ਤਬੱਸੁਮ

ਤਬੱਸੁਮ (ਜਨਮ 9 ਜੁਲਾਈ 1944 ਨੂੰ ਕਿਰਨ ਬਾਲਾ ਸਚਦੇਵ ਵਜੋਂ) ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਟਾਕ ਸ਼ੋਅ ਦੀ ਮੇਜ਼ਬਾਨ ਹੈ, ਜਿਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1947 ਵਿੱਚ ਬਾਲ ਅਦਾਕਾਰ ਬੇਬੀ ਤਬੱਸੁਮ ਦੇ ਰੂਪ ਵਿੱਚ ਕੀਤੀ ਸੀ। ਬਾਅਦ ਵਿਚ ਉਸਨੇ ਟੈਲੀਵੀਜ਼ਨ ਫੂਲ ਖੀਲੇ ਹੈ ਗੁਲਸ਼ਨ ਗੁਲਸ਼ਨ ਦੇ ਪਹਿਲੇ ਟੀਵੀ ਟਾਕ ਸ਼ੋਅ ਦੇ ਮੇਜ਼ਬਾਨ ਵਜੋਂ ਸਫ਼ਲ ਟੈਲੀਵਿਜ਼ਨ ਕਰੀਅਰ ਅਪਣਾਇਆ। ਇਹ 1972 ਤੋਂ 1993 ਤੱਕ ਰਾਸ਼ਟਰੀ ਪ੍ਰਸਾਰਕ ਦੂਰਦਰਸ਼ਨ 'ਤੇ ਚੱਲਿਆ, ਜਿਸ ਵਿੱਚ ਉਸਨੇ ਫ਼ਿਲਮ ਅਤੇ ਟੀਵੀ ਸਖਸ਼ੀਅਤਾਂ ਦਾ ਇੰਟਰਵਿਊ ਲਿਆ। ਉਸਨੇ ਸਟੇਜ ਕੰਪੀਅਰ ਵਜੋਂ ਵੀ ਕੰਮ ਕੀਤਾ। ਉਹ ਸਾਰੇ ਚਾਰ ਮਾਧਿਅਮ ਭਾਵ ਫ਼ਿਲਮਾਂ, ਟੀਵੀ, ਰੇਡੀਓ ਅਤੇ ਵੈੱਬ ਵਿੱਚ ਕੰਮ ਕਰ ਚੁੱਕੀ ਹੈ।

ਤਬੱਸੁਮ
ਤਬੱਸੁਮ
ਜਨਮ
ਕਿਰਨ ਬਾਲਾ ਸਚਦੇਵਾ

(1944-07-09) 9 ਜੁਲਾਈ 1944 (ਉਮਰ 79)
ਮੁੰਬਈ
ਰਾਸ਼ਟਰੀਅਤਾਭਾਰਤੀ
ਹੋਰ ਨਾਮਬੇਬੀ ਤਬੱਸੁਮ
ਪੇਸ਼ਾਅਦਾਕਾਰਾ, ਟਾਕ ਸ਼ੋਅ ਮੇਜ਼ਬਾਨ
ਸਰਗਰਮੀ ਦੇ ਸਾਲ1947–ਮੌਜੂਦਾ
ਲਈ ਪ੍ਰਸਿੱਧਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ (1972–1993)
ਜੀਵਨ ਸਾਥੀਵਿਜੇ ਗੋਇਲ

ਮੁੱਢਲਾ ਜੀਵਨ ਅਤੇ ਪਿਛੋਕੜ

ਉਸਦਾ ਜਨਮ 1944 ਵਿੱਚ ਮੁੰਬਈ ਵਿੱਚ ਇੱਕ ਭਾਰਤੀ ਸੁਤੰਤਰਤਾ ਸੰਗਰਾਮੀ ਅਯੁੱਧਿਆਨਾਥ ਸਚਦੇਵ ਅਤੇ ਸੁਤੰਤਰਤਾ ਸੈਨਾਨੀ, ਪੱਤਰਕਾਰ ਅਤੇ ਇੱਕ ਲੇਖਕ ਅਸਗਰੀ ਬੇਗਮ ਦੇ ਘਰ ਹੋਇਆ ਸੀ। ਉਸਦੇ ਪਿਤਾ ਨੇ ਉਸਦੀ ਮਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦਾ ਨਾਮ ਤਬੱਸੁਮ ਰੱਖਿਆ, ਜਦੋਂ ਕਿ ਉਸਦੀ ਮਾਂ ਨੇ ਉਸਦੇ ਪਿਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਉਸਦਾ ਨਾਮ ਕਿਰਨ ਬਾਲਾ ਰੱਖਿਆ। ਵਿਆਹ ਤੋਂ ਪਹਿਲਾਂ ਦੇ ਦਸਤਾਵੇਜ਼ਾਂ ਅਨੁਸਾਰ ਉਸਦਾ ਅਧਿਕਾਰਤ ਨਾਮ ਕਿਰਨ ਬਾਲਾ ਸਚਦੇਵ ਸੀ।

ਕਰੀਅਰ

ਤਬੱਸੁਮ ਨੇ ਬਾਲ ਅਭਿਨੇਤਾ ਦੇ ਰੂਪ ਵਿੱਚ 'ਨਰਗਿਸ' (1947) ਤੋਂ ਬਾਅਦ 'ਮੇਰਾ ਸੁਹਾਗ' (1947), 'ਮੰਝਧਾਰ' (1947) ਅਤੇ 'ਬਾਰੀ ਬੇਹੇਨ' (1949) ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਨਿਤਿਨ ਬੋਸ ਦੁਆਰਾ ਨਿਰਦੇਸ਼ਤ ਦੀਦਾਰ (1951) ਵਿੱਚ, ਉਸ ਨੇ ਨਰਗਿਸ ਦੀ ਬਚਪਨ ਦੀ ਭੂਮਿਕਾ ਨਿਭਾਈ; ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ ਦੁਆਰਾ ਗਾਇਆ 'ਬਚਪਨ ਕੇ ਦੀਨ ਭੂਲਾ ਨਾ ਦੇਨਾ' ਦਾ ਹਿੱਟ ਗਾਣਾ ਉਸ ਉੱਤੇ ਚਿੱਤਰਿਤ ਕੀਤਾ ਗਿਆ ਸੀ। ਨਾਲ ਹੀ, ਅਗਲੇ ਸਾਲ, ਉਹ ਵਿਜੇ ਭੱਟ ਦੁਆਰਾ ਨਿਰਦੇਸ਼ਤ ਇੱਕ ਹੋਰ ਮਹੱਤਵਪੂਰਣ ਫ਼ਿਲਮ 'ਬੈਜੂ ਬਾਵਰਾ' (1952) ਵਿੱਚ ਦਿਖਾਈ ਦਿੱਤੀ, ਜਿੱਥੇ ਉਹ ਮੀਨਾ ਕੁਮਾਰੀ ਦੇ ਬਚਪਨ ਦੇ ਕਿਰਦਾਰ ਵਿੱਚ ਨਜ਼ਰ ਆਈ। ਉਸ ਨੇ ਜੋਏ ਮੁਖਰਜੀ ਅਤੇ ਆਸ਼ਾ ਪਾਰੇਖ ਅਭਿਨੀਤ ਮਸ਼ਹੂਰ ਫ਼ਿਲਮ 'ਫਿਰ ਵੋਹੀ ਦਿਲ ਲਾਇਆ ਹੂੰ' ਵਿੱਚ ਵੀ ਕੰਮ ਕੀਤਾ। ਉਸ ਨੇ ਸੁੰਦਰ ਗਾਣੇ 'ਅਜੀ ਕਿਬਲਾ ਮੋਹਤਰਮਾ' ਵਿੱਚ ਵੀ ਅਭਿਨੈ ਕੀਤਾ। ਇੱਕ ਅੰਤਰ ਦੇ ਬਾਅਦ, ਉਸ ਨੇ ਇੱਕ ਚਰਿੱਤਰ ਅਭਿਨੇਤਰੀ ਦੇ ਰੂਪ ਵਿੱਚ ਕੰਮ ਕਰਦੇ ਹੋਏ, ਬਾਲਗ ਭੂਮਿਕਾਵਾਂ ਵਿੱਚ ਫ਼ਿਲਮਾਂ ਵਿੱਚ ਵਾਪਸੀ ਕੀਤੀ।

ਉਸ ਨੇ ਭਾਰਤੀ ਟੈਲੀਵਿਜ਼ਨ ਦੇ ਪਹਿਲੇ ਟਾਕ ਸ਼ੋਅ ਫੂ'ਲ ਖਿਲੇ ਹੈ ਗੁਲਸ਼ਨ-ਗੁਲਸ਼ਨ' ਦੀ ਮੇਜ਼ਬਾਨੀ ਕੀਤੀ, ਜੋ 1972 ਤੋਂ 1993 ਤੱਕ 21 ਸਾਲਾਂ ਤੱਕ ਚੱਲੀ। ਦੂਰਦਰਸ਼ਨ ਕੇਂਦਰ ਮੁੰਬਈ ਦੁਆਰਾ ਨਿਰਮਿਤ, ਇਹ ਫ਼ਿਲਮੀ ਹਸਤੀਆਂ ਦੇ ਇੰਟਰਵਿਊਆਂ 'ਤੇ ਅਧਾਰਤ ਸੀ ਅਤੇ ਬਹੁਤ ਮਸ਼ਹੂਰ ਹੋਈ। ਇਸ ਨਾਲ ਸਟੇਜ ਕੰਪੇਅਰ ਵਜੋਂ ਕਰੀਅਰ ਵੀ ਬਣਾਇਆ। ਉਹ 15 ਸਾਲਾਂ ਤੱਕ ਹਿੰਦੀ ਔਰਤਾਂ ਦੀ ਮੈਗਜ਼ੀਨ ਗ੍ਰਹਿਲਕਸ਼ਮੀ ਦੀ ਸੰਪਾਦਕ ਵੀ ਰਹੀ ਅਤੇ ਕਈ ਮਜ਼ਾਕ ਦੀਆਂ ਕਿਤਾਬਾਂ ਵੀ ਲਿਖੀਆਂ।

1985 ਵਿੱਚ, ਉਸ ਨੇ ਆਪਣੀ ਪਹਿਲੀ ਫ਼ਿਲਮ, ਤੁਮ ਪਰ ਹਮ ਕੁਰਬਾਨ ਦਾ ਨਿਰਦੇਸ਼ਨ, ਨਿਰਮਾਣ ਅਤੇ ਰਚਨਾ ਕੀਤੀ। 2006 ਵਿੱਚ, ਉਹ ਰਾਜਸ਼੍ਰੀ ਪ੍ਰੋਡਕਸ਼ਨ ਦੁਆਰਾ ਨਿਰਮਿਤ 'ਪਿਆਰ ਕੇ ਦੋ ਨਾਮ: ਏਕ ਰਾਧਾ, ਏਕ ਸ਼ਿਆਮ' ਵਿੱਚ ਇੱਕ ਅਭਿਨੇਤਰੀ ਦੇ ਰੂਪ ਵਿੱਚ ਟੈਲੀਵਿਜ਼ਨ 'ਤੇ ਵਾਪਸ ਆਈ। ਉਹ ਜ਼ੀ.ਟੀਵੀ 'ਤੇ ਇੱਕ ਰਿਐਲਿਟੀ ਸਟੈਂਡ-ਅੱਪ ਕਾਮੇਡੀ ਸ਼ੋਅ ਲੇਡੀਜ਼ ਸਪੈਸ਼ਲ (2009) ਵਿੱਚ ਜੱਜ ਬਣੀ।

ਉਸ ਨੇ ਟੈਲੀਵਿਜ਼ਨ ਲਈ ਇੰਟਰਵਿਊਰ ਦੇ ਤੌਰ 'ਤੇ ਕੰਮ ਕਰਨਾ ਜਾਰੀ ਰੱਖਿਆ ਅਤੇ ਇਸ ਵੇਲੇ ਟੀਵੀ ਏਸ਼ੀਆ ਯੂਐਸਏ ਅਤੇ ਕਨੇਡਾ ਵਿੱਚ ਹਿੰਦੀ ਸਿਨੇਮਾ ਦੇ ਸੁਨਹਿਰੀ ਯੁੱਗ ਦੇ ਅਧਾਰ ਤੇ 'ਅਭੀ ਤੋ ਮੈਂ ਜਵਾਨ ਹੂੰ' ਦਾ ਇੱਕ ਟੀਵੀ ਸ਼ੋਅ ਕਰ ਰਹੀ ਹਾਂ। ਵਰਤਮਾਨ ਵਿੱਚ, ਉਸ ਨੇ ਯੂਟਿਬ ਉੱਤੇ ਆਪਣਾ ਚੈਨਲ ਲਾਂਚ ਕੀਤਾ ਹੈ, ਜਿਸ ਦਾ ਸਿਰਲੇਖ "ਤਬੱਸੁਮ ਟਾਕੀਜ਼" ਜਿਸ ਵਿੱਚ ਪੁਰਾਣੀਆਂ ਗੱਲਾਂ, ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਸ਼ਾਇਰੀਆਂ, ਚੁਟਕਲੇ ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।

ਨਿੱਜੀ ਜ਼ਿੰਦਗੀ

ਉਸ ਦਾ ਵਿਆਹ ਟੀਵੀ ਅਦਾਕਾਰ ਅਰੁਣ ਗੋਵਿਲ ਦੇ ਵੱਡੇ ਭਰਾ ਵਿਜੇ ਗੋਵਿਲ ਨਾਲ ਹੋਇਆ ਹੈ। ਉਨ੍ਹਾਂ ਦੇ ਬੇਟੇ ਹੋਸ਼ੰਗ ਗੋਵਿਲ ਦਾ ਤਿੰਨ ਫ਼ਿਲਮਾਂ ਤੁਮ ਪਰ ਹਮ ਕੁਰਬਾਨ (1985) ਵਿੱਚ ਬਤੌਰ ਲੀਡ ਕਰੀਅਰ ਸੀ, ਜਿਸਦਾ ਨਿਰਮਾਣ ਅਤੇ ਨਿਰਦੇਸ਼ਨ ਤਬੱਸੁਮ ਨੇ ਕੀਤਾ ਸੀ, ਇਸ ਵਿੱਚ ਉਸਨੇ ਜੌਨੀ ਲੀਵਰ ਨੂੰ ਪਹਿਲੀ ਵਾਰ ਇੱਕ ਬਤੌਰ ਕਾਮੇਡੀਅਨ ਵਜੋਂ ਪੇਸ਼ ਕੀਤਾ ਸੀ। ਕਰਤੂਤ (1987) ਅਤੇ ਅਜੀਬ ਦਸਤਾਨ ਹੈ ਯੇ (1996) ਜ਼ੀ ਟੀਵੀ ਦੁਆਰਾ ਪ੍ਰੋਡਿਊਸ ਕੀਤਾ ਗਿਆ ਸੀ ਅਤੇ ਜੇ ਓਮ ਪ੍ਰਕਾਸ਼ (ਰਿਤਿਕ ਰੌਸ਼ਨ ਦੇ ਦਾਦਾ) ਦੁਆਰਾ ਨਿਰਦੇਸ਼ਤ ਸੀ। ਸਾਲ 2009 ਵਿੱਚ ਉਸਦੀ ਪੋਤੀ ਖੁਸ਼ੀ (ਹੋਸ਼ਾਂਗ ਦੀ ਬੇਟੀ) ਨੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਹਮ ਫਿਰ ਮਿਲੇ ਨਾ ਮਿਲੇ ਨਾਲ ਕੀਤੀ ਸੀ।

ਹਵਾਲੇ

ਬਾਹਰੀ ਲਿੰਕ

Tags:

ਤਬੱਸੁਮ ਮੁੱਢਲਾ ਜੀਵਨ ਅਤੇ ਪਿਛੋਕੜਤਬੱਸੁਮ ਕਰੀਅਰਤਬੱਸੁਮ ਨਿੱਜੀ ਜ਼ਿੰਦਗੀਤਬੱਸੁਮ ਹਵਾਲੇਤਬੱਸੁਮ ਬਾਹਰੀ ਲਿੰਕਤਬੱਸੁਮਦੂਰਦਰਸ਼ਨ

🔥 Trending searches on Wiki ਪੰਜਾਬੀ:

ਪਾਲੀ ਭੁਪਿੰਦਰ ਸਿੰਘਕੌਰਵਅੱਕਵਿਕੀਮੇਰਾ ਦਾਗ਼ਿਸਤਾਨਸਵੈ-ਜੀਵਨੀਲੰਗਰ (ਸਿੱਖ ਧਰਮ)ਲਿਪੀਪੰਜਾਬੀ ਲੋਕ ਗੀਤਨਾਗਰਿਕਤਾਛੋਟਾ ਘੱਲੂਘਾਰਾਪੰਜਾਬੀ ਸਾਹਿਤਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਗੁਰਦੁਆਰਾ ਕੂਹਣੀ ਸਾਹਿਬਲੱਖਾ ਸਿਧਾਣਾਦੂਜੀ ਸੰਸਾਰ ਜੰਗਪੰਜਾਬੀ ਲੋਕ ਕਲਾਵਾਂਖਡੂਰ ਸਾਹਿਬਪੰਜਾਬ ਦਾ ਇਤਿਹਾਸਉਲਕਾ ਪਿੰਡਬੋਹੜਗ਼ੁਲਾਮ ਫ਼ਰੀਦਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪਾਣੀਪਤ ਦੀ ਤੀਜੀ ਲੜਾਈਗੁਰੂ ਨਾਨਕਸਤਿ ਸ੍ਰੀ ਅਕਾਲਮਾਰਕਸਵਾਦੀ ਪੰਜਾਬੀ ਆਲੋਚਨਾ24 ਅਪ੍ਰੈਲਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕਾਰੋਬਾਰਸੋਨਾਕੋਟ ਸੇਖੋਂਰਾਮਪੁਰਾ ਫੂਲਆਯੁਰਵੇਦਸਮਾਰਟਫ਼ੋਨਹਰਿਮੰਦਰ ਸਾਹਿਬਕਾਂਗੜਰਾਜਾ ਸਾਹਿਬ ਸਿੰਘਪੰਜਾਬੀਅਭਾਜ ਸੰਖਿਆਪੰਜਾਬ ਖੇਤੀਬਾੜੀ ਯੂਨੀਵਰਸਿਟੀਪਾਕਿਸਤਾਨਭਾਰਤ ਵਿੱਚ ਪੰਚਾਇਤੀ ਰਾਜਸੰਯੁਕਤ ਰਾਜਰਾਧਾ ਸੁਆਮੀ ਸਤਿਸੰਗ ਬਿਆਸਪੰਜਾਬੀ ਲੋਕ ਖੇਡਾਂਪੰਜ ਤਖ਼ਤ ਸਾਹਿਬਾਨਬੰਗਲਾਦੇਸ਼ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਨਾਰੀਵਾਦਫਾਸ਼ੀਵਾਦਵਾਯੂਮੰਡਲਅੰਮ੍ਰਿਤਪਾਲ ਸਿੰਘ ਖ਼ਾਲਸਾਛੋਲੇਅਨੰਦ ਸਾਹਿਬਪੰਜਾਬੀ ਸੂਬਾ ਅੰਦੋਲਨਸੁਰਜੀਤ ਪਾਤਰਡਾ. ਦੀਵਾਨ ਸਿੰਘਵਰਿਆਮ ਸਿੰਘ ਸੰਧੂਸਿੰਘ ਸਭਾ ਲਹਿਰਮਨੀਕਰਣ ਸਾਹਿਬਬਾਬਰਬਾਈਬਲਜਿਹਾਦਖੋਜਲੋਕ ਸਭਾ ਹਲਕਿਆਂ ਦੀ ਸੂਚੀਸੂਬਾ ਸਿੰਘਪ੍ਰੋਫ਼ੈਸਰ ਮੋਹਨ ਸਿੰਘਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਗੁਰੂ ਹਰਿਰਾਇ🡆 More