ਭਿਆਨਕ ਰਸ

ਕਿਸੇ ਭਿਅੰਕਰ ਸ਼ੈਅ ਨੂੰ ਵੇਖਣ, ਸੁਣਨ ਕਰਕੇ ਮਨ ਵਿੱਚ ਵਰਤਮਾਨ ਭਯ (ਭੈ) ਜਦੋਂ ਪ੍ਰਬਲ ਰੂਪ ਧਾਰਣ ਪੁਸ਼ਟ ਹੁੰਦਾ ਹੈ ਉਦੋਂ ਭਿਆਨਕ ਰਸ ਦੀ ਅਭਿਵਿਅਕਤੀ ਹੁੰਦੀ ਹੈ। ਭੈ ਇਸਦਾ ਸਥਾਈ ਭਾਵ ਹੈ। ਭੈ ਬਾਰੇ ਲਿਖਿਆ ਹੈ ਕਿ ਚਿੱਤ ਦੀ ਵਿਆਕੁਲਤਾ ਤੋ ਪੈਦਾ ਹੋਈ ਮਨ ਦੀ ਡਾਵਾਂ-ਡੋਲਤਾ (ਅਸਥਿਰਤਾ) ਭੈ ਹੈ। ਜਦੋਂ ਕਿਸੇ ਡਰਾਵਨੇ ਦ੍ਰਿਸ਼, ਜੀਵ-ਜੰਤੂ ਅਤੇ ਪਦਾਰਥ ਨੂੰ ਦੇਖ ਜਾਂ ਉਸਦੇ ਬਾਰੇ ਸੁਣ-ਪੜ੍ਹ ਕੇ ਮਨ ਵਿੱਚ ਭੈ ਪੈਦਾ ਹੋ ਜਾਵੇ ਤਾਂ ਉਸਨੂੰ 'ਭਿਆਨਕ' ਰਸ ਕਿਹਾ ਜਾਂਦਾ ਹੈ। ਸ਼ੇਰ, ਸੱਪ ਆਦਿਕ ਮਾਰ-ਖੰਡੇ ਜਾਨਵਰ, ਘੋਰ ਜੰਗਲ, ਸ਼ਮਸ਼ਾਨ, ਦੁਸ਼ਮਣ, ਭੂਤਪ੍ਰੇਤ ਦੀ ਕਲਪਨਾ ਇਸ ਦੇ ਆਲਬੰਨ ਵਿਭਾਵ ਹਨ; ਮਾਰ-ਖੰਡੇ ਪਸ਼ੂਆਂ ਦੀਆ ਹਰਕਤਾਂ, ਦੁਸ਼ਮਣਾ ਦਾ ਭੈ-ਦਾਇਕ ਵਿਵਹਾਰ, ਭਿਆਨਕ ਸਥਾਨ ਦੀ ਇਕਾਂਤ, ਡਰਾਉਣੇ ਜੈਕਾਰੇ ਇਸਦੇ ਉੱਦੀਪਨ ਵਿਭਾਵ ਹਨ। ਰੋਮਾਂਚ, ਕੰਬਣੀ, ਪਸੀਨਾ, ਰੰਗਬਿਰੰਗਾ ਹੋਣਾ, ਰੋਣਾ, ਸ਼ੋਰ ਮਚਾਉਣਾ, ਦਿਲ ਪਿਘਲਾਊ ਬਚਨ ਆਦਿ ਇਸਦੇ ਅਨੁਭਾਵ ਹਨ; ਸ਼ੰਕਾ, ਮੂਰਛਾ, ਦੀਨਤਾ, ਡੋਰ-ਭੋਰ ਹੋਣਾ, ਯਾਦ, ਮਿਰਗੀ ਆਦਿ ਸੰਚਾਰੀ ਭਾਵ ਹਨ।

ਆਚਾਰੀਆ ਭਰਤ ਨੇ-ਵਿਆਜਜਨਯ-ਭ੍ਰਾਂਤਿ ਤੌਂ ਪੈਦਾ ਹੋਣ ਵਾਲਾ ਡਰ (ਅੰਧੇਰੇ ਵਿੱਚ ਰੱਸੀ ਨੂੰ ਸੱਪ ਸਮਝਣਾ); ਅਪਰਾਧਜਨਯ-(ਕਾਲਪਨਿਕ)-(ਕਿਸੇ ਅਪਰਾਧ ਜਾਂ ਗਲਤ ਕੰਮ ਨੂੰ ਕਰਕੇ ਅਨਿਸ਼ਟ ਦੀ ਕਲਪਨਾ ਕਰਕੇ ਪੈਦਾ ਹੋਣ ਵਾਲਾ ਡਰ) ਅਤੇ ਵਿਤ੍ਰਾਸਿਕ (ਡਰ ਪੈਦਾ ਕਰਨ ਵਾਲਾ ਸੇ਼ਰ, ਸੱਪ ਆਦਿ ਨੂੰ ਪ੍ਰਤੱਖ ਦੇਖ ਕੇ) ਪੈਦਾ ਹੋਣ ਵਾਲੇ ਡਰ ਦੇ ਰੂਪ 'ਚ ਭਯਾਨਕ ਰਸ ਨੂੰ ਤਿੰਨ ਤਰ੍ਹਾਂ ਦਾ ਮੰਨਿਆ ਹੈ।

ਉਦਾਹਰਣ:-

ਲਾਗਿ ਲਾਗਿ ਆਗਿ ਭਾਗਿ ਚਲੇ ਜਹਾਂ ਤਹਾਂ

ਬੀਯ ਕੋ ਨ ਮਾਂਯ ਬਾਪ ਪੂਤ ਨ ਸੰਭਾਰਹੀ।

ਛੁਟੇ ਬਾਰ ਬਸਨ ਉਘਾਰੇ ਧੁਮ ਧੁੰਧ ਅੰਧ

ਕਹੈ ਬਾਰੇ ਬੂਢੇ ਬਾਰਿ ਬਾਰਿ ਬਾਰ ਬਾਰ ਹੀ।

ਹਯ ਹਿਨਹਿਨਾਤ ਭਾਗੇ ਜਾਤ ਬਹਰਾਤ ਗਜ,

ਭਾਰੀ ਭੀਰ ਠੇਲਿ ਰੌਦਿ ਰੌਦਿ ਡਾਰਹੀ।

ਨਾਮ ਲੈ ਚਿਲਾਤ ਚਿਲਲਾਤ ਅਕੁਲਾਤ ਅਤਿ,

ਤਾਤ ਤਾਤ ਤੌਸਿਯਤ ਝੌਸਿਅਤ ਝਾਰਹੀ।

ਇਸ ਵਿੱਚ ਹਨੂਮਾਨ ਆਲੰਬਨ ਹਨ, ਉਨ੍ਹਾਂ ਵਲੋ ਲੰਕਾਪੁਰੀ ਵਿੱਚ ਅੱਗ ਲਾਉਣ ਦਾ ਘੋਰ ਕੰਮ ਉਦੀਪਨ ਹਨ, ਉਨ੍ਹਾਂ ਦਾ ਏਧਰ-ਉਧਰ ਭੱਜਣਾ, ਕੁਰਲਾਉਣਾ, ਰੋਣਾ ਆਦਿ ਅਨੁਭਾਵ ਹਨ, ਡਰ, ਦੀਨਤਾ ਆਦਿ ਸੰਚਾਰੀ ਭਾਵ ਹਨ।

ਹਵਾਲੇ

Tags:

🔥 Trending searches on Wiki ਪੰਜਾਬੀ:

ਬੁੱਧ ਗ੍ਰਹਿਆਦਿ-ਧਰਮੀਪੰਜਾਬੀ ਕੈਲੰਡਰਰਾਗ ਸਿਰੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਕਰਸਮਾਂ ਖੇਤਰਆਨ-ਲਾਈਨ ਖ਼ਰੀਦਦਾਰੀਰਿਸ਼ਤਾ-ਨਾਤਾ ਪ੍ਰਬੰਧਨਿਤਨੇਮਭਗਤ ਪੂਰਨ ਸਿੰਘਸਿੱਠਣੀਆਂਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣਪੰਜ ਕਕਾਰਮੁੱਖ ਸਫ਼ਾਭਾਈ ਘਨੱਈਆਪਰਿਵਾਰਸੁਖਮਨੀ ਸਾਹਿਬਅਰਦਾਸਭਾਈ ਅਮਰੀਕ ਸਿੰਘਪਾਣੀ ਦੀ ਸੰਭਾਲਕਿਰਿਆਅਮਰ ਸਿੰਘ ਚਮਕੀਲਾ (ਫ਼ਿਲਮ)ਪਿੰਨੀਵਿਆਕਰਨਪਹਿਲੀ ਸੰਸਾਰ ਜੰਗਗੁਰੂ ਹਰਿਕ੍ਰਿਸ਼ਨਪੰਜਾਬ ਲੋਕ ਸਭਾ ਚੋਣਾਂ 2024ਫ਼ਜ਼ਲ ਸ਼ਾਹਵਾਰਤਕ ਕਵਿਤਾਪੰਜਾਬ ਵਿਧਾਨ ਸਭਾਕਬੀਰਵਿਜੈਨਗਰ ਸਾਮਰਾਜਪੰਜਾਬੀ ਸੱਭਿਆਚਾਰਗੋਲਡਨ ਗੇਟ ਪੁਲਲਤਸੋਨਾਘੜਾਵਿਰਾਸਤਜਸਵੰਤ ਸਿੰਘ ਕੰਵਲਪੰਜਾਬੀ ਅਧਿਆਤਮਕ ਵਾਰਾਂਗੁਰਸੇਵਕ ਮਾਨਪੰਜਾਬੀ ਬੁ਼ਝਾਰਤਪੂਰਨਮਾਸ਼ੀਕਿੱਕਲੀਰਾਤ2022 ਪੰਜਾਬ ਵਿਧਾਨ ਸਭਾ ਚੋਣਾਂਸੰਤ ਰਾਮ ਉਦਾਸੀਬੇਬੇ ਨਾਨਕੀਕਲੀਪੁਆਧੀ ਉਪਭਾਸ਼ਾਹਲਫੀਆ ਬਿਆਨਚਰਨਜੀਤ ਸਿੰਘ ਚੰਨੀਅਫ਼ੀਮਰਾਜਪਾਲ (ਭਾਰਤ)ਮੋਹਨ ਸਿੰਘ ਵੈਦਸਕੂਲਜੱਟ ਸਿੱਖਭਾਰਤ ਦਾ ਰਾਸ਼ਟਰਪਤੀਸਵੈ-ਜੀਵਨੀਪਾਲੀ ਭਾਸ਼ਾਸੇਵਾਹਾਥੀਮਨੁੱਖੀ ਦਿਮਾਗਵਰਨਮਾਲਾਵੋਟ ਦਾ ਹੱਕਯਥਾਰਥਵਾਦ (ਸਾਹਿਤ)ਰਾਜਸਥਾਨਬੁਖ਼ਾਰਾਤਖਤੂਪੁਰਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੀਲੀ ਟਟੀਹਰੀਬਾਵਾ ਬੁੱਧ ਸਿੰਘਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਧਨੀ ਰਾਮ ਚਾਤ੍ਰਿਕਆਧੁਨਿਕ ਪੰਜਾਬੀ ਕਵਿਤਾਗੌਤਮ ਬੁੱਧ🡆 More