ਡਾ. ਹਰਚਰਨ ਸਿੰਘ: ਪੰਜਾਬੀ ਲੇਖਕ ਅਤੇ ਨਾਟਕਕਾਰ

ਡਾ.

ਹਰਚਰਨ ਸਿੰਘ ਪੰਜਾਬੀ ਨਾਟਕਕਾਰ ਸਨ ਅਤੇ ਨਾਟਕ ਜਗਤ ਦੇ ਬਾਬਾ ਬੋਹੜ ਮੰਨੇ ਜਾਂਦੇ ਹਨ।

ਹਰਚਰਨ ਸਿੰਘ
ਡਾ. ਹਰਚਰਨ ਸਿੰਘ: ਮੁੱਢਲਾ ਜੀਵਨ, ਕੈਰੀਅਰ, ਅਹਿਮ ਅਹੁਦੇ
ਜਨਮ(1914-12-10)10 ਦਸੰਬਰ 1914
ਚੱਕ ਨੰਬਰ 570 ਜਿਲ੍ਹਾ ਸ਼ੇਖੂਪੁਰਾ ਪਾਕਿਸਤਾਨ
ਮੌਤ4 ਦਸੰਬਰ 2006(2006-12-04) (ਉਮਰ 91)
ਕਿੱਤਾਆਲੋਚਕ,
ਨਾਟਕਕਾਰ,
ਸੰਪਾਦਕ,
ਨਾਟਕ ਨਿਰਦੇਸ਼ਕ
ਰਾਸ਼ਟਰੀਅਤਾਭਾਰਤੀ

ਮੁੱਢਲਾ ਜੀਵਨ

ਹਰਚਰਨ ਸਿੰਘ ਦਾ ਜਨਮ 1915, ਚੱਕ ਨੰ: 576 ਨੇੜੇ ਨਨਕਾਣਾ ਸਾਹਿਬ ਵਿੱਚ ਸ੍ਰ: ਕ੍ਰਿਪਾ ਸਿੰਘ ਅਤੇ ਸ਼੍ਰੀਮਤੀ ਰੱਖੀ ਕੌਰ ਦੇ ਘਰ ਹੋਇਆ। ਉੱਥੇ ਪੜ੍ਹਾਈ ਦਾ ਵਧੀਆ ਪ੍ਰਬੰਧ ਨਾ ਹੋਣ ਕਰ ਕੇ ਜ਼ਿਲ੍ਹਾ ਜਲੰਧਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਔੜਾਪੁੜ ਪੜ੍ਹਨ ਲਈ ਭੇਜ ਦਿੱਤਾ ਗਿਆ ਸੀ। ਪਿੰਡ ਵਿੱਚ ਉਹ ਆਪਣੀ ਵਿਧਵਾ ਭੂਆ ਕੋਲ ਰਹੇ। ਉਨ੍ਹਾਂ ਦੇ ਪਿਤਾ ਜੀ ਪਹਿਲਾਂ ਮਲਾਇਆ ਵਿਚ ਰਹਿੰਦੇ ਸੀ, ਫੇਰ 1921 ਵਿੱਚ ਨਨਕਾਣਾ ਸਾਹਿਬ ਆ ਗਏ ਅਤੇ ਬਾਰ ਵਿੱਚ ਦੋ ਮੁਰੱਬੇ ਜ਼ਮੀਨ ਲੈ ਲਈ। ਉਨ੍ਹਾਂ ਦੇ ਨਾਨਕੇ ਰਾਸਧਾਰੀਏ ਸਨ ਅਤੇ ਉਨ੍ਹਾਂ ਦੇ ਬਜ਼ੁਰਗ ਵੀ ਸਾਰੇ ਪਹਿਲਾਂ ਰਾਸਧਾਰੀਏ ਸਨ। ਉਨ੍ਹਾਂ ਦੀ ਦਾਦੀ ਰੱਜੀ ਕੌਰ ਨੇ ਪਹਿਲਾਂ ਉਨ੍ਹਾਂ ਦੇ ਬਾਬੇ ਨੂੰ ਸਿੰਘ ਸਜਾਇਆ ਅਤੇ ਫੇਰ ਪਿਤਾ ਨੂੰ। ਇਸ ਤਰ੍ਹਾਂ ਉਨ੍ਹਾਂ ਦਾ ਪੂਰਾ ਪਰਿਵਾਰ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲਾ ਹੋ ਗਿਆ ਸੀ।

ਕੈਰੀਅਰ

ਡਾ. ਹਰਚਰਨ ਸਿੰਘ ਨੇ 1947 ਤੱਕ ਖਾਲਸਾ ਕਾਲਜ ਫਾਰ ਵੋਮੈਨ, ਲਾਹੌਰ ਪੜ੍ਹਾਇਆ। 1947 ਵਿੱਚ ਦਿੱਲੀ ਆ ਕੇ ਵੀ ਪਹਿਲਾਂ ਉਹੀ ਆਪਣਾ ਹੀ ਕਾਲਜ ਖੋਲ੍ਹਿਆ। ਫੇਰ ਕੁਝ ਸਾਲਾਂ ਬਾਅਦ ਉਹ ਕੈਂਪ ਕਾਲਜ ਵਿੱਚ ਚਲੇ ਗਏ। ਜਦੋਂ ਦਿੱਲੀ ਯੂਨੀਵਰਸਿਟੀ ਨੇ ਐਮ ਏ ਪੰਜਾਬੀ ਕੈਂਪ ਕਾਲਜ ਤੋਂ ਲੈ ਲਈ ਤਾਂ ਉਹ ਵੀ ਦਿੱਲੀ ਯੂਨੀਵਰਸਿਟੀ ਚਲੇ ਗਏ। ਦਿੱਲੀ ਯੂਨੀਵਰਸਿਟੀ ਤੋਂ ਸੁਰਿੰਦਰ ਸਿੰਘ ਕੋਹਲੀ ਪ੍ਰੋਫੈਸਰ ਬਣ ਕੇ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਚਲੇ ਗਏ, ਤਾਂ ਉਸ ਦੀ ਜਗ੍ਹਾ ਉਹ ਰੀਡਰ ਹੈੱਡ ਲੱਗ ਗਏ। ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ ਏ ਪੰਜਾਬੀ ਸ਼ੁਰੂ ਹੋ ਗਈ ਤਾਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਵਿਭਾਗ ਦਾ ਮੁਖੀ ਲਾ ਦਿੱਤਾ। ਉਥੇ ਉਹ 1966 ਤੋਂ 1976 ਤੱਕ ਰਹੇ ਤੇ ਉਥੋਂ ਹੀ ਰੀਟਾਇਰ ਹੋਏ।

ਫੇਰ ਉਹ ਚੰਡੀਗੜ੍ਹ ਆ ਗਏ ਅਤੇ ਰੰਗਮੰਚ ਦਾ ਕੰਮ ਜਾਰੀ ਰੱਖਿਆ। ਮਹਿੰਦਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਪੰਜਾਬ ਆਰਟ ਕੌਂਸਲ ਦਾ ਕੰਮ ਸੰਭਾਲ ਦਿੱਤਾ। ਫਿਰ ਤਿੰਨ ਸਾਲ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਰਹੇ।

ਅਹਿਮ ਅਹੁਦੇ

  • ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ
  • ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ
  • ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ
  • ਪੰਜਾਬ ਕਲਾ ਕੇਂਦਰ ਚੰਡੀਗੜ੍ਹ ਦੇ ਸਰਪ੍ਰਸਤ
  • ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ

ਰਚਨਾਵਾਂ

ਡਾ. ਹਰਚਰਨ ਸਿੰਘ ਨੇ ਆਪਣਾ ਪਹਿਲਾ ਨਾਟਕ ਕਮਲਾ ਕੁਮਾਰੀ 1937 ਵਿੱਚ ਲਿਖਿਆ, ਜਿਸਦਾ ਪਹਿਲੀ ਵਾਰ 21 ਜਨਵਰੀ 1938 ਨੂੰ ਅੰਮ੍ਰਿਤਸਰ ਵਿੱਚ ਮੰਚਨ ਕੀਤਾ ਗਿਆ। ਉਨ੍ਹਾਂ ਨੇ 1939 ਵਿੱਚ ਲਾਹੌਰ ਵਿਖੇ ਪੰਜਾਬ ਆਰਟ ਥੀਏਟਰ ਦੀ ਸਥਾਪਨਾ ਕੀਤੀ ਅਤੇ ਪੰਜਾਬ ਵਿੱਚ ਨਾਟਕ ਗਤੀਵਿਧੀਆਂ ਨੂੰ ਪ੍ਰਸਿੱਧ ਕੀਤਾ। ਉਸਨੇ ਆਪਣੀ ਪਤਨੀ ਧਰਮ ਕੌਰ ਨਾਲ ਪੰਜਾਬੀ ਥੀਏਟਰ ਵਿੱਚ ਇੱਕ ਰੁਝਾਨ ਦੀ ਸ਼ੁਰੂਆਤ ਕੀਤੀ, ਜਿਸਨੇ 1939 ਵਿੱਚ ਵਾਈਐਮਸੀਏ(YMCA) ਹਾਲ ਲਾਹੌਰ ਵਿੱਚ ਨਾਟਕ ਅੰਜੌਰ ਵਿੱਚ ਔਰਤ ਦੀ ਭੂਮਿਕਾ ਨਿਭਾਉਣ ਦੀ ਹਿੰਮਤ ਕੀਤੀ। ਇਸ ਨਾਲ ਪੰਜਾਬੀ ਮੰਚ 'ਤੇ ਔਰਤਾਂ ਲਈ ਰਾਹ ਪੱਧਰਾ ਹੋਇਆ।

ਡਾ. ਹਰਚਰਨ ਸਿੰਘ: ਮੁੱਢਲਾ ਜੀਵਨ, ਕੈਰੀਅਰ, ਅਹਿਮ ਅਹੁਦੇ 
ਅੰਜੌਰ 1941

ਡਾ. ਹਰਚਰਨ ਸਿੰਘ ਨੇ ਪੰਜਾਬੀ ਵਿੱਚ 51 ਕਿਤਾਬਾਂ ਲਿਖੀਆਂ। ਉਹ ਸਿੱਖ ਇਤਿਹਾਸਿਕ ਨਾਟਕਾਂ ਦਾ ਅਥਾਰਟੀ ਸੀ। ਉਸ ਦੇ ਪ੍ਰਸਿੱਧ ਇਤਿਹਾਸਕ ਨਾਟਕ ਚਮਕੌਰ ਦੀ ਗੜ੍ਹੀ, ਪੁੰਨਿਆਂ ਦਾ ਚੰਨ, ਮਿਟੀ ਧੁੰਧ ਜਗ ਚਾਨਣ ਹੋਆ, ਜ਼ਫ਼ਰਨਾਮਾ, ਸਰਹੰਦ ਦੀ ਕੰਧ, ਹਿੰਦ ਦੀ ਚਾਦਰ, ਰਾਣੀ ਜਿੰਦਾਂ, ਕਾਮਾਗਾਟਾ ਮਾਰੂ ਅਤੇ ਸ਼ੁਭ ਕਰਮਣ ਤੇ ਕਬਹੂ ਨਾ ਟਰੋਂ ਹਨ। ਨਾਟਕ ਚਮਕੌਰ ਦੀ ਗੜ੍ਹੀ ਪਹਿਲੀ ਵਾਰ ਦਸੰਬਰ 1966 ਵਿੱਚ ਪ੍ਰਸਿੱਧ ਸਨਮੁਖ ਨੰਦਾ ਆਡੀਟੋਰੀਅਮ, ਬੰਬਈ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਤਾਬਦੀ ਪ੍ਰਕਾਸ਼ ਉਤਸਵ ਦੇ ਮੌਕੇ ਉੱਤੇ ਖੇਡਿਆ ਗਿਆ ਸੀ। ਪਿਛਲੇ 38 ਸਾਲਾਂ ਤੋਂ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਨਾਟਕ ਮੰਡਲੀਆਂ ਵੱਲੋਂ ਇਸ ਨਾਟਕ ਦਾ ਮੰਚਨ ਕੀਤਾ ਜਾ ਰਿਹਾ ਹੈ। ਉਸ ਦੇ ਛੇ ਨਾਟਕਾਂ ਦਾ ਹਿੰਦੀ ਵਿੱਚ ਅਤੇ ਇੱਕ ਦਾ ਰੂਸੀ ਵਿੱਚ ਅਨੁਵਾਦ ਹੋਇਆ ਹੈ।

ਉਸ ਨੂੰ ਦਰਜਨ ਦੇ ਕਰੀਬ ਪੁਸਤਕਾਂ ਉੱਤੇ ਪੁਰਸਕਾਰ ਮਿਲ ਚੁੱਕੇ ਹਨ। ਉਸ ਨੂੰ 1973 ਵਿੱਚ ਉਸ ਦੇ ਨਾਟਕ ਕੱਲ ਅੱਜ ਤੇ ਭਲਕ (ਕੱਲ੍ਹ, ਅੱਜ ਅਤੇ ਕੱਲ੍ਹ) ਲਈ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 1974 ਵਿੱਚ ਸ਼ਰੋਮਣੀ ਸਾਹਿਤਕਾਰ ਵਜੋਂ ਸਨਮਾਨਿਤ ਕੀਤਾ ਗਿਆ। ਇਹਨਾਂ ਸਨਮਾਨਾਂ ਤੋਂ ਇਲਾਵਾ ਇੱਕ ਦਰਜਨ ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਉਸਨੂੰ ਸਨਮਾਨਿਤ ਕੀਤਾ ਗਿਆ। ਫੀਚਰ ਫਿਲਮ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਉਨ੍ਹਾਂ ਦੇ ਮਸ਼ਹੂਰ ਨਾਟਕ ਚਮਕੌਰ ਦੀ ਗੜ੍ਹੀ 'ਤੇ ਆਧਾਰਿਤ ਸੀ। ਉਸ ਦਾ ਇਤਿਹਾਸਕ ਨਾਟਕ ਰਾਣੀ ਜਿੰਦਾਂ ਪੰਜਾਬੀ ਕਲਾ ਕੇਂਦਰ ਚੰਡੀਗੜ੍ਹ ਵੱਲੋਂ 1981 ਵਿੱਚ ਕੈਨੇਡਾ ਅਤੇ ਅਮਰੀਕਾ ਦੇ 20 ਵੱਡੇ ਸ਼ਹਿਰਾਂ ਵਿੱਚ ਪੇਸ਼ ਕੀਤਾ ਗਿਆ ਸੀ।

ਸਿੰਘ ਨੇ ਬੋਲੇ ​​ਸੋ ਨਿਹਾਲ ਦੀਆਂ ਸਕ੍ਰਿਪਟਾਂ ਲਿਖੀਆਂ, (ਸਿੱਖ ਇਤਿਹਾਸ ਦੇ 500 ਸਾਲਾਂ 'ਤੇ ਵਿਸ਼ਵ-ਪ੍ਰਸਿੱਧ ਮਲਟੀਮੀਡੀਆ ਸਾਈਟ ਐਂਡ ਸਾਊਂਡ ਪੈਨੋਰਮਾ, ਖਾਸ ਤੌਰ 'ਤੇ ਖਾਲਸੇ ਦੇ ਜਨਮ ਦੇ ਜਸ਼ਨਾਂ ਲਈ ਤਿਆਰ ਕੀਤਾ ਗਿਆ ਸੀ,) ਸ਼ੇਰ-ਏ-ਪੰਜਾਬ (ਖਾਲਸਾ ਰਾਜ ਦੇ 40 ਸ਼ਾਨਦਾਰ ਸਾਲਾਂ 'ਤੇ ਇੱਕ ਮਲਟੀਮੀਡੀਆ ਦ੍ਰਿਸ਼ ਅਤੇ ਧੁਨੀ ਪੈਨੋਰਾਮਾ) ਅਤੇ ਗੁਰੂ ਮਾਨਿਓ ਗ੍ਰੰਥ, (ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ 400ਵੀਂ ਸ਼ਤਾਬਦੀ ਨੂੰ ਸਮਰਪਿਤ ਇੱਕ ਹੋਰ ਮੈਗਾ ਮਲਟੀ-ਮੀਡੀਆ ਦ੍ਰਿਸ਼ ਅਤੇ ਆਵਾਜ਼ ਪੈਨੋਰਾਮਾ)ਆਦਿ ਦੇ ਸੰਦਰਭ ਵਿੱਚ ਲਿਖਤਾਂ ਨੂੰ ਤਿਆਰ ਕੀਤਾ। ਇਹ ਸ਼ੋਅ 1999 ਤੋਂ ਲੈ ਕੇ ਹੁਣ ਤੱਕ ਪੰਜਾਬ ਅਤੇ ਭਾਰਤ ਦੇ 50 ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਕੈਨੇਡਾ ਅਤੇ ਯੂਕੇ ਦੇ 54 ਵੱਡੇ ਸ਼ਹਿਰਾਂ ਵਿੱਚ ਦਿਖਾਏ ਜਾ ਚੁੱਕੇ ਹਨ।

ਨਾਟਕ

ਇਕਾਂਗੀ

  • ਜੀਵਨ ਲੀਲ੍ਹਾ
  • ਸਪਤ ਰਿਸ਼ੀ
  • ਪੰਜ ਗੀਟੜਾ
  • ਪੰਚ ਪਰਧਾਨ
  • ਮੁੜ੍ਹਕੇ ਦੀ ਖ਼ੁਸ਼ਬੋ
  • ਚਮਕੌਰ ਦੀ ਗੜ੍ਹੀ
  • ਮੇਰੇ ਚੋਣਵੇਂ ਇਕਾਂਗੀ ਸੰਗ੍ਰਹਿ (ਭਾਗ ਪਹਿਲਾ ਅਤੇ ਭਾਗ ਦੂਜਾ)
  • ਜ਼ਫ਼ਰਨਾਮਾ ਅਤੇ ਹੋਰ ਇਕਾਂਗੀ

ਕਹਾਣੀ-ਸੰਗ੍ਰਹਿ

  • ਸਿਪੀਆਂ `ਚੋਂ
  • ਨਵੀਂ ਸਵੇਰ

ਸੰਪਾਦਨ, ਆਲੋਚਨਾ ਅਤੇ ਹੋਰ

  • ਜੇਬੀ ਪੰਜਾਬੀ ਸਾਹਿਤ ਦਾ ਇਤਿਹਾਸ
  • ਨੰਦਾ ਦੇ ਸਾਰੇ ਦੇ ਸਾਰੇ ਨਾਟਕ
  • ਆਈ.ਸੀ. ਨੰਦਾ: ਜੀਵਨ ਤੇ ਰਚਨਾ
  • ਚੋਣਵੇਂ ਪੰਜਾਬੀ ਇਕਾਂਗੀ
  • ਪੰਜਾਬੀ ਸਾਹਿਤ ਧਾਰਾ
  • ਪੰਜਾਬੀ ਬਾਤ ਚੀਤ ਸ਼ਰਧਾ ਰਾਮ ਫਿਲੌਰੀ
  • ਰੰਗ-ਮੰਚ ਲਈ ਚੋਣਵੇਂ ਇਕਾਂਗੀ
  • ਪੰਜਾਬੀ ਵਾਰਤਕ ਦਾ ਜਨਮ ਤੇ ਵਿਕਾਸ
  • ਨਾਟਕ ਕਲਾ ਤੇ ਹੋਰ ਲੇਖ
  • ਪੰਜਾਬ ਦੀ ਨਾਟ-ਪਰੰਪਰਾ
  • ਨਾਟ-ਕਲਾ ਅਤੇ ਮੇਰਾ ਅਨੁਭਵ

ਸਨਮਾਨ

  • ਪੰਜਾਬ ਸਮੀਖਿਆ ਬੋਰਡ, ਨਵੀਂ ਦਿੱਲੀ ਵੱਲੋਂ ਸਨਮਾਨ (1962)
  • ਪੰਜਾਬੀ ਸਾਹਿਤ ਸਦਨ, ਚੰਡੀਗੜ੍ਹ ਵੱਲੋਂ ਰੋਲ ਆਫ਼ ਆਨਰ
  • ਕੱਲ ਅੱਜ ਤੇ ਭਲਕ ਲਈ ਭਾਰਤੀ ਸਾਹਿਤ ਅਕਾਦਮੀ ਅਵਾਰਡ (1973)
  • ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤ ਸ਼ਿਰੋਮਣੀ ਸਨਮਾਨ
  • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਫੈਲੋਸ਼ਿਪ’
  • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ
  • ਇਆਪਾ, ਕੈਨੇਡਾ, ਇੰਡੋ ਕੈਨੇਡੀਅਨ ਐਸੋਸੀਏਸ਼ਨ ਵੈਨਕੂਵਰ ਵੱਲੋਂ ਸਨਮਾਨ
  • ਪੰਜਾਬੀ ਸੱਭਿਆਚਾਰਿਕ ਮਾਮਲੇ ਵਿਭਾਗ ਵੱਲੋਂ ਸਨਮਾਨ
  • ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਸਰਬ ਸ੍ਰੇਸ਼ਠ ਸਾਹਿਤਕਾਰ ਪੁਰਸਕਾਰ

ਹਵਾਲੇ

Tags:

ਡਾ. ਹਰਚਰਨ ਸਿੰਘ ਮੁੱਢਲਾ ਜੀਵਨਡਾ. ਹਰਚਰਨ ਸਿੰਘ ਕੈਰੀਅਰਡਾ. ਹਰਚਰਨ ਸਿੰਘ ਅਹਿਮ ਅਹੁਦੇਡਾ. ਹਰਚਰਨ ਸਿੰਘ ਰਚਨਾਵਾਂਡਾ. ਹਰਚਰਨ ਸਿੰਘ ਨਾਟਕਡਾ. ਹਰਚਰਨ ਸਿੰਘ ਸਨਮਾਨਡਾ. ਹਰਚਰਨ ਸਿੰਘ ਹਵਾਲੇਡਾ. ਹਰਚਰਨ ਸਿੰਘਨਾਟਕਕਾਰ

🔥 Trending searches on Wiki ਪੰਜਾਬੀ:

ਈਸਟ ਇੰਡੀਆ ਕੰਪਨੀਮਾਂ ਬੋਲੀਦਮਦਮੀ ਟਕਸਾਲਡਾ. ਹਰਚਰਨ ਸਿੰਘਗੁਰੂ ਅੰਗਦਗੂਰੂ ਨਾਨਕ ਦੀ ਪਹਿਲੀ ਉਦਾਸੀਜ਼ੋਮਾਟੋਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਕੂੰਜਭਾਰਤ ਦਾ ਰਾਸ਼ਟਰਪਤੀਪੋਲੀਓਗੁਰਦੁਆਰਾ ਅੜੀਸਰ ਸਾਹਿਬਗੁਰਮਤਿ ਕਾਵਿ ਧਾਰਾਸੱਭਿਆਚਾਰਜੰਗਜਮਰੌਦ ਦੀ ਲੜਾਈਪੰਚਕਰਮਪੂਰਨ ਸਿੰਘਬੁਢਲਾਡਾ ਵਿਧਾਨ ਸਭਾ ਹਲਕਾਵਿਕੀਸਰੋਤਚਾਰ ਸਾਹਿਬਜ਼ਾਦੇਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਭਗਤੀ ਲਹਿਰਬੈਂਕਇੰਟਰਸਟੈਲਰ (ਫ਼ਿਲਮ)ਭੌਤਿਕ ਵਿਗਿਆਨਹਰਨੀਆਅੱਕਵੀਡੀਓਗੁਰਦੁਆਰਾ ਬਾਓਲੀ ਸਾਹਿਬਮੋਰਚਾ ਜੈਤੋ ਗੁਰਦਵਾਰਾ ਗੰਗਸਰਲੰਗਰ (ਸਿੱਖ ਧਰਮ)ਪੰਜ ਪਿਆਰੇਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੈਰਸ ਅਮਨ ਕਾਨਫਰੰਸ 1919ਤਾਰਾਵਰਚੁਅਲ ਪ੍ਰਾਈਵੇਟ ਨੈਟਵਰਕਵਿਕੀਬਲਵੰਤ ਗਾਰਗੀਰਾਜ ਮੰਤਰੀਸੁਖਜੀਤ (ਕਹਾਣੀਕਾਰ)ਆਯੁਰਵੇਦਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਪੰਜਾਬੀ ਧੁਨੀਵਿਉਂਤਯੂਨਾਈਟਡ ਕਿੰਗਡਮਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਤੂੰ ਮੱਘਦਾ ਰਹੀਂ ਵੇ ਸੂਰਜਾਲੁਧਿਆਣਾਹੁਮਾਯੂੰਮੁੱਖ ਮੰਤਰੀ (ਭਾਰਤ)ਬੱਬੂ ਮਾਨਲੇਖਕਲੋਕ ਸਾਹਿਤਭਾਈ ਗੁਰਦਾਸਤਰਨ ਤਾਰਨ ਸਾਹਿਬਸੰਸਮਰਣਝੋਨਾਖੋ-ਖੋਰਾਧਾ ਸੁਆਮੀ ਸਤਿਸੰਗ ਬਿਆਸਭਾਈ ਤਾਰੂ ਸਿੰਘਨਿਓਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਵਿੱਚ ਬੁਨਿਆਦੀ ਅਧਿਕਾਰਇੰਸਟਾਗਰਾਮਮਹਿਮੂਦ ਗਜ਼ਨਵੀਲੋਕਗੀਤਨਾਥ ਜੋਗੀਆਂ ਦਾ ਸਾਹਿਤਬਸ ਕੰਡਕਟਰ (ਕਹਾਣੀ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਾਹਿਬਜ਼ਾਦਾ ਅਜੀਤ ਸਿੰਘਸ਼ੁਭਮਨ ਗਿੱਲਹੀਰ ਰਾਂਝਾਭੱਟਾਂ ਦੇ ਸਵੱਈਏਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਮਾਨਸਿਕ ਸਿਹਤ🡆 More