ਫ਼ਰਦ ਫ਼ਕੀਰ: ਪੰਜਾਬੀ ਸੂਫ਼ੀ ਕਵੀ

ਫ਼ਰਦ ਫ਼ਕੀਰ (ਜਨਮ 1720 - ਮੌਤ 1790) ਇੱਕ ਪੰਜਾਬੀ ਸੂਫ਼ੀ ਕਵੀ ਸੀ। ਉਸ ਬਾਰੇ ਬੜੀ ਘੱਟ ਜਾਣਕਾਰੀ ਮਿਲਦੀ ਹੈ। ਮੌਖਿਕ ਪਰੰਪਰਾ ਵੀ ਖਾਮੋਸ਼ ਹੈ। ਹੋ ਸਕਦਾ ਹੈ ਕਿ ਸਾਂਝੇ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਕਿਸੇ ਪਿੰਡ ਵਿੱਚ ਇਸ ਫ਼ਕੀਰ ਨਾਲ ਸੰਬੰਧਿਤ ਜਾਣਕਾਰੀ ਬਾਰੇ ਕੋਈ ਰਵਾਇਤ ਮਿਲਦੀ ਹੋਵੇ। ਉਹ ਇੱਕ ਪ੍ਰਸਿਧ ਸਿਲਸਿਲੇ ਦਾ ਸੂਫ਼ੀ ਸੀ।

ਜਨਮ

ਫਰਦ ਫ਼ਕੀਰ ਦਾ ਜਨਮ ਸਤਾਰਵੀਂ ਸਦੀ ਦੇ ਪਹਿਲੇ ਦਹਾਕੇ 1704 ਵਿੱਚ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਜਰਾਤ ਵਿਖੇ ਹੋਇਆ। ਉਸ ਦਾ ਤਖੱਤਸ ‘ਫਕੀਰ` ਸਪਸ਼ਟ ਕਰਦਾ ਹੈ ਕਿ ਉਹ ਦਰਵੇਸ਼ ਸੀ। ਉਸ ਦੀ ਰਚਨਾ ਵਿੱਚ ਆਏ ਵੇਰਵਿਆਂ ਤੋਂ ਜ਼ਾਹਰ ਹੈ ਕਿ ਉਹ ਨੀਵੀਆਂ ਜਾਤੀਆਂ ਖਾਸ ਕਰਕੇ ਜੁਲਾਹਿਆਂ ਅਤੇ ਨਾਈਆਂ ਦਾ ਪੀਰ ਸੀ। ਗੁਜਰਾਤ ਸਾਂਝੇ ਪੰਜਾਬ ਦਾ ਪ੍ਰਸਿੱਧ ਸ਼ਹਿਰ ਰਿਹਾ ਹੈ। ਇਹ ਜਿਲੇ, ਦਾ ਮੁੱਖ ਕਾਰਯਾਲਾ ਹੋਣ ਕਰਕੇ ਪੁਸ਼ਾਸਨ, ਦੇ ਪੱਖੋ, ਵੀ ਮਹੱਤਵਪੂਰਨ ਸ਼ਹਿਰ ਸੀ, ਜਿਸ ਦੇ ਇੱਕ ਪਾਸੇ ਵਜੀਰਾਬਾਦ ਤੇ ਦੂਜੇ ਪਾਸੇ ਲਾਲਾਮੂਸਾ ਹੈ। ਗੁਜਰਾਤ ਦਾ ਸਿੱਖ ਇਤਿਹਾਸ ਵਿੱਚ ਵੀ ਜ਼ਿਕਰ ਮਿਲਦਾ ਹੈ। ਕਹਿੰਦੇ ਹਨ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋ ਮੁੜੇ ਤਾਂ ਏਸੇ ਸ਼ਹਿਰ ਵਿੱਚ ਬਿਰਾਜਮਾਨ ਹੋਏ ਸਨ। ਆਪ ਦੀ ਯਾਦ ਵਿੱਚ ਸਿਖ ਸੰਗਤਾਂ ਵਲੋਂ ਬਣਾਇਆ ਕਾਬੁਲੀ ਦਰਵਾਜੇ ਇੱਕ ਗੁਰਦੁਆਰ ਹੈ। ਸਿੱਖ ਫੋਜਾਂ ਅਤੇ ਅੰਗੇਰਜ਼ਾਂ ਵਿੱਚ ਅੰਤਿਮ ਜੰਗ 21 ਫਰਵਰੀ 1849 ਨੂੰ ਗੁਜਰਾਤ ਵਿਖੇ ਹੋਈ ਸੀ। ਇਤਿਹਾਸਕ ਸ਼ਹਿਰ ਦਾ ਜੰਮ ਪਲ ਸੀ ਫਰਦ ਫ਼ਕੀਰ। 1704-1800 ਈ ਉਸ ਦੇ ਸਮਕਾਲੀ ਸੂਫ਼ੀਆਂ ਤੀ ਸੂਚੀ ਇਸ ਪ੍ਰਕਾਰ ਹੈ:-

ਸ਼ਰਈ/ਸੂਫ਼ੀ

ਡਾ. ਲਾਜਵੰਤੀ ਰਾਮਾਕ੍ਰਿਸ਼ਨਾ ਨੇ ਫਰਦ ਨੂੰ ਮਾਮੂਲੀ ਸ਼੍ਰੇਣੀ ਦਾ ਸੂਫ਼ੀ ਦਰਵੇਸ਼ ਮੰਨਿਆ ਹੈ। ਉਹ ਸੂਫ਼ੀ ਵੀ ਸੀ ਪਰ ਪਹਿਲੇ ਪੜਾਉ (ਸ਼ਰੀਅਤ) ਦਾ। ਉਸ ਦੀ ਫ਼ਕੀਰੀ ਦੀ ਵਦਵੀ ਤੋਂ ਪਤਾ ਲਗਦਾ ਹੈ ਕਿ ਊਹ ਇੱਕ ਦਰਵੇਸ਼ ਸੀ ਤੇ ਉਹ ਵੀ ਮਾਮੂਲੀ ਢੰਗ ਦੀ ਸਾਧਾਰਣ ਸ਼ੇਣੀ ਦਾ। ਪੀਰੀ ਤੇ ਦਰਵੇਸ਼ੀ, ਵੈਸੇ ਤਾਂ ਉਚੀ ਹਸਤੀ ਦੀਆਂ ਸੂਚਕ ਹਨ, ਪਰ ਉਹ (ਫਰਦ) ਕੋਲ ਸਾਰੀਆਂ ਜਾਤੀਆਂ ਦੇ ਲੋਕ ਆਉਂਦੇ ਸਨ। ਇਸ ਤਥ ਦਾ ਉਸ ਦੀਆਂ ਆਪਣੀਆਂ ਕਹੀਆਂ ਗੱਲਾਂ ਤੋਂ ਪਤਾ ਚਲਦਾ ਹੈ ਕਿ ਉਹ ਛੋਟੀਆਂ ਜਾਤਾਂ, ਜਿਸ ਤਰ੍ਹਾਂ ਕਿ ਜੁਲਾਹਿਆਂ ਤੇ ਨਾਈਆਂ ਦਾ ਪੀਰ ਸੀ।

ਫਰਦ ਫ਼ਕੀਰ ਇੱਕ ਸੂਫ਼ੀ ਦਰਵੇਸ਼ ਸੀ। ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ। ਭੇਖ ਦਾ ਸੂਫ਼ੀ ਬਣਨ ਵਿੱਚ ਤਾਂ ਕੋਈ ਤਰੱਦਦ ਹੀ ਨਹੀਂ ਕਰਨਾ ਪੈਂਦਾ ਫਰਦ ਆਖਦਾ ਹੈ:-

ਮੀਮ, ਮੈਂ ਮੂੰ ਮੁੱਲ ਵਿਕਉਂਦੀ, ਅੱਜ ਫਕੀਰੀ ਹੱਟ।
ਇਕ ਪੈਸੇ ਦੀ ਉਨ ਲਾਈ ਗੱਲੇ ਨੂੰ ਸੇਹਲੀ ਵੱਟ।
ਗੇਰੂ ਰੰਗ ਲਏ ਕਪੜੇ ਖੋਲ ਸਿਰੇ ਦੇ ਵਾਲ।

ਸ਼ਰੀਅਤ ਦੀ ਮੰਜਿਲ ਉੱਤੇ ਖਲੋਤੇ ਸੂਫ਼ੀ ਤੋਂ ਇਸ ਨਾਲੋਂ ਵੱਧ ਆਮ ਨਹੀਂ ਕੀਤਾ ਜਾ ਸਕਦੀ। ਉਸ ਦਾ ਪੰਜਾਬੀ ਕਾਵਿ ਪੇਂਡੂ ਢੰਗ ਦਾ ਹੀ ਹੈ, ਪਰ ਉਸ ਅੰਦਰ ਉਹ ਮਿਠਾਸ ਨਹੀਂ ਜੋ ਕਿ ਪੇਂਡੂ ਕਾਵਿ ਵਿੱਚ ਮਿਲਦੀ ਹੈ। ਇਹ ਇੱਕ ਖਾਸ ਤਰ੍ਹਾਂ ਦੇ ਬੈਂਤ ਹਨ ਜਿਹੜੇ ਕਿ ਕੁਝ ਖੁਰਦਰੇ ਲਹਿਜੇ ਤੇ ਲਖਾਇਦ ਨੇ, ਤੇ ਦਾ ਵਹਾਅ ਵੀ ਇਕੋ ਜਿਹਾ ਨਹੀਂ ਹੈ। ਪਰੰਤੂ ਇਹ ਇਨ੍ਹਾਂ ਬੈਂਤ ਕਾਫ਼ੀ ਸ਼ਕਤੀਸ਼ਾਲੀ ਤੇ ਦਿੁੜਤਾ ਭਰਪੂਰ ਹਨ।

ਸਿੱਖਿਆ

ਜਾਪਦਾ ਹੈ ਕਿ ਫਰਦ ਫ਼ਕੀਰ ਅਰਬੀ ਭਾਸ਼ਾ ਦਾ ਚੰਗਾ ਗਿਆਤਾ ਸੀ।

ਰਚਨਾਵਾਂ

ਫਰਦ ਫ਼ਕੀਰ ਦੀਆਂ ਰਚਨਾਵਾਂ ਇਸ ਪ੍ਰਕਾਰ ਹਨ:-

ਸੀਹਰਫ਼ੀ

ਇਹ ਰੂੜੀਵਾਦੀ ਮੁਸਲਾਮਾਨਾ ਅਤੇ ਸਮਾਜ ਦੇ ਨੀਵੇਂ ਤਬਕਿਆਂ ਵਿੱਚ ਵਧੇਰੇ ਹਰਮਨ ਪਿਆਰੀ ਹੈ। ਇਸ ਦੀਆਂ ਕਈ ਛਾਪਾਂ ਮਿਲਦੀਆਂ ਹਨ। ਫਰੀਦ ਨੇ ਨਫਸ ਨੂੰ ਪਲੀਦ ਮੰਨਿਆ ਹੈ। ਇਸ ਕਵੀ ਅਨੁਸਾਰ-

ਖੇ-ਖੁਸ਼ੀਆਂ ਕਰ ਤੂੰ ਸ਼ਾਦੀਆਂ ਬੈਠੋ ਮਜਲਸ ਹਲਾ।
ਕੁੱਤੇ ਨਫਸ ਪਲੀਦ ਦੀ, ਮੰਨੀ ਤੁੱਧ ਰਿਜਾ।

ਬਾਰਾ-ਮਾਹ

ਇਸ ਦੇ ਕਈ ਹੱਥ-ਲਿਖਤ ਖਰੜੇ ਮੌਜੂਦ ਹਨ। ਅਤੇ ਵੱਖ-ਵੱਖ ਲਾਇਬਰੇਰੀਆਂ ਅਤੇ ਵਿਅਕਤੀਆਂ ਕੋਲ ਇਸ ਦੇ ਭਿੰਨ-ਭਿੰਨ ਨੁਸਖੇ ਮਿਲਦੇ ਹਨ। ਇੱਕ ਹੱਥ ਲਿਖਤ ਖਰੜਾ ਇੰਡੀਆਂ ਆਫਿਸ ਲਾਇਬਰੇਰੀ ਵਿੱਚ ਮੋਜੂਦ ਹੈ। ਫਰਦ ਫ਼ਕੀਰ ਦਾ ਬਾਰਾ-ਮਾਹ ਪੰਜਾਬ ਵਿੱਚ ਅਨੇਕਾਂ ਵਾਰ ਛਪਿਆਂ ਹੈ। ਉਦਾਹਰਣ:-

ਚੜਿਆਂ ਹਾੜ ਮਹੀਨਾ ਕੜਾਕਦਾ,
ਮੇਰੇ ਅੰਦਰ ਭਾਂਬੜ ਭੜਕਦਾ।
ਇਸ ਬਿਰਹੋਂ ਸੂਰਜ ਚਾੜ੍ਹਿਆ,
ਮੈਨੂੰ ਪਿਆਰੇ ਦਿਲੋ ਵਿਸਾਰਿਆਂ।

ਕਸਬ-ਨਾਮਾ ਬਾਫਿੰਦਗਾਂ

ਜੁਲਾਹਿਆਂ ਦੇ ਕਸਬ ਬਾਰੇ ਇਹ ਗਿਆਨਪਰਕ ਪੁਸਤਕ 1751 ਈ. ਵਿੱਚ ਮੁਕੰਮਲ ਹੋਈ। ਇਸ ਵਿੱਚ ਕੱਪੜਾ ਬੁਣਨ ਦੇ ਅਮਲ ਦਾ ਅਧਿਆਤਮਦ ਪਧੱਰ ਤੇ ਬਿਆਨ ਹੈ। ਜੁਲਾਹਿਆਂ ਦੀ ਉਸਤਤੀ ਹੈ ਅਤੇ ਬਾਦਸ਼ਾਹਾਂ ਦੀ ਨਿੰਦਿਆ ਜੋ ਉਹਨਾਂ ਉੱਤੇ ਜੁਲਮ ਕਰਦੇ ਹਨ। ਇਹ ਰਚਨਾਵਾਂ ਪੰਜਾਬ ਵਿੱਚ ਦੋ ਜਾਂ ਤਿੰਨ ਵਾਰ ਵਤੱਖ-ਵੱਖ ਥਾਵਾਂ ਉੱਤੇ ਛੱਪੀ। ਸਾਰੀਆਂ ਛਾਪਾਂ ਵਿੱਚੋਂ ਮੁਸਲਿਮ ਸਟੀਮ ਪੈ੍ਰਸ ਲਾਹੌਰ ਵਲੋ ‘ਦਰਿਆ-ਇ-ਸਾਰਫ਼ਤ ਨਾਮ ਹੇਠ ਛੱਪੀ ਪੁਤਸਕ ਜਿਸ ਵਿੱਚ ਉਸ ਦੀਆਂ ਦੋ ਹੋਰ ਰਚਨਾਵਾਂ ਬਾਰਾ ਮਾਹ ਅਤੇ ਸ਼ੀਰਰਫ਼ੀ ਵੀ ਸਾਮਿਲ ਹੈ, ਉਤਮ ਹੈ। ਉਦਾਹਰਣ:-

ਸੂਤਰ ਅੱਠੀ ਸੱਤੀ ਦੇ ਵਿਚ,
ਚੋਂਸੀ ਨਾਂਹ ਵਗਾਈ,
ਬਹੁਤ ਕਾਰੀਗਰ ਦੇਖਣ ਆਏ,
ਜਾ ਮੈਂ ਤਾਣੀ ਲਾਈ।

ਇਸ ਵਿੱਚ ਫਰਦ ਫ਼ਕੀਰ ਇਹ ਦਰਸਾਉਂਦਾ ਹੈ ਕਿ ਉਸ ਸਮੇਂ ਦੇ ਰਾਜੇ ਕਿਸੇ ਤਰ੍ਹਾਂ ਕਸਬੀਆਂ ਜਾਂ ਦਸਤਕਾਰਾਂ ਨਾਲ ਦੂਰ-ਵਿਹਾਰ ਕਰਦੇ ਸਨ। ਦਸਤਕਾਰੀ ਕਿਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਵਣਗੇ:- ਹਾਕਮ ਹੋ ਕੇ ਬਹਿਣ ਗਲੀੱਚੇ ਬਹੁਤ ਜੁਲਮ ਕਮਾਂਦੇ
ਮਿਹਨਤੀਆਂ ਨੂੰ ਕੰਮੀ ਆਖਣ ਖੂਨ ਉਹਨਾਂ ਦਾ ਖਾਂਦੇ।
ਫੜ ਵਗਾਰੀ ਲੈ ਲੈ ਜਾਵਣ, ਖੋਫ਼ ਖ਼ੁਦਾ ਨਾਹੀਂ॥
ਫਰਦ ਫਕੀਰ ਦਰਦ ਮੰਦਾ ਦੀਆਂ ਇੱਕ ਦਿਨ ਪੈਸਣ ਆਹੀ।

ਰੋਸ਼ਨ-ਦਿਲ

ਇਹ ਰੂੜੀਗਤ ਧਾਰਮਿਕ ਫਰਜ਼ਾਂ ਬਾਰੇ ਹਦਾਇਤਾਂ ਦਾ ਗੁਟਕਾ ਹੈ। ਇਹ ਕਿਤਾਬੜੀ ਬਹੁਤ ਲੋਕ-ਪ੍ਰਿਯ ਹੈ ਅਤੇ ਨਿਰੰਤਰ ਛਪਦੀ ਰਹੀ ਹੈ। ਸਾਡਾ ਵਿਸ਼ਵਾਸ ਹੈ ਕਿ ਪ੍ਰਸਥਿਤੀਆਂ ਦੇ ਦਬਾਅ ਕਾਰਨ ਜਾਂ ਤਾਂ ਫਰਦ ਫਕੀਰ ਨੂੰ ਇਸ ਦਾ ਲੇਖਕ ਹੋਣਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ, ਉਸ ਨੂੰ ਅਜੇਹਾ ਲਿਖਣ ਲਈ ਮਜ਼ਬੂਰ ਕੀਤਾ ਗਿਆ। ਫਰਦ ਫਕੀਰ ਹੋਇਆ ਕੋਈ ਖਾਸਾ, ਮਰਦ ਸਫਾਈ ਵਾਲਾ।
ਫਿਕਰ ਅੰਦਰ ਭੀ ਚੁਸਤ-ਸੁਖਨ ਹੈ, ਇਸ਼ਕ ਅੰਦਰ ਖੁਸ਼ਚਾਲਾ।

ਹਵਾਲੇ

Tags:

ਫ਼ਰਦ ਫ਼ਕੀਰ ਜਨਮਫ਼ਰਦ ਫ਼ਕੀਰ ਸ਼ਰਈਸੂਫ਼ੀਫ਼ਰਦ ਫ਼ਕੀਰ ਸਿੱਖਿਆਫ਼ਰਦ ਫ਼ਕੀਰ ਰਚਨਾਵਾਂਫ਼ਰਦ ਫ਼ਕੀਰ ਹਵਾਲੇਫ਼ਰਦ ਫ਼ਕੀਰ

🔥 Trending searches on Wiki ਪੰਜਾਬੀ:

ਕਿਰਿਆਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਭਾਰਤ ਦਾ ਆਜ਼ਾਦੀ ਸੰਗਰਾਮਮਹਾਨ ਕੋਸ਼ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਿਸ਼ਵ ਸਿਹਤ ਦਿਵਸਹੋਲਾ ਮਹੱਲਾਭੱਟਾਂ ਦੇ ਸਵੱਈਏਸਫ਼ਰਨਾਮੇ ਦਾ ਇਤਿਹਾਸਲਾਇਬ੍ਰੇਰੀਆਪਰੇਟਿੰਗ ਸਿਸਟਮਗੁਰੂ ਅਰਜਨਰਾਧਾ ਸੁਆਮੀਵਿਰਾਸਤ-ਏ-ਖ਼ਾਲਸਾਇੰਡੋਨੇਸ਼ੀਆਮਦਰ ਟਰੇਸਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਭਾਰਤੀ ਰਾਸ਼ਟਰੀ ਕਾਂਗਰਸਸਾਹਿਬਜ਼ਾਦਾ ਅਜੀਤ ਸਿੰਘਪਲਾਸੀ ਦੀ ਲੜਾਈਪੜਨਾਂਵਪੰਜਾਬ ਖੇਤੀਬਾੜੀ ਯੂਨੀਵਰਸਿਟੀਸੰਯੁਕਤ ਰਾਸ਼ਟਰਦੇਸ਼ਲੋਕਗੀਤਸੰਤ ਸਿੰਘ ਸੇਖੋਂਅੰਮ੍ਰਿਤਾ ਪ੍ਰੀਤਮਪੰਜ ਬਾਣੀਆਂਇਤਿਹਾਸਪਟਿਆਲਾਰਾਜਾ ਸਾਹਿਬ ਸਿੰਘਮਨੁੱਖਗਿੱਦੜ ਸਿੰਗੀਚੌਥੀ ਕੂਟ (ਕਹਾਣੀ ਸੰਗ੍ਰਹਿ)ਪਾਣੀਜੀਵਨਦਿਨੇਸ਼ ਸ਼ਰਮਾਜਨਤਕ ਛੁੱਟੀਭਾਈ ਗੁਰਦਾਸ ਦੀਆਂ ਵਾਰਾਂਪੱਤਰਕਾਰੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪਵਨ ਕੁਮਾਰ ਟੀਨੂੰਉੱਚਾਰ-ਖੰਡਅਰਦਾਸਅਨੀਮੀਆਅਧਿਆਪਕਅੰਤਰਰਾਸ਼ਟਰੀ ਮਜ਼ਦੂਰ ਦਿਵਸਭੀਮਰਾਓ ਅੰਬੇਡਕਰਪੂਰਨ ਸਿੰਘਭਾਰਤ ਦੀ ਸੁਪਰੀਮ ਕੋਰਟਭਗਵਦ ਗੀਤਾਅਰਥ-ਵਿਗਿਆਨਸੋਨਾਕਾਰੋਬਾਰਬਿਸ਼ਨੋਈ ਪੰਥਗਰਭਪਾਤਨਾਂਵਭਾਰਤੀ ਫੌਜਭਾਸ਼ਾਜਰਮਨੀਕੂੰਜਚੜ੍ਹਦੀ ਕਲਾਮੌੜਾਂਮੱਧ ਪ੍ਰਦੇਸ਼ਜਾਮਣਕਾਲੀਦਾਸਗੋਇੰਦਵਾਲ ਸਾਹਿਬਸੁਖਜੀਤ (ਕਹਾਣੀਕਾਰ)ਮਲੇਰੀਆਸਰੀਰਕ ਕਸਰਤਦਮਦਮੀ ਟਕਸਾਲਬਾਬਾ ਵਜੀਦਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਡਾ. ਹਰਚਰਨ ਸਿੰਘਕੇਂਦਰੀ ਸੈਕੰਡਰੀ ਸਿੱਖਿਆ ਬੋਰਡ🡆 More