਹੁੰਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ ਜੋ ਇਸ ਦੇ ਕਿਸੇ ਵੀ ਰੂਪ ਵਿੱਚ ਸ਼ਕਤੀ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਹੂਬ੍ਰਿਸ ਸਿੰਡਰੋਮ, ਮੇਗਾਲੋਮੇਨੀਆ, ਹੈਮਰਟੀਆ ਜਾਂ ਨਰਕਸਿਜ਼ਮ ਵੱਖਰੇ ਹਨ.

ਸੰਸਾਰ ਸਿਹਤ ਸੰਗਠਨ, ਮਾਨਸਿਕ ਸਿਹਤ ਨੂੰ ਪਰਿਭਾਸ਼ਿਤ ਕਰਦੇ ਹੋਏ ਕਹਿੰਦਾ ਹੈ ਕਿ ਇਹ ਸਲਾਮਤੀ ਦੀ ਇੱਕ ਹਾਲਤ ਹੈ ਜਿਸ ਵਿੱਚ ਕਿਸੇ ਵਿਅਕਤੀ ਨੂੰ ਆਪਣੀਆਂ ਸਮਰੱਥਾਵਾਂ ਦਾ ਅਹਿਸਾਸ ਰਹਿੰਦਾ ਹੈ, ਉਹ ਜੀਵਨ ਦੇ ਆਮ ਤਣਾਵਾਂ ਦਾ ਸਾਹਮਣਾ ਕਰ ਸਕਦਾ ਹੈ, ਲਾਭਕਾਰੀ ਅਤੇ ਲਾਭਦਾਇਕ ਤੌਰ 'ਤੇ ਕੰਮ ਕਰ ਸਕਦਾ ਹੈ ਅਤੇ ਆਪਣੇ ਸਮਾਜ ਦੇ ਪ੍ਰਤੀ ਯੋਗਦਾਨ ਪਾਉਣ ਦੇ ਸਮਰੱਥ ਹੁੰਦਾ ਹੈ। ਇਹ ਪਹਿਲਾਂ ਕਿਹਾ ਜਾ ਚੁੱਕਿਆ ਹੈ ਕਿ ਮਾਨਸਿਕ ਸਿਹਤ ਦੀ ਕੋਈ ਇੱਕ ਅਧਿਕਾਰਿਕ ਪਰਿਭਾਸ਼ਾ ਨਹੀਂ ਹੈ। ਸੱਭਿਆਚਾਰਕ ਵਖਰੇਵੇਂ, ਵਿਅਕਤੀਪਰਕ ਜਾਇਜਾ ਅਤੇ ਪ੍ਰਤੀਯੋਗੀ ਪੇਸ਼ੇਵਰ ਸਿੱਧਾਂਤ, ਇਹ ਸਾਰੇ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਮਾਨਸਿਕ ਸਿਹਤ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਮਾਨਸਿਕ ਸਿਹਤ ਵਿਕਾਰ ਦੇ ਵੱਖ ਵੱਖ ਪ੍ਰਕਾਰ ਹਨ ਜਿਹਨਾਂ ਵਿਚੋਂ ਕੁੱਝ ਆਮ ਹਨ, ਜਿਵੇਂ ਅਵਸਾਦ ਅਤੇ ਚਿੰਤਾ ਵਿਕਾਰ ਅਤੇ ਕੁੱਝ ਆਮ ਨਹੀਂ ਹਨ, ਜਿਵੇਂ ਕਿ ਵਿਖੰਡਿਤ ਮਾਨਸਿਕਤਾ ਅਤੇ ਦੋਧਰੁਵੀ ਵਿਕਾਰ। 

ਮਾਨਸਿਕ ਸਿਹਤ ਅਤੇ ਸਰੀਰ

ਮਾਨਸਿਕ ਸਿਹਤ ਤੋਂ ਭਾਵ ਸਰੀਰ ਅਤੇ ਮਨ, ਦੋਵਾਂ ਦਾ ਹੀ ਨਿਪੁੰਨਤਾ ਅਤੇ ਇਕਸਾਰਤਾ ਨਾਲ ਕੰਮ ਕਰਨ ਤੋਂ ਹੈ। ਮਾਨਸਿਕ ਸਿਹਤ ਮੂਲ ਕਾਰਕ ਹੈ ਜਿਹੜਾ ਸਰੀਰਕ ਸਿਹਤ ਅਤੇ ਸਮਾਜਿਕ ਪ੍ਰਭਾਵ ਕਾਇਮ ਕਰਨ ਵਿੱਚ ਯੋਗਦਾਨ ਪਾਉਂਦਾ ਹੈ। ਜੇ ਕੋਈ ਸ਼ਖ਼ਸ ਸਰੀਰਕ ਤੌਰ ‘ਤੇ ਚੰਗੀ ਸਿਹਤ ਦਾ ਮਾਲਕ ਹੈ ਤੇ ਉਸ ਦੀਆਂ ਇੱਛਕ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਹਨ ਤਾਂ ਉਸ ਦੀ ਮਾਨਸਿਕ ਸਿਹਤ ਵੀ ਚੰਗੀ ਹੈ। ਚੰਗੀ ਮਾਨਸਿਕ ਸਿਹਤ ਵਾਲੇ ਸ਼ਖ਼ਸ ਉਹ ਹੁੰਦੇ ਹਨ ਜਿਹੜੇ ਖੁਸ਼, ਆਸ਼ਾਵਾਦੀ ਅਤੇ ਇਕਸਾਰਤਾ ਵਾਲੀ ਸ਼ਖਸੀਅਤ ਦੇ ਮਾਲਕ ਹੋਣ। ਸੰਸਾਰ ਸਿਹਤ ਸੰਗਠਨ ਅਨੁਸਾਰ, “ਮਾਨਸਿਕ ਸਿਹਤ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਸਲਾਮਤੀ ਵਾਲੀ ਹਾਲਤ ਹੈ।” ਇਸ ਲਈ ਮਾਨਸਿਕ ਸਿਹਤ ਤੋਂ ਭਾਵ ਮਾਨਸਿਕ ਰੋਗਾਂ ਤੇ ਵਿਕਾਰਾਂ ਤੋਂ ਰਹਿਤ ਨਹੀਂ ਸਗੋਂ ਮਨ ਦੀ ਸਾਰਥਕ ਹਾਲਤ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

26 ਅਗਸਤਕਣਕਕ੍ਰਿਸਟੋਫ਼ਰ ਕੋਲੰਬਸਸੁਖਮਨੀ ਸਾਹਿਬਸੂਫ਼ੀ ਕਾਵਿ ਦਾ ਇਤਿਹਾਸਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਬੁਨਿਆਦੀ ਢਾਂਚਾਗੁਰੂ ਗ੍ਰੰਥ ਸਾਹਿਬਯੂਰੀ ਲਿਊਬੀਮੋਵਹਨੇਰ ਪਦਾਰਥਵਿਸ਼ਵਕੋਸ਼ਸਿੰਘ ਸਭਾ ਲਹਿਰਦਿਨੇਸ਼ ਸ਼ਰਮਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅਵਤਾਰ ( ਫ਼ਿਲਮ-2009)ਕਿਲ੍ਹਾ ਰਾਏਪੁਰ ਦੀਆਂ ਖੇਡਾਂਪ੍ਰਦੂਸ਼ਣਟਾਈਟਨਬਸ਼ਕੋਰਤੋਸਤਾਨਸੇਂਟ ਲੂਸੀਆਨਾਰੀਵਾਦਯੂਕ੍ਰੇਨ ਉੱਤੇ ਰੂਸੀ ਹਮਲਾਪੰਜਾਬੀ ਜੰਗਨਾਮਾਅਟਾਬਾਦ ਝੀਲਇੰਡੋਨੇਸ਼ੀਆਈ ਰੁਪੀਆਅੰਚਾਰ ਝੀਲਲੋਕ ਸਾਹਿਤਪੰਜਾਬੀ ਭਾਸ਼ਾਪੀਰ ਬੁੱਧੂ ਸ਼ਾਹਪੰਜਾਬ ਦੀ ਰਾਜਨੀਤੀਆਕ੍ਯਾਯਨ ਝੀਲਹਰੀ ਸਿੰਘ ਨਲੂਆਕੋਰੋਨਾਵਾਇਰਸ21 ਅਕਤੂਬਰਪੂਰਨ ਸਿੰਘਤੰਗ ਰਾਜਵੰਸ਼1989 ਦੇ ਇਨਕਲਾਬਫੁਲਕਾਰੀਊਧਮ ਸਿਘ ਕੁਲਾਰਨਾਨਕ ਸਿੰਘਕ੍ਰਿਕਟ ਸ਼ਬਦਾਵਲੀਸੋਮਨਾਥ ਲਾਹਿਰੀਸਿੱਖਗੁਰਮਤਿ ਕਾਵਿ ਦਾ ਇਤਿਹਾਸਭਾਰਤ–ਚੀਨ ਸੰਬੰਧਹੋਲੀਜਾਹਨ ਨੇਪੀਅਰਸਮਾਜ ਸ਼ਾਸਤਰਡੇਵਿਡ ਕੈਮਰਨਐਪਰਲ ਫੂਲ ਡੇਵਲਾਦੀਮੀਰ ਵਾਈਸੋਤਸਕੀਨਕਈ ਮਿਸਲਹਿੰਦੀ ਭਾਸ਼ਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਾਲਿਸ ਅਤੇ ਫ਼ੁਤੂਨਾਮਾਰਟਿਨ ਸਕੌਰਸੀਜ਼ੇਪੰਜਾਬ ਦਾ ਇਤਿਹਾਸਫ਼ਲਾਂ ਦੀ ਸੂਚੀਅੰਮ੍ਰਿਤਸਰ ਜ਼ਿਲ੍ਹਾਦਲੀਪ ਕੌਰ ਟਿਵਾਣਾਜੰਗਪਾਬਲੋ ਨੇਰੂਦਾਏਸ਼ੀਆਰੂਸਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਉਕਾਈ ਡੈਮ੧੯੨੧ਤੇਲਮਾਤਾ ਸਾਹਿਬ ਕੌਰਹਰਿਮੰਦਰ ਸਾਹਿਬਸਤਿਗੁਰੂ🡆 More